Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain
Catalog link: https://jainqq.org/explore/009408/1

JAIN EDUCATION INTERNATIONAL FOR PRIVATE AND PERSONAL USE ONLY
Page #1 -------------------------------------------------------------------------- ________________ www.jainacharya.com ਚਾਨਣ ਮੁਨਾਰਾ ਮਹਾਵੀਰ SSS HIVINIAI ਅੱਜ ਅਸੀਂ ਜਿਸ ਚਾਨਣ ਦੇ ਰਾਹ ਤੇ ਚੱਲ ਰਹੇ ਹਾਂ, ਉਸ ਰਾਹ ਦੇ ਤਹਿ ਕਰਤਾ ਭਗਵਾਨ ਮਹਾਵੀਰ ਸਨ। ਉਨਾਂ ਦੀ ਇਸ ਮਹਾਨ ਦੇਣ ਤੋਂ ਮੈਂ ਖੁਸ਼ ਹਾਂ ਸ਼ਰਧਾ ਕਾਰਨ ਹੀ ਮੇਰੀ ਕਲਮ ਹੱਥ ਵਿੱਚ ਆ ਗਈ ਅਤੇ ਅਪਣੇ ਬਿਨੈ ਭਾਵ ਨਾਲ ਮੈਂ ਪਨਿਆਂ ਉੱਪਰ ਲਿਖਣ ਦੀ ਕੋਸ਼ਿਸ ਕਰਨ ਲੱਗਾ। ਬਿਨਾਂ ਸ਼ੱਕ ਭਗਵਾਨ ਮਹਾਵੀਰ ਬਾਰੇ ਆਖਣਾ ਮੁਸ਼ਕਿਲ ਕੰਮ ਹੈ। ਪਰ ਕਿ ਮੈਂ ਅਪਣੀ ਖੁਸ਼ੀ ਨੂੰ ਪ੍ਰਗਟ ਕਰਨ ਦਾ ਹੱਕ ਨਹੀਂ ਰੱਖਦਾ? ਉਸ ਅਧਿਕਾਰ ਨੂੰ ਮੈਂ ਯੋਗ ਕੀਤਾ ਹੈ। ਰੁਝੇਵਿਆਂ ਵਿੱਚੋਂ ਕੁੱਝ ਸਮਾਂ ਬਚਾ ਕੇ ਅਪਣੇ ਦਿਲ ਦਾ ਸੰਗੀਤ ਪਨਿਆਂ ਤੇ ਉਕੇਰਿਆ ਹੈ। 7. ਲੇਖਕ: ਜੈਨ ਆਚਾਰਿਆ ਡਾ: ਸ਼ਿਵ ਮੁਨੀ ਜੈਨ ਆਚਾਰਿਆ ਡਾ: ਸ਼ਿਵ ਮੁਨੀ Page #2 -------------------------------------------------------------------------- ________________ | ਚਾਨਣ ਮੁਨਾਰਾ ਮਹਾਵੀਰ । ਮੂਲ ਲੇਖਕ: ਜੈਨ ਆਚਾਰਿਆ ਡਾ: ਸ਼ਿਵ ਮੁਨੀ ਜੀ ਮਹਾਰਾਜ ਪੰਜਾਬੀ ਅਨੁਵਾਦਕ: ਰਵਿੰਦਰ ਜੈਨ, ਪੁਰਸ਼ੋਤਮ ਜੈਨ, ਮਾਲੇਰਕੋਟਲਾ ਪ੍ਰਕਾਸ਼ਕ: ਭਗਵਾਨ ਮਹਾਵੀਰ ਮੈਡੀਟੇਸ਼ਨ ਐਂਡ ਰਿਸਰਚ ਸੈਂਟਰ ਟਰਸਟ (ਰਜਿ:) ਆਦਿਸਵਰ ਧਾਮ ਕੁੱਪ ਕਲਾਂ, ਜਿਲ੍ਹਾ ਸੰਗਰੂਰ, ਪੰਜਾਬ Page #3 -------------------------------------------------------------------------- ________________ ਪੁਸ਼ਤਕ ਦਾ ਨਾਂ : ਚਾਨਣ ਮੁਨਾਰਾ ਮਹਾਵੀਰ ਮੂਲ ਲੇਖਕ: ਜੈਨ ਆਚਾਰਿਆ ਡਾ: ਸ਼ਿਵ ਮੁਨੀ ਜੀ ਮਹਾਰਾਜ ਪ੍ਰੇਰਕ: ਜੈਨ ਮਣ ਸਿੰਘ ਦੇ ਮੰਤਰੀ ਸ੍ਰੀ : ਸ਼ਰੀਸ਼ ਮੁਨੀ ਜੀ ਮਹਾਰਾਜ ਪੰਜਾਬੀ ਅਨੁਵਾਦ: ਰਵਿੰਦਰ ਜੈਨ, ਪੁਰਸ਼ੋਤਮ ਜੈਨ, ਮਾਲੇਰਕੋਟਲਾ। ਕੰਪੋਜ਼ਿੰਗ: ਚੂਨੇਰਾ ਕੰਪਿਊਟਰਜ਼, ਦਿੱਲੀ ਗੇਟ, ਮਾਲੇਰਕੋਟਲਾ। ਪ੍ਰਕਾਸ਼ਕ: ਭਗਵਾਨ ਮਹਾਵੀਰ ਮੈਡੀਟੇਸ਼ਨ ਐਂਡ ਰਿਸਰਚ ਸੈਂਟਰ ਟਰਸਟ (ਰਜਿ:) ਆਦਿਸਵਰ ਧਾਮ ਕੁੱਪ ਕਲਾਂ, ਜਿਲ੍ਹਾ ਸੰਗਰੂਰ, ਪੰਜਾਬ ਪੁਸਤਕ ਮਿਲਣ ਦਾ ਪਤਾ: ਸ੍ਰੀ ਅਨੀਲ ਜੈਨ, 1924, ਗਲੀ ਨੰਬਰ: 5, ਕੁਲਦੀਪ ਨਗਰ, ਲੁਧਿਆਨਾ (ਪੰਜਾਬ). ਫੋਨ ਨੰਬਰ: 094170-10298 Website: www.jainacharya.com E-mail: shivacharyaji@jainacharya.com shivacharyaji@yahoo.co.in Please visit: www.jainworld.com ਮੁੱਲ: 20/- ਰੁਪਏ Page #4 -------------------------------------------------------------------------- ________________ ਪ੍ਰੇਰਕ ਦੀ ਕਲਮ ਤੋਂ ਜੈਨ ਧਰਮ ਭਾਰਤ ਦਾ ਪ੍ਰਾਚੀਨ ਧਰਮ ਹੈ। ਭਗਵਾਨ ਰਿਸ਼ਭ ਦੇਵ ਤੋਂ ਭਗਵਾਨ ਮਹਾਵੀਰ ਤੱਕ 24 ਤੀਰਥੰਕਰਾਂ ਦੀ ਇਕ ਲੰਬੀ ਪ੍ਰੰਪਰਾ ਇਸ ਧਰਮ ਵਿੱਚ ਮਿਲਦੀ ਹੈ। ਜਿਨ੍ਹਾ ਭਿੰਨ ਭਿੰਨ ਸਮੇਂ ਵਿੱਚ ਜੈਨ ਧਰਮ ਨੂੰ ਪੁਨਰ ਸਥਾਪਤ ਕੀਤਾ। ਭਗਵਾਨ ਮਹਾਵੀਰ ਵਾਰੇ ਭਿੰਨ ਭਿੰਨ ਭਾਸ਼ਾਵਾਂ ਵਿੱਚ ਕਾਫੀ ਸਾਹਿਤ ਪੁਰਾਣੇ ਸਮੇਂ ਤੋਂ ਲਿਖਿਆ ਗਿਆ ਅਤੇ ਵਰਤਮਾਨ ਵਿੱਚ ਲਿਖਿਆ ਜਾ ਰਿਹਾ ਹੈ। ਮੇਰੇ ਗੁਰੂ ਦੇਵ ਅਤੇ ਸ਼੍ਰੋਮਣ ਸੰਘ ਦੇ ਚੋਥੇ ਆਚਾਰਿਆ ਧਿਆਨ ਯੋਗੀ ਡਾ: ਸ਼ਿਵ ਮੁਨੀ ਜੀ ਮਹਾਰਾਜ ਇਕ ਮਹਾਨ ਵਿਦਵਾਨ ਹਨ। ਉਹਨਾਂ ਜੈਨ ਆਗਮਾਂ ਦਾ ਭਾਰਤੀ ਅਤੇ ਵਿਦੇਸ਼ੀ ਧਰਮਾਂ ਨਾਲ ਤੁਲਨਾਤਮਕ ਅਧਿਐਨ ਕੀਤਾ ਹੈ। ਸਿੱਟੇ ਵਜੋਂ ਉਹਨਾਂ ਅੰਗਰੇਜੀ ਭਾਸ਼ਾ ਵਿੱਚ 9 ਅਤੇ ਹਿੰਦੀ ਭਾਸ਼ਾ ਵਿੱਚ 35 ਕਿਤਾਬਾਂ ਲਿਖਿਆ ਹਨ। ਉਹਨਾਂ ਦੇ ਸਾਹਿਤ ਦਾ ਅਜੇ ਤੱਕ ਪੰਜਾਬ ਦੀ ਲੋਕ ਭਾਸ਼ਾ ਪੰਜਾਬੀ ਵਿੱਚ ਕੋਈ ਅਨੁਵਾਦ ਨਹੀਂ ਛਪਿਆ ਸੀ। ਅਸੀਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਸ ਕਮੀ ਨੂੰ ਅਸੀਂ ਕਾਫੀ ਮਹਿਸੂਸ ਕੀਤਾ। ਸਾਨੂੰ ਜਾਪਿਆ ਕਿ ਪੰਜਾਬ ਵਿੱਚ ਆਮ ਲੋਕ ਜੈਨ ਧਰਮ ਤੇ ਮਹਾਵੀਰ ਬਾਰੇ ਬਹੁਤ ਹੀ ਘੱਟ ਅਤੇ ਸੀਮਿਤ ਜਾਣਕਾਰੀ ਰੱਖਦੇ ਹਨ। ਸਾਡੀ ਇਸ ਜ਼ਰੂਰਤ ਨੂੰ ਗੁਰੂ ਦੇਵ ਦੇ ਉਪਾਸ਼ਕ ਸ਼੍ਰੀ ਰਵਿੰਦਰ ਜੈਨ ਤੇ ਸ਼੍ਰੀ ਪੁਰਸ਼ੋਤਮ ਜੈਨ ਨੇ ਪੂਰਾ ਕੀਤਾ। ਦੋਵੇਂ ਭਰਾ 1972 ਤੋਂ ਪੰਜਾਬੀ ਭਾਸ਼ਾ ਵਿੱਚ ਜੈਨ ਸਾਹਿਤ ਦਾ ਅਨੁਵਾਦ ਅਤੇ ਸੁਤੰਤਰ ਲੇਖਣ ਕਰਦੇ ਆ ਰਹੇ ਹਨ। ਉਹਨਾਂ ਅਪਣੀ ਗੁਰੂ ਭਗਤੀ ਦਾ ਪ੍ਰਮਾਣ ਇਸ ਪੁਸ਼ਤਕ ਦਾ ਅਨੁਵਾਦ ਕਰਕੇ ਦਿਤਾ ਹੈ। ਮੈਂ ਅਨੁਵਾਦਕਾਂ ਨੂੰ ਸਾਧੂਵਾਦ ਦਿੰਦਾ ਹੋਇਆ ਆਸ ਕਰਦਾ ਹਾਂ ਕਿ ਪੰਜਾਬੀ ਪਾਠਕ ਇਸ ਪੁਸ਼ਤਕ ਦਾ ਸਵਾਗਤ ਕਰਨਗੇ ਅਤੇ ਇਸ ਤੋਂ ਵੱਧ ਤੋਂ ਵੱਧ ਫਾਇਦਾ ਲੈਣਗੇ। ਇਹ ਅਨੁਵਾਦ ਮੈਂ ਅਪਣੇ ਗੁਰੂਦੇਵ ਜੈਨ ਆਚਾਰਿਆ ਡਾ: ਸ਼ਿਵ ਮੁਨੀ ਜੀ ਮਹਾਰਾਜ ਦੇ ਕਰ ਕਮਲਾਂ ਵਿੱਚ ਭੇਂਟ ਕਰਦਾ ਹਾਂ। ਮਾਲੇਰਕੋਟਲਾ 23/10/2008 ਸ਼ਰੀਸ਼ ਮੁਨੀ ਸ਼ਮਣ ਸੰਘ ਦੇ ਮੰਤਰੀ Page #5 -------------------------------------------------------------------------- ________________ ਅਨੁਵਾਦਕਾਂ ਵੱਲੋਂ ਬੇਨਤੀ: ਜੈਨ ਆਚਾਰਿਆ ਡਾ: ਸ਼ਿਵ ਮੁਨੀ ਜੀ ਮਹਾਰਾਜ ਸਥਾਨਕ ਵਾਸੀ ਸ਼ਵਤਾਂਵਰ ਪ੍ਰੰਪਰਾ ਦੇ ਚੋਥੇ ਆਚਾਰਿਆ ਦੇ ਨਾਲ ਨਾਲ ਮਹਾਨ ਵਿਦਵਾਨ ਹਨ। ਆਪ ਦਾ ਜਨਮ 18 ਸਤੰਬਰ 1942 ਨੂੰ ਮਲੋਟ ਮੰਡੀ ਜ਼ਿਲ੍ਹਾ ਫਰੀਦਕੋਟ ਵਿਖੇ ਮਾਤਾ ਵਿਦਿਆ ਦੇਵੀ ਜੈਨ ਅਤੇ ਪਿਤਾ ਸ਼੍ਰੀ ਚਿਰੰਜੀ ਲਾਲ ਜੈਨ ਦੇ ਘਰ ਹੋਇਆ। ਬਚਪਨ ਤੋਂ ਹੀ ਆਪ ਨੂੰ ਸੰਸਾਰ ਨਾਲ ਕੋਈ ਮੋਹ ਨਹੀਂ ਸੀ। ਆਪ ਛੋਟੀ ਉਮਰ ਵਿੱਚ ਹੀ ਜੈਨ ਮੁਨੀਆਂ ਦੇ ਸੰਪਰਕ ਵਿੱਚ ਆ ਗਏ ਸਨ। ਘਰ ਵਿੱਚ ਰਹਿ ਕੇ ਆਪ ਨੇ ਡਬਲ ਐਮ. ਏ. ਕੀਤੀ ਅਤੇ ਫੇਰ ਡੂੰਘੇ ਵੈਰਾਗ ਕਾਰਨ 17 ਮਈ 1972 ਨੂੰ ਆਪ ਨੇ ਆਚਾਰਿਆ ਆਤਮਾਂ ਰਾਮ ਜੀ ਦੇ ਵਿਦਵਾਨ ਚੇਲੇ ਮਣ ਸਿੰਘ ਦੇ ਸਲਾਹਕਾਰ ਸ਼੍ਰੀ ਗਿਆਨ ਮੁਨੀ ਜੀ ਮਹਾਰਾਜ ਤੋਂ ਸਾਧੂ ਜੀਵਨ ਗ੍ਰਿਣ ਕੀਤਾ। ਦੀਖਿਆ ਤੋਂ ਬਾਅਦ ਆਪ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਆਪ ਨੇ ਡੀ. ਲੈਟ. ਦੀ ਡਿਗਰੀ ਵੀ ਪ੍ਰਾਪਤ ਕੀਤੀ ਹੈ। ਆਪ ਨੂੰ 2005 ਵਿੱਚ ਸਾਈ ਮਿਆ ਮੀਰ ਇੰਟਰਨੈਸ਼ਨਲ ਐਵਾਰਡ, ਮਹਾਤਮਾ ਗਾਂਧੀ ਸਰਵੀਸ ਐਵਾਰਡ 2006 ਮਿਲੀਆ। ਆਪ ਦੀ ਯੋਗਤਾ ਨੂੰ ਵੇਖਦੇ ਹੋਏ ਪੁਨਾ ਵਿਖੇ ਆਚਾਰਿਆ ਆਨੰਦ ਰਿਸ਼ੀ ਜੀ ਨੇ ਆਪ ਨੂੰ ਯੂਵਾ ਆਚਾਰਿਆ ਦਾ ਪਦ 1987 ਵਿੱਚ ਦਿੱਤਾ। 9 ਜੂਨ 1999 ਨੂੰ ਅਹਿਮਦ ਨਗਰ (ਮਹਾਰਾਸ਼ਟਰ) ਵਿਖੇ ਆਚਾਰਿਆ ਪਦ ਮਿਲਿਆ। ਆਪ ਨਾਲ ਸਾਡਾ ਮੇਲ ਆਪ ਦੇ ਪਹਿਲੇ ਚੌਪਾਸੇ 1972 ਵਿੱਚ ਮਾਲੇਰਕੋਟਲਾ ਵਿਖੇ ਹੋਇਆ। ਉਸ ਦਿਨ ਤੋਂ ਲੈ ਕੇ ਅੱਜ ਤੱਕ ਆਪ ਦਾ ਆਸ਼ਿਰਵਾਦ ਸਾਡੇ ‘ਤੇ ਬਣਿਆ ਹੋਇਆ ਹੈ। ਆਪ ਨੇ ਅਨੇਕਾਂ ਪੁਸ਼ਤਕਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖਿਆਂ। ਆਪ ਨੇ ਅਪਣੇ ਦਾਦਾ ਗੁਰੂ ਸ਼ਮਣ ਸਿੰਘ ਦੇ ਪਹਿਲੇ ਆਚਾਰਿਆ ਆਤਮਾਂ ਰਾਮ ਜੀ ਦੁਆਰਾ ਅਨੁਵਾਦ ਕੀਤੇ ਆਗਮਾ ਦਾ ਸੰਪਾਦਨ ਕਰਕੇ ਛੱਪਵਾਇਆ ਹੈ। ਆਪ ਨੇ ਆਚਾਰਿਆ ਸ੍ਰੀ ਆਤਮਾਂ ਰਾਮ ਦੀਆਂ ਪੁਸ਼ਤਕਾਂ ਨੂੰ ਨਵੇਂ ਸਿਰੇ ਤੋਂ ਸੰਪਾਦਨ ਕਰਕੇ ਪ੍ਰਕਾਸ਼ਤ ਕਰਵਾਇਆ ਹੈ। ਆਪ ਨੇ ਖੁਦ ਆਪ ਵੀ 35 ਪੁਸ਼ਤਕਾਂ ਹਿੰਦੀ ਵਿੱਚ ਅਤੇ 9 ਪੁਸ਼ਤਕਾਂ ਅੰਗਰੇਜ਼ੀ ਵਿੱਚ ਲਿਖਿਆਂ ਹਨ। ਆਪ ਖੁਦ ਵੀ ਬਾਕੀ ਰਹਿੰਦੇ ਆਗਮਾਂ ਦਾ ਸੰਪਾਦਨ ਕਰਕੇ ਪ੍ਰਕਾਸ਼ਤ Page #6 -------------------------------------------------------------------------- ________________ ਕਰਵਾ ਰਹੇ ਹਨ। ਆਪ ਨੇ ਭਗਵਾਨ ਮਹਾਵੀਰ ਦੀ ਸਾਧਨਾ ਦਾ ਪ੍ਰਚਾਰ ਆਤਮ ਧਿਆਨ ਕੋਰਸਾਂ ਰਾਹੀਂ ਹਜ਼ਾਰਾਂ ਸਾਧਕਾਂ ਨੂੰ ਕਰਵਾਇਆ ਹੈ। | ਸਾਡਾ ਪਰਮ ਸੁਭਾਗ ਹੈ ਕਿ ਆਪ ਦੇ ਮੁੱਖ ਚੇਲੇ ਮੰਤਰੀ ਸ਼੍ਰੀ ਸ਼ੁਰਿਸ਼ ਮੁਨੀ ਜੀ ਮਹਾਰਾਜ ਨੇ ਸਾਨੂੰ ਆਪ ਜੀ ਦੀ ਹਿੰਦੀ ਪੁਸ਼ਤਕ ਦਾ ਪੰਜਾਬੀ ਅਨੁਵਾਦ ਕਰਨ ਲਈ ਪ੍ਰੇਰਣਾ ਦਿੱਤੀ। ਸਾਨੂੰ ਆਸ ਹੈ ਕਿ ਸਾਡਾ ਇਹ ਅਨੁਵਾਦ ਪਾਠਕਾਂ ਨੂੰ ਪਸੰਦ ਆਵੇਗਾ। ਇਸ ਪੁਸ਼ਤਕ ਆਚਾਰਿਆ ਸ੍ਰੀ ਨੇ ਭਗਵਾਨ ਮਹਾਵੀਰ ਦਾ ਜੀਵਨ ਇਸ ਤਰ੍ਹਾਂ ਚਿੱਤਰਤ ਕੀਤਾ ਹੈ ਜਿਵੇਂ ਕਿਸੇ ਨੇ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰ ਦਿੱਤਾ ਹੋਵੇ। ਪੁਸ਼ਤਕ ਵਿੱਚ ਰਹਿ ਗਈਆਂ ਤਰੁਟੀਆਂ ਲਈ ਅਸੀਂ ਪਾਠਕਾਂ ਤੋਂ ਮੁਆਫੀ ਚਾਹੁੰਦੇ ਹੋਏ ਆਸ ਕਰਦੇ ਹਾਂ ਕਿ ਉਹ ਤਰੁਟੀਆਂ ਵੱਲ ਸਾਡਾ ਧਿਆਨ ਦਿਵਾਉਣਗੇ ਤਾਂ ਕਿ ਭਵਿਖ ਵਿੱਚ ਸੁਧਾਰ ਕੀਤਾ ਜਾ ਸਕੇ । 10/11/2008 ਮਾਲੇਰਕੋਟਲਾ ਸ਼ੁਭ ਚਿੰਤਕ ਰਵਿੰਦਰ ਜੈਨ, ਪੁਰਸ਼ੋਤਮ ਜੈਨ Page #7 -------------------------------------------------------------------------- ________________ ਚਾਨਣ ਮੁਨਾਰਾ, ਮਹਾਵੀਰ ਤੀਰਥੰਕਰ ਮਹਾਵੀਰ ਸੰਸਾਰ ਵਿੱਚ ਪੁਜਣਯੋਗ ਮਹਾਪੁਰਸ਼ ਹਨ। ਉਨ੍ਹਾਂ ਦਾ ਜਨਮ ਰਾਜ ਪਰਿਵਾਰ ਵਿੱਚ ਹੋਇਆ। ਸੰਸਾਰ ਵਿੱਚ ਅੱਖ ਖੋਲਦੇ ਹੀ ਉਨ੍ਹਾਂ ਦੇ ਚਹੁੰ ਪਾਸੇ ਵਿਸ਼ਾਲ ਸੰਪਤੀ ਅਤੇ ਧਨ ਸੀ। ਰਾਜ ਪਰਿਵਾਰ ਵਿੱਚ ਪਲ ਕੇ ਉਹ ਵੱਡੇ ਹੋਏ। ਨੋਜਵਾਨ ਹੋਣ ਤੇ ਰਾਜਮੁਕਟ ਉਨ੍ਹਾਂ ਦੀ ਰਾਹ ਤੱਕ ਰਿਹਾ ਸੀ। ਉਨ੍ਹਾਂ ਦੇ ਸ਼ਰੀਰਕ ਲੱਛਣਾਂ ਨੂੰ ਪੜ੍ਹ ਕੇ, ਜੋਤਸ਼ਿਆਂ ਨੇ ਭਵਿੱਖਵਾਣੀ ਕੀਤੀ ਕਿ ਇਹ ਰਾਜਕੁਮਾਰ ਚੱਕਰਵਰਤੀ ਸਮਰਾਟ ਹੋਏਗਾ। ਸੰਸਾਰਿਕ ਦ੍ਰਿਸ਼ਟੀ ਤੋਂ ਸੁਖੀ ਵਰਤਮਾਨ ਅਤੇ ਸੁਨਿਹਰਾ ਭਵਿੱਖ ਮਹਾਵੀਰ ਦੇ ਸਾਹਮਣੇ ਸੀ। ਪਰ ਮਹਾਵੀਰ ਨੇ ਜੀਵਨ ਦੀ ਮਹਾਨਤਾ ਨੂੰ ਸੰਸਾਰ ਦੀ ਅੱਖ ਨਾਲ ਨਹੀਂ ਵੇਖਿਆ। ਉਨ੍ਹਾਂ ਅਪਣੀ ਆਤਮ ਦ੍ਰਿਸ਼ਟੀ ਤੋਂ ਜੀਵਨ ਦੀ ਪਰਮ ਮਹਾਨਤਾ ਦਾ ਅਧਿਐਨ ਅਤੇ ਚਿੰਤਨ ਕੀਤਾ। ਸਿਟੇ ਵਜੋਂ ਉਹਨਾਂ ਪਾਇਆ ਕਿ ਜੀਵਨ ਦਾ ਸਾਰ ਉਤਮ ਭੋਗਾਂ ਵਿੱਚ ਨਹੀਂ, ਸਗੋਂ ਜੀਵਨ ਦਾ ਉਦੇਸ਼ ਯੋਗ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਯੋਗ ਹੀ ਉਹ ਵਿਧੀ ਹੈ, ਜੋ ਆਤਮਾ ‘ਤੇ ਅੰਤਕਾਲ ਤੋਂ ਛੱਪ ਪਰਮਾਤਮਾ ਨੂੰ ਜਾਹਿਰ ਕਰ ਦਿੰਦੀ ਹੈ। ਯੋਗ ਹੀ ਉਹ ਰਾਜ ਮਾਰਗ ਹੈ ਜਿਸ ਤੇ ਯਾਤਰਾ ਕਰਕੇ ਜੀਵਨ ਯਾਤਰਾ ਤੀਰਥ ਯਾਤਰਾ ਦਾ ਪਰਮ ਅਤੇ ਅਰਥ ਭਰਪੂਰ ਅਰਥ ਵਿੱਚ ਬਦਲ ਸਕਦੀ ਹੈ। ਆਤਮ ਨੇਤਰ ਰਾਹੀਂ ਯੋਗ ਦੀ ਮਹਾਨਤਾ ਦੇ ਦਰਸ਼ਨ ਵੇਖ ਕੇ ਮਹਾਵੀਰ ਨੇ ਭੋਗ ਦੇ ਸਾਰੇ ਸਾਧਨ ਅਤੇ ਰਾਜ ਮੁੱਕਟ ਦੇ ਮੋਹ ਨੂੰ ਛੱਡ ਕੇ, ਯੋਗ ਦੇ ਮਾਰਗ ਵਲ ਅਪਣੇ ਕਦਮ ਵਧਾਏ ਅਤੇ ਸਿਟੇ ਵਜੋਂ ਯੋਗ ਰਾਹੀਂ ਆਤਮ ਰੂਪੀ ਅਮਿਤ ਨੂੰ ਪ੍ਰਾਪਤ ਕਰਕੇ ਉਹ ਅੰਮ੍ਰਿਤ ਪੁਰਸ਼ ਬਣ ਗਏ। ਉਸ ਅੰਮ੍ਰਿਤ ਪੁਰਸ਼ ਦੀ ਅੰਮ੍ਰਿਤ ਯਾਤਰਾ ਦੇ ਪ੍ਰਮੁੱਖ ਅਤੇ ਪ੍ਰਸਿੱਧ ਪੰਨਿਆਂ ਦਾ ਅਧਿਐਨ ਕਰਕੇ ਆਓ ਅਸੀਂ ਸਾਰੇ ਪਰਮ ਰਸ ਦਾ ਸੁਆਦ ਚੱਖੀਏ। ਜਨਮ: (2607 ਸਾਲ ਪਹਿਲਾਂ ਦੀ ਗੱਲ ਹੈ ਬਿਹਾਰ ਪ੍ਰਾਂਤ ਦੇ ਖੱਤਰੀ ਕੁੰਡਗਰਾਮ ਵਿੱਚ ਰਾਜਾ ਸਿਧਾਰਥ ਰਾਜ ਕਰਦੇ ਸਨ। ਉਹਨਾਂ ਦੀ ਰਾਣੀ ਦਾ ਨਾਂ ਤ੍ਰਿਸ਼ਲਾ ਸੀ। ਸਿਧਾਰਥ ਤੇ ਤ੍ਰਿਸ਼ਲਾ 23ਵੇਂ ਤੀਰਥੰਕਰ ਭਗਵਾਨ ਪਾਰਸ਼ਵਨਾਥ ਦੀ ਪ੍ਰੰਪਰਾ ਦੇ ਸ਼ਮਣੋ ਉਪਾਸ਼ਕ (ਮੰਨਣ ਵਾਲੇ) ਸਨ। ਨਿਰਗਰੰਥ (ਜੈਨ) ਧਰਮ ਪ੍ਰਤੀ ਉਨ੍ਹਾਂ ਦਾ ਗਹਿਰਾ ਵਿਸਵਾਸ਼ ਸੀ। ਉਹ ਗਿਆਤ ਕੁਲ ਨਾਲ ਸੰਬੰਧ ਰੱਖਦੇ ਸਨ। Page #8 -------------------------------------------------------------------------- ________________ ਅਧਿਆਤਮਿਕ ਅਤੇ ਭੌਤਿਕ ਪੱਖਾਂ ਤੋਂ ਸਮਰਿਧੀ ਵਾਲਾ ਜੀਵਨ ਗੁਜਾਰਦੇ ਹੋਏ ਇਕ ਰਾਤ ਦੇ ਅੰਤਿਮ ਪਹਿਰ ਵਿੱਚ ਮਹਾਰਾਣੀ ਤ੍ਰਿਸ਼ਲਾ ਨੇ ਇੱਕ ਸੁਪਨਿਆਂ ਦੀ ਲੰਬੀ ਕੁੜੀ ਵੇਖੀ। ਉਹਨਾਂ ਨੇ 14 ਸੁਪਨੇ ਵੇਖੇ। ਉਹ ਸੁਪਨੇ ਇਸ ਪ੍ਰਕਾਰ ਸਨ। 1. ਹਾਥੀ 2. ਬਲਦ 3. ਸ਼ੇਰ 4. ਲਕਸ਼ਮੀ ਦੇਵੀ 5. ਫੁਲਾਂ ਦੀ ਮਾਲਾ 6. ਚੰਦਰਮਾ 7. ਸੂਰਜ 8. ਘੜਾ 9. ਝੰਡਾ 10. ਖੀਰ ਸਮੁੰਦਰ 11. ਕਮਲ ਸਰੋਵਰ 12. ਦੇਵ ਵਿਮਾਨ 13. ਰਤਨਾਂ ਦਾ ਢੇਰ 14. ਧੂੰਏਂ ਰਹਿਤ ਅੰਗ। ਇਹਨਾਂ ਅੱਦਭੁਤ ਸੁੱਪਨਿਆਂ ਨੂੰ ਵੇਖ ਕੇ ਰਾਣੀ ਜਾਗ ਪਈ। ਉਸ ਨੇ ਅਪਣੇ ਪਤੀ ਮਹਾਰਾਜਾ ਸਿਧਾਰਥ ਨਾਲ ਇਹਨਾਂ ਸੁੱਪਨਿਆਂ ਬਾਰੇ ਗਲ ਕੀਤੀ। ਇਹਨਾ ਸੁਪਨਿਆਂ ਨੂੰ ਸੁਣ ਕੇ ਮਹਾਰਾਜ ਸਿਧਾਰਥ ਵੀ ਸੁਖ ਅਨੁਭਵ ਕਰਨ ਲੱਗੇ। ਸਵੇਰ ਹੁੰਦੇ ਹੀ ਮਹਾਰਾਜਾ ਸਿਧਾਰਥ ਨੇ ਸੁੱਪਨਿਆਂ ਦਾ ਫਲ ਦੱਸਣ ਵਾਲੇ ਜੋਤਿਸ਼ੀਆਂ ਨੂੰ ਬੁਲਾਕੇ ਰਾਣੀ ਤ੍ਰਿਸ਼ਨਾ ਰਾਹੀਂ ਵੇਖੇ ਗਏ ਸੁੱਪਨਿਆਂ ਦਾ ਫਲ ਪੁੱਛਿਆ। ਸੁਪਨੇ ਦਾ ਫਲ ਦੱਸਣ ਵਾਲੇ ਸਾਸ਼ਤਰੀਆਂ ਨੇ ਅਧਿਐਨ ਕਰਕੇ ਘੋਸ਼ਨਾ ਕੀਤੀ, “ਮਹਾਰਾਜ! ਮਹਾਰਾਣੀ ਇਕ ਮਹਾਨ ਪੁੱਤਰ ਨੂੰ ਜਨਮ ਦੇਵੇਗੀ, ਸੁਪਨੇ ਸੂਚਨਾ ਦੇ ਰਹੇ ਹਨ ਕਿ ਇਹ ਪੁੱਤਰ ਜਾਂ ਤਾਂ ਛੇ ਖੰਡ ਤੇ ਰਾਜ ਕਰਨ ਵਾਲਾ ਚੱਕਰਵਰਤੀ ਸਮਰਾਟ ਬਣੇਗਾ, ਜਾਂ ਫਿਰ ਧਰਮ ਚੱਕਰਵਰਤੀ ਹੋਵੇਗਾ”। ਸੁਪਨ ਸ਼ਾਸਤਰੀਆਂ ਦੇ ਮੁੱਖੋਂ ਸੁੱਪਨਿਆਂ ਦਾ ਫਲ ਸੁਣ ਕੇ ਮਹਾਰਾਜਾ ਸਿਧਾਰਥ ਦੀ ਖੁਸੀ ਦੀ ਹੱਦ ਨਾ ਰਹੀ। ਉਨ੍ਹਾਂ ਸੁਪਨ ਸ਼ਾਸਤਰੀਆਂ ਦੀ ਝੌਲੀ ਧਨ ਨਾਲ ਭਰਕੇ ਵਿਦਾ ਕੀਤਾ। ਗਰਭ ਦਾ ਸਮਾਂ ਪੂਰਾ ਹੋਣ ਤੇ ਮਹਾਰਾਣੀ ਤ੍ਰਿਸ਼ਲਾ ਨੇ ਚੇਤ ਸ਼ੁਕਲ ਦੀ ਮਿਤੀ 13 ਦੀ ਅੱਧੀ ਰਾਤ ਨੂੰ ਇੱਕ ਸੁੰਦਰ ਬਾਲਕ ਨੂੰ ਜਨਮ ਦਿਤਾ। ਇਹ ਵਿਕਰਮ ਸਮਤ 542 ਤੋਂ ਪਹਿਲਾਂ ਅਤੇ ਈਸਾ ਪੂਰਵ 599 ਦੀ ਘਟਨਾ ਹੈ। ਖੱਤਰੀ ਕੁੰਡਗ੍ਰਾਮ ਸਮੇਤ ਸਾਰੇ ਰਾਜ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ। ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਰਾਜਾ ਸਿਧਾਰਥ ਨੇ ਖੁਲ੍ਹੇ ਹੱਥ ਨਾਲ ਦਾਨ ਦਿਤਾ। ਉਨ੍ਹਾਂ ਕੈਦੀਆਂ ਨੂੰ ਕੈਦ ਤੋਂ ਮੁਕਤ ਕਰ ਦਿਤਾ। ਮੁਕਤੀ ਦੇ ਮਸੀਹੇ ਦੇ ਅੱਖ ਖੋਲਦੇ ਹੀ ਅਨੇਕਾਂ ਜੀਵਾਂ ਨੇ ਸੁਤੰਤਰਤਾ ਦਾ ਸੁਆਦ ਚੱਖਿਆ। ਨਾਮ ਰੱਖਣ ਦੀ ਰਸਮ ਦਾ ਸਮਾਂ ਆਇਆ, ਤਾਂ ਮਾਤਾ ਪਿਤਾ ਨੇ ਸੋਚਿਆ ਬੱਚੇ ਦੇ ਗਰਭ ਵਿੱਚ ਆਉਣ ਤੇ ਹੀ ਖੱਤਰੀ ਕੁੰਡਗ੍ਰਾਮ ਵਿੱਚ ਧਨ ਅਨਾਜ ਦਾ ਬੇਅੰਤ ਵਾਧਾ ਹੋਇਆ। ਸਿੱਟੇ ਵਜੋਂ ਬਾਲਕ ਨੂੰ ਵਰਧਮਾਨ ਜੋ ਕਿ ਉਸ ਦੇ ਗੁਣ ਅਨੁਸਾਰ ਸੀ, ਨਾਮ ਦਿਤਾ ਗਿਆ। ਸਮਾਂ ਪੰਖ ਲਗਾ 2 Page #9 -------------------------------------------------------------------------- ________________ ਕੇ ਅਜਿਹਾ ਉਡਿਆ ਪਤਾ ਹੀ ਨਹੀਂ ਚੱਲਾ ਕਿ ਕਦੋਂ ਬਾਲਕ ਨੇ ਬੋਲਨਾ, ਚੱਲਣਾ ਸਿੱਖਿਆਂ ਕੋਈ ਸਮਝ ਹੀ ਨਹੀਂ ਸਕਿਆ। ਪਰਿਵਾਰ ਬਾਰੇ ਜਾਣਕਾਰੀ: ਵਰਧਮਾਨ ਦੇ ਪਿਤਾ ਦਾ ਨਾਮ ਮਹਾਰਾਜ ਸਿਧਾਰਥ ਤੇ ਮਾਤਾ ਦਾ ਨਾਮ ਦੇਵੀ ਤ੍ਰਿਸ਼ਲਾ ਸੀ। ਉਹਨਾਂ ਦੇ ਚਾਚੇ ਦਾ ਨਾਮ ਸੂਪਾਰਸ਼ਵ, ਵੱਡੇ ਭਰਾ ਦਾ ਨਾਮ ਨੰਦੀ ਵਰਧਨ, ਭੈਣ ਦਾ ਨਾਮ ਸੁਦਰਸ਼ਨਾ ਅਤੇ ਭਰਜਾਈ ਦਾ ਨਾਂ ਸੁਚੇਸ਼ਟਾ ਸੀ। ਭਰੇ ਪੂਰੇ ਤੇ ਸੰਪੰਨ ਪਰਿਵਾਰ ਦੇ ਵਿੱਚ ਵਰਧਮਾਨ ਦਾ ਜਨਮ ਹੋਇਆ ਸੀ। ਮਾਤਾ ਤ੍ਰਿਸ਼ਲਾ ਵੈਸ਼ਾਲੀ ਦੇ ਗਣਤੰਤਰ ਦੇ ਮੁੱਖੀ ਮਹਾਰਾਜਾ ਚੇਟਕ ਦੀ ਭੈਣ ਸੀ। ਭਾਰਤ ਵਿੱਚ ਗਣਤੰਤਰ ਪ੍ਰਣਾਲੀ ਦਾ ਪਹਿਲਾ ਪ੍ਰਯੋਗ ਮਹਾਰਾਜਾ ਚੇਟਕ ਨੇ ਹੀ ਕੀਤਾ ਸੀ। ਬਹਾਦਰੀ ਵਾਲਾ ਬਚਪਨ: ਕੁਮਾਰ ਵਰਧਮਾਨ 7 – 8 ਸਾਲ ਦੇ ਹੋਏ ਕੁੱਝ ਘਟਨਾਵਾਂ ਅਜਿਹੀਆਂ ਹੋਈਆਂ ਜਿਨ੍ਹਾਂ ਤੋਂ ਉਨ੍ਹਾਂ ਦੇ ਨਿਡਰ ਅਤੇ ਬਹਾਦਰੀ ਦਾ ਯੁੱਸ, ਸਾਰੇ ਦੇਸ਼ ਦੇ ਬੱਚੇ ਬੁੱਢੇ ਦੀ ਜੁਬਾਨ ਤੇ ਗੁੰਜਨ ਲੱਗਾ। ਇੱਕ ਵਾਰ ਵਰਧਮਾਨ ਬੱਚਿਆਂ ਦੇ ਨਾਲ ਖੇਡ ਰਹੇ ਸਨ, ਅਚਾਨਕ ਹੀ ਇਕ ਵੱਡਾ ਕਾਲਾ ਸੱਪ ਨਿਕਲ ਆਇਆ, ਡਰ ਕਾਰਨ ਬਾਲਕ ਭੱਜ ਗਏ ਪਰ ਨਿੱਡਰ ਵਰਧਮਾਨ ਨੇ ਬਿਨਾ ਡਰ ਦੇ ਅਨੁਭਵ ਤੋਂ ਉਸ ਸੱਪ ਨੂੰ ਹੱਥ ਨਾਲ ਪਕੜ ਲਿਆ ਅਤੇ ਉਸ ਨੂੰ ਦੂਰ ਛੱਡ ਆਏ। ਇਕ ਹੋਰ ਘਟਨਾ ਵਿੱਚ ਕਿਸੇ ਦੁਸ਼ਟ ਦੇਵਤੇ ਨੇ ਸਰੀਰ ਦਾ ਵਿਸ਼ਾਲ ਆਕਾਰ ਬਣਾ ਕੇ ਵਰਧਮਾਨ ਨੂੰ ਅਪਣੇ ਮੋਢੇ ਉਪਰ ਚੁੱਕ ਲਿਆ ਅਤੇ ਆਕਾਸ਼ ਵਿੱਚ ਲੈ ਗਿਆ। ਵਰਧਮਾਨ ਦੇ ਇੱਕ ਮੁੱਕੇ ਦੇ ਵਾਰ ਕਾਰਨ ਦੇਵਤੇ ਦਾ ਧੋਖਾ ਚੂਰ ਹੋ ਗਿਆ। ਦੇਵਤਾ ਵਰਧਮਾਨ ਨੂੰ ਜਮੀਨ ਪਰ ਲੈ ਆਇਆ ਅਤੇ ਨਮਸਕਾਰ ਕਰਕੇ ਆਖਣ ਲੱਗਾ, “ਵਰਧਮਾਨ! ਤੁਸੀ ਸੱਚ ਮੁਚ ਹੀ ਮਹਾਵੀਰ ਹੋ ਉਸੇ ਸਮੇਂ ਤੋਂ ਵਰਧਮਾਨ ਨੂੰ “ਮਹਾਵੀਰ ਕਿਹਾ ਜਾਣ ਲੱਗਾ। | ਇਕ ਹੋਰ ਪ੍ਰਸੰਗ ਵਿੱਚ ਦੋ ਲੱਬਧੀ (ਧੀ ਸਿੱਧੀ) ਧਾਰਕ ਮੁਨੀਆਂ ਦੀ ਸੰਕਾ ਦੂਰ ਕਰਨ ਤੇ ਮੁਨੀਆਂ ਨੇ ਵਰਧਮਾਨ ਨੂੰ ‘ਸਨਮ` ਨਾਂ ਦਿੱਤਾ। ਕਲਾ ਆਚਾਰਿਆ ਦੇ ਕੋਲ ਅਧਿਐਨ: | ਵਰਧਮਾਨ 9 ਸਾਲ ਦੇ ਹੋਏ ਤਾਂ ਉਨ੍ਹਾਂ ਨੂੰ ਵਿਦਿਆ ਅਧਿਐਨ ਲਈ ਕਲਾ ਆਚਾਰਿਆ ਕੋਲ ਭੇਜਿਆ ਗਿਆ। ਵਰਧਮਾਨ ਤਾਂ ਜਨਮ ਤੋਂ ਹੀ ਮਤੀ, ਸ਼ਰੂਤ ਅਤੇ ਅਵਧੀ ਗਿਆਨ ਦੇ Page #10 -------------------------------------------------------------------------- ________________ ਧਾਰਕ ਸਨ। ਪਰ ਉਹ ਅਪਣੇ ਗਿਆਨ ਦਾ ਵਿਖਾਵਾ ਨਹੀਂ ਕਰਦੇ ਸਨ। ਪਰ ਕਲਾ ਆਚਾਰਿਆ ਕੋਲ ਵਰਧਮਾਨ ਦਾ ਇਹ ਗਿਆਨ ਛੱਪਿਆ ਨਾ ਰਹਿ ਸਕਿਆ। ਉਹ ਛੇਤੀ ਹੀ ਸਮਝ ਗਏ ਕਿ ਵਰਧਮਾਨ ਤਾਂ ਸਵਯਮਬੁੱਧ (ਜਨਮ ਜਾਤ ਗਿਆਨੀ) ਹੈ। ਉਹ ਵਰਧਮਾਨ ਨੂੰ ਲੈ ਕੇ ਮਹਾਰਾਜ ਸਿਧਾਰਥ ਕੋਲ ਆਇਆ ਅਤੇ ਰਾਜੇ ਨੂੰ ਵਰਧਮਾਨ ਦੇ ਗਿਆਨ ਦੀ ਜਾਣਕਾਰੀ ਦਿੱਤੀ। ਕਲਾ ਆਚਾਰਿਆ ਦੀ ਗੱਲ ਸੁਣ ਕੇ ਰਾਜਾ ਸਿਧਾਰਥ ਬਹੁਤ ਖੁਸ਼ ਹੋਏ। ਵਿਆਹ ਜਦੋਂ ਵਰਧਮਾਨ ਨੌਜਵਾਨ ਹੋਏ, ਉਹਨਾਂ ਦੇ ਅੰਗ ਅੰਗ ਵਿੱਚ ਜੋਵਨ ਦੀ ਚਮਕ ਅਤੇ ਤੇਜ ਨਿਖਰ ਆਇਆ। ਮਹਾਰਾਜਾ ਸਿਧਾਰਥ ਦੇ ਕੋਲ ਰਾਜਕੁਮਾਰ ਵਰਧਮਾਨ ਲਈ ਅਨੇਕਾਂ ਰਾਜੀਆਂ ਦੇ ਵਿਆਹ ਦੇ ਸੁਨੇਹੇ ਆਉਣ ਲੱਗੇ। ਉਨ੍ਹਾਂ ਵਿੱਚੋਂ ਰਾਜਾ ਸਿਧਾਰਥ ਨੇ ਕਲਿੰਗ ਦੇ ਰਾਜਾ ਜਿਤ ਸੰਤਰੁ ਦਾ ਪ੍ਰਸਤਾਵ ਸਵਿਕਾਰ ਕਰ ਲਿਆ। ਵਰਧਮਾਨ ਉਂਝ ਤਾਂ ਵਾਸਨਾ ਮੁਕਤ ਸਨ, ਬ੍ਰਹਮਚਰਿਆ ਪ੍ਰਤੀ ਉਨ੍ਹਾਂ ਦੀ ਸ਼ਰਧਾ ਸੀ। ਪਰ ਮਾਤਾ ਪਿਤਾ ਪ੍ਰਤੀ ਉਨ੍ਹਾਂ ਦੇ ਦਿਲ ਵਿੱਚ ਜੋ ਸਨਮਾਨ ਅਤੇ ਪਿਆਰ ਸੀ। ਉਸ ਪਿਆਰ ਤੇ ਸ਼ਰਧਾ ਅੱਗੇ ਉਹ ਝੁਕ ਗਏ। ਕਲਿੰਗ ਰਾਜਾ ਦੀ ਪੁੱਤਰੀ ਰਾਜਕੁਮਾਰੀ ਯਸ਼ੋਦਾ ਨਾਲ ਉਹਨਾਂ ਦੀ ਸ਼ਾਦੀ ਹੋ ਗਈ। ਕੁੱਝ ਸਮੇਂ ਬਾਅਦ ਯਸ਼ੋਦਾ ਨੇ ਇੱਕ ਪੁੱਤਰੀ ਨੂੰ ਜਨਮ ਦਿਤਾ ਜਿਸ ਦਾ ਨਾਂ ਪਿਆ ਦਰਸ਼ਨਾ ਰੱਖਿਆ ਗਿਆ। ਭਰੀ ਜਵਾਨੀ ਵਿੱਚ ਪਿਆ ਦਰਸ਼ਨਾ ਦਾ ਵਿਆਹ ਜਮਾਲੀ ਨਾਂ ਦੇ ਰਾਜਕੁਮਾਰ ਨਾਲ ਕੀਤਾ ਗਿਆ। (ਪਰ ਦਿਗੰਬਰ ਜੈਨ ਪੁੰਪਰਾ ਵਿਆਹ ਅਤੇ ਸੰਤਾਨ ਦੀ ਘਟਨਾ ਨੂੰ ਨਹੀਂ ਮੰਨਦੀ। ਮਮਤਾ ਦੀ ਜਿੱਤ : | ਵਰਧਮਾਨ ਸੰਸਾਰ ਵਿੱਚ ਰਹਿੰਦੇ ਸਨ। ਪਰ ਸੰਸਾਰ ਦੀਆਂ ਵਿਸ਼ੇ ਵਾਸਨਾਵਾਂ ਵਿੱਚ ਉਨ੍ਹਾਂ ਨੂੰ ਕੋਈ ਰਸ ਨਹੀਂ ਸੀ। ਜਿਵੇਂ ਕਮਲ ਦਾ ਫੁੱਲ ਜਲ ਤੋਂ ਨਿਰਲੇਪ ਰਹਿੰਦਾ ਹੈ। ਉਸੇ ਪ੍ਰਕਾਰ ਵਰਧਮਾਨ ਰਾਜ ਪਾਟ ਅਤੇ ਸੁਖ ਸਾਧਨਾ ਦੇ ਵਿੱਚ ਰਹਿਕੇ ਵੀ ਉਨ੍ਹਾਂ ਦੀ ਖਿਚ ਤੋਂ ਉਪਰ ਸਨ। ਉਹ ਜਾਣਦੇ ਸਨ ਕਿ ਜਿਸ ਨਿਸ਼ਾਨੇ ਨੂੰ ਉਨ੍ਹਾਂ ਪ੍ਰਾਪਤ ਕਰਨਾ ਹੈ। ਉਸ ਲਈ ਲਗਾਤਾਰ ਅਤੇ ਜਬਰਦਸਤ ਸਾਧਨਾ ਦੀ ਜ਼ਰੂਰਤ ਹੈ। ਉਸ ਸਾਧਨਾ ਦੇ ਲਈ ਉਨ੍ਹਾਂ ਇੱਕਲੇ ਰਹਿਣਾ ਜ਼ਰੂਰੀ ਹੈ। ਆਪਣੇ ਨਿਸ਼ਾਨੇ ਦੀ ਸਾਧਨਾ ਲਈ ਇਕ ਦਿਨ ਉਨ੍ਹਾਂ ਅਪਣੇ ਮਾਤਾ ਪਿਤਾ ਕੋਲ ਘਰ ਛੱਡਕੇ ਸਾਧੂ ਜੀਵਨ ਗ੍ਰਹਿਣ ਕਰਨ ਦੀ ਗੱਲ ਆਖੀ। ਵਰਧਮਾਨ ਦੀ ਗੱਲ ਸੁਣ ਕੇ ਰਾਜਾ ਸਿਧਾਰਥ ਅਤੇ ਮਹਾਰਾਣੀ ਤ੍ਰਿਸ਼ਲਾ ਪੁੱਤਰ ਦੇ ਵਿਛੋੜੇ ਨਾਲ ਦੁੱਖੀ ਹੋ ਗਏ। ਮਾਤਾ ਤ੍ਰਿਸ਼ਲਾ ਨੇ ਆਖਿਆ, Page #11 -------------------------------------------------------------------------- ________________ “ਵਰਧਮਾਨ! ਤੇਰੇ ਵਿਛੋੜੇ ਦੀ ਕਲਪਨਾ ਮੈਂ ਸੁਪਨੇ ਵਿੱਚ ਵੀ ਨਹੀਂ ਕਰ ਸਕਦੀ। ਜਦ ਤੱਕ ਅਸੀਂ ਜਿਉਂਦੇ ਹਾਂ ਤੁਸੀਂ ਘਰ ਵਿੱਚ ਰਹਿਕੇ ਹੀ ਸਾਧਨਾ ਕਰੋ। | ਮਾਂ ਦੇ ਦੁਖ ਨੂੰ ਵੇਖ ਕੇ ਵਰਧਮਾਨ ਚੁੱਪ ਹੋ ਗਏ। ਅਹਿੰਸਾ ਅਤੇ ਕਰੂਣਾ ਦੇ ਮਸੀਹਾ ਆਪਣੇ ਮਾਤਾ ਪਿਤਾ ਨੂੰ ਕਸ਼ਟ ਕਿਵੇਂ ਦੇ ਸਕਦੇ ਸਨ? ਘਰ ਰਹਿਕੇ ਹੀ ਵਰਧਮਾਨ ਅਪਣੀ ਆਤਮ ਸਾਧਨਾ ਦਾ ਟੀਚਾ ਨਿਸਚਿਤ ਕਰਨ ਲੱਗੇ। ਮਾਤਾ ਪਿਤਾ ਦਾ ਵਿਛੋੜਾ ਤੇ ਘਰ ਤਿਆਗ ਵਰਧਮਾਨ ਜਦੋਂ 28 ਸਾਲ ਦੇ ਹੋਏ, ਤਾਂ ਥੋੜੇ ਸਮੇਂ ਵਿੱਚ ਹੀ ਉਹਨਾਂ ਦੇ ਪਿਤਾ ਸਿਧਾਰਥ ਅਤੇ ਮਾਤਾ ਤ੍ਰਿਸ਼ਲਾ ਇਸ ਸੰਸਾਰ ਤੋਂ ਵਿਦਾ ਹੋ ਗਏ। ਵਰਧਮਾਨ ਲਈ ਇਹ ਔਖੀਆਂ ਘੜੀਆਂ ਸਨ। ਪਿਆਰ ਅਤੇ ਮਮਤਾ ਦੀ ਸਾਕਾਰ ਮੂਰਤੀਆਂ ਦੀ ਵਿਦਾਇਗੀ ਨਾਲ ਉਹ ਦੁੱਖੀ ਹੋ ਗਏ। ਹਮੇਸ਼ਾ ਕਾਇਮ ਰਹਿਣ ਵਾਲੀ ਸੱਚਾਈ ਨੂੰ ਉਹਨਾਂ ਅਪਣੇ ਸਾਹਮਣੇ ਬਣਦੇ ਵੇਖਿਆ ਸੀ। ਪਰ ਉਹ ਛੇਤੀ ਹੀ ਆਤਮਾ ਸਥਿਤ ਹੋ ਗਏ। ਮਾਂ ਪਿਉ ਦੀ ਵਿਦਾਇਗੀ ਤੋਂ ਬਾਅਦ ਵਰਧਮਾਨ ਨੇ ਫਿਰ ਘਰ ਛੱਡਣ ਦਾ ਸੰਕਲਪ ਕੀਤਾ। ਇਸ ਲਈ ਉਹਨਾਂ ਆਪਣੇ ਵੱਡੇ ਭਰਾ ਨੰਦ ਵਰਧਨ ਦੀ ਇਜਾਜ਼ਤ ਮੰਗੀ। ਮਾਂ ਪਿਉ ਦੇ ਮੌਤ ਦੇ ਵਿਛੋੜੇ ਤੋਂ ਅਜੇ ਨੰਦੀ ਵਰਧਨ ਵੀ ਉਭਰੇ ਨਹੀਂ ਸਨ ਤੇ ਭਰਾ ਦੇ ਵਿਛੋੜੇ ਦੀ ਕਲਪਨਾ ਨੇ ਉਹਨਾਂ ਨੂੰ ਦੁੱਖੀ ਕਰ ਦਿਤਾ। ਉਹਨਾਂ ਆਖਿਆ, “ਵਰਧਮਾਨ ਮੈਂ ਮੰਨਦਾ ਹਾਂ ਕਿ ਤੂੰ ਘਰ ਵਿੱਚ ਰਹਿਕੇ ਵੀ ਸਾਧੂਆਂ ਵਾਲਾ ਜੀਵਨ ਗੁਜਾਰ ਰਹੇ ਹੋ। ਇਸ ਲਈ ਮੈਂ ਤੈਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਵੇਖ ਕੇ ਹੀ ਸੰਤੁਸ਼ਟ ਹੋ ਜਾਂਦਾ ਹਾਂ ਤੇਰਾ ਵਿਛੋੜਾ ਮੈਂ ਨਹੀਂ ਝੱਲ ਸਕਦਾ। | ਵਰਧਮਾਨ ਨੇ ਆਖਿਆ, “ਹੇ ਭਰਾ ! ਮੈਂ ਅਪਣੇ ਅਤੇ ਸੰਸਾਰ ਦੇ ਕਲਿਆਣ ਦੇ ਲਈ ਜੋ ਨਿਸ਼ਾਨਾ ਨਿਸ਼ਚਿਤ ਕੀਤਾ ਹੈ। ਉਸ ਨੂੰ ਸਫਲ ਬਣਾਉਨ ਦੇ ਲਈ ਘਰ ਛੱਡਣਾ ਜ਼ਰੂਰੀ ਹੈ। ਤੁਸੀ ਅਪਣੇ ਪਿਆਰ ਕਾਰਣ ਇਸ ਕਲਿਆਣ ਰੂਪੀ ਯੁੱਗ ਦੀ ਰੁਕਾਵਟ ਨਾ ਬਣੋ। ਮੈਨੂੰ ਅਪਣੇ ਨਿਸ਼ਾਨੇ ਦੀ ਮੰਜ਼ਿਲ ਵਲ ਵਧਣ ਦੀ ਆਗਿਆ ਦੇਵੋ। ਨੰਦ ਵਰਧਨ ਨੇ ਸੋਚ ਵਿਚਾਰ ਕੇ ਦੋ ਸਾਲ ਲਈ ਵਰਧਮਾਨ ਨੂੰ ਘਰ ਵਿੱਚ ਰੋਕ ਲਿਆ। ਵਰਧਮਾਨ ਰੁੱਕ ਗਏ, ਛੇਤੀ ਹੀ ਦੋ ਸਾਲ ਬੀਤ ਗਏ। ਹੁਣ ਵਰਧਮਾਨ ਸੁਤੰਤਰ ਸਨ, ਸੁਤੰਤਰਤਾ ਦੇ ਰਾਹ ਤੇ ਵਰਧਮਾਨ ਨੇ ਅਪਣੇ ਕਦਮ ਵੱਧਾ ਲਏ। ਮੱਘਰ ਕ੍ਰਿਸ਼ਨਾ 10ਵੀਂ ਨੂੰ ਵਰਧਮਾਨ ਸਾਧੂ ਬਣ ਗਏ। ਨੰਦੀ ਵਰਧਨ ਨੇ ਅਪਣੇ ਭਰਾ ਦੇ ਦੀਖਿਆ ਸਮਾਰੋਹ ਧੁਮ ਧਾਮ ਨਾਲ ਬਣਾਇਆ। Page #12 -------------------------------------------------------------------------- ________________ ਦੇਵਤਿਆਂ ਦੇ ਰਾਜੇ ਇੰਦਰ ਨੇ ਇਸ ਸਮਾਰੋਹ ਵਿੱਚ ਹਾਜ਼ਰ ਹੋ ਕੇ ਵਰਧਮਾਨ ਦੇ ਇਸ ਸ਼ਕਤੀਸ਼ਾਲੀ ਫੈਸਲੇ ਤੇ ਉਹਨਾਂ ਦਾ ਸਵਾਗਤ ਕੀਤਾ। ਵਰਧਮਾਨ ਪੂਰਨ ਸੁਤੰਤਰਤਾ ਦੇ ਸੰਕਲਪ ਨਾਲ ਕੱਪੜੇ, ਗਹਿਣਿਆਂ ਦੀ ਗੁਲਾਮੀ ਨੂੰ ਛੱਡ ਦਿਤਾ। ਜਿਸ ਰੂਪ ਵਿੱਚ ਕੁਦਰਤ ਨੇ ਉਨ੍ਹਾਂ ਨੂੰ ਸੰਸਾਰ ਵਿੱਚ ਭੇਜਿਆ ਸੀ ਵਰਧਮਾਨ ਨੇ ਉਸੇ ਰੂਪ ਵਿੱਚ ਸਵਿਕਾਰ ਕੀਤਾ। ਉਹ ਵਸਤਰ ਰਹਿਤ ਮੁਨੀ ਬਣ ਗਏ। ਪੰਜਮੁਸਟੀ ਲੋਚ (ਕੇਸ਼ ਪੁਟਨ ਦੀ ਕ੍ਰਿਆ) ਕੀਤਾ ਅਤੇ ਸੰਜਮ ਯਾਤਰਾ ‘ਤੇ ਚੱਲ ਪਏ। ਦੇਵਰਾਜ ਇੰਦਰ ਨੇ ਖੁਸ਼ੀ ਨਾਲ ਇਕ ਦੇਵ ਦੁਸ਼ਯ ਵਸਤਰ ਵਰਧਮਾਨ ਦੇ ਕੰਧੇ ਤੇ ਰੱਖ ਦਿਤਾ। ਵਰਧਮਾਨ ਸੁਤੰਤਰਤਾ ਦਾ ਸੰਕਲਪ ਲੈ ਚੁੱਕੇ ਸਨ। ਇਸ ਸੰਕਲਪ ਦੇ ਨਾਲ ਹੀ ਉਨ੍ਹਾਂ ਦੇਹ ਦੀ ਮਮਤਾ ਤੋਂ ਪਾਰ ਹੋ ਗਏ ਸਨ। ਇੰਦਰ ਦੇ ਰਾਹੀਂ ਦਿਤਾ ਵਸਤਰ ਵੀ ਉਨ੍ਹਾਂ ਨਾ ਸਵਿਕਾਰ ਕੀਤਾ ਅਤੇ ਨਾ ਹੀ ਗੁਹਿਣ ਕੀਤਾ। ਛੇ ਮਹਿਨੇ ਵਸਤਰ ਵਰਧਮਾਨ ਦੇ ਕੰਧੇ ਤੇ ਰਹਿਕੇ ਇੱਕ ਝਾੜੀ ਵਿੱਚ ਫਸ ਗਿਆ ਜਿਥੋਂ ਇਕ ਬ੍ਰਾਹਮਣ ਨੇ ਇਹ ਵਸਤਰ ਚੁੱਕ ਲਿਆ ਅਤੇ ਉਨ੍ਹਾਂ ਦੇ ਭਰਾ ਨੰਦ ਵਰਧਨ ਰਾਜੇ ਨੂੰ ਦੇ ਕੇ ਬਹੁਤ ਸਾਰਾ ਧਨ ਪਾ ਕੇ ਅਪਣੀ ਗਰੀਬੀ ਦੂਰ ਕੀਤੀ। ਸਾਧਨਾ ਕਾਲ ਵਿੱਚ ਸ਼ਮਣ ਵਰਧਮਾਨ ਦੀ ਸ਼ਹਿਨਸ਼ੀਲਤਾ ਅਤੇ ਖਿਮਾ ਦੀ ਪ੍ਰੀਖਿਆ ਲੈਣ ਲਈ ਸੰਗਮ ਨਾਂ ਦਾ ਦੇਵਤਾ ਆਇਆ। ਛੇ ਮਹਿਨੇ ਦਿਲ ਕੰਬਾਉ ਅਤੇ ਕਸ਼ਟਾਂ ਰਾਹੀਂ ਮੁਸੀਬਤਾ ਨਾਲ ਉਹ ਦੇਵਤਾ ਵਰਧਮਾਨ ਦੀ ਸਾਰੀ ਆਤਮ ਸਾਧਨਾ (ਅਰਾਧਨਾ) ਨੂੰ ਖੰਡਤ ਨਾ ਕਰ ਸਕਿਆ। ਉਸ ਸਮੇਂ ਉਸ ਨੇ ਸ਼ਮਣ ਵਰਧਮਾਨ (ਮਹਾਵੀਰ) ਨਾਂ ਨਾਲ ਪੁਕਾਰ ਕੇ ਉਨ੍ਹਾਂ ਦੀ ਭਗਤੀ ਕੀਤੀ। ਉਦੋਂ ਤੋਂ ਲੈ ਕੇ ਅੱਜ ਤੱਕ ਵਰਧਮਾਨ, ਮਹਾਵੀਰ ਦੇ ਨਾਂ ਨਾਲ ਪ੍ਰਸਿੱਧ ਹਨ। ਆਪਣੀ ਕਲਮ ਦੇ ਇਸ ਪੜਾਓ ਤੋਂ ਮੈਂ ਵਰਧਮਾਨ ਨੂੰ ਮਹਾਵੀਰ ਸੰਬੋਧਨ ਨਾਲ ਵਰਨਣ ਕਰਾਂਗਾ। ਮਹਾਵੀਰ ਦੀ ਸਾਧਨਾ ਦਾ ਸਿਲਸਲੇ ਵਾਰ ਵਰਨਣ: ਮਹਾਵੀਰ ਨੇ ਅਪਣੀ ਸਾਧਨਾ ਰੂਪੀ ਨਦੀ ਦੀ ਧਾਰਾ ਨੂੰ ਦੋ ਕਿਨਾਰਿਆਂ ਦੇ ਵਿਚਕਾਰ ਬਹਾਇਆ। ਉਹ ਦੋ ਕਿਨਾਰੇ ਹਨ, ਧਿਆਨ ਅਤੇ ਤੱਪ। ਮਹਾਵੀਰ ਆਪ ਸੰਬੁਧ (ਜਨਮ ਜਾਤ ਗਿਆਨੀ) ਸਨ। ਉਹ ਜਾਣਦੇ ਸਨ ਕਿ ਧਿਆਨ ਨਾਲ ਲਗਾਤਾਰ ਸੰਚਿਤ (ਇਕੱਠੇ) ਕਰਮ ਦਾ ਰਾਸ਼ੀ ਦਾ ਵਿਸ਼ਰਜਨ (ਖਾਤਮਾ) ਕੀਤਾ ਜਾ ਸਕਦਾ ਹੈ। ਆਤਮਾ ਦੀ ਪੂਰਨ ਸੁਤੰਤਰਤਾ ਮਹਾਵੀਰ ਦਾ ਪਹਿਲਾ ਉਦੇਸ਼ ਹੈ। ਧਿਆਨ ਦੇ ਰਾਹੀਂ ਉਨ੍ਹਾਂ ਪੁਰਨ ਅਮਾਦ (ਅਣਗਿਹਲੀ ਰਹਿਤ) ਅਵਸਥਾ ਵਿੱਚ ਸਥਿਰ ਹੋ ਗਏ ਅਤੇ ਉੱਚੀ ਤਪ ਅਰਾਧਨਾ ਨਾਲ ਪਿਛਲੇ ਸੰਚਿਤ ਕਰਮ ਭਾਰ ਨੂੰ ਝਾੜਕੇ ਮੋਕਸ਼ ਦੇ ਰਾਹ ਵਲ ਵਧਨ ਲੱਗੇ। Page #13 -------------------------------------------------------------------------- ________________ ਘਰ ਤਿਆਗ ਦੇ ਦਿਨ ਤੋਂ ਹੀ ਮਹਾਵੀਰ ਤੱਪਸਵੀ ਸਨ। ਭੁੱਖ ਦੀ ਗੁਲਾਮੀ ਤੇ ਮਹਾਵੀਰ ਨੇ ਇਸ ਸੰਕਲਪ ਨਾਲ ਪਹਿਲਾ ਵਾਰ ਕੀਤਾ ਕਿ ਉਹ ਸਾਧਨਾ ਕਾਲ ਵਿੱਚ ਲਗਾਤਾਰ ਭੋਜਨ ਨਹੀਂ ਕਰਨਗੇ। ਘੱਟ ਘੱਟ ਤੋਂ ਘੱਟ ਭੋਜਨ ਦੋ ਦਿਨ ਬਾਅਦ ਕਰਨਗੇ। ਭਾਵ ਘੱਟ ਤੋਂ ਘੱਟ ਬੇਲੇ ਦਾ ਤਪ ਕਰਨਗੇ। ਪਹਿਲਾ ਸੰਕਟ ਦੀਖਿਆ ਸਥਾਨ ਤੋਂ ਖੱਤਰੀ ਕੁੰਡਗਾਮ ਦੇ ਬਾਹਰਲੇ ਹਿੱਸੇ ਵਿੱਚ ਸਥਿਤ ਬਾਗ ਤੋਂ ਚੱਲ ਕੇ ਮਹਾਵੀਰ ਕੁਮਾਰ ਗਰਾਮ ਦੇ ਕੋਲ ਜੰਗਲ ਵਿੱਚ ਪਹੁੰਚੇ। ਉਥੇ ਨਾਸਅਗਰ (ਨੱਕ ਦੇ ਮੁਹਰਲੇ ਭਾਗ ‘ਤੇ ਧਿਆਨ ਲਗਾਉਣਾ) ਤੇ ਨਿਗਾਹ ਟਿਕਾ ਕੇ ਅਤੇ ਸ਼ਰੀਰ ਨੂੰ ਢਿੱਲਾ ਛੱਡ ਕੇ ਕਾਯੋਤਸਰਗ (ਸਰੀਰ ਦਾ ਮੋਹ ਤਿਆਗ ਦਾ ਆਸਨ) ਵਿੱਚ ਲੀਨ ਹੋ ਗਏ। ਉਨ੍ਹਾਂ ਦੀ ਸਰੀਰਕ ਅਵਸਥਾ ਸਥਿਰ ਅਤੇ ਅਢੋਲ ਸੀ। ਉਹ ਆਤਮ ਸਾਧਨਾ ਧਿਆਨ ਵਿੱਚ ਲੀਨ ਸਨ। ਉਸੇ ਸਮੇਂ ਇਕ ਗਵਾਲਾ ਆਇਆ, ਮਹਾਵੀਰ ਨੂੰ ਉੱਥੇ ਖੜਾ ਵੇਖ ਕੇ ਉਹ ਬੇਫਿਕਰ ਹੋ ਗਿਆ ਅਤੇ ਉਸ ਨੇ ਅਪਣੇ ਬਲਦ ਉੱਥੇ ਹੀ ਛੱਡ ਦਿਤੇ। ਉਸ ਨੇ ਮਹਾਵੀਰ ਨੂੰ ਕਿਹਾ, “ਹੈ। ਮਹਾਤਮਾ! ਮੈਂ ਛੇਤੀ ਹੀ ਪਿੰਡ ਜਾ ਕੇ ਵਾਪਸ ਆਵਾਗਾਂ ਤੱਦ ਤੱਕ ਤੁਸੀਂ ਮੇਰੇ ਬਲਦਾਂ ਦੀ ਦੇਖ ਭਾਲ ਕਰਨਾ। ਇਹ ਆਖ ਕੇ ਗਵਾਲਾ ਚਲਾ ਗਿਆ। ਪਰ ਜਿਸ ਨੇ ਅਪਣੀ ਦੇਹ ਤੱਕ ਦੀ ਸੰਭਾਲ ਤੋਂ ਵਿਦਾਈ ਲੈ ਲਈ ਹੋਵੇ, ਉਹ ਭਲਾ ਕਿਸੇ ਦੇ ਬਲਦ ਕਿਵੇਂ ਸੰਭਾਲੇਗਾ? ਸੰਭਾਲਣ ਵਿੱਚ ਸਾਰ ਹੁੰਦਾ ਤਾਂ ਉਹ ਰਾਜ ਪਾਟ ਕਿਉਂ ਠੁਕਰਾਉਂਦੇ? ਬਲਦਾਂ ਨੇ ਅਪਣੇ ਆਪ ਨੂੰ ਬੰਧਨ ਰਹਿਤ ਪਾ ਕੇ ਚਰਨ ਲਈ ਜੰਗਲ ਦੀ ਇਕ ਦਿਸ਼ਾ ਵਿੱਚ ਦੂਰ ਤੱਕ ਨਿਕਲ ਗਏ। ਗਵਾਲਾ ਵਾਪਸ ਆਇਆ, ਬਲਦਾਂ ਨੂੰ ਨਾ ਪਾ ਕੇ, ਉਹ ਦੁੱਖੀ ਹੋ ਗਿਆ। ਉਸ ਨੇ ਬਲਦਾਂ ਬਾਰੇ ਮਹਾਵੀਰ ਤੋਂ ਪੁਛਿਆ ਪਰ ਮਹਾਵੀਰ ਤਾਂ ਚੁੱਪ ਹਨ। ਉਹ ਜਾਣਦੇ ਹਨ ਕਿ ਹਰ ਪ੍ਰਸ਼ਨ ਦਾ ਉੱਤਰ ਉਹ ਦੇਣਗੇ ਤਾਂ ਸਾਧਨਾ ਬਾਰ ਬਾਰ ਖੰਡਿਤ ਹੁੰਦੀ ਰਹੇਗੀ। ਮਹਾਵੀਰ ਦੇ ਚੁਪ ਤੋਂ ਗਵਾਲਾ ਦੁੱਖੀ ਹੋ ਗਿਆ। ਦੁੱਖੀ ਹਾਲਤ ਵਿੱਚ ਉਸ ਨੇ ਅਪਣੇ ਬਲਦਾਂ ਦੀ ਤਲਾਸ਼ ਕੀਤੀ, ਪਰ ਬਲਦ ਨਾ ਮਿਲੇ। ਸ਼ਾਮ ਨੂੰ ਉਹ ਉਸੇ ਰਾਹ ਤੇ ਵਾਪਸ ਆਇਆ ਜਿੱਥੇ ਮਹਾਵੀਰ ਧਿਆਨ ਵਿੱਚ ਮਗਨ ਸਨ। ਮਹਾਵੀਰ ਦੇ ਕੋਲ ਹੀ ਬਲਦ ਚਰਦੇ ਵੇਖ ਕੇ ਗਵਾਲੇ ਦਾ ਦੁੱਖ ਗੁੱਸੇ ਵਿੱਚ ਬਦਲ ਗਿਆ। ਉਸ ਨੇ ਬਲਦਾਂ ਨੂੰ ਬਣਨ ਵਾਲੇ ਰੱਸੇ ਨਾਲ ਮਹਾਵੀਰ ਤੇ ਬਾਰ ਕੀਤਾ। Page #14 -------------------------------------------------------------------------- ________________ ਦੀਖਿਆ ਦਾ ਪਹਿਲਾ ਦਿਨ ਅਤੇ ਪਹਿਲਾ ਸੰਕਟ: | ਪਰ ਮਹਾਵੀਰ ਜਾਣਦੇ ਹਨ ਕਿ ਸੰਕਟ ਸਰੀਰ ਤੇ ਹੈ, ਸਰੀਰ ਮਿੱਟੀ ਦਾ ਬਣਿਆ ਹੈ। ਸਰੀਰ ਤੇ ਆਤਮਾ ਦੇ ਭੇਦ ਗਿਆਨ ਨੂੰ ਸਪਸ਼ਟ ਕਰਨ ਲਈ, ਇਹ ਸੰਕਟ ਖਿਆ ਹੈ ਅਤੇ ਪ੍ਰੀਖਿਆ ਵਿੱਚ ਪੂਰੇ ਨੰਬਰ ਚਾਹੀਦੇ ਹਨ। ਗਵਾਲਾ ਗੁੱਸੇ ਨਾਲ ਭਰਿਆ ਹੈ। ਉਸੇ ਸਮੇਂ ਦੇਵਤਿਆਂ ਦੇ ਰਾਜੇ ਇੰਦਰ ਦਾ ਸਿੰਘਾਸਨ ਢੋਲ ਗਿਆ। ਉਸ ਨੇ ਵੇਖਿਆ ਕਿ ਦੀਖਿਆ ਦੇ ਪਹਿਲੇ ਪੜਾਉ ਤੇ ਹੀ ਸੁਮਣ ਵਰਧਮਾਨ ਦੇ ਰਾਹ ਤੇ ਭਾਰੀ ਰੁਕਾਵਟ ਆ ਗਈ ਹੈ। ਇੰਦਰ ਉਸੇ ਸਮੇਂ ਹਾਜਿਰ ਹੋਇਆ। ਇੰਦਰ ਨੂੰ ਵੇਖ ਕੇ ਗਵਾਲਾ ਡਰ ਗਿਆ। ਮਹਾਵੀਰ ਨੇ ਅਪਣਾ ਕਾਯੋਤਸਰਗ (ਧਿਆਨ) ਪੂਰਾ ਕੀਤਾ। ਚਰਨਾ ਵਿੱਚ ਹੱਥ ਜੋੜ ਕੇ ਖੜੇ ਇੰਦਰ ਨੇ ਮਹਾਵੀਰ ਨੂੰ ਪ੍ਰਾਥਨਾ ਕੀਤੀ, “ਭਗਵਾਨ! ਸਾਧਨਾ ਕਾਲ ਦਾ ਪਹਿਲਾ ਦਿਨ ਹੀ ਨਾ ਸਹਿਣਯੋਗ ਕਸ਼ਟ ਨਾਲ ਸ਼ੁਰੂ ਹੋਇਆ ਹੈ, ਅਜੇ ਆਪ ਨੇ ਲੰਬੀ ਯਾਤਰਾ ਕਰਨੀ ਹੈ, ਮੈਨੂੰ ਹੁਕਮ ਦਿਓ ਮੈਂ ਆਪ ਦੀ ਸੇਵਾ ਵਿੱਚ ਰਹਿਕੇ ਆਪ ਦੀ ਸਾਧਨਾ ਵਿੱਚ ਨਿਰਵਿਘਨ ਸਫਲਤਾ ਵਿੱਚ ਸਹਿਯੋਗ ਦੇਵਾਗਾਂ ਇੰਦਰ ਦੀ ਬੇਨਤੀ ਸੁਣ ਕੇ ਮਹਾਵੀਰ ਨੇ ਕਿਹਾ, “ਹੇ ਦੇਵਇੰਦਰ ! ਆਤਮ ਸੁਤੰਤਰਤਾ ਦੀ ਸਾਧਨਾ ਕਿਸੇ ਦੇ ਸਹਿਯੋਗ ਨਾਲ ਕਮਜ਼ੋਰ ਪੈ ਜਾਂਦੀ ਹੈ। ਉਸ ਦੀ ਸਫਲਤਾ ਲਈ ਆਤਮ ਸਹਿਯੋਗ ਹੀ ਇਕ ਮਾਤਰ ਉਪਾਅ ਹੈ ਅੱਜ ਤੱਕ ਕਿਸੇ ਸਾਧਕ ਨੇ ਕਿਸੇ ਦੇ ਸਹਿਯੋਗ ਦੇ ਮੋਢੇ ਤੇ ਚੜ੍ਹ ਕੇ ਸੁਤੰਤਰਤਾ ਦਾ ਸੁਆਦ ਨਹੀਂ ਲਿਆ। ਫਿਰ ਮੈਂ ਤੁਹਾਡੇ ਪ੍ਰਸਤਾਵ ਦੀ ਹਾਮੀ ਕਿਵੇਂ ਕਰ ਸਕਦਾ ਹਾਂ?” ਪਹਿਲਾ ਚੌਮਾਸਾ: ਮਹਾਵੀਰ ਸਾਧੂ ਹਨ, ਉਨ੍ਹਾਂ ਦਾ ਆਪਣਾ ਕੋਈ ਘਰ ਨਹੀਂ ਹੈ। ਜਦ ਤੋਂ ਉਨ੍ਹਾਂ ਨੇ ਆਪਣੀ ਆਤਮਾ ਵਿੱਚ ਪ੍ਰਵੇਸ਼ ਕੀਤਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਘਰ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ ਹੈ। ਉਹ ਆਤਮਾ ਰੂਪੀ ਆਕਾਸ਼ ਵਿੱਚ ਉੱਡਣ ਵਾਲੇ ਹੋ ਗਏ ਹਨ। ਇਹ ਵਾਰ ਘੁੰਮਦੇ ਹੋਏ ਮਹਾਵੀਰ ਕੋਲਾਕ ਸੁਨੀਵੇਸ਼ ਪਹੁੰਚੇ। ਉਸ ਪਿੰਡ ਦੇ ਕੋਲ ਤੱਪਸਵੀਆਂ ਦਾ ਇਕ ਆਸ਼ਰਮ ਸੀ। ਦੁਈਜੰਤ ਇਸ ਆਸ਼ਰਮ ਦਾ ਮੁਖੀਆ ਸੀ। ਉਹ ਮਹਾਵੀਰ ਦੇ ਪਿਤਾ ਮਹਾਰਾਜਾ ਸਿਧਾਰਥ ਦਾ ਮਿੱਤਰ ਸੀ। ਇਸੇ ਲਈ ਰਾਜਕੁਮਾਰ ਵਰਧਮਾਨ ਦੇ ਰੂਪ ਵਿੱਚ ਉਹ ਮਹਾਵੀਰ ਨੂੰ ਪਹਿਲਾਂ ਵੇਖ ਚੁੱਕੇ ਸਨ। ਅਪਣੇ ਆਸ਼ਰਮ ਦੇ ਕੋਲ ਮਹਾਵੀਰ ਨੂੰ ਵਿਚਰਦੇ ਵੇਖ ਕੇ, ਦੁਈਜੰਤ ਉਨ੍ਹਾਂ ਦੇ ਕੋਲ ਆਇਆ, ਦੋਹਾਂ ਨੇ ਆਪਸ ਵਿੱਚ ਭੇਂਟ ਕੀਤੀ ਦਈਤ ਨੇ ਮਹਾਵੀਰ ਦਾ ਸਵਾਗਤ ਕੀਤਾ। ਇਕ Page #15 -------------------------------------------------------------------------- ________________ ਦਿਨ ਆਸ਼ਰਮ ਠਹਿਰਣ ਤੋਂ ਬਾਅਦ ਦੂਸਰੇ ਦਿਨ ਮਹਾਵੀਰ ਰਵਾਨਾ ਹੋਣ ਲੱਗੇ ਦੁਈਜੰਤ ਨੇ ਪਿਆਰ ਭਰੇ ਸ਼ਬਦਾਂ ਵਿੱਚ ਆਖਿਆ, “ਤੱਪਸਵੀ! ਇਸ ਆਸ਼ਰਮ ਨੂੰ ਆਪਣਾ ਹੀ ਮੰਨੋ, ਵਰਖਾ ਦਾ ਸਮਾਂ ਨਜ਼ਦੀਕ ਹੈ, ਇਸ ਸਮੇਂ ਇਥੇ ਰਹਿਕੇ ਸਾਧਨਾ ਕਰੋ`` ਸਹਿਜ ਸਹਿਮਤੀ ਮਿਲਣ ਤੇ ਮਹਾਵੀਰ ਉੱਥੇ ਟਿਕ ਗਏ। | ਵਰਖਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਆਸ ਪਾਸ ਦੇ ਇਲਾਕੇ ਵਿੱਚ ਜਾ ਕੇ ਮਹਾਵੀਰ ਵਰਖਾ ਦਾ ਸਮਾਂ ਬਿਤਾਉਣ ਲਈ ਦੁਈਜੱਤ ਦੇ ਆਸ਼ਰਮ ਵਿੱਚ ਆ ਗਏ। ਆਸ਼ਰਮ ਮੁੱਖੀ ਨੇ ਉਹਨਾਂ ਨੂੰ ਰਹਿਣ ਲਈ ਇੱਕ ਕੁਟੀਆ ਦਿਤੀ, ਉੱਥੇ ਰਹਿਕੇ ਮਹਾਵੀਰ ਆਤਮ ਸਾਧਨਾ ਵਿੱਚ ਲੀਨ ਰਹਿਣ ਲੱਗੇ। | ਵਰਖਾ ਦਾ ਸਮਾਂ ਸ਼ੁਰੂ ਹੋਇਆ ਗਰਮੀ ਦੇ ਕਾਰਨ, ਜੰਗਲਾਂ ਦੀ ਹਰਿਆਲੀ ਖਤਮ ਹੋ ਗਈ, ਗਊਆਂ ਜੰਗਲ ਵਿੱਚ ਚਰਨ ਜਾਂਦੀਆਂ ਪਰ ਘਾਹ ਨਾ ਮਿਲਣ ਕਾਰਨ ਗਊਆਂ ਆਸ਼ਰਮ ਵਿੱਚ ਬਣੀਆਂ ਝੌਪੜੀਆਂ ਨੂੰ ਆਪਣਾ ਭੋਜਣ ਬਣਾਉਨ ਦੀ ਕੋਸ਼ਿਸ ਕਰਦੀਆਂ। ਇਹ ਵੇਖ ਕੇ ਆਸ਼ਰਮ ਦੇ ਸੰਨਿਆਸੀ ਡੰਡੇ ਲੈ ਕੇ ਗਉਆਂ ਦੇ ਪਿੱਛੇ ਭੱਜਦੇ, ਪਰ ਮਹਾਵੀਰ ਅਜਿਹਾ ਨਾ ਕਰਦੇ। ਉਹ ਅਜਿਹਾ ਕਰ ਵੀ ਨਹੀਂ ਸਕਦੇ ਸਨ। ਸਿੱਟੇ ਵਜੋਂ ਗਉਆਂ ਨੇ ਉਹਨਾਂ ਦੀ ਝੌਪੜੀ ਨੂੰ ਆਪਣਾ ਭੋਜਨ ਬਣਾ ਲਿਆ। | ਸੰਨਿਆਸੀਆਂ ਨੇ ਦੂਈਜਤ ਮੁੱਖੀ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਕਿ ਜਿਸ ਮਣ ਨੂੰ ਤੁਸੀਂ ਚੁਮਾਸੇ ਦਾ ਬੁਲਾਵਾ ਦਿਤਾ ਹੈ। ਉਹ ਇਨ੍ਹਾਂ ਕਰਮਹੀਣ ਹੈ ਕਿ ਉਹ ਅਪਣੀ ਝੋਪੜੀ ਦੀ ਰਾਖੀ ਵੀ ਨਹੀਂ ਕਰਦਾ। ਦੂਈਜਤ ਮੁੱਖੀ ਮਹਾਵੀਰ ਕੋਲ ਆਇਆ। ਬਹੁਤ ਹੀ ਪਿਆਰ ਨਾਲ ਉਸ ਨੇ ਮਹਾਵੀਰ ਨੂੰ ਉਲਾਭਾਂ ਦਿੰਦੇ ਹੋਏ ਕਿਹਾ, “ਕੁਮਾਰ! ਇਕ ਪੰਛੀ ਵੀ ਆਪਣੀ ਰਹਿਣ ਦੀ ਜਗ੍ਹਾ ਦੀ ਰਾਖੀ ਕਰ ਲੈਂਦਾ ਹੈ। ਆਪ ਤਾਂ ਖੱਤਰੀ ਰਾਜਕੁਮਾਰ ਹੋ ਆਪ ਨੂੰ ਆਪਣੇ ਰਹਿਣ ਦੀ ਜਗ੍ਹਾ ਦੀ ਰਾਖੀ ਜ਼ਰੂਰ ਕਰਨੀ ਚਾਹੀਦੀ ਹੈ। ਮਹਾਵੀਰ ਨੇ ਅੱਖਾਂ ਖੋਲੀਆਂ ਅਤੇ ਬੋਲੇ ਫਿਰ ਮੈਂ ਆਪ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਮਹਾਵੀਰ ਨੇ ਸੋਚਿਆ ਝੌਪੜੀ ਦੀ ਰੱਖਿਆ ਕਾਰਨ ਕਿ ਆਤਮਾ ਦੀ ਖੋਜ ਨੂੰ ਭੁੱਲਣਾ ਪਏਗਾ? ਆਤਮ ਖੋਜ ਮੇਰਾ ਟੀਚਾ ਹੈ। ਇਸ ਟੀਚੇ ਦੀ ਸੱਚਾਈ ਦੇ ਲਈ ਮੈਂ ਆਸ਼ਰਮ ਦੇ ਬੰਧਨ ਤੋਂ ਮੁਕਤ ਹੋਵਾਂਗਾ। ਇਸ ਸੰਕਲਪ ਦੇ ਨਾਲ ਮਹਾਵੀਰ ਆਸ਼ਰਮ ਤੋਂ ਚੱਲ ਪਏ। ਚੱਲਦੇ ਹੋਏ ਮਹਾਵੀਰ ਨੇ ਪੰਜ ਪ੍ਰਤਿਗਿਆ ਧਾਰਨ ਕੀਤੀਆਂ। . ਮੈਂ ਬੇਇਜਤੀ ਵਾਲੇ ਸਥਾਨ ਪਰ ਨਹੀਂ ਰਹਾਂਗਾ। 2. ਮੈਂ ਭੋਜਨ ਤੇ ਚੱਲਣ ਤੋਂ ਇਲਾਵਾ ਬਾਕੀ ਸਮਾਂ ਧਿਆਨ ਵਿੱਚ ਰਹਾਂਗਾ। Page #16 -------------------------------------------------------------------------- ________________ 3. ਹਮੇਸ਼ਾ ਮੋਨ (ਚੁੱਪ) ਰੱਖਾਂਗਾ। 4. ਹੱਥ ਵਿੱਚ ਭੋਜਨ ਕਰਾਂਗਾ। 5. ਗ੍ਰਹਿਸਥ ਦੀ ਮਿਨਤ ਨਹੀਂ ਕਰਾਂਗਾ। ਚੌਮਾਸੇ ਦੇ ਪੰਦਰਾਂ ਦਿਨ ਮਹਾਵੀਰ ਦੂਈਜਂਤ ਦੇ ਆਸ਼ਰਮ ਵਿੱਚ ਗੁਜਾਰੇ, ਬਾਕੀ ਸਮਾਂ ਆਸਿਥਕ ਗਰਾਮ ਦੇ ਕੋਲ ਸ਼ੂਲਪਾਨੀ ਯਕਸ਼ ਦੇ ਮੰਦਿਰ ਵਿੱਚ ਬਿਤਾਇਆ। ਸ਼ੂਲਪਾਨੀ ਯਕਸ਼ ਨੂੰ ਅਹਿੰਸਾ ਦਾ ਪਾਠ ਪੜ੍ਹਾਉਣਾ ਸ਼ੂਲਪਾਨੀ ਦੇ ਮੰਦਿਰ ਵਿੱਚ ਪਹੁੰਚਦਿਆਂ ਹੀ ਮਹਾਵੀਰ ਨੇ ਮੰਦਿਰ ਦੇ ਪੁਜਾਰੀ ਤੋਂ ਉੱਥੇ ਰਹਿਣ ਦੀ ਆਗਿਆ ਮੰਗੀ। ਉਸ ਸਮੇਂ ਕੁੱਝ ਹੋਰ ਪੇਂਡੂ ਵੀ ਉਸ ਮੰਦਿਰ ਵਿੱਚ ਮੌਜੂਦ ਸਨ। ਪੁਜਾਰੀ ਤੇ ਪੇਂਡੂਆਂ ਨੇ ਕਿਹਾ, “ਸ਼ਮਣ! ਮੰਦਿਰ ਵਿੱਚ ਤਾਂ ਤੁਸੀ ਖੁਸ਼ੀ ਨਾਲ ਠਹਿਰ ਸਕਦੇ ਹੋ ਪਰ ਸਾਡੀ ਬੇਨਤੀ ਹੈ ਕਿ ਰਾਤ ਤੁਸੀ ਇੱਥੇ ਨਾ ਠਹਿਰੋ, ਇਹ ਸੂਲਪਾਨੀ ਯਕਸ ਦਾ ਮੰਦਿਰ ਹੈ। ਸ਼ੂਲਪਾਨੀ ਇਕ ਕਰੋਧੀ ਯਕਸ਼ ਹੈ, ਉਸ ਨੇ ਹਜ਼ਾਰਾਂ ਲੋਕਾਂ ਨੂੰ ਮਾਰ ਦਿਤਾ ਹੈ। ਜਦ ਤੋਂ ਅਸੀਂ ਇਸ ਯਕਸ਼ ਦੇ ਮੰਦਿਰ ਦਾ ਨਿਰਮਾਣ ਕਰਕੇ ਇਸ ਯਕਸ਼ ਦੀ ਪੂਜਾ ਕਰਨੀ ਕੀਤੀ ਹੈ ਉਸੇ ਸਮੇਂ ਤੋਂ ਹੀ ਉਸ ਦਾ ਕਰੋਧ ਕੁੱਝ ਸ਼ਾਂਤ ਹੋਇਆ ਹੈ। ਪਰ ਅੱਜ ਵੀ ਉਹ ਕਿਸੇ ਨੂੰ ਮੰਦਿਰ ਵਿੱਚ ਰਹਿਣ ਨਹੀਂ ਦਿੰਦਾ ਜੋ ਵੀ ਇੱਥੇ ਰਾਤ ਠਹਿਰਦਾ ਹੈ। ਉਹ ਸਵੇਰ ਨੂੰ ਮਰਿਆ ਹੋਇਆ ਮਿਲਦਾ ਹੈ”। ਸ਼ੁਰੂ ਮਹਾਵੀਰ ਨੇ ਸਾਰੀ ਗੱਲ ਸੁਣੀ ਉਹਨਾਂ ਸੋਚਿਆ, ਕਿ ਨਿਡਰ ਸਾਧਕ ਨੂੰ ਡਰ ਦੇ ਸਾਹਮਣੇ ਸਿਰ ਨਹੀਂ ਝੁਕਾਉਣਾ ਚਾਹਿਦਾ। ਨਿਡਰਤਾ ਹੀ ਅਹਿੰਸਾ ਦੀ ਭੂਮੀ ਹੈ। ਅਹਿੰਸਾ ਦੀ ਭੂਮੀ ਤਲਾਸ ਕਰਨ ਲਈ ਮੈਨੂੰ ਨਿਡਰਤਾ ਦੇ ਸਿੱਖਰ ਤੇ ਚੜ੍ਹਨਾ ਚਾਹਿਦਾ ਹੈ। ਇਸ ਸੰਕਲਪ ਦੇ ਨਾਲ ਮਹਾਵੀਰ ਨੇ ਕਿਹਾ, “ਮੇਰੇ ਨਿਵਾਸ ਦੇ ਲਈ ਇਹ ਮੰਦਿਰ ਉਚਿੱਤ ਹੈ, ਮੈਂ ਇੱਥੇ ਰਹਿਕੇ ਹੀ ਸਾਧਨਾ ਕਰਾਂਗਾ”। ਚਿੱਤ ਵਿੱਚ ਸ਼ੱਕ ਲੈ ਕੇ ਪੇਂਡੂ ਵਾਪਸ ਆ ਗਏ। ਮਹਾਵੀਰ ਸ਼ਾਂਤ ਸਥਾਨ ਤੇ ਧਿਆਨ ਵਿੱਚ ਲੀਨ ਹੋ ਗਏ। ਰਾਤ ਦੇ ਵੱਧਣ ਨਾਲ ਹੀ ਮਹਾਵੀਰ ਦੀ ਆਤਮ ਧਿਆਨ ਲੀਨਤਾ ਵੀ ਗੂੜੀ ਹੁੰਦੀ ਗਈ। ਅੱਧੀ ਰਾਤ ਨੂੰ ਅਚਾਨਕ ਹੀ ਮੰਦਿਰ ਦਾ ਵੇਹੜਾ ਭਿੰਅਕਰ ਆਵਾਜ ਨਾ ਗੂੰਜ ਉਠਿਆ, ਇਹ ਸੂਲਪਾਨੀ ਯਕਸ ਦੀ ਆਵਾਜ ਸੀ। ਇਸ ਭਿੰਅਕਰ ਆਵਾਜ ਵਿੱਚ ਵੀ ਨਿਡਰ ਸ਼੍ਰੋਮਣ ਨੂੰ ਵੇਖ ਕੇ ਸ਼ੂਲਪਾਨੀ ਦਾ ਕਰੋਧ ਚਿੰਗਾਰੀਆਂ ਵਿੱਚ ਬਦਲ ਗਿਆ। ਉਸ ਨੇ ਸੱਪ ਬਣਕੇ ਮਹਾਵੀਰ ਨੂੰ ਡੱਸਿਆ, ਸ਼ੇਰ ਬਣਕੇ ਮਹਾਵੀਰ ਤੇ ਹਮਲਾ ਕੀਤਾ, ਹਾਥੀ ਦਾ ਰੂਪ ਬਣਾਇਆ। ਭੂਤ ਪਿਸ਼ਾਚ ਬਣਕੇ ਮਹਾਵੀਰ ਨੂੰ ਧਿਆਨ ਤੋਂ ਗਿਰਾਉਣਾ ਚਾਹਿਆ ਪਰ ਜੋ ਆਪ ਹੀ ਆਤਮ ਰੂਪੀ ਮਹਿਲ 10 Page #17 -------------------------------------------------------------------------- ________________ ਵਿਚ ਸੁਰੱਖਿਅਤ ਹੈ। ਉਸ ਨੂੰ ਹੋਰ ਕਿਸੇ ਕੰਧ ਦੀ ਕੀ ਜ਼ਰੂਰਤ ਹੈ? ਆਖਰ ਵਿੱਚ ਯਕਸ਼ ਝੁਕ ਗਿਆ। ਉਹ ਡਰਿਆ ਹੋਇਆ, ਮਹਾਵੀਰ ਤੋਂ ਅਪਣੇ ਮਾੜੇ ਵਰਤਾਉ ਲਈ ਖਿਮਾ ਮੰਗਣ ਲੱਗਾ। ਮਹਾਵੀਰ ਨੇ ਉਸ ਨੂੰ ਅਹਿੰਸਾ ਅਤੇ ਰਹਿਮ ਦਾ ਮੰਤਰ ਦਿੱਤਾ। ਜਿਸ ਨੂੰ ਪਾ ਕੇ ਯਕਸ਼ ਦੇਵਤਾ ਬਣ ਗਿਆ। ਸਵੇਰ ਨੂੰ ਮਹਾਵੀਰ ਨੂੰ ਠੀਕ ਧਿਆਨ ਵਿੱਚ ਵੇਖ ਕੇ ਪੇਂਡੂ ਖੁਸ਼ੀ ਨਾਲ ਭਰ ਗਏ। ਉਸ ਦਿਨ ਤੋਂ ਉਹ ਜਗ੍ਹਾ ਸੁਰੱਖਿਅਤ ਹੋ ਗਈ। ਸੱਪ ਨੂੰ ਅੰਮ੍ਰਿਤ ਦਾ ਦਾਨ: | ਮਹਾਵੀਰ ਦੀ ਤੱਪਸਿਆ ਦਾ ਦੂਸਰਾ ਸਾਲ। ਮਹਾਵੀਰ ਦੱਖਣ ਵਾਚਾਲਾ ਤੋਂ ਉੱਤਰ ਵਾਚਾਲਾ ਵੱਲ ਜਾ ਰਹੇ ਸਨ, ਉਥੇ ਜਾਣ ਦੇ ਦੋ ਰਸਤੇ ਸਨ ਇਕ ਰਸਤਾ ਕਨਖਲ ਆਸ਼ਰਮ ਦੇ ਵਿੱਚੋਂ ਹੋ ਕੇ ਜਾਂਦਾ ਸੀ, ਜੋ ਕਿ ਘੱਟ ਫਾਸਲੇ ਵਾਲਾ ਸੀ ਅਤੇ ਦੂਸਰਾ ਰਾਹ ਲੰਬਾ ਸੀ ਅਤੇ ਘੁਮਾਦਾਰ ਸੀ। ਕਨਖਲ ਆਸ਼ਰਮ ਦੇ ਵਿੱਚ ਜਾਣ ਵਾਲਾ ਰਾਹ ਸਾਲਾਂ ਤੋਂ ਬੰਦ ਪਿਆ ਸੀ। ਲੋਕ ਲੰਬੇ ਰਾਹ ਵਿੱਚੋਂ ਜਾਂਦੇ ਸਨ। ਕਨਖਲ ਆਸ਼ਰਮ ਵਾਲੇ ਰਾਹ ਦੇ ਰੁਕਣ ਦੇ ਪਿੱਛੇ ਇਕ ਕਹਾਣੀ ਹੈ। ਕਈ ਸਾਲ ਪਹਿਲਾਂ ਉਸ ਆਸ਼ਰਮ ਵਿੱਚ ਕੋਸਿਕ ਨਾਂ ਦਾ ਇਕ ਤਪੱਸਵੀ ਰਹਿੰਦਾ ਸੀ। ਉਸ ਨੇ ਆਸ਼ਰਮ ਦੇ ਪਿੱਛੇ ਫੁਲਾਂ ਦੀ ਫੁਲਵਾੜੀ ਲਗਾਈ ਹੋਈ ਸੀ। ਉਸ ਫੁਲਵਾੜੀ ਵਿੱਚ ਅਨੇਕਾਂ ਦਰਖਤ ਤੇ ਪੌਦੇ ਸਨ ਜੋ ਫੁੱਲਾਂ ਨਾਲ ਲੱਦੇ ਰਹਿੰਦੇ ਸਨ। ਉਸ ਆਸ਼ਰਮ ਤੇ ਬਾਗ ਦੇ ਪ੍ਰਤੀ ਕੋਸਿਕ ਨੂੰ ਬਹੁਤ ਮੋਹ ਸੀ ਕੋਈ ਬੱਚਾ ਜਾਂ ਪੁਰਸ਼ ਉਸ ਦੇ ਬਾਗ ਵਿੱਚ ਪ੍ਰਵੇਸ਼ ਕਰਦਾ ਤਾਂ ਉਹ ਗੁੱਸੇ ਹੋ ਕੇ ਉਸ ਦੇ ਪਿੱਛੇ ਡੰਡਾ ਲੈ ਕੇ ਭੱਜਦਾ ਸੀ। ਕਈ ਵਾਰ ਚੋਰੀ ਛੁੱਪ ਗਵਾਲੀਆਂ ਦੇ ਬੱਚੇ ਉਸ ਦੇ ਬਾਗ ਵਿੱਚੋਂ ਫੁੱਲ, ਫੁਲ ਚੋਰੀ ਕਰ ਲੈਂਦੇ ਸਨ, ਤਾਂ ਉਹ ਉਹਨਾਂ ਤੇ ਬਹੁਤ ਕਰੋਧਤ ਹੁੰਦਾ ਸੀ। ਕਿਸੇ ਸਮੇਂ ਉਸ ਬਾਗ ਵਿੱਚੋਂ ਕੁੱਝ ਬਾਲਕ ਫਲ ਲੈਣ ਲਈ ਆਏ ਕੋਸਿਕ ਚੰਡ ਰੂਪ ਧਾਰਨ ਕਰਕੇ ਅਤੇ ਹੱਥ ਵਿੱਚ ਡੰਡਾ ਲੈ ਕੇ ਉਹਨਾਂ ਨੂੰ ਮਾਰਨ ਲਈ ਭੇਜਿਆ। ਉਹ ਇਤਨਾ ਕਰੋਧੀ ਹੋ ਗਿਆ ਸੀ ਕਿ ਉਸ ਨੂੰ ਰਾਹ ਵਿੱਚ ਡੂੰਗਾ ਟੋਆ ਵੀ ਵਿਖਾਈ ਨਹੀਂ ਦਿੱਤਾ। ਉਹ ਟੋਏ ਵਿੱਚ ਗਿਰ ਗਿਆ ਅਤੇ ਕੋਈ ਉਸ ਨੂੰ ਬਾਹਰ ਕੱਢਣ ਲਈ ਨਾ ਆਇਆ। ਬੁਢਾਪੇ ਅਤੇ ਜਖਮੀ ਹੋਣ ਕਾਰਣ ਕਰੋਧ ਅਤੇ ਤੇਜ ਕਸਾਏ (ਕਰੋਧ, ਮਾਨ, ਮਾਇਆ, ਲੋਭ) ਦੀ ਅੱਗ ਵਿੱਚ ਜਲ ਕੇ ਉਹ ਮਰ ਗਿਆ। ਮਰ ਕੇ ਕੋਸ਼ਿਕ ਨੇ ਉਸੇ ਬਾਗ ਵਿੱਚ ਦਰਿਸ਼ਟੀ ਵਿਸ਼ ਸੱਪ (ਉਹ ਸੁਪ ਜਿਸ ਦੀ ਅੱਖ ਵਿੱਚ ਜ਼ਹਿਰ ਹੋਵੇ) ਬਣਿਆ। ਕਿਸੇ ਸਮੇਂ ਬਾਗ ਵਿੱਚ ਘੁੰਮਦੇ ਹੋਏ ਉਸ ਨੂੰ ਪਿਛਲੇ ਜਨਮ ਦਾ ਗਿਆਨ ਹੋ ਗਿਆ। ਪਿਛਲੇ ਜਨਮ ਦੀਆਂ ਘਟਨਾਵਾਂ ਵੇਖ ਕੇ ਉਸ ਦੇ ਅੰਗ ਅੰਗ ਵਿੱਚ ਕਰੋਧ ਜਾਗ 11 Page #18 -------------------------------------------------------------------------- ________________ ਪਿਆ। ਉਹ ਉਸ ਰਾਹ ਤੇ ਆਉਣ ਵਾਲੇ ਲੋਕਾਂ ਦਾ ਦੁਸ਼ਮਣ ਬਣ ਗਿਆ। ਜਿਸ ਤੇ ਵੀ ਉਹ ਕਰੋਧੀ ਹੋ ਕੇ ਨਜਰ ਪਾਉਂਦਾ ਉਹ ਉਸੇ ਸਮੇਂ ਭਸਮ ਹੋ ਜਾਂਦਾ। ਬਹੁਤ ਸਾਰੇ ਲੋਕਾਂ ਨੂੰ ਉਸ ਨੇ ਮਾਰ ਦਿਤਾ। ਉਸ ਦੇ ਫੁੰਕਾਰ ਦੀ ਅੱਗ ਨਾਲ ਹਰੇ ਭਰੇ ਜੰਗਲ ਵੀ ਨਸ਼ਟ ਹੋ ਗਏ ਸਨ। ਲੋਕਾਂ ਨੇ ਉਸ ਰਾਹ ਉੱਪਰ ਆਉਣਾ ਜਾਣਾ ਬੰਦ ਕਰ ਦਿੱਤਾ। ਮਹਾਵੀਰ ਨੇ ਜਾਣ ਦੇ ਲਈ ਕਨਖਲ ਆਸ਼ਰਮ ਦੇ ਅੰਦਰ ਵਾਲਾ ਰਾਹ ਚੁਨਿਆ, ਜਿਉਂ ਹੀ ਮਹਾਵੀਰ ਨੇ ਉਸ ਰਾਹ ਤੇ ਪੈਰ ਵਧਾਏ, ਗਵਾਲਿਆਂ ਨੇ ਮਹਾਵੀਰ ਨੂੰ ਉਸ ਰਾਹ ਤੇ ਜਾਣ ਤੋਂ ਰੋਕਿਆ ਅਤੇ ਚੰਡ ਕੋਸ਼ਿਕ ਦੀ ਸਾਰੀ ਕਹਾਣੀ ਸੁਣਾਈ। ਕਹਾਣੀ ਸੁਣ ਕੇ ਮਹਾਵੀਰ ਦੇ ਹਿਰਦੇ ਵਿੱਚ ਇਕ ਪਲ ਲਈ ਵੀ ਡਰ ਦੀ ਤਰੰਗ ਨਾ ਉਠੀ, ਉਹ ਤਾਂ ਨਿਡਰ ਸਾਧਕ ਸਨ। ਉਹਨਾਂ ਇਸੇ ਨੂੰ ਅਪਣੀ ਪ੍ਰੀਖਿਆ ਦਾ ਸੁਨਹਿਰੀ ਮੌਕਾ ਮੰਨਿਆਂ। ਮਹਾਵੀਰ ਉਸ ਰਾਹ ਤੇ ਅੱਗੇ ਵੱਧੇ ਆਸ਼ਰਮ ਵਿੱਚ ਪਹੁੰਚ ਕੇ ਮਹਾਵੀਰ ਉੱਥੇ ਧਿਆਨ ਲੀਨ ਹੋ ਕੇ ਕਾਯੋਤਸਰਗ ਮੁਦਰਾ ਵਿੱਚ ਖੜ੍ਹੇ ਹੋ ਗਏ। ਕੁੱਝ ਸਮੇਂ ਬਾਅਦ ਚੰਡ ਕੋਸ਼ਿਕ ਸੱਪ ਉਥੇ ਆਇਆ। ਅੱਜ ਉਸ ਨੇ ਬਹੁਤ ਦਿਨਾਂ ਬਾਅਦ ਕਿਸੇ ਮਨੁੱਖ ਨੂੰ ਵੇਖਿਆ ਸੀ। ਮਨੁੱਖ ਨੂੰ ਵੇਖਦੇ ਹੀ ਉਹ ਗੁੱਸੇ ਨਾਲ ਭਰ ਗਿਆ। ਅਪਣੀ ਜ਼ਹਿਰੀਲੀ ਅੱਖ ਨਾਲ ਉਸ ਨੇ ਮਹਾਵੀਰ ਨੂੰ ਵੇਖਿਆ। ਪਰ ਮਹਾਵੀਰ ਪਰ ਉਸ ਦਾ ਇਹ ਹਥਿਆਰ ਵੀ ਨਹੀਂ ਚੱਲਿਆਂ। ਮਹਾਵੀਰ ਦਾ ਇਕ ਰੋਮ ਵੀ ਨਾ ਕੰਬਿਆਂ। ਉਸ ਨੇ ਮਹਾਵੀਰ ਤੇ ਫੁੰਕਾਰਾਂ ਦੀ ਝੜੀ ਲਗਾ ਦਿਤੀ। ਉਸਦੀ ਫੁੰਕਾਰ ਦੇ ਜ਼ਹਿਰ ਤੋਂ ਅੱਗ ਪੈਦਾ ਹੋ ਗਈ ਪਰ ਉਹ ਅਮ੍ਰਿਤ ਪੁਰਸ਼ ਮਹਾਵੀਰ ਨੂੰ ਅਪਣੇ ਧਿਆਨ ਤੋਂ ਡਿਗਾ ਨਾ ਸਕੀ। ਚੰਡ ਕੋਸ਼ਿਕ ਕਰੋਧ ਦਾ ਸਪਸ਼ਟ ਰੂਪ ਬਣ ਗਿਆ। ਉਸ ਨੇ ਅਪਣੇ ਸਾਰੇ ਜ਼ਹਿਰ ਨੂੰ ਅਪਣੇ ਦੰਦਾਂ ਵਿੱਚ ਇੱਕਠਾ ਕਰਕੇ ਮਹਾਵੀਰ ਦੇ ਪੈਰ ਤੇ ਡੰਗ ਮਾਰਿਆ। ਪਰ ਮਹਾਵੀਰ ਅਪਣੇ ਧਿਆਨ ਵਿੱਚ ਸਥਿਰ ਰਹੇ। ਤੱਦ ਉਸ ਨੇ ਮਹਾਵੀਰ ਦੇ ਪੈਰ ਅਤੇ ਸਰੀਰ ਤੇ ਲਿਪਟ ਕੇ ਗਲੇ ਤੇ ਡੰਗ ਮਾਰਿਆ। ਜਿਵੇਂ ਅੰਮ੍ਰਿਤ ਦੇ ਖੀਰ ਸਮੁੰਦਰ ਵਿੱਚ ਜਿਵੇਂ ਕੁੱਝ ਜ਼ਹਿਰ ਦੇ ਕਣ ਖਤਮ ਹੋ ਜਾਂਦੇ ਹਨ, ਉਸੇ ਪ੍ਰਕਾਰ ਚੰਡ ਕੋਸ਼ਿਕ ਦਾ ਹਰ ਵਾਰ ਬੇਕਾਰ ਗਿਆ। ਹੁਣ ਚੰਡ ਕੋਸ਼ਿਕ ਥੱਕ ਚੁਕਾ ਸੀ, ਉਹ ਮਹਾਵੀਰ ਨੂੰ ਇਕ ਟੱਕੀ ਲਗਾ ਕੇ ਧਿਆਨ ਨਾਲ ਵੇਖਣ ਲੱਗਾ। ਮਹਾਵੀਰ ਦੀ ਧਿਆਨ ਮੁਦਰਾ ਅਤੇ ਰੋਮ ਰੋਮ ਵਿੱਚ ਵਰਸਦੇ ਪਿਆਰ ਦੇ ਬੱਦਲਾਂ ਨਾਲ ਚੰਡ ਕੋਸ਼ਿਕ ਦਾ ਜ਼ਹਿਰ ਧੁਲ ਗਿਆ। ਉਸ ਦਾ ਗਿਆਨ ਸਮਿਅਕ ਗਿਆਨ ਵਿੱਚ ਬਦਲ ਗਿਆ। ਰਾਹ ਤੋਂ ਭਟਕੇ ਸੱਪਾਂ ਦੇ ਰਾਜੇ ਨੇ ਮਹਾਵੀਰ ਦੇ ਚਰਨਾ ਵਿੱਚ ਬਿੱਛ ਕੇ ਪ੍ਰਾਸਚਿਤ ਕੀਤਾ। ਦੂਰ ਦਰਖਤਾਂ ਤੇ ਬੈਠੇ ਗਵਾਲਿਆਂ ਦੇ ਬੱਚੇ ਇਹ ਸਾਰਾ ਨਜਾਰਾ ਵੇਖ ਰਹੇ ਸਨ। ਸੱਪ ਨੂੰ ਸ਼ਮਣ ਦੇ ਕਦਮਾ ਵਿੱਚ ਝੁਕਿਆਂ ਵੇਖ ਕੇ ਉਹਨਾਂ ਦੂਰ ਦੂਰ ਤੱਕ ਇਸ ਘਟਨਾ ਦਾ ਪ੍ਰਚਾਰ ਕਰ ਦੇ 12 Page #19 -------------------------------------------------------------------------- ________________ ਦਿਤਾ, ਕਿ ਕਨਖਲ ਆਸ਼ਰਮ ਦੇ ਅੰਦਰ ਦਾ ਰਾਹ ਇਕ ਮਣ ਦੀ ਕ੍ਰਿਪਾ ਨਾਲ ਰੁਕਾਵਟ ਰਹਿਤ ਹੋ ਗਿਆ ਹੈ। ਮਹਾਵੀਰ ਉੱਥੇ ਪੰਦਰਾਂ ਦਿਨ ਰਹੇ। ਗੋਸ਼ਾਲਕ: ਗੋਸ਼ਾਲਕ ਮੰਖ ਜਾਤੀ ਨਾਲ ਸੰਬੰਧ ਰੱਖਣ ਵਾਲਾ ਸੀ। ਉਸ ਦੇ ਪਿਤਾ ਦਾ ਨਾਂ ਮੰਖਲੀ ਅਤੇ ਮਾਤਾ ਦਾ ਨਾਂ ਭੱਦਰਾ ਸੀ। ਗਉਸ਼ਾਲਾ ਵਿੱਚ ਜਨਮ ਲੈਣ ਕਾਰਨ ਉਸ ਦਾ ਨਾਂ ਗੋਸ਼ਾਲਕ ਸੀ। ਉਹ ਲੋਕਾਂ ਨੂੰ ਚਿੱਤਰ ਵਿਖਾਕੇ ਅਪਣੀ ਜਿੰਦਗੀ ਗੁਜ਼ਾਰਦਾ ਸੀ। ਭਗਵਾਨ ਮਹਾਵੀਰ ਦੀ ਸਾਧਨਾ ਦਾ ਦੂਸਰਾ ਸਾਲ ਚਲ ਰਿਹਾ ਸੀ। ਭਗਵਾਨ ਮਹਾਵੀਰ ਨੇ ਨਾਲੰਦਾ ਵਿਖੇ ਚੌਮਾਸਾ ਕੀਤਾ। ਚੌਮਾਸੇ ਦੇ ਦੋਰਾਨ ਉਨ੍ਹਾਂ ਹਰ ਮਹੀਨੇ ਇੱਕ ਇੱਕ ਮਹੀਨੇ ਦੀ ਤਪੱਸੀਆ ਸ਼ੁਰੂ ਕੀਤੀ। ਪਹਿਲੇ ਮਹੀਨੇ ਦੀ ਤੱਪਸੀਆ ਖੋਲ੍ਹਣ ਸਮੇਂ ਉਨ੍ਹਾਂ ਵਿਜੈ ਸੇਠ ਦੇ ਘਰੋਂ ਭਿਖਿਆ ਪ੍ਰਾਪਤ ਕੀਤੀ। ਭਗਵਾਨ ਮਹਾਵੀਰ ਦੇ ਪਾਰਨੇ ਤੋਂ ਖੁਸ਼ ਹੋ ਕੇ ਦੇਵਤਿਆਂ ਨੇ ਖੁਸ਼ੀ ਵਿੱਚ ਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਅਹੁਦਾਨ ਅਹੁਦਾਨ ਆਖਿਆ ਅਤੇ ਸੇਠ ਦੇ ਘਰ ਪੰਜ ਦਰਵਾਂ ਦੀ ਵਰਖਾ ਕੀਤੀ। | ਸ਼ਹਿਰ ਦੇ ਲੋਕਾਂ ਨੇ ਵਿਜੈ ਸੇਠ ਦੇ ਭਾਗ ਦੀ ਬਹੁਤ ਪ੍ਰਸ਼ੰਸਾ ਕੀਤੀ। ਗੋਸ਼ਾਲਕ ਉਸ ਸਮੇਂ ਨਾਲੰਦਾ ਨਗਰੀ ਵਿੱਚ ਹੀ ਸੀ। ਉਸ ਨੇ ਸਾਰੀ ਘਟਨਾ ਨੂੰ ਅਪਣੀਆਂ ਅੱਖਾਂ ਨਾਲ ਵੇਖਿਆ ਸੀ। ਉਸ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਮਣ ਕੋਈ ਆਮ ਮਣ ਨਹੀਂ ਹੈ। ਉਸ ਨੇ ਸੋਚਿਆ ਕਿ ਜੇ ਮੈਂ ਇਹਨਾਂ ਦਾ ਚੇਲਾ ਬਣ ਜਾਵਾਂ ਤਾਂ ਮੇਰੀ ਰੋਜੀ ਰੋਟੀ ਦੀ ਸੱਮਸਿਆ ਹੱਲ ਹੋ ਜਾਵੇਗੀ। ਉਹ ਭਗਵਾਨ ਮਹਾਵੀਰ ਦੇ ਕੋਲ ਆਇਆ ਉਸ ਨੇ ਭਗਵਾਨ ਮਹਾਵੀਰ ਨੂੰ ਅਪਣਾ ਚੇਲਾ ਬਣਾਉਨ ਦੀ ਬੇਨਤੀ ਕੀਤੀ। ਭਗਵਾਨ ਮਹਾਵੀਰ ਦਾ ਚਿੰਤਨ ਵੱਖਰਾ ਸੀ। ਉਹ ਪੂਰਨਤਾ ਹਾਸਲ ਕੀਤੇ ਬਿਨਾ ਕਿਸੇ ਨੂੰ ਚੇਲਾ ਬਣਾਉਨਾ ਨਹੀਂ ਚਾਹੁੰਦੇ ਸਨ। ਸਿੱਟੇ ਵਜੋਂ ਭਗਵਾਨ ਨੇ ਗੋਸ਼ਾਲਕ ਦੀ ਬੇਨਤੀ ਦਾ ਕੋਈ ਉੱਤਰ ਨਹੀਂ ਦਿੱਤਾ। ਭਗਵਾਨ ਮਹਾਵੀਰ ਦੇ ਹਰ ਮਹੀਨੇ ਦੇ ਪਾਰਨੇ ਸਮੇਂ ਦੇਵਤਿਆਂ ਨੇ ਪੰਜ ਦਵ ਪ੍ਰਗਟ ਕੀਤੇ। ਗੋਸ਼ਾਕ ਦੇ ਮਨ ਵਿੱਚ ਭਗਵਾਨ ਦਾ ਪ੍ਰਭਾਵ ਬਹੁਤ ਵਿਸ਼ਾਲ ਬਣ ਗਿਆ। ਉਹ ਭਗਵਾਨ ਦੇ ਨਾਲ ਨਾਲ ਰਹਿਣ ਲੱਗਾ। ਉਸ ਨੇ ਕਈ ਵਾਰ ਭਗਵਾਨ ਨੂੰ ਬੇਨਤੀ ਕੀਤੀ ਕਿ ਉਸ ਨੂੰ ਚੇਲਾ ਬਣਾ ਲੈਣ। ਭਗਵਾਨ ਮਹਾਵੀਰ ਨੇ ਕੋਈ ਸਹਿਮਤੀ ਪ੍ਰਗਟ ਨਹੀਂ ਕੀਤੀ। ਗੋਸ਼ਾਲਕ ਆਪਣੇ ਸੁਭਾਵ ਤੋਂ ਬੜਾ ਸਰਾਰਤੀ ਅਤੇ ਚੰਚਲ ਚਿਤ ਵਾਲਾ ਵਿਅਕਤੀ ਸੀ। ਅਨੇਕਾਂ ਸਮੇਂ ਉਸ ਨੇ ਭਗਵਾਨ ਮਹਾਵੀਰ ਦੀ ਸਰਵਗਤਾ ਦੀ ਪ੍ਰੀਖਿਆ ਲੈਣੀ ਚਾਹੀ ਅਨੇਕਾਂ ਵਾਰ ਉਸ ਨੇ 13 Page #20 -------------------------------------------------------------------------- ________________ ਭਗਵਾਨ ਮਹਾਵੀਰ ਦੇ ਵਚਨ ਨੂੰ ਝੂਠਾ ਸਿੱਧ ਕਰਨ ਦੀ ਕੋਸ਼ਿਸ ਕੀਤੀ, ਉਸ ਨੂੰ ਸ਼ਫਲਤਾ ਨਹੀਂ ਮਿਲੀ। ਹਰ ਵਾਰ ਭਗਵਾਨ ਮਹਾਵੀਰ ਦੇ ਵਚਨ ਅੱਖਰ ਅੱਖਰ ਸੱਚੇ ਸਿੱਧ ਹੋਏ। ਇਸ ਗੱਲ ਤੋਂ ਪ੍ਰਭਾਵਤ ਹੋ ਕੇ ਗੋਸ਼ਾਲਕ ਨਿਯਤੀਵਾਦ (ਹੋਣੀ ਬਲਵਾਨ ਹੈ ਅਤੇ ਪਹਿਲਾਂ ਤੋਂ ਹੀ ਨਿਸ਼ਚਿਤ ਹੈ, ਕਿਸੇ ਵੀ ਕੰਮ ਲਈ ਮੇਹਨਤ ਬੇਕਾਰ ਹੈ) ਵਿੱਚ ਵਿਸ਼ਵਾਸ ਕਰਨ ਲੱਗਾ। ਇਕ ਵਾਰ ਭਗਵਾਨ ਮਹਾਵੀਰ ਨੇ ਕੂਰਮ ਨਾਂ ਦੇ ਪਿੰਡ ਵਿੱਚ ਪਹੁੰਚੇ ਉੱਥੇ ਵੇਸ਼ਿਆਯਨ ਨਾਂ ਦਾ ਤੱਪਸਵੀ ਦਰਖਤ ਤੇ ਉਲਟਾ ਹੋ ਕੇ ਤਪੱਸਿਆ ਕਰ ਰਿਹਾ ਸੀ। ਉਸ ਦੀਆਂ ਵੱਡੀਆਂ ਵੱਡੀਆਂ ਜਟਾਵਾਂ ਸਨ। ਜਿਸ ਵਿੱਚ ਅਸੰਖ ਜੂਆਂ ਪਈਆਂ ਹੋਈਆਂ ਸਨ। ਰਿਸ਼ਿ ਦੇ ਉਲਟਾ ਲਟਕਨ ਕਾਰਨ ਜੂਆਂ ਸਿਰ ਤੋਂ ਨਿਕਲ ਕੇ ਜਮੀਨ ਤੇ ਗਿਰ ਰਹੀਆਂ ਸਨ। ਰਿਸ਼ਿ ਉਹਨਾਂ ਜੂਆਂ ਨੂੰ ਚੁੱਕ ਕੇ ਫਿਰ ਸਿਰ ਵਿੱਚ ਰੱਖ ਲੈਂਦਾ ਸੀ। ਰਿਸ਼ਿ ਦੀ ਤਪੱਸਿਆ ਵਾਲੀ ਜਗ੍ਹਾ ਤੋਂ ਮਹਾਵੀਰ ਗੁਜਰੇ ਗੋਸ਼ਾਲਕ ਭਗਵਾਨ ਮਹਾਵੀਰ ਦੇ ਪਿੱਛੇ ਪਿੱਛੇ ਚਲ ਰਿਹਾ ਸੀ। ਉਸ ਨੇ ਰਿਸ਼ਿ ਨੂੰ ਜੂਆਂ ਸਿਰ ਵਿੱਚ ਰੱਖਦੇ ਵੇਖਿਆ ਤਾਂ ਉਸ ਦੀ ਸ਼ਰਾਰਤ ਜਾਗ ਪਈ। ਉਸ ਨੇ ਮਜਾਕਿਆਂ ਭਾਸ਼ਾ ਵਿੱਚ ਕਿਹਾ, “ਤੂੰ ਤਪੱਸਵੀ ਹੈਂ, ਜਾਂ ਜੂਆਂ ਨੂੰ ਸਹਾਰਾ ਦੇਣ ਵਾਲਾ?” ਇਹ ਆਖ ਕੇ ਗੋਸ਼ਾਲਕ ਜੋਰ ਜੋਰ ਨਾਲ ਹਸਣ ਲੱਗਾ ਇਸ ਹਰਕਤ ਨੂੰ ਵੇਖ ਕੇ ਰਿਸ਼ਿ ਗੁੱਸੇ ਹੋ ਗਿਆ। ਉਸ ਨੇ ਗੋਸ਼ਾਲਕ ਉੱਪਰ ਤੇਜੋਲੇਸ਼ਿਆ (ਅੱਗ ਲਗਾ ਦੇਣ ਵਾਲੀ ਸ਼ਕਤੀ) ਛੱਡੀ, ਗੋਸ਼ਾਲਕ ਅੱਗ ਦੀਆਂ ਵਿਸ਼ਾਲ ਭਾਂਵੜਾਂ ਵਿੱਚ ਜਲਣ ਲੱਗਾ। ਉਸ ਨੇ ਭਗਵਾਨ ਮਹਾਵੀਰ ਤੋਂ ਅਪਣੀ ਜਾਨ ਬਚਾਉਣ ਦੀ ਬੇਨਤੀ ਕੀਤੀ। ਭਗਵਾਨ ਮਹਾਵੀਰ ਨੇ ਸ਼ੀਤਲੇਸ਼ਿਆ ਦਾ ਪ੍ਰਯੋਗ ਕਰਕੇ ਗੋਸ਼ਾਲਕ ਦੇ ਪ੍ਰਾਣਾ ਦੀ ਰੱਖਿਆ ਕੀਤੀ। ਗੋਸ਼ਾਲਕ ਤੇਜੋਲੇਸ਼ਿਆ ਸ਼ਕਤੀ ਤੋਂ ਬਹੁਤ ਪ੍ਰਭਾਵਿਤ ਹੋਇਆ, ਉਸ ਨੇ ਸੋਚਿਆ ਜੇ ਇਹ ਸ਼ਕਤੀ ਮੈਨੂੰ ਮਿੱਲ ਜਾਵੇ ਤਾਂ ਮੈਂ ਸੰਸਾਰ ਵਿੱਚ ਕਿਸੇ ਤੋਂ ਵੀ ਨਹੀਂ ਹਾਰਾਂਗਾ। ਸਾਰੇ ਪਾਸੇ ਮੇਰੀ ਸ਼ਕਤੀ ਦਾ ਗੁਣ ਗਾਣ ਹੋਵੇਗਾ। ਅਜਿਹਾ ਸੋਚ ਕੇ ਉਸ ਨੇ ਭਗਵਾਨ ਮਹਾਵੀਰ ਤੋਂ ਇਸ ਸ਼ਕਤੀ ਨੂੰ ਸਿੱਧ ਕਰਨ ਦਾ ਉਪਾਅ ਪੁਛਿਆ। ਭਗਵਾਨ ਮਹਾਵੀਰ ਨੇ ਸਹਿਜ ਹੀ ਉਸ ਨੂੰ ਤੇਜੋਲੇਸ਼ਿਆ ਪ੍ਰਾਪਤ ਕਰਨ ਦਾ ਉਪਾਅ ਦੱਸ ਦਿੱਤਾ। ਉਸ ਤੋਂ ਬਾਅਦ ਗੋਸ਼ਾਲਕ ਨੇ ਛੇ ਮਹਿਨੇ ਤੱਕ ਭਗਵਾਨ ਮਹਾਵੀਰ ਰਾਹੀਂ ਦੱਸੀ ਵਿਧੀ ਅਨੁਸਾਰ ਤੱਪ ਕਰਕੇ ਤੇਜੋਲੇਸ਼ਿਆ ਨੂੰ ਪ੍ਰਾਪਤ ਕਰ ਲਿਆ। ਫਿਰ ਉਸ ਨੇ ਕਿਸੇ ਖੂਹ ਤੋਂ ਪਾਣੀ ਭਰਨ ਵਾਲੀ ਔਰਤ ਤੇ ਗੁੱਸਾ ਖਾ ਕੇ ਉਸ ਤੇ ਅਪਣੀ ਸ਼ਕਤੀ ਛੱਡ ਕੇ ਉਸ ਨੂੰ ਭਸਮ ਕਰ ਦਿਤਾ। ਅਜਿਹਾ ਕਰਕੇ ਉਸ ਦਾ ਅਹੰਕਾਰ ਅਸਮਾਨ ਨੂੰ ਛੋਹਨ ਲੱਗਾ। ਉਹ ਅਪਣੇ ਆਪ ਨੂੰ 14 Page #21 -------------------------------------------------------------------------- ________________ ਸਰਵ ਸ਼ਕਤੀਮਾਨ ਸਮਝਣ ਲੱਗਾ। ਹੁਣ ਉਸ ਨੂੰ ਭਗਵਾਨ ਮਹਾਵੀਰ ਦੇ ਪਿੱਛੇ ਪਿੱਛੇ ਜਾਣਾ ਬੇਕਾਰ ਜਾਪਨ ਲੱਗਾ। ਫਿਰ ਉਹ ਇਕ ਦਿਨ ਮਹਾਵੀਰ ਤੋਂ ਅਲਗ ਹੋ ਗਿਆ। ਉਸ ਨੇ ਨਿਅਯਤੀਵਾਦ ਨਾਂ ਦਾ ਨਵਾਂ ਫਿਰਕਾ ਸਥਾਪਤ ਕੀਤਾ। 23ਵੇਂ ਤੀਰਥੰਕਰ ਭਗਵਾਨ ਪਾਰਸ਼ਨਾਥ ਦੇ ਕੁੱਝ ਸੰਜਮ ਤੋਂ ਭਿਸ਼ਟ ਸਾਧੂਆਂ ਤੋਂ ਉਸ ਨੇ ਅਸ਼ਟਾਂਗ ਜੋਤਿਸ਼ ਸਿੱਖ ਲਿਆ। ਉਹ ਲੋਕਾਂ ਨੂੰ ਲਾਭ - ਹਾਨੀ, ਸੁੱਖ - ਦੁਖ ਅਤੇ ਜੀਵਨ - ਮੌਤ ਵਾਰੇ ਦੱਸਨ ਲੱਗਾ। ਇਸ ਨਾਲ ਉਸ ਦੀ ਪ੍ਰਸਿੱਧੀ ਛੇਤੀ ਫੈਲ ਗਈ। ਉਹ ਅਪਣੇ ਆਪ ਨੂੰ 24ਵਾਂ ਤੀਰਥੰਕਰ ਵੀ ਆਖਣ ਲੱਗਾ। ਸੰਗਮ ਦੀ ਹਾਰ ਭਗਵਾਨ ਮਹਾਵੀਰ ਦੇ ਸਾਧਨਾ ਕਾਲ ਦੇ 10ਵੇਂ ਚੌਮਾਸੇ ਵਸਤੀ ਨਗਰੀ ਵਿੱਚ ਹੋਇਆ। ਚੌਮਾਸਾ ਪੂਰਾ ਹੋਣ ਤੇ ਭਗਵਾਨ ਸਾਨੁਯਸ਼ਟਿਕ ਨਾਂ ਦੇ ਪਿੰਡ ਵਿੱਚ ਪਧਾਰੇ ਉਥੇ ਭਗਵਾਨ ਮਹਾਵੀਰ ਨੇ ਸਿਲਸਿਲੇਵਾਰ ਭੱਦਰ, ਮਹਾਂਭਦਰ ਅਤੇ ਸਰਵੋਤ ਭੱਦਰ ਨਾਂ ਦੇ ਤੱਪ ਦੀ ਅਰਾਧਨਾ ਕੀਤੀ। ਇੱਥੋਂ ਚੱਲ ਕੇ ਭਗਵਾਨ ਦਰਿੜ ਭੂਮੀ ਦੇ ਪੈਡਾਲ ਪਿੰਡ ਵਿੱਚ ਪਧਾਰੇ। ਪੈਡਾਲ ਪਿੰਡ ਦੇ ਬਾਹਰ ਪੈਡਾਲ ਨਾਂ ਦਾ ਬਾਗ ਵਿੱਚ ਪੋਲਾਸ ਨਾਂ ਚੈਤਯ (ਮੰਦਿਰ) ਵਿੱਚ ਭਗਵਾਨ ਮਹਾਵੀਰ ਨੇ ਮਹਾਂ ਭਿਕਸ ਤਿਮਾ ਧਾਰਨ ਕੀਤੀ ਅਤੇ ਧਿਆਨ ਮਗਨ ਹੋ ਗਏ। ਪੂਰਾ ਬ੍ਰਹਮਾਡ ਭਗਵਾਨ ਮਹਾਵੀਰ ਦੀ ਕਠੋਰ ਸਾਧਨਾ ਨੂੰ ਵੇਖ ਕੇ ਹੈਰਾਨ ਸੀ। ਦੇਵਤਿਆਂ ਦਾ ਰਾਜਾ ਇੰਦਰ ਬਹੁਤ ਖੁਸ਼ ਸੀ। ਇਕ ਦਿਨ ਉਸ ਨੇ ਦੇਵ ਸਭਾ ਵਿੱਚ ਭਗਵਾਨ ਮਹਾਵੀਰ ਦੇ ਕਠੋਰ ਤੱਪ ਅਤੇ ਸਹਿਨਸ਼ੀਲਤਾ ਦੀ ਪ੍ਰਸੰਸਾ ਕੀਤੀ। ਸਾਰੇ ਦੇਵਤਿਆਂ ਨੇ ਸਿਰ ਝੁਕਾ ਕੇ ਭਗਵਾਨ ਮਹਾਵੀਰ ਨੂੰ ਨਮਸਕਾਰ ਕੀਤਾ ਅਤੇ ਇੰਦਰ ਦੀ ਗਲ ਦਾ ਸਮਰਥਨ ਕੀਤਾ। ਪਰ ਸੰਗਮ ਨਾਂ ਦੇ ਇਕ ਦੇਵਤੇ ਮਹਾਵੀਰ ਦੀ ਇਸ ਮਹਿਮਾ ਨੂੰ ਆਪਣੀ ਦੇਵ ਸ਼ਕਤੀ ਲਈ ਇਕ ਚੇਤਾਵਨੀ ਦੇ ਰੂਪ ਵਿੱਚ ਵੇਖਿਆ। ਉਸ ਨੇ ਸੰਕਲਪ ਕੀਤਾ ਕਿ ਉਹ ਛੇਤੀ ਹੀ ਭਗਵਾਨ ਮਹਾਵੀਰ ਨੂੰ ਉਨ੍ਹਾਂ ਦੀ ਸਾਧਨਾ ਤੋਂ ਭਟਕਾ ਕੇ ਮਨੁੱਖ ਉਪਰ ਦੇਵਤੇ ਦੀ ਸ਼ਕਤੀ ਦੀ ਜਿੱਤ ਨੂੰ ਸਥਾਪਿਤ ਕਰੇਗਾ। ਸੰਗਮ ਨੇ ਭਗਵਾਨ ਮਹਾਵੀਰ ਨੂੰ ਧਿਆਨ ਤੋਂ ਗਿਰਾਉਨ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਧਿਆਨ ਸਥਾਨ ਤੋਂ ਖਿੱਚਕੇ ਬਾਹਰ ਕਰਨ ਲਈ ਜਮੀਨ ਤੇ ਆਇਆ। ਆਉਂਦੇ ਹੀ ਉਸ ਨੇ ਮਹਾਂ ਭਿਕਸ ਪ੍ਰਤਿਮਾ ਦੇ ਧਿਆਨ ਵਿੱਚ ਸਥਿਤ ਮਹਾਵੀਰ ਤੇ ਕਸ਼ਟਾਂ ਦੀ ਬਰਸਾਤ ਕਰ ਦਿਤੀ। ਸ਼ੇਰ, ਚੀਤਾ, ਸੱਪ, ਹਾਥੀ, ਪਿਸ਼ਾਚ ਆਦਿ ਭਿੰਨ ਭਿੰਨ ਰੂਪ ਬਣਾਕੇ ਉਸ ਨੇ ਮਹਾਵੀਰ ਨੂੰ ਡਰਾਉਣ ਦੀ ਕੋਸ਼ਿਸ ਕੀਤੀ। ਪਰ ਜਿਸ ਦੇ ਕੋਲੋ ਡਰ ਵਿਦਾ ਹੋ ਚੁੱਕਾ ਹੈ, ਜੋ ਨਿਡਰ ਹੋ ਚੁੱਕਾ ਹੈ, ਉਹ ਡਰ ਵਿੱਚ ਕਿਵੇਂ 15 Page #22 -------------------------------------------------------------------------- ________________ ਪ੍ਰਵੇਸ ਕਰ ਸਕਦਾ ਹੈ? ਸੰਗਮ ਨੇ ਪਹਿਲੀ ਹੀ ਰਾਤ ਵਿੱਚ ਭਗਵਾਨ ਮਹਾਵੀਰ ਨੂੰ ਅਯੋਗ ਤੇ ਯੋਗ ਵਿਧੀ ਪ੍ਰਕਾਰ ਦੇ ਘੋਰ ਕਸ਼ਟ ਦਿਤੇ। ਹਾਥੀ ਬਣਕੇ ਉਸ ਨੇ ਮਹਾਵੀਰ ਨੂੰ ਅਕਾਸ਼ ਵੱਲ ਉਛਾਲ ਦਿਤਾ, ਸ਼ੇਰ ਬਣ ਕੇ ਉਸ ਨੇ ਮਹਾਵੀਰ ਦੀ ਦੇਹ ਨੂੰ ਚੀਰਿਆ, ਸੱਪ ਬਣਕੇ ਉਹਨਾਂ ਦੇ ਸਰੀਰ ਨੂੰ ਡੱਸਿਆ, ਚੂਹੇ, ਬਿਛੂ ਅਤੇ ਕੀੜੀਆਂ ਆਦਿ ਦੇ ਭੋਣ ਦੇ ਭੋਣ ਸਾਹਮਣੇ ਕਰਕੇ ਉਹਨਾਂ ਦੇ ਸਰੀਰ ਨੂੰ ਨੋਚਿਆ। ਮਿੱਟੀ ਨਾਲ ਭਰੀਆਂ ਹਨੇਰੀਆਂ ਚਲਾਈਆਂ ਅਤੇ ਮਹਾਵੀਰ ਦੇ ਅੱਖ ਨੱਕ ਧੂੜ ਨਾਲ ਭਰ ਗਏ। ਇਸ ਸਭ ਕਰਨ ਦੇ ਬਾਵਜੂਦ ਵੀ ਮਹਾਵੀਰ ਨੇ ਅਪਣੀ ਸਮਤਾ ਨੂੰ ਨਾ ਛੱਡਿਆ ਅਤੇ ਸੰਗਮ ਦੇ ਕਿਸੇ ਵੀ ਕਸ਼ਟ ਦਾ ਉਹਨਾਂ ਦੇ ਸਰੀਰ ਤੇ ਪ੍ਰਭਾਵ ਨਾ ਪਿਆ। ਉਲਟ ਕਸ਼ਟ ਦੇ ਮਹਾਵੀਰ ਦੁੱਖੀ ਨਹੀਂ ਹੋਏ ਤਾਂ ਸੰਗਮ ਨੇ ਯੋਗ ਕਸ਼ਟ ਸਾਹਮਣੇ ਪ੍ਰਗਟ ਕੀਤੇ, ਪਿਤਾ ਮਹਾਰਾਜਾ ਸਿਧਾਰਥ ਅਤੇ ਮਹਾਰਾਣੀ ਤ੍ਰਿਸ਼ਲਾ ਦਾ ਰੂਪ ਧਾਰਨ ਕਰਕੇ ਉਸ ਨੇ ਮਹਾਵੀਰ ਨੂੰ ਬੜੇ ਪਿਆਰ ਨਾਲ ਬੁਲਾਇਆ, ਪਤਨੀ ਯਸ਼ੋਧਾ ਦਾ ਰੂਪ ਧਾਰਨ ਕਰਕੇ ਵਿਲਾਪ ਕੀਤਾ ਪਰ ਮਹਾਵੀਰ ਅਡੋਲ ਰਹੇ। ਧਿਆਨ ਅਤੇ ਸਮਤਾ ਦੀ ਕੋਠਰੀ ਵਿੱਚ ਉਨ੍ਹਾਂ ਅਪਣੇ ਚਿਤ ਨੂੰ ਗਿਰਨ ਨਾ ਦਿਤਾ। ਹੱਠੀ ਦੇਵਤਾ ਰਾਤ ਭਰ ਹੀ ਕਸ਼ਟ ਦੇ ਕੇ ਨਹੀਂ ਵਾਪਸ ਹੋਇਆ। ਉਹ ਲਗਾਤਾਰ ਮਹਾਵੀਰ ਦਾ ਪਿੱਛਾ ਕਰ ਕਰਕੇ ਕਸ਼ਟ ਅਤੇ ਮੁਸੀਬਤਾਂ ਪੇਸ਼ ਕਰਦਾ ਰਿਹਾ। ਲਗਾਤਾਰ ਛੇ ਮਹੀਨੇ ਤੱਕ ਉਸ ਨੇ ਮਹਾਵੀਰ ਨੂੰ ਯੋਗ ਭੋਜਨ ਪ੍ਰਾਪਤ ਨਾ ਹੋਣ ਦਿਤਾ। ਸੰਗਮ ਦੇਵਤਾ ਨੇ ਕਿੰਨੇ ਹੀ ਵਾਰ ਅਜਿਹੇ ਮੌਕੇ ਪੈਦਾ ਕੀਤੇ ਕਿ ਭਗਵਾਨ ਮਹਾਵੀਰ ਤੇ ਚੋਰ ਅਤੇ ਦੇਸ਼ ਧਰੋਹੀ ਹੋਣ ਦਾ ਇਲਜਾਮ ਲੱਗੇ। ਭਗਵਾਨ ਮਹਾਵੀਰ ਨੂੰ ਉਸ ਨੇ ਸੂਲੀ ਤੇ ਚੜ੍ਹਾਉਣ ਤੱਕ ਦੀ ਭੂਮਿਕਾ ਵੀ ਤਿਆਰ ਕੀਤੀ। ਪਰ ਛੇ ਮਹੀਨੇ ਦੇ ਲੰਬੇ ਕਸ਼ਟ ਵਿੱਚ ਉਹ ਇਕ ਪਲ ਲਈ ਵੀ ਭਗਵਾਨ ਮਹਾਵੀਰ ਦੀ ਸ਼ਾਂਤੀ, ਸਮਤਾ ਅਤੇ ਖਿੰਮਾ ਦੀ ਦੀਵਾਰ ਨੂੰ ਤੋੜ ਨਾ ਸਕਿਆ। ਆਖਿਰ ਸੰਗਮ ਨੂੰ ਵਿਸ਼ਵਾਸ ਹੋ ਗਿਆ ਕਿ ਭਗਵਾਨ ਮਹਾਵੀਰ ਨੂੰ ਧਿਆਨ ਤੋਂ ਨਹੀਂ ਗਿਰਾਇਆ ਜਾ ਸਕਦਾ। ਉਹ ਭਗਵਾਨ ਮਹਾਵੀਰ ਦੇ ਕਦਮਾ ਵਿੱਚ ਝੁਕ ਗਿਆ ਅਤੇ ਅਪਣੇ ਕੀਤੇ ਅਪਰਾਧਾਂ ਦੀ ਖਿਮਾ ਮੰਗਕੇ ਜਾਣ ਲੱਗਾ। ਆਖਦੇ ਹਨ ਉਸ ਸਮੇਂ ਭਗਵਾਨ ਮਹਾਵੀਰ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਮਹਾਵੀਰ ਦੀਆਂ ਅੱਖਾਂ ਵਿੱਚ ਹੰਝੂ ਵੇਖ ਕੇ ਸੰਗਮ ਹੈਰਾਨ ਹੋ ਗਿਆ। ਉਸ ਨੇ ਆਖਿਆ, “ਭਗਵਾਨ! ਅੱਜ ਤਾਂ ਆਪ ਦੇ ਛੇ ਮਹੀਨੇ ਦੇ ਕਸ਼ਟਾਂ ਦਾ ਅੰਤ ਹੋ ਰਿਹਾ ਹੈ ਇਸ ਸਮੇਂ ਤੁਹਾਡੀਆਂ ਅੱਖਾਂ ਵਿੱਚ ਹੰਝੂ ਕਿਉਂ ਹਨ? ਕਸ਼ਟ ਤੇ ਪੀੜ ਦੇ ਤੂਫਾਨਾ ਵਿੱਚ ਤੁਸੀ ਮੁਸਕਰਾਉਂਦੇ 16 Page #23 -------------------------------------------------------------------------- ________________ ਰਹੇ ਅਤੇ ਜਦ ਕਸ਼ਟ ਵਿਦਾ ਹੋ ਰਿਹਾ ਹੈ ਤਾਂ ਤੁਹਾਡੀਆਂ ਅੱਖਾਂ ਵਿੱਚ ਹੰਝੂ ਹਨ? ਕਿਉਂ? ਕਿ ਪੁਰਾਣੀਆਂ ਚੋਟਾਂ ਅਜੇ ਦੁੱਖ ਦੇ ਰਹੀਆਂ ਹਨ? ਭਗਵਾਨ ਮਹਾਵੀਰ ਨੇ ਕਿਹਾ, “ਸੰਗਮ! ਮੇਰਾ ਕਸ਼ਟ ਮੈਨੂੰ ਦੁਖੀ ਨਹੀਂ ਬਣਾ ਸਕਦਾ, ਤੇਰੇ ਕਸ਼ਟ ਪੂਰਨ ਭਵਿੱਖ ਵੱਲ ਵੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਹਨ। ਮੇਰੇ ਕੋਲ ਆਉਣ ਵਾਲੇ ਤਾਂ ਹੰਝੂ ਤੋਂ ਮੁਕਤ ਬਣ ਜਾਂਦੇ ਹਨ। ਪਰ ਮੈਂ ਵੇਖ ਰਿਹਾ ਹਾਂ ਕਿ ਤੁਸੀਂ ਛੇ ਮਹੀਨੇ ਤੱਕ ਮੇਰੇ ਨਾਲ ਰਹਿਕੇ ਵੀ ਹੰਝੂਆਂ ਦਾ ਅਥਾਹ ਸਮੁੰਦਰ ਵਾਪਿਸ ਲੈ ਕੇ ਜਾ ਰਹੇ ਹੋ। ਤੁਹਾਡਾ ਕਸ਼ਟ ਪੂਰਨ ਭੱਵਿਖ ਮੈਨੂੰ ਦੁਖੀ ਕਰ ਰਿਹਾ ਹੈ। ਮਹਾਵੀਰ ਦੇ ਹੰਝੂਆਂ ਦੇ ਭੇਦ ਨੂੰ ਜਾਣ ਕੇ ਦੇਵਤਾ ਹੈਰਾਨ ਹੋ ਗਿਆ। ਉਹ ਸੋਚ ਵੀ ਨਹੀਂ ਸਕਦਾ ਸੀ ਕਿ ਕੋਈ ਮਨੁੱਖ ਇਨੀ ਉਚਾਈ ਤੇ ਸਥਾਪਿਤ ਹੋ ਸਕਦਾ ਹੈ। ਜੋ ਕਸ਼ਟ ਦਾਤਾ ਦੇ ਕਸ਼ਟ ਦੀ ਕਲਪਨਾ ਤੇ ਹੰਝੂ ਬਹਾ ਸਕਦਾ ਹੈ। ਸੰਗਮ ਭਗਵਾਨ ਮਹਾਵੀਰ ਦੇ ਚਰਨਾ ਵਿੱਚ ਝੁਕ ਗਿਆ ਉਸ ਨੇ ਆਖਿਆ, “ਮਹਾਂ ਸ਼ਮਣ! ਆਪ ਵੀਰ ਹੀ ਨਹੀਂ ਵੀਰਾਂ ਦੇ ਪਰਮ ਵੀਰ ਹੋ, ਮਹਾਵੀਰ ਹੋ ਇਹ ਆਖ ਕੇ ਰੋਂਦਾ ਹੋਇਆਂ ਸੰਗਮ ਵਾਪਸ ਹੋ ਗਿਆ। ਗੁਲਾਮੀ ਦੀ ਰਸਮ ਦਾ ਵਿਰੋਧ | ਵਤਸ ਦੇਸ਼ ਦੀ ਰਾਜਧਾਨੀ ਕੋਸ਼ੰਭੀ ਸੀ। ਉਸ ਦੇ ਰਾਜੇ ਦਾ ਨਾਂ ਸਤਾਨਿਕ ਸੀ। ਅੰਗ ਦੇਸ਼ ਦੀ ਰਾਜਧਾਨੀ ਚੰਪਾ ਸੀ। ਉਥੇ ਦੇ ਰਾਜੇ ਦਾ ਨਾਂ ਦਧਿਵਾਹਨ ਸੀ। ਦੋਵੇਂ ਰਾਜੇ ਆਪਸ ਵਿੱਚ ਸਾਚੁ ਸਨ। ਪਰ ਦੋਹਾਂ ਰਾਜਿਆਂ ਦੀ ਆਪਸ ਵਿੱਚ ਦੁਸ਼ਮਣੀ ਸੀ। ਕਦੇ ਦਧਿਵਾਹਨ ਨੇ ਸਤਾਨਿਕ ਦਾ ਮਾਨ ਭੰਗ ਕੀਤਾ ਸੀ, ਸਤਾਨਿਕ ਬਦਲਾ ਲੈਣ ਲਈ ਸਮੇਂ ਦੀ ਉਡੀਕ ਵਿੱਚ ਸੀ। ਕਿਸੇ ਸਮੇਂ ਦਧਿਵਾਹਨ ਅਪਣੇ ਕਿਸੇ ਅਧੀਨ ਰਾਜੇ ਦੀ ਲੜਾਈ ਵਿੱਚ ਸਹਾਇਤਾ ਕਰਨ ਲਈ ਗਿਆ। ਦਧਿਵਾਹਨ ਦੀ ਗੈਰਹਾਜ਼ਰੀ ਵਿੱਚ ਸਤਾਨਿਕ ਨੂੰ ਚੰਗਾ ਮੌਕਾ ਮਿਲ ਗਿਆ। ਉਸ ਨੇ ਅਪਣੀ ਵਿਸ਼ਾਲ ਸੈਨਾ ਨਾਲ ਚੰਪਾ ਨਗਰੀ ਤੇ ਹਮਲਾ ਕਰ ਦਿਤਾ। ਚੰਪਾ ਦੇ ਸੈਨਿਕ ਇਸ ਅਚਾਨਕ ਹਮਲੇ ਦੇ ਲਈ ਤਿਆਰ ਨਹੀਂ ਸਨ। ਛੇਤੀ ਹੀ ਚੰਪਾ ਦਾ ਕਿਲਾ ਨਸ਼ਟ ਹੋ ਗਿਆ ਅਤੇ ਸ਼ਤਾਨਿਕ ਦਾ ਬਦਲਾ ਇੱਥੇ ਹੀ ਖਤਮ ਨਹੀਂ ਹੋਇਆ, ਉਸ ਨੇ ਅਪਣੇ ਸੈਨਿਕਾਂ ਨੂੰ ਚੰਪਾ ਨਗਰੀ ਨੂੰ ਲੁੱਟ ਲੈਣ ਦਾ ਹੁਕਮ ਦਿੱਤਾ। ਸੰਤੀ ਦੇ ਸੈਨਿਕਾਂ ਨੇ ਚੰਪਾ ਵਿੱਚ ਮਨ ਚਾਹੇ ਢੰਗ ਨਾਲ ਲੁੱਟ ਮਾਰ ਕੀਤੀ। ਕਾਕਮੁਖ ਸਤਾਨਿਕ ਦਾ ਸੈਨਾਪਤੀ ਸੀ। ਉਹ ਧਿਵਾਹਨ ਦੀ ਰਾਣੀ ਧਾਰਨੀ ਦੇ ਰੂਪ ‘ਤੇ ਮੋਹਿਤ ਹੋ ਗਿਆ, 17 Page #24 -------------------------------------------------------------------------- ________________ ਉਹ ਸਿਧਾ ਮਹਿਲ ਵਿੱਚ ਪਹੁੰਚਿਆ। ਉਸ ਨੇ ਧਾਰਨੀ ਅਤੇ ਉਸ ਦੀ ਪੁਤਰੀ ਵਸੂਰਤੀ ਨੂੰ ਰੱਥ ਵਿੱਚ ਬੈਠਾ ਜੰਗਲ ਵਲ ਚਲਾ ਗਿਆ। ਅਪਣੇ ਦੇਸ਼ ਵਾਪਸ ਹੁੰਦੇ ਹੋਏ ਉਸ ਸੈਨਿਕ ਨੇ ਧਾਰਨੀ ਰਾਣੀ ਨੂੰ ਮਾੜੀ ਨਜ਼ਰ ਨਾਲ ਤੱਕਿਆ। ਧਾਰਨੀ ਇਕ ਖੱਤਰੀ ਕੁਲ ਦੀ ਕੰਨਿਆਂ ਸੀ ਅਤੇ ਪਤੀ ਵਰਤਾ ਧਰਮ, ਉਸ ਦੇ ਲਈ ਪਾਣ ਤੋਂ ਜਿਆਦਾ ਮੁੱਲਵਾਨ ਸੀ। ਉਸ ਨੇ ਆਪਣੇ ਪ੍ਰਾਣ ਦੇਕੇ ਅਪਣੇ ਪੂਣ ਦੀ ਰੱਖਿਆ ਕੀਤੀ। ਆਪਣੀਆਂ ਅੱਖਾਂ ਦੇ ਸਾਹਮਣੇ ਅਪਣੀ ਮਾਤਾ ਦੀ ਮੌਤ ਵੇਖ ਕੇ ਵਸਮਤੀ ਕੰਬ ਉਠੀ। ਜਿਸ ਮਹਾਨ ਉਦੇਸ਼ ਲਈ ਉਸ ਦੀ ਮਾਤਾ ਨੇ ਮੌਤ ਨੂੰ ਸਵਿਕਾਰ ਕੀਤਾ ਸੀ, ਉਸ ਮਹਾਨ ਉਦੇਸ਼ ਨੇ ਵਸੁਮਤੀ ਦੀ ਪੀੜਾ ਨੂੰ ਸਹਿਣਯੋਗ ਬਣਾ ਦਿਤਾ ਅਤੇ ਉਸ ਵਿੱਚ ਮੁਸਿਬਤ ਸਹਿਣ ਦੀ ਸ਼ਕਤੀ ਪੈਦਾ ਕਰ ਦਿੱਤੀ। | ਧਾਰਨੀ ਨੂੰ ਧਰਮ ਦੀ ਰੱਖਿਆ ਲਈ ਜਾਨ ਦੀ ਬਾਜੀ ਲਾਉਂਦੇ ਵੇਖ ਕੇ ਕਾਕਮੁਖ ਦੀ ਮਾਨਵਤਾ ਜਾਗ ਪਈ। ਉਸ ਦਾ ਦਿਲ ਪਸਚਾਤਾਪ ਨਾਲ ਭਰ ਗਿਆ। ਉਸ ਨੇ ਵਸੁਮਤੀ ਕੋਲੋ ਅਪਣੀ ਭੁਲ ਦੀ ਖਿਮਾ ਮੰਗੀ ਅਤੇ ਵਸੁਮਤੀ ਨੂੰ ਅਪਣੀ ਪੁੱਤਰੀ ਮੰਨ ਕੇ ਉਹ ਅਪਣੇ ਘਰ ਲੈ ਆਇਆ। ਕਾਕਮੁਖ ਦੀ ਪਤਨੀ ਨੌਜਵਾਨ ਕੁਆਰੀ ਲੜਕੀ ਨੂੰ ਅਪਣੇ ਪਤੀ ਨਾਲ ਵੇਖ ਕੇ ਸ਼ੱਕ ਕਰਨ ਲੱਗੀ। ਉਸ ਨੇ ਵਸੂਰਤੀ ਨੂੰ ਘਰ ਦੀ ਦੇਹਲੀ ਨਾ ਚੜ੍ਹਨ ਦਿੱਤਾ ਅਤੇ ਅਪਣੇ ਪਤੀ ਨੂੰ ਮਜ਼ਬੂਰ ਕੀਤਾ ਕਿ ਇਸ ਲੜਕੀ ਨੂੰ ਵੇਚ ਕੇ ਉਹ ਧਨ ਲੈ ਆਵੇ। ਅੱਜ ਕੱਲ ਜਿਵੇਂ ਪਸੂਆਂ ਦੀ ਜਿਵੇਂ ਖਰੀਦ ਤੇ ਵਿਕਰੀ ਆਮ ਗੱਲ ਮੰਨੀ ਜਾਂਦੀ ਹੈ ਉਸੇ ਪੁਕਾਰ ਉਸ ਯੁੱਗ ਵਿੱਚ ਮਨੁੱਖਾਂ ਦੀ ਖਰੀਦ ਵਿਕਰੀ ਆਮ ਗੱਲ ਸੀ। ਵਿਕਰੀ ਦੇ ਲਈ ਲਿਆਉਂਦੇ ਇਸਤਰੀ ਜਾਂ ਪੁਰਸ਼ ਨੂੰ ਬ੍ਰਾਹਕ ਖਰੀਦ ਲੈਂਦਾ ਸੀ। ਖਰੀਦੀਆਂ ਹੋਇਆ ਮਨੁੱਖ ਦਾਸ ਅਖਵਾਉਂਦਾ ਸੀ। ਕਾਕਮੁਖ ਅਪਣੀ ਪਤਨੀ ਦਾ ਵਿਰੋਧ ਨਾ ਕਰ ਸਕਿਆ। ਉਹ ਵਸੂਰਤੀ ਨੂੰ ਲੈ ਕੇ ਬਜਾਰ ਵਿਚ ਆ ਗਿਆ। ਇਕ ਧਾਰਮਿਕ ਮਨੁੱਖ ਸੇਠ ਧਨਾ ਦੀ ਨਜ਼ਰ ਵਸਮਤੀ ਤੇ ਪਈ। ਵਸੂਰਤੀ ਨੂੰ ਵੇਖ ਕੇ ਉਹ ਸਮਝ ਗਿਆ ਕਿ ਇਹ ਲੜਕੀ ਕਿਸੇ ਉੱਚੇ ਕੁਲ ਦੀ ਹੈ ਅਤੇ ਉਸ ਦੀ ਰੱਖਿਆ ਕਰਨਾ ਉਸ ਦਾ ਧਰਮ ਹੈ। ਉਸ ਨੇ ਵਸੁਮਤੀ ਨੂੰ ਖਰੀਦ ਲਿਆ। ਪਰ ਉਸ ਨੇ ਵਸੂਰਤੀ ਨੂੰ ਦਾਸੀ ਦਾ ਨਹੀਂ ਸਗੋ ਅਪਣੀ ਪੁੱਤਰੀ ਦਾ ਸਨਮਾਣ ਦਿਤਾ। ਉਸ ਨੇ ਵਸੂਰਤੀ ਨੂੰ ਚੰਦਨਵਾਲਾ ਨਾਂ ਪ੍ਰਦਾਨ ਕੀਤਾ। ਚੰਦਨਾ ਸੇਠ ਦੇ ਘਰ ਆਈ, ਪਰ ਉਸ ਦੇ ਅਸ਼ੁਭ ਕਰਮ ਅਜੇ ਖਤਮ ਨਹੀਂ ਹੋਏ ਸਨ। ਸੇਠ ਦੀ ਪਤਨੀ ਮੂਲਾ, ਚੰਦਨਵਾਲਾ ਦੀ ਦੁਸ਼ਮਣ ਬਣ ਬੈਠੀ। ਉਸ ਨੂੰ ਸ਼ੱਕ ਸੀ ਕਿ ਸੇਠ ਚੰਦਨਵਾਲਾ ਨੂੰ ਅਪਣੀ ਪਤਨੀ ਬਣਾਏਗਾ। ਉਸ ਨੇ ਚੰਦਨਵਾਲ ਨੂੰ ਸਬਕ ਸਿਖਾਉਣ ਦਾ ਨਿਰਣਾ ਕਰ ਲਿਆ। 