________________
ਮਾਨਵ ਧਰਮ
ਹੋਣ ਤੇ ਵੀ ਪਾਸ ਕਰਨਾ ਪੈਂਦਾ ਹੈ | ਕੀ ਕਹਿਣਾ ਚਾਹੁੰਦਾ ਹਾਂ ਉਹ ਤੁਹਾਡੀ ਸਮਝ ਵਿੱਚ ਆਉਂਦਾ ਹੈ ? ਇਸ ਲਈ ਪਾਪ ਕਿਸ ਕੰਮ ਵਿੱਚ ਹੈ ਅਤੇ ਕਿਸ ਵਿੱਚ ਨਹੀਂ ਹੈ, ਉਹ ਸਮਝ ਜਾਓ |
ਹੋਰ ਕਿਤੇ ਨਜ਼ਰ ਵਿਗਾੜੀ, ਉੱਥੇ ਮਾਨਵ ਧਰਮ ਖੁੰਝਿਆ
ਫਿਰ ਇਸ ਤੋਂ ਅੱਗੇ ਦਾ ਮਾਨਵ ਧਰਮ ਅਰਥਾਤ ਕੀ, ਕਿ ਕਿਸੇ ਇਸਤਰੀ ਨੂੰ ਦੇਖ ਕੇ ਆਕਰਸ਼ਣ ਹੋਵੇ ਤਾਂ ਤੁਰੰਤ ਹੀ ਵਿਚਾਰ ਕਰੋ ਕਿ ਜੇ ਮੇਰੀ ਭੈਣ ਨੂੰ ਕੋਈ ਇਹੋ ਜਿਹੀ ਬੁਰੀ ਨਜ਼ਰ ਨਾਲ ਦੇਖੇ ਤਾਂ ਕੀ ਹੋਏ ? ਮੈਨੂੰ ਦੁੱਖ ਹੋਏਗਾ | ਇਹੋ ਜਿਹਾ ਸੋਚੋ, ਉਸਦਾ ਨਾਮ ਮਾਨਵ ਧਰਮ | ‘ਇਸ ਲਈ, ਮੈਨੂੰ ਕਿਸੇ ਇਸਤਰੀ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ,” ਐਸਾ ਪਛਤਾਵਾ ਕਰੋ | ਇਹੋ ਜਿਹਾ ਉਸ ਦਾ ਡਿਵੈੱਲਪਮੈਂਟ ਹੋਣਾ ਚਾਹੀਦਾ ਹੈ ਨਾ ?
ਮਾਨਵਤਾ ਅਰਥਾਤ ਕੀ ? ਖ਼ੁਦ ਦੀ ਪਤਨੀ ਉੱਤੇ ਕੋਈ ਨਜ਼ਰ ਵਿਗਾੜੇ ਤਾਂ ਖ਼ੁਦ ਨੂੰ ਚੰਗਾ ਨਹੀਂ ਲੱਗਦਾ, ਤਾਂ ਇਸ ਤਰ੍ਹਾਂ ਉਹ ਵੀ ਸਾਹਮਣੇ ਵਾਲੇ ਦੀ ਪਤਨੀ ਉੱਤੇ ਨਜ਼ਰ ਨਾ ਵਿਗਾੜੇ | ਖ਼ੁਦ ਦੀਆਂ ਧੀਆਂ ਉੱਤੇ ਕੋਈ ਨਜ਼ਰ ਵਿਗਾੜੇ ਤਾਂ ਖੁਦ ਨੂੰ ਚੰਗਾ ਨਹੀਂ ਲੱਗਦਾ, ਤਾਂ ਓਦਾਂ ਹੀ ਉਹ ਹੋਰਾਂ ਦੀਆਂ ਧੀਆਂ ਉੱਤੇ ਨਜ਼ਰ ਨਾ ਵਿਗਾੜੇ | ਕਿਉਂਕਿ ਇਹ ਗੱਲ ਹਮੇਸ਼ਾ ਧਿਆਨ ਵਿੱਚ ਰਹਿਈ ਹੀ ਚਾਹੀਦੀ ਕਿ ਜੇ ਮੈਂ ਕਿਸੇ ਦੀ ਧੀ ਉੱਤੇ ਨਜ਼ਰ ਵਿਗਾੜਾਂ ਤਾਂ ਕੋਈ ਮੇਰੀ ਧੀ ਉੱਤੇ ਵੀ ਨਜ਼ਰ ਵਿਗਾੜੇਗਾ ਹੀ । ਇਹੋ ਜਿਹਾ ਖ਼ਿਆਲ ਵਿੱਚ ਰਹਿਣਾ ਹੀ ਚਾਹੀਦਾ ਹੈ, ਤਾਂ ਉਹ ਮਾਨਵ ਧਰਮ ਕਹਾਏਗਾ |
ਮਾਨਵ ਧਰਮ ਅਰਥਾਤ, ਜੋ ਸਾਨੂੰ ਪਸੰਦ ਨਹੀਂ ਹੈ ਉਹ ਦੂਜਿਆਂ ਦੇ ਨਾਲ ਨਹੀਂ ਦੇ ਕਰਨਾ | ਮਾਨਵ ਧਰਮ ਲਿਮਿਟ (ਸੀਮਾ) ਵਿੱਚ ਹੈ, ਲਿਮਿਟ ਤੋਂ ਬਾਹਰ ਨਹੀਂ, ਪਰ ਓਨਾ ਹੀ ਜੇ ਉਹ ਕਰੇ ਤਾਂ ਬਹੁਤ ਹੋ ਗਿਆ |
ਖ਼ੁਦ ਦੀ ਇਸਤਰੀ ਹੋਵੇ ਤਾਂ ਭਗਵਾਨ ਨੇ ਕਿਹਾ ਕਿ ਤੂੰ ਵਿਆਹ ਕੀਤਾ ਹੈ ਉਸਨੂੰ ਸੰਸਾਰ ਨੇ ਸਵੀਕਾਰ ਕੀਤਾ ਹੈ, ਤੇਰੇ ਸੁਹਰਿਆਂ ਨੇ ਸਵੀਕਾਰ ਕੀਤਾ ਹੈ, ਤੇਰੇ ਪਰਿਵਾਰ ਵਾਲਿਆਂ ਨੇ ਸਵੀਕਾਰ ਕੀਤਾ ਹੈ, ਸਾਰੇ ਸਵੀਕਾਰ ਕਰਦੇ ਹਨ |ਉਸ ਨੂੰ ਲੈ ਕੇ ਸਿਨੇਮਾ