________________
ਉਹ ਸਿਧਾ ਮਹਿਲ ਵਿੱਚ ਪਹੁੰਚਿਆ। ਉਸ ਨੇ ਧਾਰਨੀ ਅਤੇ ਉਸ ਦੀ ਪੁਤਰੀ ਵਸੂਰਤੀ ਨੂੰ ਰੱਥ ਵਿੱਚ ਬੈਠਾ ਜੰਗਲ ਵਲ ਚਲਾ ਗਿਆ। ਅਪਣੇ ਦੇਸ਼ ਵਾਪਸ ਹੁੰਦੇ ਹੋਏ ਉਸ ਸੈਨਿਕ ਨੇ ਧਾਰਨੀ ਰਾਣੀ ਨੂੰ ਮਾੜੀ ਨਜ਼ਰ ਨਾਲ ਤੱਕਿਆ। ਧਾਰਨੀ ਇਕ ਖੱਤਰੀ ਕੁਲ ਦੀ ਕੰਨਿਆਂ ਸੀ ਅਤੇ ਪਤੀ ਵਰਤਾ ਧਰਮ, ਉਸ ਦੇ ਲਈ ਪਾਣ ਤੋਂ ਜਿਆਦਾ ਮੁੱਲਵਾਨ ਸੀ। ਉਸ ਨੇ ਆਪਣੇ ਪ੍ਰਾਣ ਦੇਕੇ ਅਪਣੇ ਪੂਣ ਦੀ ਰੱਖਿਆ ਕੀਤੀ। ਆਪਣੀਆਂ ਅੱਖਾਂ ਦੇ ਸਾਹਮਣੇ ਅਪਣੀ ਮਾਤਾ ਦੀ ਮੌਤ ਵੇਖ ਕੇ ਵਸਮਤੀ ਕੰਬ ਉਠੀ। ਜਿਸ ਮਹਾਨ ਉਦੇਸ਼ ਲਈ ਉਸ ਦੀ ਮਾਤਾ ਨੇ ਮੌਤ ਨੂੰ ਸਵਿਕਾਰ ਕੀਤਾ ਸੀ, ਉਸ ਮਹਾਨ ਉਦੇਸ਼ ਨੇ ਵਸੁਮਤੀ ਦੀ ਪੀੜਾ ਨੂੰ ਸਹਿਣਯੋਗ ਬਣਾ ਦਿਤਾ ਅਤੇ ਉਸ ਵਿੱਚ ਮੁਸਿਬਤ ਸਹਿਣ ਦੀ ਸ਼ਕਤੀ ਪੈਦਾ ਕਰ ਦਿੱਤੀ। | ਧਾਰਨੀ ਨੂੰ ਧਰਮ ਦੀ ਰੱਖਿਆ ਲਈ ਜਾਨ ਦੀ ਬਾਜੀ ਲਾਉਂਦੇ ਵੇਖ ਕੇ ਕਾਕਮੁਖ ਦੀ ਮਾਨਵਤਾ ਜਾਗ ਪਈ। ਉਸ ਦਾ ਦਿਲ ਪਸਚਾਤਾਪ ਨਾਲ ਭਰ ਗਿਆ। ਉਸ ਨੇ ਵਸੁਮਤੀ ਕੋਲੋ ਅਪਣੀ ਭੁਲ ਦੀ ਖਿਮਾ ਮੰਗੀ ਅਤੇ ਵਸੁਮਤੀ ਨੂੰ ਅਪਣੀ ਪੁੱਤਰੀ ਮੰਨ ਕੇ ਉਹ ਅਪਣੇ ਘਰ ਲੈ ਆਇਆ। ਕਾਕਮੁਖ ਦੀ ਪਤਨੀ ਨੌਜਵਾਨ ਕੁਆਰੀ ਲੜਕੀ ਨੂੰ ਅਪਣੇ ਪਤੀ ਨਾਲ ਵੇਖ ਕੇ ਸ਼ੱਕ ਕਰਨ ਲੱਗੀ। ਉਸ ਨੇ ਵਸੂਰਤੀ ਨੂੰ ਘਰ ਦੀ ਦੇਹਲੀ ਨਾ ਚੜ੍ਹਨ ਦਿੱਤਾ ਅਤੇ ਅਪਣੇ ਪਤੀ ਨੂੰ ਮਜ਼ਬੂਰ ਕੀਤਾ ਕਿ ਇਸ ਲੜਕੀ ਨੂੰ ਵੇਚ ਕੇ ਉਹ ਧਨ ਲੈ ਆਵੇ।
ਅੱਜ ਕੱਲ ਜਿਵੇਂ ਪਸੂਆਂ ਦੀ ਜਿਵੇਂ ਖਰੀਦ ਤੇ ਵਿਕਰੀ ਆਮ ਗੱਲ ਮੰਨੀ ਜਾਂਦੀ ਹੈ ਉਸੇ ਪੁਕਾਰ ਉਸ ਯੁੱਗ ਵਿੱਚ ਮਨੁੱਖਾਂ ਦੀ ਖਰੀਦ ਵਿਕਰੀ ਆਮ ਗੱਲ ਸੀ। ਵਿਕਰੀ ਦੇ ਲਈ ਲਿਆਉਂਦੇ ਇਸਤਰੀ ਜਾਂ ਪੁਰਸ਼ ਨੂੰ ਬ੍ਰਾਹਕ ਖਰੀਦ ਲੈਂਦਾ ਸੀ। ਖਰੀਦੀਆਂ ਹੋਇਆ ਮਨੁੱਖ ਦਾਸ ਅਖਵਾਉਂਦਾ ਸੀ। ਕਾਕਮੁਖ ਅਪਣੀ ਪਤਨੀ ਦਾ ਵਿਰੋਧ ਨਾ ਕਰ ਸਕਿਆ। ਉਹ ਵਸੂਰਤੀ ਨੂੰ ਲੈ ਕੇ ਬਜਾਰ ਵਿਚ ਆ ਗਿਆ। ਇਕ ਧਾਰਮਿਕ ਮਨੁੱਖ ਸੇਠ ਧਨਾ ਦੀ ਨਜ਼ਰ ਵਸਮਤੀ ਤੇ ਪਈ। ਵਸੂਰਤੀ ਨੂੰ ਵੇਖ ਕੇ ਉਹ ਸਮਝ ਗਿਆ ਕਿ ਇਹ ਲੜਕੀ ਕਿਸੇ ਉੱਚੇ ਕੁਲ ਦੀ ਹੈ ਅਤੇ ਉਸ ਦੀ ਰੱਖਿਆ ਕਰਨਾ ਉਸ ਦਾ ਧਰਮ ਹੈ। ਉਸ ਨੇ ਵਸੁਮਤੀ ਨੂੰ ਖਰੀਦ ਲਿਆ। ਪਰ ਉਸ ਨੇ ਵਸੂਰਤੀ ਨੂੰ ਦਾਸੀ ਦਾ ਨਹੀਂ ਸਗੋ ਅਪਣੀ ਪੁੱਤਰੀ ਦਾ ਸਨਮਾਣ ਦਿਤਾ। ਉਸ ਨੇ ਵਸੂਰਤੀ ਨੂੰ ਚੰਦਨਵਾਲਾ ਨਾਂ ਪ੍ਰਦਾਨ ਕੀਤਾ।
ਚੰਦਨਾ ਸੇਠ ਦੇ ਘਰ ਆਈ, ਪਰ ਉਸ ਦੇ ਅਸ਼ੁਭ ਕਰਮ ਅਜੇ ਖਤਮ ਨਹੀਂ ਹੋਏ ਸਨ। ਸੇਠ ਦੀ ਪਤਨੀ ਮੂਲਾ, ਚੰਦਨਵਾਲਾ ਦੀ ਦੁਸ਼ਮਣ ਬਣ ਬੈਠੀ। ਉਸ ਨੂੰ ਸ਼ੱਕ ਸੀ ਕਿ ਸੇਠ ਚੰਦਨਵਾਲਾ ਨੂੰ ਅਪਣੀ ਪਤਨੀ ਬਣਾਏਗਾ। ਉਸ ਨੇ ਚੰਦਨਵਾਲ ਨੂੰ ਸਬਕ ਸਿਖਾਉਣ ਦਾ ਨਿਰਣਾ ਕਰ ਲਿਆ।
18