________________
ਮਾਨਵ ਧਰਮ ਵੇਖਣ ਜਾਈਏ ਤਾਂ ਕੀ ਕੋਈ ਉਂਗਲ ਉਠਾਏਗਾ ? ਅਤੇ ਜੇ ਪਰਾਈ ਇਸਤਰੀ ਨੂੰ ਨਾਲ ਲੈ ਕੇ ਜਾਈਏ ਤਾਂ ? ਪ੍ਰਸ਼ਨ ਕਰਤਾ : ਅਮਰੀਕਾ ਵਿੱਚ ਇਸ ਉੱਤੇ ਇਤਰਾਜ਼ ਨਹੀਂ ਕਰਦੇ । ਦਾਦਾ ਸ੍ਰੀ : ਅਮਰੀਕਾ ਵਿੱਚ ਇਤਰਾਜ਼ ਨਹੀਂ ਕਰਦੇ, ਪਰ ਹਿੰਦੁਸਤਾਨ ਵਿੱਚ ਇਤਰਾਜ਼ ਕਰਨਗੇ ਨਾ ? ਇਹ ਗੱਲ ਸਹੀ ਹੈ, ਪਰ ਉੱਥੇ ਦੇ ਲੋਕ ਇਹ ਗੱਲ ਨਹੀਂ ਸਮਝਦੇ | ਪਰ ਅਸੀਂ ਜਿਸ ਦੇਸ਼ ਵਿੱਚ ਜਨਮੇ ਹਾਂ, ਉੱਥੇ ਇਹੋ ਜਿਹਾ ਵਰਤਾਓ ਕਰਨ ਲਈ ਇਤਰਾਜ਼ ਕਰਦੇ ਹਨ ਨਾ ! ਅਤੇ ਇਹੋ ਜਿਹਾ ਇਤਰਾਜ਼ਯੋਗ ਕੰਮ ਹੀ ਗੁਨਾਹ ਹੈ । | ਇੱਥੇ ਤਾਂ ਅੱਸੀ ਪ੍ਰਤੀਸ਼ਤ ਮਨੁੱਖ ਜਾਨਵਰ ਗਤੀ ਵਿੱਚ ਜਾਣ ਵਾਲੇ ਹਨ | ਵਰਤਮਾਨ ਦੇ ਅੱਸੀ ਪ੍ਰਤੀਸ਼ਤ ਮਨੁੱਖ ! ਕਿਉਂਕਿ ਮਨੁੱਖ ਜਨਮ ਲੈ ਕੇ ਕੀ ਕਰਦੇ ਹਨ ? ਤਾਂ ਕਹੋ, ਮਿਲਾਵਟ ਕਰਦੇ ਹਨ, ਬਿਨਾਂ ਹੱਕ ਦਾ ਭੋਗਦੇ ਹਨ, ਬਿਨਾਂ ਹੱਕ ਦਾ ਲੁੱਟ ਲੈਂਦੇ ਹਨ, ਬਿਨਾਂ ਹੱਕ ਦਾ ਪਾਪਤ ਕਰਨ ਦੀ ਇੱਛਾ ਕਰਦੇ ਹਨ, ਇਹੋ ਜਿਹੇ ਵਿਚਾਰ ਕਰਦੇ ਹਨ ਜਾਂ ਪਰਾਈ ਔਰਤ ਉੱਤੇ ਨਜ਼ਰ ਵਿਗਾੜਦੇ ਹਨ | ਮਨੁੱਖ ਨੂੰ ਖ਼ੁਦ ਦੀ ਇਸਤਰੀ ਭੋਗਣ ਦਾ ਹੱਕ ਹੈ, ਪਰ ਬਿਨਾਂ ਹੱਕ ਦੀ, ਪਰਾਈ ਔਰਤ ਉੱਤੇ ਨਜ਼ਰ ਵੀ ਨਹੀਂ ਵਿਗਾੜ ਸਕਦੇ, ਉਸਦੀ ਵੀ ਸਜ਼ਾ ਮਿਲਦੀ ਹੈ | ਕੇਵਲ ਨਜ਼ਰ ਵਿਗੜੀ ਉਸਦੀ ਵੀ ਸਜ਼ਾ, ਉਸਨੂੰ ਜਾਨਵਰ ਗਤੀ ਪ੍ਰਾਪਤ ਹੁੰਦੀ ਹੈ | ਕਿਉਂਕਿ ਉਹ ਪਸ਼ੂਪੁਣਾ ਕਹਾਉਂਦਾ ਹੈ । (ਸੱਚ ਮੁੱਚ ) ਮਾਨਵਤਾ ਹੋਣੀ ਚਾਹੀਦੀ
ਹੈ |
ਮਾਨਵ ਧਰਮ ਦਾ ਅਰਥ ਕੀ ? ਹੱਕ ਦਾ ਭੁਗਤਣਾ ਉਹ ਮਾਨਵ ਧਰਮ | ਐਸਾ ਤੁਸੀਂ ਸਵੀਕਾਰ ਕਰਦੇ ਹੋ ਜਾਂ ਨਹੀਂ ? ਪ੍ਰਸ਼ਨ ਕਰਤਾ : ਠੀਕ ਹੈ | ਦਾਦਾ ਸ੍ਰੀ : ਅਤੇ ਬਿਨਾਂ ਹੱਕ ਦੇ ਬਾਰੇ ਵਿੱਚ ? ਪਸ਼ਨ ਕਰਤਾ : ਨਹੀਂ ਸਵੀਕਾਰਨਾ ਚਾਹੀਦਾ | ਜਾਨਵਰ ਗਤੀ ਵਿੱਚ ਜਾਵਾਂਗੇ, ਇਸਦਾ ਕੋਈ ਸਬੂਤ ਹੈ ? ਦਾਦਾ ਸ੍ਰੀ : ਹਾਂ, ਸਬੂਤ ਸਹਿਤ ਹੈ | ਬਿਨਾਂ ਸਬੂਤ, ਏਦਾਂ ਹੀ ਗੱਪ ਨਹੀਂ ਮਾਰ ਸਕਦੇ ।