________________
ਅਨੁਵਾਦਕਾਂ ਵੱਲੋਂ ਬੇਨਤੀ:
ਜੈਨ ਆਚਾਰਿਆ ਡਾ: ਸ਼ਿਵ ਮੁਨੀ ਜੀ ਮਹਾਰਾਜ ਸਥਾਨਕ ਵਾਸੀ ਸ਼ਵਤਾਂਵਰ ਪ੍ਰੰਪਰਾ ਦੇ ਚੋਥੇ ਆਚਾਰਿਆ ਦੇ ਨਾਲ ਨਾਲ ਮਹਾਨ ਵਿਦਵਾਨ ਹਨ। ਆਪ ਦਾ ਜਨਮ 18 ਸਤੰਬਰ 1942 ਨੂੰ ਮਲੋਟ ਮੰਡੀ ਜ਼ਿਲ੍ਹਾ ਫਰੀਦਕੋਟ ਵਿਖੇ ਮਾਤਾ ਵਿਦਿਆ ਦੇਵੀ ਜੈਨ ਅਤੇ ਪਿਤਾ ਸ਼੍ਰੀ ਚਿਰੰਜੀ ਲਾਲ ਜੈਨ ਦੇ ਘਰ ਹੋਇਆ। ਬਚਪਨ ਤੋਂ ਹੀ ਆਪ ਨੂੰ ਸੰਸਾਰ ਨਾਲ ਕੋਈ ਮੋਹ ਨਹੀਂ ਸੀ। ਆਪ ਛੋਟੀ ਉਮਰ ਵਿੱਚ ਹੀ ਜੈਨ ਮੁਨੀਆਂ ਦੇ ਸੰਪਰਕ ਵਿੱਚ ਆ ਗਏ ਸਨ। ਘਰ ਵਿੱਚ ਰਹਿ ਕੇ ਆਪ ਨੇ ਡਬਲ ਐਮ. ਏ. ਕੀਤੀ ਅਤੇ ਫੇਰ ਡੂੰਘੇ ਵੈਰਾਗ ਕਾਰਨ 17 ਮਈ 1972 ਨੂੰ ਆਪ ਨੇ ਆਚਾਰਿਆ ਆਤਮਾਂ ਰਾਮ ਜੀ ਦੇ ਵਿਦਵਾਨ ਚੇਲੇ
ਮਣ ਸਿੰਘ ਦੇ ਸਲਾਹਕਾਰ ਸ਼੍ਰੀ ਗਿਆਨ ਮੁਨੀ ਜੀ ਮਹਾਰਾਜ ਤੋਂ ਸਾਧੂ ਜੀਵਨ ਗ੍ਰਿਣ ਕੀਤਾ। ਦੀਖਿਆ ਤੋਂ ਬਾਅਦ ਆਪ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਆਪ ਨੇ ਡੀ. ਲੈਟ. ਦੀ ਡਿਗਰੀ ਵੀ ਪ੍ਰਾਪਤ ਕੀਤੀ ਹੈ। ਆਪ ਨੂੰ 2005 ਵਿੱਚ ਸਾਈ ਮਿਆ ਮੀਰ ਇੰਟਰਨੈਸ਼ਨਲ ਐਵਾਰਡ, ਮਹਾਤਮਾ ਗਾਂਧੀ ਸਰਵੀਸ ਐਵਾਰਡ 2006 ਮਿਲੀਆ। ਆਪ ਦੀ ਯੋਗਤਾ ਨੂੰ ਵੇਖਦੇ ਹੋਏ ਪੁਨਾ ਵਿਖੇ ਆਚਾਰਿਆ ਆਨੰਦ ਰਿਸ਼ੀ ਜੀ ਨੇ ਆਪ ਨੂੰ ਯੂਵਾ ਆਚਾਰਿਆ ਦਾ ਪਦ 1987 ਵਿੱਚ ਦਿੱਤਾ। 9 ਜੂਨ 1999 ਨੂੰ ਅਹਿਮਦ ਨਗਰ (ਮਹਾਰਾਸ਼ਟਰ) ਵਿਖੇ ਆਚਾਰਿਆ ਪਦ ਮਿਲਿਆ।
ਆਪ ਨਾਲ ਸਾਡਾ ਮੇਲ ਆਪ ਦੇ ਪਹਿਲੇ ਚੌਪਾਸੇ 1972 ਵਿੱਚ ਮਾਲੇਰਕੋਟਲਾ ਵਿਖੇ ਹੋਇਆ। ਉਸ ਦਿਨ ਤੋਂ ਲੈ ਕੇ ਅੱਜ ਤੱਕ ਆਪ ਦਾ ਆਸ਼ਿਰਵਾਦ ਸਾਡੇ ‘ਤੇ ਬਣਿਆ ਹੋਇਆ ਹੈ।
ਆਪ ਨੇ ਅਨੇਕਾਂ ਪੁਸ਼ਤਕਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖਿਆਂ। ਆਪ ਨੇ ਅਪਣੇ ਦਾਦਾ ਗੁਰੂ ਸ਼ਮਣ ਸਿੰਘ ਦੇ ਪਹਿਲੇ ਆਚਾਰਿਆ ਆਤਮਾਂ ਰਾਮ ਜੀ ਦੁਆਰਾ ਅਨੁਵਾਦ ਕੀਤੇ ਆਗਮਾ ਦਾ ਸੰਪਾਦਨ ਕਰਕੇ ਛੱਪਵਾਇਆ ਹੈ। ਆਪ ਨੇ ਆਚਾਰਿਆ ਸ੍ਰੀ ਆਤਮਾਂ ਰਾਮ ਦੀਆਂ ਪੁਸ਼ਤਕਾਂ ਨੂੰ ਨਵੇਂ ਸਿਰੇ ਤੋਂ ਸੰਪਾਦਨ ਕਰਕੇ ਪ੍ਰਕਾਸ਼ਤ ਕਰਵਾਇਆ ਹੈ। ਆਪ ਨੇ ਖੁਦ ਆਪ ਵੀ 35 ਪੁਸ਼ਤਕਾਂ ਹਿੰਦੀ ਵਿੱਚ ਅਤੇ 9 ਪੁਸ਼ਤਕਾਂ ਅੰਗਰੇਜ਼ੀ ਵਿੱਚ ਲਿਖਿਆਂ ਹਨ। ਆਪ ਖੁਦ ਵੀ ਬਾਕੀ ਰਹਿੰਦੇ ਆਗਮਾਂ ਦਾ ਸੰਪਾਦਨ ਕਰਕੇ ਪ੍ਰਕਾਸ਼ਤ