________________
ਭੋਜਨ ਗ੍ਰਹਿਣ ਕੀਤੇ ਮੁੜਦੇ ਵੇਖ ਕੇ, ਨਾਗਰਿਕ ਫਿਕਰ ਬੰਦ ਹੋਏ। ਲੋਕਾਂ ਵਿੱਚ ਸਹਿਜ ਹੀ ਧਾਰਨਾ ਪੈਦਾ ਹੋ ਗਈ ਕਿ ਮਹਾਵੀਰ ਨੇ ਜ਼ਰੂਰ ਹੀ ਕੋਈ ਗੁਪਤ ਪ੍ਰਤਿਗਿਆ ਕੀਤੀ ਹੈ।
ਭਗਵਾਨ ਮਹਾਵੀਰ ਦੀ ਭਿਖਿਆ ਦੇ ਲਈ ਆਉਣਾ ਅਤੇ ਬਿਨਾ ਭੋਜਣ ਗ੍ਰਹਿਣ ਕੀਤੇ ਮੁੜ ਜਾਣ ਦੀ ਗੱਲ ਰਾਜੇ ਤੱਕ ਵੀ ਪਹੁੰਚ ਗਈ। ਸ਼ਤਾਨਿਕ ਦੀ ਰਾਣੀ ਮਿਰਗਾਵਤੀ ਸ਼ਮਣਉਪਾਸ਼ਿਕਾ ਸੀ। ਉਹ ਧਾਰਨੀ ਦੀ ਭੈਣ ਅਤੇ ਰਾਜਾ ਚੇਟਕ ਦੀ ਪੁੱਤਰੀ ਸੀ। ਉਹ ਭਗਵਾਨ ਮਹਾਵੀਰ ਨੂੰ ਜਾਣਦੀ ਸੀ। ਪੂਰੀ ਘਟਨਾ ਨੂੰ ਜਾਣਕੇ ਮਿਰਗਾਵਤੀ ਦੁੱਖੀ ਹੋਈ। ਰਾਣੀ ਨੇ ਰਾਜੇ ਨੂੰ ਉਲਾਂਭਾ ਦਿੰਦੇ ਹੋਏ ਭਗਵਾਨ ਮਹਾਵੀਰ ਦੀ ਗੁਪਤ ਤਿਗਿਆ ਦੀ ਗੱਲ ਆਖੀ। ਰਾਜੇ ਨੇ ਅਪਣੇ ਮੰਤਰੀ, ਮੰਤਰੀ ਨੇ ਇਹ ਕੰਮ ਅਪਣੇ ਜਾਸੂਸ ਦੇ ਸਪੁਰਦ ਕਰ ਦਿੱਤਾ ਕਿ ਉਹ ਭਗਵਾਨ ਮਹਾਵੀਰ ਦੀ ਗੁਪਤ ਪ੍ਰਤਿੱਗਿਆ ਦਾ ਭੇਦ ਲੱਭ ਕੇ ਲਿਆਉਣ ਤਾਂ ਕਿ ਅਜਿਹਾ ਇੰਤਜਾਮ ਕੀਤਾ ਜਾ ਸਕੇ ਜਿਸ ਨਾਲ ਭਗਵਾਨ ਭਜਣ ਗ੍ਰਹਿਣ ਕਰ ਸਕਣ।
ਪਰ ਮਹਾਵੀਰ ਜਿਹੇ ਪਰਮ ਪੁਰਸ਼ ਦੀ ਗੁਪਤ ਪ੍ਰਤਿੱਗਿਆ ਨੂੰ ਕਿਹੜਾ ਖੁਫੀਆ ਤੰਤਰ ਪਹੁੰਚ ਸਕਦਾ ਸੀ? ਰਾਜ ਪਰਿਵਾਰ ਸਮੇਤ ਪੂਰਾ ਵਤਸ ਦੇਸ਼ ਜਾਨਣ ਦਾ ਇਛੁੱਕ ਸੀ ਕਿ ਭਗਵਾਨ ਮਹਾਵੀਰ ਨੇ ਕਿਹੜੀ ਗੁਪਤ ਪ੍ਰਤਿਗਿਆ ਕੀਤੀ ਹੈ। ਛੇਵੇਂ ਮਹੀਨੇ ਦੇ 25 ਦਿਨ ਬੀਤ ਚੁੱਕੇ ਸਨ। 