________________
ਚਿੰਤਾ
ਦਿੱਤੀ | ਫਿਰ ਹੁਣ ਚਿੰਤਾ ਕਿਉਂ ਕਰਦੇ ਹੋ ? ਉਲਝਣ ਆਉਣ ਤੇ ਉਸ ਦਾ ਸਾਹਮਣਾ ਕਰੋ ਅਤੇ ਹੱਲ ਕੱਢ ਲਵੋ।
ਪ੍ਰਸ਼ਨ ਕਰਤਾ : ਜੇ ਅਸੀਂ ਪ੍ਰਤੀਕੂਲਤਾ ਦਾ ਸਾਹਮਣਾ ਕਰੀਏ, ਉਸਦੇ ਰਾਹ ਦੇ ਰੋੜੇ ਬਈਏ, ਉਸਦਾ ਵਿਰੋਧ ਕਰੀਏ, ਤਾਂ ਉਸ ਨਾਲ ਹੰਕਾਰ ਵੱਧੇਗਾ ?
ਦਾਦਾ ਸ੍ਰੀ : ਚਿੰਤਾ ਕਰਨ ਨਾਲੋਂ ਸਾਹਮਣਾ ਕਰਨਾ ਚੰਗਾ | ਚਿੰਤਾ ਦੇ ਹੰਕਾਰ ਨਾਲੋਂ, ਸਾਹਮਣਾ ਕਰਨ ਦਾ ਹੰਕਾਰ ਛੋਟਾ ਹੈ | ਭਗਵਾਨ ਨੇ ਕਿਹਾ ਹੈ ਕਿ, “ ਇਹੋ ਜਿਹੀ ਹਾਲਤ ਵਿੱਚ ਸਾਹਮਣਾ ਕਰਨਾ, ਉਪਾਅ ਕਰਨਾ, ਪਰ ਚਿੰਤਾ ਨਾ ਕਰਨਾ।”
ਚਿੰਤਾ ਕਰਨ ਵਾਲੇ ਨੂੰ ਦੋ ਦੰਡ (ਸਜ਼ਾਵਾਂ)
ਭਗਵਾਨ ਕਹਿੰਦੇ ਹਨ ਕਿ ਚਿੰਤਾ ਕਰਨ ਵਾਲਿਆਂ ਨੂੰ ਦੋ ਦੰਡ ਹਨ ਅਤੇ ਚਿੰਤਾ ਨਾ ਕਰਨ ਵਾਲਿਆਂ ਨੂੰ ਇੱਕ ਹੀ ਦੰਡ ਹੈ। ਅਠਾਰਾਂ ਸਾਲ ਦਾ ਇਕਲੌਤਾ ਲੜਕਾ ਮਰ ਜਾਵੇ, ਉਸਦੇ ਪਿੱਛੇ ਕਿੰਨੀ ਚਿੰਤਾ ਕਰਦੇ ਹਨ, ਕਿੰਨੇ ਦੁਖੀ ਹੁੰਦੇ ਹਨ, ਸਿਰ ਭੰਨਦੇ ਹਨ, ਅਤੇ ਜੋ ਕੁਝ ਵੀ ਕਰਦੇ ਹਨ, ਉਹਨਾਂ ਨੂੰ ਦੋ ਦੰਡ ਹਨ। ਜੇ ਇਹ ਸਭ ਨਾ ਕਰੇ ਤਾਂ ਇੱਕ ਹੀ ਦੰਡ ਹੈ । ਲੜਕਾ ਮਰ ਗਿਆ ਓਨਾ ਹੀ ਦੰਡ ਹੈ ਅਤੇ ਸਿਰ ਭੰਨਿਆ ਉਹ ਵਾਧੂ ਦੰਡ ਹੈ। ਅਸੀਂ ਉਸ ਦੋਹਰੇ ਦੰਡ ਵਿੱਚ ਕਦੇ ਵੀ ਨਹੀਂ ਪੈਂਦੇ। ਇਸ ਲਈ ਅਸੀਂ ਇਹਨਾਂ ਲੋਕਾਂ ਨੂੰ ਕਿਹਾ ਹੈ ਕਿ ਪੰਜ ਹਜ਼ਾਰ ਦੀ ਜੇਬ ਕੱਟ ਜਾਵੇ ਤਦ ‘ਵਿਵਸਥਿਤ’( ਭਾਵ ਸਾਇੰਟੀਫਿਕ ਸਰਕਮਸਟੇਂਸ਼ਿਅਲ ਐਵੀਡੈਂਸ) ਹੈ, ਕਹਿ ਕੇ ਅੱਗੇ ਚਲ ਪੈਣਾ ਅਤੇ ਆਰਾਮ ਨਾਲ ਘਰ
ਜਾਣਾ।
ਇਹ ਇੱਕ ਦੰਡ ਸਾਡੇ ਖੁਦ ਦੇ ਹਿਸਾਬ ਦਾ ਹੀ ਹੈ, ਇਸ ਲਈ ਘਬਰਾਉਣ ਦਾ ਕੋਈ ਕਾਰਨ ਨਹੀਂ ਹੈ। ਇਸ ਲਈ ਹੋ ਗਿਆ ਹੈ, ਉਸਨੂੰ ਤਾਂ ‘ਹੋਇਆ ਸੋ ਕਰੈਕੱਟ’ ਇੰਝ ਕਹੋ !
ਜਿਸਦੀ ਚਿੰਤਾ ਉਹੀ ਕੰਮ ਵਿਗੜੇ
ਕੁਦਰਤ ਕੀ ਕਹਿੰਦੀ ਹੈ ਕਿ ਕੰਮ ਨਹੀਂ ਹੁੰਦਾ ਤਾਂ ਯਤਨ ਕਰੋ, ਜ਼ਬਰਦਸਤ ਯਤਨ ਕਰੋ ਪਰ ਚਿੰਤਾ ਨਾ ਕਰੋ | ਕਿਉਂਕਿ ਚਿੰਤਾ ਕਰਨ ਨਾਲ ਉਸ ਕੰਮ ਨੂੰ ਧੱਕਾ ਲੱਗਦਾ