________________
ਰਹੇ ਅਤੇ ਜਦ ਕਸ਼ਟ ਵਿਦਾ ਹੋ ਰਿਹਾ ਹੈ ਤਾਂ ਤੁਹਾਡੀਆਂ ਅੱਖਾਂ ਵਿੱਚ ਹੰਝੂ ਹਨ? ਕਿਉਂ? ਕਿ ਪੁਰਾਣੀਆਂ ਚੋਟਾਂ ਅਜੇ ਦੁੱਖ ਦੇ ਰਹੀਆਂ ਹਨ?
ਭਗਵਾਨ ਮਹਾਵੀਰ ਨੇ ਕਿਹਾ, “ਸੰਗਮ! ਮੇਰਾ ਕਸ਼ਟ ਮੈਨੂੰ ਦੁਖੀ ਨਹੀਂ ਬਣਾ ਸਕਦਾ, ਤੇਰੇ ਕਸ਼ਟ ਪੂਰਨ ਭਵਿੱਖ ਵੱਲ ਵੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਹਨ। ਮੇਰੇ ਕੋਲ ਆਉਣ ਵਾਲੇ ਤਾਂ ਹੰਝੂ ਤੋਂ ਮੁਕਤ ਬਣ ਜਾਂਦੇ ਹਨ। ਪਰ ਮੈਂ ਵੇਖ ਰਿਹਾ ਹਾਂ ਕਿ ਤੁਸੀਂ ਛੇ ਮਹੀਨੇ ਤੱਕ ਮੇਰੇ ਨਾਲ ਰਹਿਕੇ ਵੀ ਹੰਝੂਆਂ ਦਾ ਅਥਾਹ ਸਮੁੰਦਰ ਵਾਪਿਸ ਲੈ ਕੇ ਜਾ ਰਹੇ ਹੋ। ਤੁਹਾਡਾ ਕਸ਼ਟ ਪੂਰਨ ਭੱਵਿਖ ਮੈਨੂੰ ਦੁਖੀ ਕਰ ਰਿਹਾ ਹੈ।
ਮਹਾਵੀਰ ਦੇ ਹੰਝੂਆਂ ਦੇ ਭੇਦ ਨੂੰ ਜਾਣ ਕੇ ਦੇਵਤਾ ਹੈਰਾਨ ਹੋ ਗਿਆ। ਉਹ ਸੋਚ ਵੀ ਨਹੀਂ ਸਕਦਾ ਸੀ ਕਿ ਕੋਈ ਮਨੁੱਖ ਇਨੀ ਉਚਾਈ ਤੇ ਸਥਾਪਿਤ ਹੋ ਸਕਦਾ ਹੈ। ਜੋ ਕਸ਼ਟ ਦਾਤਾ ਦੇ ਕਸ਼ਟ ਦੀ ਕਲਪਨਾ ਤੇ ਹੰਝੂ ਬਹਾ ਸਕਦਾ ਹੈ। ਸੰਗਮ ਭਗਵਾਨ ਮਹਾਵੀਰ ਦੇ ਚਰਨਾ ਵਿੱਚ ਝੁਕ ਗਿਆ ਉਸ ਨੇ ਆਖਿਆ, “ਮਹਾਂ ਸ਼ਮਣ! ਆਪ ਵੀਰ ਹੀ ਨਹੀਂ ਵੀਰਾਂ ਦੇ ਪਰਮ ਵੀਰ ਹੋ, ਮਹਾਵੀਰ ਹੋ ਇਹ ਆਖ ਕੇ ਰੋਂਦਾ ਹੋਇਆਂ ਸੰਗਮ ਵਾਪਸ ਹੋ ਗਿਆ। ਗੁਲਾਮੀ ਦੀ ਰਸਮ ਦਾ ਵਿਰੋਧ | ਵਤਸ ਦੇਸ਼ ਦੀ ਰਾਜਧਾਨੀ ਕੋਸ਼ੰਭੀ ਸੀ। ਉਸ ਦੇ ਰਾਜੇ ਦਾ ਨਾਂ ਸਤਾਨਿਕ ਸੀ। ਅੰਗ ਦੇਸ਼ ਦੀ ਰਾਜਧਾਨੀ ਚੰਪਾ ਸੀ। ਉਥੇ ਦੇ ਰਾਜੇ ਦਾ ਨਾਂ ਦਧਿਵਾਹਨ ਸੀ। ਦੋਵੇਂ ਰਾਜੇ ਆਪਸ ਵਿੱਚ ਸਾਚੁ ਸਨ। ਪਰ ਦੋਹਾਂ ਰਾਜਿਆਂ ਦੀ ਆਪਸ ਵਿੱਚ ਦੁਸ਼ਮਣੀ ਸੀ। ਕਦੇ ਦਧਿਵਾਹਨ ਨੇ ਸਤਾਨਿਕ ਦਾ ਮਾਨ ਭੰਗ ਕੀਤਾ ਸੀ, ਸਤਾਨਿਕ ਬਦਲਾ ਲੈਣ ਲਈ ਸਮੇਂ ਦੀ ਉਡੀਕ ਵਿੱਚ ਸੀ। ਕਿਸੇ ਸਮੇਂ ਦਧਿਵਾਹਨ ਅਪਣੇ ਕਿਸੇ ਅਧੀਨ ਰਾਜੇ ਦੀ ਲੜਾਈ ਵਿੱਚ ਸਹਾਇਤਾ ਕਰਨ ਲਈ ਗਿਆ। ਦਧਿਵਾਹਨ ਦੀ ਗੈਰਹਾਜ਼ਰੀ ਵਿੱਚ ਸਤਾਨਿਕ ਨੂੰ ਚੰਗਾ ਮੌਕਾ ਮਿਲ ਗਿਆ। ਉਸ ਨੇ ਅਪਣੀ ਵਿਸ਼ਾਲ ਸੈਨਾ ਨਾਲ ਚੰਪਾ ਨਗਰੀ ਤੇ ਹਮਲਾ ਕਰ ਦਿਤਾ। ਚੰਪਾ ਦੇ ਸੈਨਿਕ ਇਸ ਅਚਾਨਕ ਹਮਲੇ ਦੇ ਲਈ ਤਿਆਰ ਨਹੀਂ ਸਨ। ਛੇਤੀ ਹੀ ਚੰਪਾ ਦਾ ਕਿਲਾ ਨਸ਼ਟ ਹੋ ਗਿਆ ਅਤੇ ਸ਼ਤਾਨਿਕ ਦਾ ਬਦਲਾ ਇੱਥੇ ਹੀ ਖਤਮ ਨਹੀਂ ਹੋਇਆ, ਉਸ ਨੇ ਅਪਣੇ ਸੈਨਿਕਾਂ ਨੂੰ ਚੰਪਾ ਨਗਰੀ ਨੂੰ ਲੁੱਟ ਲੈਣ ਦਾ ਹੁਕਮ ਦਿੱਤਾ।
ਸੰਤੀ ਦੇ ਸੈਨਿਕਾਂ ਨੇ ਚੰਪਾ ਵਿੱਚ ਮਨ ਚਾਹੇ ਢੰਗ ਨਾਲ ਲੁੱਟ ਮਾਰ ਕੀਤੀ। ਕਾਕਮੁਖ ਸਤਾਨਿਕ ਦਾ ਸੈਨਾਪਤੀ ਸੀ। ਉਹ ਧਿਵਾਹਨ ਦੀ ਰਾਣੀ ਧਾਰਨੀ ਦੇ ਰੂਪ ‘ਤੇ ਮੋਹਿਤ ਹੋ ਗਿਆ,
17