________________
21
ਮਾਨਵ ਧਰਮ
ਪਹਿਲਾਂ ਸੋਚਣਾ ਚਾਹੀਦਾ ਹੈ | ਹਰ ਇੱਕ ਦੇਸ਼ ਦੇ, ਹਰ ਇੱਕ ਮਨੁੱਖ ਦੇ ਮਾਨਵਤਾ ਦੇ ਗ੍ਰੇਡੇਸ਼ਨ ਭਿੰਨ- ਭਿੰਨ ਹੁੰਦੇ ਹਨ |
ਮਾਨਵਤਾ ਅਰਥਾਤ ‘ਖ਼ੁਦ ਨੂੰ ਜੋ ਪਸੰਦ ਹੈ ਓਦਾਂ ਦਾ ਹੀ ਦੂਜਿਆਂ ਨਾਲ ਵਿਹਾਰ ਕਰਨਾ | ਇਹ ਛੋਟੀ ਵਿਆਖਿਆ ਚੰਗੀ ਹੈ | ਪਰ ਹਰ ਇੱਕ ਦੇਸ਼ ਦੇ ਲੋਕਾਂ ਨੂੰ ਵੱਖ-ਵੱਖ ਤਰਾਂ ਦਾ ਚਾਹੀਦਾ ਹੈ |
ਖ਼ੁਦ ਨੂੰ ਜੋ ਅਨੁਕੂਲ ਨਾ ਆਵੇ, ਇਹੋ ਜਿਹਾ ਵਿਹਾਰ ਦੂਜਿਆਂ ਨਾਲ ਨਹੀਂ ਕਰਨਾ ਚਾਹੀਦਾ | ਖ਼ੁਦ ਨੂੰ ਅਨੁਕੂਲ ਹੈ ਓਦਾਂ ਦਾ ਹੀ ਵਿਹਾਰ ਦੂਜਿਆਂ ਨਾਲ ਕਰਨਾ ਚਾਹੀਦਾ ਹੈ | ਜੇ ਮੈਂ ਤੁਹਾਡੇ ਘਰ ਆਵਾਂ ਤਾਂ ਤੁਸੀਂ ‘ਆਓ ਬੈਠੋ’ ਕਹੋ ਅਤੇ ਮੈਨੂੰ ਚੰਗਾ ਲਗਦਾ ਹੋਵੇ, ਤਾਂ ਮੇਰੇ ਘਰ ਜਦ ਕੋਈ ਆਏ ਤਾਂ ਮੈਨੂੰ ਵੀ ਉਸਨੂੰ ‘ਆਓ, ਬੈਠੋ’ ਇਸ ਤਰ੍ਹਾਂ ਕਹਿਣਾ ਚਾਹੀਦਾ ਹੈ, ਇਹ ਮਾਨਵਤਾ ਕਹਾਉਂਦੀ ਹੈ | ਫਿਰ ਸਾਡੇ ਘਰ ਕੋਈ ਆਵੇ, ਤਦ ਅਸੀਂ ਇੰਝ ਬੋਲੀਏ ਨਾ ਅਤੇ ਉਹਨਾਂ ਤੋਂ ਇਹੋ ਜਿਹੀ ਉਮੀਦ ਕਰੀਏ, ਉਹ ਮਾਨਵਤਾ ਨਹੀਂ ਕਹਾਉਂਦੀ | ਅਸੀਂ ਕਿਸੇ ਦੇ ਘਰ ਮਹਿਮਾਨ ਹੋ ਕੇ ਜਾਈਏ ਅਤੇ ਉਹ ਚੰਗੀ ਤਰਾਂ ਭੋਜਨ ਕਰਾਉਣ ਇਹੋ ਜਿਹੀ ਉਮੀਦ ਕਰੀਏ, ਤਾਂ ਸਾਨੂੰ ਵੀ ਸੋਚਣਾ ਚਾਹੀਦਾ ਹੈ ਕਿ ਸਾਡੇ ਘਰ ਜੇ ਕੋਈ ਮਹਿਮਾਨ ਆਏ ਤਾਂ ਉਸ ਨੂੰ ਚੰਗੀ ਤਰ੍ਹਾਂ ਭੋਜਨ ਕਰਾਈਏ | ਜਿਵੇਂ ਚਾਹੀਦਾ ਹੈ ਉਸੇ ਤਰਾਂ ਕਰਨਾ ਉਹ ਮਾਨਵਤਾ ਹੈ |
ਖੁਦ ਨੂੰ ਸਾਹਮਣੇ ਵਾਲੇ ਦੀ ਥਾਂ ਤੇ ਰੱਖ ਕੇ ਸਾਰਾ ਵਿਹਾਰ ਕਰਨਾ, ਉਹ ਮਾਨਵਤਾ ਹੈ ! ਮਾਨਵਤਾ ਹਰ ਇੱਕ ਦੀ ਵੱਖ-ਵੱਖ ਹੁੰਦੀ ਹੈ, ਹਿੰਦੂਆਂ ਦੀ ਵੱਖਰੀ, ਮੁਸਲਮਾਨਾਂ ਦੀ ਵੱਖਰੀ, ਕ੍ਰਿਸ਼ਚਨ ਦੀ ਵੱਖਰੀ, ਸਾਰਿਆਂ ਦੀ ਵੱਖਰੀ-ਵੱਖਰੀ ਹੁੰਦੀ ਹੈ | ਜੈਨੀਆਂ ਦੀ ਮਾਨਵਤਾ ਵੀ ਵੱਖਰੀ ਹੁੰਦੀ ਹੈ |
ਜਿਵੇਂ ਖੁਦ ਨੂੰ ਅਪਮਾਨ ਚੰਗਾ ਨਹੀਂ ਲੱਗਦਾ ਹੈ ਅਤੇ ਲੋਕਾਂ ਦਾ ਅਪਮਾਨ ਕਰਨ ਵਿੱਚ ਸੂਰਬੀਰ ਹੁੰਦਾ ਹੈ, ਉਹ ਮਾਨਵਤਾ ਕਿਵੇਂ ਕਹਾਏ ? ਇਸ ਲਈ ਹਰ ਗੱਲ ਵਿੱਚ ਵਿਚਾਰ ਕਰਕੇ ਵਿਹਾਰ ਕਰੀਏ, ਉਹ ਮਾਨਵਤਾ ਕਹਾਉਂਦੀ ਹੈ |
ਸੰਖੇਪ ਵਿੱਚ, ਮਾਨਵਤਾ ਦੀ ਹਰ ਇੱਕ ਦੀ ਆਪੋ-ਅਪਣੀ ਰੀਤ ਹੁੰਦੀ ਹੈ | ‘ਮੈਂ ਕਿਸੇ ਨੂੰ ਦੁੱਖ ਨਾ ਦੇਵਾਂ,' ਇਹ ਮਾਨਵਤਾ ਦੀ ਬਾਊਂਡਰੀ (ਸੀਮਾ) ਹੈ ਅਤੇ ਉਹ ਬਾਊਂਡਰੀ