________________
27
ਮਾਨਵ ਧਰਮ
ਪ੍ਰਸ਼ਨ ਕਰਤਾ : ਨਹੀਂ, ਮਾਨਵ ਧਰਮ ਮਤਲਬ ਲੋਕ ਇਸ ਤਰ੍ਹਾਂ ਕਹਿੰਦੇ ਹਨ ਕਿ ਇੱਕਦੂਜੇ ਦੀ ਮਦਦ ਕਰਨਾ, ਕਿਸੇ ਦਾ ਭਲਾ ਕਰਨਾ, ਲੋਕਾਂ ਲਈ ਹੈਲਪਫੁੱਲ ਹੋਣਾ | ਲੋਕ ਇਸ ਨੂੰ ਮਾਨਵ ਧਰਮ ਸਮਝਦੇ ਹਨ |
ਦਾਦਾ ਸ੍ਰੀ : ਮਾਨਵ ਧਰਮ ਉਹ ਨਹੀਂ ਹੈ | ਜਾਨਵਰ ਵੀ ਅਪਣੇ ਪਰਿਵਾਰ ਦੀ ਮਦਦ ਕਰਨ ਦੀ ਸਮਝ ਰੱਖਦੇ ਹਨ, ਵਿਚਾਰੇ !
ਮਾਨਵ ਧਰਮ ਭਾਵ ਹਰੇਕ ਗੱਲ ਵਿੱਚ ਉਸਨੂੰ ਵਿਚਾਰ ਆਏ ਕਿ ਮੇਰੇ ਨਾਲ ਇਹੋ ਜਿਹਾ ਹੋਵੇ ਤਾਂ ਕੀ ਹੋਵੇ ? ਇਹ ਵਿਚਾਰ ਪਹਿਲਾਂ ਨਾ ਆਏ ਤਾਂ ਉਹ ਮਾਨਵ ਧਰਮ ਵਿੱਚ ਨਹੀਂ ਹੈ | ਕਿਸੇ ਨੇ ਮੈਨੂੰ ਗਾਲ੍ਹਾਂ ਕੱਢੀਆਂ, ਉਸ ਘੜੀ ਮੈਂ ਬਦਲੇ ਵਿੱਚ ਉਸਨੂੰ ਗਾਲ੍ਹਾਂ ਕੱਢਾਂ, ਉਸ ਤੋਂ ਪਹਿਲਾਂ ਮੇਰੇ ਮਨ ਵਿੱਚ ਇੰਝ ਹੋਵੇ ਕਿ, ‘ਜੇ ਮੈਨੂੰ ਏਨਾ ਦੁੱਖ ਹੁੰਦਾ ਹੈ ਤਾਂ ਫਿਰ ਮੈਂ ਗਾਲ੍ਹਾਂ ਕੱਢਾਂ ਤਾਂ ਉਸਨੂੰ ਕਿੰਨਾ ਦੁੱਖ ਹੋਵੇਗਾ ! ਇੰਝ ਸਮਝ ਕੇ ਉਹ ਗਾਲ੍ਹਾਂ ਨਾ ਕੱਢ ਕੇ ਨਿਬੇੜਾ ਕਰਦਾ ਹੈ |
ਇਹ ਮਾਨਵ ਧਰਮ ਦੀ ਪਹਿਲੀ ਨਿਸ਼ਾਨੀ ਹੈ | ਇੱਥੋਂ ਤੋਂ ਮਾਨਵ ਧਰਮ ਸ਼ੁਰੂ ਹੁੰਦਾ ਹੈ | ਮਾਨਵ ਧਰਮ ਦੀ ਬਿਗਨਿੰਗ ਇੱਥੋਂ ਤੋਂ ਹੀ ਹੋਣੀ ਚਾਹੀਦੀ ਹੈ ! ਬਿਗਨਿੰਗ ਹੀ ਨਾ ਹੋਵੇ ਤਾਂ ਉਹ ਮਾਨਵ ਧਰਮ ਸਮਝਿਆ ਹੀ ਨਹੀਂ |
ਪ੍ਰਸ਼ਨ ਕਰਤਾ : ‘ਮੈਨੂੰ ਦੁੱਖ ਹੁੰਦਾ ਹੈ ਓਦਾਂ ਹੀ ਹੋਰਾਂ ਨੂੰ ਵੀ ਦੁੱਖ ਹੁੰਦਾ ਹੈ’ ਇਹ ਜੋ ਭਾਵ ਹੈ, ਉਹ ਭਾਵ ਜਿਵੇਂ ਜਿਵੇਂ ਡਿਵੈਲਪ ਹੁੰਦਾ ਹੈ, ਤਦ ਫਿਰ ਮਾਨਵ ਦੀ ਮਾਨਵ ਦੇ ਪ੍ਰਤੀ ਵੱਧ ਤੋਂ ਵੱਧ ਏਕਤਾ ਡਿਵੈੱਲਪ ਹੁੰਦੀ ਜਾਂਦੀ ਹੈ ਨਾ ?
ਦਾਦਾ ਸ੍ਰੀ : ਉਹ ਤਾਂ ਹੁੰਦੀ ਜਾਂਦੀ ਹੈ | ਸਾਰੇ ਮਾਨਵ ਧਰਮ ਦਾ ਵਾਧਾ ਹੁੰਦਾ ਹੈ | ਪ੍ਰਸ਼ਨ ਕਰਤਾ : ਹਾਂ, ਉਹ ਤਾਂ ਸਹਿਜੇ-ਸਹਿਜੇ ਨਾਲ ਵਾਧਾ ਹੁੰਦਾ ਰਹਿੰਦਾ ਹੈ | ਦਾਦਾ ਸ਼੍ਰੀ : ਸਹਿਜੇ-ਸਹਿਜੇ ਹੁੰਦਾ ਹੈ |
ਪਾਪ ਘਟਾਉਣਾ, ਉਹ ਸੱਚਾ ਮਾਨਵ ਧਰਮ
ਮਾਨਵ ਧਰਮ ਨਾਲ ਤਾਂ ਕਈ ਪ੍ਰਸ਼ਨ ਹਲ ਹੋ ਜਾਂਦੇ ਹਨ ਅਤੇ ਮਾਨਵ ਧਰਮ ਲੈਵਲ (ਸਾਪੇਖਕ ਸਤਰ) ਵਿੱਚ ਹੋਣਾ ਚਾਹੀਦਾ | ਜਿਸਦੀ ਲੋਕ ਆਲੋਚਨਾ (ਨੁਕਤਾਚੀਨੀ)