________________
ਗੱਲ ਨੂੰ ਗ੍ਰਹਿਣ ਕਰਦੀ ਹੈ। ਵਸਤੁ ਵਿੱਚ ਰਹੇ ਸੁਖਮ ਅਤੇ ਨਾ ਵਰਨਣ ਕੀਤੇ ਗੁਣ ਧਰਮ ਨੂੰ ਉਹ ਹਿਣ ਨਹੀਂ ਕਰ ਪਾਉਂਦਾ ਹੈ। | ਅਨੇਕਾਂਤ ਦਾ ਅਰਥ ਹੈ, ਵਸਤੂ ਵਿੱਚ ਰਹੇ ਸਾਰੇ ਗੁਣ ਧਰਮਾਂ ਨੂੰ ਸਵਿਕਾਰ ਕਰਨਾ। ਸੱਚ ਦਾ ਖੋਜੀ ਵਸਤੂ ਨੂੰ ਉਸ ਦੇ ਗੁਣ ਧਰਮ ਨਾਲ ਸਵਿਕਾਰ ਕਰਦਾ ਹੈ। ਇਹ ਹੀ ਉਸ ਦਾ ਅਨੇਕਾਂਤ ਹੈ। ਇਸ ਲਈ ਜਦੋਂ ਕੋਈ ਇਹ ਆਖਦਾ ਹੈ ਕਿ ਸ਼ਹਿਦ ਕੌੜਾ ਹੈ ਤਾਂ ਉਹ ਇਸ ਦਾ ਵਿਰੋਧ ਨਹੀਂ ਕਰਦਾ ਕਿਉਂਕਿ ਉਹ ਜਾਣਦਾ ਹੈ ਕਿ ਸ਼ਹਿਦ ਵਿੱਚ ਕੌੜਾ ਪਣ ਦਾ ਗੁਣ ਵੀ ਵਿਦਮਾਨ ਹੈ। ਇਸ ਲਈ ਅਨੇਕਾਂਤ ਦ੍ਰਿਸ਼ਟੀ ਸੰਪੰਨ, ਸਾਧੁ ਸਾਰੇ ਰੂਪਾਂ ਨਾਲ ਸੁਮੇਲ ਕਰਕੇ ਅਤੇ ਬਿਨਾਂ ਖੁੱਲੇ ਦਿਲ ਨਾਲ ਜਿਉਂਦਾ ਹੈ।
ਅਨੇਕਾਂਤ ਦਾ ਨਾਅਰਾ ਸੰਸਾਰ ਵਿੱਚ ਫੈਲਾਉਣ ਵਾਲੇ ਭਗਵਾਨ ਮਹਾਵੀਰ ਨੇ ਜੋ ਭਾਸ਼ਣ ਸ਼ੈਲੀ ਦਿੱਤੀ ਉਹ ਹੈ, “ਸਿਆਵਾਦ’ ਕੋਈ ਆਖੇ ਕਿ ਸ਼ਹਿਦ ਮਿੱਠਾ ਹੈ, ਤਾਂ ਅਨੇਕਾਂਤ ਵਿੱਚ ਵਿਸ਼ਵਾਸ ਰੱਖਣ ਵਾਲਾ ਆਖੇਗਾ, ਕਿਸੇ ਪੱਖ ਤੋਂ। ਇੱਥੇ ਸਿਆਦ ਦਾ ਅਰਥ ਹੈ ਕਿ ਹਾਂ ਸ਼ਹਿਦ ਮਿੱਠਾ ਵੀ ਹੈ। ਕੋਈ ਆਖੇ ਸ਼ਹਿਦ ਕੌੜਾ ਹੈ ਤਾਂ ਉਹ ਆਖੇਗਾ ਕਿਸੇ ਪੱਖੋਂ ਇਸ ਸੁਆਦ ਦਾ ਇਹੋ ਅਰਥ ਹੈ ਕਿ ਹਾਂ ਸ਼ਹਿਦ ਕੌੜਾ ਵੀ ਹੈ। ਅਨੇਕਾਂਤ ਦਾ ਉਪਾਸ਼ਕ ਹੀ ਥਾਂ ਤੇ ਵੀ ਵਿੱਚ ਵਿਸ਼ਵਾਸ ਰੱਖਦਾ ਹੈ।
