________________
28
ਮਾਨਵ ਧਰਮ ਕਰਦੇ ਹੋਣ, ਉਹ ਮਾਨਵ ਧਰਮ ਕਹਾਉਂਦਾ ਹੀ ਨਹੀਂ | ਕਿੰਨੇ ਹੀ ਲੋਕਾਂ ਨੂੰ ਮੋਕਸ਼ ਦੀ ਲੋੜ ਨਹੀਂ ਹੈ, ਪਰ ਮਾਨਵ ਧਰਮ ਦੀ ਤਾਂ ਸਭ ਨੂੰ ਲੋੜ ਹੈ ਨਾ ! ਮਾਨਵ ਧਰਮ ਵਿੱਚ ਆਓ ਤਾਂ ਬਹੁਤ ਸਾਰੇ ਪਾਪ ਘੱਟ ਹੋ ਜਾਣ |
| ਉਹ ਸਮਝਦਾਰੀ ਨਾਲ ਹੋਣਾ ਚਾਹੀਦਾ ਹੈ ਪ੍ਰਸ਼ਨ ਕਰਤਾ : ਮਾਨਵ ਧਰਮ ਵਿੱਚ, ਹੋਰਾਂ ਦੇ ਲਈ ਸਾਡੀ ਆਸ ਹੋਵੇ ਕਿ ਉਹਨਾਂ ਨੂੰ ਵੀ ਇਹੋ ਜਿਹਾ ਹੀ ਵਿਹਾਰ ਕਰਨਾ ਚਾਹੀਦਾ ਹੈ, ਤਾਂ ਉਹ ਕਈ ਵਾਰ ਅਤਿਆਚਾਰ ਬਣ ਜਾਂਦਾ ਹੈ | ਦਾਦਾ ਸ੍ਰੀ : ਨਹੀਂ ! ਹਰ ਇੱਕ ਨੂੰ ਮਾਨਵ ਧਰਮ ਵਿੱਚ ਰਹਿਣਾ ਚਾਹੀਦਾ ਹੈ | ਉਸਨੂੰ ਇਹੋ ਜਿਹਾ ਵਰਤਨ ਕਰਨਾ ਚਾਹੀਦਾ ਹੈ, ਇਹੋ ਜਿਹਾ ਕੋਈ ਨਿਯਮ ਨਹੀਂ ਹੁੰਦਾ | ਮਾਨਵ ਧਰਮ ਅਰਥਾਤ ਖੁਦ ਸਮਝ ਕੇ ਮਾਨਵ ਧਰਮ ਦਾ ਪਾਲਣਾ ਕਰਨਾ ਸਿੱਖੇ | ਪ੍ਰਸ਼ਨ ਕਰਤਾ : ਹਾਂ, ਖੁਦ ਸਮਝ ਕੇ ! ਪਰ ਇਹ ਤਾਂ ਹੋਰਾਂ ਨੂੰ ਕਹੋ ਕਿ ਤੁਹਾਨੂੰ ਇਹੋ ਜਿਹਾ ਵਰਤਨ ਕਰਨਾ ਚਾਹੀਦਾ ਹੈ, ਏਦਾਂ ਕਰਨਾ, ਓਦਾਂ ਕਰਨਾ ਹੈ । ਦਾਦਾ ਸ੍ਰੀ : ਇਸ ਤਰ੍ਹਾਂ ਕਹਿਣ ਦਾ ਹੱਕ ਕਿਸਨੂੰ ਹੈ ? ਤੁਸੀਂ ਕੀ ਗਵਰਨਰ ਹੋ ? ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ । ਪ੍ਰਸ਼ਨ ਕਰਤਾ : ਹਾਂ, ਇਸ ਲਈ ਉਹ ਅਤਿਆਚਾਰ ਬਣ ਜਾਂਦਾ ਹੈ | ਦਾਦਾ ਸ੍ਰੀ : ਅਤਿਆਚਾਰ ਹੀ ਕਹਾਏ ! ਖੁੱਲਾ ਅਤਿਆਚਾਰ ! ਤੁਸੀਂ ਕਿਸੇ ਨੂੰ ਮਜ਼ਬੂਰ ਨਹੀਂ ਕਰ ਸਕਦੇ । ਤੁਸੀਂ ਉਸ ਨੂੰ ਸਮਝਾ ਸਕਦੇ ਹੋ ਕਿ ਭਰਾਵਾ, ਇੰਝ ਕਰਾਂਗੇ ਤਾਂ ਤੁਹਾਨੂੰ ਲਾਭਕਾਰੀ ਹੋਵੇਗਾ, ਤੁਸੀਂ ਸੁਖੀ ਹੋ ਜਾਵੋਗੇ | ਮਜ਼ਬੂਰ ਤਾਂ ਕਰ ਹੀ ਨਹੀਂ ਸਕਦੇ ਕਿਸੇ ਨੂੰ ।
ਇਸ ਤਰ੍ਹਾਂ ਰੋਸ਼ਨ ਕਰੋ ਮਨੁੱਖੀ ਜੀਵਨ....
ਇਹ ਮਨੁੱਖਤਾ ਕਿਵੇਂ ਕਹਾਏ ? ਸਾਰਾ ਦਿਨ ਖਾ-ਪੀ ਕੇ ਘੁੰਮਦੇ ਰਹੇ ਅਤੇ ਇੱਕ ਦੋ ਨੂੰ ਝਿੜਕਿਆ, ਅਤੇ ਫਿਰ ਰਾਤ ਨੂੰ ਸੌਂ ਗਏ | ਇਸ ਨੂੰ ਮਨੁੱਖ-ਮਾਤਰ ਕਿਵੇਂ ਸਹਿ ਸਕਦੇ ਹਨ ? ਇਸ ਮਨੁੱਖੀ ਜੀਵਨ ਨੂੰ ਸ਼ਰਮਿੰਦਾ ਕਰਦੇ ਹਨ | ਮਨੁੱਖਤਾ ਤਾਂ ਉਹ ਹੈ ਕਿ ਸ਼ਾਮ