________________
ਚਿੰਤਾ । ਹੈ ਅਤੇ ਚਿੰਤਾ ਕਰਨ ਵਾਲਾ ਲਗਾਮ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦਾ ਹੈ । ਮੰਨੋ ਮੈਂ ਹੀ ਚਲਾਉਂਦਾ ਹਾਂ । ਇਸ ਤਰ੍ਹਾਂ ਲਗਾਮ ਆਪਣੇ ਹੱਥਾਂ ਵਿੱਚ ਲੈ ਲੈਂਦਾ ਹੈ । ਉਸਦਾ ਗੁਨਾਹ ਲੱਗਦਾ ਹੈ।
ਪਰਸੱਤਾ ਦੀ ਵਰਤੋਂ ਨਾਲ ਚਿੰਤਾ ਹੁੰਦੀ ਹੈ। ਵਿਦੇਸ਼ ਦੀ ਕਮਾਈ ਵਿਦੇਸ਼ ਵਿੱਚ ਹੀ ਰਹੇਗੀ । ਇਹ ਮੋਟਰ-ਬੰਗਲੇ, ਮਿੱਲਾਂ, ਬੀਵੀ-ਬੱਚੇ ਸਾਰਿਆਂ ਨੂੰ ਇੱਥੇ ਛੱਡ ਕੇ ਜਾਣਾ ਪਵੇਗਾ। ਉਸ ਆਖਿਰੀ ਸਟੇਸ਼ਨ ਤੇ ਤਾਂ ਕਿਸੇ ਦੇ ਬਾਪ ਦਾ ਵੀ ਨਾਲ ਨਹੀਂ ਚੱਲਣਾ । ਕੇਵਲ ਪੁੰਨ ਅਤੇ ਪਾਪ ਹੀ ਨਾਲ ਲੈ ਕੇ ਜਾਵਾਂਗੇ। ਦੂਜੀ ਸਧਾਰਨ ਭਾਸ਼ਾ ਵਿੱਚ ਕਹਾਂ ਤਾਂ ਇੱਥੇ ਜੋ ਜੋ ਗੁਨਾਹ ਕੀਤੇ ਉਸਦੀਆਂ ਧਾਰਾਵਾਂ ਨਾਲ ਜਾਣਗੀਆਂ। ਗੁਨਾਹ ਦੀ ਕਮਾਈ ਇੱਥੇ ਰਹੇਗੀ ਅਤੇ ਫਿਰ ਮੁਕੱਦਮਾ ਚੱਲੇਗਾ । ਤਦ ਧਾਰਾਵਾਂ ਦੇ ਅਨੁਸਾਰ ਨਵਾਂ ਸ਼ਰੀਰ ਪ੍ਰਾਪਤ ਕਰਕੇ, ਨਵੇਂ ਸਿਰਿਉਂ ਕਮਾਈ ਕਰਕੇ ਕਰਜ਼ ਚੁਕਾਉਣਾ ਪਵੇਗਾ। ਇਸ ਲਈ ਭਰਾਵਾ, ਪਹਿਲੇ ਤੋਂ ਹੀ ਸਿੱਧਾ ਹੋ ਜਾ ਨਾ ! ਸਵਦੇਸ਼ (ਆਤਮਾ) ਵਿੱਚ ਤਾਂ ਬਹੁਤ ਹੀ ਸੁੱਖ ਹੈ, ਪਰ ਸਵਦੇਸ਼ ਵੇਖਿਆ ਹੀ ਨਹੀਂ ਹੈ ਨਾ !
ਉਗਰਾਹੀ (ਵਸੂਲੀ) ਯਾਦ ਆਏ ਉੱਥੇ..........
ਰਾਤ ਨੂੰ ਸਾਰੇ ਕਹਿਣ ਕਿ, “ਗਿਆਰਾਂ ਵੱਜ ਗਏ ਹਨ, ਤੁਸੀਂ ਹੁਣ ਸੌ ਜਾਓ | ਸਰਦੀ ਦਾ ਦਿਨ ਹੈ ਅਤੇ ਤੁਸੀਂ ਮੱਛਰਦਾਨੀ ਵਿੱਚ ਵੜ ਗਏ | ਘਰ ਦੇ ਸਾਰੇ ਲੋਕ ਸੌਂ ਗਏ ਹਨ | ਮੱਛਰਦਾਨੀ ਵਿੱਚ, ਵੜਣ ਤੋਂ ਬਾਅਦ ਤੁਹਾਨੂੰ ਯਾਦ ਆਇਆ ਕਿ, “ਇੱਕ ਆਦਮੀ ਦਾ ਤਿੰਨ ਹਜ਼ਾਰ ਦਾ ਬਿਲ ਬਾਕੀ ਹੈ ਅਤੇ ਮੁਕੱਰਰ ਸਮਾਂ ਪੂਰਾ ਹੋ ਗਿਆ ਹੈ। ਅੱਜ ਹਸਤਾਖ਼ਰ ਕਰਵਾਏ ਹੁੰਦੇ ਤਾਂ ਹੋਰ ਸਮਾਂ ਮਿਲ ਜਾਂਦਾ । ਰਾਤੋ-ਰਾਤ ਕਿਤੇ ਹਸਤਾਖ਼ਰ ਹੁੰਦੇ ਹੋਣਗੇ ? ਨਹੀਂ ਨਾ ? ਤਾਂ ਚੈਨ ਨਾਲ ਸੌਂ ਜਾਓਗੇ, ਤਾਂ ਤੁਹਾਡਾ ਕੀ ਵਿਗੜੇਗਾ ?
ਚਿੰਤਾ ਦਾ ਰੂਟ-ਕਾਂਜ਼ ਜੀ ਜਲਦਾ ਰਵੇ, ਇਹੋ ਜਿਹੀ ਚਿੰਤਾ ਤਾਂ ਕੰਮ ਦੀ ਨਹੀਂ। ਜੋ ਸ਼ਰੀਰ ਨੂੰ ਨੁਕਸਾਨ ਕਰੇ ਅਤੇ ਸਾਡੇ ਕੋਲ ਜੋ ਆਉਣ ਵਾਲੀ ਚੀਜ਼ ਸੀ ਉਸ ਵਿੱਚ ਰੁਕਾਵਟ ਪਾਵੇ । ਚਿੰਤਾ ਨਾਲ ਹੀ ਇਹੋ ਜਿਹੇ ਸੰਯੋਗ ਪੈਦਾ ਹੋ ਜਾਂਦੇ ਹਨ। ਸਾਰ-ਅਸਾਰ ਦੇ ਜਾਂ ਇਹੋ ਜਿਹੇ