________________
18
ਚਿੰਤਾ ਦਾਦਾ ਸ੍ਰੀ : ਨਹੀਂ । ਚਿੰਤਾ ਤਾਂ ਈਗੋਇਜ਼ਮ ਹੈ, ਕੇਵਲ ਈਗੋਇਜ਼ਮ | ਖੁਦ ਦੇ ਸਰੂਪ ਤੋਂ ਵੱਖ ਹੋ ਕੇ ਉਹ ਈਗੋਇਜ਼ਮ ਕਰਦਾ ਹੈ ਕਿ “ਮੈਂ ਹੀ ਚਲਾਉਣ ਵਾਲਾ ਹਾਂ । ਪਖਾਨਾ (ਸੰਡਾਸ) ਜਾਣ ਦੀ ਹਿੰਮਤ ਨਹੀਂ ਹੈ ਅਤੇ ‘ਮੈਂ ਚਲਾਉਂਦਾ ਹਾਂ ਇੰਝ ਕਹਿੰਦਾ ਹੈ।
ਚਿੰਤਾ ਉਹੀ ਹੰਕਾਰ | ਬੱਚਿਆਂ ਨੂੰ ਚਿੰਤਾ ਕਿਓਂ ਨਹੀਂ ਹੁੰਦੀ ਹੈ ? ਕਿਉਂਕਿ ਉਹ ਜਾਣਦਾ ਹੈ ਕਿ ਮੈਂ ਨਹੀਂ ਚਲਾਉਂਦਾ ਹਾਂ। ਕੌਣ ਚਲਾਉਂਦਾ ਹੈ, ਉਸ ਤੋਂ ਉਸ ਨੇ ਕੀ ਲੈਣਾ-ਦੇਣਾ
‘ਮੈਂ ਕਰਦਾ ਹਾਂ, ਮੈਂ ਕਰਦਾ ਹਾਂ ਇਸ ਤਰ੍ਹਾਂ ਕਰਦੇ ਰਹਿੰਦੇ ਹਾਂ, ਇਸ ਲਈ ਚਿੰਤਾ ਹੁੰਦੀ ਹੈ।
ਚਿੰਤਾ ਹੀ ਸਭ ਤੋਂ ਵੱਡਾ ਹੰਕਾਰ ਪ੍ਰਸ਼ਨ ਕਰਤਾ : ਚਿੰਤਾ ਹੀ ਹੰਕਾਰ ਦੀ ਨਿਸ਼ਾਨੀ ਹੈ, ਇਸ ਨੂੰ ਜ਼ਰਾ ਸਮਝਾਓ। ਦਾਦਾ ਸ੍ਰੀ : ਚਿੰਤਾ ਹੰਕਾਰ ਦੀ ਨਿਸ਼ਾਨੀ ਕਿਉਂ ਕਹਾਉਂਦੀ ਹੈ ? ਕਿਉਂਕਿ ਉਸ ਨੂੰ ਮਨ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ “ਮੈਂ ਹੀ ਇਸ ਨੂੰ ਚਲਾ ਰਿਹਾ ਹਾਂ । ਇਸ ਨਾਲ ਉਸਨੂੰ ਚਿੰਤਾ ਹੁੰਦੀ ਹੈ। ਇਸਦਾ ਚਲਾਉਣ ਵਾਲਾ ਮੈਂ ਹੀ ਹਾਂ, ਇਸ ਲਈ ਉਸਨੂੰ ‘ਇਸ ਕੁੜੀ ਦਾ ਕੀ ਹੋਵੇਗਾ ? ਇਹਨਾਂ ਨਿਆਣਿਆਂ ਦਾ ਕੀ ਹੋਵੇਗਾ ? ਇਹ ਕੰਮ ਪੂਰਾ ਨਹੀਂ ਹੋਇਆ ਤਾਂ ਕੀ ਹੋਵੇਗਾ ?? ਇਹ ਚਿੰਤਾ ਖੁਦ ਦੇ ਸਿਰ ਲੈਂਦਾ ਹੈ । ਖੁਦ ਅਪਣੇ ਆਪ ਨੂੰ ਹੀ ਕਰਨ ਵਾਲਾ ਸਮਝਦਾ ਹੈ ਕਿ “ਮੈਂ ਹੀ ਮਾਲਕ ਹਾਂ ਅਤੇ ਮੈਂ ਹੀ ਕਰਨ ਵਾਲਾ ਹਾਂ। ਪਰ ਉਹ ਖੁਦ ਕਰਨ ਵਾਲਾ ਹੈ ਹੀ ਨਹੀਂ ਅਤੇ ਫਾਲਤੂ ਵਿੱਚ ਚਿੰਤਾਵਾਂ ਮੁੱਲ ਲੈਂਦਾ ਹੈ।
| ਸੰਸਾਰ ਵਿੱਚ ਹੋਈਏ ਤੇ ਚਿੰਤਾ ਵਿੱਚ ਰਹੀਏ ਅਤੇ ਚਿੰਤਾ ਨਾ ਮੁੱਕੇ ਤਾਂ ਫਿਰ ਉਸਨੂੰ ਕਿੰਨੇ ਹੀ ਜਨਮ ਲੈਣੇ ਪੈਣਗੇ। ਕਿਉਂਕਿ ਚਿੰਤਾ ਨਾਲ ਹੀ ਜਨਮ ਬੰਨ੍ਹੇ ਜਾਂਦੇ ਹਨ।
ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਦਾ ਹਾਂ। ਇਹ ਬਰੀਕੀ ਦੀ ਗੱਲ ਤੁਹਾਨੂੰ ਦੱਸਦਾ ਹਾਂ, ਕਿ ਇਸ ਸੰਸਾਰ ਵਿੱਚ ਕੋਈ ਮਨੁੱਖ ਇਹੋ ਜਿਹਾ ਪੈਦਾ ਨਹੀਂ ਹੋਇਆ ਕਿ ਜਿਸਨੂੰ ਪਖਾਨਾ (ਸੰਡਾਸ) ਜਾਣ ਦੀ ਸੁਤੰਤਰ ਸ਼ਕਤੀ ਹੋਵੇ । ਤਦ ਫਿਰ ਇਹਨਾਂ ਲੋਕਾਂ ਨੂੰ ਈਗੋਇਜ਼ਮ ਕਰਨ ਦਾ ਕੀ ਮਤਲਬ ਹੈ ? ਇਹ ਦੂਜੀ ਸ਼ਕਤੀ ਕੰਮ ਕਰ ਰਹੀ ਹੈ। ਹੁਣ, ਉਹ ਸ਼ਕਤੀ ਸਾਡੀ ਨਹੀਂ ਹੈ, ਉਹ ਪਰ- ਸ਼ਕਤੀ ਹੈ ਅਤੇ ਖੁਦ-ਸ਼ਕਤੀ ਨੂੰ ਜਾਣਦਾ ਹੀ