________________
19
ਮਾਨਵ ਧਰਮ ਉਸਦੀ ਮਾਨਵਤਾ ਕਿਹੋ ਜਿਹੀ ਕਹੋਗੇ ? “ਖੜੇ ਰਹੋ |' ਅਸੀਂ ਸਮਝ ਜਾਈਏ ਕਿ ਇਹੀ ਉਸਦੀ ਮਾਨਵਤਾ ਹੈ । ਉਸਦੀ ਮਾਨਵਤਾ ਅਸੀਂ ਦੇਖ ਲਈ ਨਾ ? ਉਹ ਕਹੇ, ‘ਦੇ ਦਿਓ | ਤਦ ਅਸੀਂ ਕਹੀਏ, “ਇਹ ਲੈ ਭਰਾਵਾ, ਜਲਦੀ ਨਾਲ |' ਸਾਨੂੰ ਤੂੰ ਮਿਲਿਆ, ਉਹੀ ਤੇਰਾ ਪੁੰਨ ਹੈ ਨਾ !
ਮੁੰਬਈ ਵਿੱਚ ਇੱਕ ਘਬਰਾਹਟ ਵਾਲਾ ਆਦਮੀ, ਘਬਰਾਹਟ ਨਾਲ, ਉਹ ਮੈਨੂੰ ਕਹਿਣ ਲੱਗਾ, “ਹੁਣ ਤਾਂ ਟੈਕਸੀ ਵਿੱਚ ਨਹੀਂ ਘੁੰਮ ਸਕਦੇ |' ਮੈਂ ਪੁੱਛਿਆ, “ਕੀ ਹੋਇਆ ਭਰਾਵਾ ? ਇੰਨੀਆਂ ਸਾਰੀਆਂ ਟੈਕਸੀਆਂ ਹਨ ਅਤੇ ਨਹੀਂ ਘੁੰਮ ਸਕਦੇ, ਇਹੋ ਜਿਹਾ ਕੀ ਹੋਇਆ ? ਕੀ ਕੋਈ ਨਵਾਂ ਸਰਕਾਰੀ ਕਾਨੂੰਨ ਆਇਆ ਹੈ ? ਤਦ ਉਹ ਬੋਲਿਆ, “ਨਹੀਂ, ਟੈਕਸੀ ਵਾਲੇ ਲੁੱਟ ਲੈਂਦੇ ਹਨ | ਟੈਕਸੀ ਵਿੱਚ ਮਾਰ ਕੁੱਟ ਕੇ ਲੁੱਟ ਲੈਂਦੇ ਹਨ | “ਓਏ, ਇਹੋ ਜਿਹੀ ਨਾਸਮਝੀ ਦੀਆਂ ਗੱਲਾਂ ਤੁਸੀਂ ਕਦੋਂ ਤੱਕ ਕਰਦੇ ਰਹੋਗੇ ?” ਲੁੱਟਣਾ ਨਿਯਮ ਦੇ ਅਨੁਸਾਰ ਹੈ ਜਾਂ ਨਿਯਮ ਦੇ ਬਾਹਰ ਹੈ ? ਰੋਜ਼ਾਨਾ ਚਾਰ ਲੋਕ ਲੁੱਟ ਲਏ ਜਾਂਦੇ ਹੋਣ, ਹੁਣ ਉਹ ਇਨਾਮ ਤੁਹਾਨੂੰ ਲੱਗੇਗਾ, ਇਸਦਾ ਵਿਸ਼ਵਾਸ ਤੁਹਾਨੂੰ ਕਿਵੇਂ ਹੋ ਗਿਆ ? ਉਹ ਇਨਾਮ ਤਾਂ ਕਿਸੇ ਹਿਸਾਬ ਵਾਲੇ ਨੂੰ ਕਿਸੇ ਦਿਨ ਲੱਗਦਾ ਹੈ, ਕੀ ਹਰ ਰੋਜ਼ ਇਨਾਮ ਲੱਗਦਾ ਹੋਵੇਗਾ ? | ਇਹ ਕ੍ਰਿਸ਼ਚਨ ਵੀ ਪੁਨਰ ਜਨਮ ਨਹੀਂ ਸਮਝਦੇ ਹਨ | ਚਾਹੇ ਕਿੰਨਾ ਵੀ ਤੁਸੀਂ ਉਹਨਾਂ ਨੂੰ ਕਹੋ ਕਿ ਤੁਸੀਂ ਪੁਨਰ ਜਨਮ ਨੂੰ ਕਿਉਂ ਨਹੀਂ ਸਮਝਦੇ ? ਫਿਰ ਵੀ ਉਹ ਨਹੀਂ ਮੰਨਦੇ ? ਪਰ ਅਸੀਂ (ਉਹ ਗਲਤ ਹਨ) ਇੰਝ ਬੋਲ ਹੀ ਨਹੀਂ ਸਕਦੇ, ਕਿਉਂਕਿ ਇਹ ਮਾਨਵਤਾ ਦੇ ਵਿਰੁੱਧ ਹੈ | ਕੁਝ ਵੀ ਬੋਲਣ ਨਾਲ ਜੇ ਸਾਹਮਣੇ ਵਾਲੇ ਨੂੰ ਜ਼ਰਾ ਜਿੰਨਾ ਵੀ ਦੁੱਖ ਹੋਇਆ, ਉਹ ਮਾਨਵ ਧਰਮ ਦੇ ਵਿਰੁੱਧ ਹੈ । ਤੁਹਾਨੂੰ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ |
ਇਸ ਤਰ੍ਹਾਂ ਖੁੰਝ ਗਏ ਮਾਨਵ ਧਰਮ ਮਾਨਵ ਧਰਮ ਮੁੱਖ ਵਸਤੂ ਹੈ | ਮਾਨਵ ਧਰਮ ਇੱਕ ਸਮਾਨ ਨਹੀਂ ਹੁੰਦੇ, ਕਿਉਂਕਿ (ਮਾਨਵ ਧਰਮ ਜਿਸਨੂੰ ‘ਕਰਨੀ' ਕਿਹਾ ਜਾਂਦਾ ਹੈ, ਅਤੇ ਇਸ ਕਾਰਣ ਕਰਕੇ,) ਇੱਕ ਯੂਰੋਪਿਅਨ ਤੁਹਾਡੇ ਪ੍ਰਤੀ ਮਾਨਵ ਧਰਮ ਨਿਭਾਵੇ ਅਤੇ ਤੁਸੀਂ ਉਸ ਦੇ ਨਾਲ ਮਾਨਵ ਧਰਮ ਨਿਭਾਓ ਤਾਂ ਦੋਹਾਂ ਵਿੱਚ ਬਹੁਤ ਅੰਤਰ ਹੋਵੇਗਾ | ਕਿਉਂਕਿ ਇਸ ਦੇ ਪਿੱਛੇ ਉਸਦੀ ਭਾਵਨਾ ਕੀ