________________
ਕੇ ਅਪਣੀਆਂ ਗਊਆਂ ਦਾ ਦੁੱਧ ਚੋਣ ਲਈ ਪਿੰਡ ਵਿੱਚ ਆ ਗਿਆ। ਅਪਣਾ ਕੰਮ ਖਤਮ ਕਰਕੇ ਫਿਰ ਉਸੇ ਸਥਾਨ ਤੇ ਆਗਿਆ, ਤਾਂ ਉਸ ਨੂੰ ਉਸ ਦੇ ਬਲਦ ਨਾ ਮਿਲੇ। ਉਸ ਨੇ ਭਗਵਾਨ ਮਹਾਵੀਰ ਤੋਂ ਆਪਣੇ ਬਲਦਾਂ ਬਾਰੇ ਪੁੱਛਿਆ, ਧਿਆਨ ਵਿੱਚ ਲੀਨ ਮਹਾਵੀਰ ਕਾਯੋਤਸਰਗ ਵਿੱ ਮਗਨ ਸਨ। ਉਹਨਾਂ ਕੋਈ ਉੱਤਰ ਨਹੀਂ ਦਿੱਤਾ। ਮਹਾਵੀਰ ਦੀ ਚੁੱਪ ਨੇ ਗਵਾਲੇ ਨੂੰ ਸ਼ੰਕਾ ਸ਼ੀਲ ਬਣਾ ਦਿਤਾ ਉਸ ਨੇ ਆਪਣੀ ਗੱਲ ਦੋ ਤਿੰਨ ਵਾਰ ਦੁਹਰਾਈ ਪਰ ਹਰ ਵਾਰ ਮਹਾਵੀਰ ਚੁੱਪ ਰਹੇ। ਸ਼ੰਕਾਂ ਨਾਲ ਭਰਿਆ ਗਵਾਲਾ ਗੁੱਸੇ ਵਿੱਚ ਆਗਿਆ। ਉਹ ਤਿੱਖੀ ਆਵਾਜ ਵਿੱਚ ਬੋਲਿਆ, “ਤੁਸੀਂ ਬੋਲੇ ਹੋ ਜੋ ਮੇਰੀ ਗੱਲ ਦਾ ਉੱਤਰ ਨਹੀਂ ਦੇ ਰਹੇ। ਲਓ ਮੈਂ ਤੁਹਾਡੇ ਬੋਲੇਪਨ ਦਾ ਹੁਣੇ ਇਲਾਜ ਕਰ ਦਿੰਦਾ ਹਾਂ”।
ਗਵਾਲੇ ਨੇ ਇਕ ਤਿੱਖੀ ਲੱਕੜੀ ਦਾ ਕੀਲਾ ਲੈ ਕੇ ਕੰਨ ਵਿੱਚ ਇਸ ਪ੍ਰਕਾਰ ਠੋਕ ਦਿਤਾ ਜਿਵੇਂ ਦੀਵਾਰ ਵਿੱਚ ਕਿੱਲ ਠੋਕੀ ਜਾਂਦੀ ਹੈ, ਉਸੇ ਪ੍ਰਕਾਰ ਗੁੱਸੇ ਵਾਲੇ ਗਵਾਲੇ ਨੇ ਭਗਵਾਨ ਮਹਾਵੀਰ ਦੇ ਕੰਨ ਵਿੱਚ ਕੀਲਾ ਠੋਕ ਦਿਤਾ। ਭਗਵਾਨ ਮਹਾਵੀਰ ਨੂੰ ਬਹੁਤ ਕਸ਼ਟ ਹੋਇਆ। ਇਸ ਕਠੋਰ ਪੀੜਾ ਸਮੇਂ ਭਗਵਾਨ ਮਹਾਵੀਰ ਦੇਹ ਅਤੇ ਆਤਮਾ ਦੇ ਅੱਡ ਹੋਣ ਦਾ ਚਿੰਤਨ ਹੋਣ ਕਰਕੇ ਪੀੜ ਦਾ ਜ਼ਹਿਰ ਪੀਣ ਲੱਗੇ। ਗਵਾਲੇ ਪ੍ਰਤੀ ਗੁੱਸਾ ਅਤੇ ਅਪਣੇ ਸ਼ੀਲ ਪ੍ਰਤੀ ਰਾਗ ਮਹਾਵੀਰ ਦੇ ਮਨ ਵਿੱਚ ਨਹੀਂ ਉੱਭਰਿਆ।
