________________
ਇਸਤਰੀ ਜਾਤੀ ਦਾ ਸਤਿਕਾਰ:
ਢਾਈ ਤਿੰਨ ਹਜ਼ਾਰ ਸਾਲ ਪਹਿਲਾਂ ਭਾਰਤ ਵਿੱਚ ਇਸਤਰੀ ਨੂੰ ਉਹ ਸਥਾਨ ਪ੍ਰਾਪਤ ਨਹੀਂ ਸੀ ਜੋ ਅੱਜ ਪ੍ਰਾਪਤ ਹੈ। ਪੁਰਸ਼ ਨੇ ਅਪਣੀ ਸਰਦਾਰੀ ਕਾਇਮ ਕਰਨ ਲਈ ਇਸਤਰੀ ਨੂੰ ਪੈਰ ਦੀ ਜੁੱਤੀ ਅਤੇ ਦਾਸੀ ਜਿਹੇ ਸਬਦਾਂ ਨਾਲ ਸੰਬੋਧਨ ਕਰਨਾ ਸ਼ੁਰੂ ਕਰ ਦਿਤਾ ਸੀ। ਉਸ ਨੂੰ ਵਿਦਿਆ ਦਾ ਅਧਿਕਾਰ ਵੀ ਨਹੀਂ ਸੀ, ਉਸ ਦਾ ਜੀਵਨ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਕਰ ਦਿੱਤਾ ਗਿਆ ਸੀ। ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਉਸ ਲਈ ਦਰਵਾਜੇ ਬੰਦ ਸਨ। ਇੰਨਾ ਹੀ ਨਹੀਂ ਉਸ ਦੀ ਸੁਤੰਤਰ ਹੋਂਦ ਨੂੰ ਖੋਹ ਕੇ ਉਸ ਨੂੰ ਪਰਿਗ੍ਰਹਿ ਦੀ ਵਸਤੂ ਮੰਨ ਲਿਆ ਗਿਆ ਸੀ। ਪੁਰਸ਼ ਪ੍ਰਧਾਨ ਸਮਾਜ ਵਿੱਚ ਰਾਮਾਇਣ ਦੇ ਰਚਿਤ ਤੁਲਸੀ ਦਾਸ ਦਾ ਇਹ ਨਾਅਰਾ ਗੂੰਜ ਰਿਹਾ ਸੀ। ਢੋਲ, ਗਵਾਰ, ਸ਼ੂਦਰ, ਪਸ਼ੂ, ਨਾਰੀ ਇਹ ਸਭ ਤਾੜਨ ਕੇ ਅਧਿਕਾਰੀ।
ਇਸਤਰੀ ਦੀ ਤਰਸਯੋਗ ਹਾਲਤ ਤੇ ਮਹਾਵੀਰ ਦੀ ਕਰੁਣਾ ਪ੍ਰਗਟ ਹੋਈ। ਭਗਵਾਨ ਮਹਾਵੀਰ ਨੇ ਅਪਣੇ ਪਹਿਲੇ ਸਮੋਸਰਨ ਵਿੱਚ ਹੀ ਇਸਤਰੀ ਦੇ ਲਈ ਸੰਨਿਆਸ ਦਾ ਰਾਹ ਖੋਲ੍ਹ ਕੇ ਉਸ ਦੀ ਸੁਤੰਤਰ ਹੋਂਦ ਅਤੇ ਪੁਰਸ਼ ਦੇ ਬਰਾਬਰ ਹੋਣ ਦੀ ਘੋਸ਼ਣਾ ਕਰ ਦਿੱਤੀ। ਭਗਵਾਨ ਮਹਾਵੀਰ ਨੇ ਆਖਿਆ, ਪੁਰਸ਼ ਦੀ ਤਰ੍ਹਾਂ ਇਸਤਰੀ ਵੀ ਮੋਕਸ਼ ਦੀ ਹੱਕਦਾਰ ਹੈ। ਇਸਤਰੀ ਅਨੰਤ ਸ਼ਕਤੀ ਦੀ ਧਨੀ ਹੈ। ਉਹ ਤੀਰਥੰਕਰ ਤੱਕ ਦੀ ਉਂਚਾਈ ਨੂੰ ਵੀ ਛੁੱਟ ਸਕਦੀ ਹੈ।
