________________
ਭਗਵਾਨ ਮਹਾਵੀਰ ਦੀ ਅਹਿੰਸਾ ਰਹਿਮ ਦਿਲੀ ਉਤਪੰਨ ਕਰਦੀ ਹੈ। ਭਗਵਾਨ ਮਹਾਵੀਰ ਨੇ ਕਿਹਾ, “ਜੋ ਮੈਨੂੰ ਚੰਗਾ ਲੱਗਦਾ ਹੈ। ਉਹ ਸਾਰੇ ਜੀਵਾਂ ਨੂੰ ਚੰਗਾ ਲੱਗਦਾ ਹੈ। ਮੈਨੂੰ ਸੁਖ ਚੰਗਾ ਲੱਗਦਾ ਹੈ, ਮੇਰੀ ਇਹ ਸੁੱਖ ਦੀ ਚਾਹਤ, ਇਸ ਸੱਚ ਦਾ ਸਬੂਤ ਹੈ ਕਿ ਹੋਰ ਜੀਵਾਂ ਨੂੰ ਵੀ ਸੁੱਖ ਚੰਗਾ ਲੱਗਦਾ ਹੈ”।
ਆਨੰਦ ਆਤਮਾ ਦਾ ਸੁਭਾਵ ਹੈ ਆਪਣੇ ਆਨੰਦ ਲਈ ਕਿਸੇ ਦੇ ਆਨੰਦ ਵਿੱਚ ਰੁਕਾਵਟ ਪੈਦਾ ਕਰਨਾ ਹਿੰਸਾ ਹੈ। ਅਹਿੰਸਾ ਦਾ ਅਰਥ ਹੈ ਕਿ ਅਜਿਹਾ ਜੀਵਨ ਜਿਉਣਾ ਚਾਹਿਦਾ ਹੈ ਕਿ ਹੈ ਜੀਵਨ ਦੇ ਕਿਸੇ ਆਨੰਦ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਹੋਵੇ। ਮਹਾਵੀਰ ਨੇ ਆਪ ਅਜਿਹਾ ਜੀਵਨ ਜੀ ਕੇ ਵਿਖਾਇਆ ਅਤੇ ਅਜਿਹਾ ਜੀਵਨ ਜਿਉਣ ਦਾ ਸੰਸਾਰ ਨੂੰ ਉਪਦੇਸ਼ ਵੀ ਦਿੱਤਾ।
ਅਹਿੰਸਾ ਭਗਵਾਨ ਮਹਾਵੀਰ ਦਾ ਪਹਿਲਾ ਸਿਧਾਂਤ ਹੈ। ਭਗਵਾਨ ਮਹਾਵੀਰ ਨੇ ਕਿਹਾ, “ਜਿਵੇਂ ਇਹ ਧਰਤੀ ਸਾਰੇ ਪ੍ਰਾਣੀਆਂ ਅਤੇ ਜੀਵਾਂ ਦਾ ਆਧਾਰ ਹੈ। ਇਸੇ ਪ੍ਰਕਾਰ ਅਹਿੰਸਾ ਸਾਰੇ ਧਰਮਾਂ ਦਾ ਆਧਾਰ ਹੈ”।
ਭਗਵਾਨ ਮਹਾਵੀਰ ਨੇ ਕਿਹਾ, “ਅਹਿੰਸਾ ਕਾਇਰਤਾ ਦਾ ਸਿੱਟਾ ਨਹੀਂ ਹੈ। ਅਹਿੰਸਾ ਨਿਡਰਤਾ ਰਹਿਮ ਦਿਲੀ ਅਤੇ ਦੋਸਤੀ ਦਾ ਫਲ ਹੈ। ਭੈਅ ਵਾਲਾ ਆਦਮੀ ਕਦੇ ਵੀ ਅਹਿੰਸਕ
ਨਹੀਂ ਹੋ ਸਕਦਾ। ਨਿਡਰਤਾ ਨੂੰ ਪ੍ਰਾਪਤ ਮਨੁੱਖ ਹੀ ਅਹਿੰਸਾ ਦੇ ਸ਼ਿਖਰ ਪਰ ਚੜ੍ਹ ਸਕਦਾ ਹੈ”। ਅਨੇਕਾਂਤ:
ਭਗਵਾਨ ਮਹਾਵੀਰ ਦੀ ਮੌਲਿਕ ਦੇਣ ਹੈ। ਮੇਰੇ ਆਖਣ ਦਾ ਭਾਵ ਇਹ ਨਹੀਂ ਕਿ ਭਗਵਾਨ ਮਹਾਵੀਰ ਦੇ ਅਨੇਕਾਂਤ ਦੇ ਸਿਧਾਂਤ ਦਾ ਅਨੁਭਵ ਨਹੀਂ ਕੀਤਾ। ਅਸਲ ਵਿੱਚ ਜੋ ਵੀ ਵਿਅਕਤੀ ਸੱਚ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਅਨੇਕਾਂਤ ਵਿੱਚ ਮੰਨਿਆ ਜਾ ਸਕਦਾ ਹੈ। ਅਨੇਕਾਂਤ ਦਾ ਅਰਥ ਹੈ ਸੱਚ ਨੂੰ ਪੂਰਨ ਰੂਪ ਵਿੱਚ ਸਵਿਕਾਰ ਕਰਨਾ। ਮਨੁੱਖ ਜਦੋਂ ਸੱਚ ਨੂੰ ਪੂਰਨ ਅਤੇ ਸਰਵਅੰਗ ਰੂਪ ਵਿੱਚ ਸਵਿਕਾਰ ਕਰਦਾ ਹੈ ਤੱਦ ਉਹ ਸੱਚ ਦੀ ਆਤਮਾ ਵਿੱਚ ਜੀ ਸਕਦਾ ਹੈ।
ਅਨੇਕਾਂਤ ਦ੍ਰਿਸ਼ਟੀਕੋਣ ਮਨੁੱਖ ਨੂੰ ਖੁੱਲ੍ਹੇ ਅਤੇ ਵਿਸ਼ਾਲ ਵਿਚਾਰਾਂ ਵਾਲਾ ਬਣਾਉਂਦਾ ਹੈ। ਅਕਾਂਤ ਵਿੱਚ ਫਸ ਕੇ ਵਿਅਕਤੀ ਵਿਚਾਰਾਂ ਦੇ ਬੰਧਨ ਵਿੱਚ ਫਸ ਜਾਂਦਾ ਹੈ। ਇਕਾਂਤ ਵਾਦੀ ਆਖਦਾ ਹੈ, ਸ਼ਹਿਦ ਮਿੱਠਾ ਹੈ, ਅਨੇਕਾਂਤ ਵਾਦੀ ਆਖਦਾ ਹੈ, ਸ਼ਹਿਦ ਮਿੱਠਾ ਵੀ ਹੈ, ਸ਼ਹਿਦ ਕੌੜਾ ਵੀ ਹੈ, ਸ਼ਹਿਦ ਤੇਜ ਵੀ ਹੈ। ਪਦਾਰਥ ਵਿੱਚ ਜਿਨ੍ਹੇ ਵੀ ਗੁਣ (ਸੁਭਾਵ) ਹੋ ਸਕਦੇ ਹਨ ਉਹ ਸ਼ਹਿਦ ਵਿੱਚ ਮੌਜੂਦ ਹਨ। ਹਰ ਮਨੁੱਖ ਅਪਣੀ ਬੁੱਧੀ ਦੇ ਸਤਰ ਉਪਰ ਜਿਉਂਦਾ ਹੈ। ਉਸ ਦੀ ਬੁੱਧੀ ਮੋਟੀ
33