________________
ਸਰਵ ਸ਼ਕਤੀਮਾਨ ਸਮਝਣ ਲੱਗਾ। ਹੁਣ ਉਸ ਨੂੰ ਭਗਵਾਨ ਮਹਾਵੀਰ ਦੇ ਪਿੱਛੇ ਪਿੱਛੇ ਜਾਣਾ ਬੇਕਾਰ ਜਾਪਨ ਲੱਗਾ। ਫਿਰ ਉਹ ਇਕ ਦਿਨ ਮਹਾਵੀਰ ਤੋਂ ਅਲਗ ਹੋ ਗਿਆ। ਉਸ ਨੇ ਨਿਅਯਤੀਵਾਦ ਨਾਂ ਦਾ ਨਵਾਂ ਫਿਰਕਾ ਸਥਾਪਤ ਕੀਤਾ। 23ਵੇਂ ਤੀਰਥੰਕਰ ਭਗਵਾਨ ਪਾਰਸ਼ਨਾਥ ਦੇ ਕੁੱਝ ਸੰਜਮ ਤੋਂ ਭਿਸ਼ਟ ਸਾਧੂਆਂ ਤੋਂ ਉਸ ਨੇ ਅਸ਼ਟਾਂਗ ਜੋਤਿਸ਼ ਸਿੱਖ ਲਿਆ। ਉਹ ਲੋਕਾਂ ਨੂੰ ਲਾਭ - ਹਾਨੀ, ਸੁੱਖ - ਦੁਖ ਅਤੇ ਜੀਵਨ - ਮੌਤ ਵਾਰੇ ਦੱਸਨ ਲੱਗਾ। ਇਸ ਨਾਲ ਉਸ ਦੀ ਪ੍ਰਸਿੱਧੀ ਛੇਤੀ ਫੈਲ ਗਈ। ਉਹ ਅਪਣੇ ਆਪ ਨੂੰ 24ਵਾਂ ਤੀਰਥੰਕਰ ਵੀ ਆਖਣ ਲੱਗਾ। ਸੰਗਮ ਦੀ ਹਾਰ
ਭਗਵਾਨ ਮਹਾਵੀਰ ਦੇ ਸਾਧਨਾ ਕਾਲ ਦੇ 10ਵੇਂ ਚੌਮਾਸੇ ਵਸਤੀ ਨਗਰੀ ਵਿੱਚ ਹੋਇਆ। ਚੌਮਾਸਾ ਪੂਰਾ ਹੋਣ ਤੇ ਭਗਵਾਨ ਸਾਨੁਯਸ਼ਟਿਕ ਨਾਂ ਦੇ ਪਿੰਡ ਵਿੱਚ ਪਧਾਰੇ ਉਥੇ ਭਗਵਾਨ ਮਹਾਵੀਰ ਨੇ ਸਿਲਸਿਲੇਵਾਰ ਭੱਦਰ, ਮਹਾਂਭਦਰ ਅਤੇ ਸਰਵੋਤ ਭੱਦਰ ਨਾਂ ਦੇ ਤੱਪ ਦੀ ਅਰਾਧਨਾ ਕੀਤੀ। ਇੱਥੋਂ ਚੱਲ ਕੇ ਭਗਵਾਨ ਦਰਿੜ ਭੂਮੀ ਦੇ ਪੈਡਾਲ ਪਿੰਡ ਵਿੱਚ ਪਧਾਰੇ। ਪੈਡਾਲ ਪਿੰਡ ਦੇ ਬਾਹਰ ਪੈਡਾਲ ਨਾਂ ਦਾ ਬਾਗ ਵਿੱਚ ਪੋਲਾਸ ਨਾਂ ਚੈਤਯ (ਮੰਦਿਰ) ਵਿੱਚ ਭਗਵਾਨ ਮਹਾਵੀਰ ਨੇ ਮਹਾਂ ਭਿਕਸ ਤਿਮਾ ਧਾਰਨ ਕੀਤੀ ਅਤੇ ਧਿਆਨ ਮਗਨ ਹੋ ਗਏ।
