________________
26
ਮਾਨਵ ਧਰਮ
ਦਾਦਾ ਸ੍ਰੀ : ਉਸਨੂੰ ਖਾਣ-ਪੀਣ ਨੂੰ ਮਿਲਿਆ, ਇਸ ਲਈ ਫਿਰ ਉਹਨਾਂ ਵਿਚੋਂ ਕੋਈ ਦਾਰੂ ਰੱਖਦਾ ਹੋਵੇ, ਉੱਥੇ ਜਾ ਕੇ ਬੈਠਦਾ ਹੈ ਅਤੇ ਖਾ-ਪੀ ਕੇ ਮੌਜਾਂ ਲੁੱਟਦਾ ਹੈ |
ਪ੍ਰਸ਼ਨ ਕਰਤਾ : ਹਾਂ, ਇਸ ਤਰ੍ਹਾਂ ਹੀ ਪੀਂਦੇ ਹਨ | ਉਸਦਾ ਉਪਯੋਗ ਉਸ ਤਰ੍ਹਾਂ ਨਾਲ ਹੁੰਦਾ ਹੈ |
ਦਾਦਾ ਸ੍ਰੀ : ਜੇ ਇੰਝ ਹੀ ਹੋਵੇ, ਤਾਂ ਸਾਨੂੰ ਉਹਨਾਂ ਨੂੰ ਵਿਗਾੜਨਾ ਨਹੀਂ ਚਾਹੀਦਾ | ਜੇ ਅਸੀਂ ਕਿਸੇ ਨੂੰ ਸੁਧਾਰ ਨਹੀਂ ਸਕਦੇ ਤਾਂ ਉਸਨੂੰ ਵਿਗਾੜਨਾ ਵੀ ਨਹੀਂ ਚਾਹੀਦਾ | ਉਹ ਕਿਵੇਂ ? ਇਹ ਲੋਕ ਜੋ ਸੇਵਾ ਕਰਦੇ ਹਨ ਉਹ ਹੋਰਾਂ ਤੋਂ ਕੱਪੜੇ ਲੈ ਕੇ ਇਹੋ ਜਿਹੇ ਲੋਕਾਂ ਨੂੰ ਦਿੰਦੇ ਹਨ, ਪਰ ਇਹੋ ਜਿਹੇ ਲੈਣ ਵਾਲੇ ਲੋਕ ਕੱਪੜੇ ਵੇਚ ਕੇ ਭਾਂਡੇ ਲੈਂਦੇ ਹਨ, ਪੈਸੇ ਲੈਂਦੇ ਹਨ, ਇਸਦੇ ਬਜਾਇ ਉਹਨਾਂ ਲੋਕਾਂ ਨੂੰ ਕਿਸੇ ਕੰਮ ਉੱਤੇ ਲਗਾ ਦਿਓ | ਇਸ ਤਰਾਂ ਕੱਪੜੇ ਅਤੇ ਖਾਣਾ ਦੇਣਾ, ਉਹ ਮਾਨਵ ਧਰਮ ਨਹੀਂ ਹੈ | ਉਹਨਾਂ ਨੂੰ ਕਿਸੇ ਕੰਮ ਉੱਤੇ ਲਗਾਓ |
ਪ੍ਰਸ਼ਨ ਕਰਤਾ : ਤੁਸੀਂ ਜੋ ਕਹਿੰਦੇ ਹੋ ਉਸ ਗੱਲ ਨੂੰ ਸਾਰੇ ਸਵੀਕਾਰ ਕਰਦੇ ਹਨ ਪਰ ਉਸ ਵਿੱਚ ਤਾਂ ਅਸੀਂ ਦਾਨ ਦੇ ਕੇ ਉਹਨਾਂ ਨੂੰ ਲੰਗੜਾ ਬਣਾਉਂਦੇ ਹਾਂ |
ਦਾਦਾ ਸ਼੍ਰੀ : ਉਸੇ ਦਾ ਇਹ ਲੰਗੜਾਪਨ ਹੈ | ਇੰਨੇ ਜ਼ਿਆਦਾ ਦਿਆਲੂ ਲੋਕ, ਪਰ ਇਹੋ ਜਿਹੀ ਦਇਆ ਕਰਨ ਦੀ ਲੋੜ ਨਹੀਂ ਹੈ | ਉਸਨੂੰ ਇੱਕ ਰੇੜ੍ਹੀ ਖਰੀਦ ਕੇ ਦਿਓ ਅਤੇ ਸਾਗਸਬਜ਼ੀ ਲੈ ਕੇ ਦਿਓ, ਇੱਕ ਦਿਨ ਵੇਚ ਆਏ, ਦੂਜੇ ਦਿਨ ਵੇਚ ਆਏ | ਉਸਦਾ ਰੁਜ਼ਗਾਰ ਸ਼ੁਰੂ ਹੋ ਗਿਆ | ਇਹੋ ਜਿਹੇ ਬਹੁਤ ਸਾਰੇ ਰਸਤੇ ਹਨ |
ਮਾਨਵ ਧਰਮ ਦੀ ਨਿਸ਼ਾਨੀ
ਪ੍ਰਸ਼ਨ ਕਰਤਾ : ਅਸੀਂ ਅਪਣੇ ਦੋਸਤਾਂ ਵਿੱਚ ਦਾਦਾ ਜੀ ਦੀ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ, ‘ਅਸੀਂ ਮਾਨਵ ਧਰਮ ਦਾ ਪਾਲਣ ਕਰਦੇ ਹਾਂ ਅਤੇ ਏਨਾ ਬਹੁਤ ਹੈ,' ਇਸ ਤਰ੍ਹਾਂ ਕਹਿ ਕੇ ਗੱਲ ਨੂੰ ਟਾਲ ਦਿੰਦੇ ਹਨ |
ਦਾਦਾ ਸ੍ਰੀ : ਹਾਂ, ਪਰ ਮਾਨਵ ਧਰਮ ਦੀ ਪਾਲਣਾ ਕਰੇ ਤਾਂ ਅਸੀਂ ਉਸਨੂੰ ‘ਭਗਵਾਨ’ ਕਹੀਏ | ਖਾਣਾ ਖਾਧਾ, ਨਾਤੇ, ਚਾਹ ਪੀਤੀ, ਉਹ ਮਾਨਵ ਧਰਮ ਨਹੀਂ ਕਹਾਉਂਦਾ |