18 Page #25 -------------------------------------------------------------------------- ________________ ਕਿਸੇ ਸਮੇਂ ਸੇਠ ਧਨਾ 3 ਦਿਨ ਦੇ ਲਈ ਪਿੰਡ ਤੋਂ ਬਾਹਰ ਗਿਆ। ਸੇਠ ਦੀ ਗੈਰਹਾਜ਼ਰੀ ਮੂਲ਼ਾ ਦੇ ਲਈ ਵਰਦਾਨ ਅਤੇ ਚੰਦਨਾ ਦੇ ਲਈ ਸ਼ਰਾਪ ਬਣ ਗਈ। ਉਸ ਨੇ ਚੰਦਨਵਾਲਾ ਨੂੰ ਘੋਰ ਸ਼ਰੀਰਕ ਕਸ਼ਟ ਦਿਤੇ। ਫਿਰ ਉਸ ਨੇ ਨਾਈ ਨੂੰ ਬੁਲਾਕੇ ਚੰਦਨਾ ਦਾ ਸਿਰ ਮੁੰਨਵਾ ਦਿੱਤਾ। ਉਸ ਦੇ ਹੱਥਾਂ ਤੇ ਪੈਰਾ ਵਿੱਚ ਬੇੜੀਆਂ ਪੁਆਕੇ ਉਸ ਨੂੰ ਤਹਿ ਖਾਨੇ ਵਿੱਚ ਧਕੇਲ ਦਿੱਤਾ। ਘਰ ਦੇ ਸਾਰੇ ਦਰਵਜਿਆਂ ਤੇ ਉਹ ਤਾਲੇ ਲਗਾ ਕੇ ਆਪਣੇ ਪੇਕੇ ਚਲੀ ਗਈ। ਚੰਦਨਵਾਲਾ ਲਈ ਇਹ ਕਠੋਰ ਪਲ ਸਨ। ਉਸ ਨੇ ਹੌਂਸਲਾ ਨਾ ਛੱਡਿਆ ਅਪਣੇ ਸ਼ੁਭ ਕਰਮਾ ਨੂੰ ਦੋਸ਼ੀ ਮੰਨ ਕੇ, ਉਹ ਧਰਮ ਧਿਆਨ ਕਰਦੀ ਰਹੀ। ਤਿੰਨ ਦਿਨਾ ਬਾਅਦ ਸੇਠ ਵਾਪਸ ਆਇਆ। ਘਰ ਦੇ ਹਰ ਦਰਵਾਜੇ ਤੇ ਤਾਲਾ ਵੇਖ ਕੇ ਉਹ ਹੈਰਾਨ ਰਹਿ ਗਿਆ। ਮੁੱਖ ਦਰਵਾਜੇ ਦਾ ਤਾਲਾ ਤੋੜ ਕੇ ਉਹ ਅੰਦਰ ਗਿਆ। ਚੰਦਨਾ ਪ੍ਰਤੀ ਉ ਦਾ ਵਿਸ਼ੇਸ਼ ਸਨੇਹ ਸੀ। ਉਸ ਨੇ ਉਸ ਦਾ ਨਾਂ ਲੈ ਕੇ ਪੁਕਾਰਿਆ ਪਰ ਕੋਈ ਜਵਾਬ ਨਾ ਆਇਆ। ਉਹ ਦੁੱਖੀ ਹੋ ਗਿਆ ਤੱਦ ਉਸ ਨੂੰ ਕਿਸੇ ਬੁੱਢੀ ਪੜੋਸਨ ਨੇ ਸਾਰੀ ਕਹਾਣੀ ਦੱਸੀ, ਕਹਾਣੀ ਸੁਣ ਕੇ ਧਨਾ ਸੇਠ ਬੱਚਿਆ ਦੀ ਤਰ੍ਹਾਂ ਰੋਣ ਲੱਗਾ ਅਤੇ ਚੰਦਨਾ ਚੰਦਨਾ ਪੁਕਾਰਦਾ ਧਨਾ ਸੇਠ ਤਹਿ ਖਾਨੇ ਵਿੱਚ ਪਹੁੰਚਿਆ। ਚੰਦਨਾ ਦੀ ਸਥਿਤੀ ਵੇਖ ਕੇ ਉਹ ਕੰਬ ਉਠਿਆ। ਪੁੱਤਰੀ ਨੂੰ ਉਠਾ ਕੇ ਉਹ ਬਾਹਰ ਲੈ ਆਇਆ। ਉਸ ਨੂੰ ਪਤਾ ਚੱਲਾ ਕਿ ਚੰਦਨਾ ਤਿੰਨ ਦਿਨ ਤੋਂ ਭੁੱਖੀ ਪਿਆਸੀ ਹੈ। ਉਸ ਨੇ ਘਰ ਵਿੱਚ ਵੇਖਿਆ ਤਾਂ ਉਸ ਨੂੰ ਕੁੱਝ ਵੀ ਖਾਣ ਯੋਗ ਚੀਜ ਨਹੀਂ ਮਿਲੀ। ਇਕ ਛੱਜ ਵਿੱਚ ਕੁੱਝ ਬਾਸੀ ਮਾਹ ਦੀ ਦਾਲ ਦੀਆਂ ਬੱਕਲੀਆਂ ਪਈਆਂ ਸਨ। ਉਸ ਛੱਜ ਨੂੰ ਚੁੱਕ ਕੇ ਸੇਠ ਨੇ ਚੰਦਨਾ ਨੂੰ ਦਿੰਦੇ ਹੋਏ ਆਖਿਆ, “ਪੁੱਤਰੀ ਤੂੰ ਇਸ ਨੂੰ ਖਾ ਕੇ ਅਪਣੀ ਭੁੱਖ ਨੂੰ ਸ਼ਾਂਤ ਕਰ, ਮੈਂ ਹੁਣੇ ਲੋਹਾਰ ਨੂੰ ਬੁਲਾਕੇ ਤੇਰੀਆਂ ਬੇੜੀਆਂ ਕਟਵਾਉਂਦਾ ਹਾਂ”। ਸੇਠ ਲੋਹਾਰ ਨੂੰ ਬੁਲਾਉਣ ਚਲਾ ਗਿਆ। ਚੰਦਨਵਾਲਾ ਘਰ ਦੀ ਦੇਹਲੀ ਦੇ ਵਿਚਕਾਰ ਬੈਠੀ ਹੈ। ਹੱਥ ਵਿੱਚ ਛੱਜ ਹੈ, ਛੱਜ ਦੇ ਇਕ ਕੋਨੇ ਵਿੱਚ ਬੱਕਲੀਆਂ ਹਨ। ਅੱਖਾਂ ਵਿੱਚ ਹੰਝੂ ਹਨ, ਕਰਮ ਦੇ ਖੇਲ ਦਾ ਚਿੰਤਨ ਉਸ ਦੇ ਮਨ ਵਿੱਚ ਚੱਲ ਰਿਹਾ ਹੈ। ਮਹਾਵੀਰ ਦੀ ਸਾਧਨਾ ਦੇ 11 ਸਾਲ ਪੂਰੇ ਹੋ ਗਏ ਸਨ ਅਤੇ 12ਵਾਂ ਸਾਲ ਸ਼ੁਰੂ ਹੋ ਗਿਆ ਸੀ। ਧਿਆਨ ਤੇ ਤੱਪ ਰਾਹੀਂ ਉਹ ਅਪਣੇ ਟੀਚੇ ਦੇ ਨੇੜੇ ਪਹੁੰਚ ਰਹੇ ਸਨ। ਆਤਮ ਕਲਿਆਨ ਭਗਵਾਨ ਮਹਾਵੀਰ ਦਾ ਪਹਿਲਾ ਉਦੇਸ਼ ਹੈ। ਭਗਵਾਨ ਮਹਾਵੀਰ ਜਾਣਦੇ ਹਨ ਕਿ ਅਪਣੇ ਆਪ ਨੂੰ ਭਰੇ ਬਿਨ੍ਹਾ, ਦੂਸਰੇ ਨੂੰ ਭਰਿਆ ਨਹੀਂ ਜਾ ਸਕਦਾ। ਆਪ ਬੁੱਧ ਹੋਏ ਬਿਨ੍ਹਾ ਕਿਸੇ ਨੂੰ ਬੋਧੀ (ਗਿਆਨ) ਦਾਨ ਨਹੀਂ ਦਿਤਾ ਜਾ ਸਕਦਾ। ਆਤਮ ਬੋਧ ਭਗਵਾਨ ਮਹਾਵੀਰ ਦਾ ਪਹਿਲਾ ਟੀਚਾ 19 Page #26 -------------------------------------------------------------------------- ________________ ਹੈ। ਪਰ ਸੰਸਾਰ ਵਿੱਚ ਘੱਟ ਰਹੇ ਘਟਨਾਕ੍ਰਮ ਦੇ ਪਰਛਾਵੇਂ ਵੀ ਕਦੇ ਕਦੇ ਮਹਾਵੀਰ ਦੀ ਆਤਮਾ ਨਾਲ ਚਮਕ ਉਠਦੇ ਹਨ। ਮਹਾਵੀਰ ਕੋਸੰਭੀ ਜਨਪਦ ਵਿੱਚ ਘੁੰਮ ਰਹੇ ਹਨ। ਉਹਨਾਂ ਸ਼ਤਾਨਿਕ ਦੁਆਰਾ ਅੰਗਦੇਸ਼ ਤੇ ਕੀਤੇ ਹਮਲੇ ਬਾਰੇ ਸੁਣਿਆ, ਨਾਲ ਹੀ ਇਹ ਸੁਣਿਆ ਕਿ ਕਿਵੇਂ ਸ਼ਤਾਨਿਕ ਦੇ ਫੋਜੀਆਂ ਨੇ ਚੰਪਾ ਵਿੱਚ ਲੁਟ ਮਾਰ ਕੀਤੀ ਅਤੇ ਕਿਵੇਂ ਧਾਰਨੀ ਨੇ ਅਪਣੇ ਪ੍ਰਾਣ ਤਿਆਗ ਕੇ ਅਪਣੇ ਸ਼ੀਲ ਦੀ ਰੱਖਿਆ ਕੀਤੀ। ਵਸੂਮਤੀ ਦੇ ਵਿਕਨ ਦਾ ਸਮਾਚਾਰ ਵੀ ਭਗਵਾਨ ਮਹਾਵੀਰ ਦੇ ਕੰਨਾ ਵਿੱਚ ਪਹੁੰਚਿਆ। ਸਭ ਕੁੱਝ ਸੁਣ ਕੇ ਮਹਾਵੀਰ ਮਨੁੱਖ ਦੀਆਂ ਹਿੰਸਕ ਅਤੇ ਵਾਸਨਾਤਮਕ ਬਿਰਤੀਆਂ ਬਾਰੇ ਚਿੰਤਨ ਕਰਨ ਲੱਗੇ। ਉਹਨਾਂ ਸੋਚਿਆ ਕਿ ਰਾਜਿਆਂ ਦੀ ਆਪਸੀ ਰੰਜਿਸ਼ ਕਾਰਨ ਕਿੰਨੇ ਬੇਸਹਾਰਾ ਲੋਕਾਂ ਦਾ ਜੀਵਨ ਕੰਡਿਆਂ ਵਾਲਾ ਬਣ ਜਾਂਦਾ ਹੈ। ਮਹਾਵੀਰ ਦੇ ਚਿੰਤਨ ਪੱਥ ਤੇ ਅੰਗਦੇਸ਼ ਦੀ ਰਾਜਕੁਮਾਰੀ ਦਾ ਚਿੱਤਰ ਉੱਭਰ ਆਇਆ। ਇੱਕ ਰਾਜਕੁਮਾਰੀ ਦੀ ਨਿਲਾਮੀ ਅਤੇ ਉਸ ਦਾ ਗੁਲਾਮੀ ਭਰਪੂਰ ਜੀਵਨ ਕਿੰਨਾ ਦੁੱਖਦਾਈ ਹੈ। ਜਨਤਾ ਦੇ ਮਨ ਨੂੰ ਜਾਗਰਤ ਕਰਨ ਲਈ ਮੈਨੂੰ ਕੁਝ ਅਜਿਹਾ ਕਰਨਾ ਹੋਵੇਗਾ ਜਿਸ ਨਾਲ ਮੇਰੀ ਸਾਧਨਾ ਵਿੱਚ ਕੁੱਝ ਰੁਕਾਵਟ ਨਾ ਆਵੇ ਅਤੇ ਜਨਤਾ ਵਿੱਚ ਵੀ ਮਨੁੱਖੀ ਕਦਰਾ ਕੀਮਤਾਂ ਦੀ ਨਵੇਂ ਸਿਰੇ ਤੋਂ ਸਥਾਪਨਾ ਹੋਵੇ। ਭਗਵਾਨ ਮਹਾਵੀਰ ਜਿਸ ਸਾਧਨਾ ਦੀ ਭੂਮਿਕਾ ਤੇ ਵਿਚਰ ਰਹੇ ਸਨ। ਉੱਥੇ ਉਨ੍ਹਾਂ ਦੇ ਸੰਕਲਪ ਅਤੇ ਆਚਰਨ ਦਾ ਮੇਲ ਹੋ ਚੁੱਕਾ ਸੀ। ਸੰਕਲਪ ਪੈਦਾ ਹੋਇਆ ਅਤੇ ਪੱਕਾ ਹੋ ਗਿਆ। ਉਹ ਸੰਕਲਪ ਸੀ ਕਿ ਮੈਂ ਅਜਿਹੀ ਰਾਜਕੁਮਾਰੀ ਦੇ ਹੱਥੋਂ ਭੋਜਨ ਗ੍ਰਹਿਣ ਕਰਾਂਗਾ ਜੋ ਬਾਜਾਰ ਵਿੱਚ ਵਿਕੀ ਹੋਵੇ। ਹੱਥ ਕੜੀਆਂ ਬੇੜੀਆਂ ਨਾਲ ਜਕੜੀ ਹੋਵੇ, ਸਿਰ ਮੁੰਨਿਆ ਹੋਵੇ ਤਿੰਨ ਦਿਨਾਂ ਦੀ ਭੁੱਖੀ ਪਿਆਸੀ ਹੋਵੇ। ਜਿਸ ਦੇ ਹੱਥ ਵਿੱਚ ਛੱਜ ਹੋਵੇ ਅਤੇ ਛੱਜ ਦੇ ਇਕ ਕੋਨੇ ਵਿੱਚ ਮਾਹ ਦੀਆਂ ਬੱਕਲੀਆਂ ਹੋਣ। ਅੱਖਾਂ ਵਿੱਚ ਹੰਝੂ ਬਰਸ ਰਹੇ ਹੋਣ, ਨਹੀਂ ਤਾਂ ਮੈਂ ਛੇ ਮਹਿਨੇ ਬਿਨਾ ਭੋਜਨ ਹੀ ਰਹਾਂਗਾ। ਭਗਵਾਨ ਮਹਾਵੀਰ ਦੇ ਚਿੰਤਨ ਦੀ ਸਤਾ ਤੇ ਇਕ ਅਜਿਹੀ ਹੀ ਦਾਸੀ ਦਾ ਚਿੱਤਰ ਉਭਰਿਆ ਸੀ ਅਤੇ ਉਸ ਦੀ ਗੁਲਾਮੀ ਦੇ ਦੈਂਤ ‘ਤੇ ਵਾਰ ਕਰਨ ਲਈ ਅਤੇ ਉਸ ਸਮੇਂ ਦੇ ਸਮਾਜਿਕ ਚਿੰਤਨ ਨੂੰ ਹਲੋਰਾ ਦੇਣ ਲਈ ਉਹਨਾਂ ਅਜਿਹਾ ਸੰਕਲਪ ਕੀਤਾ। ਭਗਵਾਨ ਮਹਾਵੀਰ ਨੇ ਇਸ ਸੰਕਲਪ ਦੀ ਪੂਰਤੀ ਲਈ ਉਸ ਇਲਾਕੇ ਨੂੰ ਚੁਣਿਆ, ਜਿਥੇ ਚੰਦਨਾ ਵੇਚੀ ਗਈ ਸੀ। ਭਿਖਿਆ ਦੇ ਸਮੇਂ ਮਹਾਵੀਰ ਹਰ ਰੋਜ ਭਿਖਿਆ ਦੇ ਲਈ ਨਿਕਲਦੇ ਪਰ ਸੰਕਲਪ ਦੀ ਪੂਰਤੀ ਨਾ ਹੋਣ ਕਰਕੇ ਵਾਪਸ ਹੋ ਜਾਂਦੇ। ਚਾਰ ਮਹੀਨੇ ਬੀਤ ਗਏ। ਹਰ ਰੋਜ ਬਿਨਾ 20 Page #27 -------------------------------------------------------------------------- ________________ ਭੋਜਨ ਗ੍ਰਹਿਣ ਕੀਤੇ ਮੁੜਦੇ ਵੇਖ ਕੇ, ਨਾਗਰਿਕ ਫਿਕਰ ਬੰਦ ਹੋਏ। ਲੋਕਾਂ ਵਿੱਚ ਸਹਿਜ ਹੀ ਧਾਰਨਾ ਪੈਦਾ ਹੋ ਗਈ ਕਿ ਮਹਾਵੀਰ ਨੇ ਜ਼ਰੂਰ ਹੀ ਕੋਈ ਗੁਪਤ ਪ੍ਰਤਿਗਿਆ ਕੀਤੀ ਹੈ। ਭਗਵਾਨ ਮਹਾਵੀਰ ਦੀ ਭਿਖਿਆ ਦੇ ਲਈ ਆਉਣਾ ਅਤੇ ਬਿਨਾ ਭੋਜਣ ਗ੍ਰਹਿਣ ਕੀਤੇ ਮੁੜ ਜਾਣ ਦੀ ਗੱਲ ਰਾਜੇ ਤੱਕ ਵੀ ਪਹੁੰਚ ਗਈ। ਸ਼ਤਾਨਿਕ ਦੀ ਰਾਣੀ ਮਿਰਗਾਵਤੀ ਸ਼ਮਣਉਪਾਸ਼ਿਕਾ ਸੀ। ਉਹ ਧਾਰਨੀ ਦੀ ਭੈਣ ਅਤੇ ਰਾਜਾ ਚੇਟਕ ਦੀ ਪੁੱਤਰੀ ਸੀ। ਉਹ ਭਗਵਾਨ ਮਹਾਵੀਰ ਨੂੰ ਜਾਣਦੀ ਸੀ। ਪੂਰੀ ਘਟਨਾ ਨੂੰ ਜਾਣਕੇ ਮਿਰਗਾਵਤੀ ਦੁੱਖੀ ਹੋਈ। ਰਾਣੀ ਨੇ ਰਾਜੇ ਨੂੰ ਉਲਾਂਭਾ ਦਿੰਦੇ ਹੋਏ ਭਗਵਾਨ ਮਹਾਵੀਰ ਦੀ ਗੁਪਤ ਤਿਗਿਆ ਦੀ ਗੱਲ ਆਖੀ। ਰਾਜੇ ਨੇ ਅਪਣੇ ਮੰਤਰੀ, ਮੰਤਰੀ ਨੇ ਇਹ ਕੰਮ ਅਪਣੇ ਜਾਸੂਸ ਦੇ ਸਪੁਰਦ ਕਰ ਦਿੱਤਾ ਕਿ ਉਹ ਭਗਵਾਨ ਮਹਾਵੀਰ ਦੀ ਗੁਪਤ ਪ੍ਰਤਿੱਗਿਆ ਦਾ ਭੇਦ ਲੱਭ ਕੇ ਲਿਆਉਣ ਤਾਂ ਕਿ ਅਜਿਹਾ ਇੰਤਜਾਮ ਕੀਤਾ ਜਾ ਸਕੇ ਜਿਸ ਨਾਲ ਭਗਵਾਨ ਭਜਣ ਗ੍ਰਹਿਣ ਕਰ ਸਕਣ। ਪਰ ਮਹਾਵੀਰ ਜਿਹੇ ਪਰਮ ਪੁਰਸ਼ ਦੀ ਗੁਪਤ ਪ੍ਰਤਿੱਗਿਆ ਨੂੰ ਕਿਹੜਾ ਖੁਫੀਆ ਤੰਤਰ ਪਹੁੰਚ ਸਕਦਾ ਸੀ? ਰਾਜ ਪਰਿਵਾਰ ਸਮੇਤ ਪੂਰਾ ਵਤਸ ਦੇਸ਼ ਜਾਨਣ ਦਾ ਇਛੁੱਕ ਸੀ ਕਿ ਭਗਵਾਨ ਮਹਾਵੀਰ ਨੇ ਕਿਹੜੀ ਗੁਪਤ ਪ੍ਰਤਿਗਿਆ ਕੀਤੀ ਹੈ। ਛੇਵੇਂ ਮਹੀਨੇ ਦੇ 25 ਦਿਨ ਬੀਤ ਚੁੱਕੇ ਸਨ। 26ਵੇਂ ਦਿਨ ਭਗਵਾਨ ਮਹਾਵੀਰ ਰੋਜ ਦੀ ਤਰ੍ਹਾਂ ਭਿੱਖਿਆ ਲੈਣ ਲਈ ਨਿਕਲੇ ਅਨੇਕਾਂ ਲੋਕ ਭਗਵਾਨ ਮਹਾਵੀਰ ਨੂੰ ਬੇਨਤੀ ਕਰ ਰਹੇ ਸਨ। ਭਗਵਾਨ ਮਹਾਵੀਰ ਹਰ ਦਰਵਾਜੇ ਤੇ ਜਾਂਦੇ ਸਨ ਅਤੇ ਅੱਗੇ ਵਧ ਜਾਂਦੇ ਸਨ। ਇਸੇ ਕ੍ਰਮ ਵਿਚ ਭਗਵਾਨ ਮਹਾਵੀਰ ਧਨਾ ਸੇਠ ਦੇ ਘਰ ਦੇ ਦਰਵਾਜੇ ਤੇ ਗਏ। ਚੰਦਨਵਾਲਾ ਛੱਜ ਦੇ ਕੋਨੇ ਵਿਚ ਮਾਹ ਦੀਆਂ ਬੱਕਲੀਆਂ ਲਈ, ਲੋਹੇ ਦੀਆਂ ਜੰਜੀਰਾ ਵਿੱਚ ਜਕੜੀ, ਕੇਸ਼ ਰਹਿਤ, ਦਰਵਾਜੇ ਦੀ ਦੇਹਲੀ ਤੇ ਬੈਠੀ ਕਿਸੇ ਮਹਿਮਾਨ ਦਾ ਇੰਤਜਾਰ ਕਰ ਰਹੀ ਹੈ। ਅਚਾਨਕ ਉਸ ਨੇ ਵੇਖਿਆ ਕਿ ਮਹਾਵੀਰ ਉਸ ਦੇ ਸਾਹਮਣੇ ਖੜੇ ਸਨ। ਮਾਂਹ ਦੀਆਂ ਕਲੀਆਂ ਮਹਿਮਾਨ ਨੂੰ ਪਾਕੇ ਚੰਦਨਾ ਨੂੰ ਅਪਣੇ ਭਾਗ ਤੇ ਭਰੋਸਾ ਨਾ ਆਇਆ। ਉਸ ਨੇ ਫਿਰ ਅੱਖ ਮਲ ਕੇ ਵੇਖਿਆ। ਉਸ ਨੇ ਅਪਣੇ ਵੇਖੇ ਨੂੰ ਠੀਕ ਪਾਇਆ, ਚੰਦਨਾ ਦਾ ਦਿਲ ਖੁਸੀ ਨਾਲ ਝੂਮ ਉਠਿਆ। ਉਸਦੇ ਮੁਖ ਤੇ ਕਮਲ ਵਰਗੀ ਮੁਸਕਾਨ ਆ ਗਈ। ਉਸ ਨੇ ਆਖਿਆ, “ਜਗਤ ਦੇ ਨਾਥ ਪਧਾਰੋ। ਕੁਝ ਚਿਰ ਚੁੱਕ ਕੇ ਮਹਾਵੀਰ ਨੇ ਵੇਖਿਆ, ਉਹਨਾਂ ਦਾ ਸੰਕਲਪ ਪੂਰਾ ਹੋ ਰਿਹਾ ਹੈ। ਪਰ ਅੱਖਾਂ ਵਿੱਚ ਹੰਝੂ ਨਹੀਂ ਸਨ, ਮਹਾਵੀਰ ਵਾਪਿਸ ਮੁੜ ਗਏ। ਮਹਾਵੀਰ ਨੂੰ ਵਾਪਿਸ ਮੁੜਦੇ ਵੇਖ ਕੇ ਚੰਦਨਾ ਨੂੰ ਅਪਣੀ ਆਸ ਤੇ ਪਾਣੀ ਫਿਰਦਾ ਜਾਪਿਆ। ਉਸ ਦੇ ਰੋਮ ਰੋਮ ਵਿੱਚ ਹਾਹਾਕਾਰ ਮੱਚ ਗਈ, ਅੱਖਾਂ ਦੇ ਅੱਥਰੂ ਕਿਨਾਰਾ ਤੋੜ ਕੇ ਬਾਹਰ ਆਉਣ ਲੱਗੇ। ਗਲੇ ਵਿਚੋਂ ਇਕ ਚੀਕ ਨਿਕਲੀ, 21 Page #28 -------------------------------------------------------------------------- ________________ ਕਿ ਭਗਵਾਨ ਅੱਜ ਤੱਕ ਜੋ ਹੋਇਆ ਮੈਂ ਸਭ ਕੁੱਝ ਸਹਿਣ ਕੀਤਾ ਸੀ ਪਰ ਆਪ ਦਾ ਵਾਪਸ ਮੁੜਨਾ ਨਾ ਸਹਿਣਯੋਗ ਹੈ। ਤੁਹਾਡੀ ਆਸ ਤੇ ਮੈਂ ਸਭ ਕੁਝ ਸਹਿਣ ਕੀਤਾ, ਅੱਜ ਤੁਸੀਂ ਵੀ ਮੇਰੀ ਆਸ ਨੂੰ ਤੋੜ ਰਹੇ ਹੋ। “ਅੱਖਾਂ ਵਿਚ ਅੱਥਰੂ'... ਮਹਾਵੀਰ ਦੀ ਗੁਪਤ ਪ੍ਰਤਿੱਗਿਆ ਸਾਕਾਰ ਹੋ ਗਈ। ਮਹਾਂ ਸ਼ਮਣ ਮਹਾਵੀਰ ਨੇ ਭਿਖਿਆ ਲਈ ਹੱਥ ਫੈਲਾ ਦਿਤੇ, ਚੰਦਨਾ ਨੇ ਮਾਹ ਦੀਆਂ ਬੱਕਲੀਆਂ ਮਹਾਂ ਸ਼ਮਣ ਦੇ ਫੈਲੇ ਹੱਥਾਂ ਵਿੱਚ ਭਿਖਿਆ ਦੇ ਰੂਪ ਵਿਚ ਦੇ ਦਿੱਤੀਆਂ। | ਭਗਵਾਨ ਮਹਾਵੀਰ ਨੂੰ ਭਿਖਿਆ ਲੈਂਦੇ ਵੇਖ ਕੇ ਲੋਕਾਂ ਨੂੰ ਗੁਪਤ ਪ੍ਰਤਿੱਗਿਆ ਦਾ ਪਤਾ ਚੱਲ ਗਿਆ। ਇਸ ਘਟਨਾ ਸਮੇਂ ਧਰਤੀ ਅਤੇ ਆਕਾਸ਼ ਭਗਵਾਨ ਮਹਾਵੀਰ ਅਤੇ ਚੰਦਨਵਾਲਾ ਦੀ ਜੈ ਜੈ ਕਾਰ ਨਾਲ ਗੂੰਜਣ ਲੱਗੇ। ਦੇਵਤਿਆਂ ਅਤੇ ਇੰਦਰ ਨੇ ਆਕਾਸ਼ ਤੋਂ ਪੰਜ ਦਰਵਾਂ ਦੀ ਬਾਰਿਸ ਕਰਕੇ ਆਪਣੀ ਖੁਸ਼ੀ ਜਾਹਰ ਕੀਤੀ। ਚੰਦਨਾ ਦੇ ਬੰਧਨ ਟੁੱਟ ਗਏ, ਸਿਰ ਦੇ ਵਾਲ ਉਸੇ ਪ੍ਰਕਾਰ ਆ ਗਏ, ਜਿਸ ਕਾਰਨ ਚੰਦਨਾ ਦਾ ਚੇਹਰਾ ਖਿੜ ਉਠਿਆ। ਜਿਸ ਨੇ ਸੁਣਿਆ ਉਹ ਹੀ ਚੰਦਨਾ ਦਾ ਸਤਿਕਾਰ ਕਰਨ ਲਈ ਭੱਜਿਆ ਆਇਆ। ਰਾਜਾ ਸ਼ਤਾਨਿਕ ਅਤੇ ਰਾਣੀ ਮਿਰਗਾਵਤੀ ਵੀ ਆਏ, ਰਾਣੀ ਨੇ ਚੰਦਨਾ ਨੂੰ ਪਹਿਚਾਣ ਲਿਆ। ਬਿਨ੍ਹਾਂ ਕੁਝ ਆਖੇ ਰਾਜੇ ਨੂੰ ਸਾਰੀ ਗੱਲ ਪਤਾ ਚਲ ਗਈ। ਪਹਿਲਾਂ ਪਛਤਾਵੇ ਅਤੇ ਫਿਰ ਖੁਸ਼ੀ ਦੇ ਹੰਝੂ ਵਗਣ ਲੱਗੇ। ਸੇਠ ਵਾਪਿਸ ਆਇਆ, ਘਰ ਦੀ ਸਥਿਤੀ ਨੂੰ ਵੇਖ ਕੇ ਸੇਠ ਦਾ ਅੰਗ ਅੰਗ ਖੁਸ਼ ਹੋ ਗਿਆ। ਮੂਲਾ ਸੇਠਾਣੀ ਵੀ ਭੱਜੀ ਆਈ, ਉਸ ਨੇ ਚੰਦਨਾ ਪ੍ਰਤੀ ਕੀਤੇ ਵਿਵਹਾਰ ਲਈ ਖਿਮਾ ਮੰਗੀ। ਚੰਦਨਾ ਨੂੰ ਕੋਈ ਸ਼ਿਕਾਇਤ ਨਹੀਂ ਹੈ, ਉਹ ਅਪਣੇ ਕਰਮ ਨੂੰ ਹੀ ਦੋਸ਼ੀ ਮੰਨਦੀ ਹੈ। ਮਹਾਵੀਰ ਨੂੰ ਕੇਵਲ ਗਿਆਨ ਹੋਣ ਦਾ ਇੰਤਜਾਰ ਕਰਦੀ ਹੋਈ ਉਹ ਸੇਠ ਦੇ ਘਰ ਹੀ ਰਹੀ। ਇੱਕ ਦਾਸੀ ਨੂੰ ਸਨਮਾਨ ਦੇ ਕੇ ਭਗਵਾਨ ਮਹਾਵੀਰ ਵਾਪਿਸ ਹੋ ਗਏ। ਇਸ ਘਟਨਾ ਨੇ ਲੋਕਾਂ ਦਾ ਦ੍ਰਿਸ਼ਟੀਕੋਣ ਬਦਲ ਦਿੱਤਾ। ਦਾਸ ਵਰਗ ਨੂੰ ਆਮ ਲੋਕਾਂ ਦੀ ਤਰ੍ਹਾਂ ਜਿਉਣ ਦਾ ਹੱਕ ਮਿਲ ਗਿਆ। ਕੰਨਾਂ ਵਿੱਚ ਕੀਲੇ: | ਛਮਾਨੀ ਪਿੰਡ ਦੇ ਬਾਹਰ ਭਗਵਾਨ ਮਹਾਵੀਰ ਪੁਤਿਮਾ ਧਾਰਨ ਕਰਕੇ ਕਾਯੋਤਸਰਗ ਧਿਆਨ ਵਿੱਚ ਲੀਨ ਹੋ ਗਏ। ਉਸ ਸਮੇਂ ਇਕ ਗਵਾਲਾ ਅਪਣੇ ਬਲਦਾਂ ਨੂੰ ਭਗਵਾਨ ਮਹਾਵੀਰ ਕੋਲ ਛੱਡ 22 Page #29 -------------------------------------------------------------------------- ________________ ਕੇ ਅਪਣੀਆਂ ਗਊਆਂ ਦਾ ਦੁੱਧ ਚੋਣ ਲਈ ਪਿੰਡ ਵਿੱਚ ਆ ਗਿਆ। ਅਪਣਾ ਕੰਮ ਖਤਮ ਕਰਕੇ ਫਿਰ ਉਸੇ ਸਥਾਨ ਤੇ ਆਗਿਆ, ਤਾਂ ਉਸ ਨੂੰ ਉਸ ਦੇ ਬਲਦ ਨਾ ਮਿਲੇ। ਉਸ ਨੇ ਭਗਵਾਨ ਮਹਾਵੀਰ ਤੋਂ ਆਪਣੇ ਬਲਦਾਂ ਬਾਰੇ ਪੁੱਛਿਆ, ਧਿਆਨ ਵਿੱਚ ਲੀਨ ਮਹਾਵੀਰ ਕਾਯੋਤਸਰਗ ਵਿੱ ਮਗਨ ਸਨ। ਉਹਨਾਂ ਕੋਈ ਉੱਤਰ ਨਹੀਂ ਦਿੱਤਾ। ਮਹਾਵੀਰ ਦੀ ਚੁੱਪ ਨੇ ਗਵਾਲੇ ਨੂੰ ਸ਼ੰਕਾ ਸ਼ੀਲ ਬਣਾ ਦਿਤਾ ਉਸ ਨੇ ਆਪਣੀ ਗੱਲ ਦੋ ਤਿੰਨ ਵਾਰ ਦੁਹਰਾਈ ਪਰ ਹਰ ਵਾਰ ਮਹਾਵੀਰ ਚੁੱਪ ਰਹੇ। ਸ਼ੰਕਾਂ ਨਾਲ ਭਰਿਆ ਗਵਾਲਾ ਗੁੱਸੇ ਵਿੱਚ ਆਗਿਆ। ਉਹ ਤਿੱਖੀ ਆਵਾਜ ਵਿੱਚ ਬੋਲਿਆ, “ਤੁਸੀਂ ਬੋਲੇ ਹੋ ਜੋ ਮੇਰੀ ਗੱਲ ਦਾ ਉੱਤਰ ਨਹੀਂ ਦੇ ਰਹੇ। ਲਓ ਮੈਂ ਤੁਹਾਡੇ ਬੋਲੇਪਨ ਦਾ ਹੁਣੇ ਇਲਾਜ ਕਰ ਦਿੰਦਾ ਹਾਂ”। ਗਵਾਲੇ ਨੇ ਇਕ ਤਿੱਖੀ ਲੱਕੜੀ ਦਾ ਕੀਲਾ ਲੈ ਕੇ ਕੰਨ ਵਿੱਚ ਇਸ ਪ੍ਰਕਾਰ ਠੋਕ ਦਿਤਾ ਜਿਵੇਂ ਦੀਵਾਰ ਵਿੱਚ ਕਿੱਲ ਠੋਕੀ ਜਾਂਦੀ ਹੈ, ਉਸੇ ਪ੍ਰਕਾਰ ਗੁੱਸੇ ਵਾਲੇ ਗਵਾਲੇ ਨੇ ਭਗਵਾਨ ਮਹਾਵੀਰ ਦੇ ਕੰਨ ਵਿੱਚ ਕੀਲਾ ਠੋਕ ਦਿਤਾ। ਭਗਵਾਨ ਮਹਾਵੀਰ ਨੂੰ ਬਹੁਤ ਕਸ਼ਟ ਹੋਇਆ। ਇਸ ਕਠੋਰ ਪੀੜਾ ਸਮੇਂ ਭਗਵਾਨ ਮਹਾਵੀਰ ਦੇਹ ਅਤੇ ਆਤਮਾ ਦੇ ਅੱਡ ਹੋਣ ਦਾ ਚਿੰਤਨ ਹੋਣ ਕਰਕੇ ਪੀੜ ਦਾ ਜ਼ਹਿਰ ਪੀਣ ਲੱਗੇ। ਗਵਾਲੇ ਪ੍ਰਤੀ ਗੁੱਸਾ ਅਤੇ ਅਪਣੇ ਸ਼ੀਲ ਪ੍ਰਤੀ ਰਾਗ ਮਹਾਵੀਰ ਦੇ ਮਨ ਵਿੱਚ ਨਹੀਂ ਉੱਭਰਿਆ। ਗਵਾਲਾ ਅਪਣਾ ਬੁਰਾ ਕੰਮ ਕਰਕੇ ਡਰ ਗਿਆ ਅਤੇ ਇਕ ਦਿਸ਼ਾ ਵਲ ਚਲਾ ਗਿਆ। ਕਾਯੋਤਸਰਗ ਧਿਆਨ ਪੂਰਾ ਹੋਣ ਤੇ ਭਗਵਾਨ ਮਹਾਵੀਰ ਭੋਜਨ ਦੇ ਲਈ ਮਧਿਅਮ ਅਪਾਪਾ ਦੇ ਸਿਧਾਰਥ ਨਾਂ ਦੇ ਵਿਅਕਤੀ ਦੇ ਘਰ ਪਹੁੰਚੇ। ਸਿਧਾਰਥ ਦਾ ਮਿਤਰ ਖਰਕ ਵੈਦ ਉਸ ਸਮੇਂ ਉਸ ਦੇ ਘਰ ਹਾਜਰ ਸੀ। ਸਿਧਾਰਥ ਨੇ ਭਗਤੀ ਨਾਲ ਭਗਵਾਨ ਨੂੰ ਭੋਜਨ ਦਿਤਾ। ਉਸ ਸਮੇਂ ਖਰਕ ਵੈਦ ਦੀ ਨਜ਼ਰ ਭਗਵਾਨ ਮਹਾਵੀਰ ਦੇ ਮੂੰਹ ਤੇ ਪਈ। ਉਸ ਨੇ ਇਸ ਪ੍ਰਕਾਰ ਅਨੁਭਵ ਕੀਤਾ ਕਿ ਜਿਵੇਂ ਸੂਰਜ ਦੇ ਤੇਜ ਨੂੰ ਕਿਸੇ ਦੁਸ਼ਟ ਗ੍ਰਹਿ ਨੇ ਢੱਕ ਲਿਆ ਹੈ। ਧਿਆਨ ਨਾਲ ਵੇਖਣ ਤੇ ਉਸ ਨੂੰ ਪਤਾ ਲੱਗਾ ਕਿ ਭਗਵਾਨ ਮਹਾਵੀਰ ਦੇ ਕੰਨਾਂ ਦੇ ਆਰਪਾਰ ਲਕੜੀ ਦਾ ਕੀਲਾ ਠੋਕਿਆ ਹੋਇਆ ਹੈ ਅਤੇ ਭਗਵਾਨ ਮਹਾਵੀਰ ਜ਼ਖਮੀ ਹਨ। ਉਹ ਇਹ ਵੇਖ ਕੇ ਕੰਬ ਉਠਿਆ। ਭਗਵਾਨ ਮਹਾਵੀਰ ਭਿੱਖਿਆ ਲੈ ਕੇ ਵਿਦਾ ਹੋ ਗਏ। ਖੁਰਕ ਵੈਦ ਨੇ ਸਾਰੀ ਸਥਿਤੀ ਤੋਂ ਅਪਣੇ ਮਿਤਰ ਸਿਧਾਰਥ ਨੂੰ ਜਾਣੂ ਕਰਵਾਇਆ ਅਤੇ ਆਖਿਆ, “ਸਾਧਨਾ ਸ਼ੀਲ ਮਹਾਵੀਰ ਅਪਣੇ ਇਲਾਜ ਲਈ ਖੁਦ ਨਹੀਂ ਆਖਣਗੇ। ਸਾਨੂੰ ਚਾਹਿਦਾ ਹੈ ਕਿ ਧਿਆਨ ਵਿੱਚ ਲੀਨ ਭਗਵਾਨ ਮਹਾਵੀਰ ਦਾ ਇਲਾਜ ਕਰੀਏ”। ਵੈਦ ਦੇ ਨਾਲ ਨਾਲ ਸਿਧਾਰਥ ਵੀ ਗੰਭੀਰ ਹੋ ਗਿਆ। ਵੈਦ ਦੀ ਹਦਾਇਤ ਅਨੁਸਾਰ ਉਸ ਨੇ ਤੇਲ ਅਤੇ ਇਕ ਸੰਡਾਸੀ ਦਾ ਇੰਤਜਾਮ ਕੀਤਾ। ਕੁੱਝ ਸਹਾਇਕਾਂ ਨੂੰ 23 Page #30 -------------------------------------------------------------------------- ________________ ਨਾਲ ਲੈ ਕੇ ਉਹ ਉਸ ਸਥਾਨ ਤੇ ਪਹੁੰਚੇ ਜਿਥੇ ਮਹਾਵੀਰ ਧਿਆਨ ਵਿੱਚ ਮਗਨ ਸਨ। ਖੁਰਕ ਵੈ ਦੀ ਹਦਾਇਤ ਅਨੁਸਾਰ ਭਗਵਾਨ ਮਹਾਵੀਰ ਦੇ ਸਰੀਰ ਪਰ ਤੇਲ ਦੀ ਮਾਲਸ਼ ਕੀਤੀ ਗਈ। ਜਿਸ ਨਾਲ ਕਿ ਜ਼ਖਮੀ ਅੰਗ ਢਿਲੇ ਹੋ ਗਏ। ਫੇਰ ਸੰਡਾਸੀ ਨਾਲ ਲਕੜੀ ਦੇ ਕੀਲੇ ਨੂੰ ਖਿੱਚਿਆ ਗਿਆ। ਕੀਲਾ ਬਾਹਰ ਨਿਕਲ ਆਇਆਂ, ਖੂਨ ਦਾ ਫੁਹਾਰਾ ਭਗਵਾਨ ਮਹਵੀਰ ਦੇ ਕੰਨਾਂ ਵਿੱਚੋਂ ਨਿੱਕਲੀਆ। ਭਗਵਾਨ ਮਹਾਵੀਰ ਨੂੰ ਕਠੋਰ ਦੁੱਖ ਮਹਿਸੂਸ ਹੋਇਆ, ਪਰ ਉਹ ਸਮਾਧੀ ਵਿੱਚ ਸਥਿਰ ਰਹੇ। ਦੀਖਿਆ ਦੇ ਪਹਿਲੇ ਦਿਨ ਭਗਵਾਨ ਮਹਾਵੀਰ ਨੂੰ ਇਕ ਗਵਾਲੇ ਨੇ ਕਸ਼ਟ ਦਿਤਾ ਅਤੇ ਤੱਪਸ਼ਿਆ ਦੇ ਆਖਰੀ ਸਾਲ ਵਿੱਚ ਵੀ ਇਕ ਗਵਾਲੇ ਨੇ ਹੀ ਕਸ਼ਟ ਦਿਤਾ। ਆਖਿਆ ਜਾਂਦਾ ਹੈ ਕਿ ਇਹ ਅੰਤਿਮ ਕਸ਼ਟ ਭਗਵਾਨ ਮਹਾਵੀਰ ਦੇ ਸਾਧਨਾ ਕਾਲ ਦਾ ਕਠੋਰ ਕਸ਼ਟ ਸੀ। ਭਗਵਾਨ ਮਹਾਵੀਰ ਦੇ ਧਿਆਨ ਅਤੇ ਤੱਪ ਦਾ ਵਰਨਣ: ਭਗਵਾਨ ਮਹਾਵੀਰ ਦਾ ਸਾਧਨਾ ਕਾਲ 12 12 ਸਾਲ ਦਾ ਰਿਹਾ ਹੈ। ਇਸ ਸਮੇਂ ਭਗਵਾਨ ਮਹਾਵੀਰ ਤੱਪ ਅਤੇ ਧਿਆਨ ਵਿੱਚ ਲੀਨ ਰਹੇ। ਭਗਵਾਨ ਮਹਾਵੀਰ ਚਰਿਤੱਰ ਲੇਖਕਾਂ ਨੇ ਜੋ ਭਗਵਾਨ ਮਹਾਵੀਰ ਦੇ ਤੱਪ ਦਾ ਵਰਨਣ ਲਿਖਿਆ ਹੈ। ਉਸ ਵਿੱਚ ਧਿਆਨ ਬਾਰੇ ਜਿਆਦਾ ਨਹੀਂ ਲਿਖਿਆ ਪਰ ਜੋ ਸੱਚ ਹੈ ਉਹ ਇਹ ਹੈ, ਕਿ ਭਗਵਾਨ ਮਹਾਵੀਰ ਨੇ ਆਤਮ ਸਾਧਨਾ ਦੇ ਲਈ ਤੱਪ ਅਤੇ ਧਿਆਨ ਦੋਹਾਂ ਸਾਧਨਾ ਨੂੰ ਬਰਾਬਰ ਰੂਪ ਵਿੱਚ ਅਪਣਾਇਆ ਸੀ। ਜੇ ਆਖਿਆ ਜਾਏ ਕਿ ਭਗਵਾਨ ਮਹਾਵੀਰ ਨੇ ਤੱਪ ਤੋਂ ਜਿਆਦਾ ਧਿਆਨ ਨੂੰ ਮਹੱਤਵ ਦਿਤਾ ਤਾਂ ਕੋਈ ਅੱਤਿਕਥਨੀ ਨਹੀਂ ਹੋਵੇਗੀ। ਕਿਉਂਕਿ ਤਪੱਸਿਆ ਦੀ ਆਰਾਧਨਾ ਦੇ ਸਮੇਂ ਵਿੱਚ ਭਗਵਾਨ ਮਹਾਵੀਰ ਧਿਆਨ ਵਿੱਚ ਹੀ ਰਹਿੰਦੇ ਸਨ। ਭੋਜਨ ਅਤੇ ਚੱਲਣ ਫਿਰਣ ਦੇ ਸਮੇਂ ਵੀ ਉਹ ਆਤਮ ਧਿਆਨ ਵਿੱਚ ਹੀ ਲੱਗੇ ਰਹਿੰਦੇ ਸਨ। ਪੂਰਨ ਅਪ੍ਰਮਾਦ ਵਿੱਚ ਸਥਿਰ ਰਹਿਣਾ ਮਹਾਵੀਰ ਦਾ ਨਿਸ਼ਾਨਾ ਸੀ। ਉਸ ਦੀ ਸਾਧਨਾ ਲਈ ਉਹਨਾਂ ਅਪਣੇ ਸਵਾਸ ਅਤੇ ਉਪ ਸਵਾਸ ਦੇ ਨਾਲ ਪ੍ਰਾਪਤ ਕੀਤੀ। 12 12 ਸਾਲ ਦੀ ਸਾਧਨਾ ਦੌਰਾਨ ਭਗਵਾਨ ਨੇ ਕੁਲ 249 ਦਿਨ ਭੋਜਨ ਕੀਤਾ। ਪਰ ਪ੍ਰਮਾਦ (ਨੀਂਦ) ਦੇ ਲਈ ਉਹਨਾਂ ਕੇਵਲ 48 ਮਿੰਟ ਹੀ ਬਿਤਾਏ। ਇਸ ਲਈ ਅਸੀਂ ਆਖ ਸਕਦੇ ਹਾਂ ਕਿ ਮਹਾਵੀਰ ਦੇ ਧਿਆਨ ਦੀ ਲਗਨ ਅਤੇ ਉਹਨਾਂ ਦੇ ਤੱਪ ਦੀ ਲਗਨ ਤੋਂ ਵੀ ਜ਼ਿਆਦਾ ਉੱਚੀ ਸੀ। ਭਗਵਾਨ ਮਹਾਵੀਰ ਦੀ ਧਿਆਨ ਸਾਧਨਾ ਤੱਪ ਨਾਲੋ ਉੱਚੀ ਸੀ। ਉਹਨਾਂ ਧਿਆਨ ਦੇ ਲਈ ਕਿਸੇ ਨਿਸ਼ਚਿਤ ਸਥਾਨ ਜਾਂ ਸਮੇਂ ਨੂੰ ਨਹੀਂ ਚੁਣਿਆ ਸੀ। ਉਹ ਜਿਆਦਾ ਸਮਾਂ ਧਿਆਨ ਦੇ ਲਈ ਸਮਰਪਿਤ ਹੁੰਦੇ ਸਨ। ਉਹ ਪਦਮ ਆਸਨ ਵਿੱਚ ਬੈਠ ਕੇ ਅਤੇ ਖੜੇ ਹੋ ਕੇ ਧਿਆਨ ਕਰਦੇ ਸਨ। 24 Page #31 -------------------------------------------------------------------------- ________________ ਗੋਦੋਹੀਕਾ ਆਦਿ ਆਸ਼ਨ ਵਿੱਚ ਵੀ ਉਹਨਾਂ ਅਨੇਕਾਂ ਬਾਰ ਧਿਆਨ ਦੇ ਪ੍ਰਯੋਗ ਕੀਤੇ। ਆਚਾਰੰਗ ਸਤਰ ਅਨੁਸਾਰ ਭਗਵਾਨ ਮਹਾਵੀਰ ਪਹਿਰ ਪਹਿਰ ਤੱਕ ਤਿਰਛੀਗਤੀ ਵੱਲ ਬਿਨਾ ਅੱਖ ਝਪਕਾਏ ਵੇਖ ਕੇ ਧਿਆਨ ਵਿੱਚ ਲੀਨ ਰਹਿੰਦੇ ਸਨ। ਭਗਵਾਨ ਮਹਾਵੀਰ ਅੱਧੀ ਅੱਖ ਖੋਲ ਕੇ ਵੀ ਧਿਆਨ ਕਰਦੇ ਸਨ। ਭਗਵਾਨ ਮਹਾਵੀਰ ਦੇ ਧਿਆਨ ਦਾ ਸਮਾਂ ਥੋੜਾ ਅਤੇ ਲੰਬਾ ਦੋਹਾਂ ਪ੍ਰਕਾਰ ਦਾ ਹੁੰਦਾ ਸੀ। ਭੱਦਰਤਿਮਾ, ਮਹਾਂ ਭੱਦਰਤਿਮਾ, ਸਰਵੋਤ ਭੱਦਰਤਿਮਾ ਆਦਿ ਪ੍ਰਤਿਮਾਵਾਂ ਦੀ ਸਾਧਨਾ ਕਰਦੇ ਹੋਏ ਭਗਵਾਨ ਮਹਾਵੀਰ ਚਾਰ ਚਾਰ ਪਹਿਰ ਤੱਕ ਪੂਰਵ ਵੱਲ ਮੂੰਹ ਕਰਕੇ ਧਿਆਨ ਵਿੱਚ ਲੀਨ ਰਹਿੰਦੇ ਸਨ। ਆਤਮ ਦਰਸ਼ਨ ਭਗਵਾਨ ਮਹਾਵੀਰ ਦਾ ਨਿਸ਼ਾਨਾ ਸੀ। ਉਸ ਨਿਸ਼ਾਨੇ ਦੀ ਪ੍ਰਾਪਤੀ ਲਈ ਭਗਵਾਨ ਮਹਾਵੀਰ ਨੇ ਧਿਆਨ ਅਤੇ ਤੱਪ ਨੂੰ ਸਾਧਨ ਦੇ ਰੂਪ ਵਿੱਚ ਪ੍ਰਯੋਗ ਕੀਤਾ ਸੀ। ਭਗਵਾਨ ਮਹਾਵੀਰ ਦੀ ਤੱਪਸਿਆ ਦਾ ਅਧਿਐਨ ਕਰਦੇ ਹੋਏ ਅਸੀਂ ਪਾਉਂਦੇ ਹਾਂ ਕਿ ਉਹਨਾਂ 12 ਸਾਲ ਅਤੇ ਇਕ ਪੱਖ ਦੇ ਸਾਧਨਾ ਸਮੇਂ ਵਿੱਚ ਉਹਨਾਂ 249 ਦਿਨ ਹੀ ਭੋਜਨ ਕੀਤਾ ਬਾਕੀ ਸਮਾਂ ਵਰਤ ਹੀ ਕੀਤੇ ਜਿਹਨਾਂ ਭਗਵਾਨ ਮਹਾਵੀਰ ਦੀ ਤੱਪ ਸਾਰਨੀ ਇਸ ਪ੍ਰਕਾਰ ਹੈ। 1. ਛੇ ਮਹੀਨੇ ਦਾ ਵਰਤ ਇੱਕ ਵਾਰ 2. ਪੰਜ ਮਹੀਨੇ 25 ਦਿਨ ਦਾ ਵਰਤ ਇੱਕ ਵਾਰ 3. ਪੰਜ ਮਹੀਨੇ ਦਾ ਵਰਤ ਇੱਕ ਵਾਰ 4. ਚਾਰ ਮਹੀਨੇ ਦਾ ਵਰਤ ਨੂੰ ਵਾਰ 5. ਤਿੰਨ ਮਹੀਨੇ ਦਾ ਵਰਤ ਦੋ ਵਾਰ 6. ਢਾਈ ਮਹੀਨੇ ਦਾ ਵਰਤ 1. ਦੋ ਮਹੀਨੇ ਦਾ ਵਰਤ 8. 12 ਮਹੀਨੇ ਦਾ ਵਰਤ ਦੋ ਵਾਰ 9. ਇੱਕ ਮਹੀਨੇ ਦਾ ਵਰਤ ਬਾਰਾਂ ਵਾਰ 10. ਪੰਦਰਾਂ ਦਿਨ ਦਾ ਵਰਤ ਬਹੱਤਰ ਵਾਰ 11. ਤਿੰਨ ਦਿਨ ਦਾ ਵਰਤ ਬਾਰਾਂ ਵਾਰ 12. ਦੋ ਦਿਨ ਦਾ ਵਰਤ 229 ਵਾਰ 13. ਭੱਦਰ ਪ੍ਰਤਿਮਾ (ਦੋ ਵਰਤ) 14. ਮਹਾਂ ਭੱਦਰ ਪ੍ਰਤਿਮਾ (ਚਾਰ ਵਰਤ) 15. ਸਰਵੋਤ ਭੱਦਰ ਪ੍ਰਤਿਮਾ (ਦਸ ਵਰਤ) ;kc P ਛੇ ਵਾਰ ਇੱਕ ਵਾਰ ਵਾਰ 25 Page #32 -------------------------------------------------------------------------- ________________ ਭਗਵਾਨ ਮਹਾਵੀਰ ਨੇ ਇਹ ਤੱਪ ਸਾਧਨਾ ਬਿਨ੍ਹਾਂ ਪਾਣੀ ਤੋਂ ਕੀਤੀ ਸੀ। ਤੱਪਸਿਆ ਸਮੇਂ ਉਹ ਕਦੇ ਵੀ ਅੰਨ ਜਲ ਗ੍ਰਹਿਣ ਨਹੀਂ ਕਰਦੇ ਸਨ। ਕੇਵਲ ਗਿਆਨ ਦੀ ਪ੍ਰਾਪਤੀ: | ਵਿਸ਼ਾਖ ਸ਼ੁਕਲਾ 10ਵੀਂ ਦਾ ਦਿਨ ਹੈ, ਚੌਥਾ ਪਹਿਰ ਹੈ, ਵਿਜੈ ਮਹੂਰਤ ਹੈ, ਭਗਵਾਨ ਮਹਾਵੀਰ ਜੱਭਿਆਗਾਮ ਦੇ ਬਾਹਰਲੇ ਪਾਸੇ ਲੰਘਦੀ ਰਿਵਾਲਿਕਾ ਨਦੀ ਦੇ ਉਤਰੀ ਕਿਨਾਰੇ ਤੇ ਸ਼ਾਮ ਨਾਂ ਦੇ ਕਿਸਾਨ ਦੇ ਖੇਤ ਵਿੱਚ ਸਥਿਤ ਜੀਰਨ ਚੈਤਯ ਦੇ ਇਸ਼ਾਨ ਕੋਨ ਵਿੱਚ, ਸ਼ਾਲ ਦਰਖਤ ਦੇ ਹੇਠਾਂ ਗੋਹਿਆ ਆਸਨ ਵਿੱਚ ਧਿਆਨ ਲਗਾ ਕੇ ਬੈਠੇ ਹਨ। ਸ਼ਕਲ ਧਿਆਨ ਵਿੱਚ ਪ੍ਰਵੇਸ਼ ਕਰਦੇ ਹੀ ਮਹਾਵੀਰ ਨੂੰ ਸਰਵੱਗਤਾ ਦੇ ਸੂਰਜ ਨੂੰ ਅਪਣੀ ਆਤਮਾ ਦੇ ਆਕਾਸ਼ ਤੇ ਪ੍ਰਗਟ ਕਰ ਲਿਆ। ਮਹਾਵੀਰ ਕੇਵਲ ਗਿਆਨੀ ਹੋ ਗਏ। 27 ਜਨਮ ਪਹਿਲਾਂ ਜਿਸ ਮੰਜਿਲ ਦੇ ਲਈ ਮਹਾਵੀਰ ਨੇ ਪਹਿਲਾ ਕਦਮ ਚੁੱਕਿਆ ਸੀ, ਉਹ ਮੰਜਿਲ ਉਹਨਾਂ ਨੂੰ ਪ੍ਰਾਪਤ ਹੋ ਗਈ। ਹੁਣ ਮਹਾਵੀਰ ਦੀ ਆਤਮਾ ਸੂਰਜ ਦੀ ਤਰ੍ਹਾਂ ਪ੍ਰਕਾਸ਼ਵਾਨ ਬਣ ਗਈ। ਅੰਨਤ ਗਿਆਨ, ਅੰਨਤ ਦਰਸ਼ਨ, ਅੰਨਤ ਬਲ ਅਤੇ ਅੰਨਤ ਆਨੰਦ ਵਿੱਚ ਮਹਾਵੀਰ ਅੰਨਤ ਅੰਨਤ ਨੂੰ ਲੈ ਕੇ ਸਥਿਤ ਹੋ ਗਏ। ਕੇਵਲ ਗਿਆਨ ਮਹੋਤਸਵ ਮਨਾਉਣ ਦੇ ਲਈ ਇੰਦਰ ਅਤੇ ਦੇਵਤਾ ਭਗਵਾਨ ਮਹਾਵੀਰ ਕੋਲ ਆਏ। ਸਮੋਸਰਨ (ਦੇਵਤਿਆਂ ਰਾਹੀਂ ਰਚੀ ਤੀਰਥੰਕਰ ਦੀ ਧਰਮ ਸਭਾ) ਦੀ ਰਚਨਾ ਕੀਤੀ। ਭਗਵਾਨ ਮਹਾਵੀਰ ਨੇ ਪਹਿਲਾ ਧਰਮ ਉਪਦੇਸ਼ ਦਿਤਾ। ਭਗਵਾਨ ਮਹਾਵੀਰ ਦਾ ਪਹਿਲਾ ਉਪਦੇਸ਼ ਸੁਣ ਕੇ ਦੇਵਤੇ ਧੰਨ ਹੋ ਗਏ। ਪਰ ਕਿਉਂਕਿ ਦੇਵਤਾ ਵਰਤ ਸਵੀਕਾਰ ਨਹੀਂ ਕਰ ਸਕਦੇ ਇਸ ਪੱਖੋਂ ਪਹਿਲੇ ਉਪਦੇਸ਼ ਵਿੱਚ ਧਰਮ ਤੀਰਥ ਸਥਾਪਨਾ ਨਹੀਂ ਹੋ ਸਕਦੀ ਸੀ। ਤੀਰਥ ਸਥਾਪਨਾ 12 % (ਸਾਢੇ ਬਾਰਾਂ) ਸਾਲ ਦੇ ਸਾਧਨਾ ਕਾਲ ਵਿੱਚ ਭਗਵਾਨ ਮਹਾਵੀਰ ਦੀ ਸਾਧਨਾ ਦਾ ਮੁੱਖ ਟੀਚਾ ਆਤਮ ਕਲਿਆਣ ਸੀ। ਇਸ ਸਮੇਂ ਵਿੱਚ ਭਗਵਾਨ ਮਹਾਵੀਰ ਨੇ ਆਤਮ ਕਲਿਆਣ ਦੇ ਸ਼ਿਖਰ ਨੂੰ ਛੋਹਿਆ। ਕੇਵਲ ਗਿਆਨ ਇਸ ਗਲ ਦੀ ਸੂਚਨਾ ਸੀ ਕਿ ਭਗਵਾਨ ਮਹਾਵੀਰ ਪੂਰਨਤਾ ਨੂੰ ਪ੍ਰਾਪਤ ਹੋ ਗਏ ਹਨ। ਬੋਧੀ (ਗਿਆਨ) ਦੇ ਸਿੱਖਰ ਤੇ ਚੜ੍ਹ ਕੇ ਭਗਵਾਨ ਮਹਾਵੀਰ ਬੋਧੀ ਦਾਨ ਲਈ ਲੋਕਾਂ ਦੇ ਵਿਚਕਾਰ ਹਨ। 26 Page #33 -------------------------------------------------------------------------- ________________ ਜੱਭਿਆਗ੍ਰਾਮ ਤੋਂ ਚਲਕੇ ਭਗਵਾਨ ਮਹਾਵੀਰ ਮਧਿਅਮ ਪਾਵਾਪੁਰੀ ਨਗਰ ਦੇ ਮਹਾਂਸੈਨ ਬਾਗ ਵਿੱਚ ਪਧਾਰੇ, ਉਹਨਾਂ ਦਾ ਸਮੋਸਰਨ ਲੱਗਿਆ। ਜਨਤਾ ਵਿੱਚ ਇਹ ਸੰਦੇਸ ਸਹਿਜ ਹੀ ਫੈਲ ਗਿਆ ਕਿ ਅੱਜ ਮਹਾਵੀਰ ਉਪਦੇਸ਼ ਦੇਣਗੇ। ਨਗਰ ਦੇ ਰਾਜੇ ਤੋਂ ਲੈ ਕੇ ਆਮ ਜਨਤਾ ਤੱਕ ਮਹਾਵੀਰ ਨੂੰ ਸੁਣਨ ਦੇ ਲਈ ਉਤਾਵਲੀ ਹੋ ਗਈ। ਲੋਕਾਂ ਦਾ ਠਾਠਾ ਮਾਰਦਾ ਸਮੁੰਦਰ ਮਹਾਸੈਨ ਬਾਗ ਵੱਲ ਵੱਧਿਆ। ਆਕਾਸ਼ ਤੋਂ ਦੇਵ ਵਿਮਾਨ ਧਰਤੀ ਤੇ ਉਤਰਨ ਲੱਗੇ। ਠੀਕ ਉਸੇ ਦਿਨ ਪਾਵਾਪੁਰੀ ਨਿਵਾਸ਼ੀ ਸੋਮਿਲ ਬ੍ਰਾਹਮਣ ਨੇ ਇਕ ਵਿਸ਼ਾਲ ਮਹਾਂਯੱਗ ਸ਼ੁਰੂ ਕੀਤਾ ਸੀ। ਉਸ ਯੁੱਗ ਵਿੱਚ ਸੱਮੁਚੇ ਭਾਰਤ ਦੇ ਪ੍ਰਸਿੱਧ ਗਿਆਰਾਂ ਬ੍ਰਾਹਮਣ ਵਿਦਵਾਨ ਬੁਲਾਏ ਸਨ। ਉਹਨਾਂ ਗਿਆਰਾਂ ਬਾਹਮਣ ਵਿਦਵਾਨਾਂ ਦੇ ਨਾਂ ਇਸ ਪ੍ਰਕਾਰ ਸਨ। 1. ਇੰਦਰ ਭੁਤੀ ਗੌਤਮ, 2. ਅਗਨੀ ਭੂਤੀ, 3. ਵਾਯੂ ਭੂਤੀ, 4. ਵਿੱਅਕਤ ਸਵਾਮੀ; 5. ਸੁਧਰਮਾ ਸਵਾਮੀ, 6. ਖੰਡਿਤ ਪੁੱਤਰ, 7. ਮੌਰਿਆ ਪੁੱਤਰ, 8. ਅਕੰਪਿਤ; 9. ਅਚਲ ਭਰਾਤਾ, 10. ਮੋਤਾਰਿਆ, 11. ਪ੍ਰਭਾਸ . ਇਹ ਗਿਆਰਾਂ ਵਿਦਵਾਨ ਵੇਦ ਅਤੇ ਬ੍ਰਾਹਮਣ ਗ੍ਰੰਥਾਂ ਦੇ ਮਹਾਨ ਵਿਦਵਾਨ ਸਨ। ਸਾਰੇ ਆਪਣੇ ਆਪਣੇ ਗੁਰੂਕੁਲ ਚਲਾਉਂਦੇ ਸਨ। ਇਹਨਾਂ ਗੁਰੁ ਕੁੱਲਾਂ ਵਿੱਚ ਪੜ੍ਹਨ ਵਾਲੇ 400 ਬ੍ਰਾਹਮਣ ਵਿਦਿਆਰਥੀ ਵੀ ਇਸ ਯੁੱਗ ਵਿੱਚ ਸ਼ਾਮਲ ਸਨ। ਇੰਦਰ ਭੂਤੀ ਇਹਨਾਂ ਯੋਗ ਕਰਨ ਵਾਲੇ ਬ੍ਰਾਹਮਣਾ ਵਿੱਚੋਂ ਸਭ ਤੋਂ ਜਿਆਦਾ ਵਿਦਵਾਨ ਅਤੇ ਪ੍ਰਸਿੱਧ ਸੀ। ਉਹ ਯੁੱਗ ਦਾ ਮੁੱਖ ਸੰਚਾਲਕ ਸੀ। ਇੱਕ ਦਿਸ਼ਾ ਤੋਂ ਲੋਕਾਂ ਦੀ ਭੀੜ ਅਤੇ ਅਸਮਾਨ ਤੋਂ ਉਤਰਦੇ ਦੇਵ ਵਿਮਾਨਾਂ ਨੂੰ ਵੇਖ ਕੇ ਇੰਦਰ ਭੁਤੀ ਦਾ ਹਿਰਦਾ ਹੈਰਾਨ ਹੋ ਗਿਆ। ਉਸ ਨੇ ਕਿਸੇ ਸੁਨੇਹੇ ਵਾਲੇ ਨੂੰ ਭੇਜ ਕੇ ਇਸ ਦਾ ਕਾਰਨ ਪੁਛਿਆ। ਸੁਨੇਹੇ ਦੇਣ ਵਾਲੇ ਨੇ ਉੱਤਰ ਦਿੱਤਾ, ਅੱਜ ਮਹਾਸੈਨ ਬਾਗ ਵਿੱਚ ਸ਼ਮਣਾਂ ਦੇ ਨਵੇਂ ਨੇਤਾ ਮਣ ਭਗਵਾਨ ਮਹਾਵੀਰ ਆਏ ਹਨ। ਸਰਵਗਤਾ ਪ੍ਰਾਪਤੀ ਤੋਂ ਬਾਅਦ ਉਹ ਅਪਣਾ ਪਹਿਲਾ ਉਪਦੇਸ਼ ਦੇਣਗੇ। ਉਸੇ ਵਿੱਚ ਸ਼ਾਮਲ ਹੋਣ ਲਈ ਦੇਵਤੇ ਤੇ ਮਨੁੱਖ ਮਹਾਸੈਨ ਬਾਗ ਵੱਲ ਜਾ ਰਹੇ ਹਨ। | ਸੁਨੇਹਾ ਦੇਣ ਵਾਲੇ ਦੀ ਗਲ ਸੁਣ ਕੇ ਇੰਦਰ ਕੁਤੀ ਦਾ ਅਹੰਕਾਰ ਜ਼ਖਮੀ ਹੋ ਗਿਆ। ਉਸ ਨੇ ਕਿਹਾ, “ਸਨਾਤਨ ਬ੍ਰਾਹਮਣ ਪ੍ਰੰਪਰਾ ਅਤੇ ਸ਼ਮਣਾਂ ਦਾ ਇਹ ਵਾਰ ਨਾ ਸਹਿਣਯੋਗ ਹੈ। ਸ਼ਮਣਾਂ ਦੇ ਇਸ ਵੱਧਦੇ ਪ੍ਰਭਾਵ ਤੇ ਪ੍ਰਭਾਵਕਾਰੀ ਢੰਗ ਨਾਲ ਜੇ ਰੋਕ ਨਾ ਲਗਾਈ ਗਈ ਤਾਂ ਯੁੱਗ ਪੁੰਪਰਾ ਤੇ ਬਾਹਮਣ ਦਾ ਸਨਮਾਨ ਟਿਕ ਨਹੀਂ ਸਕੇਗਾ। ਅੱਜ ਮੈਂ ਨਵੇਂ ਸ਼ਮਣ ਨੇਤਾ ਨਾਲ ਸ਼ਾਸਤਰਾਰਥ ਕਰਨ ਜਾਵਾਂਗਾ। ਸ਼ਾਸਤਰਾਰਥ ਵਿੱਚ ਉਸ ਨੂੰ ਹਰਾ ਕੇ ਦੇਵਤਿਆਂ ਅਤੇ ਮਨੁੱਖਾਂ ਦਾ ਉਸ ਪ੍ਰਤੀ ਮੋਹ ਭੰਗ 27 Page #34 -------------------------------------------------------------------------- ________________ ਕਰਾਂਗਾ। ਇਥੇ ਹਾਜ਼ਿਰ ਸਾਰੇ ਬ੍ਰਾਹਮਣ ਕੀ ਮੇਰੇ ਇਸ ਪ੍ਰਸਤਾਵ ਨਾਲ ਸਹਿਮਤ ਹਨ?” ਸਾਰੇ ਬ੍ਰਹਮਣਾਂ ਨੇ ਇੰਦਰ ਭੂਤੀ ਦਾ ਇਕ ਸੁਰ ਨਾਲ ਸਮਰਥਨ ਕੀਤਾ। ਇੰਦਰ ਭੂਤੀ ਅਪਣੇ 500 ਚੇਲਿਆਂ ਨੂੰ ਲੈ ਕੇ ਮਹਾਂਸੈਨ ਬਾਗ ਵੱਲ ਵਧਿਆ। ਉਸ ਦਾ ਹਰ ਕਦਮ ਉਸ ਦੀ ਦਲੇਰੀ ਨੂੰ ਚੁਨੌਤੀ ਦੇ ਰਿਹਾ ਸੀ। ਉਸਦੇ ਹਰ ਕਦਮ ਨਾਲ ਉਸ ਦੀ ਦਲੇਰੀ ਵੀ ਢਿੱਲੀ ਪੈ ਰਹੀ ਸੀ। ਅਜਿਹਾ ਕਿਉਂ ਹੋ ਰਿਹਾ ਸੀ, ਇਹ ਇੰਦਰ ਭੂਤੀ ਵੀ ਨਹੀਂ ਜਾਣਦਾ ਸੀ। ਪਰ ਵਾਪਸ ਆਉਣਾ ਵੀ ਮੁਸ਼ਕਿਲ ਸੀ। ਵਾਪਿਸ ਆਉਣਾ ਹਾਰ ਦਾ ਸਬੂਤ ਹੁੰਦਾ, ਪਰ ਇੰਦਰ ਭੂਤੀ ਨੇ ਜਿੰਦਗੀ ਵਿੱਚ ਕਦੇ ਹਾਰ ਸਵਿਕਾਰ ਨਹੀਂ ਕੀਤੀ। ਇੰਦਰ ਭੂਤੀ ਦੇ ਕਦਮ ਮਹਾਂਸੈਨ ਬਾਗ ਦੇ ਦਰਵਾਜੇ ਦੇ ਅੰਦਰ ਵੱਧੇ, ਉੱਥੇ ਦੇ ਸ਼ਾਂਤ ਵਾਤਾਵਰਨ ਵਿੱਚ ਉਸ ਨੇ ਅਪਣੇ ਆਪ ਨੂੰ ਵਚਿੱਤਰ ਰੂਪ ਵਿੱਚ ਅਸਹਿਜ ਅਨੁਭਵ ਕੀਤਾ। ਉਸ ਦੀ ਨਜ਼ਰ ਸਿੰਘਾਸਨ ਤੇ ਵਿਰਾਜਮਾਨ ਭਗਵਾਨ ਮਹਾਵੀਰ ਤੇ ਪਈ। ਜਿਵੇਂ ਗਾਂ ਦਾ ਬਛੜਾ ਮਾਂ ਦੇ ਕੋਲ ਰਹਿ ਕੇ ਖੁਸ਼ੀ ਮਹਿਸੂਸ ਕਰਦਾ ਹੈ। ਉਸ ਪ੍ਰਕਾਰ ਦਾ ਪਿਆਰ ਇੰਦਰ ਭੂਤੀ ਨੇ ਅਪਣੇ ਅੰਦਰ ਅਨੁਭਵ ਕੀਤਾ। ਮਹਾਵੀਰ ਦੇ ਮੁੱਖ ਮੰਡਲ ਤੇ ਉਸ ਨੇ ਇੱਕ ਪਲਕ ਸਥਿਰ ਹੋ ਕੇ ਦੇਖਿਆ, ਉਹ ਪੱਥਰ ਬਣਿਆ ਮਹਾਵੀਰ ਨੂੰ ਵੇਖਦਾ ਰਿਹਾ। ਉਸੇ ਵੇਲੇ ਮਹਾਵੀਰ ਨੇ ਕਿਹਾ, “ਇੰਦਰ ਭੂਤੀ ਗੋਤਮ ਤੁਸੀਂ ਆ ਗਏ" ਇੰਦਰ ਭੂਤੀ ਦੀ ਡੂੰਗੀ ਸਮਾਧੀ ਅਵਸਥਾ ਨੂੰ ਜਿਵੇਂ ਕਿਸੇ ਨੇ ਹਿਲੋਰਾ ਦਿੱਤਾ ਹੋਵੇ। ਅਚਾਨਕ ਨਿਕਲੇ ਸ਼ਬਦਾਂ ਨੂੰ ਅਪਣੇ ਅੰਦਰ ਦਬਾ ਕੇ ਉਸ ਨੇ ਸੋਚਿਆ ਕਿ ਮਹਾਵੀਰ ਮੈਨੂੰ ਜਾਣਦੇ ਹਨ। ਕੀ ਇਸੇ ਗਲ ਤੋਂ ਮੈਂ ਮਹਾਵੀਰ ਤੋਂ ਸਭ ਕੁੱਝ ਜਾਣਨ ਵਾਲਾ ਸਰਵਗ ਮਨ ਲਵਾਂ? ਉਸੇ ਸਮੇਂ ਉਸ ਦੇ ਅੰਦਰ ਬੈਠੇ ਅੰਹਕਾਰ ਨੇ ਤਰਕ ਦਿਤਾ, ਇੰਦਰ ਭੂਤੀ ਤੈਨੂੰ ਕੌਣ ਨਹੀਂ ਜਾਣਦਾ? ਸਾਰਾ ਭਾਰਤ ਤੇਰੇ ਨਾਂ ਨੂੰ ਜਾਣਦਾ ਹੈ, ਫਿਰ ਜੇ ਮਹਾਵੀਰ ਤੈਨੂੰ ਜਾਣਦਾ ਹੈ ਤਾਂ ਸਰਵਗਤਾ ਦੀ ਕੀ ਗਲ ਹੈ? ਸੰਕਲਪ ਅਤੇ ਵਿਕਲਪ ਦਾ ਯੁੱਧ ਖੇਤਰ ਬਣਿਆ ਹੈ ਇੰਦਰ ਭੂਤੀ ਗੋਤਮ ਦਾ ਦਿਮਾਗ ਉਸੇ ਸਮੇਂ ਮਹਾਵੀਰ ਨੇ ਕਿਹਾ, ਗੋਤਮ ਵਿਕਲਪਾਂ ਦਾ ਤਿਆਗ ਕਰ ਦੇ ਅਤੇ ਸੱਚੇ ਸੰਕਲਪ ਜੋ ਤੇਰੇ ਅੰਦਰ ਆਕਾਰ ਲੈ ਰਹੇ ਹਨ ਉਹਨਾਂ ਨੂੰ ਸਾਕਾਰ ਹੋਣ ਦਿਉ। ਸ਼ੱਕ ਦੇ ਸੂਲ ਦੀ ਵਿਦਾਇਗੀ ਦਾ ਸਮਾਂ ਤੇਰੇ ਸਾਹਮਣੇ ਹੈ। ਜੀਵ ਦੀ ਹੋਂਦ ਬਾਰੇ ਤੇਰੇ ਮਨ ਵਿੱਚ ਜੋ ਲੰਬੇ ਸਮੇਂ ਤੋਂ ਸ਼ੱਕ ਪਲ ਰਹੇ ਹਨ, ਉਸ ਸ਼ੱਕ ਨੂੰ ਇਕ ਦਮ ਖਤਮ ਕਰਨ ਦੇ ਤੁਸੀਂ ਨਜਦੀਕ ਪਹੁੰਚ ਗਏ ਹੋ। ਇੰਦਰ ਭੂਤੀ ਦੇ ਪੈਰਾਂ ਦੇ ਹੇਠੋਂ ਉਸ ਦੇ ਅੰਧ ਵਿਸ਼ਵਾਸ ਦੀ ਸਾਰੀ ਭੂਮੀ ਖਿਸਕ ਗਈ। ਉਸ ਨੇ ਆਪਣੇ ਚਿੱਤ ਨੂੰ ਸਥਿਰ ਕਰਕੇ ਫਿਰ ਉਸ ਸ਼ੱਕ ਨੂੰ ਅਪਣੇ ਸਾਹਮਣੇ ਕਦੇ ਨਹੀਂ ਆਉਣ 28 Page #35 -------------------------------------------------------------------------- ________________ ਦਿੱਤਾ। ਮਹਾਵੀਰ ਦੇ ਮੁਖ ਤੋਂ ਅਪਣੀ ਸ਼ੰਕਾ ਦਾ ਹੱਲ ਹੁੰਦੇ ਵੇਖ ਕੇ ਇੰਦਰ ਭੂਤੀ ਕੋਲ ਕੋਈ ਬੁਨਿਆਦ ਨਹੀਂ ਰਹਿ ਗਈ ਸੀ, ਮਹਾਵੀਰ ਦੀ ਸਰਵਗਤਾ ਨੂੰ ਨਾ ਮੰਨਣ ਦੀ। ਉਸ ਦਾ ਸਾਰਾ ਚਿੰਤਨ ਖਾਮੋਸ਼ ਹੋ ਗਿਆ, ਆਉਣ ਵਾਲੇ ਸਮੇਂ ਵਿੱਚ ਕੀ ਹੋਣ ਵਾਲਾ ਹੈ, ਉਹ ਖੁਦ ਨਹੀਂ ਜਾਣਦਾ। ਉਸ ਤੋਂ ਬਾਅਦ ਮਹਾਵੀਰ ਨੇ ਗੌਤਮ ਦੇ ਸ਼ੱਕ ਦਾ ਹੱਲ ਕਰਕੇ ਉਹਨਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਇੰਦਰ ਗੌਤਮ ਮਹਾਵੀਰ ਦੇ ਚਰਨਾਂ ਵਿੱਚ ਝੁਕ ਗਿਆ। ਉਹ ਆਖਣ ਲੱਗਾ, “ਭਗਵਾਨ! ਮੈਂ ਆਪ ਤੋਂ ਆਤਮ ਦਰਸ਼ਨ ਕਰਨਾ ਚਾਹੁੰਦਾ ਹਾਂ ਮੈਨੂੰ ਅਪਣੀ ਸ਼ਰਨ ਦਿਉ"। ਮਹਾਵੀਰ ਨੇ ਆਸ਼ਿਰਵਾਦ ਦਾ ਹੱਥ ਚੁੱਕ ਕੇ ਗੌਤਮ ਨੂੰ ਆਪਣੀ ਸ਼ਰਨ ਵਿੱਚ ਲੈ ਲਿਆ। ਗੋਤਮ ਦੇ 500 ਚੇਲਿਆਂ ਨੇ ਆਪਸੀ ਸਲਾਹ ਨਾਲ ਅਪਣੇ ਗੁਰੂ ਇੰਦਰ ਭੂਤੀ ਦੇ ਰਾਹ ਤੇ ਚੱਲਣ ਦਾ ਮਨ ਬਣਾਇਆ ਅਤੇ ਉਹਨਾਂ ਵੀ ਮਹਾਵੀਰ ਦੀ ਸ਼ਰਨ ਗ੍ਰਹਿਣ ਕੀਤੀ। ਇੰਦਰ ਭੂਤੀ ਰਾਹੀਂ ਮਹਾਵੀਰ ਦਾ ਚੇਲਾ ਬਣਨ ਦੀ ਗੱਲ ਪਲ ਵਿੱਚ ਹੀ ਸਭ ਪਾਸੇ ਫੈਲ ਗਈ। ਯੱਗ ਮੰਡਪ ਵਿੱਚ ਹਾਜ਼ਰ ਬ੍ਰਾਹਮਣ ਸਮਾਜ ਘਬਰਾ ਗਿਆ। ਫੇਰ ਅਗਨੀ ਭੂਤੀ ਤੋਂ ਲੈ ਕੇ ਪ੍ਰਭਾਤ ਤੱਕ ਸਾਰੇ ਬ੍ਰਾਹਮਣ ਸਿਲਸਿਲੇਵਾਰ ਮਹਾਵੀਰ ਨੂੰ ਹਰਾਉਣ ਦੇ ਲਈ ਆਪਣੇ ਆਪਣੇ ਚੇਲਿਆਂ ਦੇ ਨਾਲ ਮਹਾਸੈਨ ਬਾਗ ਵਿੱਚ ਆਏ। ਪਰ ਸਾਰੇ ਹਾਰ ਕੇ ਆਪ ਮਹਾਵੀਰ ਦੇ ਚੇਲੇ ਬਣ ਗਏ। ਇਸ ਪ੍ਰਕਾਰ ਕੁੱਝ ਹੀ ਘੰਟਿਆਂ ਵਿੱਚ 4411 ਬ੍ਰਾਹਮਣਾ ਨੇ ਮਹਾਵੀਰ ਨੂੰ ਅਪਣਾ ਗੁਰੂ ਮੰਨ ਲਿਆ। ਕਿਸੇ ਦੇਵਤੇ ਨੇ ਚੰਦਨਵਾਲਾ ਨੂੰ ਕੋਸੰਭੀ ਤੋਂ ਮਹਾਂਸੈਨ ਬਾਗ ਵਿੱਚ ਪਹੁੰਚਾ ਦਿਤਾ । ਚੰਦਨਵਾਲਾ ਨੇ ਮਹਾਵੀਰ ਤੋਂ ਦੀਖਿਆ ਪ੍ਰਾਪਤ ਕਰਕੇ ਅਪਣੀ ਪੁਰਾਣੀ ਇੱਛਾ ਪੂਰੀ ਕੀਤੀ। ਪਹਿਲੇ ਹੀ ਦਿਨ ਹਜਾਰਾਂ ਪੁਰਸ਼ਾ ਅਤੇ ਹਜਾਰਾਂ ਇਸਤਰੀਆਂ ਮਹਾਵੀਰ ਦੇ ਧਰਮ ਸੰਘ ਵਿੱਚ ਸ਼ਾਮਲ ਹੋਈਆਂ। ਭਗਵਾਨ ਮਹਾਵੀਰ ਨੇ ਸ਼ਮਣ (ਸਾਧੂ) ਸੰਘ ਦੀ ਜਿਮੇਵਾਰੀ ਇੰਦਰ ਭੂਤੀ, ਅਗਨੀ ਭੂਤੀ ਗਿਆਰਾਂ ਗਨਧਰਾਂ ਨੂੰ ਪ੍ਰਦਾਨ ਕੀਤੀ ਅਤੇ ਸਾਧਵੀ ਸੰਘ ਦੀ ਮੁੱਖੀ ਚੰਦਨਾਵਾਲਾ ਨੂੰ ਬਣਾਇਆ ਗਿਆ। ਜਿਹਨਾਂ ਪੁਰਸ਼ਾ ਤੇ ਇਸਤਰੀਆਂ ਨੇ ਅੰਗਾਰ (ਸਾਧੂ) ਧਰਮ ਸਵਿਕਾਰ ਕਰਨ ਵਿੱਚ ਅਪਣੇ ਆਪ ਨੂੰ ਕਮਜੋਰ ਮਹਿਸੂਸ ਕੀਤਾ, ਉਹਨਾਂ ਆਗਾਰ (ਵਕ) ਧਰਮ ਧਾਰਨ ਕੀਤਾ ਇਸ ਪ੍ਰਕਾਰ ਮਹਾਵੀਰ ਸ਼ਮਣ - ਸ਼ਰਮਣੀ, ਵਕ - ਵਿਕਾ ਦੇ ਰੂਪ ਵਿੱਚ ਚਾਰ ਪ੍ਰਕਾਰ ਦੇ ਸ਼੍ਰੀ ਸੰਘ ਦੀ ਸਥਾਪਨਾ ਕੀਤੀ ਅਤੇ ਆਪ ਤੀਰਥੰਕਰ ਪਦਵੀ ਪ੍ਰਾਪਤ ਕਰਕੇ ਧਰਮ ਦੇ ਤੀਰਥੰਕਰ ਸੰਸਥਾਪਤ ਹੋਏ। ਭਗਵਾਨ ਮਹਾਵੀਰ ਨੇ ਗਨਧਰਾਂ ਨੂੰ ਤ੍ਰਿਪਦੀ ਦਾ ਉਪਦੇਸ਼ ਦਿੱਤਾ, ਜਿਸ ਨਾਲ ਉਹ 12 ਅੰਗਾਂ ਜਿਹੇ ਗੰਭੀਰ ਗਿਆਨ ਦੇ ਜਾਣਕਾਰ ਬਣ ਗਏ। ਭਗਵਾਨ ਮਹਾਵੀਰ ਨੇ ਅਪਣਾ ਧਰਮ 29 Page #36 -------------------------------------------------------------------------- ________________ ਉਪਦੇਸ਼ ਆਮ ਲੋਕਾਂ ਦੀ ਭਾਸ਼ਾ ਅਰਧ ਮਾਗਧੀ ਪ੍ਰਾਕ੍ਰਿਤ ਵਿੱਚ ਦਿੱਤਾ, ਤਾਂ ਕਿ ਹਰ ਜਾਤ, ਵਰਗ ਦੇ ਇਸਤਰੀ ਪੁਰਸ਼ ਉਸ ਨੂੰ ਆਸਾਨੀ ਨਾਲ ਸਮਝ ਸਕਣ। | ਪਾਵਾਪੁਰੀ ਦੇ ਮਹਾਸੈਨ ਬਾਗ ਵਿੱਚ ਵੱਜਿਆ ਧਰਮ ਕਾਂਤੀ ਦਾ ਮਹਾਂ ਸੰਖ ਛੇਤੀ ਹੀ ਭਾਰਤ ਦੇ ਕੋਨੇ ਕੋਨੇ ਵਿੱਚ ਸੁਣਾਈ ਦੇਣ ਲੱਗਾ। ਇਸ ਮਹਾਂ ਸੰਖ ਦੀ ਆਵਾਜ ਸੁਣ ਕੇ ਸ਼ੇਣਿਕ ਬਿੰਬਰ, ਉਦੋਯਨ, ਕੋਇਕ ਆਦਿ ਅਨੇਕ ਵੱਡੇ ਵੱਡੇ ਰਾਜੇ, ਅਭੈ ਕੁਮਾਰ, ਮੇਘ ਕੁਮਾਰ, ਨੰਦੀ ਸੈਨ ਆਦਿ ਅਨੇਕ ਰਾਜਕੁਮਾਰ, ਮਿਰਗਾਵਤੀ, ਕਾਲੀ, ਸੁਕਾਲੀ, ਧਾਰਨੀ ਆਦਿ ਅਨੇਕਾਂ ਰਾਣੀਆਂ, ਸ਼ਾਲੀ ਭੱਦਰ ਅਤੇ ਧਨਾ ਜਿਹੇ ਕਿਨੇ ਅਮੀਰ ਨੋਜਵਾਨ, ਕਾਮ ਦੇਵ ਆਦਿ ਧਨਾ ਸੇਠ, ਸੁਲਸਾ, ਆਨੰਦ, ਕੁੰਡ, ਕਲਿਕ ਆਦਿ ਕਿਨੀਆਂ ਨਾਰੀਆਂ ਨੇ ਭਗਵਾਨ ਮਹਾਵੀਰ ਦੀ ਕਲਿਆਣ ਯਾਤਰਾ ਦੇ ਸਹਿਯੋਗੀ ਬਣ ਗਏ। ਮਹਾਵੀਰ ਦੀ ਧਰਮ ਸਭਾ ਵਿੱਚ ਹਰੀਕੇਸ਼ੀ ਚੰਡਾਲ, ਅਰਜਨ ਮਾਲੀ, ਸਧਾਲ ਪੱਤਰ ਘੁਮਾਰ ਆਦਿ ਅਨੇਕਾਂ ਜਾਤਾਂ ਦੇ ਲੋਕਾਂ ਨੇ ਧਰਮ ਦੀ ਸਮਾਨਤਾ ਦਾ ਨਿੱਘ ਮਾਣਿਆ। ਧਰਮ ਦੇ ਦੋ ਅੰਗ: ਭਗਵਾਨ ਮਹਾਵੀਰ ਨੇ ਕਿਹਾ ਮਨੁੱਖੀ ਜੀਵਨ ਅਮੁੱਲ ਹੈ। ਇਸ ਅਮੁੱਲ ਜੀਵਨ ਨੂੰ ਜੇ ਠੀਕ ਢੰਗ ਨਾਲ ਗੁਜ਼ਾਰਿਆ ਜਾਵੇ ਤਾਂ ਇਸ ਜੀਵਨ ਵਿਚੋ ਮਹਾਂ ਜੀਵਨ ਦਾ ਦਰਵਾਜਾ ਖੋਲਿਆ ਜਾ ਸਕਦਾ ਹੈ। ਜੀਵਨ ਨੂੰ ਜੇ ਸੰਸਕਾਰ ਹੀਣ ਰੂਪ ਵਿੱਚ ਗੁਜਾਰਿਆ ਜਾਵੇ ਤਾਂ ਇਹ ਜੀਵਨ ਬੇ ਅਰਥ ਬਣ ਜਾਂਦਾ ਹੈ। ਜੀਵਨ ਨੂੰ ਸੰਸਕਾਰ ਅਤੇ ਠੀਕ ਰਸਤੇ ਤੇ ਚਲਾਉਣ ਲਈ ਭਗਵਾਨ ਮਹਾਵੀਰ ਨੇ ਦੋ ਪ੍ਰਕਾਰ ਦੇ ਧਰਮ ਫਰਮਾਏ ਹਨ। ਭਗਵਾਨ ਮਹਾਵੀਰ ਨੇ ਦੋ ਪ੍ਰਕਾਰ ਦੇ ਧਰਮ ਦਾ ਉਪਦੇਸ਼ ਦਿਤਾ। ਅਨਗਾਰ (ਸਾਧੂ, ਸਾਧਵੀ) ਦਾ ਧਰਮ ਅਤੇ ਆਗਾਰ (ਉਪਸ਼ਕ, ਉਪਾਸ਼ਿਕਾ) ਦਾ ਧਰਮ। ਅਨਗਾਰ ਦਾ ਧਰਮ ਦਾ ਅਰਥ ਹੈ ਮਣ ਧਰਮ ਅਤੇ ਆਗਾਰ ਧਰਮ ਦਾ ਅਰਥ ਹੈ ਸ਼ਾਵਕ ਧਰਮ, ਜੋ ਮਨੁੱਖ ਸਭ ਪ੍ਰਕਾਰ ਦੀ ਅਹਿੰਸਾ ਅਤੇ ਪਰਿਗ੍ਰਹਿ (ਸੰਪਤੀ) ਤੋਂ ਮੁਕਤ ਹੋਣ ਦੇ ਸੰਕਲਪ ਨਾਲ ਭਗਵਾਨ ਮਹਾਵੀਰ ਦੇ ਸਾਹਮਣੇ ਹਾਜ਼ਰ ਹੋਇਆ, ਉਸ ਨੂੰ ਭਗਵਾਨ ਮਹਾਵੀਰ ਨੇ ਸ਼ਮਣ ਧਰਮ ਵਿੱਚ ਦੀਖਿਅਤ ਕੀਤਾ। ਜੋ ਮਨੁੱਖ ਪੂਰਨ ਰੂਪ ਵਿੱਚ ਅਹਿੰਸਾ ਪਰਿਗ੍ਰਹਿ ਦਾ ਸੰਕਲਪ ਨਾ ਲੈ ਸਕਿਆ ਅਤੇ ਭਗਵਾਨ ਦੇ ਕੋਲ ਆਇਆ ਭਗਵਾਨ ਨੇ ਉਸ ਨੂੰ ਸ਼ਾਵਕ ਧਰਮ ਦੀ ਦੀਖਿਆ ਦਿੱਤੀ। | ਆਗਾਰ ਧਰਮ ਤੇ ਅਨਗਾਰ ਧਰਮ ਆਪਸ ਵਿੱਚ ਵਿਰੋਧੀ ਨਹੀਂ ਹਨ। ਦੋਹਾਂ ਵਿੱਚ ਆਪਸੀ ਸੁਮੇਲ ਹੈ। ਆਗਾਰ ਧਰਮ ਮੁਕਤੀ ਦੀ ਪਹਿਲੀ ਪੌੜੀ ਹੈ, ਅਨਗਾਰ ਧਰਮ ਮੁਕਤੀ ਦੀ 30 Page #37 -------------------------------------------------------------------------- ________________ ਦੁਸਰੀ ਪੌੜੀ ਹੈ। ਦ੍ਰਿੜ ਸੰਕਲਪੀ ਮਨੁੱਖ ਹੀ ਦੂਜੀ ਪੌੜੀ ਤੇ ਚੜ੍ਹਦੇ ਹਨ, ਜੋ ਮਨੁੱਖ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਮੁਕਤ ਨਹੀਂ ਕਰ ਸਕਦੇ, ਉਹ ਆਗਾਰ ਧਰਮ ਵਿੱਚ ਪ੍ਰਵੇਸ਼ ਪਾ ਲੈਂਦੇ ਹਨ। ਅਨਗਾਰ ਧਰਮ: ਅਨਗਾਰ ਧਰਮ ਵਿੱਚ ਆਉਣ ਵਾਲਿਆਂ ਆਤਮਾ ਦੇ ਲਈ ਭਗਵਾਨ ਮਹਾਵੀਰ ਨੇ ਪੰਜ ਹੁਕਮ ਨਿਰਧਾਰਤ ਕੀਤੇ ਹਨ। ਇਹਨਾਂ ਨੂੰ ਪੰਜ ਵਰਤ ਕਿਹਾ ਜਾਂਦਾ ਹੈ, ਇਹ ਪੰਜ ਮਹਾਂ ਵਰਤ ਇਸ ਪ੍ਰਕਾਰ ਹਨ: 1. ਅਹਿੰਸਾ: ਸਾਧੂ ਧਰਮ ਵਿੱਚ ਪ੍ਰਵੇਸ਼ ਕਰਨ ਵਾਲਾ ਸਾਧੂ ਪਹਿਲੇ ਮਹਾਂ ਵਰਤ ਦਾ ਸੰਕਲਪ ਲੈਂਦਾ ਹੈ ਕਿ ਮੈਂ ਸਾਰੀ ਜਿੰਦਗੀ ਦੇ ਲਈ ਮਨ, ਬਚਨ ਅਤੇ ਕਾਇਆ (ਸਰੀਰ) ਤੋਂ ਨਾ ਕਿਸੇ ਤਸ਼ (ਹਿੱਲਣ- ਚੱਲਣ ਵਾਲੇ) ਜਾਂ ਸਥਾਵਰ ਪਾਣੀਆਂ ਦੀ ਹਿੰਸਾ ਨਾ ਕਰਾਂਗਾ ਨਾ ਕਿਸੇ ਨੂੰ ਪ੍ਰੇਰਨਾ ਦੇਵਾਂਗਾ, ਨਾ ਹੀ ਹਿੰਸਾ ਕਰਦੇ ਹੋਏ ਜੀਵ ਦਾ ਸਮਰਥਨ ਕਰਾਂਗਾ। ਮੈਂ ਹਮੇਸ਼ਾ ਅਹਿੰਸਾ ਰੂਪੀ ਦੇਵੀ ਦੀ ਅਰਾਧਨਾ ਕਰਾਂਗਾ। ਸਾਰੇ ਪਾਣੀਆਂ ਨੂੰ ਅਪਣੀ ਆਤਮਾ ਵਰਗਾ ਸਮਝਾਂਗਾ। 2. ਸੱਚ ਦੂਸਰੇ ਮਹਾਂਵਰਤ ਉਹ ਸੰਕਲਪ ਲੈਂਦਾ ਹੈ ਕਿ ਮੈਂ ਤਿੰਨ ਕਰਣ ਅਤੇ ਤਿੰਨ ਯੋਗ ਰਾਹੀਂ ਨਾ ਝੂਠ ਬੋਲਾਂਗਾ ਨਾ ਬੋਲਣ ਵਾਲੇ ਦਾ ਸਮਰਥਨ ਕਰਾਂਗਾ ਅਤੇ ਨਾ ਹੀ ਝੂਠ ਸੋਚਾਂਗਾ। ਹਮੇਸ਼ਾ ਸੱਚ ਬੋਲਾਂਗਾ, ਅਪਣੇ ਪ੍ਰਾਣ ਦੇ ਕੇ ਵੀ ਸੱਚ ਦੀ ਰੱਖਿਆ ਕਰਾਂਗਾ। 3, ਅਸਤੈ (ਚੋਰੀ ਨਾ ਕਰਨਾ): ਤੀਸਰੇ ਮਹਾਂਵਰਤ ਵਿੱਚ ਉਹ ਸੰਕਲਪ ਲੈਂਦਾ ਹੈ ਕਿ ਤਿੰਨ ਕਰਣ, ਤਿੰਨ ਯੋਗ ਰਾਹੀਂ ਚੋਰੀ ਦਾ ਤਿਆਗ ਕਰਦਾ ਹਾਂ, ਕਿਸੇ ਵੀ ਚੀਜ਼ ਨੂੰ ਉਹਦੇ ਮਾਲਕ ਦੇ ਪੁੱਛੇ ਬਿਨਾ ਗ੍ਰਹਿਣ ਨਹੀਂ ਕਰਾਂਗਾ। 4. ਬ੍ਰਹਮਚਰਜ: ਚੋਥੇ ਮਹਾਂਵਰਤ ਲਈ ਸਾਧੂ ਸੰਕਲਪ ਲੈਂਦਾ ਹੈ ਕਿ ਮੈਂ ਸਾਰੀ ਜਿੰਦਗੀ ਤਿੰਨ ਕਰਣ ਅਤੇ ਤਿੰਨ ਯੋਗ ਰਾਹੀਂ ਬ੍ਰਹਮਚਰਜ ਦਾ ਪਾਲਣ ਕਰਾਂਗਾ। ਹਮੇਸ਼ਾ ਪਵਿੱਤਰ ਜੀਵਨ ਗੁਜਾਰਾਂਗਾ। 5. ਅਪਰਿਗ੍ਰਹਿ: ਪੰਜਵੇਂ ਮਹਾਂਵਰਤ ਵਿੱਚ ਉਹ ਪੁਤਿਗਿਆ ਕਰਦਾ ਹੈ ਕਿ ਮੈਂ ਤਿੰਨ ਕਰਣ ਅਤੇ ਤਿੰਨ ਯੋਗ ਰਾਹੀਂ ਹਰ ਪ੍ਰਕਾਰ ਦੇ ਸੰਗ੍ਰਿਹ ਦਾ ਤਿਆਗ ਕਰਦਾ ਹਾਂ। ਕਿਸੇ ਵੀ ਆਦਮੀ ਜਾਂ ਚੀਜ ਤੇ ਮੈਂ ਅਪਣੀ ਮਮਤਾ ਨਹੀਂ ਰੱਖਾਂਗਾ। ਇਹਨਾਂ ਪੰਜ ਮਹਾਂਵਰਤਾਂ ਦਾ ਠੀਕ ਢੰਗ ਨਾਲ ਪਾਲਣ ਕਰਨ ਵਾਲਾ ਸਾਧੁ ਹੀ ਅਨਗਾਰ ਧਰਮ ਦੀ ਅਰਾਧਨਾ ਕਰਦਾ ਹੈ। 31 Page #38 -------------------------------------------------------------------------- ________________ ਆਗਾਰ ਧਰਮ ਆਗਾਰ ਧਰਮ ਦੇ ਉਪਾਸ਼ਕ ਦੇ ਲਈ ਭਗਵਾਨ ਨੇ 12 ਵਰਤ ਫਰਮਾਏ ਹਨ ਜੋ ਇਸ ਪ੍ਰਕਾਰ ਹਨ: 1. ਅਹਿੰਸਾ ਅਣੂਵਰਤ 2. ਸੱਚ ਅਣਵਰਤ 3. ਅਸਤੈ ਅਣਵਰਤ 4. ਬ੍ਰਹਮਚਰਜ ਅਣਵਰਤ 5. ਅਪਰਿਗ੍ਰਹਿ ਅਣੂਵਰਤ 6. ਦਿਸ਼ਾ ਪਰਿਮਾਨ ਵਰਤ 7. ਵਸਤੂ ਪਰਿਮਾਨ ਵਰਤ 8. ਅੰਨਰਥ ਦੰਢ ਵਿਰਮਨ ਵਰਤ 9. ਸ਼ਮਾਇਕ 10. ਸੰਵਰ 11. ਪੋਸ਼ਧ 12. ਅਤਿਥੀ ਸੰਵਿਭਾਗ। | ਆਗਾਰ ਧਰਮ ਦਾ ਉਪਾਸ਼ਕ ਘਰ ਵਿੱਚ ਰਹਿਕੇ ਧਰਮ ਦੀ ਅਰਾਧਨਾ ਕਰਦਾ ਹੈ ਕਿਉਂਕਿ ਉਹ ਘਰ ਦੇ ਬੰਧਨ ਵਿੱਚ ਬੰਨਿਆ ਰਹਿੰਦਾ ਹੈ। ਇਸ ਲਈ ਉਹ ਹਿੰਸਾ, ਝੂਠ ਆਦਿ ਤੋਂ ਪੂਰਨ ਰੂਪ ਵਿੱਚ ਮੁਕਤ ਨਹੀਂ ਹੋ ਸਕਦਾ। ਇਸ ਲਈ ਉਹ ਇਹਨਾਂ ਦਾ ਮੋਟੇ ਰੂਪ ਵਿੱਚ ਤਿਆਗ ਕਰਦਾ ਹੈ। ਉਹ ਮਰਿਆਦਾ ਵਾਲਾ ਅਤੇ ਪ੍ਰਮਾਣਿਤ ਜੀਵਨ ਜਿਉਂਦਾ ਹੈ। ਉਹ ਸਮਾਇਕ, ਸੰਵਰ ਅਤੇ ਪੋਸ਼ਦ ਦੀ ਅਰਾਧਨਾ ਕਰਦਾ ਹੈ। ਸੁਪਾਤਰ ਨੂੰ ਦਾਨ ਦੇਣ ਦੇ ਲਈ ਉਹ ਹਮੇਸ਼ਾ ਤਿਆਰ ਰਹਿੰਦਾ ਹੈ। ਅਨਗਾਰ ਧਰਮ ਵਿੱਚ ਇਕ ਸਾਧੂ ਇਕ ਤਰ੍ਹਾਂ ਨਾਲ ਅਪਣੀ ਆਤਮਾ ਦੀ ਉਪਾਸਨਾ ਕਰਦਾ ਹੈ। ਜਦੋਂ ਕਿ ਆਗਾਰ ਧਰਮ ਦਾ ਪਾਲਣ ਕਰਨ ਵਾਲਾ ਸ਼ਾਵਕ ਘਰ, ਸਮਾਜ ਅਤੇ ਦੇਸ਼ ਪ੍ਰਤੀ ਫਰਜਾਂ ਦੀ ਪਾਲਣਾ ਕਰਦਾ ਹੈ। ਆਪਣੀ ਆਤਮਾ ਦੀ ਉਪਾਸ਼ਨਾ ਕਰਦਾ ਹੈ, ਆਤਮ ਕਲਿਆਣ ਦੇ ਨਾਲ ਨਾਲ ਪਰਿਵਾਰ ਸਮਾਜ ਅਤੇ ਦੇਸ਼ ਕਲਿਆਣ ਹੀ ਉਸ ਦੇ ਕਰਤਵਾਂ ਦੇ ਘੇਰੇ ਵਿੱਚ ਆ ਜਾਂਦੇ ਹਨ। ਭਗਵਾਨ ਮਹਾਵੀਰ ਦੀ ਮੁੱਖ ਦੇਣ: ਅਹਿੰਸਾ: ਭਗਵਾਨ ਮਹਾਵੀਰ ਨੇ ਕਿਹਾ, ਅਹਿੰਸਾ ਅਧਿਆਤਮ ਦਾ ਹਮੇਸ਼ਾ ਰਹਿਣ ਵਾਲਾ ਸਿਧਾਂਤ ਹੈ। ਉਹ ਜਿੰਨਾ ਭੂਤ ਕਾਲ ਵਿੱਚ ਸੱਚ ਸੀ, ਉਨ੍ਹਾਂ ਵਰਤਮਾਨ ਵਿੱਚ ਵੀ ਸੱਚ ਹੈ ਅਤੇ ਭਵਿਖ ਵਿੱਚ ਵੀ ਉਨਾ ਸੱਚ ਰਹੇਗਾ ਜਿਨਾ ਭੁਤ ਕਾਲ ਵਿੱਚ ਸੀ। ਸਾਰੇ ਪਾਣੀਆਂ ਨੂੰ ਛੇਦਨ, ਭੇਦਨ ਬੁਰਾ ਲੱਗਦਾ ਹੈ। ਕੋਈ ਵੀ ਜੀਵ ਅਪਣੇ ਲਈ ਦੁੱਖ ਤੇ ਹਿੰਸਾ ਨਹੀਂ ਚਾਹੁੰਦਾ। ਦੁੱਖ ਅਤੇ ਆਤਮ ਹਿੰਸਾ ਹਰ ਪਾਣੀ ਲਈ ਨਾ ਕਰਨਯੋਗ ਹੈ। ਇਸ ਲਈ ਹਿੰਸਾ ਪਾਪ ਹੈ। ਸਾਰੇ ਪ੍ਰਾਣੀਆਂ ਨੂੰ ਸੁਖ ਚੰਗਾ ਲੱਗਦਾ ਹੈ, ਦੁੱਖ ਕੋਈ ਨਹੀਂ ਚਾਹੁੰਦਾ, ਜੀਵਨ ਚੰਗਾ ਲੱਗਦਾ ਹੈ ਮੌਤ ਨਹੀਂ। ਇਸ ਲਈ ਜੀਵ ਨੂੰ ਸੁਖੀ ਜੀਵਨ ਜਿਉਣ ਵਿੱਚ ਸਹਿਯੋਗ ਕਰਨਾ ਅਹਿੰਸਾ ਹੈ। ਗਿਆਨੀ ਹੋਣ ਦਾ ਸਾਰ ਹਿੰਸਾ ਤਿਆਗ ਵਿੱਚ ਹੈ। 32 Page #39 -------------------------------------------------------------------------- ________________ ਭਗਵਾਨ ਮਹਾਵੀਰ ਦੀ ਅਹਿੰਸਾ ਰਹਿਮ ਦਿਲੀ ਉਤਪੰਨ ਕਰਦੀ ਹੈ। ਭਗਵਾਨ ਮਹਾਵੀਰ ਨੇ ਕਿਹਾ, “ਜੋ ਮੈਨੂੰ ਚੰਗਾ ਲੱਗਦਾ ਹੈ। ਉਹ ਸਾਰੇ ਜੀਵਾਂ ਨੂੰ ਚੰਗਾ ਲੱਗਦਾ ਹੈ। ਮੈਨੂੰ ਸੁਖ ਚੰਗਾ ਲੱਗਦਾ ਹੈ, ਮੇਰੀ ਇਹ ਸੁੱਖ ਦੀ ਚਾਹਤ, ਇਸ ਸੱਚ ਦਾ ਸਬੂਤ ਹੈ ਕਿ ਹੋਰ ਜੀਵਾਂ ਨੂੰ ਵੀ ਸੁੱਖ ਚੰਗਾ ਲੱਗਦਾ ਹੈ”। ਆਨੰਦ ਆਤਮਾ ਦਾ ਸੁਭਾਵ ਹੈ ਆਪਣੇ ਆਨੰਦ ਲਈ ਕਿਸੇ ਦੇ ਆਨੰਦ ਵਿੱਚ ਰੁਕਾਵਟ ਪੈਦਾ ਕਰਨਾ ਹਿੰਸਾ ਹੈ। ਅਹਿੰਸਾ ਦਾ ਅਰਥ ਹੈ ਕਿ ਅਜਿਹਾ ਜੀਵਨ ਜਿਉਣਾ ਚਾਹਿਦਾ ਹੈ ਕਿ ਹੈ ਜੀਵਨ ਦੇ ਕਿਸੇ ਆਨੰਦ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਹੋਵੇ। ਮਹਾਵੀਰ ਨੇ ਆਪ ਅਜਿਹਾ ਜੀਵਨ ਜੀ ਕੇ ਵਿਖਾਇਆ ਅਤੇ ਅਜਿਹਾ ਜੀਵਨ ਜਿਉਣ ਦਾ ਸੰਸਾਰ ਨੂੰ ਉਪਦੇਸ਼ ਵੀ ਦਿੱਤਾ। ਅਹਿੰਸਾ ਭਗਵਾਨ ਮਹਾਵੀਰ ਦਾ ਪਹਿਲਾ ਸਿਧਾਂਤ ਹੈ। ਭਗਵਾਨ ਮਹਾਵੀਰ ਨੇ ਕਿਹਾ, “ਜਿਵੇਂ ਇਹ ਧਰਤੀ ਸਾਰੇ ਪ੍ਰਾਣੀਆਂ ਅਤੇ ਜੀਵਾਂ ਦਾ ਆਧਾਰ ਹੈ। ਇਸੇ ਪ੍ਰਕਾਰ ਅਹਿੰਸਾ ਸਾਰੇ ਧਰਮਾਂ ਦਾ ਆਧਾਰ ਹੈ”। ਭਗਵਾਨ ਮਹਾਵੀਰ ਨੇ ਕਿਹਾ, “ਅਹਿੰਸਾ ਕਾਇਰਤਾ ਦਾ ਸਿੱਟਾ ਨਹੀਂ ਹੈ। ਅਹਿੰਸਾ ਨਿਡਰਤਾ ਰਹਿਮ ਦਿਲੀ ਅਤੇ ਦੋਸਤੀ ਦਾ ਫਲ ਹੈ। ਭੈਅ ਵਾਲਾ ਆਦਮੀ ਕਦੇ ਵੀ ਅਹਿੰਸਕ ਨਹੀਂ ਹੋ ਸਕਦਾ। ਨਿਡਰਤਾ ਨੂੰ ਪ੍ਰਾਪਤ ਮਨੁੱਖ ਹੀ ਅਹਿੰਸਾ ਦੇ ਸ਼ਿਖਰ ਪਰ ਚੜ੍ਹ ਸਕਦਾ ਹੈ”। ਅਨੇਕਾਂਤ: ਭਗਵਾਨ ਮਹਾਵੀਰ ਦੀ ਮੌਲਿਕ ਦੇਣ ਹੈ। ਮੇਰੇ ਆਖਣ ਦਾ ਭਾਵ ਇਹ ਨਹੀਂ ਕਿ ਭਗਵਾਨ ਮਹਾਵੀਰ ਦੇ ਅਨੇਕਾਂਤ ਦੇ ਸਿਧਾਂਤ ਦਾ ਅਨੁਭਵ ਨਹੀਂ ਕੀਤਾ। ਅਸਲ ਵਿੱਚ ਜੋ ਵੀ ਵਿਅਕਤੀ ਸੱਚ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਅਨੇਕਾਂਤ ਵਿੱਚ ਮੰਨਿਆ ਜਾ ਸਕਦਾ ਹੈ। ਅਨੇਕਾਂਤ ਦਾ ਅਰਥ ਹੈ ਸੱਚ ਨੂੰ ਪੂਰਨ ਰੂਪ ਵਿੱਚ ਸਵਿਕਾਰ ਕਰਨਾ। ਮਨੁੱਖ ਜਦੋਂ ਸੱਚ ਨੂੰ ਪੂਰਨ ਅਤੇ ਸਰਵਅੰਗ ਰੂਪ ਵਿੱਚ ਸਵਿਕਾਰ ਕਰਦਾ ਹੈ ਤੱਦ ਉਹ ਸੱਚ ਦੀ ਆਤਮਾ ਵਿੱਚ ਜੀ ਸਕਦਾ ਹੈ। ਅਨੇਕਾਂਤ ਦ੍ਰਿਸ਼ਟੀਕੋਣ ਮਨੁੱਖ ਨੂੰ ਖੁੱਲ੍ਹੇ ਅਤੇ ਵਿਸ਼ਾਲ ਵਿਚਾਰਾਂ ਵਾਲਾ ਬਣਾਉਂਦਾ ਹੈ। ਅਕਾਂਤ ਵਿੱਚ ਫਸ ਕੇ ਵਿਅਕਤੀ ਵਿਚਾਰਾਂ ਦੇ ਬੰਧਨ ਵਿੱਚ ਫਸ ਜਾਂਦਾ ਹੈ। ਇਕਾਂਤ ਵਾਦੀ ਆਖਦਾ ਹੈ, ਸ਼ਹਿਦ ਮਿੱਠਾ ਹੈ, ਅਨੇਕਾਂਤ ਵਾਦੀ ਆਖਦਾ ਹੈ, ਸ਼ਹਿਦ ਮਿੱਠਾ ਵੀ ਹੈ, ਸ਼ਹਿਦ ਕੌੜਾ ਵੀ ਹੈ, ਸ਼ਹਿਦ ਤੇਜ ਵੀ ਹੈ। ਪਦਾਰਥ ਵਿੱਚ ਜਿਨ੍ਹੇ ਵੀ ਗੁਣ (ਸੁਭਾਵ) ਹੋ ਸਕਦੇ ਹਨ ਉਹ ਸ਼ਹਿਦ ਵਿੱਚ ਮੌਜੂਦ ਹਨ। ਹਰ ਮਨੁੱਖ ਅਪਣੀ ਬੁੱਧੀ ਦੇ ਸਤਰ ਉਪਰ ਜਿਉਂਦਾ ਹੈ। ਉਸ ਦੀ ਬੁੱਧੀ ਮੋਟੀ 33 Page #40 -------------------------------------------------------------------------- ________________ ਗੱਲ ਨੂੰ ਗ੍ਰਹਿਣ ਕਰਦੀ ਹੈ। ਵਸਤੁ ਵਿੱਚ ਰਹੇ ਸੁਖਮ ਅਤੇ ਨਾ ਵਰਨਣ ਕੀਤੇ ਗੁਣ ਧਰਮ ਨੂੰ ਉਹ ਹਿਣ ਨਹੀਂ ਕਰ ਪਾਉਂਦਾ ਹੈ। | ਅਨੇਕਾਂਤ ਦਾ ਅਰਥ ਹੈ, ਵਸਤੂ ਵਿੱਚ ਰਹੇ ਸਾਰੇ ਗੁਣ ਧਰਮਾਂ ਨੂੰ ਸਵਿਕਾਰ ਕਰਨਾ। ਸੱਚ ਦਾ ਖੋਜੀ ਵਸਤੂ ਨੂੰ ਉਸ ਦੇ ਗੁਣ ਧਰਮ ਨਾਲ ਸਵਿਕਾਰ ਕਰਦਾ ਹੈ। ਇਹ ਹੀ ਉਸ ਦਾ ਅਨੇਕਾਂਤ ਹੈ। ਇਸ ਲਈ ਜਦੋਂ ਕੋਈ ਇਹ ਆਖਦਾ ਹੈ ਕਿ ਸ਼ਹਿਦ ਕੌੜਾ ਹੈ ਤਾਂ ਉਹ ਇਸ ਦਾ ਵਿਰੋਧ ਨਹੀਂ ਕਰਦਾ ਕਿਉਂਕਿ ਉਹ ਜਾਣਦਾ ਹੈ ਕਿ ਸ਼ਹਿਦ ਵਿੱਚ ਕੌੜਾ ਪਣ ਦਾ ਗੁਣ ਵੀ ਵਿਦਮਾਨ ਹੈ। ਇਸ ਲਈ ਅਨੇਕਾਂਤ ਦ੍ਰਿਸ਼ਟੀ ਸੰਪੰਨ, ਸਾਧੁ ਸਾਰੇ ਰੂਪਾਂ ਨਾਲ ਸੁਮੇਲ ਕਰਕੇ ਅਤੇ ਬਿਨਾਂ ਖੁੱਲੇ ਦਿਲ ਨਾਲ ਜਿਉਂਦਾ ਹੈ। ਅਨੇਕਾਂਤ ਦਾ ਨਾਅਰਾ ਸੰਸਾਰ ਵਿੱਚ ਫੈਲਾਉਣ ਵਾਲੇ ਭਗਵਾਨ ਮਹਾਵੀਰ ਨੇ ਜੋ ਭਾਸ਼ਣ ਸ਼ੈਲੀ ਦਿੱਤੀ ਉਹ ਹੈ, “ਸਿਆਵਾਦ’ ਕੋਈ ਆਖੇ ਕਿ ਸ਼ਹਿਦ ਮਿੱਠਾ ਹੈ, ਤਾਂ ਅਨੇਕਾਂਤ ਵਿੱਚ ਵਿਸ਼ਵਾਸ ਰੱਖਣ ਵਾਲਾ ਆਖੇਗਾ, ਕਿਸੇ ਪੱਖ ਤੋਂ। ਇੱਥੇ ਸਿਆਦ ਦਾ ਅਰਥ ਹੈ ਕਿ ਹਾਂ ਸ਼ਹਿਦ ਮਿੱਠਾ ਵੀ ਹੈ। ਕੋਈ ਆਖੇ ਸ਼ਹਿਦ ਕੌੜਾ ਹੈ ਤਾਂ ਉਹ ਆਖੇਗਾ ਕਿਸੇ ਪੱਖੋਂ ਇਸ ਸੁਆਦ ਦਾ ਇਹੋ ਅਰਥ ਹੈ ਕਿ ਹਾਂ ਸ਼ਹਿਦ ਕੌੜਾ ਵੀ ਹੈ। ਅਨੇਕਾਂਤ ਦਾ ਉਪਾਸ਼ਕ ਹੀ ਥਾਂ ਤੇ ਵੀ ਵਿੱਚ ਵਿਸ਼ਵਾਸ ਰੱਖਦਾ ਹੈ। ਅਨੇਕਾਂਤ ਤੀਸਰੀ ਅੱਖ ਹੈ। ਇਹ ਤੀਸਰੀ ਅੱਖ ਨੂੰ ਖੋਲ੍ਹ ਕੇ ਭਗਵਾਨ ਮਹਾਵੀਰ ਮਹਾਨ ਸੁਮੇਲ ਕਰਨ ਵਿੱਚ ਸਥਿਰ ਹੋ ਗਏ। ਬੇਨਤੀ ਅਤੇ ਵਿਰੋਧ ਦੇ ਸਾਰੇ ਰਾਹਾਂ ਦੀਆਂ ਰੁਕਾਵਟਾਂ ਨੂੰ ਪਾਰ ਕਰਕੇ ਉਹ ਮੰਜਿਲ ਵਾਲੇ ਬਣ ਗਏ। ਅਪਣੇ ਮੁਨੀਆਂ ਅਤੇ ਸ਼ਾਵਕਾਂ ਨੂੰ ਵੀ ਭਗਵਾਨ ਮਹਾਵੀਰ ਨੇ ਅਨੇਕਾਂਤ ਨੂੰ ਪ੍ਰਾਪਤ ਕਰਕੇ ਜਿਉਣ ਦਾ ਉਪਦੇਸ਼ ਦਿੱਤਾ। ਜਾਤ ਪਾਤ ਦਾ ਵਿਰੋਧ ਭਗਵਾਨ ਮਹਾਵੀਰ ਦੇ ਸਮੇਂ ਭਾਰਤ ਵਿੱਚ ਜਨਮ ਦੇ ਆਧਾਰਤ ਜਾਤ ਪਾਤ ਦਾ ਬੋਲ ਬਾਲਾ ਸੀ। ਸਾਰਾ ਸਮਾਜ ਬਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਦੇ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ। ਬ੍ਰਾਹਮਣ ਤੇ ਖੱਤਰੀ ਉਚ ਵਰਗ ਮੰਨੇ ਜਾਂਦੇ ਸਨ। ਭਗਵਾਨ ਮਹਾਵੀਰ ਨੇ ਜਨਮ ਤੋਂ ਜਾਤ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ। ਭਗਵਾਨ ਮਹਾਵੀਰ ਦਾ ਯੁੱਗ ਜਾਤ ਪਾਤ, ਛੂਆ ਛੂਤ ਅਤੇ ਯੁੱਗ ਵਿੱਚ ਪਸ਼ੂ ਬਲੀ ਆਦਿ ਬਾਹਮਣੀ ਕ੍ਰਿਆ ਕਾਂਡਾਂ ਦਾ ਯੁੱਗ ਸੀ। ਉਨ੍ਹਾਂ ਵੇਦਾਂ ਪ੍ਰਤੀ ਅਵਿਸ਼ਵਾਸ ਪ੍ਰਗਟ ਕੀਤਾ। ਭਗਵਾਨ ਮਹਾਵੀਰ ਨੇ ਆਖਿਆ, “ਬਾਹਮਣ ਕੁਲ ਵਿੱਚ ਜਨਮ ਲੈ ਲੈਣ ਨਾਲ ਕੋਈ ਬਾਹਮਣ ਨਹੀਂ ਹੁੰਦਾ ਅਤੇ ਸੂਦਰ ਕੁਲ ਵਿੱਚ ਜਨਮ ਲੈ ਲੈਣ ਨਾਲ ਕੋਈ ਸੂਦਰ 34 Page #41 -------------------------------------------------------------------------- ________________ ਨਹੀਂ ਹੁੰਦਾ। ਮਨੁੱਖ ਬ੍ਰਾਹਮਣ, ਖਤਰੀ, ਵੈਸ਼ ਜਾਂ ਸੂਦਰ ਜਨਮ ਤੋਂ ਨਹੀਂ ਹੁੰਦਾ। ਮਨੁੱਖ ਅਪਣੇ ਕਰਮ ਤੋਂ (ਕੰਮ) ਹੀ ਬ੍ਰਾਹਮਣ ਹੁੰਦਾ ਹੈ। ਕਰਮ ਤੋਂ ਹੀ ਖੱਤਰੀ ਹੁੰਦਾ ਹੈ। ਕਰਮ ਤੋਂ ਹੀ ਵੈਸ਼ ਹੀ ਹੁੰਦਾ ਹੈ ਅਤੇ ਕਰਮ ਤੋਂ ਹੀ ਸੂਦਰ ਹੁੰਦਾ ਹੈ। ਉੱਚੇ ਕੁਲ ਵਿੱਚ ਜਨਮ ਲੈਣ ਵਾਲਾ ਵਿਅਕਤੀ ਵੀ ਮਾੜੇ ਕੰਮਾਂ ਕਰਕੇ ਚੰਗਾ ਨਹੀਂ ਅਖਵਾ ਸਕਦਾ ਅਤੇ ਮਾੜੇ ਕੁਲ ਵਿੱਚ ਜਨਮ ਲੈਣ ਵਾਲਾ ਮਨੁੱਖ ਅਪਣੇ ਚੰਗੇ ਕਰਮ ਨਾਲ ਉੱਚ ਪਦਵੀ ਦਾ ਸਵਾਮੀ ਬਣ ਜਾਂਦਾ ਹੈ। ਭਗਵਾਨ ਮਹਾਵੀਰ ਦੇ ਸਮੇਂ ਬ੍ਰਾਹਮਣ ਕੁਲ ਵਿੱਚ ਪੈਦਾ ਹੋਏ ਜਾਤਕ ਨੂੰ ਉੱਤਮ ਮੰਨਿਆ ਜਾਂਦਾ ਸੀ। ਚਾਹੇ ਉਸ ਦੇ ਕੰਮ ਕਿੰਨੇ ਹੀ ਮਾੜੇ ਕਿਉਂ ਨਾ ਹੋਣ। ਸੂਦਰ ਕੁਲ ਵਿੱਚ ਪੈਦਾ ਹੋਏ ਵਿਅਕਤੀ ਨੂੰ ਮਾੜਾ ਮੰਨਿਆ ਜਾਂਦਾ ਸੀ, ਚਾਹੇ ਉਸ ਦੇ ਕਰਮ ਕਿੰਨੇ ਹੀ ਚੰਗੇ ਕਿਉਂ ਨਾ ਹੋਣ। ਰਾਮਾਇਣ ਦੀ ਪਾਤਰ ਸ਼ਵਰੀ, ਮੇਰੇ ਇਸ ਕਥਨ ਦਾ ਸਬੂਤ ਹੈ। ਭਗਤੀ ਵਿੱਚ ਡੁੱਬੀ ਸ਼ਵਰੀ ਨੂੰ ਰਿਸ਼ਿਆਂ ਨੇ ਕੇਵਲ ਅਛੂਤ ਸਮਝ ਕੇ ਸਤਿਕਾਰ ਨਾ ਕੀਤਾ। ਕਿਉਂਕਿ ਉਹ ਸੂਦਰ ਕੁਲ ਵਿੱਚ ਪੈਦਾ ਹੋਈ ਸੀ। ਭਗਵਾਨ ਮਹਾਵੀਰ ਨੇ ਅਪਣੇ ਪ੍ਰਵਚਨ ਵਿੱਚ ਘੋਸ਼ਨਾ ਕੀਤੀ। ਸਾਰੇ ਮਨੁੱਖ ਬਰਾਬਰ ਹਨ, ਜਾਤ ਮਨੁੱਖ ਨੂੰ ਛੋਟਾ ਵੱਡਾ ਨਹੀਂ ਬਣਾਉਂਦੀ। ਕਰਮ ਮਨੁੱਖ ਨੂੰ ਛੋਟਾ ਜਾਂ ਵੱਡਾ ਬਣਾਉਂਦੇ ਹਨ। ਮਹਾਵੀਰ ਨੇ ਕੇਵਲ ਇਹ ਘੋਸ਼ਨਾ ਹੀ ਨਹੀਂ ਕੀਤੀ, ਸਗੋਂ ਹਰ ਜਾਤ ਦੇ ਲੋਕਾਂ ਨੂੰ ਅਪਣੇ ਧਰਮ ਸੰਘ ਵਿੱਚ ਸ਼ਾਮਿਲ ਕੀਤਾ। ਜਿਸ ਉਤਸਾਹ ਨਾਲ ਉਹਨਾਂ ਗੌਤਮ ਆਦਿ ਬ੍ਰਾਹਮਣਾ ਨੂੰ ਧਰਮ ਸ਼ੰਘ ਵਿੱਚ ਪ੍ਰਵੇਸ਼ ਦਿੱਤਾ ਸੀ, ਉਸੇ ਉਤਸ਼ਾਹ ਤੇ ਸਨਮਾਨ ਨਾਲ ਹਰੀ ਕੇਸ਼ੀ, ਚੰਡਾਲ ਕੁਲ ਵਿੱਚ ਜਨਮੇ ਵਿਅਕਤੀ ਨੂੰ ਧਰਮ ਸੰਘ ਵਿੱਚ ਦਾਖਲਾ ਦਿੱਤਾ ਅਤੇ ਉਹ ਨਿਰਵਾਣ ਨੂੰ ਪ੍ਰਾਪਤ ਹੋਏ। ਮਹਾਵੀਰ ਆਤਮ ਦਰਸ਼ੀ ਮਹਾਰਿਸ਼ਿ ਸਨ। ਆਤਮ ਦਰਸ਼ਨ ਦੇ ਲਈ ਆਤਮਾ ਹੀ ਪ੍ਰਧਾਨ ਹੁੰਦੀ ਹੈ, ਬਾਕੀ ਸਭ ਕੁੱਝ ਦਾ ਮਹੱਤਵ ਹੀ ਨਹੀਂ ਹੈ। ਮਹਾਵੀਰ ਨੇ ਅਧਿਆਤਮ ਖੇਤਰ ਵਿੱਚ ਆਤਮਾ ਨੂੰ ਪ੍ਰਮੁੱਖਤਾ ਦਿਤੀ ਅਤੇ ਜਾਤ ਆਦਿ ਸਾਰੀਆਂ ਪ੍ਰਮੁੱਖ ਮਾਨਤਾਵਾਂ ਤੋਂ ਇਨਕਾਰ ਕੀਤਾ। ਆਤਮਾ ਦੇ ਮਹੱਤਵ ਨੂੰ ਪ੍ਰਗਟ ਕਰਦੇ ਹੋਏ ਮਹਾਵੀਰ ਆਖਦੇ ਹਨ। ਅਪਣੀ ਆਤਮਾ ਹੀ ਵੇਤਰਨੀ ਨਦੀ ਹੈ, ਅਪਣੀ ਆਤਮਾ ਹੀ ਸਵਰਗ ਦਾ ਨੰਦਨ ਬਣ ਹੈ, ਆਤਮਾ ਕੂਟ ਸ਼ਾਮਲੀ ਦਰਖਤ ਹੈ, ਆਤਮਾ ਹੀ ਕਰਮ ਦਾ ਕਰਤਾ ਹੈ। ਅਪਣੀ ਆਤਮਾ ਹੀ ਸਵਰਗ ਨਰਕ ਦਾ ਕਾਰਨ ਹੈ। ਚੰਗੇ ਕਰਮ ਵਿੱਚ ਲੱਗੀ ਆਤਮਾ ਸਵਰਗ ਦਾ ਕਾਰਨ ਹੈ। ਮਾੜੇ ਕਰਮਾਂ ਵਿੱਚ ਲੱਗੀ ਆਤਮਾ ਨਰਕ ਦਾ ਕਾਰਨ। ਅਪਣੀ ਆਤਮਾ ਹੀ ਮਨੁੱਖ ਦੀ ਮਿੱਤਰ ਤੇ ਦੁਸ਼ਮਣ ਹੈ। 35 Page #42 -------------------------------------------------------------------------- ________________ ਇਸਤਰੀ ਜਾਤੀ ਦਾ ਸਤਿਕਾਰ: ਢਾਈ ਤਿੰਨ ਹਜ਼ਾਰ ਸਾਲ ਪਹਿਲਾਂ ਭਾਰਤ ਵਿੱਚ ਇਸਤਰੀ ਨੂੰ ਉਹ ਸਥਾਨ ਪ੍ਰਾਪਤ ਨਹੀਂ ਸੀ ਜੋ ਅੱਜ ਪ੍ਰਾਪਤ ਹੈ। ਪੁਰਸ਼ ਨੇ ਅਪਣੀ ਸਰਦਾਰੀ ਕਾਇਮ ਕਰਨ ਲਈ ਇਸਤਰੀ ਨੂੰ ਪੈਰ ਦੀ ਜੁੱਤੀ ਅਤੇ ਦਾਸੀ ਜਿਹੇ ਸਬਦਾਂ ਨਾਲ ਸੰਬੋਧਨ ਕਰਨਾ ਸ਼ੁਰੂ ਕਰ ਦਿਤਾ ਸੀ। ਉਸ ਨੂੰ ਵਿਦਿਆ ਦਾ ਅਧਿਕਾਰ ਵੀ ਨਹੀਂ ਸੀ, ਉਸ ਦਾ ਜੀਵਨ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਕਰ ਦਿੱਤਾ ਗਿਆ ਸੀ। ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਉਸ ਲਈ ਦਰਵਾਜੇ ਬੰਦ ਸਨ। ਇੰਨਾ ਹੀ ਨਹੀਂ ਉਸ ਦੀ ਸੁਤੰਤਰ ਹੋਂਦ ਨੂੰ ਖੋਹ ਕੇ ਉਸ ਨੂੰ ਪਰਿਗ੍ਰਹਿ ਦੀ ਵਸਤੂ ਮੰਨ ਲਿਆ ਗਿਆ ਸੀ। ਪੁਰਸ਼ ਪ੍ਰਧਾਨ ਸਮਾਜ ਵਿੱਚ ਰਾਮਾਇਣ ਦੇ ਰਚਿਤ ਤੁਲਸੀ ਦਾਸ ਦਾ ਇਹ ਨਾਅਰਾ ਗੂੰਜ ਰਿਹਾ ਸੀ। ਢੋਲ, ਗਵਾਰ, ਸ਼ੂਦਰ, ਪਸ਼ੂ, ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਇਸਤਰੀ ਦੀ ਤਰਸਯੋਗ ਹਾਲਤ ਤੇ ਮਹਾਵੀਰ ਦੀ ਕਰੁਣਾ ਪ੍ਰਗਟ ਹੋਈ। ਭਗਵਾਨ ਮਹਾਵੀਰ ਨੇ ਅਪਣੇ ਪਹਿਲੇ ਸਮੋਸਰਨ ਵਿੱਚ ਹੀ ਇਸਤਰੀ ਦੇ ਲਈ ਸੰਨਿਆਸ ਦਾ ਰਾਹ ਖੋਲ੍ਹ ਕੇ ਉਸ ਦੀ ਸੁਤੰਤਰ ਹੋਂਦ ਅਤੇ ਪੁਰਸ਼ ਦੇ ਬਰਾਬਰ ਹੋਣ ਦੀ ਘੋਸ਼ਣਾ ਕਰ ਦਿੱਤੀ। ਭਗਵਾਨ ਮਹਾਵੀਰ ਨੇ ਆਖਿਆ, ਪੁਰਸ਼ ਦੀ ਤਰ੍ਹਾਂ ਇਸਤਰੀ ਵੀ ਮੋਕਸ਼ ਦੀ ਹੱਕਦਾਰ ਹੈ। ਇਸਤਰੀ ਅਨੰਤ ਸ਼ਕਤੀ ਦੀ ਧਨੀ ਹੈ। ਉਹ ਤੀਰਥੰਕਰ ਤੱਕ ਦੀ ਉਂਚਾਈ ਨੂੰ ਵੀ ਛੁੱਟ ਸਕਦੀ ਹੈ। ਭਗਵਾਨ ਮਹਾਵੀਰ ਦੀ ਇਸ ਘੋਸ਼ਣਾ ਨੇ ਇਸਤਰੀ ਦੀ ਆਜਾਦੀ ਦਾ ਵਿਗਲ ਵਜਾ ਦਿੱਤਾ। ਉਸ ਸਮੇਂ ਦੇ ਇਸਤਰੀ ਸਮਾਜ ਵਿੱਚ ਇੰਨਾ ਉਤਸਾਹ ਪੈਦਾ ਹੋਇਆ ਕਿ 36000 ਇਸਤਰੀਆਂ ਨੇ ਦੀਖਿਅਤ ਹੋ ਕੇ, ਅਪਣੀ ਆਤਮਾ ਦਾ ਕਲਿਆਣ ਕੀਤਾ। ਇਸਤਰੀ ਨੂੰ ਜੋ ਅੱਜ ਸਮਾਨਤਾ ਹਾਸਲ ਹੈ ਉਸ ਦੀ ਸਥਾਪਨਾ ਵਿੱਚ ਭਗਵਾਨ ਮਹਾਵੀਰ ਦਾ ਮਹੱਤ ਵਪੂਰਨ ਯੋਗਦਾਨ ਹੈ। ਲੋਕ ਭਾਸ਼ਾ ਵਿੱਚ ਧਰਮ ਪ੍ਰਚਾਰ: ਭਗਵਾਨ ਮਹਾਵੀਰ ਦਾ ਯੁੱਗ ਬ੍ਰਾਹਮਣ ਪ੍ਰੰਪਰਾ ਦਾ ਯੁੱਗ ਸੀ। ਉਸ ਸਮੇਂ ਧਰਮ ਪ੍ਰਚਾਰ ਦੀ ਭਾਸ਼ਾ ਸੰਸਕ੍ਰਿਤ ਸੀ। ਜਿਸ ਨੂੰ ਬ੍ਰਾਹਮਣ ਦੇਵ ਬੋਲੀ ਆਖਦੇ ਸਨ। ਲੋਕਾਂ ਦੀ ਭਾਸ਼ਾ ਉਸ ਸਮੇਂ ਅਰਧ ਮਾਘਧੀ ਪ੍ਰਾਕਰਤ ਸੀ, ਜੋ ਕਿ ਮਘਦ ਦੇਸ਼ ਵਿੱਚ ਬੋਲੀ ਅਤੇ ਸਮਝੀ ਜਾਂਦੀ ਸੀ। ਬ੍ਰਾਹਮਣ ਨਹੀਂ ਚਾਹੁੰਦੇ ਸਨ ਕਿ ਕੋਈ ਖੱਤਰੀ ਧਰਮ ਨੇਤਾ ਬਣ ਕੇ ਧਰਮ ਦਾ ਪ੍ਰਚਾਰ ਕਰੇ ਤੇ ਵੇਦ ਤੇ ਬ੍ਰਾਹਮਣ ਧਰਮ ਦੀ ਆਲੋਚਨਾ ਕਰੇ। ਭਗਵਾਨ ਮਹਾਵੀਰ ਨੇ ਉਸ ਸਮੇਂ ਆਮ ਲੋਕਾਂ ਵਿੱਚ ਬੋਲੀ ਜਾਣ ਵਾਲੀ ਲੋਕ ਭਾਸ਼ਾ ਦਾ ਵਿੱਚ ਉਪਦੇਸ਼ ਦਿੱਤਾ। ਅੱਜ ਵੀ ਭਗਵਾਨ ਮਹਾਵੀਰ ਦੀ ਬਾਣੀ, ਜੋ 36 Page #43 -------------------------------------------------------------------------- ________________ ਕਿ ਉਹਨਾਂ ਦੇ ਪੰਜਵੇਂ ਗਨਧਰ ਸੁਧਰਮਾ ਸਵਾਮੀ ਨੇ ਸੰਕਲਿਤ ਕੀਤੀ ਸੀ ਅਤੇ ਅਪਣੇ ਚੇਲੇ ਆਖਰੀ ਕੇਵਲੀ ਜੰਬੁ ਸਵਾਮੀ ਨੂੰ ਸੁਣਾਈ ਸੀ ਇਸੇ ਭਾਸ਼ਾ ਵਿੱਚ ਮਿਲਦੀ ਹੈ। ਭਗਵਾਨ ਮਹਾਵੀਰ ਨੇ ਆਤਮਾ, ਪਰਮਾਤਮਾ, ਕਰਮ, ਜੀਵ, ਸ਼ਿਟੀ ਦੀ ਉਤਪਤੀ, ਭਗੋਲ, ਖਗੋਲ, ਬਨਸਪਤੀ, ਜੋਤਿਸ਼ ਆਦਿ ਵਿਸ਼ਿਆਂ ਤੇ ਆਪਣਾ ਸੁਤੰਤਰ ਚਿੰਤਨ ਸੰਸਾਰ ਸਾਹਮਣੇ ਗਿਆਰਾਂ ਅੰਗ ਅਤੇ ਬਾਰਾਂ ਉਪੰਗ ਦੇ ਰੂਪ ਵਿੱਚ ਪੇਸ਼ ਕਿਤਾ ਹੈ। ਭਗਵਾਨ ਮਹਾਵੀਰ ਦਾ ਨਿਰਵਾਨ: ਕੇਵਲ ਗਿਆਨ ਦੀ ਜੋਤ ਪ੍ਰਾਪਤ ਕਰਕੇ ਮਹਾਵੀਰ ਲਗਾਤਾਰ 30 ਸਾਲਾਂ ਤੱਕ ਲੋਕਾਂ ਦੇ ਭਲੇ ਲਈ ਘੁੰਮਦੇ ਰਹੇ। ਉਹਨਾਂ ਦੇ ਉਪਦੇਸ਼ਾ ਨੂੰ ਲੱਖਾਂ ਲੋਕਾਂ ਨੇ ਦਿਲੋਂ ਸਵਿਕਾਰ ਕਰਕੇ ਮਿਥਿਆਤਵ ਦਾ ਹਨੇਰਾ ਦੂਰ ਕੀਤਾ। ਲੱਖਾਂ ਆਤਮਾ ਦੀ ਆਤਮ ਜੋਤੀ ਸਮਿਅਕਤਵ ਦੇ ਦੀਵੇ ਜਲਾਏ। ਲੋਕਾਂ ਦੇ ਕਲਿਆਣ ਲਈ ਅਪਣੀ ਸੰਸਾਰ ਯਾਤਰਾ ਵਿੱਚ ਮਹਾਵੀਰ ਦੇ ਆਖਰੀ ਚਰਨ ਪਾਵਾਪੁਰੀ ਨਗਰੀ ਵਿੱਚ ਪਾਏ। ਭਗਵਾਨ ਮਹਾਵੀਰ ਨੇ ਰਾਜਾ ਹਸਤੀ ਪਾਲ ਦੀ ਚੰਗੀ ਵਿੱਚ ਆਖਰੀ ਚੌਮਾਸਾ ਬਿਤਾਇਆ। ਚੌਮਾਸੇ ਵਿੱਚ ਹਜ਼ਾਰਾਂ ਆਤਮਾਵਾਂ ਨੇ ਸ਼ੁੱਧ ਧਰਮ ਦਾ ਅੰਮ੍ਰਿਤ ਪਾਨ ਕੀਤਾ। ਭਗਵਾਨ ਮਹਾਵੀਰ ਦੇ ਨਿਰਵਾਨ ਦਾ ਸਮਾਂ ਨਜ਼ਦੀਕ ਆ ਰਿਹਾ ਸੀ। ਮੱਲ ਅਤੇ ਲੱਛਵੀ ਕੁਲ ਦੇ 18 ਰਾਜੇ ਅਤੇ ਹਜ਼ਾਰਾਂ ਦੀ ਸੰਖਿਆ ਵਿੱਚ ਸਾਧੁ ਸਾਧਵੀ, ਸ਼ਾਵਕ ਅਤੇ ਵਿਕਾਵਾਂ ਮਹਾਵੀਰ ਦੀ ਸਭਾ ਵਿੱਚ ਹਾਜ਼ਰ ਸਨ। ਭਗਵਾਨ ਦਾ ਆਖਰੀ ਉਪਦੇਸ਼ ਸੁਣਨ ਲਈ ਸਾਰੇ ਉਤਾਵਲੇ ਹਨ। ਉਸ ਸਮੇਂ ਭਗਵਾਨ ਮਹਾਵੀਰ ਨੇ ਅਪਣੇ ਪ੍ਰਮੁੱਖ ਚੇਲੇ ਇੰਦਰਭੁਤੀ ਗੌਤਮ ਨੂੰ ਨੇੜੇ ਦੇ ਪਿੰਡ ਵਿੱਚ ਰਹਿਣ ਵਾਲੇ ਸੋਮ ਸ਼ਰਮਾ ਬਾਹਮਣ ਨੂੰ ਉਪਦੇਸ਼ ਦੇਣ ਲਈ ਭੇਜ ਦਿੱਤਾ। ਭਗਵਾਨ ਮਹਾਵੀਰ ਦਾ ਦੋ ਦਿਨ ਦਾ ਵਰਤ ਹੈ, ਇਹਨਾਂ ਦੋ ਦਿਨਾਂ ਵਿੱਚ ਭਗਵਾਨ ਮਹਾਵੀਰ ਨੇ ਲਗਾਤਾਰ ਧਰਮ ਉਪਦੇਸ਼ ਦਿੱਤਾ। ਪੁੰਨ ਅਤੇ ਪਾਪ ਦੇ ਫਲ ਅਤੇ ਅਦ੍ਰਿਸ਼ਟ ਵਿਆਕਰਨ (ਉਤਰਾ ਅਧਿਐਨ ਸੂਤਰ) ਦੇ 36 ਅਧਿਆਏ ਭਗਵਾਨ ਮਹਾਵੀਰ ਨੇ ਪ੍ਰਗਟ ਕੀਤੇ। ਕੱਤਕ ਦੇ ਕ੍ਰਿਸ਼ਨਾ ਪੱਖ ਦੀ ਅਮਾਵਸ ਦੀ ਰਾਤ ਨੂੰ ਜਦ ਚਾਰ ਘੜੀਆਂ ਬਾਕੀ ਸਨ ਤੱਕ ਪ੍ਰਵਚਨ ਕਰਦੇ ਕਰਦੇ ਭਗਵਾਨ ਮਹਾਵੀਰ ਨਿਰਵਾਨ ਨੂੰ ਪ੍ਰਾਪਤ ਹੋਏ। ਇੱਕ ਅਲੋਕ ਪੁਰਸ਼ ਸੰਸਾਰ ਨੂੰ ਪ੍ਰਕਾਸ਼ ਦੇ ਕੇ ਵਿਦਾ ਹੋ ਗਿਆ। ਉਸੇ ਅਲੋਕ ਪੁਰਸ਼ ਨੂੰ ਪ੍ਰਗਟ ਕਰਦਾ ਹੋਇਆ ਪ੍ਰਕਾਸ਼, ਅੱਜ ਵੀ ਸਾਡੇ ਜੀਵਨ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ ਅਤੇ ਭਵਿਖ ਵਿੱਚ ਵੀ ਕਰਦਾ ਰਹੇਗਾ। 37 Page #44 -------------------------------------------------------------------------- ________________ ਭਗਵਾਨ ਮਹਾਵੀਰ ਦੇ ਨਿਰਵਾਨ ਤੋਂ ਬਾਅਦ ਦੇਵਤਿਆਂ ਅਤੇ ਮਨੁੱਖਾਂ ਨੇ ਮਿਲਕੇ ਰਤਨਾ ਰਾਹੀਂ ਪ੍ਰਕਾਸ਼ ਅਤੇ ਮਿਟੀ ਦੇ ਦੀਵਿਆਂ ਰਾਹੀਂ ਪ੍ਰਕਾਸ਼ ਕਰਕੇ ਉਸ ਕੱਤਕ ਦੀ ਹਨੇਰੀ ਰਾਤ ਨੂੰ ਪ੍ਰਕਾਸ਼ਮਾਨ ਕਰ ਦਿੱਤਾ। ਅੱਜ ਵੀ ਦਿਵਾਲੀ ਦੀ ਰਾਤ ਦੇ ਦੀਵੇ ਪ੍ਰਕਾਸ਼ ਕਰਦੇ ਹੋਏ ਭਾਰਤ ਵਾਸੀ ਭਗਵਾਨ ਮਹਾਵੀਰ ਨੂੰ ਪ੍ਰਣਾਮ ਕਰਦੇ ਹਨ। ਗੌਤਮ ਸਵਾਮੀ ਨੂੰ ਕੇਵਲ ਗਿਆਨ: ਸੋਮ ਸ਼ਰਮਾ ਨੂੰ ਗਿਆਨ ਦੇ ਕੇ ਗੋਤਮ ਸਵਾਮੀ ਵਾਪਸ ਆ ਰਹੇ ਸਨ, ਰਾਹ ਵਿੱਚ ਹੀ ਉਨ੍ਹਾਂ ਨੂੰ ਭਗਵਾਨ ਮਹਾਵੀਰ ਦੇ ਨਿਰਵਾਨ ਦੀ ਖਬਰ ਮਿਲ ਗਈ। ਖਬਰ ਸੁਣਦੇ ਹੀ ਗੋਤਮ ਸਵਾਮੀ ਦੇ ਦਿਲ ਨੂੰ ਬਹੁਤ ਠੇਸ ਪਹੁੰਚੀ। ਭਗਵਾਨ ਮਹਾਵੀਰ ਪ੍ਰਤੀ ਉਨ੍ਹਾਂ ਨੂੰ ਬਹੁਤ ਲਗਾਉ ਸੀ। ਉਨ੍ਹਾਂ ਦੀ ਆਵਾਜ ਚੁੱਪ ਹੋ ਗਈ, ਸਰੀਰ ਜੜ ਬਣ ਗਿਆ, ਉਹ ਵਿਲਾਪ ਕਰਨ ਲੱਗੇ। ਉਨ੍ਹਾਂ ਮਹਾਵੀਰ ਨੂੰ ਉਲਾਂਹਭਾ ਦਿੱਤਾ, “ਪ੍ਰਭੂ! ਮੇਰੇ ਰਾਗ ਦਾ ਆਪ ਨੇ ਇਹ ਫੁੱਲ ਦਿੱਤਾ ਕਿ ਅੰਤ ਸਮੇਂ ਮੈਨੂੰ ਆਪਣੇ ਤੋਂ ਦੂਰ ਕਰ ਦਿੱਤਾ”। ਮੈਂ ਆਖਰੀ ਸਮੇਂ ਵੀ ਆਪ ਦੇ ਕੋਲ ਨਾ ਰਹਿ ਸਕਿਆ। ਕੁੱਝ ਸਮੇਂ ਲਈ ਗੌਤਮ ਸਵਾਮੀ ਆਰਤ ਧਿਆਨ ਵਿੱਚ ਡੁੱਬ ਗਏ, ਪਰ ਛੇਤੀ ਹੀ ਉਨ੍ਹਾਂ ਦਾ ਚਿੰਤਨ ਨਵੀਂ ਉਡਾਰੀ ਲੈਣ ਲੱਗਾ। ਧਰਮ ਧਿਆਨ ਨੂੰ ਛੋਹਂਦੇ ਹੋਏ ਉਨ੍ਹਾਂ ਦਾ ਚਿੰਤਨ ਸ਼ੁਕਲ ਧਿਆਨ ਵਿੱਚ ਸਥਿਤ ਹੋ ਗਿਆ। ਉਨ੍ਹਾਂ ਚਿੰਤਨ ਕੀਤਾ ਮੇਰਾ ਪ੍ਰਭੂ ਤੇ ਜਿਆਦ ਰਾਗ ਹੀ ਸੀ, ਇਸੇ ਕਰਕੇ ਉਨ੍ਹਾਂ ਮੈਨੂੰ ਦੂਰ ਭੇਜਿਆ। ਹੁਣ ਉਨ੍ਹਾਂ ਤੱਕ ਪਹੁੰਚਣ ਦੇ ਲਈ ਉਨ੍ਹਾਂ ਦੀ ਦੇਹ ਨਾਲ ਜੁੜਿਆ ਮੇਰਾ ਰਾਗ ਭਾਵ ਰੁਕਾਵਟ ਹੈ। ਭਗਵਾਨ ਮਹਾਵੀਰ ਸਰੀਰ ਤੋਂ ਦੂਰ ਚਲੇ ਗਏ ਉਨ੍ਹਾਂ ਨਾਲ ਹੀ ਮੇਰਾ ਰਾਗ ਵੀ ਚਲਾ ਜਾਵੇ। ਸ਼ੁਭ ਆਤਮ ਧਿਆਨ ਦੀਆਂ ਪੌੜੀਆਂ ਚੜ੍ਹਦੇ ਉਹ ਸ਼ਪਕ ਸ਼੍ਰੇਣੀ ਵਿੱਚ ਪ੍ਰਵੇਸ਼ ਕਰਕੇ ਕੇਵਲ ਗਿਆਨ ਨੂੰ ਪ੍ਰਾਪਤ ਹੋਏ। ਗੌਤਮ ਸਵਾਮੀ ਵਿਛੋੜਾ ਨਹੀਂ ਸਹਿਣ ਕਰ ਸਕਦੇ ਸਨ ਇਸੇ ਲਈ ਸਰੀਰ ਮੋਹ ਦੀ ਰੁਕਾਵਟ ਨੂੰ ਪਾਰ ਕਰਕੇ ਉਹ ਉਸੇ ਅਵਸਥਾ ਵਿੱਚ ਇੱਕ ਰੂਪ ਹੋ ਗਏ। ਜਿਸ ਅਵਸਥਾ ਵਿੱਚ ਭਗਵਾਨ ਮਹਾਵੀਰ ਸਥਿਰ ਹਨ। ਭਗਵਾਨ ਮਹਾਵੀਰ ਦੇ ਨਿਰਵਾਨ ਤੋਂ ਬਾਅਦ ਗੋਤਮ ਸਵਾਮੀ ਵੀ ਕੇਵਲੀ ਬਣ ਗਏ। ਕੇਵਲੀ ਸੰਘ ਦੀਆਂ ਜ਼ਿੰਮੇਵਾਰੀਆਂ ਤੋ ਮੁਕਤ ਹੋ ਗਏ। ਇਸ ਲਈ ਸ਼੍ਰੀ ਸੰਘ ਦੀ ਬੇਨਤੀ ਤੇ ਪੰਜਵੇਂ ਗਨਧਰ ਸੁਧਰਮਾ ਸਵਾਮੀ ਨੇ ਧਰਮ ਸੰਘ ਦੀ ਵਾਗਡੋਰ ਸੰਭਾਲੀ। ਸੁਧਰਮਾ ਸਵਾਮੀ ਮਹਾਵੀਰ ਤੀਰਥ ਪਹਿਲੇ ਅਚਾਰਿਆ ਬਣੇ। ਉਨ੍ਹਾਂ ਤੋਂ ਚੱਲੀ ਆ ਰਹੀ ਪ੍ਰੰਪਰਾ ਹੁਣ ਤੱਕ ਚੱਲ ਰਹੀ ਹੈ। 38 Page #45 -------------------------------------------------------------------------- ________________ + 8 ਸ਼ਾਵਸਤੀ 9 PS ਚੌਮਾਸਿਆਂ ਦੀ ਸੂਚੀ: ਭਗਵਾਨ ਮਹਾਵੀਰ ਦੀ ਕੁੱਲ ਉਮਰ 72 ਸਾਲ ਸੀ। ਤੀਹ ਸਾਲ ਉਹ ਘਰ ਵਿੱਚ ਰਹੇ, 42 ਸਾਲ ਉਹ ਸਾਧੂ ਰਹੇ। ਸਾਧੂ ਜੀਵਨ ਦੇ 12 ਸਾਲ ਤੱਕ ਭਗਵਾਨ ਛੱਦਮਸਤ (ਕੇਵਲ ਗਿਆਨ ਤੋਂ ਬਿਨ੍ਹਾਂ) ਅਵਸਥਾ ਵਿੱਚ ਰਹੇ। ਸਾਧੂ ਜੀਵਨ ਦੇ 42 ਸਾਲ ਵਿੱਚ ਭਗਵਾਨ ਮਹਾਵੀਰ ਦੇ ਬਿਤਾਏ ਚੌਮਾਸਿਆਂ ਦੀ ਸੂਚੀ ਇਸ ਪ੍ਰਕਾਰ ਹੈ। 1. ਆਸਥੀ ਗ੍ਰਾਮ ਨਾਲੰਦਾ ਚੰਪਾ , ਪਿਸ਼ਠਚੰਪਾ / ਭਧਿਆ ਨਗਰ ਭਧਿਆ ਨਗਰ ਅਲੰਭਿਆ ਰਾਜ ਹਿ ਵਜਰ ਭੂਮੀ ਵੈਸ਼ਾਲੀ ਚੰਪਾ ਰਾਜ ਗੁਹਿ ਵੈਸ਼ਾਲੀ ਵਾਨਿਜ ਗ੍ਰਾਮ ਰਾਜ ਗ੍ਰਹਿ ਵਾਨਿਜ ਗ੍ਰਾਮ ਰਾਜ ਗ੍ਰਹਿ ਵੈਸ਼ਾਲੀ . ਵਾਨਿਜ ਗ੍ਰਾਮ ਰਾਜ ਹਿ ਵਾਨਿਜ ਗ੍ਰਾਮ ਰਾਜ ਗ੍ਰਹਿ ਮਿਥਿਲਾ ਮਿਥਿਲਾ ਵਾਨਿਜ ਗ੍ਰਾਮ ਰਾਜ ਗ੍ਰਹਿ ਵਾਨਿਜ ਗ੍ਰਾਮ ਵੈਸ਼ਾਲੀ ਵੈਸ਼ਾਲੀ ਰਾਜ ਗ੍ਰਹਿ ਨਾਲੰਦਾ ਵੈਸ਼ਾਲੀ ਮਿਥਿਲਾ ਰਾਜ ਗੁਹਿ ਨਾਲੰਦਾ ਮਿਥਿਲਾ ਮਿਥਿਲਾ ਰਾਜ ਗ੍ਰਹਿ ਪਾਵਾਪੁਰੀ g ਨੇ ਨੂੰ ਮਿਥਿਲਾ ਨੂੰ ਲੈ ਕੇ ੴ ੴ # # 39