Book Title: Manav Dhrma
Author(s): Dada Bhagwan
Publisher: Dada Bhagwan Aradhana Trust
Catalog link: https://jainqq.org/explore/030124/1

JAIN EDUCATION INTERNATIONAL FOR PRIVATE AND PERSONAL USE ONLY
Page #1 -------------------------------------------------------------------------- ________________ ਦਾਦਾ ਭਗਵਾਨ ਪ੍ਰਪਿਤ ਜੋ ਮਾਨਵ ਧਰਮ Panjabi ਮੈਨੂੰ ਖ਼ੁਦ ਨੂੰ ਜਿਹੜੀ ਚੀਜ਼ ਕਾਰਣ ਦੁੱਖ ਹੋਵੇ, ਓਹੋ ਜਿਹਾ ਦੁੱਖ ਮੈਂ ਕਿਸੇ ਨੂੰ ਨਾ ਦੋਵਾਂ । Page #2 -------------------------------------------------------------------------- ________________ g ਹੈ) ਦਾਦਾ ਭਗਵਾਨ ਰੂਪਿਤ ਮਾਨਵ ਧਰਮ ਮੂਲ ਗੁਜਰਾਤੀ ਸੰਕਲਨ : ਡਾ . ਨੀਰੂ ਭੈਣ ਅਮੀਨ ਅਨੁਵਾਦ : ਮਹਾਤਮਾਗਣ ਰੁਕੇ MK ਨਾ Page #3 -------------------------------------------------------------------------- ________________ ਪ੍ਰਕਾਸ਼ਕ :ਸ਼੍ਰੀ ਅਜੀਤ ਸੀ. ਪਟੇਲ ਦਾਦਾ ਭਗਵਾਨ ਅਰਾਧਨਾ ਸਟ 5, ਮਮਤਾ ਪਾਰਕ ਸੋਸਾਇਟੀ, ਨਵਗੁਜਰਾਤ ਕਾਲਜ ਦੇ ਪਿੱਛੇ, ਉਸਮਾਨਪੁਰਾ, ਅਹਿਮਦਾਬਾਦ - 380014, ਗੁਜਰਾਤ. ਫੋਨ - (079) 39830100 © All Rights reserved - Deepakbhai Desai Trimandir, Simandhar City,Ahmedabad- Kalol Highway, Adalaj, Dist. - Gandhinagar- 382421, Gujrat, India. No part of this book may be used or reproduced in any manner whatsoever without written permission from the holder of the copyright. ਪਹਿਲਾ ਸੰਸਕਰਨ : ਜੁਲਾਈ 2016, 2000 ਕਾਪੀਆਂ ਭਾਵ ਮੁੱਲ : “ਪਰਮ ਵਿਨਯ’ ਅਤੇ ‘ਮੈਂ ਕੁਝ ਨਹੀਂ ਜਾਣਦਾ, ਇਹ ਭਾਵ ! ਦ੍ਰਵ ਮੁੱਲ :10 ਰੁਪਏ ਮੁਦਰਕ :ਅੰਬਾ ਔਫ਼ਸੈੱਟ, ਪਾਰਸ਼ਵਨਾਥ ਚੈਂਬਰਜ਼, ਨਵੀਂ ਰਿਜ਼ਰਵ ਬੈਂਕ ਦੇ ਕੋਲ ਇਨਕਮ-ਟੈਕਸ, ਅਹਿਮਦਾਬਾਦ-380014. Page #4 -------------------------------------------------------------------------- ________________ ਤ੍ਰਿਮੰਤਰ વર્તમાનતીર્થંકર શ્રીસીમંધરસ્વામી ਨਮੋ ਅਰਿਹੰਤਾਣੀ ਨਮੋ ਸਿੱਧਾਣੀ ਨਮੋ ਆਯਰਿਯਾਣੀ ਨਮੋ ਉਵਝਾਇਆਣੀ ਨਮੋ ਲੋਏ ਸਵਸਾਹੂਣੀ | ਐਸੋ ਪੰਚ ਨਮੁਕਾਰੋ ਸ ਪਾਵਪਣਾਸ਼ਣੋ ਮੰਗਲਾਣਮ ਚ ਸਵੇਸਿੰ ਪੜ੍ਹਮੰ ਹਵਇ ਮੰਗਲੰ॥1 ਓਮ ਨਮੋ ਭਗਵਤੇ ਵਾਸੂਦੇਵਾਯ॥ 2 ਓਮ ਨਮ: ਸ਼ਿਵਾਯ॥ 3 ਜੈ ਸੱਚਿਦਾਨੰਦ Page #5 -------------------------------------------------------------------------- ________________ ਬੇਨਤੀ ਆਤਮਵਿਗਿਆਨੀ ਸ਼੍ਰੀ ਅੰਬਾਲਾਲ ਮੂਜੀ ਭਾਈ ਪਟੇਲ, ਜਿਹਨਾਂ ਨੂੰ ਲੋਕ ‘ਦਾਦਾ ਭਗਵਾਨ ਦੇ ਨਾਮ ਨਾਲ ਵੀ ਜਾਣਦੇ ਹਨ, ਉਹਨਾਂ ਦੇ ਸ੍ਰੀ ਮੁੱਖ ਤੋਂ ਅਧਿਆਤਮ ਅਤੇ ਵਿਹਾਰ ਗਿਆਨ ਸੰਬੰਧੀ ਜਿਹੜੀ ਬਾਣੀ ਨਿਕਲੀ, ਉਸਨੂੰ ਰਿਕਾਰਡ ਕਰਕੇ, ਸੰਕਲਨ ਅਤੇ ਸੰਪਾਦਨ ਕਰਕੇ ਕਿਤਾਬਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।ਦਾਦਾ ਸ੍ਰੀ ਨੇ ਜੋ ਕੁਝ ਕਿਹਾ, ਠੇਠ ਪੇਂਡੂ ਗੁਜਰਾਤੀ ਭਾਸ਼ਾ ਵਿੱਚ ਕਿਹਾ ਹੈ। ਇਸਨੂੰ ਪੰਜਾਬੀ ਭਾਸ਼ਾਈ ਲੋਕਾਂ ਤੱਕ ਪਹੁੰਚਾਉਣ ਦਾ ਇਹ ਅਲਪ ਬੁੱਧੀ ਅਨੁਸਾਰ, ਯਥਾਸ਼ਕਤੀ ਨਿਮਿਤ ਯਤਨ ਹੈ। ਇਸ ਪੁਸਤਕ ਵਿੱਚ ਮਾਨਵ ਧਰਮ ਦੀ ਸਹੀ ਪਰਿਭਾਸ਼ਾ ਦਿੱਤੀ ਗਈ ਹੈ, ਨਾਲ ਹੀ ਚਾਰ ਗਤੀਆਂ ਅਤੇ ਉਸ ਤੋਂ ਵੀ ਅੱਗੇ ਮੋਕਸ਼ ਕਿਵੇਂ ਪਾ ਸਕਦੇ ਹਾਂ, ਉਸਦਾ ਸੁੰਦਰ ਵਰਨਣ ਪਰਮ ਪੂਜਨੀਕ ਦਾਦਾ ਸ੍ਰੀ ਨੇ ਕੀਤਾ ਹੈ | ਲੋਕ ਜਿਸਨੂੰ ਮਾਨਵ ਧਰਮ ਮੰਨਦੇ ਹਨ ਅਤੇ ਸੱਚਾ ਮਾਨਵ ਧਰਮ ਕੀ ਹੈ, ਇਹ ਗੱਲ ਅਸਲ ਰੂਪ ਵਿੱਚ ਸਮਝਾਈ ਗਈ ਹੈ | ‘ਗਿਆਨੀ ਪੁਰਖ ਦੇ ਜੋ ਬਚਨ ਹਨ, ਉਹ ਭਾਸ਼ਾ ਦੇ ਨਜ਼ਰੀਏ ਤੋਂ ਸਿੱਧੇ ਸਾਦੇ ਹਨ, ਪਰ ‘ਗਿਆਨੀ ਪੁਰਖ’ ਦਾ ਦਰਸ਼ਨ ਨਿਰਾਵਰਣ ਹੈ, ਇਸ ਲਈ ਉਹਨਾਂ ਦੇ ਹਰੇਕ ਵਚਨ ਅਰਥ ਭਰਪੂਰ, ਮੌਲਿਕ ਅਤੇ ਸਾਹਮਣੇ ਵਾਲੇ ਦੇ ਵਿਯੂਪੋਆਇੰਟ ਨੂੰ ਐਗਜੈਕਟ (ਅਸਲ) ਸਮਝ ਕੇ ਨਿਕਲੇ ਹਨ, ਇਸ ਲਈ ਸੁਣਨ ਵਾਲੇ ਦੇ ਦਰਸ਼ਨ ਨੂੰ ਸਪਸ਼ੱਟ ਕਰ ਦਿੰਦੇ ਹਨ ਅਤੇ ਹੋਰ ਉੱਚੀ ਲੈ ਜਾਂਦੇ ਹਨ | ਗਿਆਨੀ ਦੀ ਬਾਣੀ ਨੂੰ ਪੰਜਾਬੀ ਬੋਲੀ ਵਿੱਚ ਅਸਲ ਰੂਪ ਵਿੱਚ ਅਨੁਵਾਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਪਰ ਦਾਦਾ ਸ੍ਰੀ ਦੇ ਤਮਗਿਆਨ ਦਾ ਠੀਕ ਭਾਵ, ਜਿਉਂ ਦਾ ਤਿਉਂ ਤੁਹਾਨੂੰ ਗੁਜਰਾਤੀ ਭਾਸ਼ਾ ਵਿੱਚ ਹੀ ਮਿਲੇਗਾ | ਜਿਸਨੂੰ ਗਿਆਨ ਦੀ ਡੂੰਗਾਈ ਵਿੱਚ ਜਾਣਾ ਹੋਵੇ, ਗਿਆਨ ਦਾ ਸਹੀ ਭਾਵ ਸਮਝਣਾ ਹੋਵੇ, ਉਹ ਇਸ ਲਈ ਗੁਜਰਾਤੀ ਭਾਸ਼ਾ ਸਿੱਖਣ, ਇਹ ਸਾਡੀ ਬੇਨਤੀ ਹੈ | ਪ੍ਰਸਤੁਤ ਕਿਤਾਬ ਵਿੱਚ ਕਈ ਥਾਵਾਂ ਤੇ ਬਰੈਕਟ ਵਿੱਚ ਦਿਖਾਏ ਗਏ ਸ਼ਬਦ ਜਾਂ ਵਾਕ ਪਰਮ ਪੂਜਨੀਕ ਦਾਦਾ ਸ੍ਰੀ ਦੁਆਰਾ ਬੋਲੇ ਗਏ ਵਾਕਾਂ ਨੂੰ ਹੋਰ ਜਿਆਦਾ ਸਪਸ਼ੱਟ ਕਰਕੇ ਸਮਝਾਉਣ ਦੇ ਲਈ ਲਿਖੇ ਗਏ ਹਨ | ਜਦਕਿ ਕਈ ਥਾਵਾਂ ਤੇ ਅੰਗ੍ਰੇਜ਼ੀ ਸ਼ਬਦਾਂ ਦੇ ਪੰਜਾਬੀ ਅਰਥ ਦੇ ਰੂਪ ਵਿੱਚ ਰੱਖੇ ਗਏ ਹਨ | ਦਾਦਾ ਸ਼ੀ ਦੇ ਸ੍ਰੀ ਮੁੱਖ ਤੋਂ ਨਿਕਲੇ ਕੁਝ ਗੁਜਰਾਤੀ ਸ਼ਬਦ ਜਿਉਂ ਦੇ ਤਿਉਂ ਲਿਖੇ ਗਏ ਹਨ, ਕਿਉਂਕਿ ਉਹਨਾਂ ਸ਼ਬਦਾਂ ਦੇ ਲਈ ਪੰਜਾਬੀ ਵਿੱਚ ਕੋਈ ਸਮਾਨਾਰਥਕ ਸ਼ਬਦ ਨਹੀਂ ਹੈ, ਜੋ ਉਸਦਾ ਪੂਰਾ ਅਰਥ ਦੇ ਸਕੇ | ਹਾਲਾਂਕਿ ਉਹਨਾਂ ਸ਼ਬਦਾਂ ਦੇ ਸਮਾਨਾਰਥਕ ਸ਼ਬਦ ਅਰਥ ਦੇ ਰੂਪ ਵਿੱਚ ਦਿੱਤੇ ਗਏ ਹਨ | ਅਨੁਵਾਦ ਸੰਬੰਧੀ ਖ਼ਾਮੀਆਂ ਦੇ ਲਈ ਤੁਹਾਡੇ ਤੋਂ ਖਿਮਾਂ ਦੇ ਜਾਚਕ ਹਾਂ | Page #6 -------------------------------------------------------------------------- ________________ ਸੰਪਾਦਕੀ ਮੱਨੁਖੀ ਜੀਵਨ ਤਾਂ ਸਾਰੇ ਜਿਉਂ ਰਹੇ ਹਨ | ਜੰਮੇ, ਪੜ੍ਹਾਈ ਕੀਤੀ, ਨੌਕਰੀ ਕੀਤੀ, ਵਿਆਹ ਕੀਤਾ, ਪਿਤਾ ਬਣੇ, ਦਾਦਾ ਬਣੇ, ਫਿਰ ਅਰਥੀ ਉੱਠ ਗਈ | ਜੀਵਨ ਦਾ ਕੀ ਇਹੀ ਕ੍ਰਮ ਹੋਵੇਗਾ ? ਇਸ ਤਰਾਂ ਜੀਵਨ ਜਿਉਣ ਦਾ ਅਰਥ ਕੀ ਹੈ ? ਜਨਮ ਕਿਉਂ ਲੈਣਾ ਪੈਂਦਾ ਹੈ ? ਜੀਵਨ ਵਿੱਚ ਕੀ ਪ੍ਰਾਪਤ ਕਰਨਾ ਹੈ ? ਮੱਨੁਖ ਦੇਹ ਦੀ ਪ੍ਰਾਪਤੀ ਹੋਈ ਇਸ ਲਈ ਖੁਦ ਨੂੰ ਮਾਨਵ ਧਰਮ ਵਿੱਚ ਹੋਣਾ ਚਾਹੀਦਾ ਹੈ | ਮਾਨਵਤਾ ਸਹਿਤ ਹੋਣਾ ਚਾਹੀਦਾ ਹੈ, ਤਾਂ ਹੀ ਜੀਵਣ ਧੰਨ ਧੰਨ ਹੋਇਆ ਕਹਾਏਗਾ । | ਮਾਨਵਤਾ ਦੀ ਪਰਿਭਾਸ਼ਾ ਖੁਦ ਤੋਂ ਹੀ ਤੈਅ ਕਰਨੀ ਹੈ | ਜੇ ਮੈਨੂੰ ਕੋਈ ਦੁੱਖ ਦੇਵੇ ਤਾਂ ਮੈਨੂੰ ਚੰਗਾ ਨਹੀਂ ਲੱਗਦਾ ਹੈ, ਇਸ ਲਈ ਮੈਨੂੰ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ |' ਇਹ ਸਿਧਾਂਤ ਜੀਵਨ ਦੇ ਹਰੇਕ ਵਿਹਾਰ ਵਿੱਚ ਜਿਸਨੂੰ ਫ਼ਿਟ (ਕਿਰਿਆਕਾਰੀ) ਹੋ ਗਿਆ, ਉਸ ਵਿੱਚ ਪੂਰੀ ਮਾਨਵਤਾ ਆ ਗਈ । | ਮਨੁੱਖੀ ਜੀਵਨ ਤਾਂ ਚਾਰ ਗਤੀਆਂ ਦਾ ਜੰਕਸ਼ਨ, ਕੇਂਦਰ ਸਥਾਨ ਹੈ | ਉੱਥੋਂ ਹੀ ਚਾਰੋਂ ਜੂਨੀਆਂ ਵਿੱਚ ਜਾਣ ਦੀ ਛੁੱਟ ਹੈ | ਪਰ, ਜਿਹੋ ਜਿਹੇ ਕਾਰਣਾਂ ਦਾ ਸੇਵਨ ਕੀਤਾ ਹੋਵੇ, ਉਸ ਜੂਨੀ ਵਿੱਚ ਜਾਣਾ ਪੈਂਦਾ ਹੈ | ਮਾਨਵ ਧਰਮ ਵਿੱਚ ਰਹੇ ਹੋਵੋ ਤਾਂ ਫਿਰ ਤੋਂ ਮਨੁੱਖੀ ਜੀਵਨ ਦੇਖੋਗੇ ਅਤੇ ਮਾਨਵ ਧਰਮ ਤੋਂ ਭਟਕ ਗਏ ਹੋ ਤਾਂ ਜਾਨਵਰ ਦਾ ਜਨਮ ਪਾਓਗੇ | ਮਾਨਵ ਧਰਮ ਤੋਂ ਵੀ ਅੱਗੇ, ਸੁਪਰ ਹਿਉਮਨ (ਦੈਵੀ ਗੁਣ ਵਾਲਾ ਮਨੁੱਖ) ਦੇ ਧਰਮ ਵਿੱਚ ਆਏ ਅਤੇ ਸਾਰਾ ਜੀਵਨ ਪਰਉਪਕਾਰ ਵਿੱਚ ਗੁਜਾਰਿਆ ਤਾਂ ਦੇਵ ਗਤੀ ਵਿੱਚ ਜਨਮ ਹੁੰਦਾ ਹੈ | ਮਨੁੱਖੀ ਜੀਵਨ ਵਿੱਚ ਜੇ ਆਤਮ ਗਿਆਨੀ ਦੇ ਕੋਲੋਂ ਆਤਮ ਧਰਮ ਪ੍ਰਾਪਤ ਕਰ ਲਵੋ ਤਾਂ ਅਖੀਰ ਮੋਕਸ਼ ਗਤੀ-ਪਰਮਪਦ ਪ੍ਰਾਪਤ ਕਰ ਸਕਦੇ ਹੋ | | ਪਰਮ ਪੂਜਯ ਦਾਦਾ ਸ੍ਰੀ ਨੇ ਤਾਂ, ਮਨੁੱਖ ਆਪਣੇ ਮਾਨਵ ਧਰਮ ਵਿੱਚ ਤਰੱਕੀ ਕਰੇ ਇਹੋ ਜਿਹੀ ਸੁੰਦਰ ਸਮਝ ਸਤਿਸੰਗ ਦੁਆਰਾ ਪ੍ਰਾਪਤ ਕਰਾਈ ਹੈ | ਉਹ ਸਾਰੀ ਪ੍ਰਸਤੁਤ ਸੰਕਲਨ ਵਿੱਚ ਦਰਜ਼ ਹੋਈ ਹੈ | ਉਹ ਸਮਝ ਅੱਜਕਲ ਦੇ ਬੱਚਿਆਂ ਅਤੇ ਨੌਜ਼ਵਾਨਾਂ ਤੱਕ ਪੁੱਜੇ ਤਾਂ ਜੀਵਨ ਦੇ ਮੁੱਢ ਤੋਂ ਹੀ ਉਹ ਮਾਨਵ ਧਰਮ ਵਿੱਚ ਆ ਜਾਣ, ਤਾਂ ਇਸ ਮਨੁੱਖੀ ਜਨਮ ਨੂੰ ਸਾਰਥਕ ਕਰਕੇ ਭਾਗਾਂ ਵਾਲੇ ਬਣ ਜਾਣ, ਇਹੋ ਬੇਨਤੀ ਹੈ ਜੀ ! ਡਾ. ਨੀਰੁ ਭੈਣ ਅਮੀਨ | Page #7 -------------------------------------------------------------------------- ________________ ਦਾਦਾ ਭਗਵਾਨ ਕੌਣ ? ਜੂਨ 1958 ਦੀ ਇੱਕ ਸ਼ਾਮ ਦਾ ਕਰੀਬ ਛੇ ਵਜੇ ਦਾ ਸਮਾਂ, ਭੀੜ ਨਾਲ ਭਰਿਆ ਸੂਰਤ ਸ਼ਹਿਰ ਦਾ ਰੇਲਵੇ ਸਟੇਸ਼ਨ, ਪਲੇਟਫਾਰਮ ਨੰ :3 ਦੇ ਬੈਂਚ ਉੱਤੇ ਬੈਠੇ ਸ੍ਰੀ ਅੰਬਾਲਾਲ ਪਟੇਲ ਰੂਪੀ ਦੇਹ ਮੰਦਰ ਵਿੱਚ ਕੁਦਰਤੀ ਰੂਪ ਵਿੱਚ, ਅਕੁਮ ਰੂਪ ਵਿੱਚ, ਕਈ ਜਨਮਾਂ ਤੋਂ ਪ੍ਰਗਟ ਹੋਣ ਲਈ ਵਿਆਕੁਲ ‘ਦਾਦਾ ਭਗਵਾਨ` ਪੂਰੇ ਰੂਪ ਵਿੱਚ ਪ੍ਰਗਟ ਹੋਏ | ਅਤੇ ਕੁਦਰਤ ਨੇ ਸਿਰਜਿਆ ਅਧਿਆਤਮ ਦਾ ਅਦਭੁਤ ਅਚੰਭਾ | ਇੱਕ ਹੀ ਘੰਟੇ ਵਿੱਚ ਉਹਨਾਂ ਨੂੰ ਵਿਸ਼ਵ ਦਰਸ਼ਨ ਹੋਇਆ | ‘ਮੈਂ ਕੌਣ ? ਭਗਵਾਨ ਕੌਣ ? ਸੰਸਾਰ ਕੌਣ ਚਲਾਉਂਦਾ ਹੈ ? ਕਰਮ ਕੀ ਹਨ ? ਮੁਕਤੀ ਕੀ ਹੈ ?' ਆਦਿ ਜਗਤ ਦੇ ਸਾਰੇ ਅਧਿਆਤਮਕ ਪ੍ਰਸ਼ਨਾਂ ਦੇ ਸੰਪੂਰਨ ਰਹੱਸ ਪ੍ਰਗਟ ਹੋਏ | ਇਸ ਤਰਾਂ ਕੁਦਰਤ ਨੇ ਵਿਸ਼ਵ ਦੇ ਸਾਹਮਣੇ ਇੱਕ ਅਦੁੱਤੀ ਪੂਰਨ ਦਰਸ਼ਨ ਪੇਸ਼ ਕੀਤਾ ਅਤੇ ਉਸਦੇ ਮਾਧਿਅਮ ਬਣੇ ਸ੍ਰੀ ਅੰਬਾਲਾਲ ਮੂਲਜੀਭਾਈ ਪਟੇਲ, ਗੁਜਰਾਤ ਦੇ ਚਰੋਤਰ ਖੇਤਰ ਦੇ ਭਾਦਰਨ ਪਿੰਡ ਦੇ ਪਾਟੀਦਾਰ, ਕਾਂਨਟਰੈਕਟ ਦਾ ਕੰਮ ਕਰਨ ਵਾਲੇ, ਫਿਰ ਵੀ ਪੂਰੀ ਤਰਾਂ ਵੀਰਾਗ ਪੁਰਖ ! | ਵਪਾਰ (ਧੰਧਾ) ਵਿੱਚ ਧਰਮ ਹੋਣਾ ਚਾਹੀਦਾ ਹੈ, ਧਰਮ ਵਿੱਚ ਵਪਾਰ ਨਹੀਂ’, ਇਸ ਸਿਧਾਂਤ ਨਾਲ ਉਹਨਾਂ ਨੇ ਪੂਰਾ ਜੀਵਨ ਬਤੀਤ ਕੀਤਾ | ਜੀਵਨ ਵਿੱਚ ਕਦੇ ਵੀ ਉਹਨਾਂ ਨੇ ਕਿਸੇ ਦੇ ਕੋਲੋਂ ਪੈਸਾ ਨਹੀਂ ਲਿਆ, ਸਗੋਂ ਅਪਣੀ ਕਮਾਈ ਨਾਲ ਭਗਤਾਂ ਨੂੰ ਯਾਤਰਾ ਕਰਵਾਉਂਦੇ ਸਨ | | ਜਿਵੇਂ ਉਹਨਾਂ ਨੂੰ ਆਤਮ ਗਿਆਨ ਪ੍ਰਾਪਤ ਹੋਇਆ, ਉਸੇ ਤਰਾਂ ਬਸ ਦੋ ਹੀ ਘੰਟਿਆ ਵਿੱਚ ਹੋਰ ਭਗਤਾਂ ਨੂੰ ਵੀ ਉਹ ਉਸ ਆਤਮ ਗਿਆਨ ਦੀ ਪ੍ਰਾਪਤੀ ਕਰਵਾਉਂਦੇ ਸਨ, ਉਹਨਾਂ ਦੇ ਅਦਭੁਤ ਸਿੱਧ ਹੋਏ ਗਿਆਨ ਪ੍ਰਯੋਗ ਨਾਲ | ਉਸਨੂੰ ਅਕ੍ਰਮ ਮਾਰਗ ਕਿਹਾ | ਅਮ, ਭਾਵ ਬਿਨਾਂ ਕ੍ਰਮ ਦੇ, ਅਤੇ ਭ੍ਰਮ ਭਾਵ ਪੌੜੀ ਦਰ ਪੌੜੀ ਕ੍ਰਮਵਾਰ ਉੱਪਰ ਚੜਣਾ | ਅਕ੍ਰਮ ਅਰਥਾਤ ਲਿਫਟ ਮਾਰਗ, ਸ਼ਾਰਟ ਕਟ ਉਹ ਖੁਦ ਹਰੇਕ ਨੂੰ “ਦਾਦਾ ਭਗਵਾਨ ਕੋਣ ?’ ਦਾ ਰਹੱਸ ਦੱਸਦੇ ਹੋਏ ਕਹਿੰਦੇ ਸਨ ਕਿ “ਇਹ ਜੋ ਤੁਹਾਨੂੰ ਦਿਖਾਈ ਦਿੰਦੇ ਹਨ ਉਹ ਦਾਦਾ ਭਗਵਾਨ ਨਹੀਂ ਹਨ, ਉਹ ਤਾਂ ‘ਏ ਐੱਮ ਪਟੇਲ ਹਨ | ਅਸੀਂ ਗਿਆਨੀ ਪੁਰਖ ਹਾਂ ਅਤੇ ਅੰਦਰ ਪ੍ਰਗਟ ਹੋਏ ਹਨ, ਉਹ ‘ਦਾਦਾ ਭਗਵਾਨ ਹਨ | ਦਾਦਾ ਭਗਵਾਨ ਤਾਂ ਚੌਦਾਂ ਲੋਕ ਦੇ ਨਾਥ (ਸੁਆਮੀ) ਹਨ | ਉਹ ਤਾਂ ਤੁਹਾਡੇ ਵਿੱਚ ਵੀ ਹਨ, ਸਾਰਿਆਂ ਵਿੱਚ ਹਨ | ਤੁਹਾਡੇ ਵਿੱਚ ਅਵਿਅਕਤ ਰੂਪ ਵਿੱਚ ਹਨ ਅਤੇ ‘ਇੱਥੇ ਸਾਡੇ ਅੰਦਰ ਸੰਪੂਰਨ ਰੂਪ ਵਿੱਚ ਵਿਅਕਤ ਹੋਏ ਹਨ | ਦਾਦਾ ਭਗਵਾਨ ਨੂੰ ਮੈਂ ਵੀ ਨਮਸਕਾਰ ਕਰਦਾ ਹਾਂ । Page #8 -------------------------------------------------------------------------- ________________ ਆਤਮ ਗਿਆਨ ਪ੍ਰਾਪਤੀ ਦੀ ਪੱਤਖ ਲਿੰਕ ‘ਮੈਂ ਤਾਂ ਕੁਝ ਲੋਕਾਂ ਨੂੰ ਅਪਣੇ ਹੱਥੋਂ ਸਿੱਧੀ ਦੇਣ ਵਾਲਾ ਹਾਂ | ਪਿੱਛੇ ਅਨੁਯਾਈ ਚਾਹੀਦੇ ਕਿ ਨਹੀਂ ਚਾਹੀਦੇ ? ਪਿੱਛੇ ਲੋਕਾਂ ਨੂੰ ਮਾਰਗ ਤਾਂ ਚਾਹੀਦਾ ਹੈ ਨ ?? - ਦਾਦਾ ਸ੍ਰੀ ਪਰਮ ਪੂਜਨੀਕ ਦਾਦਾਸ਼ੀ ਪਿੰਡ-ਪਿੰਡ, ਦੇਸ਼-ਵਿਦੇਸ਼ ਭਰਮਣ ਕਰਕੇ ਸਾਧਕਾਂ ਨੂੰ ਸਤਿਸੰਗ ਅਤੇ ਆਤਮ ਗਿਆਨ ਦੀ ਪ੍ਰਾਪਤੀ ਕਰਵਾਉਂਦੇ ਸਨ | ਆਪ ਨੇ ਅਪਣੇ ਜਿਉਂਦੇ ਜੀਅ ਹੀ ਡਾ. ਨੀਰੂਭੈਣ ਅਮੀਨ (ਨੀਰੂਮਾਂ) ਨੂੰ ਆਤਮ ਗਿਆਨ ਪ੍ਰਾਪਤ ਕਰਵਾਉਣ ਦੀ ਸਿੱਧੀ ਬਖ਼ਸ਼ਸ਼ ਕੀਤੀ ਸੀ | ਦਾਦਾ ਸ੍ਰੀ ਦੇ ਸ਼ਰੀਰ ਛੱਡਣ ਤੋਂ ਬਾਅਦ ਨੀਰੂਮਾਂ ਓਦਾਂ ਹੀ ਸਾਧਕਾਂ ਨੂੰ ਸਤਿਸੰਗ ਅਤੇ ਆਤਮ ਗਿਆਨ ਦੀ ਪ੍ਰਾਪਤੀ, ਨਿਮਿਤ ਭਾਵ ਨਾਲ ਕਰਵਾ ਰਹੇ ਸਨ | ਪੂਜਨੀਕ ਦੀਪਕ ਭਾਈ ਦੇਸਾਈ ਨੂੰ ਵੀ ਦਾਦਾ ਸ੍ਰੀ ਨੇ ਸਤਿਸੰਗ ਕਰਨ ਦੀ ਸਿੱਧੀ ਪ੍ਰਦਾਨ ਕੀਤੀ ਸੀ | ਨੀਰੂਮਾਂ ਦੀ ਹਾਜ਼ਰੀ ਵਿੱਚ ਹੀ ਉਹਨਾਂ ਦੇ ਆਸ਼ੀਰਵਾਦ ਨਾਲ ਪੂਜਨੀਕ ਦੀਪਕ ਭਾਈ ਵੀ ਦੇਸ਼ਾਂ-ਵਿਦੇਸ਼ਾਂ ਵਿੱਚ ਕਈ ਥਾਵਾਂ ਤੇ ਜਾ ਕੇ ਸਾਧਕਾਂ ਨੂੰ ਆਤਮ ਗਿਆਨ ਕਰਵਾ ਰਹੇ ਹਨ, ਜੋ ਨੀਰੂਮਾਂ ਦੇ ਸ਼ਰੀਰ ਛੱਡਣ ਤੋਂ ਬਾਅਦ ਅੱਜ ਵੀ ਜਾਰੀ ਹੈ | ਇਸ ਆਤਮ ਗਿਆਨ ਪ੍ਰਾਪਤੀ ਦੇ ਬਾਅਦ ਹਜ਼ਾਰਾਂ ਸਾਧਕ ਸੰਸਾਰ ਵਿੱਚ ਰਹਿੰਦੇ ਹੋਏ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਵੀ ਮੁਕਤ ਰਹਿ ਕੇ ਆਤਮ ਰਮਣਤਾ ਦਾ ਅਨੁਭਵ ਕਰਦੇ ਹਨ | ਗਰੰਥ ਵਿੱਚ ਲਿਖੀ ਵਾਈ ਮੋਕਸ਼ ਪ੍ਰਾਪਤ ਕਰਨ ਵਾਲਿਆਂ ਲਈ ਬਹੁਤ ਜ਼ਿਆਦਾ ਉਪਯੋਗੀ ਸਿੱਧ ਹੋਵੇਗੀ, ਪਰ ਮੋਕਸ਼ ਪ੍ਰਾਪਤ ਕਰਨ ਵਾਲਿਆਂ ਲਈ ਆਤਮ ਗਿਆਨ ਨੂੰ ਪ੍ਰਾਪਤ ਕਰਨਾ ਜ਼ਰੂਰੀ ਹੈ | ਅਕਰਮ ਮਾਰਗ ਦੇ ਦੁਆਰਾ ਆਤਮ ਗਿਆਨ ਦੀ ਪ੍ਰਾਪਤੀ ਦਾ ਰਾਹ ਅੱਜ ਵੀ ਖੁੱਲਾ ਹੈ | ਜਿਵੇਂ ਜਗਦਾ ਹੋਇਆ ਦੀਵਾ ਹੀ ਦੂਜੇ ਦੀਵੇ ਨੂੰ ਜਗਾ ਸਕਦਾ ਹੈ, ਉਸੇ ਤਰ੍ਹਾਂ ਤਖ ਆਤਮ ਗਿਆਨੀ ਤੋਂ ਆਤਮ ਗਿਆਨ ਪ੍ਰਾਪਤ ਕਰਕੇ ਹੀ ਖੁਦ ਦਾ ਆਤਮਾ ਜਗਾ ਸਕਦਾ ਹੈ | Page #9 -------------------------------------------------------------------------- ________________ ਦਾਦਾ ਭਗਵਾਨ ਫਾਊਂਡੇਸ਼ਨ ਦੇ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਹਿੰਦੀ ੧.ਗਿਆਨੀ ਪੁਰਖ ਦੀ ਪਹਿਚਾਨ ੨.ਸਰਵ ਦੁੱਖੋਂ ਸੇ ਮੁਕਤੀ ੩. ਕਰਮ ਕਾ ਸਿਧਾਂਤ ੪. ਆਤਮ ਬੋਧ ੫. ਮੈਂ ਕੌਣ ਹੂੰ ? ੬. ਵਰਤਮਾਨ ਤੀਰਥੰਕਰ ਸ੍ਰੀ ਸੀਮੰਧਰ ਸਵਾਮੀ ੭. ਭੁਗਤੇ ਉਸ ਦੀ ਭੁੱਲ ੮. ਐਡਜਸਟ ਐਵਰੀਵੇਅਰ ੯. ਟਕਰਾਵ ਟਾਲੀਏ ੧੦. ਹੂਆ ਸੋ ਨਿਆਏ ੧੧.ਦਾਦਾ ਭਗਵਾਨ ਕੌਣ ੧੨. ਚਿੰਤਾ ੧੩. ਕ੍ਰੋਧ ੧੪. ਪ੍ਰਤੀਕਰਮਣ ੧੫. ਪੈਥੋਂ ਕਾ ਵਿਵਹਾਰ ੧੬. ਅੰਤਹਕਰਣ ਕਾ ਸਵਰੂਪ ੧੭. ਜਗਤ ਕਰਤਾ ਕੌਣ ੧੮. ਤ੍ਰਿਮੰਤਰ ੧੯.ਭਾਵਨਾ ਸੇ ਸੁਧਰੇ ਜਨਮੋਂਜਨਮ ੨੦. ਪ੍ਰੇਮ ੨੧. ਮਾਤਾ-ਪਿਤਾ ਔਰ ਬੱਚੋਂ ਕਾ ਵਿਵਹਾਰ ੨੨. ਸਮਝ ਸੇ ਪ੍ਰਾਪਤ ਬ੍ਰਹਮਚਰਯਾ ੨੩. ਦਾਨ ੨੪. ਮਾਨਵ ਧਰਮ ੨੫. ਸੇਵਾ-ਪਰੋਪਕਾਰ ੨੬. ਮ੍ਰਿਤਯੂਂ ਸਮੇਂ, ਪਹਿਲੇ ਔਰ ਪਸ਼ਚਾਤ ੨੭. ਨਿਰਦੋਸ਼ ਦਰਸ਼ਨ ਸੇ • ਨਿਦੋਸ਼ ੨੮. ਪਤੀ-ਪਤਨੀ ਕਾ ਦਿਵਯ ਵਿਵਹਾਰ ੨੯. ਕਲੇਸ਼ ਰਹਿਤ ਜੀਵਨ ੩੦. ਗੁਰੂ - ਸ਼ਿਸ਼ਯ ੩੧. ਅਹਿੰਸਾ ੩੨. ਸਤਯ-ਅਸਤ੍ਯ ਕੇ ਰਹੱਸ੍ਯ ੩੩, ਚਮਤਕਾਰ ੩੪. ਪਾਪ-ਪੁ ੩੫. ਵਾਈ,ਵਿਵਹਾਰ ਮੈਂ ੩੬. ਕਰਮ ਕਾ ਵਿਗਿਆਨ ੩੭. ਆਪਤਵਾਈ-1 ੩੮. ਆਪਤਵਾਈ-2 ੩੯. ਆਪਤਵਾਈ ੪੦. ਆਪਤਵਾਈ-4 ੪੧. ਆਪਤਵਾਈ-5 ੪੨. ਆਪੜਵਾਈ-6 ੪੩. ਆਪਤਵਾਈ-7 ੪੪. ਆਪਤਵਾਈ-8 ੪੫, ਆਪਤਵਾਈ-13 ੪੬. ਸਮਝ ਤੋਂ ਪ੍ਰਾਪਤ ਬ੍ਰਹਮਚਰਿਆ ਦਾਦਾ ਭਗਵਾਨ ਫ਼ਾਊਂਡੇਸ਼ਨ ਦੇ ਦੁਆਰਾ ਗੁਜਰਾਤੀ ਭਾਸ਼ਾ ਵਿੱਚ ਵੀ ਕਈ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਵੇਬਸਾਇਟ www.dadabhagwan.org ਉੱਤੇ ਵੀ ਤੁਸੀਂ ਇਹ ਸਭ ਕਿਤਾਬਾਂ ਪ੍ਰਾਪਤ ਕਰ ਸਕਦੇ ਹੋ। ਦਾਦਾ ਭਗਵਾਨ ਫ਼ਾਊਂਡੇਸ਼ਨ ਦੇ ਦੁਆਰਾ ਹਰ ਮਹੀਨੇ ਹਿੰਦੀ, ਗੁਜਰਾਤੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ‘ਦਾਦਾਵਾਈ' ਮੈਗਜ਼ੀਨ ਪ੍ਰਕਾਸ਼ਿਤ ਹੁੰਦਾ ਹੈ। Page #10 -------------------------------------------------------------------------- ________________ ਮਾਨਵ ਧਰਮ ਮਾਨਵਤਾ ਦਾ ਉਦੇਸ਼ ਪ੍ਰਸ਼ਨ ਕਰਤਾ : ਮਨੁੱਖ ਜੀਵਨ ਦਾ ਉਦੇਸ਼ ਕੀ ਹੈ ? ਦਾਦਾ ਸ੍ਰੀ : ਮਾਨਵਤਾ ਦੇ ਪੰਜਾਹ ਪ੍ਰਤੀਸ਼ਤ ਨੰਬਰ ਮਿਲਣੇ ਚਾਹੀਦੇ ਹਨ | ਜੋ ਮਾਨਵ ਧਰਮ ਹੈ, ਉਸ ਵਿੱਚ ਪੰਜਾਹ ਪ੍ਰਤੀਸ਼ਤ ਨੰਬਰ ਆਉਣੇ ਚਾਹੀਦੇ ਹਨ, ਇਹੀ ਮਨੁੱਖ ਜੀਵਨ ਦਾ ਉਦੇਸ਼ ਹੈ | ਅਤੇ ਜੇ ਉੱਚਾ ਉਦੇਸ਼ ਰੱਖਦਾ ਹੋਵੇ ਤਾਂ ਨੱਬੇ ਪ੍ਰਤੀਸ਼ਤ ਨੰਬਰ ਆਉਣੇ ਚਾਹੀਦੇ ਹਨ | ਮਾਨਵਤਾ ਦੇ ਗੁਣ ਤਾਂ ਹੋਣੇ ਚਾਹੀਦੇ ਹਨ ਨਾ ? ਜੇ ਮਾਨਵਤਾ ਹੀ ਨਹੀਂ, ਤਾਂ ਮਨੁੱਖੀ ਜੀਵਨ ਦਾ ਉਦੇਸ਼ ਹੀ ਕਿੱਥੇ ਰਿਹਾ ? ਇਹ ਤਾਂ ‘ਲਾਈਫ਼’ ਸਾਰੀ ‘ਫਰੈਕਚਰ,’ ਹੋ ਗਈ ਹੈ | ਕਿਸ ਲਈ ਜਿਉਂਦੇ ਹਾਂ, ਉਸਦੀ ਵੀ ਸਮਝ ਨਹੀਂ ਹੈ | ਮਨੁੱਖੀ ਸਾਰ ਕੀ ਹੈ ? ਜਿਸ ਗਤੀ ਵਿੱਚ ਜਾਣਾ ਹੋਵੇ ਉਹ ਗਤੀ ਮਿਲੇ ਜਾਂ ਮੋਕਸ਼ ਪਾਉਣਾ ਹੋਵੇ ਤਾਂ ਮੋਕਸ਼ ਮਿਲੇ | ਉਹ ਸੰਤ ਸਮਾਗਮ ਤੋਂ ਆਏ ਪ੍ਰਸ਼ਨ ਕਰਤਾ : ਮਨੁੱਖ ਦਾ ਜੋ ਉਦੇਸ਼ ਹੈ ਉਸਨੂੰ ਪ੍ਰਾਪਤ ਕਰਨ ਦੇ ਲਈ ਕੀ ਕਰਨਾ ਜ਼ਰੂਰੀ ਹੈ ਅਤੇ ਕਿੰਨੇ ਸਮੇਂ ਤੱਕ ? ਦਾਦਾ ਸ੍ਰੀ : ਮਾਨਵਤਾ ਵਿੱਚ ਕਿਹੜੇ-ਕਿਹੜੇ ਗੁਣ ਹਨ ਅਤੇ ਉਹ ਕਿੰਝ ਮਿਲਣ, ਇਹ ਸਭ ਜਾਣਨਾ ਚਾਹੀਦਾ ਹੈ | ਜੋ ਮਾਨਵਤਾ ਦੇ ਗੁਣਾਂ ਨਾਲ ਸੰਪੰਨ ਹੋਣ, ਇਹੋ ਜਿਹੇ ਸੰਤ ਪੁਰਖ ਹੋਣ, ਉਹਨਾਂ ਦੇ ਕੋਲ ਜਾ ਕੇ ਤੁਹਾਨੂੰ ਬੈਠਣਾ ਚਾਹੀਦਾ ਹੈ | ਇਹ ਹੈ ਸੱਚਾ ਮਾਨਵ ਧਰਮ ਹੁਣ ਤੁਸੀਂ ਕਿਹੜੇ ਧਰਮ ਦਾ ਪਾਲਣ ਕਰਦੇ ਹੋ? ਪ੍ਰਸ਼ਨ ਕਰਤਾ : ਮਾਨਵ ਧਰਮ ਦਾ ਪਾਲਣ ਕਰਦਾ ਹਾਂ | ਦਾਦਾ ਸ੍ਰੀ : ਮਾਨਵ ਧਰਮ ਕਿਸ ਨੂੰ ਕਹਿੰਦੇ ਹਨ ? Page #11 -------------------------------------------------------------------------- ________________ 2 ਮਾਨਵ ਧਰਮ ਪ੍ਰਸ਼ਨ ਕਰਤਾ : ਬਸ, ਸ਼ਾਂਤੀ ! ਦਾਦਾ ਸ੍ਰੀ : ਨਹੀਂ, ਸ਼ਾਂਤੀ ਤਾਂ ਮਾਨਵ ਧਰਮ ਪਾਲੋਂ, ਉਸਦਾ ਫ਼ਲ ਹੈ | ਕਿੰਤੂ ਮਾਨਵ ਧਰਮ ਅਰਥਾਤ ਤੁਸੀਂ ਕੀ ਪਾਲਣ ਕਰਦੇ ਹੋ ? ਪ੍ਰਸ਼ਨ ਕਰਤਾ : ਪਾਲਣ ਕਰਨ ਜਿਹਾ ਕੁਝ ਵੀ ਨਹੀਂ | ਕੋਈ ਗੁਟਬੰਦੀ (ਸੰਪ੍ਰਦਾਇ) ਨਹੀਂ ਰੱਖਣਾ, ਬਸ | ਜਾਤੀ ਦਾ ਭੇਦ ਨਹੀਂ ਰੱਖਣਾ, ਉਹ ਮਾਨਵ ਧਰਮ | ਦਾਦਾ ਸ੍ਰੀ : ਨਹੀਂ, ਉਹ ਮਾਨਵ ਧਰਮ ਨਹੀਂ ਹੈ | ਪ੍ਰਸ਼ਨ ਕਰਤਾ : ਤਾਂ ਫਿਰ ਮਾਨਵ ਧਰਮ ਕੀ ਹੈ ? ਦਾਦਾ ਸ੍ਰੀ : ਮਾਨਵ ਧਰਮ ਅਰਥਾਤ ਕੀ, ਉਸਦੀ ਥੋੜੀ ਬਹੁਤ ਗੱਲ ਕਰਦੇ ਹਾਂ | ਪੂਰੀ ਗੱਲ ਤਾਂ ਬਹੁਤ ਵੱਡੀ ਚੀਜ਼ ਹੈ, ਪਰ ਅਸੀਂ ਥੋੜੀ ਜਿੰਨੀ ਗੱਲ ਕਰਦੇ ਹਾਂ | ਕਿਸੇ ਮਨੁੱਖ ਨੂੰ ਸਾਡੇ ਕਾਰਨ ਦੁੱਖ ਨਾ ਹੋਵੇ; ਹੋਰ ਜੀਵਾਂ ਦੀ ਗੱਲ ਤਾਂ ਜਾਣ ਦਿਓ, ਪਰ ਸਿਰਫ਼ ਮਨੁੱਖਾਂ ਨੂੰ ਸੰਭਾਲ ਲਵੋ ਕਿ ‘ਮੇਰੇ ਕਾਰਨ ਉਹਨਾਂ ਨੂੰ ਦੁੱਖ ਹੋਣਾ ਹੀ ਨਹੀਂ ਚਾਹੀਦਾ,' ਉਹੀ ਮਾਨਵ ਧਰਮ ਹੈ | ਵਾਸਤਵ ਵਿੱਚ ਮਾਨਵ ਧਰਮ ਕਿਸ ਨੂੰ ਕਿਹਾ ਜਾਂਦਾ ਹੈ ? ਜੇ ਤੁਸੀਂ ਸੇਠ ਹੋ ਅਤੇ ਨੌਕਰ ਨੂੰ ਬਹੁਤ ਧਮਕਾ ਰਹੇ ਹੋਵੋ, ਉਸ ਸਮੇਂ ਤੁਹਾਨੂੰ ਇਹੋ ਜਿਹਾ ਵਿਚਾਰ ਆਉਣਾ ਚਾਹੀਦਾ ਹੈ ਕਿ, ‘ਜੇ ਮੈਂ ਨੌਕਰ ਹੁੰਦਾ ਤਾਂ ਕੀ ਹੁੰਦਾ ?' ਏਨਾ ਵਿਚਾਰ ਆਏ ਤਾਂ ਫਿਰ ਤੁਸੀਂ ਉਸਨੂੰ ਮਰਿਆਦਾ ਵਿੱਚ ਰਹਿ ਕੇ ਧਮਕਾਓਗੇ, ਜ਼ਿਆਦਾ ਨਹੀਂ ਕਹੋਗੇ | ਜੇ ਤੁਸੀਂ ਕਿਸੇ ਦਾ ਨੁਕਸਾਨ ਕਰਦੇ ਹੋ ਤਾਂ ਉਸ ਸਮੇਂ ਤੁਹਾਨੂੰ ਇਹ ਵਿਚਾਰ ਆਏ ਕਿ ‘ਮੈਂ ਸਾਹਮਣੇ ਵਾਲੇ ਦਾ ਨੁਕਸਾਨ ਕਰਦਾ ਹਾਂ, ਜੇ ਕੋਈ ਮੇਰਾ ਨੁਕਸਾਨ ਕਰੇ ਤਾਂ ਕੀ ਹੋਵੇਗਾ ?? ਮਾਨਵ ਧਰਮ ਅਰਥਾਤ, ਸਾਨੂੰ ਜੋ ਪਸੰਦ ਹੈ ਉਹ ਲੋਕਾਂ ਨੂੰ ਦੇਣਾ ਅਤੇ ਸਾਨੂੰ ਜੋ ਪਸੰਦ ਨਾ ਹੋਵੇ ਉਹ ਦੂਜਿਆਂ ਨੂੰ ਨਾ ਦੇਣਾ | ਸਾਨੂੰ ਕੋਈ ਥੱਪੜ ਮਾਰੇ ਉਹ ਸਾਨੂੰ ਪਸੰਦ ਨਹੀਂ ਹੈ ਤਾਂ ਸਾਨੂੰ ਦੂਜਿਆਂ ਨੂੰ ਥੱਪੜ ਨਹੀਂ ਮਾਰਨਾ ਚਾਹੀਦਾ | ਸਾਨੂੰ ਕੋਈ ਗਾਲ੍ਹ ਕੱਢੇ ਉਹ ਸਾਨੂੰ ਚੰਗਾ ਨਹੀਂ ਲਗਦਾ, ਤਾਂ ਫਿਰ ਸਾਨੂੰ ਕਿਸੇ ਹੋਰ ਨੂੰ ਗਾਲ੍ਹ ਨਹੀਂ ਕੱਢਣੀ ਚਾਹੀਦੀ | ਮਾਨਵ ਧਰਮ ਭਾਵ, ਸਾਨੂੰ ਜੋ ਨਹੀਂ ਭਾਉਂਦਾ ਉਹ ਦੂਜਿਆਂ ਨਾਲ ਨਹੀਂ ਕਰਨਾ | ਸਾਨੂੰ ਜੋ Page #12 -------------------------------------------------------------------------- ________________ ਮਾਨਵ ਧਰਮ ਚੰਗਾ ਲੱਗੇ ਉਹੀ ਦੂਜਿਆਂ ਨਾਲ ਕਰਨਾ, ਉਸਦਾ ਨਾਮ ਮਾਨਵ ਧਰਮ | ਇਸ ਤਰ੍ਹਾਂ ਧਿਆਨ ਵਿੱਚ ਰਹਿੰਦਾ ਹੈ ਜਾਂ ਨਹੀਂ ? ਕਿਸੇ ਨੂੰ ਪਰੇਸ਼ਾਨ ਕਰਦੇ ਹੋ ? ਨਹੀਂ, ਫਿਰ ਤਾਂ ਚੰਗਾ ਹੈ | “ਮੇਰੇ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ, ਇਸ ਤਰ੍ਹਾਂ ਰਹੇ ਤਾਂ ਕੰਮ ਹੀ ਬਣ ਗਿਆ ! | ਰਾਹ ਵਿੱਚ ਰੁਪਏ ਮਿਲਣ ਫੇਰ .... ਕਿਸੇ ਦੇ ਪੰਦਰਾਂ ਹਜ਼ਾਰ ਰੁਪਏ, ਸੌ-ਸੌ ਰੁਪਏ ਦੇ ਨੋਟਾਂ ਦਾ ਇੱਕ ਬੰਡਲ ਸਾਨੂੰ ਰਾਹ ਵਿੱਚ ਮਿਲੇ, ਤਾਂ ਸਾਡੇ ਮਨ ਵਿੱਚ ਇਹ ਵਿਚਾਰ ਆਉਣਾ ਚਾਹੀਦਾ ਕਿ “ਜੇ ਮੇਰੇ ਐਨੇ ਰੁਪਏ ਗੁੰਮ ਹੋ ਜਾਣ ਤਾਂ ਮੈਨੂੰ ਕਿੰਨਾ ਦੁੱਖ ਹੋਵੇਗਾ, ਤਾਂ ਫਿਰ ਜਿਸਦੇ ਇਹ ਰੂਪਏ ਹਨ ਉਸਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ ?' ਇਸ ਲਈ ਸਾਨੂੰ ਅਖਬਾਰ ਵਿੱਚ ਇਸ਼ਤਿਹਾਰ ਦੇਣਾ ਚਾਹੀਦਾ ਹੈ, ਕਿ ਇਸ ਇਸ਼ਤਿਹਾਰ ਦਾ ਖ਼ਰਚਾ ਦੇ ਕੇ, ਸਬੂਤ ਦੇ ਕੇ ਆਪਣਾ ਬੰਡਲ ਲੈ ਜਾਓ | ਬਸ, ਇਸੇ ਤਰ੍ਹਾਂ ਮਾਨਵਤਾ ਸਮਝਈ ਹੈ | ਕਿਉਂਕਿ ਜਿਵੇਂ ਸਾਨੂੰ ਦੁੱਖ ਹੁੰਦਾ ਹੈ ਓਦਾਂ ਸਾਹਮਣੇ ਵਾਲੇ ਨੂੰ ਵੀ ਦੁੱਖ ਹੁੰਦਾ ਹੋਵੇਗਾ ਐਸਾ ਤਾਂ ਅਸੀਂ ਸਮਝ ਸਕਦੇ ਹਾਂ ਨਾ ? ਹਰੇਕ ਗੱਲ ਵਿੱਚ ਇੰਝ ਹੀ ਤੁਹਾਨੂੰ ਇਸੇ ਤਰਾਂ ਦੇ ਵਿਚਾਰ ਆਉਣੇ ਚਾਹੀਦੇ ਹਨ | ਪਰ ਅਜਕੱਲ ਤਾਂ ਇਹ ਮਾਨਵਤਾ ਭੁੱਲ ਹੀ ਗਈ ਹੈ, ਗੁਆਚ ਗਈ ਹੈ ! ਇਸੇ ਦੇ ਦੁੱਖ ਹਨ ਸਾਰੇ ! ਲੋਕ ਤਾਂ ਸਿਰਫ਼ ਆਪਣੇ ਸਵਾਰਥ ਵਿੱਚ ਹੀ ਪਏ ਹਨ । ਉਹ ਮਾਨਵਤਾ ਨਹੀਂ ਕਹਾਉਂਦੀ ਹੈ | | ਹੁਣ ਤਾਂ ਲੋਕ ਇੰਝ ਸਮਝਦੇ ਹਨ ਕਿ “ਜੋ ਮਿਲਿਆ ਸੋ ਮੁਫਤ ਹੀ ਹੈ ਨਾ ! ਓਏ ਭਰਾਵਾ ! ਫਿਰ ਤਾਂ ਜੇ ਤੇਰਾ ਕੁਝ ਗੁਆਚ ਗਿਆ, ਤਾਂ ਉਹ ਵੀ ਦੂਜੇ ਦੇ ਲਈ ਮੁਫਤ ਵਿੱਚ ਹੀ ਹੈ ਨਾ ! ਪ੍ਰਸ਼ਨ ਕਰਤਾ : ਪਰ ਮੈਨੂੰ ਇਹ ਜੋ ਪੈਸੇ ਮਿਲਣ, ਤਾਂ ਦੂਜਾ ਕੁਝ ਨਹੀਂ, ਖੁਦ ਕੋਲ ਨਹੀਂ ਰੱਖਣੇ ਪਰੰਤੂ ਗਰੀਬਾਂ ਵਿੱਚ ਵੰਡ ਦੇਵਾਂ ਤਾਂ ? ਦਾਦਾ ਸ੍ਰੀ : ਨਹੀਂ, ਗਰੀਬਾਂ ਵਿੱਚ ਨਹੀਂ, ਉਹ ਪੈਸੇ ਉਸਦੇ ਮਾਲਕ ਤੱਕ ਕਿਵੇਂ ਪੁੱਜਣ ਉਸਨੂੰ ਲੱਭ ਕੇ ਅਤੇ ਖਬਰ ਦੇ ਕੇ ਉਸ ਨੂੰ ਪਹੁੰਚਾ ਦੇਣਾ | ਜੇ ਫਿਰ ਵੀ ਉਸ ਆਦਮੀ ਦਾ ਪਤਾ ਨਾ ਲੱਗੇ, ਉਹ ਪਰਦੇਸੀ ਹੋਵੇ, ਤਾਂ ਫਿਰ ਸਾਨੂੰ ਉਹਨਾਂ ਪੈਸਿਆਂ ਦਾ ਉਪਯੋਗ ਕਿਸੇ ਵੀ ਚੰਗੇ ਕੰਮ ਦੇ ਲਈ ਕਰਨਾ ਚਾਹੀਦਾ ਹੈ, ਪਰ ਖੁਦ ਦੇ ਕੋਲ ਨਹੀਂ ਰੱਖਣੇ ਚਾਹੀਦੇ | Page #13 -------------------------------------------------------------------------- ________________ ਮਾਨਵ ਧਰਮ | ਅਤੇ ਜੇ ਤੁਸੀਂ ਕਿਸੇ ਦੇ ਵਾਪਸ ਕੀਤੇ ਹੋਣਗੇ ਤਾਂ ਤੁਹਾਨੂੰ ਵੀ ਵਾਪਸ ਕਰਨ ਵਾਲੇ ਮਿਲ ਜਾਣਗੇ | ਤੁਸੀਂ ਹੀ ਨਹੀਂ ਵਾਪਸ ਕਰੋਗੇ ਤਾਂ ਤੁਹਾਡਾ ਕਿਵੇਂ ਵਾਪਸ ਮਿਲੇਗਾ ? ਇਸ ਲਈ ਸਾਨੂੰ ਖ਼ੁਦ ਦੀ ਸੋਚ ਬਦਲਣੀ ਚਾਹੀਦੀ ਹੈ | ਇਸ ਤਰ੍ਹਾਂ ਤਾਂ ਨਹੀਂ ਚਲਦਾ ਨਾ ! ਇਹ ਠੀਕ ਰਾਹ ਹੀ ਨਹੀਂ ਕਹਾਉਂਦਾ ਨਾ ! ਏਨੇ ਸਾਰੇ ਰੁਪਏ ਕਮਾਉਂਦੇ ਹੋ ਫਿਰ ਵੀ ਸੁਖੀ ਨਹੀਂ ਹੋ, ਇਹ ਕਿਵੇਂ ? ਜੇ ਤੁਸੀਂ ਹੁਣੇ ਕਿਸੇ ਤੋਂ ਦੋ ਹਜ਼ਾਰ ਰੁਪਏ ਲਿਆਏ ਅਤੇ ਫਿਰ ਮੋੜਣ ਦੀ ਹਿੰਮਤ ਨਾ ਹੋਵੇ ਅਤੇ ਮਨ ਵਿੱਚ ਇਹ ਖ਼ਿਆਲ ਆਏ, “ਹੁਣ ਅਸੀਂ ਉਸ ਨੂੰ ਕਿਵੇਂ ਵਾਪਸ ਕਰਾਂਗੇ ? ਉਸਨੂੰ “ਨਾਂਹ' ਕਹਿ ਦੇਵਾਂਗੇ ।” ਹੁਣ ਇਹੋ ਜਿਹਾ ਭਾਵ ਆਉਂਦੇ ਹੀ ਮਨ ਵਿੱਚ ਵਿਚਾਰ ਆਏ ਕਿ ਜੇ ਮੇਰੇ ਕੋਲੋਂ ਕੋਈ ਲੈ ਗਿਆ ਹੋਵੇ ਅਤੇ ਉਹ ਵੀ ਇਹੋ ਜਿਹਾ ਭਾਵ ਕਰੇ ਤਾਂ ਮੇਰੀ ਕੀ ਦਸ਼ਾ ਹੋਵੇਗੀ ? ਅਰਥਾਤ, ਸਾਡੇ ਭਾਵ ਵਿਗੜਨ ਨਾ ਇਸ ਤਰ੍ਹਾਂ ਅਸੀਂ ਰਹੀਏ, ਉਹੀ ਮਾਨਵ ਧਰਮ ਹੈ | | ਕਿਸੇ ਨੂੰ ਦੁੱਖ ਨਾ ਹੋਵੇ, ਉਹ ਸਭ ਤੋਂ ਵੱਡਾ ਗਿਆਨ ਹੈ | ਏਨਾ ਸੰਭਾਲ ਲੈਣਾ | ਭਾਵੇਂ ਕੰਦਮੂਲ ਨਾ ਖਾਂਦੇ ਹੋਵੋ, ਪਰ ਮਾਨਵਤਾ ਦਾ ਪਾਲਣ ਕਰਨਾ ਨਾ ਆਵੇ ਤਾਂ ਵਿਅਰਥ ਹੀ ਹੈ | ਇਉਂ ਤਾਂ ਲੋਕਾਂ ਦਾ ਹੜੱਪ ਕੇ ਖਾਣ ਵਾਲੇ ਬਥੇਰੇ ਹਨ, ਜੋ ਲੋਕਾਂ ਦਾ ਹੜੱਪ ਕੇ ਜਾਨਵਰ ਜੂਨ ਵਿੱਚ ਗਏ ਹਨ ਅਤੇ ਹੁਣ ਤੱਕ ਵਾਪਸ ਨਹੀਂ ਪਰਤੇ ਹਨ | ਇਹ ਤਾਂ ਸਾਰਾ ਨਿਯਮ ਨਾਲ ਹੈ, ਇੱਥੇ ਅੰਧੇਰ ਨਗਰੀ ਨਹੀਂ ਹੈ | ਇੱਥੇ ਗੱਪ ਨਹੀਂ ਚੱਲੇਗੀ | ਪ੍ਰਸ਼ਨ ਕਰਤਾ : ਹਾਂ, ਇਹ ਸੁਭਾਵਿਕ ਰਾਜ਼ ਹੈ ! ਦਾਦਾ ਸ੍ਰੀ : ਹਾਂ, ਸੁਭਾਵਿਕ ਰਾਜ਼ ਹੈ | ਪੋਲ (ਹਨੇਰ-ਗਰਦੀ) ਨਹੀਂ ਚਲਦੀ | ਤੁਹਾਡੀ ਸਮਝ ਵਿੱਚ ਆਇਆ ? ਮੈਨੂੰ ਜਿੰਨਾ ਦੁੱਖ ਹੁੰਦਾ ਹੈ, ਓਨਾ ਹੀ ਉਸਨੂੰ ਹੁੰਦਾ ਹੋਵੇਗਾ ਕਿ ਨਹੀਂ ? ਜਿਸਨੂੰ ਇਹੋ ਜਿਹਾ ਵਿਚਾਰ ਆਏ ਉਹ ਸਾਰੇ ਮਾਨਵ ਧਰਮੀ ਹਨ, ਨਹੀਂ ਤਾਂ ਮਾਨਵ ਧਰਮ ਹੀ ਕਿਵੇਂ ਕਹਾਏ ? | ਉਧਾਰ ਲਏ ਹੋਏ ਪੈਸੇ ਨਾ ਵਾਪਸ ਕੀਤੇ ਤਾਂ ? ਜੇ ਸਾਨੂੰ ਕਿਸੇ ਨੇ ਦਸ ਹਜ਼ਾਰ ਰੁਪਏ ਦਿੱਤੇ ਹੋਣ ਅਤੇ ਅਸੀਂ ਉਸਨੂੰ ਨਾ ਵਾਪਸ ਕਰੀਏ, ਤਾਂ ਉਸ ਸਮੇਂ ਸਾਡੇ ਮਨ ਵਿੱਚ ਵਿਚਾਰ ਆਏ ਕਿ ਜੇ ਮੈਂ ਕਿਸੇ ਨੂੰ ਦਿੱਤੇ ਹੋਣ ਅਤੇ Page #14 -------------------------------------------------------------------------- ________________ ਮਾਨਵ ਧਰਮ ਉਹ ਮੈਨੂੰ ਨਾ ਵਾਪਸ ਕਰੇ ਤਾਂ ਮੈਨੂੰ ਕਿੰਨਾ ਦੁੱਖ ਹੋਵੇਗਾ ? ਇਸ ਲਈ ਜਿੰਨੀ ਜਲਦੀ ਹੋ ਸਕੇ, ਉਸਨੂੰ ਵਾਪਸ ਕਰ ਦੇਵਾਂ | ਖੁਦ ਕੋਲ ਨਹੀਂ ਰੱਖਣੇ | ਮਾਨਵ ਧਰਮ ਅਰਥਾਤ ਕੀ ? ਜੋ ਦੁੱਖ ਸਾਨੂੰ ਹੁੰਦਾ ਹੈ ਉਹ ਦੁੱਖ ਸਾਹਮਣੇ ਵਾਲੇ ਨੂੰ ਵੀ ਹੁੰਦਾ ਹੀ ਹੈ | ਪਰ ਮਾਨਵ ਧਰਮ ਹਰੇਕ ਦਾ ਅਲੱਗ-ਅਲੱਗ ਹੁੰਦਾ ਹੈ | ਜਿਵੇਂ ਜਿਸਦਾ ਡਿਵੈੱਲਪਮੈਂਟ (ਅੰਦਰੂਨੀ ਵਿਕਾਸ) ਹੁੰਦਾ ਹੈ ਓਦਾਂ ਉਸਦਾ ਮਾਨਵ ਧਰਮ ਹੁੰਦਾ ਹੈ | ਮਾਨਵ ਧਰਮ ਇੱਕ ਹੀ ਤਰ੍ਹਾਂ ਦਾ ਨਹੀਂ ਹੁੰਦਾ | ਕਿਸੇ ਨੂੰ ਦੁੱਖ ਦਿੰਦੇ ਸਮੇਂ ਖੁਦ ਦੇ ਮਨ ਵਿੱਚ ਇੰਵ ਹੋਵੇ ਕਿ “ਮੈਨੂੰ ਦੁੱਖ ਦੇਵੇ ਤਾਂ ਕੀ ਹੋਏ ?? ਇਸ ਲਈ ਫਿਰ ਦੁੱਖ ਦੇਣਾ ਬੰਦ ਕਰ ਦੇਵੇ, ਉਹ ਮਾਨਵਤਾ ਹੈ | ਮਹਿਮਾਨ ਘਰ ਆਉਣ ਤਾਂ ... ਅਸੀਂ ਜੇ ਕਿਸੇ ਦੇ ਘਰ ਮਹਿਮਾਨ ਹੋਈਏ ਤਾਂ ਸਾਨੂੰ ਮੇਜ਼ਬਾਨ ਦਾ ਵਿਚਾਰ ਕਰਨਾ ਚਾਹੀਦਾ, ਕਿ ਸਾਡੇ ਘਰ ਪੰਦਰਾਂ ਦਿਨ ਮਹਿਮਾਨ ਰਹਿਣ, ਤਾਂ ਕੀ ਹੋਵੇਗਾ ? ਇਸ ਲਈ ਮੇਜ਼ਬਾਨ ਉੱਤੇ ਬੋਝ ਨਾ ਬਣਨਾ । ਦੋ ਦਿਨ ਰਹਿਣ ਤੋਂ ਬਾਅਦ ਬਹਾਨਾ ਬਣਾ ਕੇ ਹੋਟਲ ਵਿੱਚ ਚਲੇ ਜਾਣਾ । ਲੋਕ ਆਪਣੇ ਖੁਦ ਦੇ ਸੁੱਖ ਵਿੱਚ ਹੀ ਮਗਨ ਹਨ | ਦੂਜਿਆਂ ਦੇ ਸੁੱਖ ਵਿੱਚ ਹੀ ਮੇਰਾ ਸੁੱਖ ਹੈ, ਇਹ ਗੱਲ ਛੁੱਟਦੀ ਜਾ ਰਹੀ ਹੈ । ਦੂਜਿਆਂ ਦੇ ਸੁੱਖ ਵਿੱਚ ਮੈਂ ਸੁੱਖੀ ਹਾਂ` ਇਹੋ ਜਿਹਾ ਸਭ ਆਪਣੇ ਇੱਥੇ ਖਤਮ ਹੋ ਗਿਆ ਹੈ ਅਤੇ ਖੁਦ ਦੇ ਸੁੱਖ ਵਿੱਚ ਹੀ ਮਗਨ ਹਨ ਕਿ ਮੈਨੂੰ ਚਾਹ ਮਿਲ ਗਈ, ਬਸ ! ਤੁਹਾਨੂੰ ਦੂਜਾ ਕੁਝ ਧਿਆਨ ਰੱਖਣ ਦੀ ਲੋੜ ਨਹੀਂ ਹੈ | ‘ਕੰਦਮੂਲ ਨਹੀਂ ਖਾਣਾ ਚਾਹੀਦਾ ਜੇ ਇਹ ਨਾ ਵੀ ਪਤਾ ਹੋਵੇ, ਤਾਂ ਸਰ ਜਾਏਗਾ | ਪਰ ਏਨਾ ਜਾਣੋ ਤਾਂ ਬਹੁਤ ਹੋ ਗਿਆ | ਤੁਹਾਨੂੰ ਜੋ ਦੁੱਖ ਹੁੰਦਾ ਹੈ ਉਹੋ ਜਿਹਾ ਕਿਸੇ ਹੋਰ ਨੂੰ ਨਾ ਹੋਵੇ, ਇਸ ਤਰ੍ਹਾਂ ਰਹਿਣਾ, ਉਸਨੂੰ ਮਾਨਵ ਧਰਮ ਕਿਹਾ ਜਾਂਦਾ ਹੈ | ਸਿਰਫ਼ ਏਨਾ ਹੀ ਧਰਮ ਨੂੰ ਪਾਲੋ ਤਾਂ ਬਹੁਤ ਹੋ ਗਿਆ | ਹੁਣ ਇਹੋ ਜਿਹੇ ਕਲਜੁਗ ਵਿੱਚ ਜੋ ਮਾਨਵ ਧਰਮ ਪਾਲਦੇ ਹੋਣ, ਉਹਨਾਂ ਨੂੰ ਮੋਕਸ਼ ਦੇ ਲਈ ਮੌਹਰ ਲਗਾ ਦੇਣੀ ਪਵੇਗੀ | ਪਰ ਸਤਯੁਗ ਵਿੱਚ ਕੇਵਲ ਮਾਨਵ ਧਰਮ ਪਾਲਣ ਨਾਲ ਨਹੀਂ ਚੱਲਦਾ ਸੀ | ਇਹ ਤਾਂ ਹੁਣ, ਇਸ ਕਾਲ ਵਿੱਚ, ਘੱਟ ਪ੍ਰਤੀਸ਼ਤ ਮਾਰਕ (ਨੰਬਰ) Page #15 -------------------------------------------------------------------------- ________________ ਮਾਨਵ ਧਰਮ ਹੋਣ ਤੇ ਵੀ ਪਾਸ ਕਰਨਾ ਪੈਂਦਾ ਹੈ | ਕੀ ਕਹਿਣਾ ਚਾਹੁੰਦਾ ਹਾਂ ਉਹ ਤੁਹਾਡੀ ਸਮਝ ਵਿੱਚ ਆਉਂਦਾ ਹੈ ? ਇਸ ਲਈ ਪਾਪ ਕਿਸ ਕੰਮ ਵਿੱਚ ਹੈ ਅਤੇ ਕਿਸ ਵਿੱਚ ਨਹੀਂ ਹੈ, ਉਹ ਸਮਝ ਜਾਓ | ਹੋਰ ਕਿਤੇ ਨਜ਼ਰ ਵਿਗਾੜੀ, ਉੱਥੇ ਮਾਨਵ ਧਰਮ ਖੁੰਝਿਆ ਫਿਰ ਇਸ ਤੋਂ ਅੱਗੇ ਦਾ ਮਾਨਵ ਧਰਮ ਅਰਥਾਤ ਕੀ, ਕਿ ਕਿਸੇ ਇਸਤਰੀ ਨੂੰ ਦੇਖ ਕੇ ਆਕਰਸ਼ਣ ਹੋਵੇ ਤਾਂ ਤੁਰੰਤ ਹੀ ਵਿਚਾਰ ਕਰੋ ਕਿ ਜੇ ਮੇਰੀ ਭੈਣ ਨੂੰ ਕੋਈ ਇਹੋ ਜਿਹੀ ਬੁਰੀ ਨਜ਼ਰ ਨਾਲ ਦੇਖੇ ਤਾਂ ਕੀ ਹੋਏ ? ਮੈਨੂੰ ਦੁੱਖ ਹੋਏਗਾ | ਇਹੋ ਜਿਹਾ ਸੋਚੋ, ਉਸਦਾ ਨਾਮ ਮਾਨਵ ਧਰਮ | ‘ਇਸ ਲਈ, ਮੈਨੂੰ ਕਿਸੇ ਇਸਤਰੀ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ,” ਐਸਾ ਪਛਤਾਵਾ ਕਰੋ | ਇਹੋ ਜਿਹਾ ਉਸ ਦਾ ਡਿਵੈੱਲਪਮੈਂਟ ਹੋਣਾ ਚਾਹੀਦਾ ਹੈ ਨਾ ? ਮਾਨਵਤਾ ਅਰਥਾਤ ਕੀ ? ਖ਼ੁਦ ਦੀ ਪਤਨੀ ਉੱਤੇ ਕੋਈ ਨਜ਼ਰ ਵਿਗਾੜੇ ਤਾਂ ਖ਼ੁਦ ਨੂੰ ਚੰਗਾ ਨਹੀਂ ਲੱਗਦਾ, ਤਾਂ ਇਸ ਤਰ੍ਹਾਂ ਉਹ ਵੀ ਸਾਹਮਣੇ ਵਾਲੇ ਦੀ ਪਤਨੀ ਉੱਤੇ ਨਜ਼ਰ ਨਾ ਵਿਗਾੜੇ | ਖ਼ੁਦ ਦੀਆਂ ਧੀਆਂ ਉੱਤੇ ਕੋਈ ਨਜ਼ਰ ਵਿਗਾੜੇ ਤਾਂ ਖੁਦ ਨੂੰ ਚੰਗਾ ਨਹੀਂ ਲੱਗਦਾ, ਤਾਂ ਓਦਾਂ ਹੀ ਉਹ ਹੋਰਾਂ ਦੀਆਂ ਧੀਆਂ ਉੱਤੇ ਨਜ਼ਰ ਨਾ ਵਿਗਾੜੇ | ਕਿਉਂਕਿ ਇਹ ਗੱਲ ਹਮੇਸ਼ਾ ਧਿਆਨ ਵਿੱਚ ਰਹਿਈ ਹੀ ਚਾਹੀਦੀ ਕਿ ਜੇ ਮੈਂ ਕਿਸੇ ਦੀ ਧੀ ਉੱਤੇ ਨਜ਼ਰ ਵਿਗਾੜਾਂ ਤਾਂ ਕੋਈ ਮੇਰੀ ਧੀ ਉੱਤੇ ਵੀ ਨਜ਼ਰ ਵਿਗਾੜੇਗਾ ਹੀ । ਇਹੋ ਜਿਹਾ ਖ਼ਿਆਲ ਵਿੱਚ ਰਹਿਣਾ ਹੀ ਚਾਹੀਦਾ ਹੈ, ਤਾਂ ਉਹ ਮਾਨਵ ਧਰਮ ਕਹਾਏਗਾ | ਮਾਨਵ ਧਰਮ ਅਰਥਾਤ, ਜੋ ਸਾਨੂੰ ਪਸੰਦ ਨਹੀਂ ਹੈ ਉਹ ਦੂਜਿਆਂ ਦੇ ਨਾਲ ਨਹੀਂ ਦੇ ਕਰਨਾ | ਮਾਨਵ ਧਰਮ ਲਿਮਿਟ (ਸੀਮਾ) ਵਿੱਚ ਹੈ, ਲਿਮਿਟ ਤੋਂ ਬਾਹਰ ਨਹੀਂ, ਪਰ ਓਨਾ ਹੀ ਜੇ ਉਹ ਕਰੇ ਤਾਂ ਬਹੁਤ ਹੋ ਗਿਆ | ਖ਼ੁਦ ਦੀ ਇਸਤਰੀ ਹੋਵੇ ਤਾਂ ਭਗਵਾਨ ਨੇ ਕਿਹਾ ਕਿ ਤੂੰ ਵਿਆਹ ਕੀਤਾ ਹੈ ਉਸਨੂੰ ਸੰਸਾਰ ਨੇ ਸਵੀਕਾਰ ਕੀਤਾ ਹੈ, ਤੇਰੇ ਸੁਹਰਿਆਂ ਨੇ ਸਵੀਕਾਰ ਕੀਤਾ ਹੈ, ਤੇਰੇ ਪਰਿਵਾਰ ਵਾਲਿਆਂ ਨੇ ਸਵੀਕਾਰ ਕੀਤਾ ਹੈ, ਸਾਰੇ ਸਵੀਕਾਰ ਕਰਦੇ ਹਨ |ਉਸ ਨੂੰ ਲੈ ਕੇ ਸਿਨੇਮਾ Page #16 -------------------------------------------------------------------------- ________________ ਮਾਨਵ ਧਰਮ ਵੇਖਣ ਜਾਈਏ ਤਾਂ ਕੀ ਕੋਈ ਉਂਗਲ ਉਠਾਏਗਾ ? ਅਤੇ ਜੇ ਪਰਾਈ ਇਸਤਰੀ ਨੂੰ ਨਾਲ ਲੈ ਕੇ ਜਾਈਏ ਤਾਂ ? ਪ੍ਰਸ਼ਨ ਕਰਤਾ : ਅਮਰੀਕਾ ਵਿੱਚ ਇਸ ਉੱਤੇ ਇਤਰਾਜ਼ ਨਹੀਂ ਕਰਦੇ । ਦਾਦਾ ਸ੍ਰੀ : ਅਮਰੀਕਾ ਵਿੱਚ ਇਤਰਾਜ਼ ਨਹੀਂ ਕਰਦੇ, ਪਰ ਹਿੰਦੁਸਤਾਨ ਵਿੱਚ ਇਤਰਾਜ਼ ਕਰਨਗੇ ਨਾ ? ਇਹ ਗੱਲ ਸਹੀ ਹੈ, ਪਰ ਉੱਥੇ ਦੇ ਲੋਕ ਇਹ ਗੱਲ ਨਹੀਂ ਸਮਝਦੇ | ਪਰ ਅਸੀਂ ਜਿਸ ਦੇਸ਼ ਵਿੱਚ ਜਨਮੇ ਹਾਂ, ਉੱਥੇ ਇਹੋ ਜਿਹਾ ਵਰਤਾਓ ਕਰਨ ਲਈ ਇਤਰਾਜ਼ ਕਰਦੇ ਹਨ ਨਾ ! ਅਤੇ ਇਹੋ ਜਿਹਾ ਇਤਰਾਜ਼ਯੋਗ ਕੰਮ ਹੀ ਗੁਨਾਹ ਹੈ । | ਇੱਥੇ ਤਾਂ ਅੱਸੀ ਪ੍ਰਤੀਸ਼ਤ ਮਨੁੱਖ ਜਾਨਵਰ ਗਤੀ ਵਿੱਚ ਜਾਣ ਵਾਲੇ ਹਨ | ਵਰਤਮਾਨ ਦੇ ਅੱਸੀ ਪ੍ਰਤੀਸ਼ਤ ਮਨੁੱਖ ! ਕਿਉਂਕਿ ਮਨੁੱਖ ਜਨਮ ਲੈ ਕੇ ਕੀ ਕਰਦੇ ਹਨ ? ਤਾਂ ਕਹੋ, ਮਿਲਾਵਟ ਕਰਦੇ ਹਨ, ਬਿਨਾਂ ਹੱਕ ਦਾ ਭੋਗਦੇ ਹਨ, ਬਿਨਾਂ ਹੱਕ ਦਾ ਲੁੱਟ ਲੈਂਦੇ ਹਨ, ਬਿਨਾਂ ਹੱਕ ਦਾ ਪਾਪਤ ਕਰਨ ਦੀ ਇੱਛਾ ਕਰਦੇ ਹਨ, ਇਹੋ ਜਿਹੇ ਵਿਚਾਰ ਕਰਦੇ ਹਨ ਜਾਂ ਪਰਾਈ ਔਰਤ ਉੱਤੇ ਨਜ਼ਰ ਵਿਗਾੜਦੇ ਹਨ | ਮਨੁੱਖ ਨੂੰ ਖ਼ੁਦ ਦੀ ਇਸਤਰੀ ਭੋਗਣ ਦਾ ਹੱਕ ਹੈ, ਪਰ ਬਿਨਾਂ ਹੱਕ ਦੀ, ਪਰਾਈ ਔਰਤ ਉੱਤੇ ਨਜ਼ਰ ਵੀ ਨਹੀਂ ਵਿਗਾੜ ਸਕਦੇ, ਉਸਦੀ ਵੀ ਸਜ਼ਾ ਮਿਲਦੀ ਹੈ | ਕੇਵਲ ਨਜ਼ਰ ਵਿਗੜੀ ਉਸਦੀ ਵੀ ਸਜ਼ਾ, ਉਸਨੂੰ ਜਾਨਵਰ ਗਤੀ ਪ੍ਰਾਪਤ ਹੁੰਦੀ ਹੈ | ਕਿਉਂਕਿ ਉਹ ਪਸ਼ੂਪੁਣਾ ਕਹਾਉਂਦਾ ਹੈ । (ਸੱਚ ਮੁੱਚ ) ਮਾਨਵਤਾ ਹੋਣੀ ਚਾਹੀਦੀ ਹੈ | ਮਾਨਵ ਧਰਮ ਦਾ ਅਰਥ ਕੀ ? ਹੱਕ ਦਾ ਭੁਗਤਣਾ ਉਹ ਮਾਨਵ ਧਰਮ | ਐਸਾ ਤੁਸੀਂ ਸਵੀਕਾਰ ਕਰਦੇ ਹੋ ਜਾਂ ਨਹੀਂ ? ਪ੍ਰਸ਼ਨ ਕਰਤਾ : ਠੀਕ ਹੈ | ਦਾਦਾ ਸ੍ਰੀ : ਅਤੇ ਬਿਨਾਂ ਹੱਕ ਦੇ ਬਾਰੇ ਵਿੱਚ ? ਪਸ਼ਨ ਕਰਤਾ : ਨਹੀਂ ਸਵੀਕਾਰਨਾ ਚਾਹੀਦਾ | ਜਾਨਵਰ ਗਤੀ ਵਿੱਚ ਜਾਵਾਂਗੇ, ਇਸਦਾ ਕੋਈ ਸਬੂਤ ਹੈ ? ਦਾਦਾ ਸ੍ਰੀ : ਹਾਂ, ਸਬੂਤ ਸਹਿਤ ਹੈ | ਬਿਨਾਂ ਸਬੂਤ, ਏਦਾਂ ਹੀ ਗੱਪ ਨਹੀਂ ਮਾਰ ਸਕਦੇ । Page #17 -------------------------------------------------------------------------- ________________ ਮਾਨਵ ਧਰਮ ਮਨੁੱਖਤਾ ਕਦੋਂ ਤੱਕ ਰਹੇਗੀ ? ‘ਬਿਨਾਂ ਹੱਕ ਦਾ ਥੋੜਾ ਜਿਹਾ ਵੀ ਨਾ ਭੋਗੋ ਉਦੋਂ ਤੱਕ ਮਨੁੱਖਤਾ ਰਹੇਗੀ | ਖ਼ੁਦ ਦੇ ਹੱਕ ਦਾ ਭੋਗੇ, ਉਹ ਮਨੁੱਖ ਜਨਮ ਪਾਉਂਦਾ ਹੈ, ਬਿਨਾਂ ਹੱਕ ਦਾ ਭੋਗੇ ਉਹ ਜਾਨਵਰ ਗਤੀ ਵਿੱਚ ਜਾਂਦਾ ਹੈ | ਅਪਣੇ ਹੱਕ ਦਾ ਦੂਜਿਆਂ ਨੂੰ ਦੇ ਦਿਓਗੇ ਤਾਂ ਦੇਵ ਗਤੀ ਹੋਵੇਗੀ ਅਤੇ ਮਾਰ ਕੇ ਬਿਨਾਂ ਹੱਕ ਦਾ ਲਵੋਗੇ ਤਾਂ ਨਰਕ ਗਤੀ ਮਿਲਦੀ ਹੈ | ਮਾਨਵਤਾ ਦਾ ਅਰਥ ਮਾਨਵਤਾ ਭਾਵ “ਮੇਰਾ ਜੋ ਹੈ ਉਸਨੂੰ ਮੈਂ ਭੋਗਾਂ ਅਤੇ ਤੇਰਾ ਜੋ ਹੈ ਉਸਨੂੰ ਤੂੰ ਭੋਗ |' ਮੇਰੇ ਹਿੱਸੇ ਵਿੱਚ ਜੋ ਆਇਆ ਉਹ ਮੇਰਾ ਅਤੇ ਤੇਰੇ ਹਿੱਸੇ ਵਿੱਚ ਜੋ ਆਇਆ ਉਹ ਤੇਰਾ | ਪਰਾਏ ਦੇ ਲਈ ਨਜ਼ਰ ਨਹੀਂ ਵਿਗਾੜਨੀ, ਇਹ ਮਾਨਵਤਾ ਦਾ ਅਰਥ ਹੈ । ਫਿਰ ਪਸ਼ੂਪੁਣਾ ਭਾਵ “ਮੇਰਾ ਉਹ ਵੀ ਮੇਰਾ ਅਤੇ ਤੇਰਾ ਉਹ ਵੀ ਮੇਰਾ !” ਅਤੇ ਦੈਵੀ ਗੁਣ ਕਿਸਨੂੰ ਕਹਾਂਗੇ ? ‘ਤੇਰਾ ਉਹ ਤੇਰਾ, ਪਰ ਜੋ ਮੇਰਾ ਉਹ ਵੀ ਤੇਰਾ | ਜੋ ਪਰ-ਉਪਕਾਰੀ ਹੁੰਦੇ ਹਨ ਉਹ ਆਪਣਾ ਹੋਵੇ, ਉਹ ਵੀ ਦੂਜਿਆਂ ਨੂੰ ਦੇ ਦਿੰਦੇ ਹਨ | ਇਹੋ ਜਿਹੇ ਦੈਵੀ ਗੁਣ ਵਾਲੇ ਵੀ ਹੁੰਦੇ ਹਨ ਜਾਂ ਨਹੀਂ ਹੁੰਦੇ ? ਅਜ ਕੱਲ ਕੀ ਤੁਹਾਨੂੰ ਕਿਤੇ ਮਾਨਵਤਾ ਦਿੱਖਦੀ ਹੈ ? ਪ੍ਰਸ਼ਨ ਕਰਤਾ : ਕਿਸੇ ਜਗ੍ਹਾ ਦੇਖਣ ਵਿੱਚ ਆਉਂਦੀ ਹੈ ਕਿਸੇ ਜਗ੍ਹਾ ਦੇਖਣ ਵਿੱਚ ਨਹੀਂ ਵੀ ਆਉਂਦੀ । ਦਾਦਾ ਸ੍ਰੀ : ਕਿਸੇ ਮਨੁੱਖ ਵਿੱਚ ਪਸ਼ੂਪੁਣਾ ਦੇਖਣ ਵਿੱਚ ਆਉਂਦਾ ਹੈ ? ਜਦੋਂ ਉਹ ਸਿੰਗ ਘੁੰਮਾਏ ਤਾਂ ਕੀ ਅਸੀਂ ਇਹ ਨਾ ਸਮਝੀਏ ਕਿ ਇਹ ਸਾਂਢ ਵਰਗਾ ਹੈ, ਇਸ ਲਈ ਸਿੰਗ ਮਾਰਨ ਆਉਂਦਾ ਹੈ ! ਉਸ ਸਮੇਂ ਸਾਨੂੰ ਪਿੱਛੇ ਹੱਟ ਜਾਣਾ ਚਾਹੀਦਾ ਹੈ | ਇਹੋ ਜਿਹੇ ਪਸ਼ੂਪੁਣੇ ਵਾਲਾ ਮਨੁੱਖ ਤਾਂ ਰਾਜੇ ਨੂੰ ਵੀ ਨਹੀਂ ਛੱਡਦਾ ! ਸਾਹਮਣੇ ਤੋਂ ਜੇ ਰਾਜਾ ਆਉਂਦਾ ਹੋਵੇ ਤਾਂ ਵੀ ਸਾਂਢ ਮਸਤੀ ਨਾਲ ਚੱਲ ਰਿਹਾ ਹੁੰਦਾ ਹੈ, ਉੱਥੇ ਰਾਜੇ ਨੂੰ ਘੁੰਮ ਕੇ ਨਿਕਲ ਜਾਣਾ ਪਵੇ, ਪਰ ਉਹ ਨਹੀਂ ਹੱਟਦਾ । ਇਹ ਹੈ ਮਾਨਵਤਾ ਤੋਂ ਵੀ ਵੱਧ ਕੇ ਗੁਣ ਫਿਰ ਮਾਨਵਤਾ ਤੋਂ ਵੀ ਉੱਤੇ, ਇਹੋ ਜਿਹਾ ‘ਸੁਪਰ ਹਿਊਮਨ’ (ਦੈਵੀ ਮਾਨਵ) ਕੌਣ ਕਹਾਏ ? ਤੁਸੀਂ ਦਸ ਵਾਰ ਕਿਸੇ ਵਿਅਕਤੀ ਦਾ ਨੁਕਸਾਨ ਕਰੋ, ਫਿਰ ਵੀ, ਜਦੋਂ ਤੁਹਾਨੂੰ ਲੋੜ Page #18 -------------------------------------------------------------------------- ________________ ਮਾਨਵ ਧਰਮ ਹੋਵੇ ਤਾਂ ਉਸ ਸਮੇਂ ਉਹ ਵਿਅਕਤੀ ਤੁਹਾਡੀ ਮਦਦ ਕਰੇ ! ਤੁਸੀਂ ਫਿਰ ਉਸਦਾ ਨੁਕਸਾਨ ਕਰੋ, ਤਦ ਵੀ ਤੁਹਾਨੂੰ ਕੰਮ ਹੋਵੇ ਤਾਂ ਉਸ ਘੜੀ ਉਹ ਤੁਹਾਡੀ ਹੈਲਪ (ਮਦਦ ) ਕਰੇ | ਉਸਦਾ ਸੁਭਾਅ ਹੀ ਹੈਲਪ ਕਰਨ ਦਾ ਹੈ | ਇਸ ਲਈ ਅਸੀਂ ਸਮਝ ਜਾਈਏ ਕਿ ਇਹ ਮਨੁੱਖ ‘ਸੁਪਰ ਹਿਊਮਨ ਹੈ | ਇਹ ਦੈਵੀ ਗੁਣ ਕਹਾਉਂਦਾ ਹੈ | ਐਸੇ ਮਨੁੱਖ ਤਾਂ ਕਦੇ-ਕਦਾਈ ਹੀ ਹੁੰਦੇ ਹਨ | ਹੁਣ ਤਾਂ ਇਹੋ ਜਿਹੇ ਮਨੁੱਖ ਮਿਲਦੇ ਹੀ ਨਹੀਂ ਨਾ ! ਕਿਉਂਕਿ ਲੱਖਾਂ ਮਨੁੱਖਾਂ ਵਿੱਚ ਇੱਕ ਅੱਧਾ ਇਹੋ ਜਿਹਾ ਹੁੰਦਾ ਹੈ, ਇਸ ਦਾ ਸਬੂਤ ਹੋ ਗਿਆ ਹੈ | ਮਾਨਵਤਾ ਦੇ ਧਰਮ ਦੇ ਵਿਰੁੱਧ ਕਿਸੇ ਵੀ ਧਰਮ ਦਾ ਪਾਲਣ ਕਰੇ, ਪਸ਼ੂਪੁਣੇ ਧਰਮ ਦਾ ਪਾਲਣ ਕਰੇ ਤਾਂ ਪਸ਼ੂ ਵਿੱਚ ਜਾਂਦਾ ਹੈ, ਜੇ ਰਾਖਸ਼ੀ ਧਰਮ ਦਾ ਪਾਲਣ ਕਰੇ ਤਾਂ ਰਾਖਸ਼ ਵਿੱਚ ਜਾਂਦਾ ਹੈ ਭਾਵ ਨਰਕ ਗਤੀ ਵਿੱਚ ਜਾਂਦਾ ਹੈ ਅਤੇ ਜੇ ਸੁਪਰ ਹਿਊਮਨ ਧਰਮ ਦਾ ਪਾਲਣ ਕਰੇ ਤਾਂ ਦੇਵ ਗਤੀ ਵਿੱਚ ਜਾਂਦਾ ਹੈ | ਐਸਾ ਤੁਹਾਨੂੰ ਸਮਝ ਆਇਆ, ਮੈਂ ਕੀ ਕਹਿਣਾ ਚਾਹੁੰਦਾ ਹਾਂ, ਉਹ ? ਜਿੰਨਾ ਜਾਣਦੇ ਹਨ, ਓਨਾ ਉਹ ਧਰਮ ਸਿਖਾਉਂਦੇ ਹਨ ਇੱਥੇ ਸੰਤ ਪੁਰਖ ਅਤੇ ਗਿਆਨੀ ਪੁਰਖ ਜਨਮ ਲੈਂਦੇ ਹਨ ਅਤੇ ਉਹ ਲੋਕਾਂ ਨੂੰ ਲਾਭ ਵੀ ਪਹੁੰਚਾਉਂਦੇ ਹਨ | ਉਹ ਖ਼ੁਦ ਪਾਰ ਉਤਰੇ ਹਨ ਅਤੇ ਹੋਰਾਂ ਨੂੰ ਵੀ ਪਾਰ ਉਤਾਰਦੇ ਹਨ । ਖੁਦ ਜਿਸ ਤਰ੍ਹਾਂ ਦੇ ਹੋਏ ਹੋਣ, ਉਸ ਤਰ੍ਹਾਂ ਦਾ ਕਰ ਦਿੰਦੇ ਹਨ | ਖ਼ੁਦ ਜੇ ਮਾਨਵ ਧਰਮ ਪਾਲਦੇ ਹੋਣ, ਤਾਂ ਉਹ ਮਾਨਵ ਧਰਮ ਸਿਖਾਉਂਦੇ ਹਨ | ਇਸ ਤੋਂ ਵੀ ਅੱਗੇ ਜੇ ਦੈਵੀ ਧਰਮ ਦਾ ਪਾਲਣ ਕਰਦੇ ਹੋਣ ਤਾਂ ਦੈਵੀ ਧਰਮ ਸਿਖਾਉਂਦੇ ਹਨ | “ਅਤਿ ਮਾਨਵ (ਸੁਪਰ ਹਿਊਮਨ) ਦਾ ਧਰਮ ਜਾਣਦੇ ਹੋਣ ਤਾਂ ਅਤਿ ਮਾਨਵ ਦਾ ਧਰਮ ਸਿਖਾਉਂਦੇ ਹਨ | ਭਾਵ, ਜੋ ਜੋ ਧਰਮ ਜਾਣਦੇ ਹਨ, ਉਹ ਓਹੀ ਸਿਖਾਉਂਦੇ ਹਨ | ਜੇ ਸਾਰੇ ਬੰਧਨਾਂ ਤੋਂ ਬੰਧਨ-ਮੁਕਤੀ ਦਾ ਗਿਆਨ ਜਾਣਦੇ ਹੋਣ, ਉਹ ਮੁਕਤ ਹੋਏ ਹੋਣ, ਤਾਂ ਉਹ ਮੁਕਤੀ ਦਾ ਗਿਆਨ ਵੀ ਸਿਖਾ ਦਿੰਦੇ ਹਨ | ਇਹੋ ਜਿਹਾ ਹੈ ਪਸੂਪੁਣੇ ਦਾ ਧਰਮ ਪ੍ਰਸ਼ਨ ਕਰਤਾ : ਸੱਚਾ ਧਰਮ ਤਾਂ ਮਾਨਵ ਧਰਮ ਹੈ | ਹੁਣ ਉਸ ਵਿੱਚ ਇਹ ਖ਼ਾਸ Page #19 -------------------------------------------------------------------------- ________________ 10 ਮਾਨਵ ਧਰਮ ਜਾਣਨਾ ਹੈ ਕਿ ਸਹੀ ਮਾਨਵ ਧਰਮ ਭਾਵ ‘ਸਾਡੇ ਤੋਂ ਕਿਸੇ ਨੂੰ ਵੀ ਦੁੱਖ ਨਾ ਹੋਵੇ | ਇਹ ਉਸਦੀ ਸਭ ਤੋਂ ਵੱਡੀ ਨੀਂਹ ਹੈ । ਲੱਛਮੀ ਦਾ, ਸੱਤਾ ਦਾ, ਐਸ਼ੋ ਆਰਾਮ ਦਾ, ਇਨ੍ਹਾਂ ਸਭ ਦਾ ਦੁਰ-ਉਪਯੋਗ ਨਹੀਂ ਕਰਨਾ ਚਾਹੀਦਾ ਹੈ, ਉਹਨਾਂ ਦੀ ਸਦਵਰਤੋਂ ਕਰਨੀ ਚਾਹੀਦੀ ਹੈ | ਇਹ ਸਾਰੇ ਮਾਨਵ ਧਰਮ ਦੇ ਸਿਧਾਂਤ ਹਨ ਇੰਝ ਮੇਰਾ ਮੰਨਣਾ ਹੈ, ਤਾਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ ਕੀ ਇਹ ਠੀਕ ਹੈ ? ਦਾਦਾ ਸ੍ਰੀ : ਸੱਚਾ ਮਾਨਵ ਧਰਮ ਇਹੀ ਹੈ ਕਿ ਕਿਸੇ ਵੀ ਜੀਵ ਨੂੰ ਥੋੜ੍ਹਾ ਜਿਹਾ ਵੀ ਦੁੱਖ ਨਹੀਂ ਦੇਣਾ ਚਾਹੀਦਾ | ਕੋਈ ਸਾਨੂੰ ਦੁੱਖ ਦੇਵੇ ਤਾਂ ਉਹ ਪਸੂਪੁਣਾ ਕਰਦਾ ਹੈ ਪਰ ਸਾਨੂੰ ਪਸ਼ੂਪੁਣਾ ਨਹੀਂ ਕਰਨਾ ਚਾਹੀਦਾ, ਜੇ ਮਾਨਵਤਾ ਰੱਖਣੀ ਹੋਵੇ ਤਾਂ | ਅਤੇ ਜੇ ਮਾਨਵ ਧਰਮ ਦਾ ਚੰਗੀ ਤਰ੍ਹਾਂ ਪਾਲਣਾ ਕਰੀਏ ਤਾਂ ਫੇਰ ਮੋਕਸ਼ ਪ੍ਰਾਪਤੀ ਵਿੱਚ ਦੇਰ ਹੀ ਨਹੀਂ ਲੱਗਦੀ। ਮਾਨਵ ਧਰਮ ਹੀ ਜੇ ਸਮਝ ਜਾਈਏ ਤਾਂ ਬਹੁਤ ਹੋ ਗਿਆ | ਦੂਜਾ ਕੋਈ ਧਰਮ ਸਮਝਣ ਜਿਹਾ ਹੈ ਹੀ ਨਹੀਂ | ਮਾਨਵ ਧਰਮ ਭਾਵ ਪਸ਼ੂਪੁਣਾ ਨਹੀਂ ਕਰਨਾ, ਉਹ ਮਾਨਵ ਧਰਮ ਹੈ | ਜੇ ਸਾਨੂੰ ਕੋਈ ਗਾਲ੍ਹ ਕੱਢੇ ਤਾਂ ਉਹ ਪਸ਼ੂਪੁਣਾ ਹੈ, ਪਰ ਅਸੀਂ ਪਸ਼ੂਪੁਣਾ ਨਾ ਕਰੀਏ, ਅਸੀਂ ਮਨੁੱਖਾਂ ਦੀ ਤਰ੍ਹਾਂ ਸਮਤਾ ਰੱਖੀਏ ਅਤੇ ਉਸ ਤੋਂ ਪੁਛੀਏ ਕਿ, 'ਭਰਾਵਾ, ਮੇਰਾ ਕੀ ਗੁਨਾਹ ਹੈ ? ਤੂੰ ਮੈਨੂੰ ਦੱਸ ਦੇਵੇਂ ਤਾਂ ਮੈਂ ਅਪਣਾ ਗੁਨਾਹ ਸੁਧਾਰ ਲਵਾਂ । ਮਾਨਵ ਧਰਮ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਸਾਡੇ ਤੋਂ ਥੋੜ੍ਹਾ ਜਿਹਾ ਵੀ ਦੁੱਖ ਨਾ ਹੋਵੇ | ਕਿਸੇ ਤੋਂ ਸਾਨੂੰ ਦੁੱਖ ਹੋਵੇ ਤਾਂ ਉਹ ਉਸਦਾ ਪਸ਼ੁਤਾ ਧਰਮ ਹੈ | ਤਦ ਉਸਦੇ ਬਦਲੇ ਵਿੱਚ ਅਸੀਂ ਪਸ਼ੁਤਾ ਧਰਮ ਨਹੀਂ ਕਰ ਸਕਦੇ | ਪਸ਼ੂ ਦੇ ਸਾਹਮਣੇ ਪੇਸ਼ ਨਹੀਂ ਹੋਣਾ, ਇਹੀ ਮਾਨਵ ਧਰਮ | ਤੁਹਾਨੂੰ ਸਮਝ ਵਿੱਚ ਆਉਂਦਾ ਹੈ ? ਮਾਨਵ ਧਰਮ ਵਿੱਚ ਹਿਟ ਫਾਰ ਟੈਟ (ਜੈਸੇ ਕੋ ਤੈਸਾ) ਨਹੀਂ ਚੱਲਦਾ । ਕੋਈ ਸਾਨੂੰ ਗਾਲ੍ਹ ਕੱਢੇ ਅਤੇ ਅਸੀਂ ਉਸਨੂੰ ਗਾਲ੍ਹ ਕੱਢੀਏ, ਕੋਈ ਮਨੁੱਖ ਸਾਨੂੰ ਮਾਰੇ ਤਾਂ ਅਸੀਂ ਉਸਨੂੰ ਮਾਰੀਏ, ਫਿਰ ਤਾਂ ਅਸੀਂ ਪਸ਼ੂ ਹੀ ਹੋ ਗਏ ਨਾ ! ਮਾਨਵ ਧਰਮ ਰਿਹਾ ਹੀ ਕਿੱਥੇ ? ਭਾਵ ਧਰਮ ਇਹੋ ਜਿਹਾ ਹੋਣਾ ਚਾਹੀਦਾ ਕਿ ਕਿਸੇ ਨੂੰ ਦੁੱਖ ਨਾ ਹੋਵੇ | | ਹੁਣ ਕਹਾਉਂਦਾ ਹੈ ਇਨਸਾਨ ਪਰ ਇਨਸਾਨੀਅਤ ਤਾਂ ਚਲੀ ਗਈ ਹੁੰਦੀ ਹੈ, ਤਾਂ ਫਿਰ ਉਹ ਕਿਸ ਕੰਮ ਦਾ ? ਜਿੰਨਾ ਤਿਲਾਂ ਵਿੱਚ ਤੇਲ ਨਾ ਹੋਵੇ, ਤਾਂ ਉਹ ਕਿਸ ਕੰਮ ਦੇ ? ਫਿਰ ਉਸਨੂੰ ਤਿਲ ਕਿਵੇਂ ਕਿਹਾ ਜਾਵੇ ? ਇੰਨਸਾਨੀਅਤ ਤਾਂ ਪਹਿਲਾਂ ਚਾਹੀਦੀ ਹੈ | ਤਾਂ ਹੀ Page #20 -------------------------------------------------------------------------- ________________ 11 ਮਾਨਵ ਧਰਮ ਸਿਨੇਮਾ ਵਾਲੇ ਗਾਉਂਦੇ ਹਨ ਨਾ, ‘ਕਿੰਨਾ ਬਦਲ ਗਿਆ ਇਨਸਾਨ ..' ਤਦ ਫਿਰ ਰਿਹਾ ਕੀ ? ਇਨਸਾਨ ਬਦਲ ਗਿਆ ਤਾਂ ਪੂੰਜੀ ਗੁੰਮ ਹੋ ਗਈ ਸਾਰੀ ! ਹੁਣ ਕਿਸ ਦਾ ਵਪਾਰ ਕਰੇਂਗਾ, ਭਰਾਵਾ ? ਅੰਡਰਹੈਂਡ ਦੇ ਨਾਲ ਫ਼ਰਜ਼ ਨਿਭਾਉਂਦੇ... ਪ੍ਰਸ਼ਨ ਕਰਤਾ : ਸਾਡੇ ਹੱਥ ਥੱਲੇ ਕੋਈ ਕੰਮ ਕਰਦਾ ਹੋਵੇ, ਸਾਡਾ ਮੁੰਡਾ ਹੋਵੇ ਜਾਂ ਆਫ਼ਿਸ ਵਿੱਚ ਕੋਈ ਹੋਵੇ, ਜਾਂ ਕੋਈ ਵੀ ਹੋਵੇ ਤੇ ਉਹ ਆਪਣੇ ਫ਼ਰਜ਼ ਤੋਂ ਖੁੰਝ ਗਿਆ ਹੋਵੇ ਤਾਂ ਉਸ ਵੇਲੇ ਅਸੀਂ ਉਸਨੂੰ ਸੱਚੀ ਸਲਾਹ ਦਿੰਦੇ ਹਾਂ | ਹੁਣ ਇਸ ਤੋਂ ਉਸਨੂੰ ਦੁੱਖ ਹੁੰਦਾ ਹੈ ਤਾਂ ਉਸ ਸਮੇਂ ਉਸ ਵਿੱਚ ਵਿਰੋਧ ਪੈਦਾ ਹੁੰਦਾ ਹੋਵੇ ਇੰਝ ਲੱਗਦਾ ਹੈ | ਉੱਥੇ ਕੀ ਕਰਨਾ ਚਾਹੀਦਾ ਹੈ ? ਦਾਦਾ ਸ੍ਰੀ : ਉਸ ਵਿੱਚ ਹਰਜ਼ ਨਹੀਂ ਹੈ | ਤੁਹਾਡਾ ਨਜ਼ਰਿਆ ਸਹੀ ਹੈ ਉਦੋਂ ਤਕ ਹਰਜ਼ ਨਹੀਂ ਹੈ | ਪਰ ਉਸ ਉੱਤੇ ਤੁਹਾਡਾ ਪਸ਼ੂਪੁਣੇ ਦਾ, ਦੁੱਖ ਦੇਣ ਦਾ ਇਰਾਦਾ ਨਹੀਂ ਹੋਣਾ ਚਾਹੀਦਾ | ਅਤੇ ਵਿਰੋਧ ਪੈਦਾ ਹੋਵੇ ਤਾਂ ਫਿਰ ਸਾਨੂੰ ਉਸ ਤੋਂ ਖ਼ਿਮਾ ਮੰਗਣੀ ਚਾਹੀਦੀ ਹੈ ਅਰਥਾਤ ਉਹ ਭੁੱਲ ਮੰਨ ਲਵੋ | ਮਾਨਵ ਧਰਮ ਪੂਰਾ ਹੋਣਾ ਚਾਹੀਦਾ ਹੈ | ਨੌਕਰ ਤੋਂ ਨੁਕਸਾਨ ਹੋਵੇ, ਤਾਂ ਇਹਨਾਂ ਲੋਕਾਂ ਵਿੱਚ ਮਤਭੇਦ ਕਿਉਂ ਹੁੰਦਾ ਹੈ ? ਪ੍ਰਸ਼ਨ ਕਰਤਾ : ਮਤਭੇਦ ਹੋਣ ਦਾ ਕਾਰਨ ਸੁਆਰਥ ਹੈ ? ਦਾਦਾ ਸ੍ਰੀ : ਸੁਆਰਥ ਤਾਂ ਉਹ ਕਹਾਉਂਦਾ ਹੈ ਕਿ ਝਗੜਾ ਨਾ ਕਰੀਏ | ਸੁਆਰਥ ਵਿੱਚ ਸਦਾ ਸੁੱਖ ਹੁੰਦਾ ਹੈ | ਪ੍ਰਸ਼ਨ ਕਰਤਾ : ਕਿੰਤੂ ਅਧਿਆਤਮਕ ਸੁਆਰਥ ਹੋਵੇ ਤਾਂ ਉਸ ਵਿੱਚ ਸੁੱਖ ਹੁੰਦਾ ਹੈ, ਭੌਤਿਕ ਸੁਆਰਥ ਹੋਵੇ ਤਾਂ ਉਸ ਵਿੱਚ ਦੁੱਖ ਹੀ ਹੁੰਦਾ ਹੈ ਨਾ ! ' ਦਾਦਾ ਸ੍ਰੀ : ਹਾਂ, ਪਰ ਭੌਤਿਕ ਸੁਆਰਥ ਵੀ ਠੀਕ ਹੁੰਦਾ ਹੈ | ਖ਼ੁਦ ਦਾ ਸੁੱਖ ਜੋ ਹੈ ਉਹ . ਚੱਲਿਆ ਨਾ ਜਾਏ, ਘੱਟ ਨਾ ਹੋਵੇ | ਉਹ ਸੁੱਖ ਵਧੇ, ਏਦਾਂ ਵਰਤਦੇ ਹਨ | ਪਰ ਇਹ ਕਲੇਸ਼ ਹੋਣ ਨਾਲ ਭੌਤਿਕ ਸੁੱਖ ਚਲਾ ਜਾਂਦਾ ਹੈ | ਪਤਨੀ ਦੇ ਹੱਥੋਂ ਗਿਲਾਸ ਡਿੱਗ ਜਾਵੇ ਅਤੇ ਉਸ Page #21 -------------------------------------------------------------------------- ________________ 12 ਮਾਨਵ ਧਰਮ ਕਾਰਣ ਵੀਹ ਰੁਪਏ ਦਾ ਨੁਕਸਾਨ ਹੁੰਦਾ ਹੋਵੇ ਤਾਂ ਫੌਰਨ ਮਨ ਹੀ ਮਨ ਬੁੜਬੁੜ ਕਰਦਾ ਹੈ ਕਿ ‘ਵੀਹ ਰੁਪਏ ਦਾ ਨੁਕਸਾਨ ਕੀਤਾ |' ਓਏ ਮੂਰਖਾ, ਇਸਨੂੰ ਨੁਕਸਾਨ ਨਹੀਂ ਕਹਿੰਦੇ | ਇਹ ਤਾਂ ਉਹਨਾਂ ਦੇ ਹੱਥੋਂ ਡਿੱਗ ਗਿਆ ਹੈ, ਜੇ ਤੇਰੇ ਹੱਥੋਂ ਡਿੱਗ ਜਾਂਦਾ ਤਾਂ ਤੂੰ ਕੀ ਨਿਆਂ ਕਰਦਾ ? ਉਸੇ ਤਰ੍ਹਾਂ ਹੀ ਸਾਨੂੰ ਨਿਆਂ ਕਰਨਾ ਚਾਹੀਦਾ ਹੈ | ਪਰ ਉੱਥੇ ਅਸੀਂ ਇਸ ਤਰ੍ਹਾਂ ਨਿਆਂ ਕਰਦੇ ਹਾਂ ਕਿ ਇਸ ਨੇ ਨੁਕਸਾਨ ਕੀਤਾ | ਪਰ ਕੀ ਉਹ ਕੋਈ ਬਾਹਰੀ ਵਿਅਕਤੀ ਹੈ ? ਅਤੇ ਜੇ ਬਾਹਰੀ ਵਿਅਕਤੀ ਹੋਵੇ ਤਾਂ ਵੀ, ਨੌਕਰ ਹੋਵੇ ਤਾਂ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ | ਕਿਉਂਕਿ ਉਹ ਕਿਸ ਨਿਯਮ ਦੇ ਕਾਰਣ ਡਿੱਗ ਜਾਂਦਾ ਹੈ, ਉਹ ਡੇਗਦਾ ਹੈ ਜਾਂ ਡਿੱਗ ਜਾਂਦਾ ਹੈ, ਇਸਦਾ ਵਿਚਾਰ ਨਹੀਂ ਕਰਨਾ ਚਾਹੀਦਾ ? ਨੌਕਰ ਕੀ ਜਾਣ-ਬੁੱਝ ਕੇ ਡੇਗਦਾ ਹੈ ? ਸੋ ਕਿਸ ਧਰਮ ਦਾ ਪਾਲਣ ਕਰਨਾ ਹੈ ? ਕੋਈ ਵੀ ਨੁਕਸਾਨ ਕਰੇ, ਕੋਈ ਵੀ ਸਾਨੂੰ ਵੈਰੀ ਦਿਖੇ ਤਾਂ ਉਹ ਅਸਲ ਵਿੱਚ ਸਾਡਾ ਵੈਰੀ ਨਹੀਂ ਹੈ | ਨੁਕਸਾਨ ਕੋਈ ਕਰ ਸਕੇ ਇੰਝ ਹੈ ਹੀ ਨਹੀਂ | ਇਸ ਲਈ ਉਸ ਦੇ ਲਈ ਨਫ਼ਰਤ ਨਹੀਂ ਹੋਣੀ ਚਾਹੀਦੀ | ਫਿਰ ਚਾਹੇ ਉਹ ਸਾਡੇ ਘਰ ਦੇ ਲੋਕ ਹੋਣ ਜਾਂ ਨੌਕਰ ਤੋਂ ਗਿਲਾਸ ਡਿੱਗ ਜਾਏ, ਤਾਂ ਵੀ ਉਸ ਨੂੰ ਨੌਕਰ ਨਹੀਂ ਡੇਗਦਾ ਹੈ। ਉਹ ਡੇਗਣ ਵਾਲਾ ਕੋਈ ਹੋਰ ਹੀ ਹੈ | ਇਸ ਲਈ ਨੌਕਰ ਤੇ ਬਹੁਤ ਗੁੱਸਾ ਨਾ ਕਰਨਾ | ਉਸਨੂੰ ਹੌਲੀ ਜਿਹੀ ਕਹਿਣਾ, “ਭਰਾਵਾ, ਜ਼ਰਾ ਹੌਲੀ ਚੱਲ, ਤੇਰਾ ਪੈਰ ਤਾਂ ਨਹੀਂ ਲਿਆ ? ਇਸ ਤਰ੍ਹਾਂ ਪੁੱਛਣਾ | ਸਾਡੇ ਦਸ-ਬਾਰਾਂ ਗਿਲਾਸ ਟੁੱਟ ਜਾਣ ਤਾਂ ਅੰਦਰ ਅੱਗ ਜਿਹੀ ਲੱਗ ਜਾਂਦੀ ਹੈ | ਮਹਿਮਾਨ ਜਦੋਂ ਬੈਠੇ ਹੋਣ ਤਦ ਤੱਕ ਗੁੱਸਾ ਨਹੀਂ ਕਰਦਾ ਪਰ (ਅੰਦਰ) ਚਿੜਦਾ ਰਹਿੰਦਾ ਹੈ | ਅਤੇ ਮਹਿਮਾਨ ਦੇ ਜਾਣ ਤੇ, ਫਿਰ ਫੌਰਨ ਉਸਦੀ ਖ਼ਬਰ ਲੈਂਦਾ ਹੈ | ਇਸ ਤਰ੍ਹਾਂ ਕਰਨ ਦੀ ਜ਼ਰੂਰਤ ਨਹੀਂ ਹੈ | ਇਹ ਸਭ ਤੋਂ ਵੱਡਾ ਗੁਨਾਹ ਹੈ | ਕੌਣ ਕਰਦਾ ਹੈ ਇਹ ਜਾਣਦਾ ਹੀ ਨਹੀਂ ਹੈ | ਜਗਤ ਅੱਖਾਂ ਨਾਲ ਜੋ ਦਿੱਖਦਾ ਹੈ, ਉਸ ਨਿਮਿੱਤ ਨੂੰ ਹੀ ਵੱਢਣ ਨੂੰ ਪੈਂਦਾ ਹੈ । | ਮੈਂ ਇੰਨੇ ਨਿੱਕੇ ਬੱਚੇ ਨੂੰ ਕਿਹਾ ਸੀ ਕਿ ਜਾ, ਇਹ ਗਿਲਾਸ ਬਾਹਰ ਸੁੱਟ ਆ, ਤਾਂ ਉਸ ਨੇ ਮੋਢੇ ਇੰਝ ਹਿਲਾਏ, ਨਾਂਹ ਕਰ ਦਿੱਤੀ | ਕੋਈ ਨੁਕਸਾਨ ਨਹੀਂ ਕਰਦਾ | ਇੱਕ ਬੱਚੇ ਨੂੰ ਮੈਂ ਕਿਹਾ, 'ਦਾਦਾ ਦੀਆਂ ਜੁੱਤੀਆਂ ਹਨ ਉਹਨਾਂ ਨੂੰ ਬਾਹਰ ਸੁੱਟ ਆ | ਤਾਂ ਮੋਢੇ ਇੰਝ Page #22 -------------------------------------------------------------------------- ________________ 13 ਮਾਨਵ ਧਰਮ ਕਰਕੇ ਕਹਿਣ ਲੱਗਾ, ‘ਉਸ ਨੂੰ ਨਹੀਂ ਸੁੱਟਦੇ |’ ਕਿੰਨੀ ਸਹੀ ਸਮਝ ਹੈ ! ਅਰਥਾਤ, ਇਸ ਤਰ੍ਹਾਂ ਤਾਂ ਕੋਈ ਨਹੀਂ ਸੁੱਟਦਾ | ਨੌਕਰ ਵੀ ਨਹੀਂ ਤੋੜਦਾ | ਇਹ ਤਾਂ ਮੂਰਖ ਲੋਕ, ਨੌਕਰਾਂ ਨੂੰ ਪਰੇਸ਼ਾਨ ਕਰ ਦਿੰਦੇ ਹਨ | ਓਏ, ਤੂੰ ਜਦੋਂ ਨੌਕਰ ਬਣੇਂਗਾ ਤਦ ਤੈਨੂੰ ਪਤਾ ਲੱਗੇਗਾ | ਇਸ ਲਈ ਅਸੀਂ ਇਸ ਤਰ੍ਹਾਂ ਨਾ ਕਰੀਏ ਤਾਂ ਜੋ ਸਾਡੀ ਕਦੇ ਨੌਕਰ ਹੋਣ ਦੀ ਵਾਰੀ ਆਏ ਤਾਂ ਸਾਨੂੰ ਸੇਠ ਚੰਗਾ ਮਿਲੇਗਾ | ਖ਼ੁਦ ਨੂੰ ਹੋਰਾਂ ਦੀ ਥਾਂ ਉੱਤੇ ਰੱਖਣਾ ਉਹੀ ਮਾਨਵ ਧਰਮ ਹੈ | ਦੂਜਾ ਧਰਮ ਤਾਂ ਫਿਰ ਅਧਿਆਤਮ, ਉਹ ਤਾਂ ਉਸ ਤੋਂ ਅੱਗੇ ਦਾ ਰਿਹਾ | ਪਰ ਏਨਾ ਮਾਨਵ ਧਰਮ ਤਾਂ ਆਉਣਾ ਚਾਹੀਦਾ ਹੈ | ਜਿੰਨਾ ਚਰਿਤਰ ਬਲ, ਓਨਾ ਪਰਿਵਰਤਨ ਪ੍ਰਸ਼ਨ ਕਰਤਾ : ਪਰ ਇਹ ਗੱਲ ਸਮਝਦੇ ਹੋਏ ਵੀ ਕਈ ਵਾਰ ਸਾਨੂੰ ਇਹੋ ਜਿਹਾ ਰਹਿੰਦਾ ਨਹੀਂ ਹੈ, ਉਸਦਾ ਕੀ ਕਾਰਣ ਹੈ ? ਦਾਦਾ ਸ੍ਰੀ : ਕਿਉਂਕਿ ਇਹ ਗਿਆਨ ਸਮਝਿਆ ਹੀ ਨਹੀਂ ਹੈ | ਸੱਚਾ ਗਿਆਨ ਜਾਣਿਆ ਨਹੀਂ ਹੈ | ਜੋ ਗਿਆਨ ਜਾਣਿਆ ਹੈ ਉਹ ਸਿਰਫ਼ ਕਿਤਾਬਾਂ ਦੁਆਰਾ ਜਾਣਿਆ ਹੋਇਆ ਹੈ ਪਰ ਕਿਸੇ ਕੁਆਲੀਫਾਇਡ (ਯੋਗਤਾ ਪ੍ਰਾਪਤ) ਗੁਰੂ ਤੋਂ ਜਾਣਿਆ ਨਹੀਂ ਹੈ | ਕੁਆਲੀਫਾਇਡ ਗੁਰੂ ਤੋਂ ਭਾਵ ਜੋ ਜੋ ਉਹ ਦੱਸਣ ਉਹ ਸਾਡੇ ਅੰਦਰ ਇਗਜ਼ੈਕਟ (ਬਿਲਕੁਲ ਓਸੇ ਤਰਾਂ) ਹੋ ਜਾਏ | ਫਿਰ ਜੇ ਮੈਂ ਬੀੜੀਆਂ ਪੀਂਦਾ ਰਹਾਂ ਅਤੇ ਤੁਹਾਨੂੰ ਕਹਾਂ ਕਿ, ‘ਬੀੜੀ ਛੱਡ ਦਿਓ' ਤਾਂ ਉਸਦਾ ਕੋਈ ਨਤੀਜਾ ਨਹੀਂ ਆਉਂਦਾ | ਉੱਥੇ ਤਾਂ ਚਰਿੱਤਰ ਬਲ ਚਾਹੀਦਾ ਹੈ | ਉਸਦੇ ਲਈ ਤਾਂ ਗੁਰੂ ਸੰਪੂਰਨ ਚਰਿੱਤਰ ਬਲ ਵਾਲੇ ਹੋਣ, ਤਾਂ ਹੀ ਸਾਡੇ ਤੋਂ ਪਾਲਣ ਹੋਵੇਗਾ, ਨਹੀਂ ਤਾਂ ਇੰਞ ਹੀ ਪਾਲਣ ਨਹੀਂ ਹੋਵੇਗਾ | ਅਪਣੇ ਜੁਆਕ ਨੂੰ ਕਹੋ ਕਿ ਇਸ ਬੋਤਲ ਵਿੱਚ ਜ਼ਹਿਰ ਹੈ | ਦੇਖ, ਦਿਖਦਾ ਹੈ ਨਾ ਸਫ਼ੈਦ ! ਤੂੰ ਇਸ ਨੂੰ ਹੱਥ ਨਾ ਲਾਵੀਂ | ਤਾਂ ਉਹ ਬੱਚਾ ਕੀ ਪੁੱਛਦਾ ਹੈ ? ਜ਼ਹਿਰ ਦਾ ਮਤਲਬ ਕੀ ? ਤਦ ਤੁਸੀਂ ਦੱਸੋ ਕਿ ਜ਼ਹਿਰ ਮਤਲਬ ਇਸ ਨਾਲ ਮਰ ਜਾਂਦੇ ਹਾਂ | ਤਦ ਉਹ ਫਿਰ ਪੁੱਛਦਾ ਹੈ, ‘ਮਰ ਜਾਣਾ ਮਤਲਬ ਕੀ ?' ਤਦ ਤੁਸੀਂ ਦੱਸਦੇ ਹੋ, “ਕੱਲ ਉੱਥੇ ਉਹਨਾਂ ਨੂੰ ਬੰਨ੍ਹ ਕੇ ਲੈ ਜਾ ਰਹੇ ਸਨ ਨਾ, ਤੂੰ ਕਹਿੰਦਾ ਸੀ, ‘ਨਾ ਲੈ ਕੇ ਜਾਓ, ਨਾ ਲੈ ਕੇ ਜਾਓ |' ਮਰ Page #23 -------------------------------------------------------------------------- ________________ 14 ਮਾਨਵ ਧਰਮ ਜਾਂਦੇ ਹਨ ਤਾਂ ਫਿਰ ਉਸੇ ਤਰਾਂ ਲੈ ਜਾਂਦੇ ਹਨ | ਇਸ ਨਾਲ ਉਸ ਦੀ ਸਮਝ ਵਿੱਚ ਆ ਜਾਂਦਾ ਹੈ ਅਤੇ ਫਿਰ ਉਹ ਉਸਨੂੰ ਨਹੀਂ ਛੂਹਦਾ | ਗਿਆਨ ਸਮਝਿਆ ਹੋਇਆ ਹੋਣਾ ਚਾਹੀਦਾ ਹੈ | ਇੱਕ ਵਾਰੀ ਦੱਸ ਦਿੱਤਾ, “ਇਹ ਜ਼ਹਿਰ ਹੈ !' ਫਿਰ ਉਹ ਗਿਆਨ ਤੁਹਾਨੂੰ ਹਾਜ਼ਰ ਹੀ ਰਹਿਣਾ ਚਾਹੀਦਾ ਹੈ ਅਤੇ ਜੋ ਗਿਆਨ ਹਾਜ਼ਰ ਨਾ ਰਹਿੰਦਾ ਹੋਵੇ, ਉਹ ਗਿਆਨ ਹੀ ਨਹੀਂ, ਉਹ ਅਗਿਆਨ ਹੀ ਹੈ | ਇੱਥੋਂ ਤੋਂ ਅਹਿਮਦਾਬਾਦ ਜਾਣ ਦਾ ਗਿਆਨ, ਤੁਹਾਨੂੰ ਨਕਸ਼ਾ ਆਦਿ ਦੇ ਦਿੱਤਾ ਅਤੇ ਫਿਰ ਉਸ ਦੇ ਅਨੁਸਾਰ ਜੇ ਅਹਿਮਦਾਬਾਦ ਨਾ ਆਏ ਤਾਂ ਉਹ ਨਕਸ਼ਾ ਹੀ ਗਲਤ ਹੈ, ਇਗਜ਼ੈਕਟ ਆਉਣਾ ਹੀ ਚਾਹੀਦਾ ਹੈ | | ਚਾਰ ਗਤੀਆਂ ਵਿੱਚ ਭਟਕਣ ਦੇ ਕਾਰਣ... ਪ੍ਰਸ਼ਨ ਕਰਤਾ : ਮਨੁੱਖ ਦੇ ਫ਼ਰਜ਼ ਦੇ ਬਾਰੇ ਵਿੱਚ ਤੁਸੀਂ ਕੁਝ ਦੱਸੋ | ਦਾਦਾ ਸ੍ਰੀ : ਮਨੁੱਖ ਦੇ ਫ਼ਰਜ਼ ਵਿੱਚ, ਜਿਸਨੂੰ ਫਿਰ ਤੋਂ ਮਨੁੱਖ ਹੀ ਹੋਣਾ ਹੋਵੇ ਤਾਂ ਉਸਦੀ ਲਿਮਿਟ (ਸੀਮਾ) ਦੱਸਾਂ | ਉੱਪਰ ਨਹੀਂ ਚੜ੍ਹਣਾ ਹੋਵੇ ਜਾਂ ਥੱਲੇ ਨਾ ਉਤਰਣਾ ਹੋਵੇ, ਉੱਪਰ ਦੇਵ ਗਤੀ ਹੈ ਅਤੇ ਥੱਲੇ ਜਾਨਵਰ ਗਤੀ ਹੈ ਅਤੇ ਉਸ ਤੋਂ ਵੀ ਥੱਲੇ ਨਰਕ ਗਤੀ ਹੈ | ਇਹੋ ਜਿਹੀਆਂ ਗਤੀਆਂ ਹਨ | ਤੁਸੀਂ ਮਨੁੱਖ ਦੇ ਬਾਰੇ ਵਿੱਚ ਪੁੱਛ ਰਹੇ ਹੋ ? ਪ੍ਰਸ਼ਨ ਕਰਤਾ : ਸ਼ਰੀਰ ਹੈ ਓਦੋਂ ਤੱਕ ਤਾਂ ਮਨੁੱਖ ਵਰਗੇ ਹੀ ਫ਼ਰਜ਼ ਪਾਲਣ ਕਰਨੇ ਹੋਣਗੇ ਨਾ ? ਦਾਦਾ ਸ੍ਰੀ : ਮਨੁੱਖ ਦੇ ਫ਼ਰਜ਼ ਪਾਲਣ ਕਰਨੇ ਹਨ, ਇਸ ਲਈ ਤਾਂ ਮਨੁੱਖ ਹੋਏ | ਉਸ ਵਿੱਚੋਂ ਅਸੀਂ ਪਾਸ ਹੋਏ ਹਾਂ, ਤਾਂ ਹੁਣ ਕਿਸ ਵਿੱਚੋਂ ਪਾਸ ਹੋਣਾ ਹੈ ? ਸੰਸਾਰ ਦੋ ਤਰ੍ਹਾਂ ਨਾਲ ਹੈ | ਇੱਕ, ਮਨੁੱਖ ਜਨਮ ਵਿੱਚ ਆਉਣ ਤੋਂ ਬਾਅਦ ਕ੍ਰੈਡਿਟ ਜਮਾ ਕਰਦੇ ਹਾਂ, ਤਾਂ ਉੱਚੀ ਗਤੀ ਵਿੱਚ ਜਾਂਦੇ ਹਾਂ । ਡੈਬਿਟ ਜਮਾ ਕਰਦੇ ਹਾਂ, ਤਾਂ ਨੀਵੇਂ ਜਾਂਦੇ ਹਾਂ ਅਤੇ ਜੇ ਕੈਡਿਟ-ਡੈਬਿਟ ਦੋਵੇਂ ਵਪਾਰ ਬੰਦ ਕਰ ਦੇਣ ਤਾਂ ਮੁਕਤੀ ਹੋ ਜਾਏ | ਇਹ ਪੰਜੇ ਥਾਵਾਂ ਖੁਲੀਆਂ ਹਨ | ਚਾਰ ਗਤੀਆਂ ਹਨ | ਬਹੁਤ ਕ੍ਰੈਡਿਟ ਹੋਵੇ ਤਾਂ ਦੇਵ ਗਤੀ ਮਿਲਦੀ ਹੈ । ਕ੍ਰੈਡਿਟ ਵੱਧ ਅਤੇ ਡੈਬਿਟ ਘੱਟ ਹੋਵੇ ਤਾਂ ਮਨੁੱਖ ਗਤੀ ਮਿਲਦੀ ਹੈ | ਡੈਬਿਟ ਵੱਧ ਅਤੇ ਕ੍ਰੈਡਿਟ ਘੱਟ ਹੋਵੇ ਤਾਂ ਜਾਨਵਰ Page #24 -------------------------------------------------------------------------- ________________ 15 ਮਾਨਵ ਧਰਮ ਗਤੀ ਅਤੇ ਪੂਰਾ ਡੈਬਿਟ ਉਹ ਨਰਕ ਗਤੀ | ਇਹ ਚਾਰ ਗਤੀਆਂ ਅਤੇ ਪੰਜਵੀ ਹੈ ਮੋਕਸ਼ ਗਤੀ | ਇਹ ਚਾਰੋਂ ਗਤੀਆਂ ਮਨੁੱਖ ਪ੍ਰਾਪਤ ਕਰ ਸਕਦੇ ਹਨ ਅਤੇ ਪੰਜਵੀ ਗਤੀ ਤਾਂ ਹਿੰਦੋਸਤਾਨ ਦੇ ਮਨੁੱਖ ਹੀ ਪ੍ਰਾਪਤ ਕਰ ਸਕਦੇ ਹਨ | ‘ਸਪੈਸ਼ਲ ਫਾਰ ਇੰਡੀਆ ॥ (ਹਿੰਦੋਸਤਾਨ ਦੇ ਲਈ ਖ਼ਾਸ) ਹੋਰਾਂ ਦੇ ਲਈ ਉਹ ਨਹੀਂ ਹੈ | ਹੁਣ ਜੇ ਉਸਨੂੰ ਮਨੁੱਖ ਹੋਣਾ ਹੋਵੇ ਤਾਂ ਉਸਨੂੰ ਬਜ਼ੁਰਗਾਂ ਦੀ, ਮਾਂ-ਪਿਓ ਦੀ ਸੇਵਾ ਕਰਨੀ ਚਾਹੀਦੀ ਹੈ, ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ, ਲੋਕਾਂ ਦੇ ਪ੍ਰਤੀ ਓਬਲਾਈਜ਼ਿੰਗ ਨੇਚਰ (ਪਰ-ਉਪਕਾਰੀ ਸੁਭਾਅ) ਰੱਖਣਾ ਚਾਹੀਦਾ ਹੈ | ਵਿਹਾਰ ਇਹੋ ਜਿਹਾ ਰੱਖਣਾ ਚਾਹੀਦਾ ਕਿ ਦਸ ਲਵੋ ਅਤੇ ਦਸ ਦਿਉ, ਇਸ ਤਰ੍ਹਾਂ ਵਿਹਾਰ ਸ਼ੁੱਧ ਰੱਖੀਏ ਤਾਂ ਸਾਹਮਣੇ ਵਾਲੇ ਦੇ ਨਾਲ ਕੁਝ ਲੈਣ-ਦੇਣ ਨਹੀਂ ਰਹਿੰਦਾ | ਇਸ ਤਰ੍ਹਾਂ ਵਿਹਾਰ ਕਰੋ, ਸੰਪੂਰਨ ਸੁੱਧ ਵਿਹਾਰ | ਮਾਨਵਤਾ ਵਿੱਚ ਤਾਂ, ਕਿਸੇ ਨੂੰ ਮਾਰਦੇ ਸਮੇਂ ਜਾਂ ਕਿਸੇ ਨੂੰ ਮਾਰਨ ਤੋਂ ਪਹਿਲਾਂ ਖਿਆਲ ਆਉਂਦਾ ਹੈ | ਮਾਨਵਤਾ ਹੋਵੇ ਤਾਂ ਖਿਆਲ ਆਉਣਾ ਹੀ ਚਾਹੀਦਾ ਹੈ ਕਿ ਜੇ ਮੈਨੂੰ ਮਾਰੇ ਤਾਂ ਕੀ ਹੋਵੇ ? ਇਹ ਖਿਆਲ ਪਹਿਲਾਂ ਆਉਣਾ ਚਾਹੀਦਾ ਹੈ ਤਾਂ ਮਾਨਵ ਧਰਮ ਰਹਿ ਸਕੇਗਾ, ਨਹੀਂ ਤਾਂ ਨਹੀਂ ਰਹੇਗਾ । ਇਸ ਵਿੱਚ ਰਹਿ ਕੇ ਸਾਰਾ ਵਿਹਾਰ ਕੀਤਾ ਜਾਵੇ ਤਾਂ ਫਿਰ ਤੋਂ ਮਨੁੱਖਤਾ ਮਿਲੇਗੀ, ਨਹੀਂ ਤਾਂ ਮਨੁੱਖਤਾ ਫਿਰ ਤੋਂ ਪ੍ਰਾਪਤ ਹੋਣਾ ਵੀ ਮੁਸ਼ਕਲ ਹੈ | | ਜਿਸਨੂੰ ਇਸਦਾ ਪਤਾ ਨਹੀਂ ਹੈ ਕਿ ਇਸਦਾ ਨਤੀਜਾ ਕੀ ਹੋਵੇਗਾ, ਤਾਂ ਉਹ ਮਨੁੱਖ ਹੀ ਨਹੀਂ ਕਹਾਉਂਦਾ | ਖੁੱਲੀਆਂ ਅੱਖਾਂ ਨਾਲ ਸੁੱਤੇ ਹੋਏ ਉਹ ਅਜਾਗ੍ਰਿਤੀ, ਉਹ ਮਨੁੱਖ ਕਹਾਉਂਦਾ ਹੀ ਨਹੀਂ | ਸਾਰਾ ਦਿਨ ਬਿਨਾਂ ਹੱਕ ਦਾ ਭੋਗਣ ਦਾ ਹੀ ਸੋਚਦੇ ਰਹਿਣ, ਮਿਲਾਵਟ ਕਰਨ, ਉਹ ਸਾਰੇ ਜਾਨਵਰ ਗਤੀ ਵਿੱਚ ਜਾਂਦੇ ਹਨ | ਇੱਥੋਂ ਤੋਂ, ਮਨੁੱਖ ਤੋਂ ਸਿੱਧਾ ਜਾਨਵਰ ਗਤੀ ਵਿੱਚ ਜਾ ਕੇ ਫਿਰ ਉੱਥੇ ਭੁਗਤਦਾ ਹੈ | ਆਪਣਾ ਸੁੱਖ ਦੂਜਿਆਂ ਨੂੰ ਦੇ ਦਿਓ, ਆਪਣੇ ਹੱਕ ਦਾ ਸੁੱਖ ਵੀ ਹੋਰਾਂ ਨੂੰ ਦੇ ਦੇਈਏ ਤਾਂ ਉਹ ਸੁਪਰ ਹਿਊਮਨ ਕਹਾਉਂਦਾ ਹੈ ਅਤੇ ਇਸ ਲਈ ਦੇਵ ਗਤੀ ਵਿੱਚ ਜਾਂਦਾ ਹੈ | ਖ਼ੁਦ ਨੂੰ ਜੋ ਸੁੱਖ ਭੋਗਣਾ ਹੈ, ਖੁਦ ਦੇ ਲਈ ਜੋ ਬਣਾਇਆ ਹੋਇਆ ਹੈ, ਉਸਦੀ ਖ਼ੁਦ ਨੂੰ ਜ਼ਰੂਰਤ ਹੈ ਫਿਰ ਵੀ ਦੂਜਿਆਂ ਨੂੰ ਦੇ ਦਿੰਦਾ ਹੈ, ਉਹ ਸੁਪਰ ਹਿਊਮਨ ਹੈ | ਇਸ ਲਈ ਦੇਵ ਗਤੀ ਪ੍ਰਾਪਤ ਕਰਦਾ ਹੈ | ਅਤੇ ਜੋ ਅਨਰਥ ਨੁਕਸਾਨ ਕਰਦਾ ਹੈ, ਖ਼ੁਦ ਨੂੰ ਕੋਈ ਫਾਇਦਾ ਨਾ ਹੋਵੇ ਫਿਰ Page #25 -------------------------------------------------------------------------- ________________ 16 ਮਾਨਵ ਧਰਮ ਵੀ ਸਾਹਮਣੇ ਵਾਲੇ ਨੂੰ ਭਾਰੀ ਨੁਕਸਾਨ ਕਰਦਾ ਹੈ, ਉਹ ਨਰਕ ਗਤੀ ਵਿੱਚ ਜਾਂਦਾ ਹੈ | ਜੋ ਲੋਕ ਬਿਨਾਂ ਹੱਕ ਦਾ ਭੋਗਦੇ ਹਨ, ਉਹ ਤਾਂ ਆਪਣੇ ਫਾਇਦੇ ਲਈ ਭੋਗਦੇ ਹਨ, ਇਸ ਲਈ ਜਾਨਵਰ ਜੂਨੀ ਵਿੱਚ ਜਾਂਦੇ ਹਨ | ਪਰ ਜੋ ਬਿਨਾਂ ਕਿਸੇ ਕਾਰਨ ਲੋਕਾਂ ਦੇ ਘਰ ਜਲਾ ਦਿੰਦੇ ਹਨ, ਇਹੋ ਜਿਹੇ ਹੋਰ ਕੰਮ ਕਰਦੇ ਹਨ, ਦੰਗੇ-ਫ਼ਸਾਦ ਕਰਦੇ ਹਨ, ਉਹ ਸਾਰੇ ਨਰਕ ਦੇ ਅਧਿਕਾਰੀ ਹਨ | ਜੋ ਹੋਰ ਜੀਵਾਂ ਦੀ ਜਾਨ ਲੈਣ ਜਾਂ ਤਲਾਬ ਵਿੱਚ ਜ਼ਹਿਰ ਮਿਲਾਉਣ, ਜਾਂ ਖੂਹ ਵਿੱਚ ਇਹੋ ਜਿਹਾ ਕੁਝ ਪਾ ਦੇਣ, ਉਹ ਸਾਰੇ ਨਰਕ ਦੇ ਅਧਿਕਾਰੀ ਹਨ | ਸਾਰੀ ਜ਼ਿੰਮੇਵਾਰੀ ਆਪਣੀ ਖੁਦ ਦੀ ਹੈ । ਇੱਕ ਵਾਲ ਜਿੰਨੀ ਜ਼ਿੰਮੇਵਾਰੀ ਵੀ ਸੰਸਾਰ ਵਿੱਚ ਖੁਦ ਦੀ ਹੀ ਹੈ । ਕੁਦਰਤ ਦੇ ਘਰ ਜਰਾ ਜਿੰਨਾ ਵੀ ਅਨਿਆਂ ਨਹੀਂ ਹੈ । ਇੱਥੇ ਮਨੁੱਖਾਂ ਵਿੱਚ ਸ਼ਾਇਦ ਅਨਿਆਂ ਹੋਵੇ, ਪਰ ਕੁਦਰਤ ਦੇ ਘਰ ਤਾਂ ਬਿਲਕੁਲ ਨਿਆਂ ਸੰਗਤ ਹੈ | ਕਦੇ ਵੀ ਅਨਿਆਂ ਹੋਇਆ ਹੀ ਨਹੀਂ ਹੈ | ਸਭ ਨਿਆਂ ਵਿੱਚ ਹੀ ਰਹਿੰਦਾ ਹੈ ਅਤੇ ਜੋ ਹੋ ਰਿਹਾ ਹੈ ਉਹ ਵੀ ਨਿਆਂ ਹੀ ਹੋ ਰਿਹਾ ਹੈ, ਇੰਝ ਜੇ ਸਮਝ ਵਿੱਚ ਆ ਜਾਏ ਤਾਂ ਉਹ “ਗਿਆਨ ਕਹਾਉਂਦਾ ਹੈ । ਜੋ ਹੋ ਰਿਹਾ ਹੈ ‘ਉਹ ਗਲਤ ਹੋਇਆ, ਇਹ ਗਲਤ ਹੋਇਆ, ਇਹ ਸਹੀ ਹੋਇਆ। ਇਸ ਤਰ੍ਹਾਂ ਕਹਿੰਦੇ ਹਨ ਉਹ “ਅਗਿਆਨ ਕਹਾਉਂਦਾ ਹੈ | ਜੋ ਹੋ ਰਿਹਾ ਹੈ ਉਹ ਕਰੈਕਟ (ਸਹੀ) ਹੀ ਹੈ । ਅੰਡਰਹੈਂਡ ਦੇ ਨਾਲ ਮਾਨਵ ਧਰਮ ਜੇ ਕੋਈ ਸਾਡੇ ਉੱਤੇ ਗੁੱਸਾ ਕਰੇ ਉਹ ਸਾਡੇ ਤੋਂ ਸਹਿਨ ਨਹੀਂ ਹੁੰਦਾ ਪਰ ਖੁਦ ਅਸੀਂ ਸਾਰਾ ਦਿਨ ਦੂਜਿਆਂ ਉੱਤੇ ਗੁੱਸਾ ਕਰਦੇ ਰਹਿੰਦੇ ਹਾਂ । ਉਏ ! ਇਹ ਕਿਹੋ ਜਿਹੀ ਅਕਲ ? ਇਹ ਮਾਨਵ ਧਰਮ ਨਹੀਂ ਕਹਾਉਂਦਾ | ਖੁਦ ਉੱਤੇ ਜੇ ਕੋਈ ਜ਼ਰਾ ਜਿੰਨਾ ਵੀ ਗੁੱਸਾ ਕਰੇ ਤਾਂ ਸਹਿਨ ਨਹੀਂ ਕਰ ਸਕਦਾ ਅਤੇ ਉਹੀ ਮਨੁੱਖ ਸਾਰਾ ਦਿਨ ਦੂਜਿਆਂ ਉੱਤੇ ਗੁੱਸਾ ਕਰਦਾ ਰਹਿੰਦਾ ਹੈ, ਕਿਉਂਕਿ ਉਹ ਦੱਬੇ ਹੋਏ ਹਨ ਇਸ ਲਈ ਨਾ ? ਦੱਬੇ ਹੋਇਆਂ ਨੂੰ ਮਾਰਨਾ ਤਾਂ ਬਹੁਤ ਵੱਡਾ ਅਪਰਾਧ ਕਹਾਉਂਦਾ ਹੈ | ਮਾਰਨਾ ਹੋਵੇ ਤਾਂ ਉੱਪਰੀ (ਸਾਡੇ ਉੱਤੇ ਜੋ ਹੈ) ਨੂੰ ਮਾਰ ! ਰੱਬ ਨੂੰ ਜਾਂ ਉੱਪਰੀ ਨੂੰ, ਕਿਉਂਕਿ ਉਹ ਸਾਡੇ ਉੱਪਰੀ ਹਨ, ਸ਼ਕਤੀਸ਼ਾਲੀ ਹਨ | ਇਹ ਜੋ ਅੰਡਰਹੈੱਡ ਕਮਜ਼ੋਰ ਹਨ, ਇਸ ਲਈ ਜਿੰਦਗੀ ਭਰ ਉਸਨੂੰ ਝਿੜਕਦਾ ਰਹਿੰਦਾ ਹੈ | ਮੈਂ Page #26 -------------------------------------------------------------------------- ________________ 17 ਮਾਨਵ ਧਰਮ ਤਾਂ ਅੰਡਰਹੈਂਡ ਚਾਹੇ ਜਿਸ ਤਰ੍ਹਾਂ ਦਾ ਵੀ ਅਪਰਾਧੀ ਰਿਹਾ ਹੋਵੇ, ਤਾਂ ਵੀ ਉਸ ਨੂੰ ਬਚਾਇਆ ਹੈ | ਪਰ ਉੱਪਰੀ ਤਾਂ ਚਾਹੇ ਕਿੰਨਾ ਵੀ ਚੰਗਾ ਹੋਵੇ ਤਾਂ ਵੀ ਮੈਨੂੰ ਉੱਪਰੀ ਨਹੀਂ ਭਾਉਂਦਾ ਅਤੇ ਕਿਸੇ ਦਾ ਉੱਪਰੀ ਨਹੀਂ ਬਣਨਾ ਹੈ | ਉੱਪਰੀ ਜੇ ਚੰਗਾ ਹੋਵੇ ਤਾਂ ਸਾਨੂੰ ਹਰਜ਼ ਨਹੀਂ, ਪਰ ਉਸਦਾ ਇਹ ਮਤਲਬ ਨਹੀਂ ਹੈ ਕਿ ਉਹ ਹਮੇਸ਼ਾਂ ਏਦਾਂ ਹੀ ਰਹੇਗਾ | ਉਹ ਕਦੇ ਸਾਨੂੰ ਸੁਣਾ ਵੀ ਸਕਦਾ ਹੈ | ਉੱਪਰੀ ਕੌਣ ਕਹਾਉਂਦਾ ਹੈ ਕਿ ਜਿਹੜਾ ਅੰਡਰਹੈਂਡ ਨੂੰ ਸੰਭਾਲੇ ! ਉਹ ਖਰਾ ਉੱਪਰੀ ਹੈ | ਮੈਂ ਖਰਾ ਉੱਪਰੀ ਲੱਭਦਾ ਹਾਂ | ਮੇਰਾ ਉੱਪਰੀ ਬਣ ਪਰ ਖਰਾ ਉੱਪਰੀ ਬਣ ! ਤੂੰ ਸਾਨੂੰ ਧਮਕਾਵੇਂ, ਕੀ ਅਸੀਂ ਇਸ ਲਈ ਜਨਮੇਂ ਹਾਂ ? ਇੰਞ ਤੂੰ ਸਾਨੂੰ ਕੀ ਦੇਣ ਵਾਲਾ ਹੈਂ ? ਤੁਹਾਡੇ ਇੱਥੇ ਕੋਈ ਨੌਕਰੀ ਕਰਦਾ ਹੋਵੇ ਤਾਂ ਉਸ ਦਾ ਕਦੇ ਤਿਰਸਕਾਰ ਨਾ ਕਰਨਾ, ਛੇੜਨਾ ਨਹੀਂ | ਸਾਰਿਆਂ ਨੂੰ ਆਦਰ ਨਾਲ ਰੱਖਣਾ | ਕੀ ਪਤਾ ਕਿਸੇ ਤੋਂ ਕੀ ਲਾਭ ਹੋ ਜਾਏ ! ਹਰੇਕ ਕੌਮ ਵਿੱਚ ਮਾਨਵ ਧਰਮ ਪ੍ਰਸ਼ਨ ਕਰਤਾ : ਮਨੁੱਖ ਗਤੀ ਦੀਆਂ ਚੌਦਾਂ ਲੱਖ ਜੂਨਾਂ, ਲੇਅਰਜ਼ (ਪਰਤਾਂ) ਹਨ | ਪਰ ਮਾਨਵ ਜਾਤੀ ਵੱਲ ਵੇਖੋ ਤਾਂ ਬਾਇਲੋਜਿਕਲੀ (ਜੈਵਿਕ) ਤਾਂ ਕਿਸੇ ਵਿੱਚ ਕੋਈ ਅੰਤਰ ਨਜਰ ਨਹੀਂ ਆਉਂਦਾ ਹੈ, ਸਾਰੇ ਬਰਾਬਰ ਹੀ ਲੱਗਦੇ ਹਨ ਪਰ ਇਸ ਵਿੱਚ ਇਸ ਤਰ੍ਹਾਂ ਸਮਝ ਆਉਂਦਾ ਹੈ ਕਿ ਬਾਇਲੋਜਿਕਲੀ ਅੰਤਰ ਭਾਵੇਂ ਨਾ ਹੋਵੇ, ਪਰ ਜੋ ਉਸਦਾ ਮਾਨਸ ਹੈ....... ਦਾਦਾ ਸ੍ਰੀ : ਉਹ ਡਿਵੈਲਪਮੈਂਟ (ਅੰਦਰੂਨੀ ਵਿਕਾਸ) ਹੈ | ਉਸਦੇ ਭੇਦ ਇੰਨੇ ਸਾਰੇ ਹਨ | ਪ੍ਰਸ਼ਨ ਕਰਤਾ : ਭਿੰਨ-ਭਿੰਨ ਲੇਅਰਜ਼ ਹੋਣ ਦੇ ਬਾਵਜੂਦ ਬਾਇਲੋਜਿਕਲੀ ਸਾਰੇ ਬਰਾਬਰ ਹੀ ਹਨ ਤਾਂ ਫਿਰ ਉਸਦਾ ਕੋਈ ਇੱਕ ਕਾਮਨ ਧਰਮ ਹੋ ਸਕਦਾ ਹੈ ਨਾ ? ਦਾਦਾ ਸ੍ਰੀ : ਕਾੱਮਨ ਧਰਮ ਤਾਂ ਮਾਨਵ ਧਰਮ, ਉਹ ਅਪਣੀ ਸਮਝ ਦੇ ਅਨੁਸਾਰ ਮਾਨਵ ਧਰਮ ਨਿਭਾ ਸਕਦਾ ਹੈ | ਹਰੇਕ ਮਨੁੱਖ ਅਪਣੀ ਸਮਝ ਦੇ ਅਨੁਸਾਰ ਮਾਨਵ ਧਰਮ ਨਿਭਾਉਂਦਾ ਹੈ, ਪਰ ਜੋ ਸਹੀ ਅਰਥਾਂ ਵਿੱਚ ਮਾਨਵ ਧਰਮ ਨਿਭਾਉਂਦੇ ਹੋਣ, ਤਾਂ ਉਹ ਸਭ ਤੋਂ ਉੱਤਮ ਕਹਾਉਣ | ਮਾਨਵ ਧਰਮ ਤਾਂ ਸਰਬੋਤਮ ਹੈ ਪਰ ਮਾਨਵ ਧਰਮ ਵਿੱਚ ਆਉਣ ਤਾਂ ਨਾ ? ਲੋਕਾਂ ਵਿੱਚ ਮਾਨਵ ਧਰਮ ਰਿਹਾ ਹੀ ਕਿੱਥੇ ਹੈ ? Page #27 -------------------------------------------------------------------------- ________________ 18 ਮਾਨਵ ਧਰਮ ਮਾਨਵ ਧਰਮ ਤਾਂ ਬਹੁਤ ਸੁੰਦਰ ਹੈ ਪਰ ਉਹ ਡਿਵੈੱਲਪਮੈਂਟ ਦੇ ਅਨੁਸਾਰ ਹੁੰਦਾ ਹੈ | ਅਮਰੀਕਾ ਦਾ ਮਾਨਵ ਧਰਮ ਅਲੱਗ ਅਤੇ ਸਾਡਾ ਮਾਨਵ ਧਰਮ ਅਲੱਗ ਹੁੰਦਾ ਹੈ | ਪ੍ਰਸ਼ਨ ਕਰਤਾ : ਉਸ ਵਿੱਚ ਵੀ ਫਰਕ ਹੈ, ਦਾਦਾਜੀ ? ਕਿਸ ਤਰ੍ਹਾਂ ਫਰਕ ਹੈ ? ਦਾਦਾ ਸ੍ਰੀ : ਬਹੁਤ ਫਰਕ ਹੁੰਦਾ ਹੈ | ਸਾਡੀ ਮਮਤਾ ਅਤੇ ਉਹਨਾਂ ਦੀ ਮਮਤਾ ਵਿੱਚ ਫਰਕ ਹੁੰਦਾ ਹੈ | ਸਾਡੀ ਮਾਤਾ ਪਿਤਾ ਦੇ ਪ੍ਰਤੀ ਜਿੰਨੀ ਮਮਤਾ ਹੁੰਦੀ ਹੈ ਉਨੀ ਉਹਨਾਂ ਵਿੱਚ ਨਹੀਂ ਹੁੰਦੀ | ਇਸ ਲਈ ਮਮਤਾ ਘੱਟ ਹੋਣ ਦੇ ਭਾਵ ਵਿੱਚ ਫਰਕ ਹੁੰਦਾ ਹੈ, ਓਨਾ ਘੱਟ ਹੁੰਦਾ ਹੈ | ਪ੍ਰਸ਼ਨ ਕਰਤਾ : ਜਿੰਨੀ ਮਮਤਾ ਘੱਟ ਹੁੰਦੀ ਹੈ ਓਨਾ ਭਾਵ ਵਿੱਚ ਫਰਕ ਪੈ ਜਾਂਦਾ ਹੈ ? ਦਾਦਾ ਸ੍ਰੀ : ਉਹੀ ਮਾਤਰਾ ਵਿੱਚ ਮਾਨਵ ਧਰਮ ਹੁੰਦਾ ਹੈ | ਇਸ ਲਈ ਸਾਡੇ ਵਰਗਾ ਮਾਨਵ ਧਰਮ ਨਹੀਂ ਹੁੰਦਾ | ਉਹ ਲੋਕ ਤਾਂ ਮਾਨਵ ਧਰਮ ਵਿੱਚ ਹੀ ਹਨ | ਲਗਭਗ ਅੱਸੀ ਪ੍ਰਤੀਸ਼ਤ ਲੋਕ ਤਾਂ ਮਾਨਵ ਧਰਮ ਵਿੱਚ ਹੀ ਹਨ, ਸਿਰਫ਼ ਸਾਡੇ ਲੋਕ ਹੀ ਨਹੀਂ ਹਨ | ਬਾਕੀ ਸਾਰੇ ਉਹਨਾਂ ਦੇ ਹਿਸਾਬ ਨਾਲ ਤਾਂ ਮਾਨਵ ਧਰਮ ਵਿੱਚ ਹੀ ਹਨ | ਮਾਨਵਤਾ ਦੇ ਪ੍ਰਕਾਰ, ਵੱਖੋ-ਵੱਖ ਪ੍ਰਸ਼ਨ ਕਰਤਾ : ਇਹ ਜੋ ਮਾਨਵ ਸਮੂਹ ਹਨ, ਉਹਨਾਂ ਦੀ ਜੋ ਸਮਝ ਹੈ, ਚਾਹੇ ਜੈਨ ਹੋਣ, ਕ੍ਰਿਸ਼ਚਨ ਹੋਣ, ਵੈਸ਼ਨਵ ਹੋਣ, ਉਹ ਤਾਂ ਸਭ ਜਗ੍ਹਾ ਇੱਕ ਸਮਾਨ ਹੀ ਹੁੰਦੇ ਹਨ ਨਾ ? ਦਾਦਾ ਸ੍ਰੀ : ਐਸਾ ਹੈ ਕਿ ਜਿਹੋ ਜਿਹਾ ਡਿਵੈੱਲਪਮੈਂਟ ਹੋਇਆ ਹੋਵੇ, ਉਹੋ ਜਿਹੀ ਉਸਦੀ ਸਮਝ ਹੁੰਦੀ ਹੈ | ਗਿਆਨੀ, ਉਹ ਵੀ ਮਨੁੱਖ ਹੀ ਹਨ ਨਾ ! ਗਿਆਨੀ ਦੀ ਮਾਨਵਤਾ, ਅਗਿਆਨੀ ਦੀ ਮਾਨਵਤਾ, ਪਾਪੀ ਦੀ ਮਾਨਵਤਾ, ਸੁਭਾਗੀ ਦੀ ਮਾਨਵਤਾ, ਸਾਰਿਆਂ ਦੀ ਮਾਨਵਤਾ ਅਲੱਗ-ਅਲੱਗ ਹੁੰਦੀ ਹੈ | ਮਨੁੱਖ ਇੱਕ ਹੀ ਤਰ੍ਹਾਂ ਦੇ ਹਨ ਫਿਰ ਵੀ ! ਗਿਆਨੀ ਪੁਰਖ ਦੀ ਮਾਨਵਤਾ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਅਤੇ ਅਗਿਆਨੀ ਦੀ ਮਾਨਵਤਾ ਵੱਖਰੀ ਤਰ੍ਹਾਂ ਦੀ ਹੁੰਦੀ ਹੈ | ਮਾਨਵਤਾ ਸਾਰਿਆਂ ਵਿੱਚ ਹੁੰਦੀ ਹੈ, ਅਗਿਆਨੀ ਵਿੱਚ ਵੀ ਮਾਨਵਤਾ ਹੁੰਦੀ ਹੈ । ਜੋ ਅਨਡਿਵੈੱਲਪਡ (ਅਵਿਕਸਿਤ) ਹੋਣ ਉਸਦੀ ਵੀ ਮਾਨਵਤਾ, ਪਰ ਉਹ ਮਾਨਵਤਾ ਵੱਖਰੀ ਤਰ੍ਹਾਂ ਦੀ ਹੁੰਦੀ ਹੈ, ਉਹ ਅਨਡਿਵੈੱਲਪਡ ਅਤੇ ਇਹ ਡਿਵੈੱਲਪਡ | ਅਤੇ ਪਾਪੀ ਦੀ ਮਾਨਵਤਾ ਅਰਥਾਤ, ਸਾਨੂੰ ਜੇ ਸਾਹਮਣੇ ਚੋਰ ਮਿਲੇ, ਤਦ Page #28 -------------------------------------------------------------------------- ________________ 19 ਮਾਨਵ ਧਰਮ ਉਸਦੀ ਮਾਨਵਤਾ ਕਿਹੋ ਜਿਹੀ ਕਹੋਗੇ ? “ਖੜੇ ਰਹੋ |' ਅਸੀਂ ਸਮਝ ਜਾਈਏ ਕਿ ਇਹੀ ਉਸਦੀ ਮਾਨਵਤਾ ਹੈ । ਉਸਦੀ ਮਾਨਵਤਾ ਅਸੀਂ ਦੇਖ ਲਈ ਨਾ ? ਉਹ ਕਹੇ, ‘ਦੇ ਦਿਓ | ਤਦ ਅਸੀਂ ਕਹੀਏ, “ਇਹ ਲੈ ਭਰਾਵਾ, ਜਲਦੀ ਨਾਲ |' ਸਾਨੂੰ ਤੂੰ ਮਿਲਿਆ, ਉਹੀ ਤੇਰਾ ਪੁੰਨ ਹੈ ਨਾ ! ਮੁੰਬਈ ਵਿੱਚ ਇੱਕ ਘਬਰਾਹਟ ਵਾਲਾ ਆਦਮੀ, ਘਬਰਾਹਟ ਨਾਲ, ਉਹ ਮੈਨੂੰ ਕਹਿਣ ਲੱਗਾ, “ਹੁਣ ਤਾਂ ਟੈਕਸੀ ਵਿੱਚ ਨਹੀਂ ਘੁੰਮ ਸਕਦੇ |' ਮੈਂ ਪੁੱਛਿਆ, “ਕੀ ਹੋਇਆ ਭਰਾਵਾ ? ਇੰਨੀਆਂ ਸਾਰੀਆਂ ਟੈਕਸੀਆਂ ਹਨ ਅਤੇ ਨਹੀਂ ਘੁੰਮ ਸਕਦੇ, ਇਹੋ ਜਿਹਾ ਕੀ ਹੋਇਆ ? ਕੀ ਕੋਈ ਨਵਾਂ ਸਰਕਾਰੀ ਕਾਨੂੰਨ ਆਇਆ ਹੈ ? ਤਦ ਉਹ ਬੋਲਿਆ, “ਨਹੀਂ, ਟੈਕਸੀ ਵਾਲੇ ਲੁੱਟ ਲੈਂਦੇ ਹਨ | ਟੈਕਸੀ ਵਿੱਚ ਮਾਰ ਕੁੱਟ ਕੇ ਲੁੱਟ ਲੈਂਦੇ ਹਨ | “ਓਏ, ਇਹੋ ਜਿਹੀ ਨਾਸਮਝੀ ਦੀਆਂ ਗੱਲਾਂ ਤੁਸੀਂ ਕਦੋਂ ਤੱਕ ਕਰਦੇ ਰਹੋਗੇ ?” ਲੁੱਟਣਾ ਨਿਯਮ ਦੇ ਅਨੁਸਾਰ ਹੈ ਜਾਂ ਨਿਯਮ ਦੇ ਬਾਹਰ ਹੈ ? ਰੋਜ਼ਾਨਾ ਚਾਰ ਲੋਕ ਲੁੱਟ ਲਏ ਜਾਂਦੇ ਹੋਣ, ਹੁਣ ਉਹ ਇਨਾਮ ਤੁਹਾਨੂੰ ਲੱਗੇਗਾ, ਇਸਦਾ ਵਿਸ਼ਵਾਸ ਤੁਹਾਨੂੰ ਕਿਵੇਂ ਹੋ ਗਿਆ ? ਉਹ ਇਨਾਮ ਤਾਂ ਕਿਸੇ ਹਿਸਾਬ ਵਾਲੇ ਨੂੰ ਕਿਸੇ ਦਿਨ ਲੱਗਦਾ ਹੈ, ਕੀ ਹਰ ਰੋਜ਼ ਇਨਾਮ ਲੱਗਦਾ ਹੋਵੇਗਾ ? | ਇਹ ਕ੍ਰਿਸ਼ਚਨ ਵੀ ਪੁਨਰ ਜਨਮ ਨਹੀਂ ਸਮਝਦੇ ਹਨ | ਚਾਹੇ ਕਿੰਨਾ ਵੀ ਤੁਸੀਂ ਉਹਨਾਂ ਨੂੰ ਕਹੋ ਕਿ ਤੁਸੀਂ ਪੁਨਰ ਜਨਮ ਨੂੰ ਕਿਉਂ ਨਹੀਂ ਸਮਝਦੇ ? ਫਿਰ ਵੀ ਉਹ ਨਹੀਂ ਮੰਨਦੇ ? ਪਰ ਅਸੀਂ (ਉਹ ਗਲਤ ਹਨ) ਇੰਝ ਬੋਲ ਹੀ ਨਹੀਂ ਸਕਦੇ, ਕਿਉਂਕਿ ਇਹ ਮਾਨਵਤਾ ਦੇ ਵਿਰੁੱਧ ਹੈ | ਕੁਝ ਵੀ ਬੋਲਣ ਨਾਲ ਜੇ ਸਾਹਮਣੇ ਵਾਲੇ ਨੂੰ ਜ਼ਰਾ ਜਿੰਨਾ ਵੀ ਦੁੱਖ ਹੋਇਆ, ਉਹ ਮਾਨਵ ਧਰਮ ਦੇ ਵਿਰੁੱਧ ਹੈ । ਤੁਹਾਨੂੰ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ | ਇਸ ਤਰ੍ਹਾਂ ਖੁੰਝ ਗਏ ਮਾਨਵ ਧਰਮ ਮਾਨਵ ਧਰਮ ਮੁੱਖ ਵਸਤੂ ਹੈ | ਮਾਨਵ ਧਰਮ ਇੱਕ ਸਮਾਨ ਨਹੀਂ ਹੁੰਦੇ, ਕਿਉਂਕਿ (ਮਾਨਵ ਧਰਮ ਜਿਸਨੂੰ ‘ਕਰਨੀ' ਕਿਹਾ ਜਾਂਦਾ ਹੈ, ਅਤੇ ਇਸ ਕਾਰਣ ਕਰਕੇ,) ਇੱਕ ਯੂਰੋਪਿਅਨ ਤੁਹਾਡੇ ਪ੍ਰਤੀ ਮਾਨਵ ਧਰਮ ਨਿਭਾਵੇ ਅਤੇ ਤੁਸੀਂ ਉਸ ਦੇ ਨਾਲ ਮਾਨਵ ਧਰਮ ਨਿਭਾਓ ਤਾਂ ਦੋਹਾਂ ਵਿੱਚ ਬਹੁਤ ਅੰਤਰ ਹੋਵੇਗਾ | ਕਿਉਂਕਿ ਇਸ ਦੇ ਪਿੱਛੇ ਉਸਦੀ ਭਾਵਨਾ ਕੀ Page #29 -------------------------------------------------------------------------- ________________ 20 ਮਾਨਵ ਧਰਮ ਹੈ ਅਤੇ ਤੁਹਾਡੀ ਭਾਵਨਾ ਕੀ ਹੈ ? ਕਿਉਂਕਿ ਤੁਸੀਂ ਡਿਵੈਲਪਡ ਹੋ, ਅਧਿਆਤਮ ਜਿੱਥੇ ‘ਡਿਵੈਲਪ’ ਹੋਇਆ ਹੈ ਉਸ ਦੇਸ਼ ਦੇ ਹੋ | ਇਸ ਲਈ ਸਾਡੇ ਸੰਸਕਾਰ ਬਹੁਤ ਉੱਚੇ ਹਨ | ਜੇ ਮਾਨਵ ਧਰਮ ਵਿੱਚ ਆਇਆ ਹੋਵੇ, ਤਾਂ ਸਾਡੇ ਸੰਸਕਾਰ ਤਾਂ ਇੰਨੇ ਉੱਚੇ ਹਨ ਕਿ ਉਸਦੀ ਸੀਮਾ ਨਹੀਂ ਹੈ | ਪਰ ਲੋਭ ਅਤੇ ਲਾਲਚ ਦੇ ਕਾਰਣ ਇਹ ਲੋਕ ਮਾਨਵ ਧਰਮ ਖੁੰਞ ਗਏ ਹਨ | ਸਾਡੇ ਇੱਥੇ ਕ੍ਰੋਧ-ਮਾਨ-ਮਾਇਆ-ਲੋਭ ‘ਫੁੱਲੀ ਡਿਵੈੱਲਪ' (ਪੂਰੀ ਤਰਾਂ ਵਿਕਸਿਤ) ਹੁੰਦੇ ਹਨ | ਇਸ ਲਈ ਇੱਥੇ ਲੋਕ ਇਹ ਮਾਨਵ ਧਰਮ ਤੋਂ ਖੁੰਝ ਗਏ ਹਨ ਪਰ ਮੋਕਸ਼ ਦੇ ਅਧਿਕਾਰੀ ਜ਼ਰੂਰ ਹਨ | ਕਿਉਂਕਿ ਇੱਥੇ ਡਿਵੈਲਪ ਹੋਇਆ ਉਦੋਂ ਤੋਂ ਹੀ ਉਹ ਮੋਕਸ਼ ਦਾ ਅਧਿਕਾਰੀ ਹੋ ਗਿਆ | ਉਹ ਲੋਕ ਮੋਕਸ਼ ਦੇ ਅਧਿਕਾਰੀ ਨਹੀਂ ਕਹਾਉਂਦੇ | ਉਹ ਧਰਮ ਦੇ ਅਧਿਕਾਰੀ, ਪਰ ਮੋਕਸ਼ ਦੇ ਅਧਿਕਾਰੀ ਨਹੀਂ ਹਨ | ਮਾਨਵਤਾ ਦੀ ਵਿਸ਼ੇਸ਼ ਸਮਝ ਪ੍ਰਸ਼ਨ ਕਰਤਾ : ਭਿੰਨ- ਭਿੰਨ ਮਾਨਵਤਾ ਦੇ ਲੱਛਣ ਜ਼ਰਾ ਵਿਸਤਾਰ ਨਾਲ ਸਮਝਾਓ | ਦਾਦਾ ਸ੍ਰੀ : ਮਾਨਵਤਾ ਦੇ ਗ੍ਰੇਡ (ਸ਼੍ਰੇਣੀ) ਭਿੰਨ-ਭਿੰਨ ਹੁੰਦੇ ਹਨ | ਹਰੇਕ ਦੇਸ਼ ਦੀ ਮਾਨਵਤਾ ਜੋ ਹੈ, ਉਸਦੇ ਡਿਵੈਲਪਮੈਂਟ ਦੇ ਅਧਾਰ ਤੇ ਹੀ ਸਾਰੇ ਗ੍ਰੇਡ ਹੁੰਦੇ ਹਨ | ਮਾਨਵਤਾ ਅਰਥਾਤ ਖ਼ੁਦ ਦਾ ਗ੍ਰੇਡ ਤੈਅ ਕਰਨਾ ਹੁੰਦਾ ਹੈ, ਕਿ ਜੇ ਸਾਨੂੰ ਮਾਨਵਤਾ ਲਿਆਉਣੀ ਹੋਵੇ, ਤਾਂ ‘ਮੈਨੂੰ ਜੋ ਅਨੁਕੂਲ ਹੋਵੇ ਉਹੀ ਮੈਂ ਸਾਹਮਣੇ ਵਾਲੇ ਦੇ ਲਈ ਕਰਾਂ |' ਸਾਨੂੰ ਜੋ ਅਨੁਕੂਲ ਆਉਂਦਾ ਹੈ ਓਦਾਂ ਦੇ ਹੀ ਅਨੁਕੂਲ ਸੰਯੋਗ ਅਸੀਂ ਸਾਹਮਣੇ ਵਾਲੇ ਦੇ ਲਈ ਵਿਹਾਰ ਵਿੱਚ ਲੈ ਆਈਏ, ਉਹ ਮਾਨਵਤਾ ਕਹਾਉਂਦੀ ਹੈ | ਇਸ ਲਈ ਸਭ ਦੀ ਮਾਨਵਤਾ ਭਿੰਨ-ਭਿੰਨ ਹੁੰਦੀ ਹੈ | ਮਾਨਵਤਾ ਸਭ ਦੀ ਇੱਕ ਸਮਾਨ ਨਹੀਂ ਹੁੰਦੀ, ਉਹਨਾਂ ਦੇ ਗ੍ਰੇਡੇਸ਼ਨ ਦੇ ਅਨੁਸਾਰ ਹੁੰਦੀ ਹੈ | ਖ਼ੁਦ ਨੂੰ ਜੋ ਅਨੁਕੂਲ ਹੋਵੇ ਓਦਾਂ ਹੀ ਦੂਜਿਆਂ ਦੇ ਪ੍ਰਤੀ ਰੱਖਣਾ ਚਾਹੀਦਾ ਹੈ ਕਿ ਜੇ ਮੈਨੂੰ ਦੁੱਖ ਹੁੰਦਾ ਹੈ, ਤਾਂ ਉਸਨੂੰ ਦੁੱਖ ਕਿਉਂ ਨਹੀਂ ਹੋਵੇਗਾ ? ਸਾਡਾ ਕੋਈ ਕੁਝ ਚੋਰੀ ਕਰ ਲਵੇ ਤਾਂ ਸਾਨੂੰ ਦੁੱਖ ਹੁੰਦਾ ਹੈ, ਤਾਂ ਕਿਸੇ ਦੀ ਚੋਰੀ ਕਰਦੇ ਸਮੇਂ ਸਾਨੂੰ ਵਿਚਾਰ ਆਉਣਾ ਚਾਹੀਦਾ ਕਿ ‘ਨਹੀਂ ! ਕਿਸੇ ਨੂੰ ਦੁੱਖ ਹੋਵੇ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ ?” ਜੇ ਕੋਈ ਸਾਨੂੰ ਝੂਠ ਬੋਲਦਾ ਹੈ ਤਾਂ ਸਾਨੂੰ ਦੁੱਖ ਹੁੰਦਾ ਹੈ ਤਾਂ ਸਾਨੂੰ ਵੀ ਕਿਸੇ ਦੇ ਨਾਲ ਇਹੋ ਜਿਹਾ ਕਰਨ ਤੋਂ Page #30 -------------------------------------------------------------------------- ________________ 21 ਮਾਨਵ ਧਰਮ ਪਹਿਲਾਂ ਸੋਚਣਾ ਚਾਹੀਦਾ ਹੈ | ਹਰ ਇੱਕ ਦੇਸ਼ ਦੇ, ਹਰ ਇੱਕ ਮਨੁੱਖ ਦੇ ਮਾਨਵਤਾ ਦੇ ਗ੍ਰੇਡੇਸ਼ਨ ਭਿੰਨ- ਭਿੰਨ ਹੁੰਦੇ ਹਨ | ਮਾਨਵਤਾ ਅਰਥਾਤ ‘ਖ਼ੁਦ ਨੂੰ ਜੋ ਪਸੰਦ ਹੈ ਓਦਾਂ ਦਾ ਹੀ ਦੂਜਿਆਂ ਨਾਲ ਵਿਹਾਰ ਕਰਨਾ | ਇਹ ਛੋਟੀ ਵਿਆਖਿਆ ਚੰਗੀ ਹੈ | ਪਰ ਹਰ ਇੱਕ ਦੇਸ਼ ਦੇ ਲੋਕਾਂ ਨੂੰ ਵੱਖ-ਵੱਖ ਤਰਾਂ ਦਾ ਚਾਹੀਦਾ ਹੈ | ਖ਼ੁਦ ਨੂੰ ਜੋ ਅਨੁਕੂਲ ਨਾ ਆਵੇ, ਇਹੋ ਜਿਹਾ ਵਿਹਾਰ ਦੂਜਿਆਂ ਨਾਲ ਨਹੀਂ ਕਰਨਾ ਚਾਹੀਦਾ | ਖ਼ੁਦ ਨੂੰ ਅਨੁਕੂਲ ਹੈ ਓਦਾਂ ਦਾ ਹੀ ਵਿਹਾਰ ਦੂਜਿਆਂ ਨਾਲ ਕਰਨਾ ਚਾਹੀਦਾ ਹੈ | ਜੇ ਮੈਂ ਤੁਹਾਡੇ ਘਰ ਆਵਾਂ ਤਾਂ ਤੁਸੀਂ ‘ਆਓ ਬੈਠੋ’ ਕਹੋ ਅਤੇ ਮੈਨੂੰ ਚੰਗਾ ਲਗਦਾ ਹੋਵੇ, ਤਾਂ ਮੇਰੇ ਘਰ ਜਦ ਕੋਈ ਆਏ ਤਾਂ ਮੈਨੂੰ ਵੀ ਉਸਨੂੰ ‘ਆਓ, ਬੈਠੋ’ ਇਸ ਤਰ੍ਹਾਂ ਕਹਿਣਾ ਚਾਹੀਦਾ ਹੈ, ਇਹ ਮਾਨਵਤਾ ਕਹਾਉਂਦੀ ਹੈ | ਫਿਰ ਸਾਡੇ ਘਰ ਕੋਈ ਆਵੇ, ਤਦ ਅਸੀਂ ਇੰਝ ਬੋਲੀਏ ਨਾ ਅਤੇ ਉਹਨਾਂ ਤੋਂ ਇਹੋ ਜਿਹੀ ਉਮੀਦ ਕਰੀਏ, ਉਹ ਮਾਨਵਤਾ ਨਹੀਂ ਕਹਾਉਂਦੀ | ਅਸੀਂ ਕਿਸੇ ਦੇ ਘਰ ਮਹਿਮਾਨ ਹੋ ਕੇ ਜਾਈਏ ਅਤੇ ਉਹ ਚੰਗੀ ਤਰਾਂ ਭੋਜਨ ਕਰਾਉਣ ਇਹੋ ਜਿਹੀ ਉਮੀਦ ਕਰੀਏ, ਤਾਂ ਸਾਨੂੰ ਵੀ ਸੋਚਣਾ ਚਾਹੀਦਾ ਹੈ ਕਿ ਸਾਡੇ ਘਰ ਜੇ ਕੋਈ ਮਹਿਮਾਨ ਆਏ ਤਾਂ ਉਸ ਨੂੰ ਚੰਗੀ ਤਰ੍ਹਾਂ ਭੋਜਨ ਕਰਾਈਏ | ਜਿਵੇਂ ਚਾਹੀਦਾ ਹੈ ਉਸੇ ਤਰਾਂ ਕਰਨਾ ਉਹ ਮਾਨਵਤਾ ਹੈ | ਖੁਦ ਨੂੰ ਸਾਹਮਣੇ ਵਾਲੇ ਦੀ ਥਾਂ ਤੇ ਰੱਖ ਕੇ ਸਾਰਾ ਵਿਹਾਰ ਕਰਨਾ, ਉਹ ਮਾਨਵਤਾ ਹੈ ! ਮਾਨਵਤਾ ਹਰ ਇੱਕ ਦੀ ਵੱਖ-ਵੱਖ ਹੁੰਦੀ ਹੈ, ਹਿੰਦੂਆਂ ਦੀ ਵੱਖਰੀ, ਮੁਸਲਮਾਨਾਂ ਦੀ ਵੱਖਰੀ, ਕ੍ਰਿਸ਼ਚਨ ਦੀ ਵੱਖਰੀ, ਸਾਰਿਆਂ ਦੀ ਵੱਖਰੀ-ਵੱਖਰੀ ਹੁੰਦੀ ਹੈ | ਜੈਨੀਆਂ ਦੀ ਮਾਨਵਤਾ ਵੀ ਵੱਖਰੀ ਹੁੰਦੀ ਹੈ | ਜਿਵੇਂ ਖੁਦ ਨੂੰ ਅਪਮਾਨ ਚੰਗਾ ਨਹੀਂ ਲੱਗਦਾ ਹੈ ਅਤੇ ਲੋਕਾਂ ਦਾ ਅਪਮਾਨ ਕਰਨ ਵਿੱਚ ਸੂਰਬੀਰ ਹੁੰਦਾ ਹੈ, ਉਹ ਮਾਨਵਤਾ ਕਿਵੇਂ ਕਹਾਏ ? ਇਸ ਲਈ ਹਰ ਗੱਲ ਵਿੱਚ ਵਿਚਾਰ ਕਰਕੇ ਵਿਹਾਰ ਕਰੀਏ, ਉਹ ਮਾਨਵਤਾ ਕਹਾਉਂਦੀ ਹੈ | ਸੰਖੇਪ ਵਿੱਚ, ਮਾਨਵਤਾ ਦੀ ਹਰ ਇੱਕ ਦੀ ਆਪੋ-ਅਪਣੀ ਰੀਤ ਹੁੰਦੀ ਹੈ | ‘ਮੈਂ ਕਿਸੇ ਨੂੰ ਦੁੱਖ ਨਾ ਦੇਵਾਂ,' ਇਹ ਮਾਨਵਤਾ ਦੀ ਬਾਊਂਡਰੀ (ਸੀਮਾ) ਹੈ ਅਤੇ ਉਹ ਬਾਊਂਡਰੀ Page #31 -------------------------------------------------------------------------- ________________ 22 ਮਾਨਵ ਧਰਮ ਹਰ ਇੱਕ ਦੀ ਵੱਖਰੀ-ਵੱਖਰੀ ਹੁੰਦੀ ਹੈ | ਮਾਨਵਤਾ ਦਾ ਕੋਈ ਇੱਕ ਹੀ ਮਾਪਦੰਡ ਨਹੀਂ ਹੈ | ‘ਜਿਸ ਨਾਲ ਮੈਨੂੰ ਦੁੱਖ ਹੁੰਦਾ ਹੈ, ਉਹੀ ਦੁੱਖ ਮੈਂ ਕਿਸੇ ਹੋਰ ਨੂੰ ਨਾ ਦੇਵਾਂ | ਕੋਈ ਮੈਨੂੰ ਇਹੋ ਜਿਹਾ ਦੁੱਖ ਦੇਵੇ ਤਾਂ ਕੀ ਹੋਵੇਗਾ ? ਇਸ ਲਈ ਉਹੋ ਜਿਹਾ ਦੁੱਖ ਮੈਂ ਕਿਸੇ ਨੂੰ ਨਾ ਦੇਵਾਂ |' ਉਹ ਖੁਦ ਦਾ ਜਿੰਨਾ ਡਿਵੈਲਪਮੈਂਟ ਹੋਵੇ, ਓਨਾ ਹੀ ਉਹ ਕਰਦਾ ਰਹਿੰਦਾ ਹੈ | ਸੁੱਖ ਮਿਲਦਾ ਹੈ, ਦੇ ਕੇ ਸੁੱਖ ਪ੍ਰਸ਼ਨ ਕਰਤਾ : ਅਸੀਂ ਜਾਣਦੇ ਹਾਂ ਕਿ ਕਿਸੇ ਦਾ ਦਿਲ ਨਹੀਂ ਦੁੱਖੇ ਇੰਞ ਜਿਊਣਾ ਹੈ, ਉਹ ਸਾਰੇ ਮਾਨਵਤਾ ਦੇ ਧਰਮ ਜਾਣਦੇ ਹਨ | ਦਾਦਾ ਸ੍ਰੀ : ਉਹ ਤਾਂ ਸਾਰੇ ਮਾਨਵਤਾ ਦੇ ਧਰਮ ਹਨ | ਮਾਨਵਧਰਮ ਦਾ ਅਰਥ ਕੀ ਹੈ ? ਅਸੀਂ ਸਾਹਮਣੇ ਵਾਲੇ ਨੂੰ ਸੁੱਖ ਦੇਈਏ ਤਾਂ ਸਾਨੂੰ ਸੁੱਖ ਮਿਲਦਾ ਰਹੇ | ਜੇ ਅਸੀਂ ਸੁੱਖ ਦੇਣ ਦਾ ਵਿਹਾਰ ਕਰੀਏ ਤਾਂ ਵਿਹਾਰ ਵਿੱਚ ਸਾਨੂੰ ਸੁੱਖ ਪ੍ਰਾਪਤ ਹੋਵੇਗਾ ਅਤੇ ਦੁੱਖ ਦੇਣ ਦਾ ਵਿਹਾਰ ਕਰੀਏ ਤਾਂ ਵਿਹਾਰ ਵਿੱਚ ਦੁੱਖ ਪ੍ਰਾਪਤ ਹੋਵੇਗਾ | ਇਸ ਲਈ ਜੇ ਸਾਨੂੰ ਸੁੱਖ ਚਾਹੀਦਾ ਹੈ ਤਾਂ ਵਿਹਾਰ ਵਿੱਚ ਸਭ ਨੂੰ ਸੁੱਖ ਦੇਵੋ ਅਤੇ ਦੁੱਖ ਚਾਹੀਦਾ ਤਾਂ ਦੁੱਖ ਦੇਵੋ | ਅਤੇ ਜੇ ਆਤਮਾ ਦਾ ਸੁਭਾਵਿਕ ਧਰਮ ਜਾਣ ਲਈਏ ਤਾਂ ਫਿਰ ਸਥਾਈ ਸੁੱਖ ਵਰਤੇਗਾ | ਪ੍ਰਸ਼ਨ ਕਰਤਾ : ਸਭ ਨੂੰ ਸੁੱਖ ਪਹੁੰਚਾਉਣ ਦੀ ਸ਼ਕਤੀ ਪ੍ਰਾਪਤ ਹੋਵੇ, ਇਹੋ ਜਿਹੀ ਅਰਦਾਸ ਕਰਨੀ ਚਾਹੀਦੀ ਹੈ ? ਦਾਦਾ ਸ੍ਰੀ : ਹਾਂ, ਇਹੋ ਜਿਹੀ ਅਰਦਾਸ ਕਰ ਸਕਦੇ ਹਾਂ ! ਜੀਵਨ ਵਿਹਾਰ ਵਿੱਚ ਅਸਲ ਮਾਨਵ ਧਰਮ ਪ੍ਰਸ਼ਨ ਕਰਤਾ : ਹੁਣ ਜਿਸਨੂੰ ਮਨੁੱਖ ਦੀਆਂ ਬੁਨਿਆਦੀ ਲੋੜਾਂ ਕਹਿੰਦੇ ਹਨ, ਜਿਵੇਂ ਰੋਟੀ, ਪਾਈ, ਅਰਾਮ ਆਦਿ ਦਾ ਪ੍ਰਬੰਧ ਅਤੇ ਹਰੇਕ ਮਨੁੱਖ ਨੂੰ ਆਸਰਾ ਮਿਲੇ, ਇਸ ਦੇ ਲਈ ਯਤਨ ਕਰਨਾ ਮਾਨਵ ਧਰਮ ਕਹਾਉਂਦਾ ਹੈ ? ਦਾਦਾ ਸ੍ਰੀ : ਮਾਨਵ ਧਰਮ ਤਾਂ ਵਸਤੂ ਹੀ ਵੱਖਰੀ ਹੈ | ਮਾਨਵ ਧਰਮ ਤਾਂ ਇਥੋਂ ਤੱਕ ਪਹੁੰਚਦਾ ਹੈ ਕਿ ਇਸ ਦੁਨੀਆ ਵਿੱਚ ਲੱਛਮੀ (ਪੈਸੇ) ਦਾ ਜਿਹੜਾ ਬਟਵਾਰਾ ਹੈ, ਉਹ Page #32 -------------------------------------------------------------------------- ________________ 23 ਮਾਨਵ ਧਰਮ ਕੁਦਰਤੀ ਬਟਵਾਰਾ ਹੈ | ਉਸ ਵਿੱਚ ਮੇਰੇ ਹਿੱਸੇ ਦਾ ਜੋ ਹੈ ਉਹ ਤੁਹਾਨੂੰ ਦੇਣਾ ਪਵੇਗਾ | ਇਸ ਲਈ ਮੈਨੂੰ ਲੋਭ ਕਰਨ ਦੀ ਜ਼ਰੂਰਤ ਹੀ ਨਹੀਂ ਹੈ | ਲੋਭ ਨਾ ਰਹੇ ਉਹ ਮਾਨਵ ਧਰਮ ਕਹਾਉਂਦਾ ਹੈ | ਪ੍ਰੰਤੂ ਇੰਨਾ ਸਭ ਕੁਝ ਤਾਂ ਨਹੀਂ ਰਹਿ ਸਕਦਾ, ਪਰ ਮਨੁੱਖ ਜੇ ਕੁਝ ਹੱਦ ਤੱਕ ਪਾਲਣ ਕਰੇ ਤਾਂ ਵੀ ਬਹੁਤ ਹੋ ਗਿਆ | ਪ੍ਰਸ਼ਨ ਕਰਤਾ : ਤਾਂ ਉਸਦਾ ਅਰਥ ਇਹ ਹੋਇਆ ਕਿ ਜਿਵੇਂ-ਜਿਵੇਂ ਕਸ਼ਾਯ (ਵਿਕਾਰ) ਰਹਿਤ ਹੁੰਦੇ ਜਾਈਏ, ਉਹ ਮਾਨਵ ਧਰਮ ਹੈ ? . ਦਾਦਾ ਸ੍ਰੀ : ਨਹੀਂ, ਇਸ ਤਰ੍ਹਾਂ ਹੋਵੇ ਤਾਂ ਉਹ ਵੀਤਰਾਗ ਧਰਮ ਵਿੱਚ ਆ ਗਿਆ | ਮਾਨਵ ਧਰਮ ਭਾਵ ਬਸ ਇੰਨਾ ਹੀ ਕਿ ਪਤਨੀ ਨਾਲ ਰਹਿਣ, ਬੱਚਿਆਂ ਨਾਲ ਰਹਿਣ, ਫਲਾਣੇ ਦੇ ਨਾਲ ਰਹਿਣ, ਤਨਮਯਾਕਾਰ ਹੋ ਜਾਣ, ਸ਼ਾਦੀ ਰਚਾਉਣ ਇਨ੍ਹਾਂ ਸਭ ਵਿੱਚ ਕਸ਼ਾਯ (ਵਿਕਾਰ) ਬਿਨਾਂ ਹੋਣ ਦਾ ਸਵਾਲ ਹੀ ਨਹੀਂ ਹੈ, ਪਰ ਤੁਹਾਨੂੰ ਜੋ ਦੁੱਖ ਹੁੰਦਾ ਹੈ ਓਦਾਂ ਹੀ ਦੂਜਿਆਂ ਨੂੰ ਵੀ ਦੁੱਖ ਹੋਵੇਗਾ, ਇਸ ਤਰ੍ਹਾਂ ਮੰਨ ਕੇ ਤੁਸੀਂ ਚੱਲੋ | ਪ੍ਰਸ਼ਨ ਕਰਤਾ : ਹਾਂ, ਪਰ ਉਸ ਵਿੱਚ ਇਹੀ ਹੋਇਆ ਨਾ, ਕਿ ਮੰਨੋ ਕਿ ਸਾਨੂੰ ਭੁੱਖ ਲੱਗੀ ਹੈ | ਭੁੱਖ ਇੱਕ ਤਰ੍ਹਾਂ ਦਾ ਦੁੱਖ ਹੈ | ਉਸਦੇ ਲਈ ਸਾਡੇ ਕੋਲ ਸਾਧਨ ਹਨ ਅਤੇ, ਅਸੀਂ ਖਾਂਦੇ ਹਾਂ | ਪਰ ਜਿਸਦੇ ਕੋਲ ਉਹ ਸਾਧਨ ਨਹੀਂ ਹਨ ਉਸਨੂੰ ਉਹ ਦੇ ਦੇਣਾ | ਸਾਨੂੰ ਜੋ ਦੁੱਖ ਹੁੰਦਾ ਹੈ ਉਹ ਹੋਰਾਂ ਨੂੰ ਨਾ ਹੋਵੇ ਏਦਾਂ ਕਰਨਾ ਉਹ ਵੀ ਇੱਕ ਤਰ੍ਹਾਂ ਨਾਲ ਮਾਨਵਤਾ ਹੀ ਹੋਈ ਨਾ ? ਦਾਦਾ ਸ਼੍ਰੀ : ਨਹੀਂ, ਇਹ ਜੋ ਤੁਸੀਂ ਮੰਨਦੇ ਹੋ ਨਾ, ਉਹ ਮਾਨਵਤਾ ਨਹੀਂ ਹੈ | ਕੁਦਰਤ ਦਾ ਨਿਯਮ ਇਹ ਹੈ ਕਿ ਉਹ ਹਰ ਕਿਸੇ ਨੂੰ ਉਸਦਾ ਖਾਣਾ ਪਹੁੰਚਾ ਦਿੰਦੀ ਹੈ | ਇੱਕ ਵੀ ਪਿੰਡ ਹਿੰਦੁਸਤਾਨ ਵਿੱਚ ਇਹੋ ਜਿਹਾ ਨਹੀਂ ਹੈ ਜਿੱਥੇ ਕਿਸੇ ਮਨੁੱਖ ਨੂੰ ਕੋਈ ਖਾਣਾ ਪਹੁੰਚਾਉਣ ਜਾਂਦਾ ਹੋਵੇ, ਕੱਪੜੇ ਪਹੁੰਚਾਉਣ ਜਾਂਦਾ ਹੋਵੇ | ਇਹੋ ਜਿਹਾ ਕੁਝ ਨਹੀਂ ਹੈ | ਇਹ ਤਾਂ ਇੱਥੇ ਸ਼ਹਿਰਾਂ ਵਿੱਚ ਹੀ ਹੈ, ਇੱਕ ਤਰ੍ਹਾਂ ਦਾ ਢਕੋਸਲਾ ਕੀਤਾ ਹੈ, ਇਹ ਤਾਂ ਵਪਾਰੀ ਰੀਤ ਅਜਮਾਈ ਕਿ ਉਹਨਾਂ ਲੋਕਾਂ ਲਈ ਪੈਸਾ ਇਕੱਠਾ ਕਰਨਾ | ਅੜਚਨ ਕਿੱਥੇ ਹੈ ? ਆਮ ਜਨਤਾ ਵਿੱਚ, ਜਿਹੜੇ ਮੰਗ ਨਹੀਂ ਸਕਦੇ, ਬੋਲ ਨਹੀਂ ਸਕਦੇ, ਕੁਝ ਕਹਿ ਨਹੀਂ ਪਾਉਂਦੇ ਉੱਥੇ ਹੀ ਅੜਚਨਾਂ ਹਨ | ਬਾਕੀ ਸਭ ਜਗ੍ਹਾ ਇਸ ਵਿੱਚ ਕਿਸ ਚੀਜ਼ ਦੀ ਅੜਚਨ ਹੈ ? ਇਹ ਤਾਂ ਬੇਵਜ੍ਹਾ ਬੈਠੇ ਹਨ, ਬੇਕਾਰ ਹੀ ! Page #33 -------------------------------------------------------------------------- ________________ 24 . ਮਾਨਵ ਧਰਮ ਪ੍ਰਸ਼ਨ ਕਰਤਾ : ਇਹੋ ਜਿਹੇ ਕੌਣ ਹਨ ? ਦਾਦਾ ਸ੍ਰੀ : ਸਾਡੀ ਸਾਰੀ ਆਮ ਜਨਤਾ ਇਹੋ ਜਿਹੀ ਹੀ ਹੈ | ਉੱਥੇ ਜਾਓ ਅਤੇ ਉਹਨਾਂ ਨੂੰ ਪੁੱਛੋ ਕਿ ਭਰਾਵਾ, ਤੈਨੂੰ ਕੀ ਅੜਚਨ ਹੈ ? ਬਾਕੀ ਇਹਨਾਂ ਲੋਕਾਂ ਨੂੰ, ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਨਾ ਕਿ ਇਹਨਾਂ ਲਈ ਦਾਨ ਕਰਨਾ ਚਾਹੀਦਾ ਹੈ, ਉਹ ਲੋਕ ਤਾਂ ਦਾਰੂ ਪੀ ਕੇ ਮੌਜਾਂ ਲੁਟਦੇ ਹਨ | ਪਸ਼ਨ ਕਰਤਾ : ਉਹ ਠੀਕ ਹੈ ਪਰ ਤੁਸੀਂ ਜੋ ਕਿਹਾ ਕਿ ਆਮ ਲੋਕਾਂ ਨੂੰ ਲੋੜ ਹੈ, ਤਾਂ ਉੱਥੇ ਦੇਣਾ ਉਹ ਧਰਮ ਹੋਇਆ ਨਾ ? ਦਾਦਾ ਸ੍ਰੀ : ਹਾਂ, ਪਰ ਉਸ ਵਿੱਚ ਮਾਨਵ ਧਰਮ ਦਾ ਕੀ ਲੈਣਾ-ਦੇਣਾ ? ਮਾਨਵ ਧਰਮ ਦਾ ਅਰਥ ਕੀ ਹੈ, ਕਿ ਜਿਵੇਂ ਮੈਨੂੰ ਦੁੱਖ ਹੁੰਦਾ ਹੈ ਓਦਾਂ ਦੂਜਿਆਂ ਨੂੰ ਵੀ ਹੁੰਦਾ ਹੋਵੇਗਾ ਇਸ ਲਈ ਇਹੋ ਜਿਹਾ ਦੁੱਖ ਨਾ ਹੋਵੇ ਇਸ ਤਰਾਂ ਵਿਹਾਰ ਕਰਨਾ ਚਾਹੀਦਾ ਹੈ | ਪ੍ਰਸ਼ਨ ਕਰਤਾ : ਇੰਝ ਹੀ ਹੋਇਆ ਨਾ ? ਕਿਸੇ ਕੋਲ ਕੱਪੜੇ ਨਾ ਹੋਣ .... ਦਾਦਾ ਸ੍ਰੀ : ਨਹੀਂ ਉਹ ਤਾਂ ਦਿਆਲੂ ਦੇ ਲੱਛਣ ਹੋਏ | ਸਾਰੇ ਲੋਕ ਦਇਆ ਕਿਵੇਂ ਵਿਖਾ ਸਕਦੇ ਹਨ ? ਉਹ ਤਾਂ ਜਿਹੜਾ ਪੈਸੇ ਵਾਲਾ ਹੋਵੇ ਉਹੀ ਕਰ ਸਕਦਾ ਹੈ | ਪ੍ਰਸ਼ਨ ਕਰਤਾ : ਆਮ ਆਦਮੀ ਨੂੰ ਚੰਗੀ ਤਰ੍ਹਾਂ ਪ੍ਰਾਪਤ ਹੋਵੇ, ਜ਼ਰੂਰਤਾਂ ਪੂਰੀਆਂ ਹੋਣ, ਇਸ ਲਈ ਸਮਾਜਿਕ ਦਸ਼ਾ ਨੂੰ ਉੱਪਰ ਉਠਾਉਣ ਲਈ ਯਤਨ ਕਰਨਾ, ਉਹ ਠੀਕ ਹੈ ? ਸਮਾਜਿਕ ਦਸ਼ਾ ਉਠਾਉਣਾ ਭਾਵ ਅਸੀਂ ਸਰਕਾਰ ਉਤੇ ਜ਼ੋਰ ਪਾਈਏ ਕਿ ਤੁਸੀਂ ਏਦਾਂ ਕਰੋ, ਇਹਨਾਂ ਲੋਕਾਂ ਨੂੰ ਦਿਓ | ਇਹੋ ਜਿਹਾ ਕਰਨਾ ਮਾਨਵ ਧਰਮ ਵਿੱਚ ਆਉਂਦਾ ਹੈ ? ਦਾਦਾ ਸ੍ਰੀ : ਨਹੀਂ, ਉਹ ਸਾਰਾ ਗਲਤ ਈਗੋਇਜ਼ਮ (ਹੰਕਾਰ) ਹੈ, ਇਨ੍ਹਾਂ ਲੋਕਾਂ ਦਾ । | ਸਮਾਜ ਸੇਵਾ ਕਰਦੇ ਹਨ, ਉਹ ਤਾਂ ਲੋਕਾਂ ਦੀ ਸੇਵਾ ਕਰਦਾ ਹੈ, ਇੰਝ ਕਹਾਏ ਜਾਂ ਤਾਂ ਦਇਆ ਕਰਦਾ ਹੈ, ਹਮਦਰਦੀ ਦਿਖਾਉਂਦਾ ਹੈ ਏਦਾਂ ਕਹਾਏ | ਪਰ ਮਾਨਵ ਧਰਮ ਤਾਂ ਸਭ ਨੂੰ ਛੂੰਹਦਾ ਹੈ | ਮੇਰੀ ਘੜੀ ਗੁਆਚ ਜਾਏ ਤਾਂ ਮੈਂ ਸਮਝਾਂ ਕਿ ਕੋਈ ਮਾਨਵ ਧਰਮ ਵਾਲਾ ਹੋਵੇਗਾ ਤਾਂ ਵਾਪਸ ਆਵੇਗੀ | ਅਤੇ ਉਸ ਤਰ੍ਹਾਂ ਦੀ ਜੋ ਸਾਰੇ ਸੇਵਾ ਕਰਦੇ ਹੋਣ, ਉਹ ਕੁਸੇਵਾ ਕਰ ਰਹੇ ਹਨ | ਇੱਕ ਆਦਮੀ ਨੂੰ ਮੈਂ ਕਿਹਾ, “ਇਹ ਕੀ ਕਰ ਰਹੇ ਹੋ ? ਉਹਨਾਂ ਲੋਕਾਂ ਨੂੰ Page #34 -------------------------------------------------------------------------- ________________ 25 ਮਾਨਵ ਧਰਮ ਇਹ ਕਿਸ ਲਈ ਦੇ ਰਹੇ ਹੋ ? ਏਦਾਂ ਦਿੰਦੇ ਹੋਣਗੇ ? ਆਏ ਵੱਡੇ ਸੇਵਾ ਕਰਨ ਵਾਲੇ ! ਸੇਵਕ ਆਏ ! ਕੀ ਦੇਖ ਕੇ ਸੇਵਾ ਕਰਨ ਨਿਕਲੇ ਹੋ ?' ਲੋਕਾਂ ਦੇ ਪੈਸੇ ਗਲਤ ਰਸਤੇ ਜਾਂਦੇ ਹਨ ਅਤੇ ਲੋਕ ਦੇ ਵੀ ਆਉਂਦੇ ਹਨ ! ਪ੍ਰਸ਼ਨ ਕਰਤਾ : ਪੰਤੂ ਅੱਜ ਉਸ ਨੂੰ ਹੀ ਮਾਨਵ ਧਰਮ ਕਿਹਾ ਜਾਂਦਾ ਹੈ | ਦਾਦਾ ਸ੍ਰੀ : ਮਨੁੱਖਾਂ ਨੂੰ ਖਤਮ ਕਰ ਦਿੰਦੇ ਹੋ, ਤੁਸੀਂ ਉਹਨਾਂ ਨੂੰ ਜਿਉਂਣ ਵੀ ਨਹੀਂ ਦਿੰਦੇ | ਉਸ ਆਦਮੀ ਨੂੰ ਮੈਂ ਬਹੁਤ ਝਿੜਕਿਆ | ਕਿਹੋ ਜਿਹੇ ਆਦਮੀ ਹੋ ? ਤੁਹਾਨੂੰ ਇਸ ਤਰ੍ਹਾਂ ਕਿਸ ਨੇ ਸਿਖਾਇਆ ? ਲੋਕਾਂ ਤੋਂ ਪੈਸੇ ਲੈਣਾ ਅਤੇ ਤੁਹਾਡੀ ਨਜ਼ਰ ਵਿੱਚ ਗਰੀਬ ਲੱਗੇ ਉਸਨੂੰ ਬੁਲਾ ਕੇ ਦੇਣਾ | ਓਏ, ਉਸਦਾ ਥਰਮਾਮੀਟਰ (ਮਾਪਦੰਡ) ਕੀ ਹੈ ? ਇਹ ਗਰੀਬ ਲੱਗਿਆ ਇਸ ਲਈ ਉਸਨੂੰ ਦੇਣਾ ਹੈ ਅਤੇ ਇਹ ਨਹੀਂ ਲੱਗਾ ਇਸ ਲਈ ਕੀ ਉਸਨੂੰ ਨਹੀਂ ਦੇਣਾ ? ਜਿਸਨੂੰ ਮੁਸੀਬਤ ਬਾਰੇ ਚੰਗੀ ਤਰਾਂ ਦੱਸਣਾ ਨਹੀਂ ਆਇਆ, ਬੋਲਣਾ ਨਹੀਂ ਆਇਆ, ਉਸਨੂੰ ਨਹੀਂ ਦਿੱਤੇ | ਵੱਡਾ ਆਇਆ ਥਰਮਾਮੀਟਰ ਵਾਲਾ ! ਫਿਰ ਉਸ ਨੇ ਮੈਨੂੰ ਕਿਹਾ, ਤੁਸੀਂ ਮੈਨੂੰ ਦੂਜਾ ਰਸਤਾ ਦਿਖਾਓ | ਮੈਂ ਕਿਹਾ, ਇਹ ਆਦਮੀ ਸਰੀਰ ਤੋਂ ਤਕੜਾ ਹੈ ਤਾਂ ਉਸਨੂੰ ਅਪਣੇ ਪੈਸੇ ਨਾਲ ਹਜ਼ਾਰ-ਡੇਢ ਹਜ਼ਾਰ ਦੀ ਇੱਕ ਰੇੜੀ ਲੈ ਦਿਓ, ਅਤੇ ਦੋ ਸੌ ਰੁਪਏ ਨਕਦ ਦੇ ਕੇ ਕਹਿਣਾ ਕਿ ਸਬਜ਼ੀ ਭਾਜੀ ਲੈ ਆ ਅਤੇ ਵੇਚਣਾ ਸ਼ੁਰੂ ਕਰੇ | ਅਤੇ ਉਸ ਨੂੰ ਕਹਿਣਾ ਕਿ ਇਸ ਰੇੜੀ ਦਾ ਕਿਰਾਇਆ ਹਰ ਦੋ-ਚਾਰ ਦਿਨ ਵਿੱਚ ਪੰਜਾਹ ਰੁਪਏ ਭਰ ਜਾਣਾ । ਪ੍ਰਸ਼ਨ ਕਰਤਾ : ਮੁਫ਼ਤ ਨਹੀਂ ਦੇਣਾ, ਉਸਨੂੰ ਇਹੋ ਜਿਹੇ ਰੁਜ਼ਗਾਰ ਦੇ ਸਾਧਨ ਦੇਣਾ । ਦਾਦਾ ਸ੍ਰੀ : ਹਾਂ, ਨਹੀਂ ਤਾਂ ਐਵੇਂ ਹੀ ਤੁਸੀਂ ਉਸ ਨੂੰ ਬੇਕਾਰ ਬਣਾਉਂਦੇ ਹੋ | ਸਾਰੇ ਸੰਸਾਰ ਵਿੱਚ ਕਿਤੇ ਵੀ ਬੇਕਾਰੀ ਨਹੀਂ ਹੈ, ਇਹੋ ਜਿਹੀ ਬੇਕਾਰੀ ਤੁਸੀਂ ਫੈਲਾਈ ਹੈ | ਇਹ ਸਾਡੀ ਸਰਕਾਰ ਨੇ ਫੈਲਾਈ ਹੈ | ਇਹ ਸਭ ਕਰਕੇ ਵੋਟ ਲੈਣ ਦੇ ਲਈ ਇਹ ਸਾਰਾ ਉਪਰਾਲਾ ਕੀਤਾ ਹੈ | ਮਾਨਵ ਧਰਮ ਤਾਂ ਸੇਫਸਾਈਡ (ਸਲਾਮਤੀ) ਹੀ ਦਿਖਾਉਂਦਾ ਹੈ | ਪ੍ਰਸ਼ਨ ਕਰਤਾ : ਇਹ ਗੱਲ ਸੱਚ ਹੈ ਕਿ ਅਸੀਂ ਦਇਆ ਦਿਖਾਈਏ ਤਾਂ ਉਸ ਵਿੱਚ ਇੱਕ ਤਰ੍ਹਾਂ ਦੀ ਇਹੋ ਜਿਹੀ ਭਾਵਨਾ ਹੁੰਦੀ ਹੈ ਕਿ ਉਹ ਹੋਰਾਂ ਦੀ ਮਿਹਰਬਾਨੀ ਤੇ ਜੀਅ ਰਿਹਾ ਹੈ | Page #35 -------------------------------------------------------------------------- ________________ 26 ਮਾਨਵ ਧਰਮ ਦਾਦਾ ਸ੍ਰੀ : ਉਸਨੂੰ ਖਾਣ-ਪੀਣ ਨੂੰ ਮਿਲਿਆ, ਇਸ ਲਈ ਫਿਰ ਉਹਨਾਂ ਵਿਚੋਂ ਕੋਈ ਦਾਰੂ ਰੱਖਦਾ ਹੋਵੇ, ਉੱਥੇ ਜਾ ਕੇ ਬੈਠਦਾ ਹੈ ਅਤੇ ਖਾ-ਪੀ ਕੇ ਮੌਜਾਂ ਲੁੱਟਦਾ ਹੈ | ਪ੍ਰਸ਼ਨ ਕਰਤਾ : ਹਾਂ, ਇਸ ਤਰ੍ਹਾਂ ਹੀ ਪੀਂਦੇ ਹਨ | ਉਸਦਾ ਉਪਯੋਗ ਉਸ ਤਰ੍ਹਾਂ ਨਾਲ ਹੁੰਦਾ ਹੈ | ਦਾਦਾ ਸ੍ਰੀ : ਜੇ ਇੰਝ ਹੀ ਹੋਵੇ, ਤਾਂ ਸਾਨੂੰ ਉਹਨਾਂ ਨੂੰ ਵਿਗਾੜਨਾ ਨਹੀਂ ਚਾਹੀਦਾ | ਜੇ ਅਸੀਂ ਕਿਸੇ ਨੂੰ ਸੁਧਾਰ ਨਹੀਂ ਸਕਦੇ ਤਾਂ ਉਸਨੂੰ ਵਿਗਾੜਨਾ ਵੀ ਨਹੀਂ ਚਾਹੀਦਾ | ਉਹ ਕਿਵੇਂ ? ਇਹ ਲੋਕ ਜੋ ਸੇਵਾ ਕਰਦੇ ਹਨ ਉਹ ਹੋਰਾਂ ਤੋਂ ਕੱਪੜੇ ਲੈ ਕੇ ਇਹੋ ਜਿਹੇ ਲੋਕਾਂ ਨੂੰ ਦਿੰਦੇ ਹਨ, ਪਰ ਇਹੋ ਜਿਹੇ ਲੈਣ ਵਾਲੇ ਲੋਕ ਕੱਪੜੇ ਵੇਚ ਕੇ ਭਾਂਡੇ ਲੈਂਦੇ ਹਨ, ਪੈਸੇ ਲੈਂਦੇ ਹਨ, ਇਸਦੇ ਬਜਾਇ ਉਹਨਾਂ ਲੋਕਾਂ ਨੂੰ ਕਿਸੇ ਕੰਮ ਉੱਤੇ ਲਗਾ ਦਿਓ | ਇਸ ਤਰਾਂ ਕੱਪੜੇ ਅਤੇ ਖਾਣਾ ਦੇਣਾ, ਉਹ ਮਾਨਵ ਧਰਮ ਨਹੀਂ ਹੈ | ਉਹਨਾਂ ਨੂੰ ਕਿਸੇ ਕੰਮ ਉੱਤੇ ਲਗਾਓ | ਪ੍ਰਸ਼ਨ ਕਰਤਾ : ਤੁਸੀਂ ਜੋ ਕਹਿੰਦੇ ਹੋ ਉਸ ਗੱਲ ਨੂੰ ਸਾਰੇ ਸਵੀਕਾਰ ਕਰਦੇ ਹਨ ਪਰ ਉਸ ਵਿੱਚ ਤਾਂ ਅਸੀਂ ਦਾਨ ਦੇ ਕੇ ਉਹਨਾਂ ਨੂੰ ਲੰਗੜਾ ਬਣਾਉਂਦੇ ਹਾਂ | ਦਾਦਾ ਸ਼੍ਰੀ : ਉਸੇ ਦਾ ਇਹ ਲੰਗੜਾਪਨ ਹੈ | ਇੰਨੇ ਜ਼ਿਆਦਾ ਦਿਆਲੂ ਲੋਕ, ਪਰ ਇਹੋ ਜਿਹੀ ਦਇਆ ਕਰਨ ਦੀ ਲੋੜ ਨਹੀਂ ਹੈ | ਉਸਨੂੰ ਇੱਕ ਰੇੜ੍ਹੀ ਖਰੀਦ ਕੇ ਦਿਓ ਅਤੇ ਸਾਗਸਬਜ਼ੀ ਲੈ ਕੇ ਦਿਓ, ਇੱਕ ਦਿਨ ਵੇਚ ਆਏ, ਦੂਜੇ ਦਿਨ ਵੇਚ ਆਏ | ਉਸਦਾ ਰੁਜ਼ਗਾਰ ਸ਼ੁਰੂ ਹੋ ਗਿਆ | ਇਹੋ ਜਿਹੇ ਬਹੁਤ ਸਾਰੇ ਰਸਤੇ ਹਨ | ਮਾਨਵ ਧਰਮ ਦੀ ਨਿਸ਼ਾਨੀ ਪ੍ਰਸ਼ਨ ਕਰਤਾ : ਅਸੀਂ ਅਪਣੇ ਦੋਸਤਾਂ ਵਿੱਚ ਦਾਦਾ ਜੀ ਦੀ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ, ‘ਅਸੀਂ ਮਾਨਵ ਧਰਮ ਦਾ ਪਾਲਣ ਕਰਦੇ ਹਾਂ ਅਤੇ ਏਨਾ ਬਹੁਤ ਹੈ,' ਇਸ ਤਰ੍ਹਾਂ ਕਹਿ ਕੇ ਗੱਲ ਨੂੰ ਟਾਲ ਦਿੰਦੇ ਹਨ | ਦਾਦਾ ਸ੍ਰੀ : ਹਾਂ, ਪਰ ਮਾਨਵ ਧਰਮ ਦੀ ਪਾਲਣਾ ਕਰੇ ਤਾਂ ਅਸੀਂ ਉਸਨੂੰ ‘ਭਗਵਾਨ’ ਕਹੀਏ | ਖਾਣਾ ਖਾਧਾ, ਨਾਤੇ, ਚਾਹ ਪੀਤੀ, ਉਹ ਮਾਨਵ ਧਰਮ ਨਹੀਂ ਕਹਾਉਂਦਾ | Page #36 -------------------------------------------------------------------------- ________________ 27 ਮਾਨਵ ਧਰਮ ਪ੍ਰਸ਼ਨ ਕਰਤਾ : ਨਹੀਂ, ਮਾਨਵ ਧਰਮ ਮਤਲਬ ਲੋਕ ਇਸ ਤਰ੍ਹਾਂ ਕਹਿੰਦੇ ਹਨ ਕਿ ਇੱਕਦੂਜੇ ਦੀ ਮਦਦ ਕਰਨਾ, ਕਿਸੇ ਦਾ ਭਲਾ ਕਰਨਾ, ਲੋਕਾਂ ਲਈ ਹੈਲਪਫੁੱਲ ਹੋਣਾ | ਲੋਕ ਇਸ ਨੂੰ ਮਾਨਵ ਧਰਮ ਸਮਝਦੇ ਹਨ | ਦਾਦਾ ਸ੍ਰੀ : ਮਾਨਵ ਧਰਮ ਉਹ ਨਹੀਂ ਹੈ | ਜਾਨਵਰ ਵੀ ਅਪਣੇ ਪਰਿਵਾਰ ਦੀ ਮਦਦ ਕਰਨ ਦੀ ਸਮਝ ਰੱਖਦੇ ਹਨ, ਵਿਚਾਰੇ ! ਮਾਨਵ ਧਰਮ ਭਾਵ ਹਰੇਕ ਗੱਲ ਵਿੱਚ ਉਸਨੂੰ ਵਿਚਾਰ ਆਏ ਕਿ ਮੇਰੇ ਨਾਲ ਇਹੋ ਜਿਹਾ ਹੋਵੇ ਤਾਂ ਕੀ ਹੋਵੇ ? ਇਹ ਵਿਚਾਰ ਪਹਿਲਾਂ ਨਾ ਆਏ ਤਾਂ ਉਹ ਮਾਨਵ ਧਰਮ ਵਿੱਚ ਨਹੀਂ ਹੈ | ਕਿਸੇ ਨੇ ਮੈਨੂੰ ਗਾਲ੍ਹਾਂ ਕੱਢੀਆਂ, ਉਸ ਘੜੀ ਮੈਂ ਬਦਲੇ ਵਿੱਚ ਉਸਨੂੰ ਗਾਲ੍ਹਾਂ ਕੱਢਾਂ, ਉਸ ਤੋਂ ਪਹਿਲਾਂ ਮੇਰੇ ਮਨ ਵਿੱਚ ਇੰਝ ਹੋਵੇ ਕਿ, ‘ਜੇ ਮੈਨੂੰ ਏਨਾ ਦੁੱਖ ਹੁੰਦਾ ਹੈ ਤਾਂ ਫਿਰ ਮੈਂ ਗਾਲ੍ਹਾਂ ਕੱਢਾਂ ਤਾਂ ਉਸਨੂੰ ਕਿੰਨਾ ਦੁੱਖ ਹੋਵੇਗਾ ! ਇੰਝ ਸਮਝ ਕੇ ਉਹ ਗਾਲ੍ਹਾਂ ਨਾ ਕੱਢ ਕੇ ਨਿਬੇੜਾ ਕਰਦਾ ਹੈ | ਇਹ ਮਾਨਵ ਧਰਮ ਦੀ ਪਹਿਲੀ ਨਿਸ਼ਾਨੀ ਹੈ | ਇੱਥੋਂ ਤੋਂ ਮਾਨਵ ਧਰਮ ਸ਼ੁਰੂ ਹੁੰਦਾ ਹੈ | ਮਾਨਵ ਧਰਮ ਦੀ ਬਿਗਨਿੰਗ ਇੱਥੋਂ ਤੋਂ ਹੀ ਹੋਣੀ ਚਾਹੀਦੀ ਹੈ ! ਬਿਗਨਿੰਗ ਹੀ ਨਾ ਹੋਵੇ ਤਾਂ ਉਹ ਮਾਨਵ ਧਰਮ ਸਮਝਿਆ ਹੀ ਨਹੀਂ | ਪ੍ਰਸ਼ਨ ਕਰਤਾ : ‘ਮੈਨੂੰ ਦੁੱਖ ਹੁੰਦਾ ਹੈ ਓਦਾਂ ਹੀ ਹੋਰਾਂ ਨੂੰ ਵੀ ਦੁੱਖ ਹੁੰਦਾ ਹੈ’ ਇਹ ਜੋ ਭਾਵ ਹੈ, ਉਹ ਭਾਵ ਜਿਵੇਂ ਜਿਵੇਂ ਡਿਵੈਲਪ ਹੁੰਦਾ ਹੈ, ਤਦ ਫਿਰ ਮਾਨਵ ਦੀ ਮਾਨਵ ਦੇ ਪ੍ਰਤੀ ਵੱਧ ਤੋਂ ਵੱਧ ਏਕਤਾ ਡਿਵੈੱਲਪ ਹੁੰਦੀ ਜਾਂਦੀ ਹੈ ਨਾ ? ਦਾਦਾ ਸ੍ਰੀ : ਉਹ ਤਾਂ ਹੁੰਦੀ ਜਾਂਦੀ ਹੈ | ਸਾਰੇ ਮਾਨਵ ਧਰਮ ਦਾ ਵਾਧਾ ਹੁੰਦਾ ਹੈ | ਪ੍ਰਸ਼ਨ ਕਰਤਾ : ਹਾਂ, ਉਹ ਤਾਂ ਸਹਿਜੇ-ਸਹਿਜੇ ਨਾਲ ਵਾਧਾ ਹੁੰਦਾ ਰਹਿੰਦਾ ਹੈ | ਦਾਦਾ ਸ਼੍ਰੀ : ਸਹਿਜੇ-ਸਹਿਜੇ ਹੁੰਦਾ ਹੈ | ਪਾਪ ਘਟਾਉਣਾ, ਉਹ ਸੱਚਾ ਮਾਨਵ ਧਰਮ ਮਾਨਵ ਧਰਮ ਨਾਲ ਤਾਂ ਕਈ ਪ੍ਰਸ਼ਨ ਹਲ ਹੋ ਜਾਂਦੇ ਹਨ ਅਤੇ ਮਾਨਵ ਧਰਮ ਲੈਵਲ (ਸਾਪੇਖਕ ਸਤਰ) ਵਿੱਚ ਹੋਣਾ ਚਾਹੀਦਾ | ਜਿਸਦੀ ਲੋਕ ਆਲੋਚਨਾ (ਨੁਕਤਾਚੀਨੀ) Page #37 -------------------------------------------------------------------------- ________________ 28 ਮਾਨਵ ਧਰਮ ਕਰਦੇ ਹੋਣ, ਉਹ ਮਾਨਵ ਧਰਮ ਕਹਾਉਂਦਾ ਹੀ ਨਹੀਂ | ਕਿੰਨੇ ਹੀ ਲੋਕਾਂ ਨੂੰ ਮੋਕਸ਼ ਦੀ ਲੋੜ ਨਹੀਂ ਹੈ, ਪਰ ਮਾਨਵ ਧਰਮ ਦੀ ਤਾਂ ਸਭ ਨੂੰ ਲੋੜ ਹੈ ਨਾ ! ਮਾਨਵ ਧਰਮ ਵਿੱਚ ਆਓ ਤਾਂ ਬਹੁਤ ਸਾਰੇ ਪਾਪ ਘੱਟ ਹੋ ਜਾਣ | | ਉਹ ਸਮਝਦਾਰੀ ਨਾਲ ਹੋਣਾ ਚਾਹੀਦਾ ਹੈ ਪ੍ਰਸ਼ਨ ਕਰਤਾ : ਮਾਨਵ ਧਰਮ ਵਿੱਚ, ਹੋਰਾਂ ਦੇ ਲਈ ਸਾਡੀ ਆਸ ਹੋਵੇ ਕਿ ਉਹਨਾਂ ਨੂੰ ਵੀ ਇਹੋ ਜਿਹਾ ਹੀ ਵਿਹਾਰ ਕਰਨਾ ਚਾਹੀਦਾ ਹੈ, ਤਾਂ ਉਹ ਕਈ ਵਾਰ ਅਤਿਆਚਾਰ ਬਣ ਜਾਂਦਾ ਹੈ | ਦਾਦਾ ਸ੍ਰੀ : ਨਹੀਂ ! ਹਰ ਇੱਕ ਨੂੰ ਮਾਨਵ ਧਰਮ ਵਿੱਚ ਰਹਿਣਾ ਚਾਹੀਦਾ ਹੈ | ਉਸਨੂੰ ਇਹੋ ਜਿਹਾ ਵਰਤਨ ਕਰਨਾ ਚਾਹੀਦਾ ਹੈ, ਇਹੋ ਜਿਹਾ ਕੋਈ ਨਿਯਮ ਨਹੀਂ ਹੁੰਦਾ | ਮਾਨਵ ਧਰਮ ਅਰਥਾਤ ਖੁਦ ਸਮਝ ਕੇ ਮਾਨਵ ਧਰਮ ਦਾ ਪਾਲਣਾ ਕਰਨਾ ਸਿੱਖੇ | ਪ੍ਰਸ਼ਨ ਕਰਤਾ : ਹਾਂ, ਖੁਦ ਸਮਝ ਕੇ ! ਪਰ ਇਹ ਤਾਂ ਹੋਰਾਂ ਨੂੰ ਕਹੋ ਕਿ ਤੁਹਾਨੂੰ ਇਹੋ ਜਿਹਾ ਵਰਤਨ ਕਰਨਾ ਚਾਹੀਦਾ ਹੈ, ਏਦਾਂ ਕਰਨਾ, ਓਦਾਂ ਕਰਨਾ ਹੈ । ਦਾਦਾ ਸ੍ਰੀ : ਇਸ ਤਰ੍ਹਾਂ ਕਹਿਣ ਦਾ ਹੱਕ ਕਿਸਨੂੰ ਹੈ ? ਤੁਸੀਂ ਕੀ ਗਵਰਨਰ ਹੋ ? ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ । ਪ੍ਰਸ਼ਨ ਕਰਤਾ : ਹਾਂ, ਇਸ ਲਈ ਉਹ ਅਤਿਆਚਾਰ ਬਣ ਜਾਂਦਾ ਹੈ | ਦਾਦਾ ਸ੍ਰੀ : ਅਤਿਆਚਾਰ ਹੀ ਕਹਾਏ ! ਖੁੱਲਾ ਅਤਿਆਚਾਰ ! ਤੁਸੀਂ ਕਿਸੇ ਨੂੰ ਮਜ਼ਬੂਰ ਨਹੀਂ ਕਰ ਸਕਦੇ । ਤੁਸੀਂ ਉਸ ਨੂੰ ਸਮਝਾ ਸਕਦੇ ਹੋ ਕਿ ਭਰਾਵਾ, ਇੰਝ ਕਰਾਂਗੇ ਤਾਂ ਤੁਹਾਨੂੰ ਲਾਭਕਾਰੀ ਹੋਵੇਗਾ, ਤੁਸੀਂ ਸੁਖੀ ਹੋ ਜਾਵੋਗੇ | ਮਜ਼ਬੂਰ ਤਾਂ ਕਰ ਹੀ ਨਹੀਂ ਸਕਦੇ ਕਿਸੇ ਨੂੰ । ਇਸ ਤਰ੍ਹਾਂ ਰੋਸ਼ਨ ਕਰੋ ਮਨੁੱਖੀ ਜੀਵਨ.... ਇਹ ਮਨੁੱਖਤਾ ਕਿਵੇਂ ਕਹਾਏ ? ਸਾਰਾ ਦਿਨ ਖਾ-ਪੀ ਕੇ ਘੁੰਮਦੇ ਰਹੇ ਅਤੇ ਇੱਕ ਦੋ ਨੂੰ ਝਿੜਕਿਆ, ਅਤੇ ਫਿਰ ਰਾਤ ਨੂੰ ਸੌਂ ਗਏ | ਇਸ ਨੂੰ ਮਨੁੱਖ-ਮਾਤਰ ਕਿਵੇਂ ਸਹਿ ਸਕਦੇ ਹਨ ? ਇਸ ਮਨੁੱਖੀ ਜੀਵਨ ਨੂੰ ਸ਼ਰਮਿੰਦਾ ਕਰਦੇ ਹਨ | ਮਨੁੱਖਤਾ ਤਾਂ ਉਹ ਹੈ ਕਿ ਸ਼ਾਮ Page #38 -------------------------------------------------------------------------- ________________ 29 ਮਾਨਵ ਧਰਮ ਤੱਕ ਪੰਜ-ਪੱਚੀ-ਸੌ ਲੋਕਾਂ ਨੂੰ ਠੰਡਕ ਪਹੁੰਚਾ ਕੇ ਘਰ ਆਏ ਹੋਣ ! ਨਹੀਂ ਤਾਂ ਇਹ ਮਨੁੱਖੀ ਜੀਵਨ ਸ਼ਰਮਾਇਆ ! ਕਿਤਾਬਾਂ ਪਹੁੰਚਾਓ ਸਕੂਲਾਂ – ਕਾਲਜਾਂ ਵਿੱਚ ਇਹ ਤਾਂ ਆਪਣੇ-ਆਪ ਨੂੰ ਕੀ ਸਮਝ ਬੈਠੇ ਹਨ ? ਕਹਿੰਦੇ ਹਨ, ‘ਅਸੀਂ ਮਨੁੱਖ ਹਾਂ | ਸਾਨੂੰ ਮਾਨਵ ਧਰਮ ਦਾ ਪਾਲਣ ਕਰਨਾ ਹੈ |' ਮੈਂ ਕਿਹਾ, ‘ਹਾਂ, ਜ਼ਰੂਰ ਪਾਲਣ ਕਰਨਾ| ਬਿਨਾਂ ਸਮਝੇ ਬਹੁਤ ਦਿਨ ਕੀਤਾ ਹੈ, ਪਰ ਹੁਣ ਸਹੀ ਸਮਝ ਕੇ ਮਾਨਵ ਧਰਮ ਦਾ ਪਾਲਣ ਕਰਨਾ ਹੈ |' ਮਾਨਵ ਧਰਮ ਤਾਂ ਅਤਿਅੰਤ ਉੱਚੀ ਚੀਜ਼ ਹੈ | ਪ੍ਰਸ਼ਨ ਕਰਤਾ : ਪਰ ਦਾਦਾਜੀ, ਲੋਕ ਤਾਂ ਮਾਨਵ ਧਰਮ ਦੀ ਪਰਿਭਾਸ਼ਾ ਹੀ ਵੱਖਰੀ ਤਰ੍ਹਾਂ ਨਾਲ ਦਿੰਦੇ ਹਨ | ਮਾਨਵ ਧਰਮ ਨੂੰ ਬਿਲਕੁਲ ਵੱਖਰੀ ਹੀ ਤਰ੍ਹਾਂ ਨਾਲ ਸਮਝਦੇ ਹਨ | ਦਾਦਾ ਸ੍ਰੀ : ਹਾਂ, ਉਸਦੀ ਕੋਈ ਚੰਗੀ ਜਿਹੀ ਕਿਤਾਬ ਹੀ ਨਹੀਂ ਹੈ | ਕੁਝ ਸੰਤ ਲਿੱਖਦੇ ਹਨ ਪਰ ਉਹ ਪੂਰੀ ਤਰ੍ਹਾਂ ਨਾਲ ਲੋਕਾਂ ਨੂੰ ਸਮਝ ਵਿੱਚ ਨਹੀਂ ਆਉਂਦਾ | ਇਸ ਲਈ ਇਹੋ ਜਿਹਾ ਹੋਣਾ ਚਾਹੀਦਾ ਕਿ ਪੂਰੀ ਗੱਲ ਨੂੰ ਕਿਤਾਬ ਦੇ ਰੂਪ ਵਿੱਚ ਪੜ੍ਹਨ, ਸਮਝਣ ਤਾਂ ਉਹਨਾਂ ਦੇ ਮਨ ਨੂੰ ਇਹ ਲੱਗੇ ਕਿ ਅਸੀਂ ਜੋ ਕੁਝ ਮੰਨਦੇ ਹਾਂ ਉਹ ਭੁੱਲ ਹੈ ਸਾਰੀ | ਇਹੋ ਜਿਹੀ ਮਾਨਵ ਧਰਮ ਦੀ ਕਿਤਾਬ ਤਿਆਰ ਕਰਕੇ ਸਕੂਲ ਦੇ ਇੱਕੋ ਜਿਹੇ ਆਯੂ (ਉਮਰ) ਵਰਗ ਦੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ | ਜਾਗ੍ਰਿਤੀ ਦੀ ਲੋੜ ਹੋਰ ਗੱਲ ਹੈ ਅਤੇ ਇਹ ਸਾਈਕਲੋਜੀਕਲ ਇਫੈੱਕਟ (ਮਾਨਸਿਕ ਅਸਰ) ਵੱਖਰੀ ਚੀਜ਼ ਹੈ | ਸਕੂਲਾਂ ਵਿੱਚ ਇਹੋ ਜਿਹਾ ਸਿੱਖਣ ਤਾਂ ਉਹਨਾਂ ਨੂੰ ਯਾਦ ਆਏਗਾ ਹੀ | ਕਿਸੇ ਦਾ ਕੁਝ ਡਿੱਗਿਆ ਹੋਇਆ ਮਿਲਣ ਤੇ ਉਹਨਾਂ ਨੂੰ ਤੁਰੰਤ ਯਾਦ ਆਏਗਾ, ‘ਉਏ, ਮੇਰਾ ਡਿੱਗ ਗਿਆ ਹੁੰਦਾ ਤਾਂ ਮੈਨੂੰ ਕੀ ਹੁੰਦਾ ?? ਇਸ ਨਾਲ ਹੋਰਾਂ ਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ ? ਬਸ, ਇਹੀ ਸਾਈਕਲੋਜੀਕਲ ਇਵੈਂਕਟ | ਇਸ ਵਿੱਚ ਜਾਗ੍ਰਿਤੀ ਦੀ ਜ਼ਰੂਰਤ ਨਹੀਂ ਹੈ | ਇਸ ਲਈ ਇਹੋ ਜਿਹੀਆਂ ਕਿਤਾਬਾਂ ਛਪਵਾ ਕੇ ਸਾਰੇ ਸਕੂਲਾਂ-ਕਾਲਜਾਂ ਵਿੱਚ ਇਕੋ ਉਮਰ ਤੱਕ ਦੇ ਵਿਦਿਆਰਥੀਆਂ ਦੇ ਲਈ ਉਪਲਬਧ ਕਰਾਉਣੀਆਂ ਚਾਹੀਦੀਆਂ ਹਨ | ਮਾਨਵ ਧਰਮ ਦਾ ਪਾਲਣ ਕਰੀਏ ਤਾਂ ਪੁੰਨ ਕਰਨ ਦੀ ਜ਼ਰੂਰਤ ਹੀ ਨਹੀਂ ਹੈ | ਉਹ ਪੁੰਨ ਹੀ ਹੈ | ਮਾਨਵ ਧਰਮ ਦੀਆਂ ਤਾਂ ਕਿਤਾਬਾਂ ਲਿਖੀਆਂ ਜਾਣੀਆਂ ਚਾਹੀਦੀਆਂ ਹਨ Page #39 -------------------------------------------------------------------------- ________________ 30 . ਮਾਨਵ ਧਰਮ ਕਿ ਮਾਨਵ ਧਰਮ ਭਾਵ ਕੀ ? ਇਹੋ ਜਿਹੀਆਂ ਕਿਤਾਬਾਂ ਲਿਖੀਆਂ ਜਾਣ, ਜੋ ਕਿਤਾਬਾਂ ਭਵਿੱਖ ਵਿੱਚ ਵੀ ਲੋਕਾਂ ਦੇ ਪੜ੍ਹਨ ਵਿੱਚ ਆਉਣ | ਪ੍ਰਸ਼ਨ ਕਰਤਾ : ਉਹ ਤਾਂ ਇਹ ਵੀਰ ਜੀ ਅਖਬਾਰ ਵਿੱਚ ਲੇਖ ਲਿਖਣਗੇ ਨਾ ? ਦਾਦਾ ਸ੍ਰੀ : ਨਹੀਂ, ਉਹ ਲੇਖ ਨਹੀਂ ਚੱਲਦੇ | ਲਿਖੇ ਹੋਏ ਲੇਖ ਤਾਂ ਰੱਦੀ ਵਿੱਚ ਚਲੇ ਜਾਂਦੇ ਹਨ | ਇਸ ਲਈ ਕਿਤਾਬਾਂ ਛਪਵਾਉਣੀਆਂ ਚਾਹੀਦੀਆਂ ਹਨ | ਫਿਰ ਉਹ ਕਿਤਾਬ ਜੇ ਕਿਸੇ ਦੇ ਕੋਲ ਪਈ ਹੋਵੇ ਤਾਂ ਫਿਰ ਤੋਂ ਛਪਵਾਉਣ ਵਾਲਾ ਕੋਈ ਨਿਕਲ ਆਏਗਾ | ਇਸ ਲਈ ਅਸੀਂ ਕਹਿੰਦੇ ਹਾਂ ਕਿ ਇਹ ਸਭ ਹਜ਼ਾਰਾਂ ਕਿਤਾਬਾਂ ਅਤੇ ਸਭ ਆਪਤਵਾਈ ਦੀਆਂ ਕਿਤਾਬਾਂ ਵੰਡਦੇ ਰਹੋ | ਇੱਕ ਅੱਧੀ ਰਹਿ ਜਾਵੇ ਤਾਂ ਭਵਿੱਖ ਵਿੱਚ ਵੀ ਲੋਕਾਂ ਦਾ ਕੰਮ ਹੋਵੇਗਾ, ਨਹੀਂ ਤਾਂ ਬਾਕੀ ਦਾ ਇਹ ਸਾਰਾ ਤਾਂ ਰੱਦੀ ਵਿੱਚ ਚਲਿਆ ਜਾਵੇਗਾ । ਜੋ ਲੇਖ ਲਿਖਿਆ ਜਾਂਦਾ ਹੈ, ਉਹ ਸੋਨੇ ਵਰਗਾ ਵੀ ਕਿਉਂ ਨਾ ਹੋਵੇ ਤਾਂ ਵੀ ਦੂਜੇ ਦਿਨ ਰੱਦੀ ਵਿੱਚ ਵੇਚ ਦੇਣਗੇ ਸਾਡੇ ਹਿੰਦੋਸਤਾਨ ਦੇ ਲੋਕ ! ਅੰਦਰ ਚੰਗਾ ਵਰਕਾ ਹੋਵੇਗਾ ਤਾਂ ਉਸਨੂੰ ਫਾੜਣਗੇ ਨਹੀਂ, ਕਿਉਂਕਿ ਓਨਾ ਰੱਦੀ ਵਿੱਚ ਵਜਨ ਘੱਟ ਹੋ ਜਾਵੇਗਾ ਨ ! ਇਸ ਲਈ ਇਹ ਮਾਨਵ ਧਰਮ ਤੇ ਜੇ ਕਿਤਾਬ ਲਿਖੀ ਜਾਏ.... ਪ੍ਰਸ਼ਨ ਕਰਤਾ : ਦਾਦਾ ਜੀ ਦੀ ਬਾਣੀ ਮਾਨਵ ਧਰਮ ਉੱਤੇ ਬਹੁਤ ਸਾਰੀਆਂ ਹੋਣਗੀਆਂ ! ਦਾਦਾ ਸ੍ਰੀ : ਬਹੁਤ, ਬਹੁਤ ਕਾਫ਼ੀ ਨਿਕਲੀਆਂ ਹਨ | ਅਸੀਂ ਨੀਰੂ ਭੈਣ ਨੂੰ ਪ੍ਰਕਾਸ਼ਿਤ ਕਰਨ ਲਈ ਕਹਾਂਗੇ | ਨੀਰੂ ਭੈਣ ਨੂੰ ਕਹੋ ਨ ! ਬਾਣੀ ਕੱਢ ਕੇ, ਕਿਤਾਬਾਂ ਤਿਆਰ ਕਰੇ | ਮਾਨਵਤਾ ਮੋਕਸ਼ ਨਹੀਂ ਹੈ | ਮਾਨਵਤਾ ਦੇ ਆਉਣ ਤੋਂ ਬਾਅਦ ਮੋਕਸ਼ ਪ੍ਰਾਪਤੀ ਦੀਆਂ ਤਿਆਰੀਆਂ ਹੁੰਦੀਆਂ ਹਨ, ਨਹੀਂ ਤਾਂ ਮੋਕਸ਼ ਪ੍ਰਾਪਤ ਕਰਨਾ ਕੋਈ ਸੌਖੀ ਗੱਲ ਨਹੀਂ ਜੈ ਸੱਚਿਦਾਨੰਦ Page #40 -------------------------------------------------------------------------- ________________ • • • • • • ਪ੍ਰਾਤ: ਵਿਧੀ (ਅੰਮ੍ਰਿਤਵੇਲਾ ਵਿਧੀ) ਸ਼੍ਰੀ ਸੀਮੰਧਰ ਸੁਆਮੀ ਨੂੰ ਨਮਸਕਾਰ ਕਰਦਾ ਹਾਂ। (੫) ਵਾਤਸਲਮੂਰਤੀ ‘ਦਾਦਾ ਭਗਵਾਨ' ਨੂੰ ਨਮਸਕਾਰ ਕਰਦਾ ਹਾਂ। (4) ਪ੍ਰਾਪਤ ਮਨ-ਵਚਨ-ਕਾਇਆ ਤੋਂ ਇਸ ਸੰਸਾਰ ਦੇ ਕਿਸੇ ਵੀ ਜੀਵ ਨੂੰ ਥੋੜਾ ਜਿੰਨਾ ਵੀ ਦੁੱਖ ਨਾ ਹੋਵੇ, ਨਾ ਹੋਵੇ, ਨਾ ਹੋਵੇ। (੫) ਕੇਵਲ ਸ਼ੁੱਧ ਆਤਮਾ ਅਨੁਭਵ ਦੇ ਇਲਾਵਾ ਇਸ ਸੰਸਾਰ ਦੀ ਕੋਈ ਵੀ ਵਿਨਾਸ਼ੀ ਚੀਜ਼ ਮੈਨੂੰ ਨਹੀਂ ਚਾਹੀਦੀ। (4) ਪ੍ਰਗਟ ਗਿਆਨੀ ਪੁਰਖ ਦਾਦਾ ਭਗਵਾਨ ਦੀ ਆਗਿਆ ਵਿੱਚ ਹੀ ਨਿਰੰਤਰ ਰਹਿਣ ਦੀ ਪਰਮ ਸ਼ਕਤੀ ਪ੍ਰਾਪਤ ਹੋਵੇ, ਪ੍ਰਾਪਤ ਹੋਵੇ, ਪ੍ਰਾਪਤ ਹੋਵੇ। (੫) ਗਿਆਨੀ ਪੁਰਖ ‘ਦਾਦਾ ਭਗਵਾਨ' ਦੇ ਵੀਤਰਾਗ ਵਿਗਿਆਨ ਦਾ ਯਥਾਰਥ ਰੂਪ ਨਾਲ, ਸੰਪੂਰਨ-ਸਰਵਾਂਗ ਰੂਪ ਨਾਲ ਕੇਵਲ ਗਿਆਨ, ਕੇਵਲ ਦਰਸ਼ਨ, ਅਤੇ ਕੇਵਲ ਚਾਰਿਤਰ ਵਿੱਚ ਪਰੀਣਮਨ ਹੋਵੇ, ਪਰੀਣਮਨ ਹੋਵੇ, ਪਰੀ ਮਨ ਹੋਵੇ(੫) ਮਾਫ਼ੀਨਾਮਾ ਪ੍ਰਸਤੁਤ ਕਿਤਾਬ ਵਿੱਚ ਦਾਦਾ ਜੀ ਦੀ ਬਾਣੀ ਮੂਲ ਰੂਪ ਵਿੱਚ ਰੱਖੀ ਗਈ ਹੈ ਕਿ ਪੜ੍ਹਨ ਵਾਲੇ ਨੂੰ ਲੱਗੇ ਕਿ ਦਾਦਾ ਜੀ ਦੀ ਹੀ ਬਾਈ ਸੁਈ ਜਾ ਰਹੀ ਹੈ, ਇਹੋ ਜਿਹਾ ਅਨੁਭਵ ਹੋਵੇ, ਜਿਸਦੇ ਕਾਰਨ ਸ਼ਾਇਦ ਕੁਝ ਜਗ੍ਹਾ ਤੇ ਅਨੁਵਾਦ ਦੀ ਵਾਕ ਰਚਨਾ ਪੰਜਾਬੀ ਵਿਆਕਰਣ ਦੇ ਅਨੁਸਾਰ ਠੀਕ ਨਾ ਲੱਗੇ, ਪ੍ਰੰਤੂ ਇੱਥੇ ਭਾਵ ਨੂੰ ਸਮਝ ਕੇ ਪੜ੍ਹਿਆ ਜਾਵੇ ਤਾਂ ਜ਼ਿਆਦਾ ਫਾਇਦਾ ਹੋਵੇਗਾ| ਅਨੁਵਾਦ ਸੰਬੰਧੀ ਖ਼ਾਮੀਆਂ ਦੇ ਲਈ ਤੁਹਾਡੇ ਤੋਂ ਖ਼ਿਮਾ ਮੰਗਦੇ ਹਾਂ| ਸ਼ਿਕਾਇਤ।ਸੁਝਾਅ-079-39830100 E-mail:info@dadabhagwan.org Page #41 -------------------------------------------------------------------------- ________________ ਪ੍ਰਾਪਤੀ ਸਥਾਨ ਦਾਦਾ ਭਗਵਾਨ ਪਰਿਵਾਰ ਅਡਾਲਜ਼ : ਤ੍ਰਿਮੰਦਿਰ, ਸਿਮੰਧਰ ਸਿਟੀ, ਅਹਿਮਦਾਬਾਦ-ਕਲੋਲ ਹਾਈਵੇ,ਪੋਸਟ : ਅਡਾਲਜ਼, ਜਿ. ਗਾਂਧੀਨਗਰ, ਗੁਜਰਾਤ-382421.ਫੋਨ : (079) 39830100, E-mail : info@dadabhagwan.org ਅਹਿਮਦਾਬਾਦ : ਦਾਦਾ ਦਰਸ਼ਨ, 5, ਮਮਤਾ ਪਾਰਕ ਸੋਸਾਇਟੀ, ਨਵਗੁਜਰਾਤ ਕਾਲੇਜ਼ ਦੇ ਪਿਛੇ, ਉਸਮਾਨਪੁਰਾ, ਅਹਿਮਦਾਬਾਦ-380014. ਫੋਨ : (079) 27540408 ਵਡੋਦਰਾ : ਦਾਦਾ ਮੰਦਿਰ, 17, ਮਾਮਾ ਦੀ ਪੋਲ-ਮੁਹੱਲਾ, ਰਾਵਪੁਰਾ ਪੁਲਿਸ ਸਟੇਸ਼ਨ ਦੇ ਸਾਹਮਣੇ, ਸਲਾਟਵਾੜਾ, ਵਡੋਦਰਾ, ਫੋਨ : 9924343335 ਗੋਧਰਾ : ਤ੍ਰਿਮੰਦਿਰ, ਭਾਮੈਯਾ ਪਿੰਡ, ਐਫ਼ਸੀਆਈ ਗੋਡਾਊਨ ਦੇ ਸਾਹਮਣੇ, ਗੋਧਰਾ (ਜਿ.-ਪੰਚਮਹਾਲ). ਫੋਨ : (02672) 262300 ਰਾਜਕੋਟ : ਤਿਮੰਦਿਰ, ਅਹਿਮਦਾਬਾਦ-ਰਾਜਕੋਟ ਹਾਈਵੇ, ਤਰੁਘੜਿਆ ਚੌਕੜੀ (ਸਰਕਲ), ਪੋਸਟ : ਮਾਲਿਯਾਸਣ, ਜਿ-ਰਾਜਕੋਟ, ਫੋਨ : 9274111393 ਸੁਰੇਂਦਰਨਗਰ : ਤਿਮੰਦਿਰ, ਲੋਕਵਿਧਿਆ ਦੇ ਕੋਲ, ਸੁਰੇਂਦਰਨਗਰ-ਰਾਜਕੋਟ ਹਾਈਵੇ, ਮੂਲੀ ਰੋਡ. ਮੋਰਬੀ : ਤਿਮੰਦਿਰ, ਮੋਰਬੀ-ਨਵਲਖੀ ਹਾਈਵੇ, ਪੋ-ਜੇਪੁਰ, ਤਾ.-ਮੋਰਬੀ, ਜਿ.-ਰਾਜਕੋਟ, ਫੋਨ : (02822) 297097 ਭੁੱਜ : ਤ੍ਰਿਮੰਦਿਰ, ਹਿਲ ਗਾਰਡਨ ਦੇ ਪਿੱਛੇ, ਏਅਰਪੋਰਟ ਰੋਡ, ਫੋਨ : (02832) 290123 ਮੁੰਬਈ : 9323528901 ਦਿੱਲੀ : 9810098564 ਕਲਕੱਤਾ : 9830093230 ਚੇਨਈ : 9380159957 ਜੈਪੁਰ : 8560894235 ਭੋਪਾਲ : 9425676774 ਇੰਦੋਰ : 9039936173 ਜੱਬਲਪੁਰ: 9425160428 ਰਾਏਪੁਰ : 9329644433 ਭਿਲਾਈ : 9827481336 ਪਟਨਾ : 7352723132 ਅਮਰਾਵਤੀ : 9422915064 ਬੰਗਲੁਰੂ : 9590979099 ਹੈਦਰਾਬਾਦ : 9989877786 ਪੂਨਾ : 9422660497 ਜਲੰਧਰ : 9814063043 U.S.A: Dada Bhagwan Vigynan Instt. 100, SW RedBud Lane, Topeka Kansas 66606 Tel.: +1877-505-DADA (3232), Email : info@us.dadabhagwan.org UK: +44330111DADA (3232) Kenya: UAE: +971 557316937 New Zealand : Singapore: +6581129229 Australia: · +254722722063 +64 210376434 +61421127947 Website: www.dadabhagwan.org Page #42 -------------------------------------------------------------------------- ________________ ਮਾਨਵ ਧਰਮ ਅਪਣਾਓ ਜੀਵਨ ਵਿੱਚ ਮਾਨਵ ਧਰਮ ਭਾਵ ਹਰ ਇੱਕ ਗੱਲ ਵਿੱਚ ਉਸਨੂੰ ਵਿਚਾਰ ਆਏ ਕਿ ਮੇਰੇ ਨਾਲ ਇਹੋ ਜਿਹਾ ਹੁੰਦਾ ਤਾਂ ਕੀ ਹੁੰਦਾ ? ਕਿਸੇ ਨੇ ਮੈਨੂੰ ਗਾਲ਼ ਕੱਢੀ ਉਸ ਸਮੇਂ ਮੈਂ ਵੀ ਉਸਨੂੰ ਗਾਲ਼ ਕੰਢਾ, ਉਸ ਤੋਂ ਪਹਿਲਾਂ ਮੇਰੇ ਮਨ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ “ਜੇ ਮੈਨੂੰ ਹੀ ਏਨਾ ਦੁੱਖ ਹੁੰਦਾ ਹੈ ਤਾਂ ਫਿਰ ਮੇਰੇ ਗਾਲ੍ਹ ਕੱਢਣ ਨਾਲ ਉਸਨੂੰ ਕਿੰਨਾ ਦੁੱਖ ਹੋਵੇਗਾ !' ਇਸ ਤਰ੍ਹਾਂ ਸੋਚ ਕੇ ਉਹ ਸਮਝੌਤਾ ਕਰੇ ਤਾਂ ਨਿਬਟਾਰਾ ਹੋਵੇ। ਇਹ ਮਾਨਵ ਧਰਮ ਦੀ ਪਹਿਲੀ ਨਿਸ਼ਾਨੀ ਹੈ / ਉਹੀ ਮਾਨਵ ਧਰਮ ਸ਼ੁਰੂ ਹੁੰਦਾ ਹੈ | ਇਸ ਲਈ ਇਹ ਕਿਤਾਬ ਛਪਵਾ ਕੇ, ਸਾਰੇ ਸਕੂਲਾਂ ਕਾਲਜਾਂ ਵਿੱਚ ਸ਼ੁਰੂ ਹੋ ਜਾਈ ਚਾਹੀਦੀ ਹੈ | ਸਾਰੀਆਂ ਗੱਲਾਂ ਨੂੰ ਕਿਤਾਬ ਦੇ ਰੂਪ ਵਿੱਚ ਪੜੇ, ਸਮਝੇ ਤਦ ਉਸ ਦੇ ਮਨ ਵਿੱਚ ਇਸ ਤਰ੍ਹਾਂ ਹੋਵੇ ਕਿ ਇਹ ਸਾਰਾ ਜੋ ਅਸੀਂ ਮੰਨਦੇ ਹਾਂ, ਉਹ ਭੁੱਲ ਹੈ / ਹੁਣ ਸੱਚ ਸਮਝ ਕੇ ਮਾਨਵ ਧਰਮ ਦਾ ਪਾਲਣ ਕਰਨਾ ਹੈ | ਮਾਨਵ ਧਰਮ ਤਾਂ ਬਹੁਤ ਉੱਚੀ ਵਸਤੁ ਹੈ // -ਦਾਦਾ ਸ੍ਰੀ y 22 Printed in India Price 10 dadabhagwan.org