________________
22
ਮਾਨਵ ਧਰਮ
ਹਰ ਇੱਕ ਦੀ ਵੱਖਰੀ-ਵੱਖਰੀ ਹੁੰਦੀ ਹੈ | ਮਾਨਵਤਾ ਦਾ ਕੋਈ ਇੱਕ ਹੀ ਮਾਪਦੰਡ ਨਹੀਂ ਹੈ | ‘ਜਿਸ ਨਾਲ ਮੈਨੂੰ ਦੁੱਖ ਹੁੰਦਾ ਹੈ, ਉਹੀ ਦੁੱਖ ਮੈਂ ਕਿਸੇ ਹੋਰ ਨੂੰ ਨਾ ਦੇਵਾਂ | ਕੋਈ ਮੈਨੂੰ ਇਹੋ ਜਿਹਾ ਦੁੱਖ ਦੇਵੇ ਤਾਂ ਕੀ ਹੋਵੇਗਾ ? ਇਸ ਲਈ ਉਹੋ ਜਿਹਾ ਦੁੱਖ ਮੈਂ ਕਿਸੇ ਨੂੰ ਨਾ ਦੇਵਾਂ |' ਉਹ ਖੁਦ ਦਾ ਜਿੰਨਾ ਡਿਵੈਲਪਮੈਂਟ ਹੋਵੇ, ਓਨਾ ਹੀ ਉਹ ਕਰਦਾ ਰਹਿੰਦਾ ਹੈ | ਸੁੱਖ ਮਿਲਦਾ ਹੈ, ਦੇ ਕੇ ਸੁੱਖ
ਪ੍ਰਸ਼ਨ ਕਰਤਾ : ਅਸੀਂ ਜਾਣਦੇ ਹਾਂ ਕਿ ਕਿਸੇ ਦਾ ਦਿਲ ਨਹੀਂ ਦੁੱਖੇ ਇੰਞ ਜਿਊਣਾ ਹੈ, ਉਹ ਸਾਰੇ ਮਾਨਵਤਾ ਦੇ ਧਰਮ ਜਾਣਦੇ ਹਨ |
ਦਾਦਾ ਸ੍ਰੀ : ਉਹ ਤਾਂ ਸਾਰੇ ਮਾਨਵਤਾ ਦੇ ਧਰਮ ਹਨ | ਮਾਨਵਧਰਮ ਦਾ ਅਰਥ ਕੀ ਹੈ ? ਅਸੀਂ ਸਾਹਮਣੇ ਵਾਲੇ ਨੂੰ ਸੁੱਖ ਦੇਈਏ ਤਾਂ ਸਾਨੂੰ ਸੁੱਖ ਮਿਲਦਾ ਰਹੇ | ਜੇ ਅਸੀਂ ਸੁੱਖ ਦੇਣ ਦਾ ਵਿਹਾਰ ਕਰੀਏ ਤਾਂ ਵਿਹਾਰ ਵਿੱਚ ਸਾਨੂੰ ਸੁੱਖ ਪ੍ਰਾਪਤ ਹੋਵੇਗਾ ਅਤੇ ਦੁੱਖ ਦੇਣ ਦਾ ਵਿਹਾਰ ਕਰੀਏ ਤਾਂ ਵਿਹਾਰ ਵਿੱਚ ਦੁੱਖ ਪ੍ਰਾਪਤ ਹੋਵੇਗਾ | ਇਸ ਲਈ ਜੇ ਸਾਨੂੰ ਸੁੱਖ ਚਾਹੀਦਾ ਹੈ ਤਾਂ ਵਿਹਾਰ ਵਿੱਚ ਸਭ ਨੂੰ ਸੁੱਖ ਦੇਵੋ ਅਤੇ ਦੁੱਖ ਚਾਹੀਦਾ ਤਾਂ ਦੁੱਖ ਦੇਵੋ | ਅਤੇ ਜੇ ਆਤਮਾ ਦਾ ਸੁਭਾਵਿਕ ਧਰਮ ਜਾਣ ਲਈਏ ਤਾਂ ਫਿਰ ਸਥਾਈ ਸੁੱਖ ਵਰਤੇਗਾ |
ਪ੍ਰਸ਼ਨ ਕਰਤਾ : ਸਭ ਨੂੰ ਸੁੱਖ ਪਹੁੰਚਾਉਣ ਦੀ ਸ਼ਕਤੀ ਪ੍ਰਾਪਤ ਹੋਵੇ, ਇਹੋ ਜਿਹੀ ਅਰਦਾਸ ਕਰਨੀ ਚਾਹੀਦੀ ਹੈ ?
ਦਾਦਾ ਸ੍ਰੀ : ਹਾਂ, ਇਹੋ ਜਿਹੀ ਅਰਦਾਸ ਕਰ ਸਕਦੇ ਹਾਂ !
ਜੀਵਨ ਵਿਹਾਰ ਵਿੱਚ ਅਸਲ ਮਾਨਵ ਧਰਮ
ਪ੍ਰਸ਼ਨ ਕਰਤਾ : ਹੁਣ ਜਿਸਨੂੰ ਮਨੁੱਖ ਦੀਆਂ ਬੁਨਿਆਦੀ ਲੋੜਾਂ ਕਹਿੰਦੇ ਹਨ, ਜਿਵੇਂ ਰੋਟੀ, ਪਾਈ, ਅਰਾਮ ਆਦਿ ਦਾ ਪ੍ਰਬੰਧ ਅਤੇ ਹਰੇਕ ਮਨੁੱਖ ਨੂੰ ਆਸਰਾ ਮਿਲੇ, ਇਸ ਦੇ ਲਈ ਯਤਨ ਕਰਨਾ ਮਾਨਵ ਧਰਮ ਕਹਾਉਂਦਾ ਹੈ ?
ਦਾਦਾ ਸ੍ਰੀ : ਮਾਨਵ ਧਰਮ ਤਾਂ ਵਸਤੂ ਹੀ ਵੱਖਰੀ ਹੈ | ਮਾਨਵ ਧਰਮ ਤਾਂ ਇਥੋਂ ਤੱਕ ਪਹੁੰਚਦਾ ਹੈ ਕਿ ਇਸ ਦੁਨੀਆ ਵਿੱਚ ਲੱਛਮੀ (ਪੈਸੇ) ਦਾ ਜਿਹੜਾ ਬਟਵਾਰਾ ਹੈ, ਉਹ