________________
24 .
ਮਾਨਵ ਧਰਮ ਪ੍ਰਸ਼ਨ ਕਰਤਾ : ਇਹੋ ਜਿਹੇ ਕੌਣ ਹਨ ? ਦਾਦਾ ਸ੍ਰੀ : ਸਾਡੀ ਸਾਰੀ ਆਮ ਜਨਤਾ ਇਹੋ ਜਿਹੀ ਹੀ ਹੈ | ਉੱਥੇ ਜਾਓ ਅਤੇ ਉਹਨਾਂ ਨੂੰ ਪੁੱਛੋ ਕਿ ਭਰਾਵਾ, ਤੈਨੂੰ ਕੀ ਅੜਚਨ ਹੈ ? ਬਾਕੀ ਇਹਨਾਂ ਲੋਕਾਂ ਨੂੰ, ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਨਾ ਕਿ ਇਹਨਾਂ ਲਈ ਦਾਨ ਕਰਨਾ ਚਾਹੀਦਾ ਹੈ, ਉਹ ਲੋਕ ਤਾਂ ਦਾਰੂ ਪੀ ਕੇ ਮੌਜਾਂ ਲੁਟਦੇ ਹਨ | ਪਸ਼ਨ ਕਰਤਾ : ਉਹ ਠੀਕ ਹੈ ਪਰ ਤੁਸੀਂ ਜੋ ਕਿਹਾ ਕਿ ਆਮ ਲੋਕਾਂ ਨੂੰ ਲੋੜ ਹੈ, ਤਾਂ ਉੱਥੇ ਦੇਣਾ ਉਹ ਧਰਮ ਹੋਇਆ ਨਾ ? ਦਾਦਾ ਸ੍ਰੀ : ਹਾਂ, ਪਰ ਉਸ ਵਿੱਚ ਮਾਨਵ ਧਰਮ ਦਾ ਕੀ ਲੈਣਾ-ਦੇਣਾ ? ਮਾਨਵ ਧਰਮ ਦਾ ਅਰਥ ਕੀ ਹੈ, ਕਿ ਜਿਵੇਂ ਮੈਨੂੰ ਦੁੱਖ ਹੁੰਦਾ ਹੈ ਓਦਾਂ ਦੂਜਿਆਂ ਨੂੰ ਵੀ ਹੁੰਦਾ ਹੋਵੇਗਾ ਇਸ ਲਈ ਇਹੋ ਜਿਹਾ ਦੁੱਖ ਨਾ ਹੋਵੇ ਇਸ ਤਰਾਂ ਵਿਹਾਰ ਕਰਨਾ ਚਾਹੀਦਾ ਹੈ | ਪ੍ਰਸ਼ਨ ਕਰਤਾ : ਇੰਝ ਹੀ ਹੋਇਆ ਨਾ ? ਕਿਸੇ ਕੋਲ ਕੱਪੜੇ ਨਾ ਹੋਣ .... ਦਾਦਾ ਸ੍ਰੀ : ਨਹੀਂ ਉਹ ਤਾਂ ਦਿਆਲੂ ਦੇ ਲੱਛਣ ਹੋਏ | ਸਾਰੇ ਲੋਕ ਦਇਆ ਕਿਵੇਂ ਵਿਖਾ ਸਕਦੇ ਹਨ ? ਉਹ ਤਾਂ ਜਿਹੜਾ ਪੈਸੇ ਵਾਲਾ ਹੋਵੇ ਉਹੀ ਕਰ ਸਕਦਾ ਹੈ | ਪ੍ਰਸ਼ਨ ਕਰਤਾ : ਆਮ ਆਦਮੀ ਨੂੰ ਚੰਗੀ ਤਰ੍ਹਾਂ ਪ੍ਰਾਪਤ ਹੋਵੇ, ਜ਼ਰੂਰਤਾਂ ਪੂਰੀਆਂ ਹੋਣ, ਇਸ ਲਈ ਸਮਾਜਿਕ ਦਸ਼ਾ ਨੂੰ ਉੱਪਰ ਉਠਾਉਣ ਲਈ ਯਤਨ ਕਰਨਾ, ਉਹ ਠੀਕ ਹੈ ? ਸਮਾਜਿਕ ਦਸ਼ਾ ਉਠਾਉਣਾ ਭਾਵ ਅਸੀਂ ਸਰਕਾਰ ਉਤੇ ਜ਼ੋਰ ਪਾਈਏ ਕਿ ਤੁਸੀਂ ਏਦਾਂ ਕਰੋ, ਇਹਨਾਂ ਲੋਕਾਂ ਨੂੰ ਦਿਓ | ਇਹੋ ਜਿਹਾ ਕਰਨਾ ਮਾਨਵ ਧਰਮ ਵਿੱਚ ਆਉਂਦਾ ਹੈ ? ਦਾਦਾ ਸ੍ਰੀ : ਨਹੀਂ, ਉਹ ਸਾਰਾ ਗਲਤ ਈਗੋਇਜ਼ਮ (ਹੰਕਾਰ) ਹੈ, ਇਨ੍ਹਾਂ ਲੋਕਾਂ ਦਾ । | ਸਮਾਜ ਸੇਵਾ ਕਰਦੇ ਹਨ, ਉਹ ਤਾਂ ਲੋਕਾਂ ਦੀ ਸੇਵਾ ਕਰਦਾ ਹੈ, ਇੰਝ ਕਹਾਏ ਜਾਂ ਤਾਂ ਦਇਆ ਕਰਦਾ ਹੈ, ਹਮਦਰਦੀ ਦਿਖਾਉਂਦਾ ਹੈ ਏਦਾਂ ਕਹਾਏ | ਪਰ ਮਾਨਵ ਧਰਮ ਤਾਂ ਸਭ ਨੂੰ ਛੂੰਹਦਾ ਹੈ | ਮੇਰੀ ਘੜੀ ਗੁਆਚ ਜਾਏ ਤਾਂ ਮੈਂ ਸਮਝਾਂ ਕਿ ਕੋਈ ਮਾਨਵ ਧਰਮ ਵਾਲਾ ਹੋਵੇਗਾ ਤਾਂ ਵਾਪਸ ਆਵੇਗੀ | ਅਤੇ ਉਸ ਤਰ੍ਹਾਂ ਦੀ ਜੋ ਸਾਰੇ ਸੇਵਾ ਕਰਦੇ ਹੋਣ, ਉਹ ਕੁਸੇਵਾ ਕਰ ਰਹੇ ਹਨ | ਇੱਕ ਆਦਮੀ ਨੂੰ ਮੈਂ ਕਿਹਾ, “ਇਹ ਕੀ ਕਰ ਰਹੇ ਹੋ ? ਉਹਨਾਂ ਲੋਕਾਂ ਨੂੰ