________________
12
ਮਾਨਵ ਧਰਮ ਕਾਰਣ ਵੀਹ ਰੁਪਏ ਦਾ ਨੁਕਸਾਨ ਹੁੰਦਾ ਹੋਵੇ ਤਾਂ ਫੌਰਨ ਮਨ ਹੀ ਮਨ ਬੁੜਬੁੜ ਕਰਦਾ ਹੈ ਕਿ ‘ਵੀਹ ਰੁਪਏ ਦਾ ਨੁਕਸਾਨ ਕੀਤਾ |' ਓਏ ਮੂਰਖਾ, ਇਸਨੂੰ ਨੁਕਸਾਨ ਨਹੀਂ ਕਹਿੰਦੇ | ਇਹ ਤਾਂ ਉਹਨਾਂ ਦੇ ਹੱਥੋਂ ਡਿੱਗ ਗਿਆ ਹੈ, ਜੇ ਤੇਰੇ ਹੱਥੋਂ ਡਿੱਗ ਜਾਂਦਾ ਤਾਂ ਤੂੰ ਕੀ ਨਿਆਂ ਕਰਦਾ ? ਉਸੇ ਤਰ੍ਹਾਂ ਹੀ ਸਾਨੂੰ ਨਿਆਂ ਕਰਨਾ ਚਾਹੀਦਾ ਹੈ | ਪਰ ਉੱਥੇ ਅਸੀਂ ਇਸ ਤਰ੍ਹਾਂ ਨਿਆਂ ਕਰਦੇ ਹਾਂ ਕਿ ਇਸ ਨੇ ਨੁਕਸਾਨ ਕੀਤਾ | ਪਰ ਕੀ ਉਹ ਕੋਈ ਬਾਹਰੀ ਵਿਅਕਤੀ ਹੈ ? ਅਤੇ ਜੇ ਬਾਹਰੀ ਵਿਅਕਤੀ ਹੋਵੇ ਤਾਂ ਵੀ, ਨੌਕਰ ਹੋਵੇ ਤਾਂ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ | ਕਿਉਂਕਿ ਉਹ ਕਿਸ ਨਿਯਮ ਦੇ ਕਾਰਣ ਡਿੱਗ ਜਾਂਦਾ ਹੈ, ਉਹ ਡੇਗਦਾ ਹੈ ਜਾਂ ਡਿੱਗ ਜਾਂਦਾ ਹੈ, ਇਸਦਾ ਵਿਚਾਰ ਨਹੀਂ ਕਰਨਾ ਚਾਹੀਦਾ ? ਨੌਕਰ ਕੀ ਜਾਣ-ਬੁੱਝ ਕੇ ਡੇਗਦਾ ਹੈ ?
ਸੋ ਕਿਸ ਧਰਮ ਦਾ ਪਾਲਣ ਕਰਨਾ ਹੈ ? ਕੋਈ ਵੀ ਨੁਕਸਾਨ ਕਰੇ, ਕੋਈ ਵੀ ਸਾਨੂੰ ਵੈਰੀ ਦਿਖੇ ਤਾਂ ਉਹ ਅਸਲ ਵਿੱਚ ਸਾਡਾ ਵੈਰੀ ਨਹੀਂ ਹੈ | ਨੁਕਸਾਨ ਕੋਈ ਕਰ ਸਕੇ ਇੰਝ ਹੈ ਹੀ ਨਹੀਂ | ਇਸ ਲਈ ਉਸ ਦੇ ਲਈ ਨਫ਼ਰਤ ਨਹੀਂ ਹੋਣੀ ਚਾਹੀਦੀ | ਫਿਰ ਚਾਹੇ ਉਹ ਸਾਡੇ ਘਰ ਦੇ ਲੋਕ ਹੋਣ ਜਾਂ ਨੌਕਰ ਤੋਂ ਗਿਲਾਸ ਡਿੱਗ ਜਾਏ, ਤਾਂ ਵੀ ਉਸ ਨੂੰ ਨੌਕਰ ਨਹੀਂ ਡੇਗਦਾ ਹੈ। ਉਹ ਡੇਗਣ ਵਾਲਾ ਕੋਈ ਹੋਰ ਹੀ ਹੈ | ਇਸ ਲਈ ਨੌਕਰ ਤੇ ਬਹੁਤ ਗੁੱਸਾ ਨਾ ਕਰਨਾ | ਉਸਨੂੰ ਹੌਲੀ ਜਿਹੀ ਕਹਿਣਾ, “ਭਰਾਵਾ, ਜ਼ਰਾ ਹੌਲੀ ਚੱਲ, ਤੇਰਾ ਪੈਰ ਤਾਂ ਨਹੀਂ ਲਿਆ ? ਇਸ ਤਰ੍ਹਾਂ ਪੁੱਛਣਾ | ਸਾਡੇ ਦਸ-ਬਾਰਾਂ ਗਿਲਾਸ ਟੁੱਟ ਜਾਣ ਤਾਂ ਅੰਦਰ ਅੱਗ ਜਿਹੀ ਲੱਗ ਜਾਂਦੀ ਹੈ | ਮਹਿਮਾਨ ਜਦੋਂ ਬੈਠੇ ਹੋਣ ਤਦ ਤੱਕ ਗੁੱਸਾ ਨਹੀਂ ਕਰਦਾ ਪਰ (ਅੰਦਰ) ਚਿੜਦਾ ਰਹਿੰਦਾ ਹੈ | ਅਤੇ ਮਹਿਮਾਨ ਦੇ ਜਾਣ ਤੇ, ਫਿਰ ਫੌਰਨ ਉਸਦੀ ਖ਼ਬਰ ਲੈਂਦਾ ਹੈ | ਇਸ ਤਰ੍ਹਾਂ ਕਰਨ ਦੀ ਜ਼ਰੂਰਤ ਨਹੀਂ ਹੈ | ਇਹ ਸਭ ਤੋਂ ਵੱਡਾ ਗੁਨਾਹ ਹੈ | ਕੌਣ ਕਰਦਾ ਹੈ ਇਹ ਜਾਣਦਾ ਹੀ ਨਹੀਂ ਹੈ | ਜਗਤ ਅੱਖਾਂ ਨਾਲ ਜੋ ਦਿੱਖਦਾ ਹੈ, ਉਸ ਨਿਮਿੱਤ ਨੂੰ ਹੀ ਵੱਢਣ ਨੂੰ ਪੈਂਦਾ ਹੈ ।
| ਮੈਂ ਇੰਨੇ ਨਿੱਕੇ ਬੱਚੇ ਨੂੰ ਕਿਹਾ ਸੀ ਕਿ ਜਾ, ਇਹ ਗਿਲਾਸ ਬਾਹਰ ਸੁੱਟ ਆ, ਤਾਂ ਉਸ ਨੇ ਮੋਢੇ ਇੰਝ ਹਿਲਾਏ, ਨਾਂਹ ਕਰ ਦਿੱਤੀ | ਕੋਈ ਨੁਕਸਾਨ ਨਹੀਂ ਕਰਦਾ | ਇੱਕ ਬੱਚੇ ਨੂੰ ਮੈਂ ਕਿਹਾ, 'ਦਾਦਾ ਦੀਆਂ ਜੁੱਤੀਆਂ ਹਨ ਉਹਨਾਂ ਨੂੰ ਬਾਹਰ ਸੁੱਟ ਆ | ਤਾਂ ਮੋਢੇ ਇੰਝ