________________
ਚਿੰਤਾ ਦਾਦਾ ਸ੍ਰੀ : ਤੁਹਾਡੀ ਤਰ੍ਹਾਂ ਇਹ ਭਾਈ ਵੀ ਬਹੁਤ ਥਾਵਾਂ ਤੇ ਗਏ, ਪਰ ਕੋਈ ਫਾਇਦਾ ਨਹੀਂ ਹੋਇਆ। ਫਿਰ ਉਹਨਾਂ ਨੇ ਕੀ ਕੀਤਾ, ਇਹ ਉਹਨਾਂ ਤੋਂ ਪੁੱਛੋ। ਉਹਨਾਂ ਨੂੰ ਇੱਕ ਵੀ ਚਿੰਤਾ ਹੈ ? ਹੁਣੇ ਗਾਲ੍ਹਾਂ ਕੱਢੋ ਫਿਰ ਵੀ ਅਸ਼ਾਂਤੀ ਹੋਵੇਗੀ ਕੀ, ਉਹਨਾਂ ਤੋਂ ਪੁੱਛੋ। ਪ੍ਰਸ਼ਨ ਕਰਤਾ : ਪਰੰਤੂ ਚਿੰਤਾ ਬੰਦ ਕਰਨ ਦੇ ਲਈ ਮੈਨੂੰ ਕੀ ਕਰਨਾ ਚਾਹੀਦਾ ? ਦਾਦਾ ਸ੍ਰੀ : ਉਹ ਤਾਂ ‘ਗਿਆਨੀ ਪੁਰਖਦੇ ਕੋਲ ਆ ਕੇ ਕਿਰਪਾ ਲੈ ਜਾਣਾ । ਫਿਰ ਚਿੰਤਾ ਬੰਦ ਹੋ ਜਾਵੇਗੀ ਅਤੇ ਸੰਸਾਰ ਚਲਦਾ ਰਹੇਗਾ।
ਚਿੰਤਾ ਜਾਵੇ ਤਦ ਤੋਂ ਸਮਾਧੀ | ਚਿੰਤਾ ਨਹੀਂ ਹੋਵੇ ਤਾਂ ਸੱਚ ਵਿੱਚ ਹੀ ਉਲਝਣ ਗਈ । ਚਿੰਤਾ ਨਹੀਂ ਹੋਵੇ, ਵਰੀਜ਼ ਨਾ ਹੋਣ ਅਤੇ ਉਪਾਧੀ ਵਿੱਚ ਸਮਾਧੀ ਰਹੇ ਤਾਂ ਸਮਝਣਾ ਕਿ ਸੱਚ ਵਿੱਚ ਉਲਝਣ ਗਈ। ਪ੍ਰਸ਼ਨ ਕਰਤਾ : ਇਹੋ ਜਿਹੀ ਸਮਾਧੀ ਲਿਆਉਣੀ ਹੋਵੇ ਤਾਂ ਵੀ ਨਹੀਂ ਆਉਂਦੀ। ਦਾਦਾ ਸ੍ਰੀ : ਉਹ ਤਾਂ ਐਵੇਂ ਲਿਆਉਣ ਨਾਲ ਨਹੀਂ ਆਉਂਦੀ। ਗਿਆਨੀ ਪੁਰਖ ਉਲਝਨ ਸੁਲਝਾ ਦੇਣ, ਪੂਰਨ ਸ਼ੁੱਧ ਕਰ ਦੇਣ, ਫਿਰ ਲਗਾਤਾਰ ਸਮਾਧੀ ਰਹੇਗੀ।
| ਜੇ ਚਿੰਤਾ ਨਹੀਂ ਹੋਵੇ ਇਹੋ ਜਿਹੀ ਲਾਈਫ਼ ਹੋਵੇ, ਤਾਂ ਚੰਗੀ ਕਹਾਏਗੀ ਨ ? ਪ੍ਰਸ਼ਨ ਕਰਤਾ : ਉਹ ਤਾਂ ਚੰਗੀ ਹੀ ਕਹਾਏਗੀ ! ਦਾਦਾ ਸ੍ਰੀ : ਅਸੀਂ ਚਿੰਤਾ ਰਹਿਤ ਲਾਈਫ਼ ਬਣਾ ਦੇਵਾਂਗੇ । ਫਿਰ ਤੁਹਾਨੂੰ ਚਿੰਤਾ ਨਹੀਂ ਰਹੇਗੀ। ਇਸ ਕਾਲ ਦਾ ਇਹ ਇੱਕ ਮਹਾਨ ਅਚੰਭਾ ਹੈ। ਇਸ ਕਾਲ ਵਿੱਚ ਇਹੋ ਜਿਹਾ ਨਹੀਂ ਹੁੰਦਾ, ਪਰ ਵੇਖੋ ਇਹ ਹੋਇਆ ਹੈ ਨ !
“ਖੁਦਾ ਪਰਮਾਤਮਾ, ਫਿਰ ਚਿੰਤਾ ਕਿਉਂ ? | ਸਿਰਫ਼ ਗੱਲ ਹੀ ਸਮਝਣੀ ਹੈ । ਤੁਸੀਂ ਵੀ ਪਰਮਾਤਮਾ ਹੋ, ਭਗਵਾਨ ਹੀ ਹੋ, ਫਿਰ ਕਿਸ ਲਈ ਵਰੀਜ਼ (ਚਿੰਤਾ) ਕਰਨੀ ? ਚਿੰਤਾ ਕਿਸ ਲਈ ਕਰਦੇ ਹੋ ? ਇੱਕ ਪਲ ਲਈ ਵੀ ਚਿੰਤਾ ਕਰਨ ਜਿਹਾ ਇਹ ਸੰਸਾਰ ਨਹੀਂ ਹੈ। ਹੁਣ ਚਿੰਤਾ ਤੋਂ ਉਹ ਸੇਫ ਸਾਈਡ ਨਹੀਂ ਰਹਿ ਸਕਦੀ, ਕਿਉਂਕਿ ਜਿਹੜੀ ਸੇਫ਼ ਸਾਈਡ ਨੇਚੁਰਲ ਸੀ, ਉਸ ਵਿੱਚ ਤੁਸੀਂ ਉਲਝਣ ਪੈਦਾ ਕਰ