________________
ਹੈ। ਪਰ ਸੰਸਾਰ ਵਿੱਚ ਘੱਟ ਰਹੇ ਘਟਨਾਕ੍ਰਮ ਦੇ ਪਰਛਾਵੇਂ ਵੀ ਕਦੇ ਕਦੇ ਮਹਾਵੀਰ ਦੀ ਆਤਮਾ ਨਾਲ ਚਮਕ ਉਠਦੇ ਹਨ।
ਮਹਾਵੀਰ ਕੋਸੰਭੀ ਜਨਪਦ ਵਿੱਚ ਘੁੰਮ ਰਹੇ ਹਨ। ਉਹਨਾਂ ਸ਼ਤਾਨਿਕ ਦੁਆਰਾ ਅੰਗਦੇਸ਼ ਤੇ ਕੀਤੇ ਹਮਲੇ ਬਾਰੇ ਸੁਣਿਆ, ਨਾਲ ਹੀ ਇਹ ਸੁਣਿਆ ਕਿ ਕਿਵੇਂ ਸ਼ਤਾਨਿਕ ਦੇ ਫੋਜੀਆਂ ਨੇ ਚੰਪਾ ਵਿੱਚ ਲੁਟ ਮਾਰ ਕੀਤੀ ਅਤੇ ਕਿਵੇਂ ਧਾਰਨੀ ਨੇ ਅਪਣੇ ਪ੍ਰਾਣ ਤਿਆਗ ਕੇ ਅਪਣੇ ਸ਼ੀਲ ਦੀ ਰੱਖਿਆ ਕੀਤੀ। ਵਸੂਮਤੀ ਦੇ ਵਿਕਨ ਦਾ ਸਮਾਚਾਰ ਵੀ ਭਗਵਾਨ ਮਹਾਵੀਰ ਦੇ ਕੰਨਾ ਵਿੱਚ ਪਹੁੰਚਿਆ। ਸਭ ਕੁੱਝ ਸੁਣ ਕੇ ਮਹਾਵੀਰ ਮਨੁੱਖ ਦੀਆਂ ਹਿੰਸਕ ਅਤੇ ਵਾਸਨਾਤਮਕ ਬਿਰਤੀਆਂ ਬਾਰੇ ਚਿੰਤਨ ਕਰਨ ਲੱਗੇ। ਉਹਨਾਂ ਸੋਚਿਆ ਕਿ ਰਾਜਿਆਂ ਦੀ ਆਪਸੀ ਰੰਜਿਸ਼ ਕਾਰਨ ਕਿੰਨੇ ਬੇਸਹਾਰਾ ਲੋਕਾਂ ਦਾ ਜੀਵਨ ਕੰਡਿਆਂ ਵਾਲਾ ਬਣ ਜਾਂਦਾ ਹੈ। ਮਹਾਵੀਰ ਦੇ ਚਿੰਤਨ ਪੱਥ ਤੇ ਅੰਗਦੇਸ਼ ਦੀ ਰਾਜਕੁਮਾਰੀ ਦਾ ਚਿੱਤਰ ਉੱਭਰ ਆਇਆ। ਇੱਕ ਰਾਜਕੁਮਾਰੀ ਦੀ ਨਿਲਾਮੀ ਅਤੇ ਉਸ ਦਾ ਗੁਲਾਮੀ ਭਰਪੂਰ ਜੀਵਨ ਕਿੰਨਾ ਦੁੱਖਦਾਈ ਹੈ। ਜਨਤਾ ਦੇ ਮਨ ਨੂੰ ਜਾਗਰਤ ਕਰਨ ਲਈ ਮੈਨੂੰ ਕੁਝ ਅਜਿਹਾ ਕਰਨਾ ਹੋਵੇਗਾ ਜਿਸ ਨਾਲ ਮੇਰੀ ਸਾਧਨਾ ਵਿੱਚ ਕੁੱਝ ਰੁਕਾਵਟ ਨਾ ਆਵੇ ਅਤੇ ਜਨਤਾ ਵਿੱਚ ਵੀ ਮਨੁੱਖੀ ਕਦਰਾ ਕੀਮਤਾਂ ਦੀ ਨਵੇਂ ਸਿਰੇ ਤੋਂ ਸਥਾਪਨਾ ਹੋਵੇ।
