________________
ਚਿੰਤਾ ਕੀ ਚਲਾਉਣਾ ਹੈ, ਜੋ ਚਿੰਤਾ ਕਰਦੇ ਹੋ ? ਫਿਰ ਭਗਵਾਨ ਨੂੰ ਬੁਰਾ ਹੀ ਲੱਗੇਗਾ ਨ ! ਹੰਕਾਰ ਕਰੋਗੇ ਤਾਂ ਚਿੰਤਾ ਹੋਵੇਗੀ । ਚਿੰਤਾ ਕਰਨ ਵਾਲਾ ਮਨੁੱਖ ਹੰਕਾਰੀ ਕਹਾਉਂਦਾ ਹੈ । ਇੱਕ ਹਫ਼ਤਾ ਭਗਵਾਨ ਨੂੰ ਸੌਂਪ ਕੇ ਚਿੰਤਾ ਕਰਨਾ ਛੱਡ ਦਿਓ। ਫਿਰ ਇੱਥੇ ਕਿਸੇ ਦਿਨ ਭਗਵਾਨ ਦਾ ਸਾਖਸ਼ਾਤਕਾਰ ਕਰਾ ਦੇਵਾਂਗੇ, ਜਿਸ ਨਾਲ ਹਮੇਸ਼ਾਂ ਦੇ ਲਈ ਚਿੰਤਾ ਮਿੱਟ ਜਾਵੇਗੀ ।
ਚਿੰਤਾ ਭਾਵ ਬੱਲਦੀ ਅੱਗ । | ਇਸ ਲਈ ਇਹ ਸਭ ਸਮਝਣਾ ਹੋਵੇਗਾ । ਐਵੇਂ ਹੀ ਚੋਪੜਣ ਦੀਆਂ ਦਵਾਈਆਂ ਪੀ ਜਾਈਏ ਤਾਂ ਕੀ ਹੋਵੇਗਾ ਫਿਰ ? ਇਹ ਸਭ ਚੋਪੜਣ ਦੀਆਂ ਦਵਾਈਆਂ ਪੀ ਗਏ ਹਨ, ਨਹੀਂ ਤਾਂ ਮਨੁੱਖ ਨੂੰ ਚਿੰਤਾ ਤਾਂ ਹੁੰਦੀ ਹੋਵੇਗੀ ? ਹਿੰਦੋਸਤਾਨ ਦੇ ਮਨੁੱਖ ਨੂੰ ਕਿਤੇ ਚਿੰਤਾ ਹੁੰਦੀ ਹੋਵੇਗੀ ? ਤੁਹਾਨੂੰ ਚਿੰਤਾ ਕਰਨ ਦਾ ਸ਼ੌਕ ਹੈ ? ਪ੍ਰਸ਼ਨ ਕਰਤਾ : ਨਹੀਂ, ਸ਼ਾਂਤੀ ਚਾਹੁੰਦੇ ਹਾਂ। ਦਾਦਾ ਸ੍ਰੀ : ਚਿੰਤਾ ਤਾਂ ਅੱਗ ਕਹਾਉਂਦੀ ਹੈ । ਏਦਾਂ ਹੋਵੇਗਾ ਅਤੇ ਓਦਾਂ ਹੋਵੇਗਾ । ਕਿਸੇ ਕਾਲ ਵਿੱਚ ਜਦੋਂ ਕਦੇ ਸੰਸਕਾਰੀ ਮਨੁੱਖ ਹੋਣ ਦਾ ਸੁਭਾਗ ਪ੍ਰਾਪਤ ਹੋਵੇ ਅਤੇ ਉਹ ਚਿੰਤਾ ਵਿੱਚ ਰਹੇ, ਤਾਂ ਮਨੁੱਖਤਾ ਵੀ ਚਲੀ ਜਾਵੇਗੀ । ਕਿੰਨਾ ਭਾਰੀ ਜੋਖਮ ਕਹਾਏ ? ਜੇ ਤੁਹਾਨੂੰ ਸ਼ਾਂਤੀ ਚਾਹੀਦੀ ਤਾਂ ਮੈਂ ਤੁਹਾਡੀ ਚਿੰਤਾ ਸਦਾ ਲਈ ਬੰਦ ਕਰ ਦੇਵਾਂ।
ਚਿੰਤਾ ਬੰਦ ਹੋਵੇ, ਤਦ ਤੋਂ ਹੀ ਵੀਰਾਗ ਭਗਵਾਨ ਦਾ ਮੋਕਸ਼ ਮਾਰਗ ਕਹਾਉਂਦਾ ਹੈ। ਵੀਰਾਗ ਭਗਵਾਨ ਦੇ ਜਦੋਂ ਦਰਸ਼ਨ ਕਰੋ ਨਾ, ਤਦ ਤੋਂ ਹੀ ਚਿੰਤਾ ਬੰਦ ਹੋਣੀ ਚਾਹੀਦੀ ਹੈ | ਪਰ ਦਰਸ਼ਨ ਕਰਨਾ ਵੀ ਨਹੀਂ ਆਉਂਦਾ | ਦਰਸ਼ਨ ਕਰਨਾ ਤਾਂ ਗਿਆਨੀ ਪੁਰਖ ਸਿਖਾਉਂਦੇ ਹਨ, ਕਿ ਇੰਝ ਦਰਸ਼ਨ ਕਰਨਾ, ਤਦ ਕੰਮ ਹੋਵੇਗਾ। ਇਸ ਚਿੰਤਾ ਵਿੱਚ ਤਾਂ ਅੱਗ ਸੁਲਗਦੀ ਰਹਿੰਦੀ ਹੈ। ਸ਼ਕਰਕੰਦੀ ਦੇਖੀ ਹੈ ? ਸ਼ਕਰਕੰਦੀ ਨੂੰ ਭੱਠੀ ਵਿੱਚ ਰੱਖੋ ਅਤੇ ਭੁੰਨੋ, ਓਹੋ ਜਿਹੀ ਹਾਲਤ ਹੁੰਦੀ ਹੈ।
ਗਿਆਨੀ ਕਿਰਪਾ ਨਾਲ ਚਿੰਤਾ ਮੁਕਤੀ ਪ੍ਰਸ਼ਨ ਕਰਤਾ : ਤਾਂ ਚਿੰਤਾ ਤੋਂ ਮੁਕਤ ਹੋਣ ਦੇ ਲਈ ਕੀ ਕਰਨਾ ਚਾਹੀਦਾ ਹੈ ?