________________
15
ਮਾਨਵ ਧਰਮ ਗਤੀ ਅਤੇ ਪੂਰਾ ਡੈਬਿਟ ਉਹ ਨਰਕ ਗਤੀ | ਇਹ ਚਾਰ ਗਤੀਆਂ ਅਤੇ ਪੰਜਵੀ ਹੈ ਮੋਕਸ਼ ਗਤੀ | ਇਹ ਚਾਰੋਂ ਗਤੀਆਂ ਮਨੁੱਖ ਪ੍ਰਾਪਤ ਕਰ ਸਕਦੇ ਹਨ ਅਤੇ ਪੰਜਵੀ ਗਤੀ ਤਾਂ ਹਿੰਦੋਸਤਾਨ ਦੇ ਮਨੁੱਖ ਹੀ ਪ੍ਰਾਪਤ ਕਰ ਸਕਦੇ ਹਨ | ‘ਸਪੈਸ਼ਲ ਫਾਰ ਇੰਡੀਆ ॥ (ਹਿੰਦੋਸਤਾਨ ਦੇ ਲਈ ਖ਼ਾਸ) ਹੋਰਾਂ ਦੇ ਲਈ ਉਹ ਨਹੀਂ ਹੈ |
ਹੁਣ ਜੇ ਉਸਨੂੰ ਮਨੁੱਖ ਹੋਣਾ ਹੋਵੇ ਤਾਂ ਉਸਨੂੰ ਬਜ਼ੁਰਗਾਂ ਦੀ, ਮਾਂ-ਪਿਓ ਦੀ ਸੇਵਾ ਕਰਨੀ ਚਾਹੀਦੀ ਹੈ, ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ, ਲੋਕਾਂ ਦੇ ਪ੍ਰਤੀ ਓਬਲਾਈਜ਼ਿੰਗ ਨੇਚਰ (ਪਰ-ਉਪਕਾਰੀ ਸੁਭਾਅ) ਰੱਖਣਾ ਚਾਹੀਦਾ ਹੈ | ਵਿਹਾਰ ਇਹੋ ਜਿਹਾ ਰੱਖਣਾ ਚਾਹੀਦਾ ਕਿ ਦਸ ਲਵੋ ਅਤੇ ਦਸ ਦਿਉ, ਇਸ ਤਰ੍ਹਾਂ ਵਿਹਾਰ ਸ਼ੁੱਧ ਰੱਖੀਏ ਤਾਂ ਸਾਹਮਣੇ ਵਾਲੇ ਦੇ ਨਾਲ ਕੁਝ ਲੈਣ-ਦੇਣ ਨਹੀਂ ਰਹਿੰਦਾ | ਇਸ ਤਰ੍ਹਾਂ ਵਿਹਾਰ ਕਰੋ, ਸੰਪੂਰਨ ਸੁੱਧ ਵਿਹਾਰ | ਮਾਨਵਤਾ ਵਿੱਚ ਤਾਂ, ਕਿਸੇ ਨੂੰ ਮਾਰਦੇ ਸਮੇਂ ਜਾਂ ਕਿਸੇ ਨੂੰ ਮਾਰਨ ਤੋਂ ਪਹਿਲਾਂ ਖਿਆਲ ਆਉਂਦਾ ਹੈ | ਮਾਨਵਤਾ ਹੋਵੇ ਤਾਂ ਖਿਆਲ ਆਉਣਾ ਹੀ ਚਾਹੀਦਾ ਹੈ ਕਿ ਜੇ ਮੈਨੂੰ ਮਾਰੇ ਤਾਂ ਕੀ ਹੋਵੇ ? ਇਹ ਖਿਆਲ ਪਹਿਲਾਂ ਆਉਣਾ ਚਾਹੀਦਾ ਹੈ ਤਾਂ ਮਾਨਵ ਧਰਮ ਰਹਿ ਸਕੇਗਾ, ਨਹੀਂ ਤਾਂ ਨਹੀਂ ਰਹੇਗਾ । ਇਸ ਵਿੱਚ ਰਹਿ ਕੇ ਸਾਰਾ ਵਿਹਾਰ ਕੀਤਾ ਜਾਵੇ ਤਾਂ ਫਿਰ ਤੋਂ ਮਨੁੱਖਤਾ ਮਿਲੇਗੀ, ਨਹੀਂ ਤਾਂ ਮਨੁੱਖਤਾ ਫਿਰ ਤੋਂ ਪ੍ਰਾਪਤ ਹੋਣਾ ਵੀ ਮੁਸ਼ਕਲ ਹੈ |
| ਜਿਸਨੂੰ ਇਸਦਾ ਪਤਾ ਨਹੀਂ ਹੈ ਕਿ ਇਸਦਾ ਨਤੀਜਾ ਕੀ ਹੋਵੇਗਾ, ਤਾਂ ਉਹ ਮਨੁੱਖ ਹੀ ਨਹੀਂ ਕਹਾਉਂਦਾ | ਖੁੱਲੀਆਂ ਅੱਖਾਂ ਨਾਲ ਸੁੱਤੇ ਹੋਏ ਉਹ ਅਜਾਗ੍ਰਿਤੀ, ਉਹ ਮਨੁੱਖ ਕਹਾਉਂਦਾ ਹੀ ਨਹੀਂ | ਸਾਰਾ ਦਿਨ ਬਿਨਾਂ ਹੱਕ ਦਾ ਭੋਗਣ ਦਾ ਹੀ ਸੋਚਦੇ ਰਹਿਣ, ਮਿਲਾਵਟ ਕਰਨ, ਉਹ ਸਾਰੇ ਜਾਨਵਰ ਗਤੀ ਵਿੱਚ ਜਾਂਦੇ ਹਨ | ਇੱਥੋਂ ਤੋਂ, ਮਨੁੱਖ ਤੋਂ ਸਿੱਧਾ ਜਾਨਵਰ ਗਤੀ ਵਿੱਚ ਜਾ ਕੇ ਫਿਰ ਉੱਥੇ ਭੁਗਤਦਾ ਹੈ |
ਆਪਣਾ ਸੁੱਖ ਦੂਜਿਆਂ ਨੂੰ ਦੇ ਦਿਓ, ਆਪਣੇ ਹੱਕ ਦਾ ਸੁੱਖ ਵੀ ਹੋਰਾਂ ਨੂੰ ਦੇ ਦੇਈਏ ਤਾਂ ਉਹ ਸੁਪਰ ਹਿਊਮਨ ਕਹਾਉਂਦਾ ਹੈ ਅਤੇ ਇਸ ਲਈ ਦੇਵ ਗਤੀ ਵਿੱਚ ਜਾਂਦਾ ਹੈ | ਖ਼ੁਦ ਨੂੰ ਜੋ ਸੁੱਖ ਭੋਗਣਾ ਹੈ, ਖੁਦ ਦੇ ਲਈ ਜੋ ਬਣਾਇਆ ਹੋਇਆ ਹੈ, ਉਸਦੀ ਖ਼ੁਦ ਨੂੰ ਜ਼ਰੂਰਤ ਹੈ ਫਿਰ ਵੀ ਦੂਜਿਆਂ ਨੂੰ ਦੇ ਦਿੰਦਾ ਹੈ, ਉਹ ਸੁਪਰ ਹਿਊਮਨ ਹੈ | ਇਸ ਲਈ ਦੇਵ ਗਤੀ ਪ੍ਰਾਪਤ ਕਰਦਾ ਹੈ | ਅਤੇ ਜੋ ਅਨਰਥ ਨੁਕਸਾਨ ਕਰਦਾ ਹੈ, ਖ਼ੁਦ ਨੂੰ ਕੋਈ ਫਾਇਦਾ ਨਾ ਹੋਵੇ ਫਿਰ