________________
ਚਿੰਤਾ ਅਨੰਤ ਕਾਲ ਤੋਂ ਭਟਕ ਭਟਕ ਕਰਦੇ ਹਨ ਇਹ ਜੀਵ, ਅਨੰਤ ਕਾਲ ਤੋਂ। ਤਦ ਕਿਸੇ ਸਮੇਂ ਕਈ ਵਾਰੀਂ ਇਹੋ ਜਿਹੇ ਪ੍ਰਕਾਸ਼ ਰੂਪੀ ਗਿਆਨੀ ਪੁਰਖ਼ ਮਿਲ ਜਾਂਦੇ ਹਨ, ਤਦ ਛੁਟਕਾਰਾ ਕਰਵਾ ਦਿੰਦੇ ਹਨ।
ਟੈਨਸ਼ਨ ਵੱਖਰੀ ! ਚਿੰਤਾ ਵੱਖਰੀ ! ਪ੍ਰਸ਼ਨ ਕਰਤਾ : ਤਾਂ ਉਸ ਚਿੰਤਾ ਦੇ ਨਾਲ ਹੰਕਾਰ ਕਿਸ ਤਰ੍ਹਾਂ ਹੈ ? ਦਾਦਾ ਸ੍ਰੀ : ਮੈਂ ਨਾ ਹੋਵਾਂ ਤਾਂ ਚੱਲੇਗਾ ਨਹੀਂ, ਇੰਝ ਉਸਨੂੰ ਲੱਗਦਾ ਹੈ । ਇਹ ਮੈਂ ਹੀ ਕਰਦਾ ਹਾਂ। ਮੈਂ ਨਾ ਕਰਾਂ ਤਾਂ ਨਹੀਂ ਹੋਵੇਗਾ, ਹੁਣ ਇਹ ਹੋਵੇਗਾ ? ਸਵੇਰੇ ਕੀ ਹੋਵੇਗਾ ?' ਇੰਝ ਕਰਕੇ ਚਿੰਤਾ ਕਰਦਾ ਹੈ। ਪ੍ਰਸ਼ਨ ਕਰਤਾ : ਚਿੰਤਾ ਕਿਸਨੂੰ ਕਹਿੰਦੇ ਹਨ ? ਦਾਦਾ ਸ੍ਰੀ : ਕਿਸੇ ਵੀ ਚੀਜ਼ ਨੂੰ ਸਭ ਕੁਝ ਮੰਨ ਕੇ ਉਸਨੂੰ ਯਾਦ ਕਰਨਾ, ਉਸਨੂੰ ਚਿੰਤਾ ਕਹਿੰਦੇ ਹਨ | ਪਤਨੀ ਬੀਮਾਰ ਹੋ ਗਈ ਹੋਵੇ, ਹੁਣ ਪੈਸਿਆਂ ਤੋਂ ਵੀ ਵੱਧ ਕੇ ਜੇ ਪਤਨੀ ਹੀ ਸਭ ਕੁਝ ਲੱਗਦੀ ਹੋਵੇ, ਤਾਂ ਉੱਥੋਂ ਹੀ ਉਸਨੂੰ ਚਿੰਤਾ ਹੋਣ ਲਗਦੀ ਹੈ । ਉਸਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ, ਇਸ ਲਈ ਚਿੰਤਾ ਘਰ ਕਰ ਜਾਵੇਗੀ ਅਤੇ ਜਿਸਦੇ ਲਈ ਸਭ ਕੁਝ ਆਤਮਾ ਹੀ ਹੈ, ਉਸਨੂੰ ਫਿਰ ਕਿਸ ਦੀ ਚਿੰਤਾ ਹੋਵੇਗੀ ? ਪ੍ਰਸ਼ਨ ਕਰਤਾ: ਟੈਨਸ਼ਨ ਭਾਵ ਕੀ ? ਚਿੰਤਾ ਤਾਂ ਸਮਝ ਆ ਗਈ, ਹੁਣ ਟੈਨਸ਼ਨ ਦੀ ਵਿਆਖਿਆ ਕਰੋ ਕਿ ਟੈਨਸ਼ਨ ਕਿਸਨੂੰ ਕਹਿੰਦੇ ਹਨ ? ਦਾਦਾ ਸ੍ਰੀ : ਟੈਨਸ਼ਨ ਉਸਦੇ ਵਰਗਾ ਹੀ ਰੂਪ ਹੈ। ਪਰ ਉਸ ਵਿੱਚ ਸਭ ਕੁਝ ਨਹੀਂ ਹੁੰਦਾ, ਸਾਰੇ ਤਰ੍ਹਾਂ ਦੇ ਤਨਾਓ ਹੁੰਦੇ ਹਨ। ਨੌਕਰੀ ਦਾ ਠਿਕਾਣਾ ਲੱਗਦਾ ਨਹੀਂ ਹੈ, ਕੀ ਹੋਵੇਗਾ ? ਇੱਕ ਪਾਸੇ ਘਰਵਾਲੀ ਬੀਮਾਰ ਹੈ, ਉਸਦਾ ਕੀ ਹੋਵੇਗਾ ? ਮੁੰਡਾ ਠੀਕ ਤਰ੍ਹਾਂ ਨਾਲ ਸਕੂਲ ਨਹੀਂ ਜਾਂਦਾ, ਉਸਦਾ ਕੀ ? ਇਹ ਸਾਰੇ ਤਨਾਓ- ਟੈਨਸ਼ਨ ਕਹੇ ਜਾਂਦੇ ਹਨ | ਅਸੀਂ ਤਾਂ ਸਤਾਈ ਸਾਲਾਂ ਤੋਂ ਟੈਨਸ਼ਨ ਹੀ ਨਹੀਂ ਵੇਖਿਆ ਹੈ ਨਾ !