ਗਵਾਲਾ ਅਪਣਾ ਬੁਰਾ ਕੰਮ ਕਰਕੇ ਡਰ ਗਿਆ ਅਤੇ ਇਕ ਦਿਸ਼ਾ ਵਲ ਚਲਾ ਗਿਆ। ਕਾਯੋਤਸਰਗ ਧਿਆਨ ਪੂਰਾ ਹੋਣ ਤੇ ਭਗਵਾਨ ਮਹਾਵੀਰ ਭੋਜਨ ਦੇ ਲਈ ਮਧਿਅਮ ਅਪਾਪਾ ਦੇ ਸਿਧਾਰਥ ਨਾਂ ਦੇ ਵਿਅਕਤੀ ਦੇ ਘਰ ਪਹੁੰਚੇ। ਸਿਧਾਰਥ ਦਾ ਮਿਤਰ ਖਰਕ ਵੈਦ ਉਸ ਸਮੇਂ ਉਸ ਦੇ ਘਰ ਹਾਜਰ ਸੀ। ਸਿਧਾਰਥ ਨੇ ਭਗਤੀ ਨਾਲ ਭਗਵਾਨ ਨੂੰ ਭੋਜਨ ਦਿਤਾ। ਉਸ ਸਮੇਂ ਖਰਕ ਵੈਦ ਦੀ ਨਜ਼ਰ ਭਗਵਾਨ ਮਹਾਵੀਰ ਦੇ ਮੂੰਹ ਤੇ ਪਈ। ਉਸ ਨੇ ਇਸ ਪ੍ਰਕਾਰ ਅਨੁਭਵ ਕੀਤਾ ਕਿ ਜਿਵੇਂ ਸੂਰਜ ਦੇ ਤੇਜ ਨੂੰ ਕਿਸੇ ਦੁਸ਼ਟ ਗ੍ਰਹਿ ਨੇ ਢੱਕ ਲਿਆ ਹੈ। ਧਿਆਨ ਨਾਲ ਵੇਖਣ ਤੇ ਉਸ ਨੂੰ ਪਤਾ ਲੱਗਾ ਕਿ ਭਗਵਾਨ ਮਹਾਵੀਰ ਦੇ ਕੰਨਾਂ ਦੇ ਆਰਪਾਰ ਲਕੜੀ ਦਾ ਕੀਲਾ ਠੋਕਿਆ ਹੋਇਆ ਹੈ ਅਤੇ ਭਗਵਾਨ ਮਹਾਵੀਰ ਜ਼ਖਮੀ ਹਨ। ਉਹ ਇਹ ਵੇਖ ਕੇ ਕੰਬ ਉਠਿਆ।
ਭਗਵਾਨ ਮਹਾਵੀਰ ਭਿੱਖਿਆ ਲੈ ਕੇ ਵਿਦਾ ਹੋ ਗਏ। ਖੁਰਕ ਵੈਦ ਨੇ ਸਾਰੀ ਸਥਿਤੀ ਤੋਂ ਅਪਣੇ ਮਿਤਰ ਸਿਧਾਰਥ ਨੂੰ ਜਾਣੂ ਕਰਵਾਇਆ ਅਤੇ ਆਖਿਆ, “ਸਾਧਨਾ ਸ਼ੀਲ ਮਹਾਵੀਰ ਅਪਣੇ ਇਲਾਜ ਲਈ ਖੁਦ ਨਹੀਂ ਆਖਣਗੇ। ਸਾਨੂੰ ਚਾਹਿਦਾ ਹੈ ਕਿ ਧਿਆਨ ਵਿੱਚ ਲੀਨ ਭਗਵਾਨ ਮਹਾਵੀਰ ਦਾ ਇਲਾਜ ਕਰੀਏ”। ਵੈਦ ਦੇ ਨਾਲ ਨਾਲ ਸਿਧਾਰਥ ਵੀ ਗੰਭੀਰ ਹੋ ਗਿਆ। ਵੈਦ ਦੀ ਹਦਾਇਤ ਅਨੁਸਾਰ ਉਸ ਨੇ ਤੇਲ ਅਤੇ ਇਕ ਸੰਡਾਸੀ ਦਾ ਇੰਤਜਾਮ ਕੀਤਾ। ਕੁੱਝ ਸਹਾਇਕਾਂ ਨੂੰ
23