________________
ਮਾਨਵ ਧਰਮ ਮਨੁੱਖਤਾ ਕਦੋਂ ਤੱਕ ਰਹੇਗੀ ? ‘ਬਿਨਾਂ ਹੱਕ ਦਾ ਥੋੜਾ ਜਿਹਾ ਵੀ ਨਾ ਭੋਗੋ ਉਦੋਂ ਤੱਕ ਮਨੁੱਖਤਾ ਰਹੇਗੀ | ਖ਼ੁਦ ਦੇ ਹੱਕ ਦਾ ਭੋਗੇ, ਉਹ ਮਨੁੱਖ ਜਨਮ ਪਾਉਂਦਾ ਹੈ, ਬਿਨਾਂ ਹੱਕ ਦਾ ਭੋਗੇ ਉਹ ਜਾਨਵਰ ਗਤੀ ਵਿੱਚ ਜਾਂਦਾ ਹੈ | ਅਪਣੇ ਹੱਕ ਦਾ ਦੂਜਿਆਂ ਨੂੰ ਦੇ ਦਿਓਗੇ ਤਾਂ ਦੇਵ ਗਤੀ ਹੋਵੇਗੀ ਅਤੇ ਮਾਰ ਕੇ ਬਿਨਾਂ ਹੱਕ ਦਾ ਲਵੋਗੇ ਤਾਂ ਨਰਕ ਗਤੀ ਮਿਲਦੀ ਹੈ |
ਮਾਨਵਤਾ ਦਾ ਅਰਥ ਮਾਨਵਤਾ ਭਾਵ “ਮੇਰਾ ਜੋ ਹੈ ਉਸਨੂੰ ਮੈਂ ਭੋਗਾਂ ਅਤੇ ਤੇਰਾ ਜੋ ਹੈ ਉਸਨੂੰ ਤੂੰ ਭੋਗ |' ਮੇਰੇ ਹਿੱਸੇ ਵਿੱਚ ਜੋ ਆਇਆ ਉਹ ਮੇਰਾ ਅਤੇ ਤੇਰੇ ਹਿੱਸੇ ਵਿੱਚ ਜੋ ਆਇਆ ਉਹ ਤੇਰਾ | ਪਰਾਏ ਦੇ ਲਈ ਨਜ਼ਰ ਨਹੀਂ ਵਿਗਾੜਨੀ, ਇਹ ਮਾਨਵਤਾ ਦਾ ਅਰਥ ਹੈ । ਫਿਰ ਪਸ਼ੂਪੁਣਾ ਭਾਵ “ਮੇਰਾ ਉਹ ਵੀ ਮੇਰਾ ਅਤੇ ਤੇਰਾ ਉਹ ਵੀ ਮੇਰਾ !” ਅਤੇ ਦੈਵੀ ਗੁਣ ਕਿਸਨੂੰ ਕਹਾਂਗੇ ? ‘ਤੇਰਾ ਉਹ ਤੇਰਾ, ਪਰ ਜੋ ਮੇਰਾ ਉਹ ਵੀ ਤੇਰਾ | ਜੋ ਪਰ-ਉਪਕਾਰੀ ਹੁੰਦੇ ਹਨ ਉਹ ਆਪਣਾ ਹੋਵੇ, ਉਹ ਵੀ ਦੂਜਿਆਂ ਨੂੰ ਦੇ ਦਿੰਦੇ ਹਨ | ਇਹੋ ਜਿਹੇ ਦੈਵੀ ਗੁਣ ਵਾਲੇ ਵੀ ਹੁੰਦੇ ਹਨ ਜਾਂ ਨਹੀਂ ਹੁੰਦੇ ? ਅਜ ਕੱਲ ਕੀ ਤੁਹਾਨੂੰ ਕਿਤੇ ਮਾਨਵਤਾ ਦਿੱਖਦੀ ਹੈ ? ਪ੍ਰਸ਼ਨ ਕਰਤਾ : ਕਿਸੇ ਜਗ੍ਹਾ ਦੇਖਣ ਵਿੱਚ ਆਉਂਦੀ ਹੈ ਕਿਸੇ ਜਗ੍ਹਾ ਦੇਖਣ ਵਿੱਚ ਨਹੀਂ ਵੀ ਆਉਂਦੀ । ਦਾਦਾ ਸ੍ਰੀ : ਕਿਸੇ ਮਨੁੱਖ ਵਿੱਚ ਪਸ਼ੂਪੁਣਾ ਦੇਖਣ ਵਿੱਚ ਆਉਂਦਾ ਹੈ ? ਜਦੋਂ ਉਹ ਸਿੰਗ ਘੁੰਮਾਏ ਤਾਂ ਕੀ ਅਸੀਂ ਇਹ ਨਾ ਸਮਝੀਏ ਕਿ ਇਹ ਸਾਂਢ ਵਰਗਾ ਹੈ, ਇਸ ਲਈ ਸਿੰਗ ਮਾਰਨ ਆਉਂਦਾ ਹੈ ! ਉਸ ਸਮੇਂ ਸਾਨੂੰ ਪਿੱਛੇ ਹੱਟ ਜਾਣਾ ਚਾਹੀਦਾ ਹੈ | ਇਹੋ ਜਿਹੇ ਪਸ਼ੂਪੁਣੇ ਵਾਲਾ ਮਨੁੱਖ ਤਾਂ ਰਾਜੇ ਨੂੰ ਵੀ ਨਹੀਂ ਛੱਡਦਾ ! ਸਾਹਮਣੇ ਤੋਂ ਜੇ ਰਾਜਾ ਆਉਂਦਾ ਹੋਵੇ ਤਾਂ ਵੀ ਸਾਂਢ ਮਸਤੀ ਨਾਲ ਚੱਲ ਰਿਹਾ ਹੁੰਦਾ ਹੈ, ਉੱਥੇ ਰਾਜੇ ਨੂੰ ਘੁੰਮ ਕੇ ਨਿਕਲ ਜਾਣਾ ਪਵੇ, ਪਰ ਉਹ ਨਹੀਂ ਹੱਟਦਾ ।
ਇਹ ਹੈ ਮਾਨਵਤਾ ਤੋਂ ਵੀ ਵੱਧ ਕੇ ਗੁਣ
ਫਿਰ ਮਾਨਵਤਾ ਤੋਂ ਵੀ ਉੱਤੇ, ਇਹੋ ਜਿਹਾ ‘ਸੁਪਰ ਹਿਊਮਨ’ (ਦੈਵੀ ਮਾਨਵ) ਕੌਣ ਕਹਾਏ ? ਤੁਸੀਂ ਦਸ ਵਾਰ ਕਿਸੇ ਵਿਅਕਤੀ ਦਾ ਨੁਕਸਾਨ ਕਰੋ, ਫਿਰ ਵੀ, ਜਦੋਂ ਤੁਹਾਨੂੰ ਲੋੜ