________________
29
ਮਾਨਵ ਧਰਮ
ਤੱਕ ਪੰਜ-ਪੱਚੀ-ਸੌ ਲੋਕਾਂ ਨੂੰ ਠੰਡਕ ਪਹੁੰਚਾ ਕੇ ਘਰ ਆਏ ਹੋਣ ! ਨਹੀਂ ਤਾਂ ਇਹ ਮਨੁੱਖੀ ਜੀਵਨ ਸ਼ਰਮਾਇਆ !
ਕਿਤਾਬਾਂ ਪਹੁੰਚਾਓ ਸਕੂਲਾਂ – ਕਾਲਜਾਂ ਵਿੱਚ
ਇਹ ਤਾਂ ਆਪਣੇ-ਆਪ ਨੂੰ ਕੀ ਸਮਝ ਬੈਠੇ ਹਨ ? ਕਹਿੰਦੇ ਹਨ, ‘ਅਸੀਂ ਮਨੁੱਖ ਹਾਂ | ਸਾਨੂੰ ਮਾਨਵ ਧਰਮ ਦਾ ਪਾਲਣ ਕਰਨਾ ਹੈ |' ਮੈਂ ਕਿਹਾ, ‘ਹਾਂ, ਜ਼ਰੂਰ ਪਾਲਣ ਕਰਨਾ| ਬਿਨਾਂ ਸਮਝੇ ਬਹੁਤ ਦਿਨ ਕੀਤਾ ਹੈ, ਪਰ ਹੁਣ ਸਹੀ ਸਮਝ ਕੇ ਮਾਨਵ ਧਰਮ ਦਾ ਪਾਲਣ ਕਰਨਾ ਹੈ |' ਮਾਨਵ ਧਰਮ ਤਾਂ ਅਤਿਅੰਤ ਉੱਚੀ ਚੀਜ਼ ਹੈ |
ਪ੍ਰਸ਼ਨ ਕਰਤਾ : ਪਰ ਦਾਦਾਜੀ, ਲੋਕ ਤਾਂ ਮਾਨਵ ਧਰਮ ਦੀ ਪਰਿਭਾਸ਼ਾ ਹੀ ਵੱਖਰੀ ਤਰ੍ਹਾਂ ਨਾਲ ਦਿੰਦੇ ਹਨ | ਮਾਨਵ ਧਰਮ ਨੂੰ ਬਿਲਕੁਲ ਵੱਖਰੀ ਹੀ ਤਰ੍ਹਾਂ ਨਾਲ ਸਮਝਦੇ ਹਨ | ਦਾਦਾ ਸ੍ਰੀ : ਹਾਂ, ਉਸਦੀ ਕੋਈ ਚੰਗੀ ਜਿਹੀ ਕਿਤਾਬ ਹੀ ਨਹੀਂ ਹੈ | ਕੁਝ ਸੰਤ ਲਿੱਖਦੇ ਹਨ ਪਰ ਉਹ ਪੂਰੀ ਤਰ੍ਹਾਂ ਨਾਲ ਲੋਕਾਂ ਨੂੰ ਸਮਝ ਵਿੱਚ ਨਹੀਂ ਆਉਂਦਾ | ਇਸ ਲਈ ਇਹੋ ਜਿਹਾ ਹੋਣਾ ਚਾਹੀਦਾ ਕਿ ਪੂਰੀ ਗੱਲ ਨੂੰ ਕਿਤਾਬ ਦੇ ਰੂਪ ਵਿੱਚ ਪੜ੍ਹਨ, ਸਮਝਣ ਤਾਂ ਉਹਨਾਂ ਦੇ ਮਨ ਨੂੰ ਇਹ ਲੱਗੇ ਕਿ ਅਸੀਂ ਜੋ ਕੁਝ ਮੰਨਦੇ ਹਾਂ ਉਹ ਭੁੱਲ ਹੈ ਸਾਰੀ | ਇਹੋ ਜਿਹੀ ਮਾਨਵ ਧਰਮ ਦੀ ਕਿਤਾਬ ਤਿਆਰ ਕਰਕੇ ਸਕੂਲ ਦੇ ਇੱਕੋ ਜਿਹੇ ਆਯੂ (ਉਮਰ) ਵਰਗ ਦੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ | ਜਾਗ੍ਰਿਤੀ ਦੀ ਲੋੜ ਹੋਰ ਗੱਲ ਹੈ ਅਤੇ ਇਹ ਸਾਈਕਲੋਜੀਕਲ ਇਫੈੱਕਟ (ਮਾਨਸਿਕ ਅਸਰ) ਵੱਖਰੀ ਚੀਜ਼ ਹੈ | ਸਕੂਲਾਂ ਵਿੱਚ ਇਹੋ ਜਿਹਾ ਸਿੱਖਣ ਤਾਂ ਉਹਨਾਂ ਨੂੰ ਯਾਦ ਆਏਗਾ ਹੀ | ਕਿਸੇ ਦਾ ਕੁਝ ਡਿੱਗਿਆ ਹੋਇਆ ਮਿਲਣ ਤੇ ਉਹਨਾਂ ਨੂੰ ਤੁਰੰਤ ਯਾਦ ਆਏਗਾ, ‘ਉਏ, ਮੇਰਾ ਡਿੱਗ ਗਿਆ ਹੁੰਦਾ ਤਾਂ ਮੈਨੂੰ ਕੀ ਹੁੰਦਾ ?? ਇਸ ਨਾਲ ਹੋਰਾਂ ਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ ? ਬਸ, ਇਹੀ ਸਾਈਕਲੋਜੀਕਲ ਇਵੈਂਕਟ | ਇਸ ਵਿੱਚ ਜਾਗ੍ਰਿਤੀ ਦੀ ਜ਼ਰੂਰਤ ਨਹੀਂ ਹੈ | ਇਸ ਲਈ ਇਹੋ ਜਿਹੀਆਂ ਕਿਤਾਬਾਂ ਛਪਵਾ ਕੇ ਸਾਰੇ ਸਕੂਲਾਂ-ਕਾਲਜਾਂ ਵਿੱਚ ਇਕੋ ਉਮਰ ਤੱਕ ਦੇ ਵਿਦਿਆਰਥੀਆਂ ਦੇ ਲਈ ਉਪਲਬਧ ਕਰਾਉਣੀਆਂ ਚਾਹੀਦੀਆਂ ਹਨ |
ਮਾਨਵ ਧਰਮ ਦਾ ਪਾਲਣ ਕਰੀਏ ਤਾਂ ਪੁੰਨ ਕਰਨ ਦੀ ਜ਼ਰੂਰਤ ਹੀ ਨਹੀਂ ਹੈ | ਉਹ ਪੁੰਨ ਹੀ ਹੈ | ਮਾਨਵ ਧਰਮ ਦੀਆਂ ਤਾਂ ਕਿਤਾਬਾਂ ਲਿਖੀਆਂ ਜਾਣੀਆਂ ਚਾਹੀਦੀਆਂ ਹਨ