________________
ਸੰਪਾਦਕੀ ਮੱਨੁਖੀ ਜੀਵਨ ਤਾਂ ਸਾਰੇ ਜਿਉਂ ਰਹੇ ਹਨ | ਜੰਮੇ, ਪੜ੍ਹਾਈ ਕੀਤੀ, ਨੌਕਰੀ ਕੀਤੀ, ਵਿਆਹ ਕੀਤਾ, ਪਿਤਾ ਬਣੇ, ਦਾਦਾ ਬਣੇ, ਫਿਰ ਅਰਥੀ ਉੱਠ ਗਈ | ਜੀਵਨ ਦਾ ਕੀ ਇਹੀ ਕ੍ਰਮ ਹੋਵੇਗਾ ? ਇਸ ਤਰਾਂ ਜੀਵਨ ਜਿਉਣ ਦਾ ਅਰਥ ਕੀ ਹੈ ? ਜਨਮ ਕਿਉਂ ਲੈਣਾ ਪੈਂਦਾ ਹੈ ? ਜੀਵਨ ਵਿੱਚ ਕੀ ਪ੍ਰਾਪਤ ਕਰਨਾ ਹੈ ? ਮੱਨੁਖ ਦੇਹ ਦੀ ਪ੍ਰਾਪਤੀ ਹੋਈ ਇਸ ਲਈ ਖੁਦ ਨੂੰ ਮਾਨਵ ਧਰਮ ਵਿੱਚ ਹੋਣਾ ਚਾਹੀਦਾ ਹੈ | ਮਾਨਵਤਾ ਸਹਿਤ ਹੋਣਾ ਚਾਹੀਦਾ ਹੈ, ਤਾਂ ਹੀ ਜੀਵਣ ਧੰਨ ਧੰਨ ਹੋਇਆ ਕਹਾਏਗਾ ।
| ਮਾਨਵਤਾ ਦੀ ਪਰਿਭਾਸ਼ਾ ਖੁਦ ਤੋਂ ਹੀ ਤੈਅ ਕਰਨੀ ਹੈ | ਜੇ ਮੈਨੂੰ ਕੋਈ ਦੁੱਖ ਦੇਵੇ ਤਾਂ ਮੈਨੂੰ ਚੰਗਾ ਨਹੀਂ ਲੱਗਦਾ ਹੈ, ਇਸ ਲਈ ਮੈਨੂੰ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ |' ਇਹ ਸਿਧਾਂਤ ਜੀਵਨ ਦੇ ਹਰੇਕ ਵਿਹਾਰ ਵਿੱਚ ਜਿਸਨੂੰ ਫ਼ਿਟ (ਕਿਰਿਆਕਾਰੀ) ਹੋ ਗਿਆ, ਉਸ ਵਿੱਚ ਪੂਰੀ ਮਾਨਵਤਾ ਆ ਗਈ ।
| ਮਨੁੱਖੀ ਜੀਵਨ ਤਾਂ ਚਾਰ ਗਤੀਆਂ ਦਾ ਜੰਕਸ਼ਨ, ਕੇਂਦਰ ਸਥਾਨ ਹੈ | ਉੱਥੋਂ ਹੀ ਚਾਰੋਂ ਜੂਨੀਆਂ ਵਿੱਚ ਜਾਣ ਦੀ ਛੁੱਟ ਹੈ | ਪਰ, ਜਿਹੋ ਜਿਹੇ ਕਾਰਣਾਂ ਦਾ ਸੇਵਨ ਕੀਤਾ ਹੋਵੇ, ਉਸ ਜੂਨੀ ਵਿੱਚ ਜਾਣਾ ਪੈਂਦਾ ਹੈ | ਮਾਨਵ ਧਰਮ ਵਿੱਚ ਰਹੇ ਹੋਵੋ ਤਾਂ ਫਿਰ ਤੋਂ ਮਨੁੱਖੀ ਜੀਵਨ ਦੇਖੋਗੇ ਅਤੇ ਮਾਨਵ ਧਰਮ ਤੋਂ ਭਟਕ ਗਏ ਹੋ ਤਾਂ ਜਾਨਵਰ ਦਾ ਜਨਮ ਪਾਓਗੇ | ਮਾਨਵ ਧਰਮ ਤੋਂ ਵੀ ਅੱਗੇ, ਸੁਪਰ ਹਿਉਮਨ (ਦੈਵੀ ਗੁਣ ਵਾਲਾ ਮਨੁੱਖ) ਦੇ ਧਰਮ ਵਿੱਚ ਆਏ ਅਤੇ ਸਾਰਾ ਜੀਵਨ ਪਰਉਪਕਾਰ ਵਿੱਚ ਗੁਜਾਰਿਆ ਤਾਂ ਦੇਵ ਗਤੀ ਵਿੱਚ ਜਨਮ ਹੁੰਦਾ ਹੈ | ਮਨੁੱਖੀ ਜੀਵਨ ਵਿੱਚ ਜੇ ਆਤਮ ਗਿਆਨੀ ਦੇ ਕੋਲੋਂ ਆਤਮ ਧਰਮ ਪ੍ਰਾਪਤ ਕਰ ਲਵੋ ਤਾਂ ਅਖੀਰ ਮੋਕਸ਼ ਗਤੀ-ਪਰਮਪਦ ਪ੍ਰਾਪਤ ਕਰ ਸਕਦੇ ਹੋ |
| ਪਰਮ ਪੂਜਯ ਦਾਦਾ ਸ੍ਰੀ ਨੇ ਤਾਂ, ਮਨੁੱਖ ਆਪਣੇ ਮਾਨਵ ਧਰਮ ਵਿੱਚ ਤਰੱਕੀ ਕਰੇ ਇਹੋ ਜਿਹੀ ਸੁੰਦਰ ਸਮਝ ਸਤਿਸੰਗ ਦੁਆਰਾ ਪ੍ਰਾਪਤ ਕਰਾਈ ਹੈ | ਉਹ ਸਾਰੀ ਪ੍ਰਸਤੁਤ ਸੰਕਲਨ ਵਿੱਚ ਦਰਜ਼ ਹੋਈ ਹੈ | ਉਹ ਸਮਝ ਅੱਜਕਲ ਦੇ ਬੱਚਿਆਂ ਅਤੇ ਨੌਜ਼ਵਾਨਾਂ ਤੱਕ ਪੁੱਜੇ ਤਾਂ ਜੀਵਨ ਦੇ ਮੁੱਢ ਤੋਂ ਹੀ ਉਹ ਮਾਨਵ ਧਰਮ ਵਿੱਚ ਆ ਜਾਣ, ਤਾਂ ਇਸ ਮਨੁੱਖੀ ਜਨਮ ਨੂੰ ਸਾਰਥਕ ਕਰਕੇ ਭਾਗਾਂ ਵਾਲੇ ਬਣ ਜਾਣ, ਇਹੋ ਬੇਨਤੀ ਹੈ ਜੀ !
ਡਾ. ਨੀਰੁ ਭੈਣ ਅਮੀਨ |