________________
ਮਾਨਵ ਧਰਮ ਚੰਗਾ ਲੱਗੇ ਉਹੀ ਦੂਜਿਆਂ ਨਾਲ ਕਰਨਾ, ਉਸਦਾ ਨਾਮ ਮਾਨਵ ਧਰਮ | ਇਸ ਤਰ੍ਹਾਂ ਧਿਆਨ ਵਿੱਚ ਰਹਿੰਦਾ ਹੈ ਜਾਂ ਨਹੀਂ ? ਕਿਸੇ ਨੂੰ ਪਰੇਸ਼ਾਨ ਕਰਦੇ ਹੋ ? ਨਹੀਂ, ਫਿਰ ਤਾਂ ਚੰਗਾ ਹੈ |
“ਮੇਰੇ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ, ਇਸ ਤਰ੍ਹਾਂ ਰਹੇ ਤਾਂ ਕੰਮ ਹੀ ਬਣ ਗਿਆ !
| ਰਾਹ ਵਿੱਚ ਰੁਪਏ ਮਿਲਣ ਫੇਰ ....
ਕਿਸੇ ਦੇ ਪੰਦਰਾਂ ਹਜ਼ਾਰ ਰੁਪਏ, ਸੌ-ਸੌ ਰੁਪਏ ਦੇ ਨੋਟਾਂ ਦਾ ਇੱਕ ਬੰਡਲ ਸਾਨੂੰ ਰਾਹ ਵਿੱਚ ਮਿਲੇ, ਤਾਂ ਸਾਡੇ ਮਨ ਵਿੱਚ ਇਹ ਵਿਚਾਰ ਆਉਣਾ ਚਾਹੀਦਾ ਕਿ “ਜੇ ਮੇਰੇ ਐਨੇ ਰੁਪਏ ਗੁੰਮ ਹੋ ਜਾਣ ਤਾਂ ਮੈਨੂੰ ਕਿੰਨਾ ਦੁੱਖ ਹੋਵੇਗਾ, ਤਾਂ ਫਿਰ ਜਿਸਦੇ ਇਹ ਰੂਪਏ ਹਨ ਉਸਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ ?' ਇਸ ਲਈ ਸਾਨੂੰ ਅਖਬਾਰ ਵਿੱਚ ਇਸ਼ਤਿਹਾਰ ਦੇਣਾ ਚਾਹੀਦਾ ਹੈ, ਕਿ ਇਸ ਇਸ਼ਤਿਹਾਰ ਦਾ ਖ਼ਰਚਾ ਦੇ ਕੇ, ਸਬੂਤ ਦੇ ਕੇ ਆਪਣਾ ਬੰਡਲ ਲੈ ਜਾਓ | ਬਸ, ਇਸੇ ਤਰ੍ਹਾਂ ਮਾਨਵਤਾ ਸਮਝਈ ਹੈ | ਕਿਉਂਕਿ ਜਿਵੇਂ ਸਾਨੂੰ ਦੁੱਖ ਹੁੰਦਾ ਹੈ ਓਦਾਂ ਸਾਹਮਣੇ ਵਾਲੇ ਨੂੰ ਵੀ ਦੁੱਖ ਹੁੰਦਾ ਹੋਵੇਗਾ ਐਸਾ ਤਾਂ ਅਸੀਂ ਸਮਝ ਸਕਦੇ ਹਾਂ ਨਾ ? ਹਰੇਕ ਗੱਲ ਵਿੱਚ ਇੰਝ ਹੀ ਤੁਹਾਨੂੰ ਇਸੇ ਤਰਾਂ ਦੇ ਵਿਚਾਰ ਆਉਣੇ ਚਾਹੀਦੇ ਹਨ | ਪਰ ਅਜਕੱਲ ਤਾਂ ਇਹ ਮਾਨਵਤਾ ਭੁੱਲ ਹੀ ਗਈ ਹੈ, ਗੁਆਚ ਗਈ ਹੈ ! ਇਸੇ ਦੇ ਦੁੱਖ ਹਨ ਸਾਰੇ ! ਲੋਕ ਤਾਂ ਸਿਰਫ਼ ਆਪਣੇ ਸਵਾਰਥ ਵਿੱਚ ਹੀ ਪਏ ਹਨ । ਉਹ ਮਾਨਵਤਾ ਨਹੀਂ ਕਹਾਉਂਦੀ ਹੈ |
| ਹੁਣ ਤਾਂ ਲੋਕ ਇੰਝ ਸਮਝਦੇ ਹਨ ਕਿ “ਜੋ ਮਿਲਿਆ ਸੋ ਮੁਫਤ ਹੀ ਹੈ ਨਾ ! ਓਏ ਭਰਾਵਾ ! ਫਿਰ ਤਾਂ ਜੇ ਤੇਰਾ ਕੁਝ ਗੁਆਚ ਗਿਆ, ਤਾਂ ਉਹ ਵੀ ਦੂਜੇ ਦੇ ਲਈ ਮੁਫਤ ਵਿੱਚ ਹੀ ਹੈ ਨਾ ! ਪ੍ਰਸ਼ਨ ਕਰਤਾ : ਪਰ ਮੈਨੂੰ ਇਹ ਜੋ ਪੈਸੇ ਮਿਲਣ, ਤਾਂ ਦੂਜਾ ਕੁਝ ਨਹੀਂ, ਖੁਦ ਕੋਲ ਨਹੀਂ ਰੱਖਣੇ ਪਰੰਤੂ ਗਰੀਬਾਂ ਵਿੱਚ ਵੰਡ ਦੇਵਾਂ ਤਾਂ ? ਦਾਦਾ ਸ੍ਰੀ : ਨਹੀਂ, ਗਰੀਬਾਂ ਵਿੱਚ ਨਹੀਂ, ਉਹ ਪੈਸੇ ਉਸਦੇ ਮਾਲਕ ਤੱਕ ਕਿਵੇਂ ਪੁੱਜਣ ਉਸਨੂੰ ਲੱਭ ਕੇ ਅਤੇ ਖਬਰ ਦੇ ਕੇ ਉਸ ਨੂੰ ਪਹੁੰਚਾ ਦੇਣਾ | ਜੇ ਫਿਰ ਵੀ ਉਸ ਆਦਮੀ ਦਾ ਪਤਾ ਨਾ ਲੱਗੇ, ਉਹ ਪਰਦੇਸੀ ਹੋਵੇ, ਤਾਂ ਫਿਰ ਸਾਨੂੰ ਉਹਨਾਂ ਪੈਸਿਆਂ ਦਾ ਉਪਯੋਗ ਕਿਸੇ ਵੀ ਚੰਗੇ ਕੰਮ ਦੇ ਲਈ ਕਰਨਾ ਚਾਹੀਦਾ ਹੈ, ਪਰ ਖੁਦ ਦੇ ਕੋਲ ਨਹੀਂ ਰੱਖਣੇ ਚਾਹੀਦੇ |