________________
ਕਿਸੇ ਸਮੇਂ ਸੇਠ ਧਨਾ 3 ਦਿਨ ਦੇ ਲਈ ਪਿੰਡ ਤੋਂ ਬਾਹਰ ਗਿਆ। ਸੇਠ ਦੀ ਗੈਰਹਾਜ਼ਰੀ ਮੂਲ਼ਾ ਦੇ ਲਈ ਵਰਦਾਨ ਅਤੇ ਚੰਦਨਾ ਦੇ ਲਈ ਸ਼ਰਾਪ ਬਣ ਗਈ। ਉਸ ਨੇ ਚੰਦਨਵਾਲਾ ਨੂੰ ਘੋਰ ਸ਼ਰੀਰਕ ਕਸ਼ਟ ਦਿਤੇ। ਫਿਰ ਉਸ ਨੇ ਨਾਈ ਨੂੰ ਬੁਲਾਕੇ ਚੰਦਨਾ ਦਾ ਸਿਰ ਮੁੰਨਵਾ ਦਿੱਤਾ। ਉਸ ਦੇ ਹੱਥਾਂ ਤੇ ਪੈਰਾ ਵਿੱਚ ਬੇੜੀਆਂ ਪੁਆਕੇ ਉਸ ਨੂੰ ਤਹਿ ਖਾਨੇ ਵਿੱਚ ਧਕੇਲ ਦਿੱਤਾ। ਘਰ ਦੇ ਸਾਰੇ ਦਰਵਜਿਆਂ ਤੇ ਉਹ ਤਾਲੇ ਲਗਾ ਕੇ ਆਪਣੇ ਪੇਕੇ ਚਲੀ ਗਈ। ਚੰਦਨਵਾਲਾ ਲਈ ਇਹ ਕਠੋਰ ਪਲ ਸਨ। ਉਸ ਨੇ ਹੌਂਸਲਾ ਨਾ ਛੱਡਿਆ ਅਪਣੇ ਸ਼ੁਭ ਕਰਮਾ ਨੂੰ ਦੋਸ਼ੀ ਮੰਨ ਕੇ, ਉਹ ਧਰਮ ਧਿਆਨ ਕਰਦੀ ਰਹੀ।
ਤਿੰਨ ਦਿਨਾ ਬਾਅਦ ਸੇਠ ਵਾਪਸ ਆਇਆ। ਘਰ ਦੇ ਹਰ ਦਰਵਾਜੇ ਤੇ ਤਾਲਾ ਵੇਖ ਕੇ ਉਹ ਹੈਰਾਨ ਰਹਿ ਗਿਆ। ਮੁੱਖ ਦਰਵਾਜੇ ਦਾ ਤਾਲਾ ਤੋੜ ਕੇ ਉਹ ਅੰਦਰ ਗਿਆ। ਚੰਦਨਾ ਪ੍ਰਤੀ ਉ ਦਾ ਵਿਸ਼ੇਸ਼ ਸਨੇਹ ਸੀ। ਉਸ ਨੇ ਉਸ ਦਾ ਨਾਂ ਲੈ ਕੇ ਪੁਕਾਰਿਆ ਪਰ ਕੋਈ ਜਵਾਬ ਨਾ ਆਇਆ। ਉਹ ਦੁੱਖੀ ਹੋ ਗਿਆ ਤੱਦ ਉਸ ਨੂੰ ਕਿਸੇ ਬੁੱਢੀ ਪੜੋਸਨ ਨੇ ਸਾਰੀ ਕਹਾਣੀ ਦੱਸੀ, ਕਹਾਣੀ ਸੁਣ ਕੇ ਧਨਾ ਸੇਠ ਬੱਚਿਆ ਦੀ ਤਰ੍ਹਾਂ ਰੋਣ ਲੱਗਾ ਅਤੇ ਚੰਦਨਾ ਚੰਦਨਾ ਪੁਕਾਰਦਾ ਧਨਾ ਸੇਠ ਤਹਿ ਖਾਨੇ ਵਿੱਚ ਪਹੁੰਚਿਆ। ਚੰਦਨਾ ਦੀ ਸਥਿਤੀ ਵੇਖ ਕੇ ਉਹ ਕੰਬ ਉਠਿਆ। ਪੁੱਤਰੀ ਨੂੰ ਉਠਾ ਕੇ ਉਹ ਬਾਹਰ ਲੈ ਆਇਆ। ਉਸ ਨੂੰ ਪਤਾ ਚੱਲਾ ਕਿ ਚੰਦਨਾ ਤਿੰਨ ਦਿਨ ਤੋਂ ਭੁੱਖੀ ਪਿਆਸੀ ਹੈ। ਉਸ ਨੇ ਘਰ ਵਿੱਚ ਵੇਖਿਆ ਤਾਂ ਉਸ ਨੂੰ ਕੁੱਝ ਵੀ ਖਾਣ ਯੋਗ ਚੀਜ ਨਹੀਂ ਮਿਲੀ। ਇਕ ਛੱਜ ਵਿੱਚ ਕੁੱਝ ਬਾਸੀ ਮਾਹ ਦੀ ਦਾਲ ਦੀਆਂ ਬੱਕਲੀਆਂ ਪਈਆਂ ਸਨ। ਉਸ ਛੱਜ ਨੂੰ ਚੁੱਕ ਕੇ ਸੇਠ ਨੇ ਚੰਦਨਾ ਨੂੰ ਦਿੰਦੇ ਹੋਏ ਆਖਿਆ, “ਪੁੱਤਰੀ ਤੂੰ ਇਸ ਨੂੰ ਖਾ ਕੇ ਅਪਣੀ ਭੁੱਖ ਨੂੰ ਸ਼ਾਂਤ ਕਰ, ਮੈਂ ਹੁਣੇ ਲੋਹਾਰ ਨੂੰ ਬੁਲਾਕੇ ਤੇਰੀਆਂ ਬੇੜੀਆਂ ਕਟਵਾਉਂਦਾ ਹਾਂ”। ਸੇਠ ਲੋਹਾਰ ਨੂੰ ਬੁਲਾਉਣ ਚਲਾ ਗਿਆ। ਚੰਦਨਵਾਲਾ ਘਰ ਦੀ ਦੇਹਲੀ ਦੇ ਵਿਚਕਾਰ ਬੈਠੀ ਹੈ। ਹੱਥ ਵਿੱਚ ਛੱਜ ਹੈ, ਛੱਜ ਦੇ ਇਕ ਕੋਨੇ ਵਿੱਚ ਬੱਕਲੀਆਂ ਹਨ। ਅੱਖਾਂ ਵਿੱਚ ਹੰਝੂ ਹਨ, ਕਰਮ ਦੇ ਖੇਲ ਦਾ ਚਿੰਤਨ ਉਸ ਦੇ ਮਨ ਵਿੱਚ ਚੱਲ ਰਿਹਾ ਹੈ।
ਮਹਾਵੀਰ ਦੀ ਸਾਧਨਾ ਦੇ 11 ਸਾਲ ਪੂਰੇ ਹੋ ਗਏ ਸਨ ਅਤੇ 12ਵਾਂ ਸਾਲ ਸ਼ੁਰੂ ਹੋ ਗਿਆ ਸੀ। ਧਿਆਨ ਤੇ ਤੱਪ ਰਾਹੀਂ ਉਹ ਅਪਣੇ ਟੀਚੇ ਦੇ ਨੇੜੇ ਪਹੁੰਚ ਰਹੇ ਸਨ। ਆਤਮ ਕਲਿਆਨ ਭਗਵਾਨ ਮਹਾਵੀਰ ਦਾ ਪਹਿਲਾ ਉਦੇਸ਼ ਹੈ। ਭਗਵਾਨ ਮਹਾਵੀਰ ਜਾਣਦੇ ਹਨ ਕਿ ਅਪਣੇ ਆਪ ਨੂੰ ਭਰੇ ਬਿਨ੍ਹਾ, ਦੂਸਰੇ ਨੂੰ ਭਰਿਆ ਨਹੀਂ ਜਾ ਸਕਦਾ। ਆਪ ਬੁੱਧ ਹੋਏ ਬਿਨ੍ਹਾ ਕਿਸੇ ਨੂੰ ਬੋਧੀ (ਗਿਆਨ) ਦਾਨ ਨਹੀਂ ਦਿਤਾ ਜਾ ਸਕਦਾ। ਆਤਮ ਬੋਧ ਭਗਵਾਨ ਮਹਾਵੀਰ ਦਾ ਪਹਿਲਾ ਟੀਚਾ
19