________________
ਨਾਲ ਲੈ ਕੇ ਉਹ ਉਸ ਸਥਾਨ ਤੇ ਪਹੁੰਚੇ ਜਿਥੇ ਮਹਾਵੀਰ ਧਿਆਨ ਵਿੱਚ ਮਗਨ ਸਨ। ਖੁਰਕ ਵੈ ਦੀ ਹਦਾਇਤ ਅਨੁਸਾਰ ਭਗਵਾਨ ਮਹਾਵੀਰ ਦੇ ਸਰੀਰ ਪਰ ਤੇਲ ਦੀ ਮਾਲਸ਼ ਕੀਤੀ ਗਈ। ਜਿਸ ਨਾਲ ਕਿ ਜ਼ਖਮੀ ਅੰਗ ਢਿਲੇ ਹੋ ਗਏ। ਫੇਰ ਸੰਡਾਸੀ ਨਾਲ ਲਕੜੀ ਦੇ ਕੀਲੇ ਨੂੰ ਖਿੱਚਿਆ ਗਿਆ। ਕੀਲਾ ਬਾਹਰ ਨਿਕਲ ਆਇਆਂ, ਖੂਨ ਦਾ ਫੁਹਾਰਾ ਭਗਵਾਨ ਮਹਵੀਰ ਦੇ ਕੰਨਾਂ ਵਿੱਚੋਂ ਨਿੱਕਲੀਆ। ਭਗਵਾਨ ਮਹਾਵੀਰ ਨੂੰ ਕਠੋਰ ਦੁੱਖ ਮਹਿਸੂਸ ਹੋਇਆ, ਪਰ ਉਹ ਸਮਾਧੀ ਵਿੱਚ ਸਥਿਰ ਰਹੇ।
ਦੀਖਿਆ ਦੇ ਪਹਿਲੇ ਦਿਨ ਭਗਵਾਨ ਮਹਾਵੀਰ ਨੂੰ ਇਕ ਗਵਾਲੇ ਨੇ ਕਸ਼ਟ ਦਿਤਾ ਅਤੇ ਤੱਪਸ਼ਿਆ ਦੇ ਆਖਰੀ ਸਾਲ ਵਿੱਚ ਵੀ ਇਕ ਗਵਾਲੇ ਨੇ ਹੀ ਕਸ਼ਟ ਦਿਤਾ। ਆਖਿਆ ਜਾਂਦਾ ਹੈ ਕਿ ਇਹ ਅੰਤਿਮ ਕਸ਼ਟ ਭਗਵਾਨ ਮਹਾਵੀਰ ਦੇ ਸਾਧਨਾ ਕਾਲ ਦਾ ਕਠੋਰ ਕਸ਼ਟ ਸੀ। ਭਗਵਾਨ ਮਹਾਵੀਰ ਦੇ ਧਿਆਨ ਅਤੇ ਤੱਪ ਦਾ ਵਰਨਣ:
ਭਗਵਾਨ ਮਹਾਵੀਰ ਦਾ ਸਾਧਨਾ ਕਾਲ 12 12 ਸਾਲ ਦਾ ਰਿਹਾ ਹੈ। ਇਸ ਸਮੇਂ ਭਗਵਾਨ ਮਹਾਵੀਰ ਤੱਪ ਅਤੇ ਧਿਆਨ ਵਿੱਚ ਲੀਨ ਰਹੇ। ਭਗਵਾਨ ਮਹਾਵੀਰ ਚਰਿਤੱਰ ਲੇਖਕਾਂ ਨੇ ਜੋ ਭਗਵਾਨ ਮਹਾਵੀਰ ਦੇ ਤੱਪ ਦਾ ਵਰਨਣ ਲਿਖਿਆ ਹੈ। ਉਸ ਵਿੱਚ ਧਿਆਨ ਬਾਰੇ ਜਿਆਦਾ ਨਹੀਂ ਲਿਖਿਆ ਪਰ ਜੋ ਸੱਚ ਹੈ ਉਹ ਇਹ ਹੈ, ਕਿ ਭਗਵਾਨ ਮਹਾਵੀਰ ਨੇ ਆਤਮ ਸਾਧਨਾ ਦੇ ਲਈ ਤੱਪ ਅਤੇ ਧਿਆਨ ਦੋਹਾਂ ਸਾਧਨਾ ਨੂੰ ਬਰਾਬਰ ਰੂਪ ਵਿੱਚ ਅਪਣਾਇਆ ਸੀ। ਜੇ ਆਖਿਆ ਜਾਏ ਕਿ ਭਗਵਾਨ ਮਹਾਵੀਰ ਨੇ ਤੱਪ ਤੋਂ ਜਿਆਦਾ ਧਿਆਨ ਨੂੰ ਮਹੱਤਵ ਦਿਤਾ ਤਾਂ ਕੋਈ ਅੱਤਿਕਥਨੀ ਨਹੀਂ ਹੋਵੇਗੀ। ਕਿਉਂਕਿ ਤਪੱਸਿਆ ਦੀ ਆਰਾਧਨਾ ਦੇ ਸਮੇਂ ਵਿੱਚ ਭਗਵਾਨ ਮਹਾਵੀਰ ਧਿਆਨ ਵਿੱਚ ਹੀ ਰਹਿੰਦੇ ਸਨ। ਭੋਜਨ ਅਤੇ ਚੱਲਣ ਫਿਰਣ ਦੇ ਸਮੇਂ ਵੀ ਉਹ ਆਤਮ ਧਿਆਨ ਵਿੱਚ ਹੀ ਲੱਗੇ ਰਹਿੰਦੇ ਸਨ। ਪੂਰਨ ਅਪ੍ਰਮਾਦ ਵਿੱਚ ਸਥਿਰ ਰਹਿਣਾ ਮਹਾਵੀਰ ਦਾ ਨਿਸ਼ਾਨਾ ਸੀ। ਉਸ ਦੀ ਸਾਧਨਾ ਲਈ ਉਹਨਾਂ ਅਪਣੇ ਸਵਾਸ ਅਤੇ ਉਪ ਸਵਾਸ ਦੇ ਨਾਲ ਪ੍ਰਾਪਤ ਕੀਤੀ। 12 12 ਸਾਲ ਦੀ ਸਾਧਨਾ ਦੌਰਾਨ ਭਗਵਾਨ ਨੇ ਕੁਲ 249 ਦਿਨ ਭੋਜਨ ਕੀਤਾ। ਪਰ ਪ੍ਰਮਾਦ (ਨੀਂਦ) ਦੇ ਲਈ ਉਹਨਾਂ ਕੇਵਲ 48 ਮਿੰਟ ਹੀ ਬਿਤਾਏ। ਇਸ ਲਈ ਅਸੀਂ ਆਖ ਸਕਦੇ ਹਾਂ ਕਿ ਮਹਾਵੀਰ ਦੇ ਧਿਆਨ ਦੀ ਲਗਨ ਅਤੇ ਉਹਨਾਂ ਦੇ ਤੱਪ ਦੀ ਲਗਨ ਤੋਂ ਵੀ ਜ਼ਿਆਦਾ ਉੱਚੀ ਸੀ।
ਭਗਵਾਨ ਮਹਾਵੀਰ ਦੀ ਧਿਆਨ ਸਾਧਨਾ ਤੱਪ ਨਾਲੋ ਉੱਚੀ ਸੀ। ਉਹਨਾਂ ਧਿਆਨ ਦੇ ਲਈ ਕਿਸੇ ਨਿਸ਼ਚਿਤ ਸਥਾਨ ਜਾਂ ਸਮੇਂ ਨੂੰ ਨਹੀਂ ਚੁਣਿਆ ਸੀ। ਉਹ ਜਿਆਦਾ ਸਮਾਂ ਧਿਆਨ ਦੇ ਲਈ ਸਮਰਪਿਤ ਹੁੰਦੇ ਸਨ। ਉਹ ਪਦਮ ਆਸਨ ਵਿੱਚ ਬੈਠ ਕੇ ਅਤੇ ਖੜੇ ਹੋ ਕੇ ਧਿਆਨ ਕਰਦੇ ਸਨ।
24