________________
10
ਮਾਨਵ ਧਰਮ ਜਾਣਨਾ ਹੈ ਕਿ ਸਹੀ ਮਾਨਵ ਧਰਮ ਭਾਵ ‘ਸਾਡੇ ਤੋਂ ਕਿਸੇ ਨੂੰ ਵੀ ਦੁੱਖ ਨਾ ਹੋਵੇ | ਇਹ ਉਸਦੀ ਸਭ ਤੋਂ ਵੱਡੀ ਨੀਂਹ ਹੈ । ਲੱਛਮੀ ਦਾ, ਸੱਤਾ ਦਾ, ਐਸ਼ੋ ਆਰਾਮ ਦਾ, ਇਨ੍ਹਾਂ ਸਭ ਦਾ ਦੁਰ-ਉਪਯੋਗ ਨਹੀਂ ਕਰਨਾ ਚਾਹੀਦਾ ਹੈ, ਉਹਨਾਂ ਦੀ ਸਦਵਰਤੋਂ ਕਰਨੀ ਚਾਹੀਦੀ ਹੈ | ਇਹ ਸਾਰੇ ਮਾਨਵ ਧਰਮ ਦੇ ਸਿਧਾਂਤ ਹਨ ਇੰਝ ਮੇਰਾ ਮੰਨਣਾ ਹੈ, ਤਾਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ ਕੀ ਇਹ ਠੀਕ ਹੈ ? ਦਾਦਾ ਸ੍ਰੀ : ਸੱਚਾ ਮਾਨਵ ਧਰਮ ਇਹੀ ਹੈ ਕਿ ਕਿਸੇ ਵੀ ਜੀਵ ਨੂੰ ਥੋੜ੍ਹਾ ਜਿਹਾ ਵੀ ਦੁੱਖ ਨਹੀਂ ਦੇਣਾ ਚਾਹੀਦਾ | ਕੋਈ ਸਾਨੂੰ ਦੁੱਖ ਦੇਵੇ ਤਾਂ ਉਹ ਪਸੂਪੁਣਾ ਕਰਦਾ ਹੈ ਪਰ ਸਾਨੂੰ ਪਸ਼ੂਪੁਣਾ ਨਹੀਂ ਕਰਨਾ ਚਾਹੀਦਾ, ਜੇ ਮਾਨਵਤਾ ਰੱਖਣੀ ਹੋਵੇ ਤਾਂ | ਅਤੇ ਜੇ ਮਾਨਵ ਧਰਮ ਦਾ ਚੰਗੀ ਤਰ੍ਹਾਂ ਪਾਲਣਾ ਕਰੀਏ ਤਾਂ ਫੇਰ ਮੋਕਸ਼ ਪ੍ਰਾਪਤੀ ਵਿੱਚ ਦੇਰ ਹੀ ਨਹੀਂ ਲੱਗਦੀ। ਮਾਨਵ ਧਰਮ ਹੀ ਜੇ ਸਮਝ ਜਾਈਏ ਤਾਂ ਬਹੁਤ ਹੋ ਗਿਆ | ਦੂਜਾ ਕੋਈ ਧਰਮ ਸਮਝਣ ਜਿਹਾ ਹੈ ਹੀ ਨਹੀਂ | ਮਾਨਵ ਧਰਮ ਭਾਵ ਪਸ਼ੂਪੁਣਾ ਨਹੀਂ ਕਰਨਾ, ਉਹ ਮਾਨਵ ਧਰਮ ਹੈ | ਜੇ ਸਾਨੂੰ ਕੋਈ ਗਾਲ੍ਹ ਕੱਢੇ ਤਾਂ ਉਹ ਪਸ਼ੂਪੁਣਾ ਹੈ, ਪਰ ਅਸੀਂ ਪਸ਼ੂਪੁਣਾ ਨਾ ਕਰੀਏ, ਅਸੀਂ ਮਨੁੱਖਾਂ ਦੀ ਤਰ੍ਹਾਂ ਸਮਤਾ ਰੱਖੀਏ ਅਤੇ ਉਸ ਤੋਂ ਪੁਛੀਏ ਕਿ, 'ਭਰਾਵਾ, ਮੇਰਾ ਕੀ ਗੁਨਾਹ ਹੈ ? ਤੂੰ ਮੈਨੂੰ ਦੱਸ ਦੇਵੇਂ ਤਾਂ ਮੈਂ ਅਪਣਾ ਗੁਨਾਹ ਸੁਧਾਰ ਲਵਾਂ । ਮਾਨਵ ਧਰਮ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਸਾਡੇ ਤੋਂ ਥੋੜ੍ਹਾ ਜਿਹਾ ਵੀ ਦੁੱਖ ਨਾ ਹੋਵੇ | ਕਿਸੇ ਤੋਂ ਸਾਨੂੰ ਦੁੱਖ ਹੋਵੇ ਤਾਂ ਉਹ ਉਸਦਾ ਪਸ਼ੁਤਾ ਧਰਮ ਹੈ | ਤਦ ਉਸਦੇ ਬਦਲੇ ਵਿੱਚ ਅਸੀਂ ਪਸ਼ੁਤਾ ਧਰਮ ਨਹੀਂ ਕਰ ਸਕਦੇ | ਪਸ਼ੂ ਦੇ ਸਾਹਮਣੇ ਪੇਸ਼ ਨਹੀਂ ਹੋਣਾ, ਇਹੀ ਮਾਨਵ ਧਰਮ | ਤੁਹਾਨੂੰ ਸਮਝ ਵਿੱਚ ਆਉਂਦਾ ਹੈ ? ਮਾਨਵ ਧਰਮ ਵਿੱਚ ਹਿਟ ਫਾਰ ਟੈਟ (ਜੈਸੇ ਕੋ ਤੈਸਾ) ਨਹੀਂ ਚੱਲਦਾ । ਕੋਈ ਸਾਨੂੰ ਗਾਲ੍ਹ ਕੱਢੇ ਅਤੇ ਅਸੀਂ ਉਸਨੂੰ ਗਾਲ੍ਹ ਕੱਢੀਏ, ਕੋਈ ਮਨੁੱਖ ਸਾਨੂੰ ਮਾਰੇ ਤਾਂ ਅਸੀਂ ਉਸਨੂੰ ਮਾਰੀਏ, ਫਿਰ ਤਾਂ ਅਸੀਂ ਪਸ਼ੂ ਹੀ ਹੋ ਗਏ ਨਾ ! ਮਾਨਵ ਧਰਮ ਰਿਹਾ ਹੀ ਕਿੱਥੇ ? ਭਾਵ ਧਰਮ ਇਹੋ ਜਿਹਾ ਹੋਣਾ ਚਾਹੀਦਾ ਕਿ ਕਿਸੇ ਨੂੰ ਦੁੱਖ ਨਾ ਹੋਵੇ | | ਹੁਣ ਕਹਾਉਂਦਾ ਹੈ ਇਨਸਾਨ ਪਰ ਇਨਸਾਨੀਅਤ ਤਾਂ ਚਲੀ ਗਈ ਹੁੰਦੀ ਹੈ, ਤਾਂ ਫਿਰ ਉਹ ਕਿਸ ਕੰਮ ਦਾ ? ਜਿੰਨਾ ਤਿਲਾਂ ਵਿੱਚ ਤੇਲ ਨਾ ਹੋਵੇ, ਤਾਂ ਉਹ ਕਿਸ ਕੰਮ ਦੇ ? ਫਿਰ ਉਸਨੂੰ ਤਿਲ ਕਿਵੇਂ ਕਿਹਾ ਜਾਵੇ ? ਇੰਨਸਾਨੀਅਤ ਤਾਂ ਪਹਿਲਾਂ ਚਾਹੀਦੀ ਹੈ | ਤਾਂ ਹੀ