________________
2
ਮਾਨਵ ਧਰਮ
ਪ੍ਰਸ਼ਨ ਕਰਤਾ : ਬਸ, ਸ਼ਾਂਤੀ !
ਦਾਦਾ ਸ੍ਰੀ : ਨਹੀਂ, ਸ਼ਾਂਤੀ ਤਾਂ ਮਾਨਵ ਧਰਮ ਪਾਲੋਂ, ਉਸਦਾ ਫ਼ਲ ਹੈ | ਕਿੰਤੂ ਮਾਨਵ ਧਰਮ ਅਰਥਾਤ ਤੁਸੀਂ ਕੀ ਪਾਲਣ ਕਰਦੇ ਹੋ ?
ਪ੍ਰਸ਼ਨ ਕਰਤਾ : ਪਾਲਣ ਕਰਨ ਜਿਹਾ ਕੁਝ ਵੀ ਨਹੀਂ | ਕੋਈ ਗੁਟਬੰਦੀ (ਸੰਪ੍ਰਦਾਇ) ਨਹੀਂ ਰੱਖਣਾ, ਬਸ | ਜਾਤੀ ਦਾ ਭੇਦ ਨਹੀਂ ਰੱਖਣਾ, ਉਹ ਮਾਨਵ ਧਰਮ |
ਦਾਦਾ ਸ੍ਰੀ : ਨਹੀਂ, ਉਹ ਮਾਨਵ ਧਰਮ ਨਹੀਂ ਹੈ |
ਪ੍ਰਸ਼ਨ ਕਰਤਾ : ਤਾਂ ਫਿਰ ਮਾਨਵ ਧਰਮ ਕੀ ਹੈ ?
ਦਾਦਾ ਸ੍ਰੀ : ਮਾਨਵ ਧਰਮ ਅਰਥਾਤ ਕੀ, ਉਸਦੀ ਥੋੜੀ ਬਹੁਤ ਗੱਲ ਕਰਦੇ ਹਾਂ | ਪੂਰੀ ਗੱਲ ਤਾਂ ਬਹੁਤ ਵੱਡੀ ਚੀਜ਼ ਹੈ, ਪਰ ਅਸੀਂ ਥੋੜੀ ਜਿੰਨੀ ਗੱਲ ਕਰਦੇ ਹਾਂ | ਕਿਸੇ ਮਨੁੱਖ ਨੂੰ ਸਾਡੇ ਕਾਰਨ ਦੁੱਖ ਨਾ ਹੋਵੇ; ਹੋਰ ਜੀਵਾਂ ਦੀ ਗੱਲ ਤਾਂ ਜਾਣ ਦਿਓ, ਪਰ ਸਿਰਫ਼ ਮਨੁੱਖਾਂ ਨੂੰ ਸੰਭਾਲ ਲਵੋ ਕਿ ‘ਮੇਰੇ ਕਾਰਨ ਉਹਨਾਂ ਨੂੰ ਦੁੱਖ ਹੋਣਾ ਹੀ ਨਹੀਂ ਚਾਹੀਦਾ,' ਉਹੀ ਮਾਨਵ ਧਰਮ ਹੈ |
ਵਾਸਤਵ ਵਿੱਚ ਮਾਨਵ ਧਰਮ ਕਿਸ ਨੂੰ ਕਿਹਾ ਜਾਂਦਾ ਹੈ ? ਜੇ ਤੁਸੀਂ ਸੇਠ ਹੋ ਅਤੇ ਨੌਕਰ ਨੂੰ ਬਹੁਤ ਧਮਕਾ ਰਹੇ ਹੋਵੋ, ਉਸ ਸਮੇਂ ਤੁਹਾਨੂੰ ਇਹੋ ਜਿਹਾ ਵਿਚਾਰ ਆਉਣਾ ਚਾਹੀਦਾ ਹੈ ਕਿ, ‘ਜੇ ਮੈਂ ਨੌਕਰ ਹੁੰਦਾ ਤਾਂ ਕੀ ਹੁੰਦਾ ?' ਏਨਾ ਵਿਚਾਰ ਆਏ ਤਾਂ ਫਿਰ ਤੁਸੀਂ ਉਸਨੂੰ ਮਰਿਆਦਾ ਵਿੱਚ ਰਹਿ ਕੇ ਧਮਕਾਓਗੇ, ਜ਼ਿਆਦਾ ਨਹੀਂ ਕਹੋਗੇ | ਜੇ ਤੁਸੀਂ ਕਿਸੇ ਦਾ ਨੁਕਸਾਨ ਕਰਦੇ ਹੋ ਤਾਂ ਉਸ ਸਮੇਂ ਤੁਹਾਨੂੰ ਇਹ ਵਿਚਾਰ ਆਏ ਕਿ ‘ਮੈਂ ਸਾਹਮਣੇ ਵਾਲੇ ਦਾ ਨੁਕਸਾਨ ਕਰਦਾ ਹਾਂ, ਜੇ ਕੋਈ ਮੇਰਾ ਨੁਕਸਾਨ ਕਰੇ ਤਾਂ ਕੀ ਹੋਵੇਗਾ ??
ਮਾਨਵ ਧਰਮ ਅਰਥਾਤ, ਸਾਨੂੰ ਜੋ ਪਸੰਦ ਹੈ ਉਹ ਲੋਕਾਂ ਨੂੰ ਦੇਣਾ ਅਤੇ ਸਾਨੂੰ ਜੋ ਪਸੰਦ ਨਾ ਹੋਵੇ ਉਹ ਦੂਜਿਆਂ ਨੂੰ ਨਾ ਦੇਣਾ | ਸਾਨੂੰ ਕੋਈ ਥੱਪੜ ਮਾਰੇ ਉਹ ਸਾਨੂੰ ਪਸੰਦ ਨਹੀਂ ਹੈ ਤਾਂ ਸਾਨੂੰ ਦੂਜਿਆਂ ਨੂੰ ਥੱਪੜ ਨਹੀਂ ਮਾਰਨਾ ਚਾਹੀਦਾ | ਸਾਨੂੰ ਕੋਈ ਗਾਲ੍ਹ ਕੱਢੇ ਉਹ ਸਾਨੂੰ ਚੰਗਾ ਨਹੀਂ ਲਗਦਾ, ਤਾਂ ਫਿਰ ਸਾਨੂੰ ਕਿਸੇ ਹੋਰ ਨੂੰ ਗਾਲ੍ਹ ਨਹੀਂ ਕੱਢਣੀ ਚਾਹੀਦੀ | ਮਾਨਵ ਧਰਮ ਭਾਵ, ਸਾਨੂੰ ਜੋ ਨਹੀਂ ਭਾਉਂਦਾ ਉਹ ਦੂਜਿਆਂ ਨਾਲ ਨਹੀਂ ਕਰਨਾ | ਸਾਨੂੰ ਜੋ