________________
ਚਿੰਤਾ
19
ਨਹੀਂ ਹੈ, ਇਸ ਲਈ ਖੁਦ ਵੀ ਪਰ-ਸ਼ਕਤੀ ਦੇ ਅਧੀਨ ਹੈ, ਅਤੇ ਕੇਵਲ ਅਧੀਨ ਹੀ ਨਹੀਂ ਪ੍ਰੰਤੂ ਗੁਲਾਮ ਵੀ ਹੈ। ਪੂਰਾ ਜੀਵਨ ਹੀ ਗੁਲਾਮ ਹੈ। ਕੁੜੀ ਵਿਆਹੁਣ ਦੀ ਚਿੰਤਾ
ਇਸ ਤਰ੍ਹਾਂ ਹੈ ਕਿ ਸਾਡੇ ਤਾਂ ਧੀ ਤਿੰਨ ਸਾਲ ਦੀ ਹੋ ਜਾਵੇ ਤਦ ਤੋਂ ਹੀ ਸੋਚਣ ਲੱਗਦੇ ਹਨ ਕਿ ਇਹ ਵੱਡੀ ਹੋ ਗਈ, ਇਹ ਵੱਡੀ ਹੋ ਗਈ। ਵਿਆਹੁਲੀ ਤਾਂ ਵੀਹਵੇਂ ਸਾਲ ਹੁੰਦੀ ਹੈ ਪ੍ਰੰਤੂ ਛੋਟੀ ਹੁੰਦੀ ਹੈ ਤਦ ਤੋਂ ਹੀ ਚਿੰਤਾ ਕਰਨੀ ਸ਼ੁਰੂ ਕਰ ਦਿੰਦਾ ਹੈ। ਧੀ ਵਿਆਹੁਣ ਦੀ ਚਿੰਤਾ ਕਦੋਂ ਤੋਂ ਸ਼ੁਰੂ ਕਰਨੀ ਚਾਹੀਦੀ, ਇਹੋ ਜਿਹਾ ਕਿਸ ਸ਼ਾਸ਼ਤਰ ਵਿੱਚ ਲਿਖਿਆ ਹੈ ? ਅਤੇ ਵੀਹਵੇਂ ਸਾਲ ਵਿਆਹੁਣੀ ਹੋਵੇ ਤਾਂ ਚਿੰਤਾ ਕਦੋਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ ? ਦੋ-ਤਿੰਨ ਸਾਲ ਦੀ ਹੋਵੇ, ਤਦ ਤੋਂ ?
ਪ੍ਰਸ਼ਨ ਕਰਤਾ : ਧੀ ਚੌਦਾਂ-ਪੰਦਰਾਂ ਸਾਲ ਦੀ ਹੋ ਜਾਵੇ, ਤਦ ਤਾਂ ਮਾਂ-ਪਿਓ ਸੋਚਦੇ ਹਨ ਨਾ ! ਦਾਦਾ ਸ੍ਰੀ : ਨਹੀਂ, ਤਦ ਵੀ ਤਾਂ ਪੰਜ ਸਾਲ ਰਹੇ ਨਾ ! ਉਹਨਾਂ ਪੰਜ ਸਾਲਾਂ ਵਿੱਚ ਚਿੰਤਾ ਕਰਨ ਵਾਲਾ ਮਰ ਜਾਵੇਗਾ ਜਾਂ ਜਿਸਦੀ ਚਿੰਤਾ ਕਰਦਾ ਹੈ, ਉਹ ਮਰ ਜਾਵੇਗੀ, ਇਸਦਾ ਕੀ ਪਤਾ ? ਪੰਜ ਸਾਲ ਬਾਕੀ ਰਹੇ, ਉਸ ਤੋਂ ਪਹਿਲਾਂ ਚਿੰਤਾ ਕਿਵੇਂ ਕਰ ਸਕਦੇ ਹਾਂ ?
ਫਿਰ ਉਹ ਵੀ ਵੇਖੋ ਵੇਖੀ ਕਿ ਫਲਾਣਾ ਭਰਾ ਨੂੰ ਤਾਂ ਵੇਖੋ, ਧੀ ਵਿਆਹੁਣ ਦੀ ਕਿੰਨੀ ਚਿੰਤਾ ਕਰਦਾ ਹੈ ਅਤੇ ਮੈਨੂੰ ਤਾਂ ਚਿੰਤਾ ਨਹੀਂ। ਫਿਰ ਚਿੰਤਾ ਹੀ ਚਿੰਤਾ ਵਿੱਚ ਤਰਬੂਜ ਵਰਗਾ ਹੋ ਜਾਂਦਾ ਹੈ। ਅਤੇ ਧੀ ਵਿਆਹੁਣ ਦਾ ਸਮਾਂ ਆਵੇ ਤਾਂ ਹੱਥ ਵਿੱਚ ਚਾਰ ਆਨੇ ਵੀ ਨਹੀਂ ਹੁੰਦੇ। ਚਿੰਤਾ ਵਾਲਾ ਰੁਪਈਏ ਕਿੱਥੋਂ ਲਿਆਵੇਂਗਾ ?
ਤੁਹਾਨੂੰ ਚਿੰਤਾ ਕਦੋਂ ਕਰਨੀ ਚਾਹੀਦੀ ਹੈ ? ਕਿ ਜਦੋਂ ਆਸੇ-ਪਾਸੇ ਦੇ ਲੋਕ ਕਹਿਣ ਕਿ, ‘ਧੀ ਦਾ ਕੁਝ ਕੀਤਾ ?” ਤਦ ਅਸੀਂ ਸਮਝੀਏ ਕਿ ਹੁਣ ਸੋਚਣ ਦਾ ਸਮਾਂ ਆ ਗਿਆ ਹੈ ਅਤੇ ਤਦ ਤੋਂ ਉਸਦੇ ਲਈ ਕੋਸ਼ਿਸ਼ ਕਰਦੇ ਰਹਿਣਾ। ਇਹ ਤਾਂ ਆਸੇ-ਪਾਸੇ ਦੇ ਲੋਕ ਕੁਝ ਕਹਿੰਦੇ ਨਹੀਂ ਅਤੇ ਉਸ ਤੋਂ ਪਹਿਲਾਂ, ਪੰਦਰਾਂ ਸਾਲ ਪਹਿਲਾਂ ਤੋਂ ਹੀ ਚਿੰਤਾ ਕਰਨ ਲੱਗੇ। ਫਿਰ ਅਪਣੀ ਘਰਵਾਲੀ ਨੂੰ ਵੀ ਕਹੇਗਾ ਕਿ, ‘ਤੈਨੂੰ ਪਤਾ ਹੈ ਕਿ ਸਾਡੀ ਧੀ ਵੱਡੀ ਹੋ ਰਹੀ ਹੈ ਅਤੇ ਵਿਆਹੁਣੀ ਵੀ ਹੈ ?” ਹੁਣ ਘਰਵਾਲੀ ਨੂੰ ਕਿਉਂ ਚਿੰਤਾ ਕਰਵਾਉਂਦਾ ਹੈਂ ?