________________
ਭਗਵਾਨ ਮਹਾਵੀਰ ਦੇ ਵਚਨ ਨੂੰ ਝੂਠਾ ਸਿੱਧ ਕਰਨ ਦੀ ਕੋਸ਼ਿਸ ਕੀਤੀ, ਉਸ ਨੂੰ ਸ਼ਫਲਤਾ ਨਹੀਂ ਮਿਲੀ। ਹਰ ਵਾਰ ਭਗਵਾਨ ਮਹਾਵੀਰ ਦੇ ਵਚਨ ਅੱਖਰ ਅੱਖਰ ਸੱਚੇ ਸਿੱਧ ਹੋਏ। ਇਸ ਗੱਲ ਤੋਂ ਪ੍ਰਭਾਵਤ ਹੋ ਕੇ ਗੋਸ਼ਾਲਕ ਨਿਯਤੀਵਾਦ (ਹੋਣੀ ਬਲਵਾਨ ਹੈ ਅਤੇ ਪਹਿਲਾਂ ਤੋਂ ਹੀ ਨਿਸ਼ਚਿਤ ਹੈ, ਕਿਸੇ ਵੀ ਕੰਮ ਲਈ ਮੇਹਨਤ ਬੇਕਾਰ ਹੈ) ਵਿੱਚ ਵਿਸ਼ਵਾਸ ਕਰਨ ਲੱਗਾ।
ਇਕ ਵਾਰ ਭਗਵਾਨ ਮਹਾਵੀਰ ਨੇ ਕੂਰਮ ਨਾਂ ਦੇ ਪਿੰਡ ਵਿੱਚ ਪਹੁੰਚੇ ਉੱਥੇ ਵੇਸ਼ਿਆਯਨ ਨਾਂ ਦਾ ਤੱਪਸਵੀ ਦਰਖਤ ਤੇ ਉਲਟਾ ਹੋ ਕੇ ਤਪੱਸਿਆ ਕਰ ਰਿਹਾ ਸੀ। ਉਸ ਦੀਆਂ ਵੱਡੀਆਂ ਵੱਡੀਆਂ ਜਟਾਵਾਂ ਸਨ। ਜਿਸ ਵਿੱਚ ਅਸੰਖ ਜੂਆਂ ਪਈਆਂ ਹੋਈਆਂ ਸਨ। ਰਿਸ਼ਿ ਦੇ ਉਲਟਾ ਲਟਕਨ ਕਾਰਨ ਜੂਆਂ ਸਿਰ ਤੋਂ ਨਿਕਲ ਕੇ ਜਮੀਨ ਤੇ ਗਿਰ ਰਹੀਆਂ ਸਨ। ਰਿਸ਼ਿ ਉਹਨਾਂ ਜੂਆਂ ਨੂੰ ਚੁੱਕ ਕੇ ਫਿਰ ਸਿਰ ਵਿੱਚ ਰੱਖ ਲੈਂਦਾ ਸੀ।
ਰਿਸ਼ਿ ਦੀ ਤਪੱਸਿਆ ਵਾਲੀ ਜਗ੍ਹਾ ਤੋਂ ਮਹਾਵੀਰ ਗੁਜਰੇ ਗੋਸ਼ਾਲਕ ਭਗਵਾਨ ਮਹਾਵੀਰ ਦੇ ਪਿੱਛੇ ਪਿੱਛੇ ਚਲ ਰਿਹਾ ਸੀ। ਉਸ ਨੇ ਰਿਸ਼ਿ ਨੂੰ ਜੂਆਂ ਸਿਰ ਵਿੱਚ ਰੱਖਦੇ ਵੇਖਿਆ ਤਾਂ ਉਸ ਦੀ ਸ਼ਰਾਰਤ ਜਾਗ ਪਈ। ਉਸ ਨੇ ਮਜਾਕਿਆਂ ਭਾਸ਼ਾ ਵਿੱਚ ਕਿਹਾ, “ਤੂੰ ਤਪੱਸਵੀ ਹੈਂ, ਜਾਂ ਜੂਆਂ ਨੂੰ ਸਹਾਰਾ ਦੇਣ ਵਾਲਾ?” ਇਹ ਆਖ ਕੇ ਗੋਸ਼ਾਲਕ ਜੋਰ ਜੋਰ ਨਾਲ ਹਸਣ ਲੱਗਾ ਇਸ ਹਰਕਤ ਨੂੰ ਵੇਖ ਕੇ ਰਿਸ਼ਿ ਗੁੱਸੇ ਹੋ ਗਿਆ। ਉਸ ਨੇ ਗੋਸ਼ਾਲਕ ਉੱਪਰ ਤੇਜੋਲੇਸ਼ਿਆ (ਅੱਗ ਲਗਾ ਦੇਣ ਵਾਲੀ ਸ਼ਕਤੀ) ਛੱਡੀ, ਗੋਸ਼ਾਲਕ ਅੱਗ ਦੀਆਂ ਵਿਸ਼ਾਲ ਭਾਂਵੜਾਂ ਵਿੱਚ ਜਲਣ ਲੱਗਾ। ਉਸ ਨੇ ਭਗਵਾਨ ਮਹਾਵੀਰ ਤੋਂ ਅਪਣੀ ਜਾਨ ਬਚਾਉਣ ਦੀ ਬੇਨਤੀ ਕੀਤੀ। ਭਗਵਾਨ ਮਹਾਵੀਰ ਨੇ ਸ਼ੀਤਲੇਸ਼ਿਆ ਦਾ ਪ੍ਰਯੋਗ ਕਰਕੇ ਗੋਸ਼ਾਲਕ ਦੇ ਪ੍ਰਾਣਾ ਦੀ ਰੱਖਿਆ ਕੀਤੀ।
ਗੋਸ਼ਾਲਕ ਤੇਜੋਲੇਸ਼ਿਆ ਸ਼ਕਤੀ ਤੋਂ ਬਹੁਤ ਪ੍ਰਭਾਵਿਤ ਹੋਇਆ, ਉਸ ਨੇ ਸੋਚਿਆ ਜੇ ਇਹ ਸ਼ਕਤੀ ਮੈਨੂੰ ਮਿੱਲ ਜਾਵੇ ਤਾਂ ਮੈਂ ਸੰਸਾਰ ਵਿੱਚ ਕਿਸੇ ਤੋਂ ਵੀ ਨਹੀਂ ਹਾਰਾਂਗਾ। ਸਾਰੇ ਪਾਸੇ ਮੇਰੀ ਸ਼ਕਤੀ ਦਾ ਗੁਣ ਗਾਣ ਹੋਵੇਗਾ। ਅਜਿਹਾ ਸੋਚ ਕੇ ਉਸ ਨੇ ਭਗਵਾਨ ਮਹਾਵੀਰ ਤੋਂ ਇਸ ਸ਼ਕਤੀ ਨੂੰ ਸਿੱਧ ਕਰਨ ਦਾ ਉਪਾਅ ਪੁਛਿਆ। ਭਗਵਾਨ ਮਹਾਵੀਰ ਨੇ ਸਹਿਜ ਹੀ ਉਸ ਨੂੰ ਤੇਜੋਲੇਸ਼ਿਆ ਪ੍ਰਾਪਤ ਕਰਨ ਦਾ ਉਪਾਅ ਦੱਸ ਦਿੱਤਾ।
ਉਸ ਤੋਂ ਬਾਅਦ ਗੋਸ਼ਾਲਕ ਨੇ ਛੇ ਮਹਿਨੇ ਤੱਕ ਭਗਵਾਨ ਮਹਾਵੀਰ ਰਾਹੀਂ ਦੱਸੀ ਵਿਧੀ ਅਨੁਸਾਰ ਤੱਪ ਕਰਕੇ ਤੇਜੋਲੇਸ਼ਿਆ ਨੂੰ ਪ੍ਰਾਪਤ ਕਰ ਲਿਆ। ਫਿਰ ਉਸ ਨੇ ਕਿਸੇ ਖੂਹ ਤੋਂ ਪਾਣੀ ਭਰਨ ਵਾਲੀ ਔਰਤ ਤੇ ਗੁੱਸਾ ਖਾ ਕੇ ਉਸ ਤੇ ਅਪਣੀ ਸ਼ਕਤੀ ਛੱਡ ਕੇ ਉਸ ਨੂੰ ਭਸਮ ਕਰ ਦਿਤਾ। ਅਜਿਹਾ ਕਰਕੇ ਉਸ ਦਾ ਅਹੰਕਾਰ ਅਸਮਾਨ ਨੂੰ ਛੋਹਨ ਲੱਗਾ। ਉਹ ਅਪਣੇ ਆਪ ਨੂੰ
14