________________
ਵਿਚ ਸੁਰੱਖਿਅਤ ਹੈ। ਉਸ ਨੂੰ ਹੋਰ ਕਿਸੇ ਕੰਧ ਦੀ ਕੀ ਜ਼ਰੂਰਤ ਹੈ? ਆਖਰ ਵਿੱਚ ਯਕਸ਼ ਝੁਕ ਗਿਆ। ਉਹ ਡਰਿਆ ਹੋਇਆ, ਮਹਾਵੀਰ ਤੋਂ ਅਪਣੇ ਮਾੜੇ ਵਰਤਾਉ ਲਈ ਖਿਮਾ ਮੰਗਣ ਲੱਗਾ। ਮਹਾਵੀਰ ਨੇ ਉਸ ਨੂੰ ਅਹਿੰਸਾ ਅਤੇ ਰਹਿਮ ਦਾ ਮੰਤਰ ਦਿੱਤਾ। ਜਿਸ ਨੂੰ ਪਾ ਕੇ ਯਕਸ਼ ਦੇਵਤਾ ਬਣ ਗਿਆ। ਸਵੇਰ ਨੂੰ ਮਹਾਵੀਰ ਨੂੰ ਠੀਕ ਧਿਆਨ ਵਿੱਚ ਵੇਖ ਕੇ ਪੇਂਡੂ ਖੁਸ਼ੀ ਨਾਲ ਭਰ ਗਏ। ਉਸ ਦਿਨ ਤੋਂ ਉਹ ਜਗ੍ਹਾ ਸੁਰੱਖਿਅਤ ਹੋ ਗਈ। ਸੱਪ ਨੂੰ ਅੰਮ੍ਰਿਤ ਦਾ ਦਾਨ:
| ਮਹਾਵੀਰ ਦੀ ਤੱਪਸਿਆ ਦਾ ਦੂਸਰਾ ਸਾਲ। ਮਹਾਵੀਰ ਦੱਖਣ ਵਾਚਾਲਾ ਤੋਂ ਉੱਤਰ ਵਾਚਾਲਾ ਵੱਲ ਜਾ ਰਹੇ ਸਨ, ਉਥੇ ਜਾਣ ਦੇ ਦੋ ਰਸਤੇ ਸਨ ਇਕ ਰਸਤਾ ਕਨਖਲ ਆਸ਼ਰਮ ਦੇ ਵਿੱਚੋਂ ਹੋ ਕੇ ਜਾਂਦਾ ਸੀ, ਜੋ ਕਿ ਘੱਟ ਫਾਸਲੇ ਵਾਲਾ ਸੀ ਅਤੇ ਦੂਸਰਾ ਰਾਹ ਲੰਬਾ ਸੀ ਅਤੇ ਘੁਮਾਦਾਰ ਸੀ। ਕਨਖਲ ਆਸ਼ਰਮ ਦੇ ਵਿੱਚ ਜਾਣ ਵਾਲਾ ਰਾਹ ਸਾਲਾਂ ਤੋਂ ਬੰਦ ਪਿਆ ਸੀ। ਲੋਕ ਲੰਬੇ ਰਾਹ ਵਿੱਚੋਂ ਜਾਂਦੇ ਸਨ। ਕਨਖਲ ਆਸ਼ਰਮ ਵਾਲੇ ਰਾਹ ਦੇ ਰੁਕਣ ਦੇ ਪਿੱਛੇ ਇਕ ਕਹਾਣੀ ਹੈ। ਕਈ ਸਾਲ ਪਹਿਲਾਂ ਉਸ ਆਸ਼ਰਮ ਵਿੱਚ ਕੋਸਿਕ ਨਾਂ ਦਾ ਇਕ ਤਪੱਸਵੀ ਰਹਿੰਦਾ ਸੀ। ਉਸ ਨੇ ਆਸ਼ਰਮ ਦੇ ਪਿੱਛੇ ਫੁਲਾਂ ਦੀ ਫੁਲਵਾੜੀ ਲਗਾਈ ਹੋਈ ਸੀ। ਉਸ ਫੁਲਵਾੜੀ ਵਿੱਚ ਅਨੇਕਾਂ ਦਰਖਤ ਤੇ ਪੌਦੇ ਸਨ ਜੋ ਫੁੱਲਾਂ ਨਾਲ ਲੱਦੇ ਰਹਿੰਦੇ ਸਨ। ਉਸ ਆਸ਼ਰਮ ਤੇ ਬਾਗ ਦੇ ਪ੍ਰਤੀ ਕੋਸਿਕ ਨੂੰ ਬਹੁਤ ਮੋਹ ਸੀ ਕੋਈ ਬੱਚਾ ਜਾਂ ਪੁਰਸ਼ ਉਸ ਦੇ ਬਾਗ ਵਿੱਚ ਪ੍ਰਵੇਸ਼ ਕਰਦਾ ਤਾਂ ਉਹ ਗੁੱਸੇ ਹੋ ਕੇ ਉਸ ਦੇ ਪਿੱਛੇ ਡੰਡਾ ਲੈ ਕੇ ਭੱਜਦਾ ਸੀ। ਕਈ ਵਾਰ ਚੋਰੀ ਛੁੱਪ ਗਵਾਲੀਆਂ ਦੇ ਬੱਚੇ ਉਸ ਦੇ ਬਾਗ ਵਿੱਚੋਂ ਫੁੱਲ, ਫੁਲ ਚੋਰੀ ਕਰ ਲੈਂਦੇ ਸਨ, ਤਾਂ ਉਹ ਉਹਨਾਂ ਤੇ ਬਹੁਤ ਕਰੋਧਤ ਹੁੰਦਾ ਸੀ। ਕਿਸੇ ਸਮੇਂ ਉਸ ਬਾਗ ਵਿੱਚੋਂ ਕੁੱਝ ਬਾਲਕ ਫਲ ਲੈਣ ਲਈ ਆਏ ਕੋਸਿਕ ਚੰਡ ਰੂਪ ਧਾਰਨ ਕਰਕੇ ਅਤੇ ਹੱਥ ਵਿੱਚ ਡੰਡਾ ਲੈ ਕੇ ਉਹਨਾਂ ਨੂੰ ਮਾਰਨ ਲਈ ਭੇਜਿਆ। ਉਹ ਇਤਨਾ ਕਰੋਧੀ ਹੋ ਗਿਆ ਸੀ ਕਿ ਉਸ ਨੂੰ ਰਾਹ ਵਿੱਚ ਡੂੰਗਾ ਟੋਆ ਵੀ ਵਿਖਾਈ ਨਹੀਂ ਦਿੱਤਾ। ਉਹ ਟੋਏ ਵਿੱਚ ਗਿਰ ਗਿਆ ਅਤੇ ਕੋਈ ਉਸ ਨੂੰ ਬਾਹਰ ਕੱਢਣ ਲਈ ਨਾ ਆਇਆ। ਬੁਢਾਪੇ ਅਤੇ ਜਖਮੀ ਹੋਣ ਕਾਰਣ ਕਰੋਧ ਅਤੇ ਤੇਜ ਕਸਾਏ (ਕਰੋਧ, ਮਾਨ, ਮਾਇਆ, ਲੋਭ) ਦੀ ਅੱਗ ਵਿੱਚ ਜਲ ਕੇ ਉਹ ਮਰ ਗਿਆ।
ਮਰ ਕੇ ਕੋਸ਼ਿਕ ਨੇ ਉਸੇ ਬਾਗ ਵਿੱਚ ਦਰਿਸ਼ਟੀ ਵਿਸ਼ ਸੱਪ (ਉਹ ਸੁਪ ਜਿਸ ਦੀ ਅੱਖ ਵਿੱਚ ਜ਼ਹਿਰ ਹੋਵੇ) ਬਣਿਆ। ਕਿਸੇ ਸਮੇਂ ਬਾਗ ਵਿੱਚ ਘੁੰਮਦੇ ਹੋਏ ਉਸ ਨੂੰ ਪਿਛਲੇ ਜਨਮ ਦਾ ਗਿਆਨ ਹੋ ਗਿਆ। ਪਿਛਲੇ ਜਨਮ ਦੀਆਂ ਘਟਨਾਵਾਂ ਵੇਖ ਕੇ ਉਸ ਦੇ ਅੰਗ ਅੰਗ ਵਿੱਚ ਕਰੋਧ ਜਾਗ
11