ਪੂਰਾ ਬ੍ਰਹਮਾਡ ਭਗਵਾਨ ਮਹਾਵੀਰ ਦੀ ਕਠੋਰ ਸਾਧਨਾ ਨੂੰ ਵੇਖ ਕੇ ਹੈਰਾਨ ਸੀ। ਦੇਵਤਿਆਂ ਦਾ ਰਾਜਾ ਇੰਦਰ ਬਹੁਤ ਖੁਸ਼ ਸੀ। ਇਕ ਦਿਨ ਉਸ ਨੇ ਦੇਵ ਸਭਾ ਵਿੱਚ ਭਗਵਾਨ ਮਹਾਵੀਰ ਦੇ ਕਠੋਰ ਤੱਪ ਅਤੇ ਸਹਿਨਸ਼ੀਲਤਾ ਦੀ ਪ੍ਰਸੰਸਾ ਕੀਤੀ। ਸਾਰੇ ਦੇਵਤਿਆਂ ਨੇ ਸਿਰ ਝੁਕਾ ਕੇ ਭਗਵਾਨ ਮਹਾਵੀਰ ਨੂੰ ਨਮਸਕਾਰ ਕੀਤਾ ਅਤੇ ਇੰਦਰ ਦੀ ਗਲ ਦਾ ਸਮਰਥਨ ਕੀਤਾ। ਪਰ ਸੰਗਮ ਨਾਂ ਦੇ ਇਕ ਦੇਵਤੇ ਮਹਾਵੀਰ ਦੀ ਇਸ ਮਹਿਮਾ ਨੂੰ ਆਪਣੀ ਦੇਵ ਸ਼ਕਤੀ ਲਈ ਇਕ ਚੇਤਾਵਨੀ ਦੇ ਰੂਪ ਵਿੱਚ ਵੇਖਿਆ। ਉਸ ਨੇ ਸੰਕਲਪ ਕੀਤਾ ਕਿ ਉਹ ਛੇਤੀ ਹੀ ਭਗਵਾਨ ਮਹਾਵੀਰ ਨੂੰ ਉਨ੍ਹਾਂ ਦੀ ਸਾਧਨਾ ਤੋਂ ਭਟਕਾ ਕੇ ਮਨੁੱਖ ਉਪਰ ਦੇਵਤੇ ਦੀ ਸ਼ਕਤੀ ਦੀ ਜਿੱਤ ਨੂੰ ਸਥਾਪਿਤ ਕਰੇਗਾ।
ਸੰਗਮ ਨੇ ਭਗਵਾਨ ਮਹਾਵੀਰ ਨੂੰ ਧਿਆਨ ਤੋਂ ਗਿਰਾਉਨ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਧਿਆਨ ਸਥਾਨ ਤੋਂ ਖਿੱਚਕੇ ਬਾਹਰ ਕਰਨ ਲਈ ਜਮੀਨ ਤੇ ਆਇਆ। ਆਉਂਦੇ ਹੀ ਉਸ ਨੇ ਮਹਾਂ ਭਿਕਸ ਪ੍ਰਤਿਮਾ ਦੇ ਧਿਆਨ ਵਿੱਚ ਸਥਿਤ ਮਹਾਵੀਰ ਤੇ ਕਸ਼ਟਾਂ ਦੀ ਬਰਸਾਤ ਕਰ ਦਿਤੀ। ਸ਼ੇਰ, ਚੀਤਾ, ਸੱਪ, ਹਾਥੀ, ਪਿਸ਼ਾਚ ਆਦਿ ਭਿੰਨ ਭਿੰਨ ਰੂਪ ਬਣਾਕੇ ਉਸ ਨੇ ਮਹਾਵੀਰ ਨੂੰ ਡਰਾਉਣ ਦੀ ਕੋਸ਼ਿਸ ਕੀਤੀ। ਪਰ ਜਿਸ ਦੇ ਕੋਲੋ ਡਰ ਵਿਦਾ ਹੋ ਚੁੱਕਾ ਹੈ, ਜੋ ਨਿਡਰ ਹੋ ਚੁੱਕਾ ਹੈ, ਉਹ ਡਰ ਵਿੱਚ ਕਿਵੇਂ
15