________________
ਪਿਆ। ਉਹ ਉਸ ਰਾਹ ਤੇ ਆਉਣ ਵਾਲੇ ਲੋਕਾਂ ਦਾ ਦੁਸ਼ਮਣ ਬਣ ਗਿਆ। ਜਿਸ ਤੇ ਵੀ ਉਹ ਕਰੋਧੀ ਹੋ ਕੇ ਨਜਰ ਪਾਉਂਦਾ ਉਹ ਉਸੇ ਸਮੇਂ ਭਸਮ ਹੋ ਜਾਂਦਾ। ਬਹੁਤ ਸਾਰੇ ਲੋਕਾਂ ਨੂੰ ਉਸ ਨੇ ਮਾਰ ਦਿਤਾ। ਉਸ ਦੇ ਫੁੰਕਾਰ ਦੀ ਅੱਗ ਨਾਲ ਹਰੇ ਭਰੇ ਜੰਗਲ ਵੀ ਨਸ਼ਟ ਹੋ ਗਏ ਸਨ। ਲੋਕਾਂ ਨੇ ਉਸ ਰਾਹ ਉੱਪਰ ਆਉਣਾ ਜਾਣਾ ਬੰਦ ਕਰ ਦਿੱਤਾ।
ਮਹਾਵੀਰ ਨੇ ਜਾਣ ਦੇ ਲਈ ਕਨਖਲ ਆਸ਼ਰਮ ਦੇ ਅੰਦਰ ਵਾਲਾ ਰਾਹ ਚੁਨਿਆ, ਜਿਉਂ ਹੀ ਮਹਾਵੀਰ ਨੇ ਉਸ ਰਾਹ ਤੇ ਪੈਰ ਵਧਾਏ, ਗਵਾਲਿਆਂ ਨੇ ਮਹਾਵੀਰ ਨੂੰ ਉਸ ਰਾਹ ਤੇ ਜਾਣ ਤੋਂ ਰੋਕਿਆ ਅਤੇ ਚੰਡ ਕੋਸ਼ਿਕ ਦੀ ਸਾਰੀ ਕਹਾਣੀ ਸੁਣਾਈ।
ਕਹਾਣੀ ਸੁਣ ਕੇ ਮਹਾਵੀਰ ਦੇ ਹਿਰਦੇ ਵਿੱਚ ਇਕ ਪਲ ਲਈ ਵੀ ਡਰ ਦੀ ਤਰੰਗ ਨਾ ਉਠੀ, ਉਹ ਤਾਂ ਨਿਡਰ ਸਾਧਕ ਸਨ। ਉਹਨਾਂ ਇਸੇ ਨੂੰ ਅਪਣੀ ਪ੍ਰੀਖਿਆ ਦਾ ਸੁਨਹਿਰੀ ਮੌਕਾ ਮੰਨਿਆਂ। ਮਹਾਵੀਰ ਉਸ ਰਾਹ ਤੇ ਅੱਗੇ ਵੱਧੇ ਆਸ਼ਰਮ ਵਿੱਚ ਪਹੁੰਚ ਕੇ ਮਹਾਵੀਰ ਉੱਥੇ ਧਿਆਨ ਲੀਨ ਹੋ ਕੇ ਕਾਯੋਤਸਰਗ ਮੁਦਰਾ ਵਿੱਚ ਖੜ੍ਹੇ ਹੋ ਗਏ। ਕੁੱਝ ਸਮੇਂ ਬਾਅਦ ਚੰਡ ਕੋਸ਼ਿਕ ਸੱਪ ਉਥੇ ਆਇਆ। ਅੱਜ ਉਸ ਨੇ ਬਹੁਤ ਦਿਨਾਂ ਬਾਅਦ ਕਿਸੇ ਮਨੁੱਖ ਨੂੰ ਵੇਖਿਆ ਸੀ। ਮਨੁੱਖ ਨੂੰ ਵੇਖਦੇ ਹੀ ਉਹ ਗੁੱਸੇ ਨਾਲ ਭਰ ਗਿਆ। ਅਪਣੀ ਜ਼ਹਿਰੀਲੀ ਅੱਖ ਨਾਲ ਉਸ ਨੇ ਮਹਾਵੀਰ ਨੂੰ ਵੇਖਿਆ। ਪਰ ਮਹਾਵੀਰ ਪਰ ਉਸ ਦਾ ਇਹ ਹਥਿਆਰ ਵੀ ਨਹੀਂ ਚੱਲਿਆਂ। ਮਹਾਵੀਰ ਦਾ ਇਕ ਰੋਮ ਵੀ ਨਾ ਕੰਬਿਆਂ। ਉਸ ਨੇ ਮਹਾਵੀਰ ਤੇ ਫੁੰਕਾਰਾਂ ਦੀ ਝੜੀ ਲਗਾ ਦਿਤੀ। ਉਸਦੀ ਫੁੰਕਾਰ ਦੇ ਜ਼ਹਿਰ ਤੋਂ ਅੱਗ ਪੈਦਾ ਹੋ ਗਈ ਪਰ ਉਹ ਅਮ੍ਰਿਤ ਪੁਰਸ਼ ਮਹਾਵੀਰ ਨੂੰ ਅਪਣੇ ਧਿਆਨ ਤੋਂ ਡਿਗਾ ਨਾ ਸਕੀ। ਚੰਡ ਕੋਸ਼ਿਕ ਕਰੋਧ ਦਾ ਸਪਸ਼ਟ ਰੂਪ ਬਣ ਗਿਆ। ਉਸ ਨੇ ਅਪਣੇ ਸਾਰੇ ਜ਼ਹਿਰ ਨੂੰ ਅਪਣੇ ਦੰਦਾਂ ਵਿੱਚ ਇੱਕਠਾ ਕਰਕੇ ਮਹਾਵੀਰ ਦੇ ਪੈਰ ਤੇ ਡੰਗ ਮਾਰਿਆ। ਪਰ ਮਹਾਵੀਰ ਅਪਣੇ ਧਿਆਨ ਵਿੱਚ ਸਥਿਰ ਰਹੇ। ਤੱਦ ਉਸ ਨੇ ਮਹਾਵੀਰ ਦੇ ਪੈਰ ਅਤੇ ਸਰੀਰ ਤੇ ਲਿਪਟ ਕੇ ਗਲੇ ਤੇ ਡੰਗ ਮਾਰਿਆ। ਜਿਵੇਂ ਅੰਮ੍ਰਿਤ ਦੇ ਖੀਰ ਸਮੁੰਦਰ ਵਿੱਚ ਜਿਵੇਂ ਕੁੱਝ ਜ਼ਹਿਰ ਦੇ ਕਣ ਖਤਮ ਹੋ ਜਾਂਦੇ ਹਨ, ਉਸੇ ਪ੍ਰਕਾਰ ਚੰਡ ਕੋਸ਼ਿਕ ਦਾ ਹਰ ਵਾਰ ਬੇਕਾਰ ਗਿਆ। ਹੁਣ ਚੰਡ ਕੋਸ਼ਿਕ ਥੱਕ ਚੁਕਾ ਸੀ, ਉਹ ਮਹਾਵੀਰ ਨੂੰ ਇਕ ਟੱਕੀ ਲਗਾ ਕੇ ਧਿਆਨ ਨਾਲ ਵੇਖਣ ਲੱਗਾ। ਮਹਾਵੀਰ ਦੀ ਧਿਆਨ ਮੁਦਰਾ ਅਤੇ ਰੋਮ ਰੋਮ ਵਿੱਚ ਵਰਸਦੇ ਪਿਆਰ ਦੇ ਬੱਦਲਾਂ ਨਾਲ ਚੰਡ ਕੋਸ਼ਿਕ ਦਾ ਜ਼ਹਿਰ ਧੁਲ ਗਿਆ। ਉਸ ਦਾ ਗਿਆਨ ਸਮਿਅਕ ਗਿਆਨ ਵਿੱਚ ਬਦਲ ਗਿਆ। ਰਾਹ ਤੋਂ ਭਟਕੇ ਸੱਪਾਂ ਦੇ ਰਾਜੇ ਨੇ ਮਹਾਵੀਰ ਦੇ ਚਰਨਾ ਵਿੱਚ ਬਿੱਛ ਕੇ ਪ੍ਰਾਸਚਿਤ ਕੀਤਾ।
ਦੂਰ ਦਰਖਤਾਂ ਤੇ ਬੈਠੇ ਗਵਾਲਿਆਂ ਦੇ ਬੱਚੇ ਇਹ ਸਾਰਾ ਨਜਾਰਾ ਵੇਖ ਰਹੇ ਸਨ। ਸੱਪ ਨੂੰ
ਸ਼ਮਣ ਦੇ ਕਦਮਾ ਵਿੱਚ ਝੁਕਿਆਂ ਵੇਖ ਕੇ ਉਹਨਾਂ ਦੂਰ ਦੂਰ ਤੱਕ ਇਸ ਘਟਨਾ ਦਾ ਪ੍ਰਚਾਰ ਕਰ
ਦੇ
12