________________
ਪ੍ਰਵੇਸ ਕਰ ਸਕਦਾ ਹੈ? ਸੰਗਮ ਨੇ ਪਹਿਲੀ ਹੀ ਰਾਤ ਵਿੱਚ ਭਗਵਾਨ ਮਹਾਵੀਰ ਨੂੰ ਅਯੋਗ ਤੇ ਯੋਗ ਵਿਧੀ ਪ੍ਰਕਾਰ ਦੇ ਘੋਰ ਕਸ਼ਟ ਦਿਤੇ। ਹਾਥੀ ਬਣਕੇ ਉਸ ਨੇ ਮਹਾਵੀਰ ਨੂੰ ਅਕਾਸ਼ ਵੱਲ ਉਛਾਲ ਦਿਤਾ, ਸ਼ੇਰ ਬਣ ਕੇ ਉਸ ਨੇ ਮਹਾਵੀਰ ਦੀ ਦੇਹ ਨੂੰ ਚੀਰਿਆ, ਸੱਪ ਬਣਕੇ ਉਹਨਾਂ ਦੇ ਸਰੀਰ ਨੂੰ ਡੱਸਿਆ, ਚੂਹੇ, ਬਿਛੂ ਅਤੇ ਕੀੜੀਆਂ ਆਦਿ ਦੇ ਭੋਣ ਦੇ ਭੋਣ ਸਾਹਮਣੇ ਕਰਕੇ ਉਹਨਾਂ ਦੇ ਸਰੀਰ ਨੂੰ ਨੋਚਿਆ। ਮਿੱਟੀ ਨਾਲ ਭਰੀਆਂ ਹਨੇਰੀਆਂ ਚਲਾਈਆਂ ਅਤੇ ਮਹਾਵੀਰ ਦੇ ਅੱਖ ਨੱਕ ਧੂੜ ਨਾਲ ਭਰ ਗਏ। ਇਸ ਸਭ ਕਰਨ ਦੇ ਬਾਵਜੂਦ ਵੀ ਮਹਾਵੀਰ ਨੇ ਅਪਣੀ ਸਮਤਾ ਨੂੰ ਨਾ ਛੱਡਿਆ ਅਤੇ ਸੰਗਮ ਦੇ ਕਿਸੇ ਵੀ ਕਸ਼ਟ ਦਾ ਉਹਨਾਂ ਦੇ ਸਰੀਰ ਤੇ ਪ੍ਰਭਾਵ ਨਾ ਪਿਆ।
ਉਲਟ ਕਸ਼ਟ ਦੇ ਮਹਾਵੀਰ ਦੁੱਖੀ ਨਹੀਂ ਹੋਏ ਤਾਂ ਸੰਗਮ ਨੇ ਯੋਗ ਕਸ਼ਟ ਸਾਹਮਣੇ ਪ੍ਰਗਟ ਕੀਤੇ, ਪਿਤਾ ਮਹਾਰਾਜਾ ਸਿਧਾਰਥ ਅਤੇ ਮਹਾਰਾਣੀ ਤ੍ਰਿਸ਼ਲਾ ਦਾ ਰੂਪ ਧਾਰਨ ਕਰਕੇ ਉਸ ਨੇ ਮਹਾਵੀਰ ਨੂੰ ਬੜੇ ਪਿਆਰ ਨਾਲ ਬੁਲਾਇਆ, ਪਤਨੀ ਯਸ਼ੋਧਾ ਦਾ ਰੂਪ ਧਾਰਨ ਕਰਕੇ ਵਿਲਾਪ ਕੀਤਾ ਪਰ ਮਹਾਵੀਰ ਅਡੋਲ ਰਹੇ। ਧਿਆਨ ਅਤੇ ਸਮਤਾ ਦੀ ਕੋਠਰੀ ਵਿੱਚ ਉਨ੍ਹਾਂ ਅਪਣੇ ਚਿਤ ਨੂੰ ਗਿਰਨ ਨਾ ਦਿਤਾ।