ਭਗਵਾਨ ਮਹਾਵੀਰ ਦੀ ਇਸ ਘੋਸ਼ਣਾ ਨੇ ਇਸਤਰੀ ਦੀ ਆਜਾਦੀ ਦਾ ਵਿਗਲ ਵਜਾ ਦਿੱਤਾ। ਉਸ ਸਮੇਂ ਦੇ ਇਸਤਰੀ ਸਮਾਜ ਵਿੱਚ ਇੰਨਾ ਉਤਸਾਹ ਪੈਦਾ ਹੋਇਆ ਕਿ 36000 ਇਸਤਰੀਆਂ ਨੇ ਦੀਖਿਅਤ ਹੋ ਕੇ, ਅਪਣੀ ਆਤਮਾ ਦਾ ਕਲਿਆਣ ਕੀਤਾ। ਇਸਤਰੀ ਨੂੰ ਜੋ ਅੱਜ ਸਮਾਨਤਾ ਹਾਸਲ ਹੈ ਉਸ ਦੀ ਸਥਾਪਨਾ ਵਿੱਚ ਭਗਵਾਨ ਮਹਾਵੀਰ ਦਾ ਮਹੱਤ ਵਪੂਰਨ ਯੋਗਦਾਨ ਹੈ। ਲੋਕ ਭਾਸ਼ਾ ਵਿੱਚ ਧਰਮ ਪ੍ਰਚਾਰ:
ਭਗਵਾਨ ਮਹਾਵੀਰ ਦਾ ਯੁੱਗ ਬ੍ਰਾਹਮਣ ਪ੍ਰੰਪਰਾ ਦਾ ਯੁੱਗ ਸੀ। ਉਸ ਸਮੇਂ ਧਰਮ ਪ੍ਰਚਾਰ ਦੀ ਭਾਸ਼ਾ ਸੰਸਕ੍ਰਿਤ ਸੀ। ਜਿਸ ਨੂੰ ਬ੍ਰਾਹਮਣ ਦੇਵ ਬੋਲੀ ਆਖਦੇ ਸਨ। ਲੋਕਾਂ ਦੀ ਭਾਸ਼ਾ ਉਸ ਸਮੇਂ ਅਰਧ ਮਾਘਧੀ ਪ੍ਰਾਕਰਤ ਸੀ, ਜੋ ਕਿ ਮਘਦ ਦੇਸ਼ ਵਿੱਚ ਬੋਲੀ ਅਤੇ ਸਮਝੀ ਜਾਂਦੀ ਸੀ। ਬ੍ਰਾਹਮਣ ਨਹੀਂ ਚਾਹੁੰਦੇ ਸਨ ਕਿ ਕੋਈ ਖੱਤਰੀ ਧਰਮ ਨੇਤਾ ਬਣ ਕੇ ਧਰਮ ਦਾ ਪ੍ਰਚਾਰ ਕਰੇ ਤੇ ਵੇਦ ਤੇ ਬ੍ਰਾਹਮਣ ਧਰਮ ਦੀ ਆਲੋਚਨਾ ਕਰੇ। ਭਗਵਾਨ ਮਹਾਵੀਰ ਨੇ ਉਸ ਸਮੇਂ ਆਮ ਲੋਕਾਂ ਵਿੱਚ ਬੋਲੀ ਜਾਣ ਵਾਲੀ ਲੋਕ ਭਾਸ਼ਾ ਦਾ ਵਿੱਚ ਉਪਦੇਸ਼ ਦਿੱਤਾ। ਅੱਜ ਵੀ ਭਗਵਾਨ ਮਹਾਵੀਰ ਦੀ ਬਾਣੀ, ਜੋ
36