ਅਨੇਕਾਂਤ ਤੀਸਰੀ ਅੱਖ ਹੈ। ਇਹ ਤੀਸਰੀ ਅੱਖ ਨੂੰ ਖੋਲ੍ਹ ਕੇ ਭਗਵਾਨ ਮਹਾਵੀਰ ਮਹਾਨ ਸੁਮੇਲ ਕਰਨ ਵਿੱਚ ਸਥਿਰ ਹੋ ਗਏ। ਬੇਨਤੀ ਅਤੇ ਵਿਰੋਧ ਦੇ ਸਾਰੇ ਰਾਹਾਂ ਦੀਆਂ ਰੁਕਾਵਟਾਂ ਨੂੰ ਪਾਰ ਕਰਕੇ ਉਹ ਮੰਜਿਲ ਵਾਲੇ ਬਣ ਗਏ। ਅਪਣੇ ਮੁਨੀਆਂ ਅਤੇ ਸ਼ਾਵਕਾਂ ਨੂੰ ਵੀ ਭਗਵਾਨ ਮਹਾਵੀਰ ਨੇ ਅਨੇਕਾਂਤ ਨੂੰ ਪ੍ਰਾਪਤ ਕਰਕੇ ਜਿਉਣ ਦਾ ਉਪਦੇਸ਼ ਦਿੱਤਾ। ਜਾਤ ਪਾਤ ਦਾ ਵਿਰੋਧ
ਭਗਵਾਨ ਮਹਾਵੀਰ ਦੇ ਸਮੇਂ ਭਾਰਤ ਵਿੱਚ ਜਨਮ ਦੇ ਆਧਾਰਤ ਜਾਤ ਪਾਤ ਦਾ ਬੋਲ ਬਾਲਾ ਸੀ। ਸਾਰਾ ਸਮਾਜ ਬਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਦੇ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ। ਬ੍ਰਾਹਮਣ ਤੇ ਖੱਤਰੀ ਉਚ ਵਰਗ ਮੰਨੇ ਜਾਂਦੇ ਸਨ। ਭਗਵਾਨ ਮਹਾਵੀਰ ਨੇ ਜਨਮ ਤੋਂ ਜਾਤ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ। ਭਗਵਾਨ ਮਹਾਵੀਰ ਦਾ ਯੁੱਗ ਜਾਤ ਪਾਤ, ਛੂਆ ਛੂਤ ਅਤੇ ਯੁੱਗ ਵਿੱਚ ਪਸ਼ੂ ਬਲੀ ਆਦਿ ਬਾਹਮਣੀ ਕ੍ਰਿਆ ਕਾਂਡਾਂ ਦਾ ਯੁੱਗ ਸੀ। ਉਨ੍ਹਾਂ ਵੇਦਾਂ ਪ੍ਰਤੀ ਅਵਿਸ਼ਵਾਸ ਪ੍ਰਗਟ ਕੀਤਾ। ਭਗਵਾਨ ਮਹਾਵੀਰ ਨੇ ਆਖਿਆ, “ਬਾਹਮਣ ਕੁਲ ਵਿੱਚ ਜਨਮ ਲੈ ਲੈਣ ਨਾਲ ਕੋਈ ਬਾਹਮਣ ਨਹੀਂ ਹੁੰਦਾ ਅਤੇ ਸੂਦਰ ਕੁਲ ਵਿੱਚ ਜਨਮ ਲੈ ਲੈਣ ਨਾਲ ਕੋਈ ਸੂਦਰ
34