________________
ਕਰਵਾ ਰਹੇ ਹਨ। ਆਪ ਨੇ ਭਗਵਾਨ ਮਹਾਵੀਰ ਦੀ ਸਾਧਨਾ ਦਾ ਪ੍ਰਚਾਰ ਆਤਮ ਧਿਆਨ ਕੋਰਸਾਂ ਰਾਹੀਂ ਹਜ਼ਾਰਾਂ ਸਾਧਕਾਂ ਨੂੰ ਕਰਵਾਇਆ ਹੈ।
| ਸਾਡਾ ਪਰਮ ਸੁਭਾਗ ਹੈ ਕਿ ਆਪ ਦੇ ਮੁੱਖ ਚੇਲੇ ਮੰਤਰੀ ਸ਼੍ਰੀ ਸ਼ੁਰਿਸ਼ ਮੁਨੀ ਜੀ ਮਹਾਰਾਜ ਨੇ ਸਾਨੂੰ ਆਪ ਜੀ ਦੀ ਹਿੰਦੀ ਪੁਸ਼ਤਕ ਦਾ ਪੰਜਾਬੀ ਅਨੁਵਾਦ ਕਰਨ ਲਈ ਪ੍ਰੇਰਣਾ ਦਿੱਤੀ। ਸਾਨੂੰ ਆਸ ਹੈ ਕਿ ਸਾਡਾ ਇਹ ਅਨੁਵਾਦ ਪਾਠਕਾਂ ਨੂੰ ਪਸੰਦ ਆਵੇਗਾ। ਇਸ ਪੁਸ਼ਤਕ ਆਚਾਰਿਆ ਸ੍ਰੀ ਨੇ ਭਗਵਾਨ ਮਹਾਵੀਰ ਦਾ ਜੀਵਨ ਇਸ ਤਰ੍ਹਾਂ ਚਿੱਤਰਤ ਕੀਤਾ ਹੈ ਜਿਵੇਂ ਕਿਸੇ ਨੇ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰ ਦਿੱਤਾ ਹੋਵੇ। ਪੁਸ਼ਤਕ ਵਿੱਚ ਰਹਿ ਗਈਆਂ ਤਰੁਟੀਆਂ ਲਈ ਅਸੀਂ ਪਾਠਕਾਂ ਤੋਂ ਮੁਆਫੀ ਚਾਹੁੰਦੇ ਹੋਏ ਆਸ ਕਰਦੇ ਹਾਂ ਕਿ ਉਹ ਤਰੁਟੀਆਂ ਵੱਲ ਸਾਡਾ ਧਿਆਨ ਦਿਵਾਉਣਗੇ ਤਾਂ ਕਿ ਭਵਿਖ ਵਿੱਚ ਸੁਧਾਰ ਕੀਤਾ ਜਾ ਸਕੇ । 10/11/2008 ਮਾਲੇਰਕੋਟਲਾ
ਸ਼ੁਭ ਚਿੰਤਕ ਰਵਿੰਦਰ ਜੈਨ, ਪੁਰਸ਼ੋਤਮ ਜੈਨ