________________
ਬੇਨਤੀ ਆਤਮਵਿਗਿਆਨੀ ਸ਼੍ਰੀ ਅੰਬਾਲਾਲ ਮੂਜੀ ਭਾਈ ਪਟੇਲ, ਜਿਹਨਾਂ ਨੂੰ ਲੋਕ ‘ਦਾਦਾ ਭਗਵਾਨ ਦੇ ਨਾਮ ਨਾਲ ਵੀ ਜਾਣਦੇ ਹਨ, ਉਹਨਾਂ ਦੇ ਸ੍ਰੀ ਮੁੱਖ ਤੋਂ ਅਧਿਆਤਮ ਅਤੇ ਵਿਹਾਰ ਗਿਆਨ ਸੰਬੰਧੀ ਜਿਹੜੀ ਬਾਣੀ ਨਿਕਲੀ, ਉਸਨੂੰ ਰਿਕਾਰਡ ਕਰਕੇ, ਸੰਕਲਨ ਅਤੇ ਸੰਪਾਦਨ ਕਰਕੇ ਕਿਤਾਬਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।ਦਾਦਾ ਸ੍ਰੀ ਨੇ ਜੋ ਕੁਝ ਕਿਹਾ, ਠੇਠ ਪੇਂਡੂ ਗੁਜਰਾਤੀ ਭਾਸ਼ਾ ਵਿੱਚ ਕਿਹਾ ਹੈ। ਇਸਨੂੰ ਪੰਜਾਬੀ ਭਾਸ਼ਾਈ ਲੋਕਾਂ ਤੱਕ ਪਹੁੰਚਾਉਣ ਦਾ ਇਹ ਅਲਪ ਬੁੱਧੀ ਅਨੁਸਾਰ, ਯਥਾਸ਼ਕਤੀ ਨਿਮਿਤ ਯਤਨ ਹੈ।
ਇਸ ਪੁਸਤਕ ਵਿੱਚ ਮਾਨਵ ਧਰਮ ਦੀ ਸਹੀ ਪਰਿਭਾਸ਼ਾ ਦਿੱਤੀ ਗਈ ਹੈ, ਨਾਲ ਹੀ ਚਾਰ ਗਤੀਆਂ ਅਤੇ ਉਸ ਤੋਂ ਵੀ ਅੱਗੇ ਮੋਕਸ਼ ਕਿਵੇਂ ਪਾ ਸਕਦੇ ਹਾਂ, ਉਸਦਾ ਸੁੰਦਰ ਵਰਨਣ ਪਰਮ ਪੂਜਨੀਕ ਦਾਦਾ ਸ੍ਰੀ ਨੇ ਕੀਤਾ ਹੈ | ਲੋਕ ਜਿਸਨੂੰ ਮਾਨਵ ਧਰਮ ਮੰਨਦੇ ਹਨ ਅਤੇ ਸੱਚਾ ਮਾਨਵ ਧਰਮ ਕੀ ਹੈ, ਇਹ ਗੱਲ ਅਸਲ ਰੂਪ ਵਿੱਚ ਸਮਝਾਈ ਗਈ ਹੈ |
‘ਗਿਆਨੀ ਪੁਰਖ ਦੇ ਜੋ ਬਚਨ ਹਨ, ਉਹ ਭਾਸ਼ਾ ਦੇ ਨਜ਼ਰੀਏ ਤੋਂ ਸਿੱਧੇ ਸਾਦੇ ਹਨ, ਪਰ ‘ਗਿਆਨੀ ਪੁਰਖ’ ਦਾ ਦਰਸ਼ਨ ਨਿਰਾਵਰਣ ਹੈ, ਇਸ ਲਈ ਉਹਨਾਂ ਦੇ ਹਰੇਕ ਵਚਨ ਅਰਥ ਭਰਪੂਰ, ਮੌਲਿਕ ਅਤੇ ਸਾਹਮਣੇ ਵਾਲੇ ਦੇ ਵਿਯੂਪੋਆਇੰਟ ਨੂੰ ਐਗਜੈਕਟ (ਅਸਲ) ਸਮਝ ਕੇ ਨਿਕਲੇ ਹਨ, ਇਸ ਲਈ ਸੁਣਨ ਵਾਲੇ ਦੇ ਦਰਸ਼ਨ ਨੂੰ ਸਪਸ਼ੱਟ ਕਰ ਦਿੰਦੇ ਹਨ ਅਤੇ ਹੋਰ ਉੱਚੀ ਲੈ ਜਾਂਦੇ ਹਨ |
ਗਿਆਨੀ ਦੀ ਬਾਣੀ ਨੂੰ ਪੰਜਾਬੀ ਬੋਲੀ ਵਿੱਚ ਅਸਲ ਰੂਪ ਵਿੱਚ ਅਨੁਵਾਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਪਰ ਦਾਦਾ ਸ੍ਰੀ ਦੇ ਤਮਗਿਆਨ ਦਾ ਠੀਕ ਭਾਵ, ਜਿਉਂ ਦਾ ਤਿਉਂ ਤੁਹਾਨੂੰ ਗੁਜਰਾਤੀ ਭਾਸ਼ਾ ਵਿੱਚ ਹੀ ਮਿਲੇਗਾ | ਜਿਸਨੂੰ ਗਿਆਨ ਦੀ ਡੂੰਗਾਈ ਵਿੱਚ ਜਾਣਾ ਹੋਵੇ, ਗਿਆਨ ਦਾ ਸਹੀ ਭਾਵ ਸਮਝਣਾ ਹੋਵੇ, ਉਹ ਇਸ ਲਈ ਗੁਜਰਾਤੀ ਭਾਸ਼ਾ ਸਿੱਖਣ, ਇਹ ਸਾਡੀ ਬੇਨਤੀ ਹੈ |
ਪ੍ਰਸਤੁਤ ਕਿਤਾਬ ਵਿੱਚ ਕਈ ਥਾਵਾਂ ਤੇ ਬਰੈਕਟ ਵਿੱਚ ਦਿਖਾਏ ਗਏ ਸ਼ਬਦ ਜਾਂ ਵਾਕ ਪਰਮ ਪੂਜਨੀਕ ਦਾਦਾ ਸ੍ਰੀ ਦੁਆਰਾ ਬੋਲੇ ਗਏ ਵਾਕਾਂ ਨੂੰ ਹੋਰ ਜਿਆਦਾ ਸਪਸ਼ੱਟ ਕਰਕੇ ਸਮਝਾਉਣ ਦੇ ਲਈ ਲਿਖੇ ਗਏ ਹਨ | ਜਦਕਿ ਕਈ ਥਾਵਾਂ ਤੇ ਅੰਗ੍ਰੇਜ਼ੀ ਸ਼ਬਦਾਂ ਦੇ ਪੰਜਾਬੀ ਅਰਥ ਦੇ ਰੂਪ ਵਿੱਚ ਰੱਖੇ ਗਏ ਹਨ | ਦਾਦਾ ਸ਼ੀ ਦੇ ਸ੍ਰੀ ਮੁੱਖ ਤੋਂ ਨਿਕਲੇ ਕੁਝ ਗੁਜਰਾਤੀ ਸ਼ਬਦ ਜਿਉਂ ਦੇ ਤਿਉਂ ਲਿਖੇ ਗਏ ਹਨ, ਕਿਉਂਕਿ ਉਹਨਾਂ ਸ਼ਬਦਾਂ ਦੇ ਲਈ ਪੰਜਾਬੀ ਵਿੱਚ ਕੋਈ ਸਮਾਨਾਰਥਕ ਸ਼ਬਦ ਨਹੀਂ ਹੈ, ਜੋ ਉਸਦਾ ਪੂਰਾ ਅਰਥ ਦੇ ਸਕੇ | ਹਾਲਾਂਕਿ ਉਹਨਾਂ ਸ਼ਬਦਾਂ ਦੇ ਸਮਾਨਾਰਥਕ ਸ਼ਬਦ ਅਰਥ ਦੇ ਰੂਪ ਵਿੱਚ ਦਿੱਤੇ ਗਏ ਹਨ |
ਅਨੁਵਾਦ ਸੰਬੰਧੀ ਖ਼ਾਮੀਆਂ ਦੇ ਲਈ ਤੁਹਾਡੇ ਤੋਂ ਖਿਮਾਂ ਦੇ ਜਾਚਕ ਹਾਂ |