ਭਗਵਾਨ ਮਹਾਵੀਰ ਜਿਸ ਸਾਧਨਾ ਦੀ ਭੂਮਿਕਾ ਤੇ ਵਿਚਰ ਰਹੇ ਸਨ। ਉੱਥੇ ਉਨ੍ਹਾਂ ਦੇ ਸੰਕਲਪ ਅਤੇ ਆਚਰਨ ਦਾ ਮੇਲ ਹੋ ਚੁੱਕਾ ਸੀ। ਸੰਕਲਪ ਪੈਦਾ ਹੋਇਆ ਅਤੇ ਪੱਕਾ ਹੋ ਗਿਆ। ਉਹ ਸੰਕਲਪ ਸੀ ਕਿ ਮੈਂ ਅਜਿਹੀ ਰਾਜਕੁਮਾਰੀ ਦੇ ਹੱਥੋਂ ਭੋਜਨ ਗ੍ਰਹਿਣ ਕਰਾਂਗਾ ਜੋ ਬਾਜਾਰ ਵਿੱਚ ਵਿਕੀ ਹੋਵੇ। ਹੱਥ ਕੜੀਆਂ ਬੇੜੀਆਂ ਨਾਲ ਜਕੜੀ ਹੋਵੇ, ਸਿਰ ਮੁੰਨਿਆ ਹੋਵੇ ਤਿੰਨ ਦਿਨਾਂ ਦੀ ਭੁੱਖੀ ਪਿਆਸੀ ਹੋਵੇ। ਜਿਸ ਦੇ ਹੱਥ ਵਿੱਚ ਛੱਜ ਹੋਵੇ ਅਤੇ ਛੱਜ ਦੇ ਇਕ ਕੋਨੇ ਵਿੱਚ ਮਾਹ ਦੀਆਂ ਬੱਕਲੀਆਂ ਹੋਣ। ਅੱਖਾਂ ਵਿੱਚ ਹੰਝੂ ਬਰਸ ਰਹੇ ਹੋਣ, ਨਹੀਂ ਤਾਂ ਮੈਂ ਛੇ ਮਹਿਨੇ ਬਿਨਾ ਭੋਜਨ ਹੀ ਰਹਾਂਗਾ। ਭਗਵਾਨ ਮਹਾਵੀਰ ਦੇ ਚਿੰਤਨ ਦੀ ਸਤਾ ਤੇ ਇਕ ਅਜਿਹੀ ਹੀ ਦਾਸੀ ਦਾ ਚਿੱਤਰ ਉਭਰਿਆ ਸੀ ਅਤੇ ਉਸ ਦੀ ਗੁਲਾਮੀ ਦੇ ਦੈਂਤ ‘ਤੇ ਵਾਰ ਕਰਨ ਲਈ ਅਤੇ ਉਸ ਸਮੇਂ ਦੇ ਸਮਾਜਿਕ ਚਿੰਤਨ ਨੂੰ ਹਲੋਰਾ ਦੇਣ ਲਈ ਉਹਨਾਂ ਅਜਿਹਾ ਸੰਕਲਪ ਕੀਤਾ।
ਭਗਵਾਨ ਮਹਾਵੀਰ ਨੇ ਇਸ ਸੰਕਲਪ ਦੀ ਪੂਰਤੀ ਲਈ ਉਸ ਇਲਾਕੇ ਨੂੰ ਚੁਣਿਆ, ਜਿਥੇ ਚੰਦਨਾ ਵੇਚੀ ਗਈ ਸੀ। ਭਿਖਿਆ ਦੇ ਸਮੇਂ ਮਹਾਵੀਰ ਹਰ ਰੋਜ ਭਿਖਿਆ ਦੇ ਲਈ ਨਿਕਲਦੇ ਪਰ ਸੰਕਲਪ ਦੀ ਪੂਰਤੀ ਨਾ ਹੋਣ ਕਰਕੇ ਵਾਪਸ ਹੋ ਜਾਂਦੇ। ਚਾਰ ਮਹੀਨੇ ਬੀਤ ਗਏ। ਹਰ ਰੋਜ ਬਿਨਾ
20