________________
3. ਹਮੇਸ਼ਾ ਮੋਨ (ਚੁੱਪ) ਰੱਖਾਂਗਾ।
4. ਹੱਥ ਵਿੱਚ ਭੋਜਨ ਕਰਾਂਗਾ।
5. ਗ੍ਰਹਿਸਥ ਦੀ ਮਿਨਤ ਨਹੀਂ ਕਰਾਂਗਾ।
ਚੌਮਾਸੇ ਦੇ ਪੰਦਰਾਂ ਦਿਨ ਮਹਾਵੀਰ ਦੂਈਜਂਤ ਦੇ ਆਸ਼ਰਮ ਵਿੱਚ ਗੁਜਾਰੇ, ਬਾਕੀ ਸਮਾਂ ਆਸਿਥਕ ਗਰਾਮ ਦੇ ਕੋਲ ਸ਼ੂਲਪਾਨੀ ਯਕਸ਼ ਦੇ ਮੰਦਿਰ ਵਿੱਚ ਬਿਤਾਇਆ। ਸ਼ੂਲਪਾਨੀ ਯਕਸ਼ ਨੂੰ ਅਹਿੰਸਾ ਦਾ ਪਾਠ ਪੜ੍ਹਾਉਣਾ
ਸ਼ੂਲਪਾਨੀ ਦੇ ਮੰਦਿਰ ਵਿੱਚ ਪਹੁੰਚਦਿਆਂ ਹੀ ਮਹਾਵੀਰ ਨੇ ਮੰਦਿਰ ਦੇ ਪੁਜਾਰੀ ਤੋਂ ਉੱਥੇ ਰਹਿਣ ਦੀ ਆਗਿਆ ਮੰਗੀ। ਉਸ ਸਮੇਂ ਕੁੱਝ ਹੋਰ ਪੇਂਡੂ ਵੀ ਉਸ ਮੰਦਿਰ ਵਿੱਚ ਮੌਜੂਦ ਸਨ। ਪੁਜਾਰੀ ਤੇ ਪੇਂਡੂਆਂ ਨੇ ਕਿਹਾ, “ਸ਼ਮਣ! ਮੰਦਿਰ ਵਿੱਚ ਤਾਂ ਤੁਸੀ ਖੁਸ਼ੀ ਨਾਲ ਠਹਿਰ ਸਕਦੇ ਹੋ ਪਰ ਸਾਡੀ ਬੇਨਤੀ ਹੈ ਕਿ ਰਾਤ ਤੁਸੀ ਇੱਥੇ ਨਾ ਠਹਿਰੋ, ਇਹ ਸੂਲਪਾਨੀ ਯਕਸ ਦਾ ਮੰਦਿਰ ਹੈ। ਸ਼ੂਲਪਾਨੀ ਇਕ ਕਰੋਧੀ ਯਕਸ਼ ਹੈ, ਉਸ ਨੇ ਹਜ਼ਾਰਾਂ ਲੋਕਾਂ ਨੂੰ ਮਾਰ ਦਿਤਾ ਹੈ। ਜਦ ਤੋਂ ਅਸੀਂ ਇਸ ਯਕਸ਼ ਦੇ ਮੰਦਿਰ ਦਾ ਨਿਰਮਾਣ ਕਰਕੇ ਇਸ ਯਕਸ਼ ਦੀ ਪੂਜਾ ਕਰਨੀ ਕੀਤੀ ਹੈ ਉਸੇ ਸਮੇਂ ਤੋਂ ਹੀ ਉਸ ਦਾ ਕਰੋਧ ਕੁੱਝ ਸ਼ਾਂਤ ਹੋਇਆ ਹੈ। ਪਰ ਅੱਜ ਵੀ ਉਹ ਕਿਸੇ ਨੂੰ ਮੰਦਿਰ ਵਿੱਚ ਰਹਿਣ ਨਹੀਂ ਦਿੰਦਾ ਜੋ ਵੀ ਇੱਥੇ ਰਾਤ ਠਹਿਰਦਾ ਹੈ। ਉਹ ਸਵੇਰ ਨੂੰ ਮਰਿਆ ਹੋਇਆ ਮਿਲਦਾ ਹੈ”।