26ਵੇਂ ਦਿਨ ਭਗਵਾਨ ਮਹਾਵੀਰ ਰੋਜ ਦੀ ਤਰ੍ਹਾਂ ਭਿੱਖਿਆ ਲੈਣ ਲਈ ਨਿਕਲੇ ਅਨੇਕਾਂ ਲੋਕ ਭਗਵਾਨ ਮਹਾਵੀਰ ਨੂੰ ਬੇਨਤੀ ਕਰ ਰਹੇ ਸਨ। ਭਗਵਾਨ ਮਹਾਵੀਰ ਹਰ ਦਰਵਾਜੇ ਤੇ ਜਾਂਦੇ ਸਨ ਅਤੇ ਅੱਗੇ ਵਧ ਜਾਂਦੇ ਸਨ। ਇਸੇ ਕ੍ਰਮ ਵਿਚ ਭਗਵਾਨ ਮਹਾਵੀਰ ਧਨਾ ਸੇਠ ਦੇ ਘਰ ਦੇ ਦਰਵਾਜੇ ਤੇ ਗਏ।
ਚੰਦਨਵਾਲਾ ਛੱਜ ਦੇ ਕੋਨੇ ਵਿਚ ਮਾਹ ਦੀਆਂ ਬੱਕਲੀਆਂ ਲਈ, ਲੋਹੇ ਦੀਆਂ ਜੰਜੀਰਾ ਵਿੱਚ ਜਕੜੀ, ਕੇਸ਼ ਰਹਿਤ, ਦਰਵਾਜੇ ਦੀ ਦੇਹਲੀ ਤੇ ਬੈਠੀ ਕਿਸੇ ਮਹਿਮਾਨ ਦਾ ਇੰਤਜਾਰ ਕਰ ਰਹੀ ਹੈ। ਅਚਾਨਕ ਉਸ ਨੇ ਵੇਖਿਆ ਕਿ ਮਹਾਵੀਰ ਉਸ ਦੇ ਸਾਹਮਣੇ ਖੜੇ ਸਨ। ਮਾਂਹ ਦੀਆਂ ਕਲੀਆਂ ਮਹਿਮਾਨ ਨੂੰ ਪਾਕੇ ਚੰਦਨਾ ਨੂੰ ਅਪਣੇ ਭਾਗ ਤੇ ਭਰੋਸਾ ਨਾ ਆਇਆ। ਉਸ ਨੇ ਫਿਰ ਅੱਖ ਮਲ ਕੇ ਵੇਖਿਆ। ਉਸ ਨੇ ਅਪਣੇ ਵੇਖੇ ਨੂੰ ਠੀਕ ਪਾਇਆ, ਚੰਦਨਾ ਦਾ ਦਿਲ ਖੁਸੀ ਨਾਲ ਝੂਮ ਉਠਿਆ। ਉਸਦੇ ਮੁਖ ਤੇ ਕਮਲ ਵਰਗੀ ਮੁਸਕਾਨ ਆ ਗਈ। ਉਸ ਨੇ ਆਖਿਆ, “ਜਗਤ ਦੇ ਨਾਥ ਪਧਾਰੋ।
ਕੁਝ ਚਿਰ ਚੁੱਕ ਕੇ ਮਹਾਵੀਰ ਨੇ ਵੇਖਿਆ, ਉਹਨਾਂ ਦਾ ਸੰਕਲਪ ਪੂਰਾ ਹੋ ਰਿਹਾ ਹੈ। ਪਰ ਅੱਖਾਂ ਵਿੱਚ ਹੰਝੂ ਨਹੀਂ ਸਨ, ਮਹਾਵੀਰ ਵਾਪਿਸ ਮੁੜ ਗਏ। ਮਹਾਵੀਰ ਨੂੰ ਵਾਪਿਸ ਮੁੜਦੇ ਵੇਖ ਕੇ ਚੰਦਨਾ ਨੂੰ ਅਪਣੀ ਆਸ ਤੇ ਪਾਣੀ ਫਿਰਦਾ ਜਾਪਿਆ। ਉਸ ਦੇ ਰੋਮ ਰੋਮ ਵਿੱਚ ਹਾਹਾਕਾਰ ਮੱਚ ਗਈ, ਅੱਖਾਂ ਦੇ ਅੱਥਰੂ ਕਿਨਾਰਾ ਤੋੜ ਕੇ ਬਾਹਰ ਆਉਣ ਲੱਗੇ। ਗਲੇ ਵਿਚੋਂ ਇਕ ਚੀਕ ਨਿਕਲੀ,
21