________________
30 .
ਮਾਨਵ ਧਰਮ ਕਿ ਮਾਨਵ ਧਰਮ ਭਾਵ ਕੀ ? ਇਹੋ ਜਿਹੀਆਂ ਕਿਤਾਬਾਂ ਲਿਖੀਆਂ ਜਾਣ, ਜੋ ਕਿਤਾਬਾਂ ਭਵਿੱਖ ਵਿੱਚ ਵੀ ਲੋਕਾਂ ਦੇ ਪੜ੍ਹਨ ਵਿੱਚ ਆਉਣ | ਪ੍ਰਸ਼ਨ ਕਰਤਾ : ਉਹ ਤਾਂ ਇਹ ਵੀਰ ਜੀ ਅਖਬਾਰ ਵਿੱਚ ਲੇਖ ਲਿਖਣਗੇ ਨਾ ? ਦਾਦਾ ਸ੍ਰੀ : ਨਹੀਂ, ਉਹ ਲੇਖ ਨਹੀਂ ਚੱਲਦੇ | ਲਿਖੇ ਹੋਏ ਲੇਖ ਤਾਂ ਰੱਦੀ ਵਿੱਚ ਚਲੇ ਜਾਂਦੇ ਹਨ | ਇਸ ਲਈ ਕਿਤਾਬਾਂ ਛਪਵਾਉਣੀਆਂ ਚਾਹੀਦੀਆਂ ਹਨ | ਫਿਰ ਉਹ ਕਿਤਾਬ ਜੇ ਕਿਸੇ ਦੇ ਕੋਲ ਪਈ ਹੋਵੇ ਤਾਂ ਫਿਰ ਤੋਂ ਛਪਵਾਉਣ ਵਾਲਾ ਕੋਈ ਨਿਕਲ ਆਏਗਾ | ਇਸ ਲਈ ਅਸੀਂ ਕਹਿੰਦੇ ਹਾਂ ਕਿ ਇਹ ਸਭ ਹਜ਼ਾਰਾਂ ਕਿਤਾਬਾਂ ਅਤੇ ਸਭ ਆਪਤਵਾਈ ਦੀਆਂ ਕਿਤਾਬਾਂ ਵੰਡਦੇ ਰਹੋ | ਇੱਕ ਅੱਧੀ ਰਹਿ ਜਾਵੇ ਤਾਂ ਭਵਿੱਖ ਵਿੱਚ ਵੀ ਲੋਕਾਂ ਦਾ ਕੰਮ ਹੋਵੇਗਾ, ਨਹੀਂ ਤਾਂ ਬਾਕੀ ਦਾ ਇਹ ਸਾਰਾ ਤਾਂ ਰੱਦੀ ਵਿੱਚ ਚਲਿਆ ਜਾਵੇਗਾ । ਜੋ ਲੇਖ ਲਿਖਿਆ ਜਾਂਦਾ ਹੈ, ਉਹ ਸੋਨੇ ਵਰਗਾ ਵੀ ਕਿਉਂ ਨਾ ਹੋਵੇ ਤਾਂ ਵੀ ਦੂਜੇ ਦਿਨ ਰੱਦੀ ਵਿੱਚ ਵੇਚ ਦੇਣਗੇ ਸਾਡੇ ਹਿੰਦੋਸਤਾਨ ਦੇ ਲੋਕ ! ਅੰਦਰ ਚੰਗਾ ਵਰਕਾ ਹੋਵੇਗਾ ਤਾਂ ਉਸਨੂੰ ਫਾੜਣਗੇ ਨਹੀਂ, ਕਿਉਂਕਿ ਓਨਾ ਰੱਦੀ ਵਿੱਚ ਵਜਨ ਘੱਟ ਹੋ ਜਾਵੇਗਾ ਨ ! ਇਸ ਲਈ ਇਹ ਮਾਨਵ ਧਰਮ ਤੇ ਜੇ ਕਿਤਾਬ ਲਿਖੀ ਜਾਏ.... ਪ੍ਰਸ਼ਨ ਕਰਤਾ : ਦਾਦਾ ਜੀ ਦੀ ਬਾਣੀ ਮਾਨਵ ਧਰਮ ਉੱਤੇ ਬਹੁਤ ਸਾਰੀਆਂ ਹੋਣਗੀਆਂ ! ਦਾਦਾ ਸ੍ਰੀ : ਬਹੁਤ, ਬਹੁਤ ਕਾਫ਼ੀ ਨਿਕਲੀਆਂ ਹਨ | ਅਸੀਂ ਨੀਰੂ ਭੈਣ ਨੂੰ ਪ੍ਰਕਾਸ਼ਿਤ ਕਰਨ ਲਈ ਕਹਾਂਗੇ | ਨੀਰੂ ਭੈਣ ਨੂੰ ਕਹੋ ਨ ! ਬਾਣੀ ਕੱਢ ਕੇ, ਕਿਤਾਬਾਂ ਤਿਆਰ ਕਰੇ |
ਮਾਨਵਤਾ ਮੋਕਸ਼ ਨਹੀਂ ਹੈ | ਮਾਨਵਤਾ ਦੇ ਆਉਣ ਤੋਂ ਬਾਅਦ ਮੋਕਸ਼ ਪ੍ਰਾਪਤੀ ਦੀਆਂ ਤਿਆਰੀਆਂ ਹੁੰਦੀਆਂ ਹਨ, ਨਹੀਂ ਤਾਂ ਮੋਕਸ਼ ਪ੍ਰਾਪਤ ਕਰਨਾ ਕੋਈ ਸੌਖੀ ਗੱਲ ਨਹੀਂ
ਜੈ ਸੱਚਿਦਾਨੰਦ