ਸ਼ੁਰੂ
ਮਹਾਵੀਰ ਨੇ ਸਾਰੀ ਗੱਲ ਸੁਣੀ ਉਹਨਾਂ ਸੋਚਿਆ, ਕਿ ਨਿਡਰ ਸਾਧਕ ਨੂੰ ਡਰ ਦੇ ਸਾਹਮਣੇ ਸਿਰ ਨਹੀਂ ਝੁਕਾਉਣਾ ਚਾਹਿਦਾ। ਨਿਡਰਤਾ ਹੀ ਅਹਿੰਸਾ ਦੀ ਭੂਮੀ ਹੈ। ਅਹਿੰਸਾ ਦੀ ਭੂਮੀ ਤਲਾਸ ਕਰਨ ਲਈ ਮੈਨੂੰ ਨਿਡਰਤਾ ਦੇ ਸਿੱਖਰ ਤੇ ਚੜ੍ਹਨਾ ਚਾਹਿਦਾ ਹੈ। ਇਸ ਸੰਕਲਪ ਦੇ ਨਾਲ ਮਹਾਵੀਰ ਨੇ ਕਿਹਾ, “ਮੇਰੇ ਨਿਵਾਸ ਦੇ ਲਈ ਇਹ ਮੰਦਿਰ ਉਚਿੱਤ ਹੈ, ਮੈਂ ਇੱਥੇ ਰਹਿਕੇ ਹੀ ਸਾਧਨਾ ਕਰਾਂਗਾ”।
ਚਿੱਤ ਵਿੱਚ ਸ਼ੱਕ ਲੈ ਕੇ ਪੇਂਡੂ ਵਾਪਸ ਆ ਗਏ। ਮਹਾਵੀਰ ਸ਼ਾਂਤ ਸਥਾਨ ਤੇ ਧਿਆਨ ਵਿੱਚ ਲੀਨ ਹੋ ਗਏ। ਰਾਤ ਦੇ ਵੱਧਣ ਨਾਲ ਹੀ ਮਹਾਵੀਰ ਦੀ ਆਤਮ ਧਿਆਨ ਲੀਨਤਾ ਵੀ ਗੂੜੀ ਹੁੰਦੀ ਗਈ। ਅੱਧੀ ਰਾਤ ਨੂੰ ਅਚਾਨਕ ਹੀ ਮੰਦਿਰ ਦਾ ਵੇਹੜਾ ਭਿੰਅਕਰ ਆਵਾਜ ਨਾ ਗੂੰਜ ਉਠਿਆ, ਇਹ ਸੂਲਪਾਨੀ ਯਕਸ ਦੀ ਆਵਾਜ ਸੀ। ਇਸ ਭਿੰਅਕਰ ਆਵਾਜ ਵਿੱਚ ਵੀ ਨਿਡਰ ਸ਼੍ਰੋਮਣ ਨੂੰ ਵੇਖ ਕੇ ਸ਼ੂਲਪਾਨੀ ਦਾ ਕਰੋਧ ਚਿੰਗਾਰੀਆਂ ਵਿੱਚ ਬਦਲ ਗਿਆ। ਉਸ ਨੇ ਸੱਪ ਬਣਕੇ ਮਹਾਵੀਰ ਨੂੰ ਡੱਸਿਆ, ਸ਼ੇਰ ਬਣਕੇ ਮਹਾਵੀਰ ਤੇ ਹਮਲਾ ਕੀਤਾ, ਹਾਥੀ ਦਾ ਰੂਪ ਬਣਾਇਆ। ਭੂਤ ਪਿਸ਼ਾਚ ਬਣਕੇ ਮਹਾਵੀਰ ਨੂੰ ਧਿਆਨ ਤੋਂ ਗਿਰਾਉਣਾ ਚਾਹਿਆ ਪਰ ਜੋ ਆਪ ਹੀ ਆਤਮ ਰੂਪੀ ਮਹਿਲ
10