________________
ਮਾਨਵ ਧਰਮ | ਅਤੇ ਜੇ ਤੁਸੀਂ ਕਿਸੇ ਦੇ ਵਾਪਸ ਕੀਤੇ ਹੋਣਗੇ ਤਾਂ ਤੁਹਾਨੂੰ ਵੀ ਵਾਪਸ ਕਰਨ ਵਾਲੇ ਮਿਲ ਜਾਣਗੇ | ਤੁਸੀਂ ਹੀ ਨਹੀਂ ਵਾਪਸ ਕਰੋਗੇ ਤਾਂ ਤੁਹਾਡਾ ਕਿਵੇਂ ਵਾਪਸ ਮਿਲੇਗਾ ? ਇਸ ਲਈ ਸਾਨੂੰ ਖ਼ੁਦ ਦੀ ਸੋਚ ਬਦਲਣੀ ਚਾਹੀਦੀ ਹੈ | ਇਸ ਤਰ੍ਹਾਂ ਤਾਂ ਨਹੀਂ ਚਲਦਾ ਨਾ ! ਇਹ ਠੀਕ ਰਾਹ ਹੀ ਨਹੀਂ ਕਹਾਉਂਦਾ ਨਾ ! ਏਨੇ ਸਾਰੇ ਰੁਪਏ ਕਮਾਉਂਦੇ ਹੋ ਫਿਰ ਵੀ ਸੁਖੀ ਨਹੀਂ ਹੋ, ਇਹ ਕਿਵੇਂ ?
ਜੇ ਤੁਸੀਂ ਹੁਣੇ ਕਿਸੇ ਤੋਂ ਦੋ ਹਜ਼ਾਰ ਰੁਪਏ ਲਿਆਏ ਅਤੇ ਫਿਰ ਮੋੜਣ ਦੀ ਹਿੰਮਤ ਨਾ ਹੋਵੇ ਅਤੇ ਮਨ ਵਿੱਚ ਇਹ ਖ਼ਿਆਲ ਆਏ, “ਹੁਣ ਅਸੀਂ ਉਸ ਨੂੰ ਕਿਵੇਂ ਵਾਪਸ ਕਰਾਂਗੇ ? ਉਸਨੂੰ “ਨਾਂਹ' ਕਹਿ ਦੇਵਾਂਗੇ ।” ਹੁਣ ਇਹੋ ਜਿਹਾ ਭਾਵ ਆਉਂਦੇ ਹੀ ਮਨ ਵਿੱਚ ਵਿਚਾਰ ਆਏ ਕਿ ਜੇ ਮੇਰੇ ਕੋਲੋਂ ਕੋਈ ਲੈ ਗਿਆ ਹੋਵੇ ਅਤੇ ਉਹ ਵੀ ਇਹੋ ਜਿਹਾ ਭਾਵ ਕਰੇ ਤਾਂ ਮੇਰੀ ਕੀ ਦਸ਼ਾ ਹੋਵੇਗੀ ? ਅਰਥਾਤ, ਸਾਡੇ ਭਾਵ ਵਿਗੜਨ ਨਾ ਇਸ ਤਰ੍ਹਾਂ ਅਸੀਂ ਰਹੀਏ, ਉਹੀ ਮਾਨਵ ਧਰਮ ਹੈ |
| ਕਿਸੇ ਨੂੰ ਦੁੱਖ ਨਾ ਹੋਵੇ, ਉਹ ਸਭ ਤੋਂ ਵੱਡਾ ਗਿਆਨ ਹੈ | ਏਨਾ ਸੰਭਾਲ ਲੈਣਾ | ਭਾਵੇਂ ਕੰਦਮੂਲ ਨਾ ਖਾਂਦੇ ਹੋਵੋ, ਪਰ ਮਾਨਵਤਾ ਦਾ ਪਾਲਣ ਕਰਨਾ ਨਾ ਆਵੇ ਤਾਂ ਵਿਅਰਥ ਹੀ ਹੈ | ਇਉਂ ਤਾਂ ਲੋਕਾਂ ਦਾ ਹੜੱਪ ਕੇ ਖਾਣ ਵਾਲੇ ਬਥੇਰੇ ਹਨ, ਜੋ ਲੋਕਾਂ ਦਾ ਹੜੱਪ ਕੇ ਜਾਨਵਰ ਜੂਨ ਵਿੱਚ ਗਏ ਹਨ ਅਤੇ ਹੁਣ ਤੱਕ ਵਾਪਸ ਨਹੀਂ ਪਰਤੇ ਹਨ | ਇਹ ਤਾਂ ਸਾਰਾ ਨਿਯਮ ਨਾਲ ਹੈ, ਇੱਥੇ ਅੰਧੇਰ ਨਗਰੀ ਨਹੀਂ ਹੈ | ਇੱਥੇ ਗੱਪ ਨਹੀਂ ਚੱਲੇਗੀ | ਪ੍ਰਸ਼ਨ ਕਰਤਾ : ਹਾਂ, ਇਹ ਸੁਭਾਵਿਕ ਰਾਜ਼ ਹੈ ! ਦਾਦਾ ਸ੍ਰੀ : ਹਾਂ, ਸੁਭਾਵਿਕ ਰਾਜ਼ ਹੈ | ਪੋਲ (ਹਨੇਰ-ਗਰਦੀ) ਨਹੀਂ ਚਲਦੀ | ਤੁਹਾਡੀ ਸਮਝ ਵਿੱਚ ਆਇਆ ? ਮੈਨੂੰ ਜਿੰਨਾ ਦੁੱਖ ਹੁੰਦਾ ਹੈ, ਓਨਾ ਹੀ ਉਸਨੂੰ ਹੁੰਦਾ ਹੋਵੇਗਾ ਕਿ ਨਹੀਂ ? ਜਿਸਨੂੰ ਇਹੋ ਜਿਹਾ ਵਿਚਾਰ ਆਏ ਉਹ ਸਾਰੇ ਮਾਨਵ ਧਰਮੀ ਹਨ, ਨਹੀਂ ਤਾਂ ਮਾਨਵ ਧਰਮ ਹੀ ਕਿਵੇਂ ਕਹਾਏ ?
| ਉਧਾਰ ਲਏ ਹੋਏ ਪੈਸੇ ਨਾ ਵਾਪਸ ਕੀਤੇ ਤਾਂ ?
ਜੇ ਸਾਨੂੰ ਕਿਸੇ ਨੇ ਦਸ ਹਜ਼ਾਰ ਰੁਪਏ ਦਿੱਤੇ ਹੋਣ ਅਤੇ ਅਸੀਂ ਉਸਨੂੰ ਨਾ ਵਾਪਸ ਕਰੀਏ, ਤਾਂ ਉਸ ਸਮੇਂ ਸਾਡੇ ਮਨ ਵਿੱਚ ਵਿਚਾਰ ਆਏ ਕਿ ਜੇ ਮੈਂ ਕਿਸੇ ਨੂੰ ਦਿੱਤੇ ਹੋਣ ਅਤੇ