ਹੱਠੀ ਦੇਵਤਾ ਰਾਤ ਭਰ ਹੀ ਕਸ਼ਟ ਦੇ ਕੇ ਨਹੀਂ ਵਾਪਸ ਹੋਇਆ। ਉਹ ਲਗਾਤਾਰ ਮਹਾਵੀਰ ਦਾ ਪਿੱਛਾ ਕਰ ਕਰਕੇ ਕਸ਼ਟ ਅਤੇ ਮੁਸੀਬਤਾਂ ਪੇਸ਼ ਕਰਦਾ ਰਿਹਾ। ਲਗਾਤਾਰ ਛੇ ਮਹੀਨੇ ਤੱਕ ਉਸ ਨੇ ਮਹਾਵੀਰ ਨੂੰ ਯੋਗ ਭੋਜਨ ਪ੍ਰਾਪਤ ਨਾ ਹੋਣ ਦਿਤਾ। ਸੰਗਮ ਦੇਵਤਾ ਨੇ ਕਿੰਨੇ ਹੀ ਵਾਰ ਅਜਿਹੇ ਮੌਕੇ ਪੈਦਾ ਕੀਤੇ ਕਿ ਭਗਵਾਨ ਮਹਾਵੀਰ ਤੇ ਚੋਰ ਅਤੇ ਦੇਸ਼ ਧਰੋਹੀ ਹੋਣ ਦਾ ਇਲਜਾਮ ਲੱਗੇ। ਭਗਵਾਨ ਮਹਾਵੀਰ ਨੂੰ ਉਸ ਨੇ ਸੂਲੀ ਤੇ ਚੜ੍ਹਾਉਣ ਤੱਕ ਦੀ ਭੂਮਿਕਾ ਵੀ ਤਿਆਰ ਕੀਤੀ। ਪਰ ਛੇ ਮਹੀਨੇ ਦੇ ਲੰਬੇ ਕਸ਼ਟ ਵਿੱਚ ਉਹ ਇਕ ਪਲ ਲਈ ਵੀ ਭਗਵਾਨ ਮਹਾਵੀਰ ਦੀ ਸ਼ਾਂਤੀ, ਸਮਤਾ ਅਤੇ ਖਿੰਮਾ ਦੀ ਦੀਵਾਰ ਨੂੰ ਤੋੜ ਨਾ ਸਕਿਆ।
ਆਖਿਰ ਸੰਗਮ ਨੂੰ ਵਿਸ਼ਵਾਸ ਹੋ ਗਿਆ ਕਿ ਭਗਵਾਨ ਮਹਾਵੀਰ ਨੂੰ ਧਿਆਨ ਤੋਂ ਨਹੀਂ ਗਿਰਾਇਆ ਜਾ ਸਕਦਾ। ਉਹ ਭਗਵਾਨ ਮਹਾਵੀਰ ਦੇ ਕਦਮਾ ਵਿੱਚ ਝੁਕ ਗਿਆ ਅਤੇ ਅਪਣੇ ਕੀਤੇ ਅਪਰਾਧਾਂ ਦੀ ਖਿਮਾ ਮੰਗਕੇ ਜਾਣ ਲੱਗਾ। ਆਖਦੇ ਹਨ ਉਸ ਸਮੇਂ ਭਗਵਾਨ ਮਹਾਵੀਰ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ।
ਮਹਾਵੀਰ ਦੀਆਂ ਅੱਖਾਂ ਵਿੱਚ ਹੰਝੂ ਵੇਖ ਕੇ ਸੰਗਮ ਹੈਰਾਨ ਹੋ ਗਿਆ। ਉਸ ਨੇ ਆਖਿਆ, “ਭਗਵਾਨ! ਅੱਜ ਤਾਂ ਆਪ ਦੇ ਛੇ ਮਹੀਨੇ ਦੇ ਕਸ਼ਟਾਂ ਦਾ ਅੰਤ ਹੋ ਰਿਹਾ ਹੈ ਇਸ ਸਮੇਂ ਤੁਹਾਡੀਆਂ ਅੱਖਾਂ ਵਿੱਚ ਹੰਝੂ ਕਿਉਂ ਹਨ? ਕਸ਼ਟ ਤੇ ਪੀੜ ਦੇ ਤੂਫਾਨਾ ਵਿੱਚ ਤੁਸੀ ਮੁਸਕਰਾਉਂਦੇ
16