________________
14
ਮਾਨਵ ਧਰਮ ਜਾਂਦੇ ਹਨ ਤਾਂ ਫਿਰ ਉਸੇ ਤਰਾਂ ਲੈ ਜਾਂਦੇ ਹਨ | ਇਸ ਨਾਲ ਉਸ ਦੀ ਸਮਝ ਵਿੱਚ ਆ ਜਾਂਦਾ ਹੈ ਅਤੇ ਫਿਰ ਉਹ ਉਸਨੂੰ ਨਹੀਂ ਛੂਹਦਾ | ਗਿਆਨ ਸਮਝਿਆ ਹੋਇਆ ਹੋਣਾ ਚਾਹੀਦਾ ਹੈ |
ਇੱਕ ਵਾਰੀ ਦੱਸ ਦਿੱਤਾ, “ਇਹ ਜ਼ਹਿਰ ਹੈ !' ਫਿਰ ਉਹ ਗਿਆਨ ਤੁਹਾਨੂੰ ਹਾਜ਼ਰ ਹੀ ਰਹਿਣਾ ਚਾਹੀਦਾ ਹੈ ਅਤੇ ਜੋ ਗਿਆਨ ਹਾਜ਼ਰ ਨਾ ਰਹਿੰਦਾ ਹੋਵੇ, ਉਹ ਗਿਆਨ ਹੀ ਨਹੀਂ, ਉਹ ਅਗਿਆਨ ਹੀ ਹੈ | ਇੱਥੋਂ ਤੋਂ ਅਹਿਮਦਾਬਾਦ ਜਾਣ ਦਾ ਗਿਆਨ, ਤੁਹਾਨੂੰ ਨਕਸ਼ਾ ਆਦਿ ਦੇ ਦਿੱਤਾ ਅਤੇ ਫਿਰ ਉਸ ਦੇ ਅਨੁਸਾਰ ਜੇ ਅਹਿਮਦਾਬਾਦ ਨਾ ਆਏ ਤਾਂ ਉਹ ਨਕਸ਼ਾ ਹੀ ਗਲਤ ਹੈ, ਇਗਜ਼ੈਕਟ ਆਉਣਾ ਹੀ ਚਾਹੀਦਾ ਹੈ |
| ਚਾਰ ਗਤੀਆਂ ਵਿੱਚ ਭਟਕਣ ਦੇ ਕਾਰਣ... ਪ੍ਰਸ਼ਨ ਕਰਤਾ : ਮਨੁੱਖ ਦੇ ਫ਼ਰਜ਼ ਦੇ ਬਾਰੇ ਵਿੱਚ ਤੁਸੀਂ ਕੁਝ ਦੱਸੋ | ਦਾਦਾ ਸ੍ਰੀ : ਮਨੁੱਖ ਦੇ ਫ਼ਰਜ਼ ਵਿੱਚ, ਜਿਸਨੂੰ ਫਿਰ ਤੋਂ ਮਨੁੱਖ ਹੀ ਹੋਣਾ ਹੋਵੇ ਤਾਂ ਉਸਦੀ ਲਿਮਿਟ (ਸੀਮਾ) ਦੱਸਾਂ | ਉੱਪਰ ਨਹੀਂ ਚੜ੍ਹਣਾ ਹੋਵੇ ਜਾਂ ਥੱਲੇ ਨਾ ਉਤਰਣਾ ਹੋਵੇ, ਉੱਪਰ ਦੇਵ ਗਤੀ ਹੈ ਅਤੇ ਥੱਲੇ ਜਾਨਵਰ ਗਤੀ ਹੈ ਅਤੇ ਉਸ ਤੋਂ ਵੀ ਥੱਲੇ ਨਰਕ ਗਤੀ ਹੈ | ਇਹੋ ਜਿਹੀਆਂ ਗਤੀਆਂ ਹਨ | ਤੁਸੀਂ ਮਨੁੱਖ ਦੇ ਬਾਰੇ ਵਿੱਚ ਪੁੱਛ ਰਹੇ ਹੋ ? ਪ੍ਰਸ਼ਨ ਕਰਤਾ : ਸ਼ਰੀਰ ਹੈ ਓਦੋਂ ਤੱਕ ਤਾਂ ਮਨੁੱਖ ਵਰਗੇ ਹੀ ਫ਼ਰਜ਼ ਪਾਲਣ ਕਰਨੇ ਹੋਣਗੇ ਨਾ ? ਦਾਦਾ ਸ੍ਰੀ : ਮਨੁੱਖ ਦੇ ਫ਼ਰਜ਼ ਪਾਲਣ ਕਰਨੇ ਹਨ, ਇਸ ਲਈ ਤਾਂ ਮਨੁੱਖ ਹੋਏ | ਉਸ ਵਿੱਚੋਂ ਅਸੀਂ ਪਾਸ ਹੋਏ ਹਾਂ, ਤਾਂ ਹੁਣ ਕਿਸ ਵਿੱਚੋਂ ਪਾਸ ਹੋਣਾ ਹੈ ? ਸੰਸਾਰ ਦੋ ਤਰ੍ਹਾਂ ਨਾਲ ਹੈ | ਇੱਕ, ਮਨੁੱਖ ਜਨਮ ਵਿੱਚ ਆਉਣ ਤੋਂ ਬਾਅਦ ਕ੍ਰੈਡਿਟ ਜਮਾ ਕਰਦੇ ਹਾਂ, ਤਾਂ ਉੱਚੀ ਗਤੀ ਵਿੱਚ ਜਾਂਦੇ ਹਾਂ । ਡੈਬਿਟ ਜਮਾ ਕਰਦੇ ਹਾਂ, ਤਾਂ ਨੀਵੇਂ ਜਾਂਦੇ ਹਾਂ ਅਤੇ ਜੇ ਕੈਡਿਟ-ਡੈਬਿਟ ਦੋਵੇਂ ਵਪਾਰ ਬੰਦ ਕਰ ਦੇਣ ਤਾਂ ਮੁਕਤੀ ਹੋ ਜਾਏ | ਇਹ ਪੰਜੇ ਥਾਵਾਂ ਖੁਲੀਆਂ ਹਨ | ਚਾਰ ਗਤੀਆਂ ਹਨ | ਬਹੁਤ ਕ੍ਰੈਡਿਟ ਹੋਵੇ ਤਾਂ ਦੇਵ ਗਤੀ ਮਿਲਦੀ ਹੈ । ਕ੍ਰੈਡਿਟ ਵੱਧ ਅਤੇ ਡੈਬਿਟ ਘੱਟ ਹੋਵੇ ਤਾਂ ਮਨੁੱਖ ਗਤੀ ਮਿਲਦੀ ਹੈ | ਡੈਬਿਟ ਵੱਧ ਅਤੇ ਕ੍ਰੈਡਿਟ ਘੱਟ ਹੋਵੇ ਤਾਂ ਜਾਨਵਰ