________________
16
ਮਾਨਵ ਧਰਮ ਵੀ ਸਾਹਮਣੇ ਵਾਲੇ ਨੂੰ ਭਾਰੀ ਨੁਕਸਾਨ ਕਰਦਾ ਹੈ, ਉਹ ਨਰਕ ਗਤੀ ਵਿੱਚ ਜਾਂਦਾ ਹੈ | ਜੋ ਲੋਕ ਬਿਨਾਂ ਹੱਕ ਦਾ ਭੋਗਦੇ ਹਨ, ਉਹ ਤਾਂ ਆਪਣੇ ਫਾਇਦੇ ਲਈ ਭੋਗਦੇ ਹਨ, ਇਸ ਲਈ ਜਾਨਵਰ ਜੂਨੀ ਵਿੱਚ ਜਾਂਦੇ ਹਨ | ਪਰ ਜੋ ਬਿਨਾਂ ਕਿਸੇ ਕਾਰਨ ਲੋਕਾਂ ਦੇ ਘਰ ਜਲਾ ਦਿੰਦੇ ਹਨ, ਇਹੋ ਜਿਹੇ ਹੋਰ ਕੰਮ ਕਰਦੇ ਹਨ, ਦੰਗੇ-ਫ਼ਸਾਦ ਕਰਦੇ ਹਨ, ਉਹ ਸਾਰੇ ਨਰਕ ਦੇ ਅਧਿਕਾਰੀ ਹਨ | ਜੋ ਹੋਰ ਜੀਵਾਂ ਦੀ ਜਾਨ ਲੈਣ ਜਾਂ ਤਲਾਬ ਵਿੱਚ ਜ਼ਹਿਰ ਮਿਲਾਉਣ, ਜਾਂ ਖੂਹ ਵਿੱਚ ਇਹੋ ਜਿਹਾ ਕੁਝ ਪਾ ਦੇਣ, ਉਹ ਸਾਰੇ ਨਰਕ ਦੇ ਅਧਿਕਾਰੀ ਹਨ | ਸਾਰੀ ਜ਼ਿੰਮੇਵਾਰੀ ਆਪਣੀ ਖੁਦ ਦੀ ਹੈ । ਇੱਕ ਵਾਲ ਜਿੰਨੀ ਜ਼ਿੰਮੇਵਾਰੀ ਵੀ ਸੰਸਾਰ ਵਿੱਚ ਖੁਦ ਦੀ ਹੀ ਹੈ ।
ਕੁਦਰਤ ਦੇ ਘਰ ਜਰਾ ਜਿੰਨਾ ਵੀ ਅਨਿਆਂ ਨਹੀਂ ਹੈ । ਇੱਥੇ ਮਨੁੱਖਾਂ ਵਿੱਚ ਸ਼ਾਇਦ ਅਨਿਆਂ ਹੋਵੇ, ਪਰ ਕੁਦਰਤ ਦੇ ਘਰ ਤਾਂ ਬਿਲਕੁਲ ਨਿਆਂ ਸੰਗਤ ਹੈ | ਕਦੇ ਵੀ ਅਨਿਆਂ ਹੋਇਆ ਹੀ ਨਹੀਂ ਹੈ | ਸਭ ਨਿਆਂ ਵਿੱਚ ਹੀ ਰਹਿੰਦਾ ਹੈ ਅਤੇ ਜੋ ਹੋ ਰਿਹਾ ਹੈ ਉਹ ਵੀ ਨਿਆਂ ਹੀ ਹੋ ਰਿਹਾ ਹੈ, ਇੰਝ ਜੇ ਸਮਝ ਵਿੱਚ ਆ ਜਾਏ ਤਾਂ ਉਹ “ਗਿਆਨ ਕਹਾਉਂਦਾ ਹੈ । ਜੋ ਹੋ ਰਿਹਾ ਹੈ ‘ਉਹ ਗਲਤ ਹੋਇਆ, ਇਹ ਗਲਤ ਹੋਇਆ, ਇਹ ਸਹੀ ਹੋਇਆ। ਇਸ ਤਰ੍ਹਾਂ ਕਹਿੰਦੇ ਹਨ ਉਹ “ਅਗਿਆਨ ਕਹਾਉਂਦਾ ਹੈ | ਜੋ ਹੋ ਰਿਹਾ ਹੈ ਉਹ ਕਰੈਕਟ (ਸਹੀ) ਹੀ ਹੈ ।
ਅੰਡਰਹੈਂਡ ਦੇ ਨਾਲ ਮਾਨਵ ਧਰਮ ਜੇ ਕੋਈ ਸਾਡੇ ਉੱਤੇ ਗੁੱਸਾ ਕਰੇ ਉਹ ਸਾਡੇ ਤੋਂ ਸਹਿਨ ਨਹੀਂ ਹੁੰਦਾ ਪਰ ਖੁਦ ਅਸੀਂ ਸਾਰਾ ਦਿਨ ਦੂਜਿਆਂ ਉੱਤੇ ਗੁੱਸਾ ਕਰਦੇ ਰਹਿੰਦੇ ਹਾਂ । ਉਏ ! ਇਹ ਕਿਹੋ ਜਿਹੀ ਅਕਲ ? ਇਹ ਮਾਨਵ ਧਰਮ ਨਹੀਂ ਕਹਾਉਂਦਾ | ਖੁਦ ਉੱਤੇ ਜੇ ਕੋਈ ਜ਼ਰਾ ਜਿੰਨਾ ਵੀ ਗੁੱਸਾ ਕਰੇ ਤਾਂ ਸਹਿਨ ਨਹੀਂ ਕਰ ਸਕਦਾ ਅਤੇ ਉਹੀ ਮਨੁੱਖ ਸਾਰਾ ਦਿਨ ਦੂਜਿਆਂ ਉੱਤੇ ਗੁੱਸਾ ਕਰਦਾ ਰਹਿੰਦਾ ਹੈ, ਕਿਉਂਕਿ ਉਹ ਦੱਬੇ ਹੋਏ ਹਨ ਇਸ ਲਈ ਨਾ ? ਦੱਬੇ ਹੋਇਆਂ ਨੂੰ ਮਾਰਨਾ ਤਾਂ ਬਹੁਤ ਵੱਡਾ ਅਪਰਾਧ ਕਹਾਉਂਦਾ ਹੈ | ਮਾਰਨਾ ਹੋਵੇ ਤਾਂ ਉੱਪਰੀ (ਸਾਡੇ ਉੱਤੇ ਜੋ ਹੈ) ਨੂੰ ਮਾਰ ! ਰੱਬ ਨੂੰ ਜਾਂ ਉੱਪਰੀ ਨੂੰ, ਕਿਉਂਕਿ ਉਹ ਸਾਡੇ ਉੱਪਰੀ ਹਨ, ਸ਼ਕਤੀਸ਼ਾਲੀ ਹਨ | ਇਹ ਜੋ ਅੰਡਰਹੈੱਡ ਕਮਜ਼ੋਰ ਹਨ, ਇਸ ਲਈ ਜਿੰਦਗੀ ਭਰ ਉਸਨੂੰ ਝਿੜਕਦਾ ਰਹਿੰਦਾ ਹੈ | ਮੈਂ