________________
ਚਿੰਤਾ
ਵਿਚਾਰ ਕਰਨੇ ਚਾਹੀਦੇ ਹਨ, ਪਰ ਚਿੰਤਾ ਕਿਸ ਲਈ ? ਇਸਨੂੰ ਇਗੋਇਜ਼ਮ (ਹੰਕਾਰ) ਕਿਹਾ ਹੈ। ਉਸ ਤਰ੍ਹਾਂ ਦਾ ਇਗੋਇਜ਼ਮ ਨਹੀਂ ਹੋਣਾ ਚਾਹੀਦਾ।” ਮੈਂ ਕੁਝ ਹਾਂ ਅਤੇ ਮੈਂ ਹੀ ਚਲਾਉਂਦਾ ਹਾਂ, ਇਸ ਨਾਲ ਉਸਨੂੰ ਚਿੰਤਾ ਹੁੰਦੀ ਹੈ ਅਤੇ ‘ਮੈਂ ਹੋਵਾਂਗਾ ਤਦ ਹੀ ਇਹ ਕੇਸ ਦਾ ਹੱਲ ਹੋਵੇਗਾ,” ਉਸ ਨਾਲ ਚਿੰਤਾ ਹੁੰਦੀ ਰਹਿੰਦੀ ਹੈ। ਇਸ ਲਈ ਇਗੋਇਜ਼ਮ ਵਾਲੇ ਭਾਗ ਦਾ ਅਪਰੇਸ਼ਨ ਕਰ ਦੇਣਾ, ਫਿਰ ਜੋ ਸਾਰ ਅਸਾਰ ਦੇ ਵਿਚਾਰ ਰਹਿਣ, ਉਸ ਵਿੱਚ ਹਰਜ਼ ਨਹੀਂ ਹੈ। ਉਹ ਫਿਰ ਅੰਦਰ ਖੂਨ ਨਹੀਂ ਜਲਾਉਂਦੇ। ਨਹੀਂ ਤਾਂ ਚਿੰਤਾ ਤਾਂ ਖੂਨ ਜਲਾਉਂਦੀ ਹੈ, ਮਨ ਨੂੰ ਜਲਾਉਂਦੀ ਹੈ। ਚਿੰਤਾ ਹੁੰਦੀ ਹੋਵੇ, ਉਸ ਸਮੇਂ ਬੱਚਾ ਕੁਝ ਕਹਿਣ ਆਵੇ, ਤਾਂ ਉਸ ਦੇ ਉੱਤੇ ਵੀ ਗੁੱਸਾ ਹੋ ਜਾਂਦੇ ਹਾਂ ਭਾਵ ਹਰ ਤਰ੍ਹਾਂ ਨਾਲ ਨੁਕਸਾਨ ਕਰਦੀ ਹੈ। ਇਹ ਹੰਕਾਰ ਇਹੋ ਜਿਹੀ ਚੀਜ਼ ਹੈ ਕਿ ਪੈਸੇ ਹੋਣ ਜਾਂ ਨਾ ਹੋਣ, ਪਰ ਕੋਈ ਕਹੇਗਾ ਕਿ, “ਇਸ ਚੰਦੂ ਭਾਈ ਨੇ ਮੇਰਾ ਸਭ ਵਿਗਾੜਿਆ," ਤਦ ਬਹੁਤ ਚਿੰਤਾ ਅਤੇ ਬਹੁਤ ਦੁੱਖ ਹੋ ਜਾਂਦਾ ਹੈ। ਅਤੇ ਸੰਸਾਰ ਤਾਂ, ਅਸੀਂ ਨਹੀਂ ਵਿਗਾੜਿਆ ਹੋਵੇ ਤਾਂ ਵੀ ਕਹੇਗਾ ਨ !
ਚਿੰਤਾ ਦੇ ਨਤੀਜੇ ਕੀ ?
ਇਸ ਸੰਸਾਰ ਵਿੱਚ ਬਾਈ ਪਰੋਡਕਟ ਦਾ ਹੰਕਾਰ ਹੁੰਦਾ ਹੀ ਹੈ ਅਤੇ ਉਹ ਸਹਿਜ ਹੰਕਾਰ ਹੈ। ਜਿਸ ਨਾਲ ਸੰਸਾਰ ਸਹਿਜਤਾ ਨਾਲ ਚੱਲੇ ਇੰਝ ਹੈ। ਉੱਥੇ ਹੰਕਾਰ ਦਾ ਪੂਰਾ ਕਾਰਖਾਨਾ ਖੜਾ ਕਰ ਦਿੱਤਾ ਅਤੇ ਹੰਕਾਰ ਦਾ ਵਾਧਾ ਕੀਤਾ ਅਤੇ ਏਨਾ ਵਾਧਾ ਕੀਤਾ ਕਿ ਜਿਸ ਨਾਲ ਚਿੰਤਾ ਦੀ ਹੱਦ ਹੀ ਨਹੀਂ ਰਹੀ। ਹੰਕਾਰ ਦਾ ਹੀ ਵਿਸਤਾਰ ਕੀਤਾ| ਸਹਿਜ ਹੰਕਾਰ ਨਾਲ, ਨਾਰਮਲ ਹੰਕਾਰ ਨਾਲ ਸੰਸਾਰ ਚੱਲੇ ਇੰਝ ਹੈ। ਪਰ ਉੱਥੇ ਹੰਕਾਰ ਦਾ ਵਿਸਤਾਰ ਕਰਕੇ ਫਿਰ ਚਾਚਾ ਏਨੀ ਉਮਰ ਵਿੱਚ ਕਹਿੰਦੇ ਹਨ ਕਿ, “ਮੈਨੂੰ ਚਿੰਤਾ ਹੁੰਦੀ ਹੈ। ਉਸ ਚਿੰਤਾ ਦਾ ਨਤੀਜਾ ਕੀ ? ਅੱਗੇ ਜਾਨਵਰ ਜੂਨੀਂ ਹੋਵੇਗੀ। ਇਸ ਲਈ ਸਾਵਧਾਨ ਹੋ ਜਾਓ। ਹੁਣ ਸਾਵਧਾਨ ਹੋਣਾ ਹੀ ਚਾਹੀਦਾ ਹੈ। ਮਨੁੱਖ ਵਿੱਚ ਹੋ ਤਦ ਤੱਕ ਸਾਵਧਾਨ ਹੋ ਜਾਓ, ਨਹੀਂ ਤਾਂ ਜਿੱਥੇ ਚਿੰਤਾ ਹੋਵੇ ਉੱਥੇ ਤਾਂ ਫਿਰ ਜਾਨਵਰ ਦਾ ਫਲ ਆਵੇਗਾ।
ਭਗਤ ਤਾਂ ਭਗਵਾਨ ਨਾਲ ਵੀ ਝਗੜੇ
ਭਗਵਾਨ ਦੇ ਸੱਚੇ ਭਗਤ ਨੂੰ ਜੇ ਚਿੰਤਾ ਹੋਵੇ ਤਾਂ ਉਹ ਭਗਵਾਨ ਨਾਲ ਵੀ ਝਗੜੇ।